Wednesday 10th August 2022 at 03:13 PM
ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਵਾਲੇ ਹਸ਼ਰ ਦੀ ਚੇਤਾਵਨੀ
![]() |
| ਫਾਈਲ ਫੋਟੋ |
Wednesday 10th August 2022 at 03:13 PM
ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਵਾਲੇ ਹਸ਼ਰ ਦੀ ਚੇਤਾਵਨੀ
![]() |
| ਫਾਈਲ ਫੋਟੋ |
8th August 2022 at 3:05 PM
ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਵਿੱਚ ਪੁੱਜੇ ਕਾਮਰੇਡ ਬੰਤ ਬਰਾੜ
ਕਾਮਰੇਡ ਡੀ ਪੀ ਮੌੜ ਇਸੇ ਸੰਮੇਲਨ ਵਿਚ ਦੋਬਾਰਾ ਜ਼ਿਲ੍ਹਾ ਸਕੱਤਰ ਚੁਣੇ ਗਏ
ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ। ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ । ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐਸ ਐਸ ਦੀ ਥਾਪੜੀ ਮੋਦੀ ਸਰਕਾਰ ਦੇ ਖਿਲਾਫ਼ ਬੇਕਿਰਕ ਲੜਾਈ ਲੜਨੀ ਪਵੇਗੀ। ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੇ ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ ਪਾੜਿਆ, ਮਧੋਲਿਆ ਤੇ ਸਾੜਿਆ। ਟਜ਼ਾਦੀ ਦੇ ਸਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ। ਸਾਨੂੰ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ। ਪੰਜਾਬ ਦੀ ਆਪ ਦੀ ਸਰਕਾਰ ਬਾਰੇ ਉਨ੍ਹਾਂ ਕਿਹਾ ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ। ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ ਮੁੱਦੇ ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੈ ਮਾਫੀਆ ਦਨਦਨਾ ਰਹੇ ਹਨ। ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ।
ਉਦਘਾਟਨ ਉਪਰੰਤ ਕਾਮਰੇਡ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ ਜਿਸ ਵਿੱਚ ਸਾਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਾਰਟੀ ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ। ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ ਗਈ। ਕਾਮਰੇਡ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਕਾਮਰੇਡਾਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ।
3rd August 2022 at 4:34 PM
ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੁਲਿਸ ਦੀ ਆਲੋਚਨਾ
ਚੰਡੀਗੜ੍ਹ : 3 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::
ਉਹਨਾਂ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ ਜਿਥੇ ਫਾਜ਼ਿਲਕਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ। ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ। ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਬਦਨਾਮ ਅਮਨ ਸਕੌਡਾ ਜਿਸਨੇ ਅਨੇਕਾਂ ਸਮਾਜਿਕ ਕਾਰਕੁਨਾਂ ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ ਜਿਸ ਵਿਰੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੌਰਨ ਹੀ ਪੁਲੀਸ ਦੀ ਧੱਕਾਸ਼ਾਹੀ ਰੋਕੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡੇ ਵਰਗੇ ਗੁੰਡਾ ਅੰਸਰਾਂ ਨੂੰ ਫੌਰਨ ਗ੍ਰਿਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲੀਸ ਅਫਸਰਾਂ ਵਿਰੁਧ ਸਖਤ ਐਕਸ਼ਨ ਲਵੇ। ਸਾਥੀ ਬਰਾੜ ਨੇ ਅਗੇ ਆਖਿਆ ਹੈ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਵਿਰੁਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ।
ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਜਲਾਲਾਬਾਦ ਵਿੱਚ ਲੱਗਿਆ ਕੈਂਪ
ਇਸ ਕੈਂਪ ਨੂੰ ਵਿਸ਼ੇਸ਼ ਤੌਰ ਨੇ ਸੰਬੋਧਨ ਕਰਨ ਲਈ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਹਾਜ਼ਰ ਹੋਏ। ਇਸ ਕੈਂਪ ਦੀ ਅਗਵਾਈ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਜਿਲ੍ਹਾ ਸਕੱਤਰ ਸਟਾਲਿਨ ਲਮੋਚੜ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਰਭਜਨ ਛੱਪੜੀਵਾਲਾ ਨੇ ਕੀਤੀ।
ਇਸ ਵਿਦਿਆਰਥੀ ਕੈਂਪ ਦੀ ਸ਼ੁਰੂਆਤ ਵੇਲੇ ਆਲ ਇੰਡੀਆ ਆਂਗਣਵਾੜੀ ਵਰਕਰਜ਼ ਐਂਡ ਹੇਲਪਰ ਯੂਨੀਅਨ ਦੇ ਸੂਬਾ ਪ੍ਰਧਾਨ ਭੈਣ ਸਰੋਜ ਛੱਪੜੀਵਾਲਾ ਨੇ ਸ਼ਹੀਦ ਊਧਮ ਸਿੰਘ ਸੁਨਾਮ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਅੱਜ ਜਵਾਨੀ ਨੂੰ ਸ਼ਹੀਦ ਊਧਮ ਸਿੰਘ ਇਨਕਲਾਬੀ ਜੀਵਨ ਫਲਸਫੇ ਤੋਂ ਸੇਧ ਲੈਣੀ ਚਾਹੀਦੀ ਹੈ।
ਉਹਨਾਂ ਕਿਹਾ ਕਿ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸਾਡੇ ਮਹਾਨ ਸ਼ਹੀਦਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਮਲ ਵਿੱਚ ਲਾਗੂ ਕਰ ਕੇ ਆਪਣੇ ਭਵਿੱਖ ਦੀ ਖੋਜ ਕਰਨੀ ਚਾਹੀਦੀ ਹੈ। ਇਸ ਮੌਕੇ ਸਿਧਾਂਤਕ ਕੈਂਪ ਨੂੰ ਵਿਸ਼ੇਸ਼ ਤੌਰ ਤੇ ਸੰਬੋਧਨ ਕਰਦਿਆਂ ਸਾਥੀ ਜਗਰੂਪ ਸਿੰਘ ਨੇ ਕਿਹਾ ਕਿ 3 ਕਰੋੜ ਦੀ ਅਬਾਦੀ ਵਾਲੇ ਪੰਜਾਬ ਸੂਬੇ ਵਿੱਚ 1 ਕਰੋੜ ਨੌਜਵਾਨ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਹਨ ਪਰ ਸਰਕਾਰਾਂ ਵਲੋਂ ਇੰਨੀ ਵੱਡੀ ਬੇਰੁਜ਼ਗਾਰ ਗਿਣਤੀ ਨੂੰ ਗਰੰਟੀ ਨਾਲ ਰੁਜ਼ਗਾਰ ਦੇਣ ਦੀ ਕੋਈ ਨੀਤੀ ਹੀ ਨਹੀਂ ਹੈ, ਜਿਸ ਕਾਰਨ ਸਮਾਜ ਸੈਂਕੜੇ ਅਲਾਮਤਾਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਹੈ।
ਇਹਨਾਂ ਆਗੂਆਂ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਸੋਚ ਦਾ ਸਮਾਜ ਬਣਾਉਣ ਲਈ ਬਨੇਗਾ ਨੂੰ ਪਾਸ ਕਰਵਾਉਣਾ ਪਹਿਲਾ ਕਦਮ ਹੈ ਅਤੇ ਉਹ ਇਸ ਦੇ ਲਈ ਆਪਣਾ ਯੋਗਦਾਨ ਪਾਉਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾਈ ਮੀਤ ਸਕੱਤਰ ਹਰਭਜਨ ਛੱਪੜੀਵਾਲਾ, ਏਆਈਐਸਐਫ ਦੇ ਜ਼ਿਲ੍ਹਾ ਪ੍ਰਧਾਨ ਰਮਨ ਧਰਮੂਵਾਲਾ, ਸਕੱਤਰ ਸਟਾਲਿਨ, ਸਤੀਸ਼ ਛੱਪੜੀਵਾਲਾ, ਸਰਕਾਰੀ ਆਈਟੀਆਈ ਫਾਜ਼ਿਲਕਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੀਰਾਂਵਾਲੀ, ਜ਼ਿਲ੍ਹਾ ਕੌਂਸਲ ਮੈਂਬਰ ਮਨਪ੍ਰੀਤ ਕੱਟੀਆਂਵਾਲਾ, ਪੰਜਾਬ ਯੂਨੀਵਰਸਿਟੀ ਚੰਡੀਗਡ੍ਹ ਦੇ ਵਿਦਿਆਰਥੀ ਰਾਜਪ੍ਰੀਤ ਕੱਟੀਆਂਵਾਲਾ, ਬਲਰਾਜ ਢਾਬਾਂ, ਅਲੀਸ਼ ਮਹਾਲਮ, ਏਆਈਐਸਐਫ ਸ.ਸ.ਸ.ਸਕੂਲ ਚੱਕ ਵੈਰੋਕਾ ਦੀ ਪ੍ਰਧਾਨ ਕਿਰਨਦੀਪ, ਸਕੱਤਰ-ਸ਼ਾਇਨਾ, ਮੀਤ ਪ੍ਰਧਾਨ ਕਾਜਲ ਅਵਰਿੰਦਰ ਢਾਬਾਂ, ਜਸਪ੍ਰੀਤ ਕੌਰ ਅਤੇ ਅਰਸ਼ਦੀਪ ਕੌਰ ਨੇ ਵੀ ਸੰਬੋਧਨ ਕੀਤਾ। ਇਸ ਤਰ੍ਹਾਂ ਹਰ ਕੋਨੇ ਵਿਚੋਂ ਵਿਦਿਆਰਥੀ ਵਰਗ ਇਥੇ ਪੁੱਜਿਆ।
ਇਹਨਾਂ ਵਿਦਿਆਰਥੀਆਂ ਨੇ ਜਿਥੇ ਇਸ ਕੈਂਪ ਵਿੱਚ ਆਪਣੀਆਂ ਜਿਗਿਆਸਾਵਾਂ ਸ਼ਾਂਤ ਕੀਤੀਆਂ ਉੱਥੇ ਆਪਣੇ ਅਨੁਭਵ ਵੀ ਦੱਸੇ। ਦੇਸ਼ ਨੂੰ ਦਰਪੇਸ਼ ਖਤਰਿਆਂ ਬਾਰੇ ਵੀ ਜੰਕਜਾਰੀ ਹਾਸਲ ਕੀਤੀ ਅਤੇ ਇਸ ਜੰਗ ਦੇ ਗੁਰ ਵੀ ਸਿੱਖੇ।
Sunday 24th July 2022 at 4:45 PM
ਤਰਕਸ਼ੀਲ ਸੁਸਾਇਟੀ ਦੇ ਸੈਮੀਨਾਰ ਦੌਰਾਨ ਮੁਖ ਬੁਲਾਰੇ ਸਨ ਬੂਟਾ ਸਿੰਘ
18th July 2022 at 3:57 PM
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਾਨ ਦੇ ਬਿਆਨ ਦੀ ਕਰੜੀ ਨਿਖੇਧੀ

ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦਸਣ ਮਗਰੋਂ ਅਹੁਦੇ ਦੀ ਸੰਹੁ ਚੁੱਕਦਿਆਂ ਸਿਮਰਨਜੀਤ ਸਿੰਘ ਮਾਨ
ਲੁਧਿਆਣਾ: 18 ਜੁਲਾਈ 2022: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਭਾਰਤੀ ਕਮਿਊਨਿਸਟ ਪਾਰਟੀ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਕਿ ਸ਼ਹੀਦ ਭਗਤ ਸਿੰਘ ਅਤਵਾਦੀ ਸੀ, ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਦੇ ਵਿੱਚ ਅਤੇ ਭਾਸ਼ਨਾਂ ਦੇ ਵਿੱਚ ਦਹਿਸ਼ਤਗਰਦੀ ਵਾਲੇ ਤਰੀਕੇ ਦਾ ਵਿਰੋਧ ਕੀਤਾ ਸੀ ਅਤੇ ਅਸੈਂਬਲੀ ਦੇ ਬੰਬ ਸੁੱਟਣ ਨੂੰ ਵੀ ਕੇਵਲ ਲੋਕਾਂ ਨੂੰ ਜਗਾਉਣ ਦੇ ਲਈ ਵਰਤਣ ਦੀ ਗੱਲ ਕਹੀ ਸੀ ਨਾ ਕਿ ਕਿਸੇ ਨੂੰ ਮਾਰਨ ਦੀ।
ਸਿਮਰਨਜੀਤ ਸਿੰਘ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ, ਕੀ ਗ਼ਦਰੀ ਬਾਬੇ, ਬੱਬਰ ਅਕਾਲੀ, ਊਧਮ ਸਿੰਘ ਵਰਗੇ ਕਿੰਨੇ ਹੀ ਹੋਰ ਇਨਕਲਾਬੀ ਤੇ ਆਜ਼ਾਦੀ ਘੁਲਾਟੀਏ ਵੀ ਅਤਵਾਦੀ ਸਨ? ਸ਼ਹੀਦ ਭਗਤ ਸਿੰਘ ਨੇ ਤਾਂ ਹਮੇਸ਼ਾ ਮਿਹਨਤ-ਕਸ਼ ਲੋਕਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਸੀ ਅਤੇ ਇੱਕ ਵਿਗਿਆਨਕ ਸਮਾਜਵਾਦ ਲਿਆਉਣ ਦੀ ਗੱਲ ਕੀਤੀ ਸੀ। ਉਹਨਾਂ ਨੇ ਸਾਫ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਮਾਰਨਾ ਗਲਤ ਹੈ ਉਹ ਕਿਸੇ ਗੱਲ ਦਾ ਹੱਲ ਨਹੀਂ ਬਲਕਿ ਉਹਨਾਂ ਨੇ ਜਨਤਕ ਲਹਿਰ ਉਸਾਰਨ ਤੇ ਜ਼ੋਰ ਦਿੱਤਾ। ਅੱਜ ਦੇ ਨਾਜ਼ੁਕ ਸਮੇਂ ਵੀ ਆਪਣੇ ਨਾਨੇ ਅਰੂੜ ਸਿੰਘ ਦੇ ਹੱਕ ਵਿੱਚ ਬੋਲਣਾ ਤੇ ਉਨ੍ਹਾਂ ਦੇ ਕਾਰੇ ਦੀ ਪ੍ਰੋੜਤਾ ਕਰਨੀ ਸਿਮਰਨਜੀਤ ਸਿੰਘ ਮਾਨ ਦੀ ਅਸਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਇਤਿਹਾਸ ਗਵਾਹ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਕਿੰਨੇ ਲੋਕਾਂ ਦੀਆ ਜਾਨਾਂ ਗਈਆਂ ਤੇ ਕਿਸ ਢੰਗ ਦੇ ਨਾਲ ਜ਼ੁਲਮ ਢਇਆ ਗਿਆ। ਸਿਮਰਨਜੀਤ ਸਿੰਘ ਮਾਨ ਦੇ ਨਾਨੇ ਅਰੂੜ ਸਿੰਘ ਨੇ ਜਲੀਁਆਂਵਾਲੇ ਬਾਗ ਵਿਚ ਖੂਨੀ ਸਾਕਾ ਵਰਤਾਉਣ ਤੋ ਬਾਅਦ ਜਨਰਲ ਡਾਇਰ ਨੂੰ ਬੁਲਾ ਕੇ ਸਿਰੋਪਾ ਦਿੱਤਾ ਸੀ। ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿਚ ਸਿੱਧਮ-ਸਿੱਧਾ ਲੜਾਈ ਚੱਲ ਰਹੀ ਹੈ, ਇੱਕ ਪਾਸੇ ਦੇਸ਼ ਭਗਤ ਲੋਕ ਹਨ ਜਿਹਨਾਂ ਨੇ ਅਜ਼ਾਦੀ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਦੂਜੇ ਪਾਸੇ ਉਹ ਲੋਕ ਹਨ ਜੋ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਨਾਲ ਰਲੇ ਹੋਏ ਸਨ।
ਪੰਜਾਬ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ।ਇਹੋ ਕਾਰਨ ਹੈ ਕਿ ਪੰਜਾਬ ਵਿਚ ਅਤਵਾਦ ਦਾ ਦੋਰ ਬਹੁਤ ਲੰਮਾ ਸਮਾਂ ਨਹੀਂ ਚਲ ਸਕਿਆ ਅਤੇ ਸਮਾਜਿਕ ਸਦਭਾਵਨਾ ਨੇ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਮਨਸੂਬਿਆਂ ਨੂੰ ਢਹਿ ਢੇਰੀ ਕਰ ਦਿੱਤਾ।
ਬਿਆਨ ਜਾਰੀ ਕਰਦਿਆਂ ਕਾਮਰੇਡ ਡੀ.ਪੀ.ਮੌੜ- ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਡਾ.ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਵਿਜੇ ਕੁਮਾਰ।
ਸੁਪਰੀਮ ਕੋਰਟ ਦੇ ਫੈਸਲੇ ਨਾਲ ਜਮਹੂਰੀਅਤ ਤੇ ਸੰਵਿਧਾਨ ਨੂੰ ਠੇਸ ਪੁੱਜੀ-CPI
ਹਿਮਾਂਸ਼ੂ ਕੁਮਾਰ ਨੂੰ ਸੁਣਾਏ ਗਏ ਜੁਰਮਾਨੇ ਦੀ ਮੁਖਾਲਫਤ ਪੰਜਾਬ ਵਿੱਚ ਵੀ ਸ਼ੁਰੂ ਹੋ ਗਈ ਹੈ। ਜ਼ਿਕਰਯੋਗ ਹੈ ਕਿ ਅੱਜ ਦਿੱਲੀ ਵਿੱਚ ਜੰਤਰ ਮੰਤਰ ਵਿਖੇ ਇਸ ਮੁਦੇ ਨੂੰ ਲੈ ਕੇ ਭਾਰੀ ਇਕੱਠ ਹੋਇਆ। ਇਸ ਮੌਕੇ ਮੀਂਹ ਦੇ ਬਾਵਜੂਦ ਲੋਕ ਛਤਰੀਆਂ ਲੈ ਕੇ ਅਤੇ ਛਤਰੀਆਂ ਤੋਂ ਬਿਨਾ ਵੀ ਖੜੋਤੇ ਰਹੇ। ਉਹਨਾਂ ਹੋਮਾਂਸ਼ੂ ਕੁਮਾਰ ਨੂੰ ਬੜੇ ਹੀ ਸਣੇ ਅਤੇ ਸਤਿਕਾਰ ਨਾਲ ਸੁਣਿਆ ਅਤੇ ਹਿਮਾਂਸ਼ੂ ਕੁਮਾਰ ਨਾਲ ਇੱਕਜੁੱਟਤਾ ਦਰਸਾਈ। ਸ਼ਿਆਮ ਮੀਰਾ ਸਿੰਘ ਵਰਗੇ ਪੱਤਰਕਾਰ ਵੀ ਇਸ ਵਿਚ ਇੱਕ ਆਮ ਨਾਗਰਿਕ ਦੀ ਤਰ੍ਹਾਂ ਸ਼ਾਮਿਲ ਹੋਣ ਲਈ ਪੁੱਜੇ। ਇਸੇ ਦੌਰਾਨ ਪੰਜਾਬ ਸੀਪੀਆਈ ਨੇ ਜ਼ੋਰਦਾਰ ਸ਼ਬਦਾਂ ਵਿੱਚ ਹਿਮਾਂਸ਼ੂ ਕੁਮਾਰ ਹੁਰਾਂ ਦੀ ਹਮਾਇਤ ਕਰਦਿਆਂ ਜੁਰਮਾਨੇ ਵਾਲੀ ਧੱਕੇਸ਼ਾਹੀ ਦੀ ਸਖਤ ਨਿਖੇਧੀ ਕੀਤੀ ਹੈ।
ਜਿਹਨਾਂ ਨੂੰ ਇਸ ਮਾਮਲੇ ਦਾ ਪੂਰਾ ਨਹੀਂ ਪਤਾ ਉਹਨਾਂ ਨੂੰ ਦੱਸ ਨਾ ਜ਼ਰੂਰੀ ਹੈ ਕਿ ਪ੍ਰਸਿੱਧ ਗਾਂਧੀਵਾਦੀ ਸਮਾਜ ਸੇਵਕ ਅਤੇ ਆਦਿਵਾਸੀਆਂ ਦੇ ਹੱਕਾਂ ਲਈ ਸਾਲਾਂਬੱਧੀ ਲੜਣ ਵਾਲੇ ਹਿਮਾਂਸੂ ਕੁਮਾਰ ਵਿਰੁੱਧ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਉਹ 5 ਲੱਖ ਜੁਰਮਾਨੇ ਦਾ ਭੁਗਤਾਨ ਕਰੇ ਨਹੀਂ ਤਾਂ ਉਸਨੂੰ ਜੇਲ੍ਹ ਅੰਦਰ ਰਹਿਣਾ ਪਵੇਗਾ।
ਇਹ ਜੁਰਮਾਨਾ ਕਿਸ ਗੱਲ ਬਦਲੇ ਹੈ ਜ਼ਰਾ ਇਹ ਵੀ ਸੁਣੋ। ਹਿਮਾਂਸ਼ੂ ਨੇ 13 ਸਾਲ ਪਹਿਲਾਂ ਸੁਪਰੀਮ ਕੋਰਟ ਨੂੰ ਛਤੀਸਗੜ੍ਹ ਪੁਲੀਸ ਵਿਰੁੱਧ ਯਾਚਿਕਾ ਦਿਤੀ ਸੀ ਜਿਸ ਅਨੁਸਾਰ ਪੁਲੀਸ ਨੇ 16 ਆਦਿਵਾਸੀਆਂ ਨੂੰ ਬੇਰਹਿਮੀ ਨਾਲ ਕਤਲ ਕਰ ਦਿਤਾ ਸੀ ਤੇ ਇਕ ਬੱਚੇ ਦੀਆਂ ਉਂਗਲਾਂ ਹੀ ਕੱਟ ਦਿੱਤੀਆਂ ਸਨ। ਪੁਲੀਸ ਨੇ ਲਾਸ਼ਾਂ ਨੂੰ ਕੱਟਵੱਢ ਕੇ ਖੁਰਦਬੁਰਦ ਕਰ ਦਿਤਾ ਸੀ। ਸੁਪਰੀਮ ਕੋਰਟ ਨੇ ਯਾਚਿਕਾ ਖਾਰਿਜ ਕਰਦਿਆਂ ਇਸ ਗੱਲ ਦੀ ਜਾਂਚ ਕਰਨ ਦੀ ਇਜਾਜ਼ਤ ਦੇ ਦਿੱਤੀ ਕਿ ਕੁੱਝ ਲੋਕ ਖੱਬੇਖੱਬੀਆਂ ਦੀ ਹਮਾਇਤ ਕਰਨ ਵਾਸਤੇ ਅਦਾਲਤਾਂ ਦਾ ਸਹਾਰਾ ਤਾਂ ਨਹੀਂ ਲੈ ਰਹੇ।
ਸੀਪੀਆਈ ਦੇ ਆਗੂਆਂ ਸਰਵਸਾਥੀ ਬੰਤ ਸਿੰਘ ਬਰਾੜ, ਭੂਪਿੰਦਰ ਸਾਂਬਰ, ਹਰਦੇਵ ਅਰਸ਼ੀ, ਜਗਰੂਪ ਸਿੰਘ, ਨਿਰਮਲ ਧਾਲੀਵਾਲ ਅਤੇ ਪ੍ਰਿਥੀਪਾਲ ਮਾੜੀਮੇਘਾ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਕਿ ਸੁਪਰੀਮ ਕੋਰਟ ਦਾ ਫੈਸਲਾ ਅਤੀ ਮੰਦਭਾਗਾ ਹੈ। ਉਹਨਾਂ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ 16 ਵਿਅਕਤੀਆਂ ਦੀਆਂ ਹੱਤਿਆਵਾਂ ਦੀ ਨਿਰਪਖ ਜਾਂਚ ਕਰਕੇ ਦੋਸ਼ੀ ਪੁਲੀਸ ਅਫਸਰਾਂ ਨੂੰ ਸਜ਼ਾਵਾਂ ਦਿਤੀਆਂ ਜਾਂਦੀਆਂ ਪਰ ਇਸਦੇ ਉਲਟ ਸਾਲਾਂਬੱਧੀ ਅਣਥੱਕ ਅਤੇ ਬੇਗਰਜ਼ ਸਮਾਜ ਸੇਵਕ ਹਿਮਾਂਸੂ ਨੂੰ ਹੀ ਸਜ਼ਾ ਦੇ ਦਿਤੀ। ਉਹਨਾਂ ਕਿਹਾ ਕਿ ਸਰਵਉਚ ਅਦਾਲਤ ਦਾ ਇਹ ਫੈਸਲਾ ਜਮਹੂਰੀਅਤ ਅਤੇ ਸੰਵਿਧਾਨ ਵਿਰੋਧੀ ਫਾਸ਼ੀ ਤਾਕਤਾਂ ਦੇ ਹੱਥ ਮਜ਼ਬੂਤ ਕਰੇਗਾ। ਉਹਨਾਂ ਕਿਹਾ ਕਿ ਪਹਿਲਾਂ ਹੀ ਸਰਕਾਰ ਫਾਸ਼ੀਵਾਦੀ ਕਦਮਾਂ ਰਾਹੀਂ ਤੀਸਤਾ ਸੀਤਲਵਾੜ, ਆਰHਬੀH ਸ੍ਰੀ ਕੁਮਾਰ (ਸਾਬਕਾ ਗੁਜਰਾਤ ਦੇ ਡੀਜੀਪੀ) ਅਤੇ ਸੰਜੀਵ ਭੱਟ ਵਿਰੁੱਧ ਕਾਰਵਾਈਆਂ ਕਰ ਚੁੱਕੀ ਹੈ। ਹੁਣੇ ਹੀ ਪ੍ਰਸਿੱਧ ਜਰਨਲਿਸਟ ਮੁਹੰਮਦ ਜੁਬੈਰ ਨੂੰ ਝੂਠੇ ਕੇਸ ਵਿਚ ਫਸਾਇਆ ਗਿਆ ਹੈ। ਇਸੇ ਪ੍ਰਕਾਰ ਪਹਿਲਾਂ ਕਈ ਦਰਜਨ ਅੱਗੇਵਧੂ ਬੁੱਧੀਜੀਵੀਆਂ, ਲੇਖਕਾਂ ਨੂੰ ਜੇਲ੍ਹਾਂ ਵਿਚ ਸੁਟਿਆ ਜਾ ਚੁੱਕਾ ਹੈ।
ਪਾਰਟੀ ਆਗੂਆਂ ਨੇ ਪੰਜਾਬ ਦੀਆਂ ਸਾਰੀਆਂ ਖੱਬੇਪੱਖੀ ਤੇ ਜਮਹੂਰੀ ਸ਼ਕਤੀਆਂ, ਲੇਖਕਾਂ ਬੁੱਧੀਜੀਵੀਆਂ ਨੂੰ ਫਾਸ਼ੀ ਤਾਕਤਾਂ ਦੀ ਸੰਵਿਧਾਨ, ਜਮਹੂਰੀਅਤ ਅਤੇ ਅਦਾਲਤਾਂ ਦੇ ਵਿਰੁੱਧ ਦਖਲਅੰਦਾਜ਼ੀ ਅਤੇ ਨਿਆਂਪਾਲਕਾ ਨੂੰ ਸੰਵਿਧਾਨ ਦੀ ਰਾਖੀ ਲਈ ਫਰਜ਼ ਅਦਾ ਕਰਨ ਲਈ ਸਾਂਝੇ ਸੰਘਰਸ਼ ਲਾਮਬੰਦ ਕਰਨ ਦੀ ਅਪੀਲ ਕੀਤੀ ਹੈ।