Wednesday, March 27, 2013

ਮੇਰਾ ਰੰਗ ਦੇ ਬਸੰਤੀ ਚੋਲਾ--

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਕਮੇਟੀ ਵੱਲੋਂ ਯਾਦ ਕਰਾਏ ਗਏ ਸ਼ਹੀਦਾਂ ਦੇ ਸੁਪਨੇ 
ਸ਼ਹੀਦੀ ਦਿਨ ਤੇ ਫਿਰ ਨਜਰ ਆਇਆ ਇੰਨਕ਼ਲਾਬੀ ਜੋਸ਼ ਅਤੇ ਉਤਸ਼ਾਹ 
ਸ਼ਹੀਦਾਂ ਦੇ ਵਿਚਾਰਾਂ ਅਤੇ ਸੁਪਨਿਆਂ ਨੂੰ ਬਾਰ ਬਾਰ ਧੁੰਦਲਾ ਕਰਨ ਦੀਆਂ ਅਨਗਿਣਤ ਨਾਪਾਕ ਸਾਜਿਸ਼ਾਂ ਬਾਵਜੂਦ ਸ਼ਹੀਦਾਂ ਦੇ ਵਿਚਾਰ ਲੋਕਾਂ ਦੇ ਦਿਲਾਂ ਵਿੱਚ ਲਗਾਤਾਰ ਘਰ ਕਰ ਰਹੇ ਹਨ। ਬਜੁਰਗ ਪੀੜ੍ਹੀ ਦੇ ਨਾਲ ਨਾਲ ਬੱਚੇ ਵੀ ਸ਼ਹੀਦਾਂ ਦੇ ਵਿਚਾਰਾਂ ਨੂੰ  ਡੂੰਘਾਈ ਤੱਕ ਸਮਝਣ ਲਈ ਉਤਸੁਕ ਹਨ। ਇਹ ਗੱਲ ਨਜਰ ਆਈ ਰਿਸ਼ੀ ਨਗਰ ਦੇ ਵਾਈ ਬਲਾਕ 'ਚ ਪੈਂਦੀ ਚਾਂਦ ਕਲੋਨੀ ਦੇ ਇੱਕ ਸਮਾਗਮ ਵਿੱਚ। ਜਿਥੇ ਬੱਚੇ ਵੀ ਸਨ, ਬਜੁਰਗ ਵੀ ਅਤੇ ਜੁਆਨ ਵੀ। ਕਲਾ ਦੇਪ੍ਰੋਗਰਾਮ ਰੰਗਾਰੰਗ ਸਨ ਪਰ ਸੁਨੇਹਾ ਸ਼ਹੀਦਾਂ ਦੇ ਸੁਪਨਿਆਂ ਵਾਲਾ ਹੀ ਸੀ।  ਸਟੇਜ  ਦੀ ਹਰ ਆਈਟਮ ਦੇਸ਼ ਅਤੇ ਸਮਾਜ ਦੀ ਨਿਘਰ ਰਹੀ ਹਾਲਤ ਬਾਰੇ ਵੀ ਪਤਾ ਦੇਂਦੀ ਸੀ ਅਤੇ ਬਚਪਨ ਦੇ ਗੁਆਚ ਰਹੇ ਸੁਪਨਿਆਂ ਬਾਰੇ ਵੀ ਜ਼ਿਕਰ ਕਰਦੀ ਸੀ। ਇੰਝ ਲੱਗਦਾ ਸੀ ਜਿਵੇਂ ਸ਼ਹੀਦਾਂ ਦੀਆਂ ਅੰਤਰ ਆਤਮਾਵਾਂ ਇੱਕ ਵਾਰ ਫਿਰ ਆਪਣੇ ਵਿਚਾਰਾਂ ਦਾ ਰੰਗ ਗੂਹੜਾ ਕਰ ਰਹੀਆਂ ਸਨ ਅਤੇ ਸਾਬਿਤ ਕਰ ਰਹੀਆਂ ਸਨ ਕਿ ਏਕ ਬਾਰ ਇਸ ਰਾਹ ਪੈ ਮਰਨਾ ਸੋ ਜਨਮੋੰ ਕੇ ਸਮਾਨ ਹੈ। ਇਸ ਤਰ੍ਹਾ ਜਾਪਦਾ ਸੀ ਜਿਵੇਂ ਕੁਰਸੀਆਂ ਤੇ ਬੈਠੇ ਸਰੋਤੇ--ਖਾਸ ਕਰ ਬੱਚੇ ਇਸਦਾ ਹੁੰਗਾਰਾ ਭਰਦੀਆਂ ਆਖ ਰਹੇ ਸਨ---ਦੇਖ ਕੇ ਵੀਰੋਂ ਕੀ ਕੁਰਬਾਨੀ ਅਪਨਾ ਦਿਲ ਭੀ ਡੋਲਾ--ਮੇਰਾ ਰੰਗ ਦੇ ਬਸੰਤੀ ਚੋਲਾ--
ਕਾਬਿਲੇ ਜ਼ਿਕਰ ਹੈ ਕਿ ਇਸ ਵਾਰ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਸਮਾਗਮ ਪਹਿਲਾਂ ਨਾਲੋਂ ਕੁਝ ਜਿਆਦਾ ਗਿਣਤੀ ਵਿੱਚ ਅਤੇ ਵਧੇਰੇ ਜੋਸ਼ੋ ਖਰੋਸ਼ ਨਾਲ ਹੋਏ। ਇਸੇ ਤਰਾਂ ਦਾ ਇੱਕ ਸਮਾਗਮ ਰਿਸ਼ੀ ਨਗਰ ਨੇੜੇ ਪੈਂਦੀ ਚਾਂਦ ਕਲੋਨੀ ਵਿੱਚ ਵੀ ਹੋਇਆ। ਇਹ ਪ੍ਰੋਗਰਾਮ ਆਯੋਜਿਤ ਕੀਤਾ ਸੀ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਨੇ। ਲੀਡਰ ਏਸ ਪ੍ਰੋਗਰਾਮ ਵਿੱਚ ਵੀ ਪੁੱਜੇ ਹੋਏ ਸਨ ਪਰ ਮਹਿਮਾਨਾਂ ਅਤੇ ਮੇਜ਼ਬਾਨਾਂ ਦੋਹਾਂ ਦਾ ਹੀ ਸਾਰਾ ਧਿਆਨ ਜਾਂ ਤਾਂ ਸ਼ਹੀਦਾਂ ਦੇ ਸੁਪਨਿਆਂ ਵੱਲ ਸੀ ਤੇ ਜਾਂ ਫਿਰ  ਉਹਨਾਂ  ਬੱਚਿਆਂ ਵੱਲ ਜਿਹਨਾਂ ਕਲ੍ਹ ਦਾ ਭਵਿੱਖ ਸਿਰਜਨਾ ਸੀ। ਇਸ ਲਈ ਨਾ ਤਾਂ ਲੀਡਰਾਂ ਦਾ ਧਿਆਨ ਆਓ ਭਗਤ ਵੱਲ ਸੀ ਅਤੇ ਨਾ ਹੀ ਲੋਕਾਂ ਜਾਨ ਪ੍ਰਬੰਧਕਾਂ ਦਾ ਧਿਆਨ ਕਿਸੇ ਦੇ ਉਚੇਚੇ ਸਵਾਗਤ ਵੱਲ। ਬਸ ਇੱਕੋ ਰਸਮ ਸੀ ਸਹੀਦ ਦੀ ਤਸਵੀਰ ਤੇ ਫੁੱਲ ਚੜ੍ਹਾਓ ਅਤੇ ਜਿਥੇ ਸੀਟ ਮਿਲੇ ਬੈਠ ਜਾਓ। ਚਾਹ ਪਾਣੀ ਹਰ ਕਿਸੇ ਕੋਲ ਹਰ ਕਿਸੇ ਦੀ ਸੀਟ ਤੇ ਪੁੱਜ ਰਿਹਾ ਸੀ। ਨਾ ਕੋਈ ਆਪਾ ਧਾਪੀ ਨਾ ਹੀ ਕੋਈ ਧੱਕਾ ਮੁੱਕੀ। ਲੋਕਾਂ ਵੱਲੋਂ ਲੋਕਾਂ ਲਈ ਹੋਏ ਇਸ ਪ੍ਰੋਗਰਾਮ ਵਿੱਚ ਸਾਰੇ ਹੀ ਬੜੇ ਸਹਿਜ ਨਾਲ ਬੈਠੇ ਸਨ---ਬੜੀ ਹੀ ਅਪਣਤ ਨਾਲ ਜਿਵੇਂ ਕੋਈ ਆਪਣੇ ਘਰ ਬੈਠਦਾ ਹੈ। ਵੱਖ ਵੱਖ ਸਕੂਲਾਂ ਦੀਆਂ ਟੀਮਾਂ ਦੇ ਬੱਚੇ ਆਪਣਾ ਨਾਮ ਸੁਣਦਿਆਂ ਸਾਰ ਹੀ ਸਟੇਜ ਤੇ ਪੁੱਜਦੇ ਤੇ ਆਪੋ ਆਪਣੀ ਪਰਫਾਰਮੈਂਸ ਦੇ ਕੇ ਬੜੇ ਹੀ ਅਨੁਸ਼ਾਸਨ ਨਾਲ ਆਪਣੀ ਸੀਟ ਤੇ ਪਰਤ ਆਉਂਦੇ। ਦਿਨ ਢਲ ਗਿਆ---ਧੁੱਪ ਚਲੀ ਗਈ---ਹਨੇਰਾ ਹੋ ਗਿਆ---ਆਖਿਰ ਬੱਤੀ ਵੀ ਚਲੀ ਗਈ--ਪਰ ਇਸ ਅਨੁਸ਼ਾਸਨ ਵਿੱਚ ਕੋਈ ਵਿਘਨ ਪੈਂਦਾ ਨਜ਼ਰੀਂ ਨਹੀਂ ਪਿਆ। ਇਸ ਸਮਾਗਮ ਵਿੱਚ  ਪੁੱਜੇ ਲੀਡਰ ਵੀ ਲੋਕਾਂ ਨਾਲ ਜੁੜੇ ਹੋਏ ਸਨ।   ਵੱਖ ਵੱਖ ਅਹੁਦਿਆਂ ਤੇ ਰਹਿ ਕੇ ਲੋਕਾਂ ਵਾਲੇ ਦੇ ਦਿਲਾਂ ਵਿੱਚ ਆਪਣੀ ਪੱਕੀ ਥਾਂ ਬਣਾਉਣ ਵਾਲੇ ਹਰੀਸ਼ ਰਾਏ ਢਾਂਡਾ, ਭਾਰਤ ਜਨ ਗਿਆਨ ਵਿਗਿਆਨ ਜੱਥਾ ਦੇ ਸਕੱਤਰ ਡਾਕਟਰ ਅਰੁਣ ਮਿੱਤਰਾ, ਇਸਤਰੀ ਸਭਾ ਦੀ ਚੁੰਭਕੀ ਸ਼ਖਸੀਅਤ  ਕੁਸੁਮ ਲਤਾ, ਇਲਾਕਾ ਕੋਂਸਲਰ ਬਲਕਾਰ ਸਿੰਘ ਸੰਧੂ ਅਤੇ ਕਈ ਹੋਰ ਆਗੂ ਵੀ ਸ਼ਾਮਿਲ ਸਨ। 
ਰਾਜਨੀਤੀ ਹੋਵੇ ਜਾਂ ਮੀਡੀਆ..ਸਭਦੀ ਖਬਰ ਲੈਣ ਵਾਲੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਗੁਰਦਵਾਰੇ ਜਾਓ ਜਾਂ ਮੰਦਰ--ਭਜਨ ਕੀਰਤਨ ਦੇ ਰੱਟੇ ਲਾਉਣ ਨਾਲ ਕੁਝ ਨਹੀਂ ਬਣਨਾ ਅਤੇ ਇਹਨਾਂ ਥਾਵਾਂ ਤੇ ਰੱਟੇ ਹੀ ਲਵਾਏ ਜਾਂਦੇ ਹਨ।  ਉਹਨਾਂ ਸਪਸ਼ਟ ਕੀਤਾ ਕਿ ਭਜਨ ਕੀਰਤਨ ਦੀਆਂ ਤੁਕਾਂ ਨੂੰ ਜਿੰਦਗੀ ਦੇ ਅਮਲੀ ਤਜਰਬੇ ਵਿੱਚ ਉਤਾਰਿਆਂ ਹੀ ਗੱਲ ਬਣਦੀ ਹੈ ਵਰਨਾ ਅਜਿਹੇ ਰੱਟਿਆ ਨਾਲ  ਕੌਮ ਅਜਿਹੀ ਸੁੱਤੀ ਹੈ ਜਿਵੇਂ ਅਫੀਮ ਖਾ ਕੇ ਸੁੱਤੀ ਹੋਵੇ। ਇਸੇ ਤਰ੍ਹਾਂ ਕਾਮਰੇਡ ਰਣਧੀਰ ਸਿੰਘ ਨੇ ਕਿਹਾ ਕਿ ਜਿਹੜੀਆਂ ਕਿਤਾਬਾਂ ਅੱਜ ਇਨਾਮ ਵੱਜੋਂ ਇਥੇ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਨੂੰ ਸਾਰੇ ਬੱਚੇ ਘਰ ਜਾ ਕੇ ਪੜ੍ਹਨ ਜਰੂਰ ਕਿਤੇ ਧੂਫ ਦੇਣ ਲਈ ਨਾ ਰੱਖ ਦੇਣ।  
ਤਕਰੀਰ ਸ਼ੁਰੂ ਕਰਦਿਆਂ ਹੀ ਲੋਕਾਂ ਦੇ ਦਿਲਾਂ ਵਿੱਚ ਉਤਰ ਜਾਣ ਵਾਲੀ ਲੀਡਰ ਕੁਸੁਮ ਲਤਾ ਨੇ ਵਿਗਿਆਨ, ਇਤਿਹਾਸ ਅਤੇ ਮਿਥਿਹਾਸ ਦੇ ਹਵਾਲੇ ਦੇ ਕੇ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ। ਸੀਤਾ ਮਾਤਾ, ਦਰੋਪਦੀ ਅਤੇ ਦੁਰਗਾ ਭਾਬੀ ਤੋਂ ਲੈ ਕੇ ਕਿਰਨ ਬੇਦੀ, ਕਲਪਨਾ ਚਾਵਲਾ ਅਤੇ ਸੁਨੀਤਾ ਵਿਲੀਅਮ ਤੱਕ ਦਾ ਜ਼ਿਕਰ ਬਹੁਤ ਹੀ ਪ੍ਰਭਾਵਸ਼ਾਲੀ ਅੰਦਾਜ਼ ਨਾਲ ਕੀਤਾ।
ਅਖੀਰ ਵਿੱਚ ਡਾਕਟਰ ਅਰੁਣ ਮਿੱਤਰਾ ਦੀ ਟੀਮ ਨੇ ਭਾਈ ਮਨ੍ਨਾ ਸਿੰਘ ਦੇ ਡਰਾਮੇ ਨੂੰ ਵੀਡੀਓ ਤੇ ਦਿਖਾਕੇ ਅੱਜ ਦੇ ਲੋਕ ਵਿਰੋਧੀ ਨਿਜ਼ਾਮ ਦਾ ਖੋਖਲਾਪਨ ਬਹੁਤ ਹਲੂਣਵੇਂ ਢੰਗ ਨਾਲ ਦਿਖਾਇਆ। ਇੰਝ ਲੱਗਦਾ ਸੀ ਜਿਵੇਂ ਭਾਈ ਮਨ੍ਨਾ ਸਿੰਘ ਅਰਥਾਤ ਗੁਰਸ਼ਰਨ ਭਾ ਜੀ ਖੁਦ ਹੀ ਸਟੇਜ ਆ ਗਏ ਹੋਣ। 
ਸਟੇਜ ਤੇ ਸ਼ਹੀਦਾਂ ਦੇ ਵਿਚਾਰਾਂ ਅਤੇ ਭਾਵਨਾਵਾਂ ਵਾਲੀਆਂ ਤਕਰੀਰਾਂ ਅਤੇ ਸਭਿਚਾਰਕ ਆਈਟਮਾਂ ਹੋਈਆਂ। ਜੇਤੂ ਬੱਚਿਆਂ ਨੂੰ ਕਿਤਾਬਾਂ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੀਆਂ ਸ਼ੀਲਡਾਂ ਨਾਲ  ਸਨਮਾਨਿਤ ਕੀਤਾ ਗਿਆ। ਹਰੀਸ਼ ਰਾਏ ਢਾਂਡਾ ਅਤੇ ਬਲਕਾਰ ਸਿੰਘ ਹੁਰਾਂ ਇਲਾਕਾ ਨਿਵਾਸਿਆਂ ਦੀਆਂ ਮੰਗਾਂ ਨੂੰ ਛੇਤੀ ਤੋਂ ਛੇਤੀ ਪੂਰੀਆਂ ਕਰਨ ਦਾ ਵਾਅਦਾ ਵੀ ਕੀਤਾ। ਮੰਚ ਸੰਚਾਲਨ ਕਾਮਰੇਡ ਰਣਧੀਰ ਸਿੰਘ ਨੇ ਆਪਣੇ ਜਾਣੇ ਪਛਾਣੇ ਕਾਮਰੇਡੀ ਅੰਦਾਜ਼ ਨਾਲ ਕੀਤਾ।ਇਸ ਮੌਕੇ ਕਾਮਰੇਡ ਗੁਰਨਾਮ ਸਿੰਘ ਸਿਧੂ, ਬਿਜਲੀ ਬੋਰਡ ਦੇ ਇੰਜੀਨੀਅਰ ਪਰਮਿੰਦਰ ਸਿੰਘ, ਇੰਜੀਨੀਅਰ ਦਲਜੀਤ ਸਿੰਘ, ਕਾਮਰੇਡ ਦੀ ਪੀ ਮੌੜ ਅਤੇ ਕਈ ਹੋਰ ਆਗੂ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਔਰਤਾਂ ਇਸ ਸਮਾਗਮ ਵਿੱਚ ਸ਼ਾਇਦ ਮਰਦਾਂ ਨਾਲੋਂ ਕੀਤੇ ਜਿਆਦਾ ਸਨ। --ਰੈਕਟਰ ਕਥੂਰੀਆ 

Friday, March 15, 2013

ਦੇਸ਼ ਨੂੰ ਨਵੇਂ ਬਦਲ ਦੀ ਲੋੜ:ਕਾਮਰੇਡ ਪ੍ਰਕਾਸ਼ ਕਰਤ

19 ਮਾਰਚ ਨੂੰ ਵਜਾਇਆ ਜਾਵੇਗਾ ਅਗਲੇ ਅੰਦੋਲਨ ਦਾ ਬਿਗਲ
ਕਾਨਪੁਰ:ਦੇਸ਼ ਵਿੱਚ ਤੀਜੇ ਬਦਲ ਦੀ ਆਵਾਜ਼ ਫਿਰ ਬੁਲੰਦ ਹੋਈ ਹੈ। ਇਸ ਵਾਰ ਇਹ ਗੱਲ ਕੀਤੀ ਹੈ ਸੀਪੀਐਮ ਦੇ ਪੋਲਿਤ ਬਿਊਰੋ ਮੈਂਬਰ ਕਾਮਰੇਡ ਪ੍ਰਕਾਸ਼ ਕਰਤ ਨੇ। ਭਾਰਤੀ ਜਨਤਾ ਪਾਰਟੀ ਨੂੰ ਕਾਂਗਰਸ ਦਾ ਬਦਲ ਮੰਨਣ ਤੋਂ ਇਨਕਾਰ ਕਰਦਿਆਂ ਸੀਪੀਆਈ (ਐਮ) ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਪ੍ਰਕਾਸ਼ ਕਰਤ ਨੇ ਕਿਹਾ ਕਿ ਦੇਸ਼ ਨੂੰ ਇਕ ਨਵੇਂ ਬਦਲ ਦੀ ਲੋੜ ਹੈ। ਮੀਡੀਆ ਨਾਲ ਗੱਲਬਾਤ  ਦੌਰਾਨ ਉਹਨਾਂ ਬਹੁਤ ਹੀ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹ ਨਵਾਂ ਬਦਲ ਉਦੋਂ ਬਣੇਗਾ, ਜਦੋਂ ਸਾਰੀਆਂ ਇਕ ਤਰ੍ਹਾਂ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਬਦਲਵੀਆਂ ਨੀਤੀਆਂ ਲਈ ਸੰਘਰਸ਼ ਨੂੰ ਅੱਗੇ ਲਿਜਾਣਗੀਆਂ। ਕਾਮਰੇਡ ਕਰਤ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਕੋਈ ਤੀਜਾ ਮੋਰਚਾ ਬਣੇਗਾ ਅਤੇ ਉਸ ਦੇ ਆਗੂ ਸਪਾ ਮੁਖੀ ਮੁਲਾਇਮ ਸਿੰਘ ਹੋਣਗੇ ਤਾਂ ਉਨ੍ਹਾਂ ਕਿਹਾ ਕਿ ਚੋਣ ਗੱਠਜੋੜ ਨਾਲ ਕੋਈ ਮੋਰਚਾ ਨਹੀਂ ਬਣੇਗਾ। ਕਾਮਰੇਡ ਕਰਤ ਨੇ ਇਹ ਗੱਲ ਦੁਹਰਾਈ ਕਿ ਦੇਸ਼ ਨੂੰ ਕਾਂਗਰਸ ਅਤੇ ਭਾਜਪਾ ਤੋਂ ਇਲਾਵਾ ਇਕ ਨਵੀਂ ਤਾਕਤ ਅਤੇ ਮਜ਼ਬੂਤ ਬਦਲ ਦੀ ਭੂਤ ਹੀ ਤਿੱਖੀ ਲੋੜ ਹੈ ਅਤੇ ਜਿਹੜੀਆਂ ਇਕ ਤਰ੍ਹਾਂ ਦੀ ਵਿਚਾਰਧਾਰਾ ਵਾਲੀਆਂ ਪਾਰਟੀਆਂ ਕਾਂਗਰਸ ਤੇ ਭਾਜਪਾ ਦੀਆਂ ਨੀਤੀਆਂ ਖ਼ਿਲਾਫ਼ ਸਾਥ ਦੇਣਗੀਆਂ, ਉਨ੍ਹਾਂ ਨੂੰ ਅਸੀਂ ਆਪਣੇ ਨਾਲ ਲੈ ਕੇ ਚੱਲਾਂਗੇ। ਕਬੀਲੇ ਜ਼ਿਕਰ ਹੈ ਕੀ ਇਸ ਮਕਸਦ ਦੀਆਂ ਕੋਸ਼ਿਸ਼ਾਂ ਕਾਫੀ ਅਰਸੇ ਤੋਂ ਜਾਰੀ ਹਨ। 
ਇਸ ਸਬੰਧੀ ਰਣਨੀਤੀ ਨੂੰ ਕੁਝ ਸਪਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਇਸ 'ਚ ਜਿੱਥੇ ਕਈ ਕੌਮੀ ਪਾਰਟੀਆਂ ਹਨ, ਉਥੇ ਹੀ ਕਈ ਸੂਬਾ ਪੱਧਰੀ ਪਾਰਟੀਆਂ ਵੀ ਸ਼ਾਮਿਲ ਹਨ। ਕਾਨਪੁਰ 'ਚ ਸੰਘਰਸ਼ ਸੰਦੇਸ਼ ਯਾਤਰਾ ਦੇ ਜਥੇ ਨਾਲ ਪਹੁੰਚੇ ਸੀਪੀਆਈ (ਐਮ) ਦੇ ਜਨਰਲ ਸਕੱਤਰ ਪ੍ਰਕਾਸ਼ ਕਰਤ ਨੇ ਵੀਰਵਾਰ ਨੂੰ ਸਵੇਰੇ ਇਟਾਵਾ ਰਵਾਨਾ ਹੋਣ ਤੋਂ ਪਹਿਲਾਂ ਕਾਨਪੁਰ ਦੇ ਹੋਟਲ 'ਚ ਇਕ ਖ਼ਾਸ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾ ਦੀ ਇਸ ਯਾਤਰਾ ਦੇ 6 ਉਦੇਸ਼ ਹਨ। ਉਨ੍ਹਾਂ ਕਿਹਾ ਕਿ ਅਨਾਜ ਸੁਰੱਖਿਆ, ਜ਼ਮੀਨ ਪ੍ਰਾਪਤੀ, ਰੁਜ਼ਗਾਰ, ਸਿੱਖਿਆ ਅਤੇ ਸਿਹਤ ਦਾ ਅਧਿਕਾਰ ਮਹਿਲਾਵਾਂ ਦਾ ਅਧਿਕਾਰ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਲੜਾਈ ਸਾਡੀ ਯਾਤਰਾ  ਦੇ 6 ਉਦੇਸ਼ ਹਨ ਜਿਹਨਾਂ ਨੂੰ ਅਵਸ਼ ਹਾਸਿਲ ਕੀਤਾ ਜਾਏਗਾ। 
 ਇਸ ਸਬੰਧੀ ਕਾਮਰੇਡ ਕਰਤ ਨੇ ਬਹੁਤ ਹੀ ਵਿਸ਼ਵਾਸ ਨਾਲ ਕਿਹਾ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੂੰ ਸਾਡੀਆਂ ਇਨ੍ਹਾਂ ਬਦਲਵੀਆਂ ਨੀਤੀਆਂ 'ਤੇ ਯਕੀਨ ਹੈ, ਉਹ ਸਾਡੇ ਨਾਲ ਹਨ ਅਤੇ ਅਸੀਂ ਇਕੱਠੇ ਮਿਲ ਕੇ ਸੰਘਰਸ਼ ਕਰਾਂਗੇ। ਉਨ੍ਹਾਂ ਦੱਸਿਆ ਕਿ ਸਾਡੀ ਇਹ ਸੰਘਰਸ਼ ਸੰਦੇਸ ਯਾਤਰਾ 4 ਥਾਵਾਂ ਤੋਂ ਨਿਕਲੀ ਹੈ ਅਤੇ 18 ਮਾਰਚ ਨੂੰ ਦਿੱਲੀ ਪਹੁੰਚੇਗੀ। ਉਨ੍ਹਾਂ ਦੱਸਿਆ ਕਿ 19 ਮਾਰਚ ਨੂੰ ਅਸੀਂ ਸਾਰੇ ਇਕੱਠੇ ਮਿਲ ਕੇ ਰਾਮ ਲੀਲਾ ਮੈਦਾਨ 'ਚ ਇਕ ਵੱਡੀ ਰੈਲੀ ਕਰਾਂਗੇ ਅਤੇ ਉਥੋਂ ਹੀ ਅਗਲੇ ਅੰਦੋਲਨ ਦਾ ਬਿਗਲ ਵਜਾਇਆ ਜਾਵੇਗਾ। ਉਹਨਾਂ ਸਪਸ਼ਟ ਕੀਤਾ ਕਿ 19 ਮਾਰਚ ਦੀ ਦਿੱਲੀ ਰੈਲੀ ਇੱਕ ਮਿਸਾਲ ਹੋਵੇਗੀ।
ਦੇਸ਼ ਨੂੰ ਨਵੇਂ ਬਦਲ ਦੀ ਲੋੜ:ਕਾਮਰੇਡ ਪ੍ਰਕਾਸ਼ ਕਰਤ