Sunday, March 24, 2019

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੇ ਪਹਿਰਾ ਦੇਣਾ ਜ਼ਰੂਰੀ-CPI

ਫ਼ਿਰਕੂ ਤੇ ਫ਼ਾਸ਼ੀਵਾਦੀ ਮੋਦੀ ਸਰਕਾਰ ਨੂੰ ਖਦੇੜਨ ਦੀ ਲੋੜ 'ਤੇ ਵੀ ਜ਼ੋਰ 
ਲੁਧਿਆਣਾ: 23 ਮਾਰਚ 2019: (ਕਾਮਰੇਡ ਸਕਰੀਨ ਟੀਮ):: 
ਸੀਪੀਆਈ ਨੇ ਅੱਜ ਸ਼ਹੀਦੀ ਦਿਵਸ ਦੇ ਮੌਕੇ 'ਤੇ ਲੋਕ ਸ਼ਕਤੀਆਂ ਨੂੰ ਦਰਪੇਸ਼ ਮਸਲਿਆਂ ਦੇ ਨਾਲ ਨਾਲ ਚੁਣੌਤੀਆਂ ਨੂੰ ਵੀ ਕਬੂਲ ਕੀਤਾ। ਸੀਪੀਆਈ ਲੁਧਿਆਣਾ ਨੇ ਅੱਜ ਸ਼ਹੀਦੀ ਦਿਵਸ ਉਸ ਸੜਕ 'ਤੇ ਮਨਾਇਆ ਜਿਥੋਂ ਦੀ ਝੁੱਗੀ ਝੋਂਪੜੀ ਉੱਤੇ ਇਸ ਮਕਸਦ ਨਾਲ ਬੁਲਡੋਜ਼ਰ ਚਲਾ ਦਿੱਤਾ ਗਿਆ ਸੀ ਕਿ ਅਜਿਹੇ ਐਕਸ਼ਨ ਨਾਲ ਲੋਕ ਸ਼ਕਤੀ ਡਰ ਜਾਏਗੀ ਅਤੇ ਸੀਪੀਆਈ ਦਾ ਅਧਾਰ ਕਮਜ਼ੋਰ ਹੋ ਜਾਏਗਾ। ਪਾਰਟੀ ਨੇ ਇਸ ਘਟਨਾ ਤੋਂ ਕਈ ਮਹੀਨਿਆਂ ਬਾਅਦ ਅੱਜ ਉਸੇ ਮੁਖ ਸੜਕ 'ਤੇ ਸਮਾਗਮ ਕਰਕੇ ਇਹ ਸਾਬਿਤ ਕੀਤਾ ਕਿ ਅਸੀਂ ਅਜੇ ਵੀ ਕਾਇਮ ਹਾਂ। ਇਸ ਸਮਾਗਮ ਦੀ ਸਟੇਜ ਤੋਂ ਜਿੱਥੇ ਮੋਦੀ ਸਰਕਾਰ ਨੂੰ ਆਪਣੀ ਆਲੋਚਨਾ ਦਾ ਨਿਸ਼ਾਨਾ ਬਣਾਇਆ ਗਿਆ ਉੱਥੇ ਸਮੇਂ ਸਮੇਂ ਆਈਆਂ ਕਾਂਗਰਸ ਸਰਕਾਰਾਂ ਨੂੰ ਵੀ ਬਰਾਬਰ ਦੇ ਨਿਸ਼ਾਨੇ 'ਤੇ ਰੱਖਿਆ ਗਿਆ। ਪਾਰਟੀ ਦੇ ਸਰਗਰਮ ਆਗੂ ਐਸ ਪੀ ਸਿੰਘ ਨੇ ਬਾਕਾਇਦਾ ਇਹਨਾਂ ਦੋਹਾਂ ਸਰਕਾਰਾਂ ਦਾ ਨਾਮ ਲੈ ਕੇ ਦੱਸਿਆ ਕਿ ਇਹ ਸਾਡੀਆਂ ਹੀ ਗਲਤੀਆਂ ਕਾਰਨ ਬਣੀਆਂ ਸਨ ਇਸ ਲਈ ਇਸ ਵਾਰ ਆਪਣੀ ਵੋਟ ਦੀ ਵਰਤੋਂ ਬੜੀ ਸੋਚ ਸਮਝ ਕੇ ਕੀਤੀ ਜਾਏ। 
ਕਾਮਰੇਡ ਰਮੇਸ਼ ਰਤਨ ਨੇ ਕਿਹਾ ਕਿ ਭਗਤ ਸਿੰਘ ਦੇ ਵਿਚਾਰਾਂ ਤੋਂ ਅੱਜ ਵੀ ਮਾਰਗ ਦਰਸ਼ਨ ਮਿਲਦਾ ਹੈ ਇਸ ਲਈ ਇਹ ਮਾਰਗਦਰਸ਼ਨ ਲੈ ਕੇ ਹੀ ਅਸੀਂ ਅਸਲੀ ਆਜ਼ਾਦੀ ਦਾ ਸੁਪਨਾ ਸਾਕਾਰ ਕਰਨ ਵਾਲੇ ਪਾਸੇ ਅੱਗੇ ਵੱਧ ਸਕਦੇ ਹਾਂ। ਜ਼ਿਕਰਯੋਗ ਹੈ ਕਿ ਅਮਰ ਸ਼ਹੀਦਾਂ ਭਗਤ ਸਿੰਘ, ਰਾਜਗੁਰੂ ਸੁਖਦੇਵ ਜਿਹਨਾਂ ਨੇ ਭਰ ਜਵਾਨੀ ਵਿੱਚ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਆਪਣੇ ਜੀਵਨ ਦਾ ਬਲਿਦਾਨ ਦਿੱਤਾ ਨੂੰ ਸ਼ਰਧਾਂਜਲੀ ਭੇਂਟ ਕਰਨ ਦੇ ਲਈ ਭਾਰਤੀ ਕਮਿਉਨਿਸਟ ਪਾਰਟੀ ਲੁਧਿਆਣਾ ਵਲੋਂ ਅੱਜ ਵਾਈ ਬਲਾਕ ਮੋੜ, ਰਿਸ਼ੀ ਨਗਰ ਵਿਖੇ ਜਨਤਕ ਸਮਾਗਮ ਕੀਤਾ ਗਿਆ।ਇਸ ਵਿੱਚ ਸੈਂਕੜਿਆਂ ਦੇ ਗਿਣਤੀ ਤੀ ਵਿੱਚ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ।   
ਇਸ ਮੌਕੇ ਤੇ ਬੋਲਦਿਆਂ ਜ਼ਿਲ੍ਹਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਭਗਤ ਸਿੰਘ ਨੂੰ ਸ਼ਹੀਦੇ ਆਜ਼ਮ ਆਖਿਆ ਗਿਆ ਹੈ ਕਿਉਂਕਿ ਉਹਨਾਂ ਦੀ ਸੋਚ ਦੂਰ ਤੱਕ ਜਾਂਦੀ ਸੀ ਤੇ ਉਹਨਾਂ ਤੇ ਉਹਨਾਂ ਦੇ ਇਨਕਲਾਬੀ ਸਾਥੀਆਂ ਨੇ ਅਜ਼ਾਦੀ ਦੇ ਸੰਘਰਸ਼ ਦਾ ਬਰਤਾਨਵੀ ਸਰਕਾਰ ਨੂੰ ਭਜਾਉਣਾ ਇੱਕ ਹਿੱਸਾ ਸੀ ਤੇ ਦੂਜਾ ਭਾਗ ਅਜ਼ਾਦੀ ਉਪਰੰਤ ਦੇਸ਼ ਵਿੱਚ ਲੋਕਾਂ ਦਾ ਨਿਜ਼ਾਮ ਸਥਾਪਿਤ ਕਰਨਾ ਸੀ। ਸਾਡੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ ਹਰ ਵਰਗ ਦੇ ਲੋਕਾਂ, ਇਸਤ੍ਰੀਆਂ ਪੁਰਸ਼ਾਂ, ਕਿਸਾਨਾ, ਮਜ਼ਦੂਰਾਂ, ਖੇਤ ਮਜ਼ਦੂਰਾਂ, ਨੌਜਵਾਨਾ ਤੇ ਵਿਦਿਆਰਥੀਆਂ ਨੇ ਭਰਪੂਰ ਯੋਗਦਾਨ ਪਾਇਆ। ਸ਼ਹੀਦਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਕੁਰਬਾਨੀਆਂ ਦੇ ਕੇ ਨੌਜਵਾਨ ਪੀੜ੍ਹੀ ਨੂੰ ਪਰੇਰਿਆ ਤੇ ਇੱਕ ਧਰਮ ਨਿਰਪੱਖ ਨਿਆਂ  ਅਤੇ ਬਰਾਬਰੀ ਤੇ ਅਧਾਰਿਤ ਸਮਾਜ ਦੀ ਸਿਰਜਣਾ ਦਾ ਪ੍ਰਣ ਲਿਆ। ਅੱਜ ਦੁੱਖ ਦੀ ਗੱਲ ਹੈ ਕਿ ਉਹ ਲੋਕ ਸੱਤਾ ਵਿੱਚ ਬੈਠੇ ਹਨ ਜਿਹਨਾਂ ਨੇ ਅਜ਼ਾਦੀ ਦੇ ਸੰਘਰਸ਼ ਵਿੱਚ ਇੱਕ ਵੀ ਹਾਅ ਦਾ ਨਾਅਰਾ ਨਹੀਂ ਮਾਰਿਆ। ਇਸਦੇ ਉਲਟ ਆਰ ਐਸ ਐਸ ਦੇ  ਵਿਚਾਰਕ ਗੋਲਵਲਕਰ ਨੇ ਭਗਤ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਪੱਥ ਭਿ੍ਰਸ਼ਟ ਦੱਸਿਆ। ਆਰ ਐਸ ਐਸ ਦੀ ਥਾਪੜੀ ਇਹ ਸਰਕਾਰ ਪੂਰੀ ਤਰਾਂ ਕਾਰਪੋਰੇਟ ਪੱਖੀ ਹੈ ਤੇ ਭਗਤ ਸਿੰਘ ਦੇ ਵਿਚਾਰਾਂ ਦੇ ਪੂਰੀ ਤਰਾਂ ਉਲਟ ਹੈ। ਇਹਨਾਂ ਦੀ ਸਮੂਚੀ ਸੋਚ ਸ਼ਹੀਦਾਂ ਦੇ ਸੁਪਨਿਆਂ ਦੇ ਪੂਰੀ ਤਰਾਂ ਉਲਟ ਹੈ ਤੇ ਇਹ ਸਮਾਜ ਨੂੰ ਫ਼ਿਰਕੂ ਲੀਹਾਂ ਤੇ ਵੰਡਣ ਦੀਆਂ ਸਾਜ਼ਿਸ਼ਾਂ ਰਚ ਰਹੇ ਹਨ। 
ਇਹ ਕੌਮੀ ਤੇ ਕੋਮਾਂਤ੍ਰੀ ਕਾਰਪੋਰੇਟ ਜਗਤ ਦੀਆਂ ਸੇਵਾਵਾਂ ਵਿੱਚ ਲੱਗੇ ਹੋਏ ਹਨ ਤੇ ਕਾਮਿਆਂ ਤੇ ਛੋਟੇ ਦੁਕਾਨਦਾਰਾਂ ਤੇ ਉਦਮੀਆਂ ਦੇ ਹਿੱਤਾਂ ਦੇ  ਖ਼ਿਲਾਫ਼ ਕੰਮ ਕਰ ਰਹੇ ਹਨ। ਆਉਂਦੀਆਂ ਚੋਣਾ ਵਿੱਚ  ਰਾਜਨੀਤਿਕ ਪਰਚਾਰ ਦੇ ਪੱਧਰ ਨੂੰ  ਨੀਵਾਂ ਕਰ ਦਿੱਤਾ ਗਿਆ ਹੈ ਤੇ ਇਸਨੂੰ ਜੁਮਲੇਬਾਜ਼ੀ ਤੇ ਮਾਅਰਕੇਬਾਜ਼ੀ ਤੱਕ ਸੀਮਤ ਕਰ ਦਿੱਤਾ ਗਿਅ ਹੈ। ਇਹ ਸਰਕਾਰ ਪਿਛਲੀਆਂ ਚੋਣਾਂ ਦੌਰਾਨ ਕੀਤੇ ਵਾਅਦੇ ਜਿਵੇਂ ਕਿ 15 ਲੱਖ ਰੁਪਏ ਹਰ ਇੱਕ ਦੀ ਜੇਬ ਵਿੱਚ, ਹਰ ਸਾਲ 2 ਕਰੋੜ ਨੌਕਰੀਆਂ, ਪੈਟ੍ਰੋਲ ਤੇ ਡੀਜ਼ਲ ਦਾ ਭਾਅ 25 ਰੁਪਏ ਲੀਟਰ ਕਰਨਾ, ਮਹਿੰਗਾਈ ਤੇ ਨੱਥ ਪਾਉਣੀ, ਇਸਤ੍ਰੀਆਂ ਦੀ ਸੁੱਰਖਿਆ, ਕਿਸਾਨਾਂ ਦੀਆਂ ਜਿਣਸਾਂ ਦੇ ਵਾਜਬ ਭਾਅ ਤੇ ਉਹਨਾਂ ਦੀਆਂ ਆਤਮ ਹੱਤਿਆਵਾਂ ਰੋਕਣੀਆਂ, ਕਾਲਾ ਧਨ ਵਿਦੇਸ਼ਾਂ ਚੋਂ ਵਾਪਸ ਲਿਆਉਣਾ, ਹਰਪ ਾਸੇ ਅਸਫ਼ਲ ਰਹੀ ਹੈ। ਲੋਕਾਂ ਦੀਆਂ ਧਾਰਮਿਕ ਭਾਵਨਵਾਂ ਨੂੰ ਭੜਕਾਇਆ ਜਾ ਰਿਹ ਹੈ ਤੇ ਘੱਟ ਗਿਣਤੀਆਂ ਅਤੇ ਦਲਿਤਾਂ ਤੇ ਹਮਲੇ ਕੀਤੇ ਜਾ ਰਹੇ ਹਨ। ਸਭ ਨੂੰ ਸਮੋਅ ਲੈਣ ਵਾਲੇ ਹਿੰਦੂ ਧਰਮ ਨੂੰ ਵੀ ਸੌੜੀ ਵਿਚਾਰਧਾਰਾ ਵਾਲਾ ਕੀਤਾ ਜਾ ਰਿਹਾ ਹੈ। ਸਾਡੇ ਬਹਾਦੁਰ ਫ਼ੌਜੀਆਂ ਦੀਆਂ ਸ਼ਹੀਦੀਆਂ ਨੂੰ ਆਪਣੇ ਸੌੜੇ ਸਿਆਸੀ ਹਿੱਤਾਂ ਦੇ ਲਈ ਵਰਤਿਆ ਜਾ ਰਿਹਾ ਹੈ। 
ਇਹਨਾਂ ਨੂੰ ਹਰਾਉਣਾ ਅੱਜ  ਪਰਮੁੱਖ ਰਾਜਨੀਤਿਕ ਤੇ ਸਮਾਜੀ ਜੁੰਮੇਵਾਰੀ ਹੈ। ਹੈ। ਕਾ: ਬਰਾੜ ਨੇ ਕਿਹਾ ਕਿ ਭਾਰਤੀ ਕਮਿਉਨਿਸਟ ਪਾਰਟੀ ਨੇ 1990ਵਿਆਂ ਦੇ ਸਮੇਂ ਨਾ ਹਿੰਦੂ ਰਾਜ ਨਾ ਖਾਲਿਸਤਾਨ ਦਾ ਨਾਅਰਾ ਦਿੱਤਾ ਸੀ ਤੇ ਖਾਲਿਸਤਾਨ ਬਣਾੳਣ ਦੀ ਸਾਮਰਾਜੀ ਸਾਜ਼ਿਸ਼ ਨੂੰ ਪਛਾੜਿਆ ਸੀ। ਅੱਜ ਸਾਡੇ ਸ੍ਹਾਮਣੇ ਫਿਰ ਉਸੇ ਕਿਸਮ ਦੀ ਜਿੰਮੇਵਾਰੀ ਹੈ ਤੇ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕਰਨਾ ਪਰਮੁੱਖ ਕੰਮ ਹੈ।  
ਪਾਰਟੀ ਦੇ ਸ਼ਹਿਰੀ ਸਕੱਤਰ ਕਾ: ਰਮੇਸ਼ ਰਤਨ ਸਕੱਤਰ ਸ਼ਹਿਰੀ ਭਾਰਤੀ ਕਮਿਉਨਿਸਟ ਪਾਰਟੀ ਨੇ ਕਿਹਾ ਕਿ ਗਰੀਬ ਲੋਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਜਦੋਂ ਇੱਕ ਪਾਸੇ ਮਾਫ਼ੀਆ ਵੱਲ ਢਿੱਲ ਦਿਖਾਈ ਜਾ ਰਹੀ ਹੈ, ਦੂਜੇ ਪਾਸੇ ਗਰੀਬਾਂ ਦੀਆਂ ਝੁੱਗੀਆਂ ਤੱਕ ਵੀ ਢਾਹੀਆਂ ਜਾ ਰਹੀਆਂ ਹਨ। ਕਾ: ਗੁਰਨਾਮ ਸਿੱਧੂ, ਸਹਾਇਕ ਸ਼ਹਿਰੀ ਸਕੱਤਰ ਨੇ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਦੇ ਲਈ ਪ੍ਰਸ਼ਾਸਨ ਨੂੰ ਜੁੰਮੇਵਾਰ ਠਹਿਰਾਇਆ। ਕਾ: ਐਮ ਐਸ ਭਾਟੀਆ, ਜ਼ਿਲ੍ਹਾ ਵਿੱਤ ਸਕੱਤਰ ਸੀ ਪੀ ਆਈ  ਨੇ ਲੋਕਾਂ ਨੂੰ ਸ਼ਹੀਦਾਂ ਦੀ ਯਾਦ ਨੂੰ ਕੇਵਲ ਰਸਮੀ ਨਹੀਂ ਬਲਕਿ ਉਹਨਾਂ ਦੇ ਦਿਖਾਏ ਰਸਤਿਆਂ ਨੂੰ ਉਹਨਾਂ ਦੀ ਵਿਚਾਰਧਾਰਾ ਦੇ ਨਾਲ ਜੋੜ ਕੇ ਆਪਣੇ ਜੀਵਨ ਵਿੱਚ ਅਪਣਾਉਣਾ ਚਾਹੀਦਾ ਹੈ। ਕਾ: ਕੁਲਵੰਤ ਕੌਰ ਨੇ ਅਜ਼ਾਦੀ ਸੰਘਰਸ਼ ਵਿੱਚ 
ਇਸਤ੍ਰੀਆਂ ਦੀ ਭੂਮਿਕਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਔਰਤਾਂ ਤੇ ਪੁਰਸ਼ਾਂ ਨੂੰ ਦੋਨਾਂ ਨੂੰ ਬਰਾਬਰਤਾ ਦੇ ਅਧਾਰ ਤੇ ਸਮਾਜਿਕ ਪਰੀਵਰਤਨ ਲਿਆਉਣੈ ਚਾਹੀਦੇ ਹਨ। ਇਹਨਾਂ ਤੋ ਇਲਾਵਾ ਪਰੋਗਰਾਮ ਨੂੰ ਨੇਪਰੇ ਚਾੜ੍ਹਨ ਵਿੱਚ ਕਾ: ਸਰੋਜ ਕੁਮਾਰ, ਕਾ: ਅਨਿਲ ਕੁਮਾਰ, ਰਾਮਾਧਾਰ ਸਿੰਘ, ਰਣਧੀਰ ਸਿੰਘ ਧੀਰਾ, ਵਿਦਿਆਰਥੀ ਆਗੂ ਕੁਮਾਰੀ ਕਾਰਤਿਕਾ ਨੇ ਗੌਰੀ ਲੰਕੇਸ਼ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਇਨਕਲਾਬੀ ਕਵਿਤਾ ਪੜ੍ਹੀ। 
ਇਸਤੋਂ ਇਲਾਵਾ ਪਾਰਟੀ ਕਾਰਕੁਨਾਂ ਨੇ ਜਗਰਾਓਂ ਪੁਲ ਤੇ ਸ਼ਹੀਦਾਂ ਦੇ ਬੁੱਤਾਂ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ  ਸ਼ਰਧਾਂਜਲੀ ਦਿੱਤੀ ਤੇ ਰੈਲੀ ਕਰਕੇ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਪਰਣ ਲਿਆ। ਇਸ ਵਿੱਚ ਕਾ: ਗੁਰਨਾਮ ਗਿੱਲ, ਕਾ: ਚਰਨ ਸਰਾਭਾ, ਕਾ: ਵਿਜੈ ਕੁਮਾਰ ਆਦਿ ਸ਼ਾਮਲ ਹੋਏ। 
ਇਸਦੇ ਨਾਲ ਨਾਲ ਸਲੇਮ ਟਾਬਰੀ ਇਲਾਕੇ ਵਿੱਚ ਸਵੇਰੇ ਖਜੂਰ ਚੌਕ ਵਿੱਚ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਾਏ ਗਏ ਤੇ ਰੈਲੀ ਕੀਤੀ ਗਈ। ਇਸ ਵਿੱਚ ਕਾ: ਸ਼ਫ਼ੀਕ, ਕਾ: ਵਿਨੋਦ ਕੁਮਾਰ, ਕਾ: ਮਨਜੀਤ ਸਿੰਘ ਬੂਟਾ ਆਦਿ ਸ਼ਾਮਲ ਸਨ। 

Saturday, March 23, 2019

ਸ਼ਹੀਦਾਂ ਬਾਰੇ ਸਰਕਾਰੀ ਰਵਈਏ ਨੂੰ MCPI (U) ਨੇ ਕੀਤਾ ਬੇਨਕਾਬ

Mar 23, 2019, 4:58 PM
ਸ਼ਹੀਦ ਭਗਤ ਸਿੰਘ, ਰਾਜਗੁਰੁ ਅਤੇ ਸੁੱਖਦੇਵ ਨੂੰ ਕੌਮੀ ਸ਼ਹੀਦ ਮੰਨਣ ਦੀ ਮੰਗ 
ਦੋਰਾਹਾ: 23 ਮਾਰਚ 2019:: (*ਸੁਖਦੇਵ ਸਿੰਘ//ਕਾਮਰੇਡ ਸਕਰੀਨ)::
ਸ਼ਹੀਦ ਭਗਤ ਸਿੰਘ, ਰਾਜਗੁਰੁ ਅਤੇ ਸੁਖਦੇਵ ਦੇ ਸ਼ਹੀਦੀ ਦਿਨ ਉਤੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਆਫ ਇੰਡੀਆ (ਯੂਨਾਈਟਡ) ਦੀ ਜਿਲ੍ਹਾ ਜਨਰਲ ਬਾਡੀ ਮੀਟਿੰਗ ਬਾਲ ਕ੍ਰਿਸ਼ਨ ਕਿਰਤੀ ਦੀ ਪ੍ਰਧਾਨਗੀ ਹੇਠ ਕ੍ਰਿਸ਼ਨ ਕੁਮਾਰ ਕੌਸ਼ਲ ਯਾਦਗਾਰੀ ਭਵਨ ਦੋਰਾਹਾ ਵਿਖੇ ਹੋਈ।ਐਮ ਸੀ ਪੀ ਆਈ(ਯੂਨਾਈਟਡ) ਦੇ ਸੂਬਾ ਸਕੱਤਰ ਪਵਨ ਕੁਮਾਰ ਕੌਸ਼ਲ ਅਤੇ ਕੁੱਲ ਹਿੰਦ ਜਨਰਲ ਸਕੱਤਰ ਕੁਲਦੀਪ ਸਿੰਘ ਨੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਜੀਵਨ ਅਤੇ ਉਨ੍ਹਾਂ ਦੇ ਵਿਚਾਰਾਂ ਬਾਰੇ ਦਸਦਿਆਂ ਉਨ੍ਹਾਂ ਨੇ ਉਨ੍ਹਾਂ ਦੀ ਕੌਮੀ ਲਹਿਰ ਪ੍ਰਤੀ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਜਿਹੜੀ ਅਜ਼ਾਦੀ ਉਹ ਚਾਹੁੰਦੇ ਸਨ ਅਜੇ ਪੂਰੀ ਨਹੀ ਹੋਈ ਅਤੇ ਉਨ੍ਹਾਂ ਦਾ ਇਹ ਕੰਮ ਅਜੇ ਅਧੂਰਾ ਪਿਆ ਹੈ। ਸ਼ਹੀਦ ਭਗਤ ਸਿੰਘ ਕਿਸੇ ਵੀ ਲੁੱਟ-ਖਸੁੱਟ ਰਹਿਤ ਸਮਾਜਵਾਦੀ ਪ੍ਰਬੰਧ ਲਈ ਲੜਿਆ ਜਿਹੜਾ ਕੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਨੂੰ ਵਿਸਥਾਪਤ ਕਰਕੇ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਮੀਟਿੰਗ ਦੌਰਾਨ ਜਿਲ੍ਹਾ ਕਾਰਜਕਾਰੀ ਸਕੱਤਰ ਸੁਖਦੇਵ ਸਿੰਘ, ਯੂਥ ਫੋਰਮ ਆਗੂ ਜਨਦੀਪ ਕੌਸ਼ਲ, ਬਾਲ ਕ੍ਰਿਸ਼ਨ ਅਤੇ ਉਜਾਗਰ ਸਿੰਘ ਲੱਲਤੋਂ ਨੇ ਵੀ ਸ਼ਹੀਦ ਭਗਤ ਸਿੰਘ ਦੀ ਬਰਤਾਨਵੀ ਸਾਮਰਾਜ ਵਿਰੁੱਧ ਦੇਸ਼ ਦੀ ਅਜ਼ਾਦੀ ਲਈ ਵਿੱਢੇ ਸੰਘਰਸ਼ ਉਪੱਰ ਚਾਨਣਾ ਪਾਇਆ।
ਮੀਟਿੰਗ ਵਿੱਚ ਦੇਸ਼ ਦੇ ਮੌਜੂਦਾ ਹਾਲਾਤ ਉੱਪਰ ਵਿਚਾਰ ਕੀਤਾ ਗਿਆ ਅਤੇ ਬੀ ਜੇ ਪੀ ਦੀ ਅਗਵਾਈ ਹੇਠ ਐਨ ਡੀ ਏ ਸਰਕਾਰ ਵਲੋਂ ਦੇਸ਼ ਅੰਦਰ ਫੈਲਾਏ ਜਾ ਯੁੱਧ ਹਿਸਟੀਰੀਆ ਦੀ ਨਿੰਦਾ ਕੀਤੀ ਗਈ ਅਤੇ ਕਿਹਾ ਕਿ ਯੁੱਧ ਕਿਸੇ ਵੀ ਸਮਸਿਆ ਦਾ ਹੱਲ ਨਹੀ ਅਤੇ ਦੋਵਾਂ ਦੇ ਆਗੂਆਂ ਨੂੰ ਸਮਸਿਆ ਦੇ ਹੱਲ ਲਈ ਤੁੰਰਤ ਗੱਲਬਾਤ ਦੇ ਮੇਜ ਉੱਪਰ ਆਉਣ ਕਿਹਾ। ਕੇਂਦਰ ਸਰਕਾਰ ਤੋਂ ਸ਼ਹੀਦ ਭਗਤ ਸਿੰਘ, ਰਾਜਗੁਰੁ ਅਤੇ ਸੁੱਖਦੇਵ ਨੂੰ ਕੌਮੀ ਸ਼ਹੀਦ ਮੰਨਣ ਅਤੇ 23 ਮਾਰਚ ਨੂੰ ਕੌਮੀ ਛੁੱਟੀ ਐਲਾਨਣ, ਉਨ੍ਹਾਂ ਦੇ ਜੀਵਨ ਅਤੇ ਵਿਚਾਰਾਂ ਨੂੰ ਸਕੂਲਾਂ ਅਤੇ ਕਾਲਜਾਂ ਦੇ ਸਿਲੇਬਸ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ ਗਈ। ਇੱਕ ਮਤੇ ਰਾਂਹੀ ਕੈਪਟਨ ਸਰਕਾਰ ਵਲੋਂ ਸ਼ਹੀਦਾਂ ਦੇ ਸ਼ਹੀਦੀ ਦਿਨ ਅਤੇ ਭਗਤ ਸਿੰਘ ਦੇ ਜਨਮ ਦਿਨ ਦੀ ਗਜ਼ਟਡ ਛੁੱਟੀ ਰੱਦ ਕਰਨ ਨਿਖੇਧੀ ਕਰਦਿਆਂ ਇਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ ਗਈ। 
*ਕਾਮਰੇਡ ਸੁਖਦੇਵ ਸਿੰਘ ਐਮ ਸੀ ਪੀ ਆਈ ਦੇ ਲੁਧਿਆਣਾ ਦੇ ਕਾਰਜਕਾਰੀ ਜਿਲ੍ਹਾ ਸਕੱਤਰ ਹਨ। 
ਉਹਨਾਂ ਦਾ ਸੰਪਰਕ ਨੰਬਰ ਹੈ-+91 8872931702 

Friday, December 14, 2018

ਸੀਪੀਆਈ ਲੁਧਿਆਣਾ ਵਲੋਂ ਪੁਲਿਸ ਦੇ ਖਿਲਾਫ ਪਰੈਸ ਕਾਨਫਰੰਸ

Dec 14, 2018, 6:11 PM
ਲਾਕਾਨੂੰਨੀ ਅਤੇ ਅਣਗਹਿਲੀ ਵਿਰੁੱਧ ਮੋਰਚਾ ਲਾਉਣ ਦੀ ਵੀ ਚੇਤਾਵਨੀ 
ਲੁਧਿਆਣਾ:14 ਦਸੰਬਰ 2018: (ਪੰਜਾਬ ਸਕਰੀਨ ਬਿਊਰੋ)::
ਅਮਨ ਕਾਨੂੰਨ, ਪੁਲਿਸ ਅਤੇ ਪਰਸ਼ਾਸਨ ਨਾਲ ਬਹੁਤ ਸਹਿਯੋਗੀ ਭਾਵਨਾ ਵਾਲੀਆਂ ਪਾਰਟੀਆਂ ਵੱਜੋਂ ਗਿਣੀਆਂ ਜਾਂਦੀਆਂ ਖੱਬੀਆਂ ਪਾਰਟੀਆਂ ਨੇ ਵੀ ਹੁਣ ਸਖਤੀ ਵਾਲੇ ਆਪਣੇ ਪੁਰਾਣੇ ਖਾੜਕੂ ਯੁਗ ਵਾਲੀ ਨੀਤੀ ਅਪਨਾਉਣੀ ਸ਼ੁਰੂ ਕਰ ਦਿੱਤੀ ਹੈ। ਅੱਜ ਸੀਪੀਆਈ ਨੇ ਆਪਣੇ ਲੁਧਿਆਣਾ ਵਾਲੇ ਪਾਰਟੀ ਦਫਤਰ ਵਿੱਚ ਪੁਲਿਸ ਦੇ ਖਿਲਾਫ ਬਾਕਾਇਦਾ ਇੱਕ ਪਰੈਸ ਕਾਨਫਰੰਸ ਵੀ ਕੀਤੀ। ਇਸ ਮੌਕੇ ਭਾਰਤੀ ਕਮਿਊਨਿਸਟ ਪਾਰਟੀ (ਭਾ ਕ ਪਾ) ਨੇ ਨਗਰ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਵਿੱਚ ਲਗਾਤਾਰ ਆ ਰਹੀ ਗਿਰਾਵਟ ਦਾ ਵਿਸ਼ੇਸ਼ ਕਰਕੇ ਜ਼ਿਕਰ ਕੀਤਾ। ਪਾਰਟੀ ਨੇ ਕਿਹਾ ਕਿ ਇਸ ਕਰਕੇ ਆਮ ਸ਼ਹਿਰੀ ਦਾ ਜੀਵਨ ਅਸੁੱਰਖਿਅਤ ਹੁੰਦਾ ਜਾ ਰਿਹਾ ਹੈ।  ਪਾਰਟੀ ਨੇ ਸਥਿਤੀ ਉੱਤੇ ਡੂੰਘੀ ਚਿੰਤਾ ਦਾ ਪਰਗਟਾਵਾ ਵੀ ਕੀਤਾ।  ਬੜੇ ਦੁੱਖ ਦੀ ਗੱਲ ਹੈ ਕਿ ਪੁਲਿਸ ਤੇ ਪਰਸ਼ਾਸਨ ਜਿਸਨੇ ਕਿ ਕਾਨੂੰਨ ਦੀ ਰਖਵਾਲੀ ਕਰਨੀ ਹੈ, ਇਸ ਸਥਿਤੀ ਬਾਰੇ ਬਿਲਕੁਲ ਅੱਖਾਂ ਮੀਟੀ ਬੈਠੇ ਹਨ ਤੇ ਕੇਵਲ ਮਗਰਮੱਛ ਦੇ ਹੰਝੂ ਡੋਲ ਰਹੇ ਹਨ। ਇਸ ਕਾਰਨ ਨਗਰ ਵਿੱਚ ਅਪਰਾਧ ਲਗਾਤਾਰ ਵਧ ਰਹੇ ਹਨ ਅਤੇ ਮਾਫ਼ੀਆ ਦਾ ਬੋਲਬਾਲਾ ਹੁੰਦਾ ਜਾ ਰਿਹਾ ਹੈ। ਇਸ ਬਾਬਤ ਕਈ ਵੱਡੇ ਵੱਡੇ ਕੇਸ, ਸਮੇਤ ਕਤਲ ਤੇ ਬਲਾਤਕਾਰ ਤੇ ਲੜਕੀਆਂ ਨੂੰ ਕੁਕਰਮ ਵੱਲ ਧੱਕਣ ਦੀਆਂ ਹੇਠ ਲਿਖੀਆਂ ਕੁਝ ਮਿਸਾਲਾਂ ਦੇ ਰਹੇ ਹਾਂ ਜਿਹਨਾਂ ਦੇ ਹਲ ਲਈ ਪੁਲਿਸ ਵਲੋਂ ਕੇਵਲ ਅਲਫ਼ਾਜ਼ੀ  ਹਮਦਰਦੀ ਦਿੱਤੀ ਜਾਂਦੀ ਹੈ ਤੇ ਦੋਸ਼ੀ ਆਮ ਫਿਰਦੇ ਹਨ। ਇਹਨਾਂ ਪਰਿਸਥਿਤੀਆਂ ਵਿੱਚ ਕਾਨੂੰਨ ਦੀ ਹਾਲਤ ਠੀਕ ਹੋ ਹੀ ਨਹੀਂ ਸਕਦੀ। 
ਸੀਪੀਆਈ ਨੇ ਇਸ ਸਬੰਧੀ ਕੁਝ ਮਾਮਲਿਆਂ ਦੀ ਲਿਸਟ ਵੀ ਮੀਡੀਆ ਨੂੰ  ਜਾਰੀ ਕੀਤੀ। 
1. ਐਫ਼ ਆਈ ਆਰ ਨੰ 191 ਥਾਣਾ ਪੀ ਏ ਯੂ ਮਿਤੀ 26 ਅਕਤੂਬਰ 2018 ਨੂੰ ਪੁਲਿਸ ਥਾਣਾ ਪੀ ਏ ਯੂ ਅਧੀਨ   ਧਾਰਾਵਾਂ 376, 365, 384, 120 ਬੀ, 506 ਆਈ ਪੀ ਸੀ ਅੰਤਰਗਤ ਕੇਸ ਦਰਜ ਹੋਇਆ ਸੀ ਪਰ ਡੇਢ ਮਹੀਨਾ ਹੋਣ ਦੇ ਬਾਅਦ ਵੀ ਮੁੱਖ ਦੋਸ਼ੀ ਫੜਿਆ ਨਹੀਂ ਗਿਆ।
2. ਐਫ਼ ਆਈ ਆਰ ਨੰ 156 ਥਾਣਾ ਪੀ ਏ ਯੂ ਮਿਤੀ 5 stnbr 2018, ਧਾਰਾ 363 ਤੇ 366 ਏ ਅਧੀਨ ਨਾਬਾਲਿਗ ਲੜਕੀ ਬਾਬਤ ਕੇਸ ਦਰਜ ਹੋੲਆ ਪਰ ਕੋਈ ਕਾਰਵਾਈ ਨਹੀਂ ਹੋਈ।
3. ਐਫ਼ ਆਈ ਆਰ ਨੰ 0218 ਚੌਕੀ ਜਗਤਪੁਰੀ ਥਾਣਾ ਹੈਬੋਵਾਲ 7 ਦਿਸੰਬਰ  ਨੂੰ ਪੀੜਿਤਾਂ ਦੀ ਬੇਰਹਿਮੀ ਦੇ ਨਾਲ ਮਾਰ ਕੁੱਟ ਕੀਤੀ ਗਈ ਪਰ ਉਲਟ ਕੇਸ ਪੀਡਿਤਾਂ ਤੇ ਹੀ ਬਣਾ ਦਿੱਤਾ ਗਿਆ।
4. ਐਫ਼ ਆੲ ਆਰ ਨੰ 0253 ਮਿਤੀ 18 ਨਵੰਬਰ 2018 ਚੌਕੀ ਰੂਪ ਨਗਰ, ਛਾਬੜਾ ਕਲੋਨੀ ਧਾਂਦਰਾ ਰੋਡ ਅਧੀਨ ਕਾਰਵਾਈ ਤਾਂ ਕੀ ਕਰਨੀ ਪੁਲਿਸ ਉਲਟ ਪੀੜਿਤ ਨੂੰ ਜਗ੍ਹਾ ਖਾਲੀ ਕਰਨ ਦੇ ਲਈ ਧਮਕੀਆਂ ਦੇ ਰਹੀ ਹੈ।
5. ਐਫ਼ ਆੲ ਆਰ ਨੰ 188 ਥਾਣਾ ਸਰਾਭਾ ਨਗਰ ਨਾਬਾਲਿਗ ਲੜਕੀ ਦੇ ਗਾਇਬ ਹੋਣ ਬਾਰੇ ਜਿਸ ਬਾਬਤ ਸ਼ੱਕ ਹੈ ਕਿ ਉਸਨੂੰ ਧੰਧੇ ਵਿੱਚ ਧੱਕ ਦਿੱਤਾ ਗਿਆ ਹੈ,  ਕੋਈ ਕਾਰਵਾਈ ਨਹੀਂ ਹੋਈ।
6. ਪਰਤਾਪ ਸਿੰਘ ਵਾਲਾ ਦੇ ਕੇਸ ਜਿਸ ਵਿੱਚ ਪੀੜਿਤਾਂ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਸੀ ਤੇ ਹਾਈ ਕੋਰਟ ਨੇ ਦੋਸ਼ੀਆਂ ਨੂੰ ਫੜਨ ਦੇ ਲਈ ਹੁਕਮ ਦਿੱਤਾ ਪਰ ਹਾਲੇ ਤੱਕ ਕਾਰਵਾਈ ਨਹੀਂ ਹੋਈ ਤੇ ਮਾਨਯੋਗ ਹਾਈ ਕੋਰਟ ਦੀ ਉਲੰਘਣਾ ਕੀਤੀ ਜਾ ਰਹੀ ਹੈ।
7. ਸੁੰਦਰ ਨਗਰ ਚੌਕੀ ਅਧੀਨ ਕਤਲ ਦਾ ਕੇਸ ਪਿਛਲੇ ਦੋ ਸਾਲਾਂ ਤੋਂ ਚਲਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
8. ਮਈ 2018 ਵਿੱਚ ਨਸ਼ਿਆਂ ਸਮੇਤ ਗੱਡੀ ਫੜੀ ਗਈ ਸੀ ਪਰ ਪੁਲਿਸ ਨੇ ਹੁਣ ਤੱਕ ਕੋਈ ਕਾਰਵਾਈ ਹੀ ਨਹੀਂ ਕੀਤੀ ਬਲਕਿ ਐਵੀਡੈਂਸ ਵੀ ਖਤਮ ਕਰਨ ਦੀ ਕੋਸ਼ਿਸ਼ ਕੀਤੀ।
ਪਾਰਟੀ ਨੇ ਇਹ ਵੀ ਕਿਹਾ ਕਿ ਇਹਨਾਂ ਹਾਲਾਤਾਂ ਵਿੱਚ ਸ਼ਹਿਰੀਆਂ ਨੂੰ ਹਾਲਾਤ ਸੁਖਾਵੇਂ ਹੋਣ ਦੀ ਕੋਈ ਉੱਮੀਦ ਨਹੀਂ ਰੱਖਣੀ ਚਾਹੀਦੀ। ਇਸਤੋਂ ਇਲਾਵਾ ਅਨੇਕਾਂ ਐਸੇ ਕੇਸ ਹਨ ਜਿੱਥੇ ਕਿ ਸਥਾਨਕ ਪੁਲਿਸ ਦੋਸ਼ੀਆਂ, ਅਪਰਾਧੀਆਂ ਤੇ ਮਾਫ਼ੀਆ ਦੇ ਨਾਲ ਰਲੀ ਹੋਈ ਹੈ ਤੇ ਗਰੀਬ ਲੋਕ ਪੁਲਿਸ ਦੀ ਅਣਗਹਿਲੀ ਦੇ ਕਾਰਨ ਪਰੇਸ਼ਾਨ ਹਨ। ਪੁਲਿਸ ਅਤੇ ਪਰਸ਼ਾਸਨ ਨੂੰ ਚਾਹੀਦਾ ਹੈ ਕਿ  ਉਪਰੋਕਤ ਕੇਸਾਂ ਵਿੱਚ ਦਿੱਤੇ ਦੋਸ਼ੀਆਂ ਨੂੰ ਪਹਿਲ ਦੇ ਅਧਾਰ ਤੇ ਫੜੇ ਤਾਂ ਕਿ ਆਮ ਸ਼ਹਿਰੀਆਂ ਦਾ ਵਿਸ਼ਵਾਸ ਬਣਿਆ ਰਹੇ।  ਪਾਰਟੀ ਇਸ ਲਾਕਾਨੂੰਨੀ ਅਤੇ ਪੁਲਿਸ ਦੀ ਅਣਗਹਿਲੀ ਵਿਰੁੱਧ ਮੋਰਚਾ ਲਾਏਗੀ। ਪਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸ਼ਾਮਿਲ ਸਨ -ਸੀ ਪੀ ਆਈ ਦੇ ਜ਼ਿਲਾ ਸਕੱਤਰ- ਕਾਮਰੇਡ ਡੀ ਪੀ ਮੌੜ ਦੇ ਨਾਲ ਨਾਲ ਉਘੇ ਲੀਡਰ ਡਾ: ਅਰੁਣ ਮਿੱਤਰਾ, ਚਮਕੌਰ ਸਿੰਘ, ਐਮ ਐਸ ਭਾਟੀਆ, ਗੁਰਨਾਮ ਸਿੰਘ ਸਿੱਧੂ ਅਤੇ ਕਈ  ਹੋਰ। ਸੀਪੀਆਈ ਨੇ ਇਸ ਮੌਕੇ ਪੀੜਿਤ ਪਰਿਵਾਰਾਂ ਨੂੰ ਵੀ ਮੀਡੀਆ ਸਾਹਮਣੇ ਲਿਆਂਦਾ। ਹੁਣ ਦੇਖਣਾ ਹੈ ਕਿ ਪਾਰਟੀ ਵੱਲੋਂ ਉਠਾਏ ਗਏ ਇਹ ਮਾਮਲੇ ਕਿੰਨੀ ਜਲਦੀ ਹਲ ਹੁੰਦੇ ਹਨ।  

Monday, December 10, 2018

ਜਦੋਂ ਸਾਥੀ ਡਾਂਗ ਦੇ ਮੁਕਾਬਲੇ ਖੜੋਤੇ ਸੰਘੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋਈ

ਮੁੱਖ ਮੰਤਰੀ ਮੁਸਾਫ਼ਿਰ ਨੂੰ ਦਸ ਹਜ਼ਾਰ ਵੋਟਾਂ ਦੀ ਬਹੁਗਿਣਤੀ ਨਾਲ ਹਰਾਇਆ 
ਕਿਤਾਬਾਂ ਚੋਂ: 10 ਦਸੰਬਰ 2018: (ਕਾਮਰੇਡ ਸਕਰੀਨ ਟੀਮ):: 
ਇਹ ਕਿਤਾਬ ਮਾਰਚ 1981 ਵਿੱਚ ਛਪੀ ਸੀ 
ਸਰਮਾਏ ਦੀ ਵਰਤੋਂ, ਗੁੰਡਾਗਰਦੀ, ਪ੍ਰਸ਼ਾਸਨ ਦੀ ਦੁਰਵਰਤੋਂ ਅਤੇ ਸਿਆਸੀ ਚਾਲਾਂ ਬਹੁਤ ਪਹਿਲਾਂ ਤੋਂ ਹੀ ਚੋਣ ਪ੍ਰਣਾਲੀ ਦਾ ਇੱਕ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ। ਇਸ ਦੀ ਰੋਕਥਾਮ ਲਈ ਬਹੁਤ ਸਾਰੇ ਕਾਨੂੰਨ ਬਣੇ, ਭੂਤ ਸਾਰਿਆਂ ਨਿਗਰਾਨੀਆਂ ਦਾ ਪ੍ਰਬੰਧ ਕੀਤਾ ਗਿਆ ਪਰ ਚੋਣ ਸਿਸਟਮ ਨੂੰ ਲੱਗੇ ਇਸ ਘੁਣ ਨੇ ਦੇਸ਼ ਦੇ ਜਮਹੂਰੀ ਢਾਂਚੇ ਨੂੰ ਖੋਖਲਾ ਕਰਕੇ ਰੱਖ ਦਿੱਤਾ। ਅੱਜ ਇਸ ਸਬੰਧ ਵਿੱਚ ਅਸੀਂ ਚਰਚਾ ਕਰ ਰਹੇ ਹਨ ਹਾਂ ਇੱਕ ਵਿਸ਼ੇਸ਼ ਪੁਸਤਕ "ਅੰਮ੍ਰਿਤਸਰ ਦੀ ਮਜਦੂਰ ਤਹਿਰੀਕ ਦਾ ਸੰਖੇਪ ਇਤਿਹਾਸ" ਦੇ ਚੈਪਟਰ ਨੰਬਰ 9 ਦੀ। ਇਸ ਚੈਪਟਰ ਦਾ ਸਿਰਲੇਖ ਹੈ- "ਮਜ਼ਦੂਰਾਂ ਦਾ ਚੋਣਾਂ ਵਿੱਚ ਰੋਲ"ਪਹਿਲੀ  ਵਾਰ ਮਾਰਚ 1981 ਵਿੱਚ ਪ੍ਰਕਾਸ਼ਿਤ ਇਸ ਪੁਸਤਕ ਨੂੰ ਲਿਖਿਆ ਸੀ ਸਵਰਗੀ ਕਾਮਰੇਡ ਪ੍ਰਦੁੱਮਣ ਸਿੰਘ ਹੁਰਾਂ ਨੇ। ਅੰਗਰੇਜ਼ੀ ਵਿੱਚ ਲਿਖੀ ਗਈ ਇਸ ਪੁਸਤਕ ਨੂੰ ਪੰਜਾਬੀ ਅਤੇ ਹਿੰਦੀ ਵਿੱਚ ਵੀ ਅਨੁਵਾਦ ਕਰਕੇ ਪ੍ਰਕਾਸ਼ਿਤ ਕੀਤਾ ਗਿਆ। 
 ਇਸਦੇ ਸਫ਼ਾ ਨੰਬਰ 127 'ਤੇ ਉਹਨਾਂ ਜੋ ਕੁਝ ਲਿਖਿਆ ਉਸਤੋਂ ਸਾਫ ਜ਼ਾਹਿਰ ਹੈ ਕਿ ਅੱਜ ਬੇਹੱਦ ਗੰਭੀਰ ਸਮੱਸਿਆ ਬਣ ਚੁੱਕਿਆ ਘੁਣ ਅਸਲ ਵਿੱਚ ਬਹੁਤ ਪਹਿਲਾਂ ਹੀ ਲੱਗ ਚੁੱਕਿਆ ਸੀ। ਇਸਦੇ ਬਾਵਜੂਦ ਲਾਲਝੰਡੇ ਨੇ ਹਮੇਸ਼ਾਂ ਜਿੱਤਾਂ ਪ੍ਰਾਪਤ ਕੀਤੀਆਂ ਕਿਓਂਕਿ ਉਸ ਵੇਲੇ ਕਮਿਊਨਿਸਟ ਪਾਰਟੀਆਂ ਲੋਕਾਂ ਦੇ ਬਹੁਤ ਨੇੜੇ ਸਨ।  ਪੂੰਜੀਵਾਦੀ ਸਾਜ਼ਿਸ਼ੀ ਚਾਲਾਂ ਵੀ ਕਮਿਊਨਿਸਟਾਂ ਸਾਹਮਣੇ ਨਾਕਾਮ ਹੋ ਜਾਂਦੀਆਂ ਸਨ। ਸੀਪੀਆਈ ਦੇ ਸ਼ਾਨਦਾਰ ਇਤਿਹਾਸ ਦਾ ਜ਼ਿਕਰ ਅਸੀਂ ਇਥੇ ਹੂ-ਬ-ਹੂ ਦੇ ਰਹੇ ਹਾਂ। 
     1967 ਵਿੱਚ ਅੰਮ੍ਰਿਤਸਰ ਦੀ ਹਲਕਾ ਬੰਦੀ ਬਦਲ ਗਈ ਅਤੇ ਹਰੀਪੁਰਾ, ਡੈਮਗੰਜ, ਇਸਲਾਮਾਬਾਦ, ਪੁਤਲੀਘਰ, ਪੁਰਾਣੀ ਜੇਲ੍ਹ ਆਦਿ ਦੇ ਮਜ਼ਦੂਰ ਇਲਾਕਿਆਂ ਦੇ ਨਾਲ ਛਿਹਰਟਾ ਅਤੇ ਨੇੜੇ ਦੇ ਪਿੰਡਾਂ ਨੂੰ ਮਿਲਾ ਕੇ, ਇੱਕ ਵੱਖਰਾ ਹਲਕਾ ਬਣਾਇਆ ਗਿਆ। ਇਸ ਹਲਕੇ ਵਿੱਚ ਮਾਡਲ ਤੂੰ, ਕੈਨੇਡੀ ਐਵੀਨਿਊ, ਮਕਬੂਲ ਰੋਡ, ਰੇਸ ਕੋਰਸ ਰੋਡ ਅਤੇ ਹੁਕਮ ਸਿੰਘ ਰੋਡ ਆਦਿ ਦੇ ਮੱਧ ਸ਼੍ਰੇਣੀ ਵਾਲੇ ਇਲਾਕੇ ਵੀ ਸ਼ਾਮਲ ਸਨ। ਕਮਿਊਨਿਸਟ ਪਾਰਟੀ ਵੱਲੋਂ ਇਸ ਚੋਣ ਵਿੱਚ ਸਾਥੀ ਡਾਂਗ ਉਮੀਦਵਾਰ ਸਨ ਅਤੇ ਮੁਕਾਬਲੇ ਵਿੱਚ ਕਾਂਗਰਸ ਦੇ ਉਮੀਦਵਾਰ-ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸਨ। ਤੀਜਾ ਉਮੀਦਵਾਰ ਜਨਸੰਘ ਦਾ ਸੀ। ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਸਮੁੱਚੇ ਸਰਕਾਰੀ ਪ੍ਰਬੰਧ ਨੂੰ ਵਰਤਿਆ ਗਿਆ। ਛੇ ਹਜ਼ਾਰ ਜਾਅਲੀ ਵੋਟਾਂ ਬਣਾਈਆਂ ਗਈਆਂ। ਲੱਖਾਂ ਰੁਪਏ ਖਰਚ ਕੀਤੇ ਗਏ। ਜਨਸੰਘੀ ਉਮੀਦਵਾਰ ਨੇ ਫਿਰਕਾਪ੍ਰਸਤੀ ਨੂੰ ਜ਼ੋਰ ਨਾਲ ਫੈਲਾਉਣ ਦੀ ਕੋਸ਼ਿਸ਼ ਕੀਤੀ ਅਤੇ ਅੰਨੇਵਾਹ ਪੈਸੇ ਖਰਚ ਕੀਤਾ। 
     ਪਰ ਦੂਜੇ ਪਾਸੇ ਇਸ ਹਲਕੇ ਦੇ ਮਜ਼ਦੂਰਾਂ, ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ ਦਰਮਿਆਨੇ ਤਬਕੇ ਦੇ ਲੋਕਾਂ ਅਤੇ ਔਰਤਾਂ ਨੇ ਇੱਕ ਸ਼ਾਨਦਾਰ ਏਕਤਾ ਕਾਇਮ ਕੀਤੀ। ਮਜ਼ਦੂਰ ਜਮਾਤ ਨੇ ਬਹੁਤ ਜ਼ਿਆਦਾ ਕੁਰਬਾਨੀ ਅਤੇ ਆਪਾ-ਵਾਰੂ ਢੰਗ ਨਾਲ ਇਸ ਚੋਣ ਵਿੱਚ ਕੰਮ ਕੀਤਾ। ਨਤੀਜੇ ਵੱਜੋਂ ਮਜ਼ਦੂਰ ਨੇਤਾ ਕਾਮਰੇਡ ਡਾਂਗ ਸ਼੍ਰੀ ਮੁਸਾਫ਼ਿਰ ਨੂੰ ਲਗ ਪਗ ਦਸ ਹਜ਼ਾਰ ਵੋਟਾਂ ਦੀ ਬਹੁ ਗਿਣਤੀ ਨਾਲ ਲੱਕ ਤੋੜਵੀਂ ਹਰ ਦੇ ਕੇ ਸਫਲ ਹੋ ਗਏ। ਜਨਸੰਘੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ। ਛਿਹਰਟੇ ਅਤੇ ਅੰਮ੍ਰਿਤਸਰ ਦੀ ਮਜ਼ਦੂਰ ਜਮਾਤ ਦੀ ਪੁਰਾਣੀ ਖਾਹਿਸ਼ ਪੂਰੀ ਹੋਈ ਅਤੇ ਉਹਨਾਂ ਦੀ ਆਵਾਜ਼ ਪੰਜਾਬ ਅਸੰਬਲੀ ਵਿੱਚ ਪੁੱਜ ਗਈ। ਪੰਜਾਬ ਅਸੰਬਲੀ ਚੋਣ ਇਹ ਆਵਾਜ਼ ਫਿਰ ਵਜ਼ਾਰਤ ਵਿੱਚ ਵੀ ਪਹੁੰਚੀ, ਭਾਵੇਂ ਕਿ ਕਾਮਰੇਡ ਡਾਂਗ ਕੇਵਲ ਛੇ ਮਹੀਨਿਆਂ ਲਈ ਹੀ ਵਜ਼ੀਰ ਰਹੇ ਉਸ ਵੇਲੇ ਅੰਮ੍ਰਿਤਸਰ ਹੀ ਨਹੀਂ ਸਗੋਂ ਪੰਜਾਬ ਭਰ ਦੇ ਮਜ਼ਦੂਰਾਂ ਨੂੰ ਇਸ ਗੱਲ 'ਤੇ ਮਾਣ ਸੀ ਕਿ ਮਜ਼ਦੂਰ ਜਮਾਤ ਦੀਆਂ ਜੱਦੋਜਹਿਦਾਂ ਬਾਰੇ ਸਰਕਰ ਦੇ ਪੁਰਾਣੇ ਵਤੀਰੇ ਵਿੱਚ ਕੁਝ ਤਬਦੀਲੀ ਆਈ ਜਿਸ ਨੂੰ ਕਾਇਮ ਰੱਖਣ ਲਈ ਇੱਕ ਵਾਰੀ ਕਾਮਰੇਡ ਡਾਂਗ ਨੂੰ ਅਸਤੀਫੇ ਦੀ ਧਮਕੀ ਵੀ ਦੇਣੀ ਪਈ। 

Tuesday, November 20, 2018

ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ

ਖੱਬੀਆਂ ਧਿਰਾਂ ਦੇ ਚੇਤਨਾ ਮਾਰਚ ਜੱਥੇ ਨੇ ਕੀਤੀ ਚੋਂ ਸੁਧਾਰਾਂ ਦੀ ਮੰਗ 
ਮਾਛੀਵਾੜਾ ਸਾਹਿਬ: (ਐਮ ਐਸ ਭਾਟੀਆ//ਸ਼ੈਕੀ ਸ਼ਰਮਾ//ਪੰਜਾਬ ਸਕਰੀਨ)::
ਸ਼੍ਰੀ ਚਰਨ ਕੰਵਲ ਚੌਕ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਨਵੰਬਰ ਤੋਂ ਹੂਸੈਨੀਵਾਲਾ ਤੋਂ ਆਰੰਭ ਹੋਏ ਜੱਥਾ ਚੇਤਨਾ ਮਾਰਚ ਦਾ ਮਾਛੀਵਾੜਾ ਸਾਹਿਬ ਪਹੁੰਚਣ 'ਤੇ ਦੋਵਾ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਜੱਥੇ  ਦੀ ਅਗਵਾਈ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ,  ਸੂਬਾ ਕਮੇਟੀ ਮੈਂਬਰ ਸੀ ਪੀ ਆਈ ਕਸ਼ਮੀਰ ਸਿੰਘ ਗਦਾਈਆ,  ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ। ਇਸ ਮੌਕੇ ਕਾਮਰੇਡ ਡੀ ਪੀ ਮੌੜ ਨੇ ਸੰਬੋਧਨ ਕੀਤਾ ਅਤੇ ਏ ਆਈ ਐਸ ਐਫ ਦੇ ਜਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਸਵਾਗਤ ਕੀਤਾ। ਬੁਲਾਰਿਆਂਂ ਨੇ ਕਿਹਾ ਕਿ ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ ਕਿ ਚੋਣ ਸਿਸਟਮ ਵਿੱਚ ਸੁਧਾਰਾਂ ਦੀ ਜਰੂਰਤ ਹੈ। ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਰਾਜ ਚਲਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਰਾਫੇਲ ਦੇ ਸੌਦੇ ਵਿੱਚ ਵੱਡੀ ਠੱਗੀ ਮਾਰੀ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਮਾਰੀ ਠੱਗੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੂਰਤੀ ਚੀਨ ਨੇ ਸਿਰਫ 342 ਕਰੋੜ ਵਿਚ ਤਿਆਰ ਕਰਕੇ ਦਿੱਤੀ ਸੀ, ਜਿਸ 'ਤੇ 33 ਕਰੋੜ ਰੁਪਏ ਦਾ ਖਰਚ ਕੀਤਾ ਦਿਖਾਇਆ ਗਿਆ ਹੈ। ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਜਨਰਲ ਸਕੱਤਰ ਰਵੀਕਾਂਤਾ ਨੇ ਧੰਨਵਾਦ ਕੀਤਾ। ਇਸ ਮੌਕੇ ਇਸਤਰੀ ਸਭਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ, ਜਨਰਲ ਸਕੱਤਰ ਰਵੀਕਾਂਤਾ, ਗੁਰਮੀਤ ਕੌਰ, ਸੀ ਪੀ ਆਈ ਮਾਛੀਵਾੜਾ ਅਤੇੇ ਸਮਰਾਲਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ,  ਸੀ ਪੀ ਆਈ (ਐੱਮ) ਦੇ ਕਾਮਰੇਡ ਭਜਨ ਸਿੰੰਘ ਸਮਰਾਲਾ ਹਰਪਾਲ ਸਿੰਘ ਪੂਰਬਾ ਤਹਿਸੀਲ ਸਕੱਤਰ ਸੀ ਪੀ ਆਈ (ਐੱਮ), ਪਰਮਜੀਤ ਸਿੰਘ ਨੀਲੋਂ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਸੀ ਪੀ ਆਈ ਜਿਲਾ ਲੁਧਿਆਣਾ, ਐੱਮ ਐੱਸ ਭਾਟੀਆ ਵਿੱੱਤ ਸਕੱਤਰ ਜਿਲ੍ਹਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਜੀ ਐਸ ਚੌਹਾਨ,  ਏ ਆਈ ਐਸ ਐਫ ਮਾਛੀਵਾੜਾ ਦੇ ਪ੍ਰਧਾਨ ਰਾਜੀਵ ਕੁਮਾਰ ਏ ਆਈ ਐਸ ਐਫ ਦੇ ਜੁਆਇੰਟ ਸਕੱਤਰ ਭਾਵਿਸ਼ ਮਾਹਾਤੋ, ਏ ਆਈ ਐਸ ਐਫ ਦੇ ਕੈਸ਼ੀਅਰ ਸੰਨੀ ਕੁਮਾਰ, ਬਲਵੀਰ ਸਿੰਘ ਕੁੁੱਲ ਹਿੰਦ ਖੇਤ ਮਜ਼ਦੂਰ, ਜਸਦੇਵ ਸਿੰਘ ਜਸੀ, ਮਲਕੀਤ ਸਿੰਘ, ਗੁਰਨਾਮ ਸਿੰਘ, ਚੰੰਦ ਰਾਮ, ਦੇਵ ਸਿੰਘ, ਕਿਸਾਨ ਆਗੂ ਨਿੱਕਾ ਖੇੜਾ,  ਈਸਰ ਸਿੰਘ, ਬਿਆਸ ਦੇੇੇਵ,  ਪ੍ਰਕਾਸ਼, ਸੁੁਖਵਿੰਦਰ ਸਿੰਘ, ਹਰਸ਼ ਕੁਮਾਰ, ਨਿਰਮਲ ਸਿੰਘ, ਨਵਪ੍ਰੀਤ ਸਿੰਘ ਮੰਡ ਖਾਨਪੁਰ ਆਦਿ ਸ਼ਾਮਿਲ ਸਨ।

Saturday, November 10, 2018

17 ਦਸੰਬਰ ਦੀ ਸਾਂਝੀ ਰੈਲੀ ਲਈ ਪੰਜਾਬ ਭਰ ਵਿੱਚ ਸਗਰਗਰਮੀਆਂ

Nov 10, 2018, 5:06 PM
ਲੁਧਿਆਣਾ ਦੇ ਹਰ ਕੋਨੇ ਵਿੱਚ-ਹਰ ਬਰਾਂਚ ਵਿੱਚ ਤਿੱਖਾ ਜੋਸ਼ 
ਲੁਧਿਆਣਾ: 11 ਨਵੰਬਰ 2018: (ਕਾਮਰੇਡ ਸਕਰੀਨ ਬਿਊਰੋ)::
ਇਸ ਵਾਰ 17 ਦਸੰਬਰ ਦੀ ਸਾਂਝੀ ਲੁਧਿਆਣਾ ਰੈਲੀ ਉਸ ਵੇਲੇ ਹੋ ਰਹੀ ਹੈ ਜਦੋਂ ਪੰਜਾਬ ਦੇ ਨਾਲ ਨਾਲ  ਦੇਸ਼ ਦੇ ਬਾਕੀ ਹਿਸਿਆਂ ਦੀ ਜਨਤਾ ਵੀ ਸਰਕਾਰਾਂ ਤੋਂ ਬੁਰੀ ਤਰਾਂ ਨਿਰਾਸ਼ ਹੋ ਚੁਕੀ ਹੈ। ਦੇਸ਼ ਦੀ ਜਨਤਾ ਨੂੰ ਇਨਕ਼ਲਾਬ ਦੇ ਰਸਤੇ 'ਤੇ ਲਿਆਉਣ ਲਈ ਸਰਗਰਮ ਸੀਪੀਆਈ ਅਤੇ ਸੀਪੀਐਮ ਦੇ ਕਾਰਕੁੰਨ ਸੂਬੇ ਦੇ ਹਰ ਕੋਨੇ ਵਿੱਚ ਸਰਗਰਮ ਹਨ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਵੀ ਸੂਬੇ ਦੇ ਤੁਫਾਨੀ ਦੌਰੇ ਕਰ ਰਹੀ ਹੈ। ਅਫਸਰਸ਼ਾਹੀ, ਦਿਨ-ਬ-ਦਿਨ ਵਧ ਰਹੀ ਕੁਰੱਪਸ਼ਨ ਅਤੇ ਆਏ ਦਿਨ ਹੋ ਰਹੀਆਂ ਵਧੀਕੀਆਂ ਦੀ ਸਤਾਈ ਹੋਈ ਜਨਤਾ ਇੱਕ ਵਾਰ ਫੇਰ ਖੱਬੀਆਂ ਧਿਰਾਂ ਵੱਲ ਬੜੀਆਂ ਉਮੀਦਾਂ  ਨਾਲ ਦੇਖ ਰਹੀ ਹੈ। ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ, ਦਿਨ ਦਿਹਾੜੇ ਵੱਧ ਰਿਹਾ ਜੁਰਮ, ਮਿਹਨਤਾਨਾ ਮੰਗਣ ਤੇ ਮਾਰੇ ਜਾ ਰਹੇ ਦਾਬੇ ਅਤੇ ਹੋਰਨਾਂ ਹਾਲਾਤਾਂ ਨੇ ਇੱਕ ਵਾਰ ਫੇਰ ਇਹੀ ਅਹਿਸਾਸ ਕਰਾਇਆ ਹੈ ਕਿ ਰਾਜਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ। 
17 ਦਸੰਬਰ ਨੂੰ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਸਾਂਝੀ ਖੱਬੀ ਰੈਲੀ ਇਸ ਇਨਕਲਾਬ ਲਈ ਤਿੱਖੇ ਹੋਏ ਸੰਘਰਸ਼ਾਂ ਦਾ ਹੀ ਐਲਾਨ ਹੋਵੇਗੀ। ਫਾਸ਼ੀਵਾਦ ਅਤੇ ਪੂੰਜੀਵਾਦ ਦੇ ਖਿਲਾਫ ਜ਼ੋਰਦਾਰ ਜੰਗ ਦਾ ਬਿਗਲ ਵਜਾਏਗੀ ਇਹ ਰੈਲੀ।ਹੱਕ ਮੰਗਣ ਵਾਲਿਆਂ ਨੂੰ ਲਾਠੀਆਂ ਗੋਲੀਆਂ ਨਾਲ ਡਰਾਉਣ ਵਾਲਿਆਂ ਖਿਲਾਫ ਇੱਕ ਜ਼ੋਰਦਾਰ ਹੱਲਾ ਬੋਲੇਗੀ ਇਹ ਰੈਲੀ। 
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅੱਜ ਸੀਪੀਆਈ ਦੀ ਲੁਧਿਆਣਾ ਐਗਜ਼ੈਕੁਟਿਵ  ਦੇ ਮੈਂਬਰ ਸ਼ਾਮਲ ਹੋਏ। ਤੇਜ਼ੀ ਨਾਲ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਹੋਏ ਇਹਨਾਂ ਮੈਂਬਰਾ ਨੇ ਲੋਕਾਂ ਨਾਲ ਆਪਣੀ ਇੱਕਜੁੱਟਤਾ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਅੱਜ ਦੀ ਮੀਟਿੰਗ ਨੇ ਸੂਬੇ ਅਤੇ ਦੇਸ਼ ਦੇ ਨਾਲ ਨਾਲ ਜ਼ਿਲੇ ਦੇ ਮਸਲੇ ਵੀ ਵਿਚਾਰੇ।
ਇਸ ਮੀਟਿੰਗ ਵਿੱਚ ਆਉਣ ਵਾਲੇ ਲਗਾਤਾਰ ਸੰਘਰਸ਼ਾਂ ਦੀ ਸਫਲਤਾ ਲਈ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਅਤੇ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਦਾ ਮੁੱਦਾ ਵੀ ਸਿਰਮੌਰ ਰਿਹਾ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ।  ਲੁਧਿਆਣਾ ਦੀ ਇਹ ਵਿਸ਼ਾਲ ਰੈਲੀ ਇੱਕ ਵਾਰ ਫੇਰ ਲਾਲ ਹਨੇਰੀ ਦਾ ਅਹਿਸਾਸ ਫਾਸ਼ੀ ਤਾਕਤਾਂ ਨੂੰ ਕਰੇਗੀ।
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ-ਬ-ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ।  ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ ‘ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਕੁਝ ਸਥਾਨਕ ਮਸਲੇ ਵੀ ਵਿਚਾਰੇ ਗਏ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਵੱਧ ਰਹੀਆਂ ਵਧੀਕੀਆਂ ਵੀ ਚਰਚਾ ਦਾ ਮੁੱਖ ਕੇਂਦਰ ਰਹੀਆਂ।
ਭਰੋਸੇਯੋਗ ਸੂਤਰਾਂ ਮੁਤਾਬਿਕ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਏ ਆਮ ਗਰੀਬ ਲੋਕ ਸੀਪੀਆਈ ਅਤੇ ਸੀਪੀਆਈ ਨਾਲ ਸਬੰਧਿਤ ਟਰੇਡ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਾਰਟੀ ਨੇ ਲੋਕਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਦਾ ਵੇਰਵਾ ਇਕੱਤਰ ਕਰ ਲਿਆ ਹੈ। ਇਹਨਾਂ ਚੋਣ ਕਿ ਮਸਲੇ ਅਜਿਹੇ ਵੀ ਹਨ ਜਿਹਨਾਂ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ ਹੈ। ਇਹਨਾਂ ਵਧੀਕੀਆਂ ਦੀ ਲਿਸਟ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਦੱਸਿਆ ਜਾਏਗਾ ਕਿ ਕਿਸਤਰਾਂ ਸਰਕਾਰੀ ਮਹਿਕਮੇ ਲੋਕਾਂ ਨੂੰ ਖੱਜਲਖੁਆਰ ਕਰਕੇ ਉਹਨਾਂ ਦੀਆਂ ਦਿਹਾੜਿਆਂ ਵੀ ਤੋੜਦੇ ਹਨ ਅਤੇ ਉਹਨਾਂ ਨਾਲ ਹਰਾਸਮੈਂਟ ਵੀ ਕਰਦੇ ਹਨ। 

Friday, November 9, 2018

96 ਕਰੋੜ ਦੀਆਂ ਗੱਡੀਆਂ ਲਈ ਪੈਸੇ ਹਨ ਪਰ ਲੋਕਾਂ ਲਈ ਖਜ਼ਾਨਾ ਖਾਲੀ?

Nov 9, 2018, 5:53 PM
ਸੀਪੀਆਈ ਲੋਕ ਯੁੱਧ ਲਈ ਫਿਰ ਨਿੱਤਰੀ ਮੈਦਾਨ ਵਿੱਚ 
ਚੰਡੀਗੜ੍ਹ: 09 ਨਵੰਬਰ 2018 (ਕਾਮਰੇਡ ਸਕਰੀਨ ਡੈਸਕ)::
ਸੀਪੀਆਈ ਦੀ ਪੰਜਾਬ ਟੀਮ ਫਿਰ ਸਰਗਰਮ ਹੈ। ਇਸ ਵਾਰ ਕਿਸਾਨੀ ਮੰਗਾਂ ਦੇ ਨਾਲ ਨਾਲ ਸ਼ਹਿਰੀ ਲੋਕਾਂ ਦੇ ਮਸਲਿਆਂ ਨੂੰ ਵੀ ਸ਼ਿੱਦਤ ਨਾਲ ਉਠਾਇਆ ਗਿਆ ਹੈ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਪੰਜਾਬ ਸਰਕਾਰ ਦੇ ਉਹਨਾਂ ਬਹਾਨਿਆਂ ਦਾ ਵੀ ਪਰਦਾਫਾਸ਼ ਕੀਤਾ ਹੈ ਜਿਹਨਾਂ ਅਧੀਨ ਕਿਹਾ ਜਾਂਦਾ ਹੈ ਕਿ ਸਾਡਾ ਤਾਂ ਖਜ਼ਾਨਾ ਹੀ ਖਾਲੀ ਹੈ। ਸੂਬਾ ਐਗਜ਼ੈਕੁਟਿਵ ਕਮੇਟੀ ਨੇ ਕਿਹਾ  ਜੇ ਖਜ਼ਾਨਾ ਖਾਲੀ ਹੈ ਤਾਂ ਮੰਤਰੀਆਂ ਦੀ ਸੁਰੱਖਿਆ ਦੇ ਨਾਂਅ ਹੇਠ 96 ਕਰੋੜ ਦੀਆਂ ਗੱਡੀਆਂ ਕਿੱਥੋਂ ਖਰੀਦੀਆਂ ਜਾ ਰਹੀਆਂ ਹਨ? ਹਾਲ ਹੀ ਵਿੱਚ ਲੁਧਿਆਣਾ 'ਚ ਹੋਈ ਮੀਟਿੰਗ ਮਗਰੋਂ ਇਸ ਮੁਹਿੰਮ ਦੀ ਸਫਲਤਾ ਲਈ ਸਥਾਨਕ ਮੀਟਿੰਗ ਦਾ ਸਿਲਸਿਲਾ ਵੀ ਤੂਫ਼ਾਨੀ ਪੱਧਰ 'ਤੇ ਤੇਜ਼ ਕਰ ਦਿੱਤਾ ਗਿਆ ਹੈ। 
ਇਸ ਮੀਟਿੰਗ ਦੌਰਾਨ ਮੰਡੀਆਂ ਵਿੱਚ ਹੋ ਰਹੀ ਕਿਸਾਨਾਂ ਦੀ ਖੱਜਲ ਖੁਆਰੀ ਅਤੇ ਲੁੱਟ ਖਸੁੱਟ ਦਾ ਮਾਮਲਾ ਪਹਿਲ ਦੇ ਅਧਾਰ 'ਤੇ ਉਠਾਇਆ ਗਿਆ। ਸੀਪੀਆਈ ਦੀ ਪੰਜਾਬ ਸੂਬਾ ਕਾਰਜਕਾਰਣੀ ਨੇ ਝੋਨੇ ਦੀ ਕਥਿਤ ਵਧੇਰੇ ਸਲਾਭ ਦੇ ਨਾਂ ਉਤੇ ਕਿਸਾਨਾਂ ਦੀ ਮੰਡੀਆਂ ਵਿਚ ਹੁੰਦੀ ਖੱਜਲ ਖੁਆਰੀ ਲਈ ਸਰਕਾਰ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਇਕ ਤਾਂ ਬਾਰਸ਼ਾਂ ਲੇਟ ਹੋਈਆਂ ਅਤੇ ਬਰਸਾਤਾਂ ਦਾ ਇਹ ਮੌਸਮ ਖਤਮ ਵੀ ਲੇਟ ਹੋਇਆ।  ਦੂਜਾ ਸਰਕਾਰ ਦੇ ਸੁਝਾਅ ਅਤੇ ਦਬਾਅ ਕਾਰਨ ਝੋਨਾ ਬੀਜਿਆ ਵੀ ਲੇਟ ਗਿਆ ਸੀ। ਇਸ ਲਈ ਝੋਨੇ ਵਿਚ ਨਮੀ ਮੁਕਾਬਲਤਨ ਮਾਮੂਲੀ ਜਿਹੀ ਜ਼ਿਆਦਾ ਹੈ ਜਿਸ ਵਿਚ ਕਿਸਾਨਾਂ ਦਾ ਕੋਈ ਕਸੂਰ ਨਹੀਂ ਹੈ।
ਇਸ ਮਸਲੇ ਸਬੰਧੀ ਪਾਸ ਕੀਤੇ ਗਏ ਮਤੇ ਵਿੱਚ ਕਿਸਾਨਾਂ ਦੀ ਡਟਵੀਂ ਹਮਾਇਤ ਕੀਤੀ ਗਈ। ਸੀਪੀਆਈ ਦੇ ਸੂਬਾ ਸਕੱਤਰ ਨੇ ਦੱਸਿਆ ਕਿ ਪਾਰਟੀ ਮੰਗ ਕਰਦੀ ਹੈ ਕਿ ਝੋਨੇ ਦੀ ਨਮੀ ਦਾ ਮਾਪਦੰਡ 17 ਫੀਸਦੀ ਦੀ ਥਾਂ 24 ਫੀਸਦੀ ਕੀਤਾ ਜਾਵੇ। ਇਸ ਤੋਂ ਇਲਾਵਾ ਨਮੀ ਨੂੰ ਸੁਕਾਉਣ ਲਈ ਕਿਸਾਨਾਂ ਨੂੰ ਪ੍ਰਤਿ ਬੋਰੀ 15 ਰੁਪਏ ਦਾ ਵਾਧੂ ਖਰਚਾ ਪੈ ਰਿਹਾ ਹੈ। ਇਕ ਤਾਂ ਕਿਸਾਨ ਦੀ ਫਸਲ ਖਰੀਦੀ ਨਹੀਂ ਜਾ ਰਹੀ, ਦੂਜਾ ਉਹਨਾਂ ਉਤੇ ਵਾਧੂ ਹੋਰ ਬੋਝ ਪੈ ਰਿਹਾ ਹੈ।
ਸੀਪੀਆਈ ਪੰਜਾਬ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਇਸ ਮੀਟਿੰਗ ਦੇ ਫੈਸਲਿਆਂ ਤੋਂ ਮੀਡੀਆ ਨੂੰ ਜਾਣੂ ਕਰਾਇਆ। ਜ਼ਿਕਰਯੋਗ ਹੈ ਕਿ ਪਾਰਟੀ ਦੀ ਇਹ ਮੀਟਿੰਗ ਲੁਧਿਆਣਾ ਵਿਖੇ ਸਾਥੀ ਜਗਜੀਤ ਸਿੰਘ ਜੋਗਾ ਦੀ ਪ੍ਰਧਾਨਗੀ ਹੇਠ ਹੋਈ ਸੀ। ਸੂਬਾ ਕਾਰਜਕਾਰਣੀ ਦੀ ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਾਥੀ ਬਰਾੜ ਨੇ ਦਸਿਆ ਕਿ ਪਾਰਟੀ ਲੋਕਾਂ ਦੇ ਮਸਲਿਆਂ ਨੂੰ ਉਠਾਉਣ ਵਿੱਚ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਇਤਿਹਾਸ ਰਚੇਗੀ। ਉਹਨਾਂ ਦੱਸਿਆ ਕਿ ਕਾਰਜਕਾਰਣੀ ਨੇ ਇਕ ਹੋਰ ਮਤਾ ਪਾਸ ਕਰਕੇ ਪੰਜਾਬ ਵਿਚ ਫਿਰ ਬੱਸਾਂ ਦੇ ਕਿਰਾਏ ਵਧਾਏ ਜਾਣ ਦੀ ਵੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਇਸ ਸਾਲ ਵਿਚ ਕਈ ਵਾਰ ਇਹ ਕਿਰਾਏ ਵਧਾ ਕੇ ਆਮ ਲੋਕਾਂ ਦੀਆਂ ਜੇਬਾਂ ਉਤੇ ਕੱਟ ਮਾਰੀ ਗਈ ਹੈ। ਨਾਲੇ ਥੋੜਾ ਚਿਰ ਪਹਿਲਾਂ ਹੀ ਬਿਜਲੀ ਦੇ ਰੇਟ ਵਧਾਏ ਗਏ ਹਨ। ਪਾਰਟੀ ਨੇ ਕਿਹਾ ਕਿ ਦੂਜੇ ਪਾਸੇ ਮੰਤਰੀਆਂ ਦੀ ਸੁਰਖਿਆ ਦੇ ਝੂਠੇ ਬਹਾਨੇ ਨਾਲ 96 ਕਰੋੜ ਦੀਆਂ ਨਵੀਆਂ ਗੱਡੀਆਂ ਖਰੀਦੀਆਂ ਜਾ ਰਹੀਆਂ ਹਨ। ਪਾਰਟੀ ਮੰਗ ਕਰਦੀ ਹੈ ਕਿ ਕਿਰਾਏ ਵਧਾਉਣ ਦਾ ਇਹ ਫੈਸਲਾ ਵਾਪਸ ਲਿਆ ਜਾਵੇ ਅਤੇ ਸਰਕਾਰੀ ਖਜ਼ਾਨੇ ਦੀ ਮੰਤਰੀਆਂ ਵਿਧਾਇਕਾਂ ਵਲੋਂ ਲੁੱਟ-ਖਸੁੱਟ ਬੰਦ ਕੀਤੀ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਸੂਬਾ ਕਾਰਜਕਾਰਣੀ ਨੇ ਮੰਗ ਕੀਤੀ ਕਿ ਪਟਿਆਲੇ ਵਿਚ ਸਾਂਝਾ ਅਧਿਆਪਕ ਮੋਰਚਾ ਦੇ ਝੰਡੇ ਹੇਠ ਤਕਰੀਬਨ ਇਕ ਮਹੀਨੇ ਤੋਂ ਸੰਘਰਸ਼ ਕਰ ਰਹੇ ਅਧਿਆਪਕਾਂ ਨੂੰ ਪੂਰੇ ਸਕੇਲਾਂ ਨਾਲ ਰੈਗੂਲਰ ਕੀਤਾ ਜਾਵੇ ਅਤੇ 45 ਹਜ਼ਾਰ ਰੁੁਪੈ ਤੋਂ ਵਧ ਤਨਖਾਹ ਲੈਣ ਵਾਲੇ ਅਧਿਆਪਕਾਂ ਨੂੰ ਪੰਦਰਾਂ ਹਜ਼ਾਰ ਰੁਪੈ ਉਤੇ ਰੈਲੂਗਰ ਕਰਨ ਦਾ ਕੋਝਾ ਮਜ਼ਾਕ ਬੰਦ ਕੀਤਾ ਜਾਵੇ।
ਸਾਥੀ ਬਰਾੜ ਨੇ ਅਗੇ ਦਸਿਆ ਕਿ ਕਾਰਜਕਾਰਣੀ ਨੇ ਕੇਂਦਰੀ ਅਤੇ ਸੂਬਾ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਖਿਲਾਫ ਅਤੇ ਲੋਕ ਮੰਗਾਂ ਲਈ  17 ਦਸੰਬਰ ਨੂੰ ਲੁਧਿਆਣਾ ਵਿਖੇ  ਹੋਣ ਵਾਲੀ ਸਾਂਝੀ ਵਿਸ਼ਾਲ ਰਾਜਸੀ ਰੈਲੀ ਅਤੇ ਇਸਦੀ ਤਿਆਰੀ ਲਈ ਸੀਪੀਆਈ, ਸੀਪੀਆਈ(ਐਮ) ਵਲੋੱ 15 ਨਵੰਬਰ ਤੋਂ 21 ਨਵੰਬਰ ਤਕ ਚਲਾਏ ਜਾਣ ਵਾਲੇ ਸਾਂਝੇ ਜਥਾ ਮਾਰਚਾਂ ਦੇ ਪਰੋਗਰਾਮ ਨੂੰ ਅੰਤਮ ਛੋਹਾਂ ਦਿਤੀਆਂ ਅਤੇ ਸਾਰੇ ਜ਼ਿਲਿਆਂ ਨੂੰ ਕਿਹਾ ਕਿ ਆਪਣੀਆਂ ਸਾਂਝੀਆਂ ਜ਼ਿਲਾ ਮੀਟਿੰਗਾਂ ਕਰਕੇ ਦਿਤੀਆਂ ਤਰੀਕਾਂ ਉਤੇ ਠੀਕ ਕਿਸ ਥਾਂ ਉਤੇ ਕਿੰਨੇ ਵਜੇ ਜਥੇ ਦੇ ਸੁਆਗਤ ਵਿਚ ਪਰੋਗਰਾਮ ਕੀਤਾ ਜਾਣਾ ਹੈ ਬਾਰੇ ਫੈਸਲਾ ਕਰ ਲੈਣ। ਕਾਰਜਕਾਰਣੀ ਨੇ ਫੈਸਲਾ ਕੀਤਾ ਹੈ ਕਿ ਪਾਰਟੀ ਦੀ ਮੈਂਬਰਸ਼ਿਪ ਦੇ ਬਰਾਬਰ ਰੈਲੀ ਵਿਚ ਸੀਪੀਆਈ ਦੇ ਸਾਥੀ ਲਾਮਬੰੰਦ ਕਰਕੇ ਲਿਆਂਦੇ ਜਾਣਗੇ। ਇਸਦੇ ਖਰਚੇ ਲਈ ਵਿਸ਼ੇਸ਼ ਰੈਲੀ ਫੰਡ ਦੇ ਕੋਟੇ ਵੀ ਲਾਏ    ਗਏ।  
ਕਾਰਜਕਾਰਣੀ ਨੇ ਇਹ 24-25 ਨਵੰਬਰ ਨੂੰ ਹੋ ਰਹੀ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਬਠਿੰਡਾ ਵਿਖੇ ਗੋਲਡਨ ਜੁਬਲੀ ਸਮਾਗਮ, ਏਟਕ ਵਲੋਂ ਹੋ ਰਹੀ 27 ਨਵੰਬਰ ਨੂੰ ਸਾਂਝੀ ਮੋਹਾਲੀ ਰੈਲੀ ਅਤੇ ਕਿਸਾਨਾਂ ਵਲੋਂ 30 ਨਵੰਬਰ ਨੂੰ ਹੋ ਰਹੀ ਸਾਂਝੀ ਦਿੱਲੀ ਕਿਸਾਨ ਰੈਲੀ ਦਾ ਸਮਰਥਨ ਕੀਤਾ ਅਤੇ ਪਾਰਟੀ ਇਕਾਈਆਂ ਨੂੰ ਉਹਨਾਂ ਦੀ ਹਰ ਪਖੋਂ ਮਦਦ ਕਰਨ ਦੀ ਅਪੀਲ ਕੀਤੀ।
ਮੀਟਿੰਗ ਵਿਚ ਹੋਈ ਵਿਚਾਰ ਚਰਚਾ ਵਿਚ ਸੂਬਾ ਕਾਰਜਕਾਰਣੀ ਮੈਂਬਰਾਂ ਅਤੇ ਜ਼ਿਲਾ ਸਕੱਤਰਾਂ ਤੋਂ ਇਲਾਵਾ ਸਰਵਸਾਥੀ ਬੰਤ ਬਰਾੜ, ਡਾ. ਜੋਗਿੰਦਰ ਦਿਆਲ, ਹਰਦੇਵ  ਸਿੰਘ ਅਰਸ਼ੀ, ਜਗਜੀਤ ਸਿੰਘ ਜੋਗਾ, ਭੂਪਿੰਦਰ ਸਾਂਬਰ ਨੇ ਭਾਗ ਲਿਆ ਅਤੇ ਫੈਸਲੇ ਸਰਬਸੰਮਤੀ ਨਾਲ ਕੀਤੇ ਗਏ।