Monday, January 29, 2024

ਏਟਕ ਭਵਨ ਦਿੱਲੀ ਵਿਖੇ ਲਾਇਆ ਗਿਆ ਲਾਲਾ ਲਾਜਪਤ ਰਾਏ ਦਾ ਬੁੱਤ

Sunday 28th January 2024 at 21:30

ਏਟਕ ਦੇ ਸੰਸਥਾਪਕ ਪ੍ਰਧਾਨ ਸਨ ਲਾਲਾ ਲਾਜਪਤ ਰਾਏ 


ਨਵੀਂ ਦਿੱਲੀ
//ਲੁੁਧਿਆਣਾ:28 ਜਨਵਰੀ 2024:(ਐਮ.ਐਸ.ਭਾਟੀਆ/ਮੀਡੀਆ ਲਿੰਕ ਰਵਿੰਦਰ/ਕਾਮਰੇਡ ਸਕਰੀਨ)::

30 ਜਨਵਰੀ ਵਾਲੇ ਦਿਨ ਅਸੀਂ ਹਰ ਸਾਲ ਮਨਾਉਂਦੇ ਹਾਂ ਮਹਾਤਮਾ ਗਾਂਧੀ ਜੀ ਦੀ ਸ਼ਹਾਦਤ ਦਾ ਦਿਨ। ਉਹਨਾਂ ਵੇਲਿਆਂ ਵਿੱਚ ਵੀ ਅਸਹਿਣਸ਼ੀਲਤਾ ਦੀ  ਸਿਖਰ ਵਰਗਾ ਹੀ ਮਾਹੌਲ ਸੀ। ਉਸ ਦਿਨ ਇਸ ਸ਼ਹਾਦਤ ਬਾਰੇ ਇੱਕ ਸ਼ਾਇਰ ਨੇ ਲਿਖਿਆ ਸੀ: ਤੀਹ ਜਨਵਰੀ ਸੰਨ ਅਠਤਾਲੀ-ਸੰਧਿਆ ਦਾ ਸੀ ਵੇਲਾ! ਡੁੱਬਾ ਸੂਰਜ ਭਾਰਤ ਮਾਂ ਦਾ ਹੋਣਾ ਨਹੀਂ ਸਵੇਲਾ!

ਸੱਚਮੁੱਚ ਅੱਜ ਤਾਈਂ ਉਹ ਸੁਪਨੇ ਸਾਕਾਰ ਨਹੀਂ ਹੋਏ। ਹਿੰਸਾ ਦੀ ਸਿਆਸਤ, ਫਿਰਕਾਪ੍ਰਸਤੀ ਦੀ ਸਿਆਸਤ ਅਤੇ ਇਸਦੇ ਨਾਲ ਹੀ ਅਸਹਿਣਸ਼ੀਲਤਾ ਵਾਲੀ ਸਿਆਸਤ ਵਿੱਚ ਲਗਾਤਾਰ ਵਾਧਾ ਜਾਰੀ ਹੈ। ਅਸੀਂ ਕਿਥੋਂ ਕਿਥੇ ਪਹੁੰਚ ਗਏ ਹਾਂ? ਕਿਹਨਾਂ ਅਸਮਾਨੀਂ ਉਚਾਈਆਂ ਦੇ ਸੁਪਨੇ ਦੇਖੇ ਸਨ ਪਰ ਦਲਦਲ ਵਾਲੀਆਂ ਕਿਹਨਾਂ ਖੱਡਾਂ ਡਿੱਗ ਪਏ  ਹਾਂ? ਕਿੱਥੇ ਜਾਣਾ ਸੀ ਪਰ ਕਿਥੇ ਪਹੁੰਚ ਗਏ ਹਾਂ?

ਹਾਲਾਤ ਬੇਹੱਦ ਚਿੰਤਾਜਨਕ ਹਨ। ਖਤਰਨਾਕ ਵੀ ਹਨ। ਆਮ ਲੋਕਾਂ ਨਾਲ ਸਬੰਧਤ ਆਰਥਿਕ ਸਮਸਿਆਵਾਂ ਲਗਾਤਾਰ ਨਜ਼ਰਅੰਦਾਜ਼ ਹੋ ਰਹੀਆਂ ਹਨ। ਹਨੇਰਾ ਵੱਧ ਰਿਹਾ। ਮੱਸਿਆ ਦੀ ਕਾਲੀ ਰਾਤ ਮਗਰੋਂ ਹੀ ਨਜ਼ਰ ਆਉਂਦਾ ਹੈ ਨਾ ਨਵਾਂ ਚੰਦਰਮਾ ਜਿਹੜਾ ਪੂਰਨਮਾਸ਼ੀ ਦਾ ਸੁਨੇਹਾ ਦੇਂਦਾ ਹੈ! ਬਸ ਹੁਣ ਉਹੀ ਉਮੀਦ ਬਾਕੀ ਬੱਚੀ ਹੈ। 

ਮੌਜੂਦਾ ਹਨੇਰੇ ਮਾਹੌਲ ਵਿੱਚ ਦੇਸ਼ ਦੀਆਂ ਲੋਕ ਪੱਖੀ ਤਾਕਤਾਂ ਨੇ ਇੱਕ ਵਾਰ ਫੇਰ ਉਹਨਾਂ ਸ਼ਖਸੀਅਤਾਂ ਤੋਂ ਉਮੀਦ ਲਾਈ ਹੈ ਜਿਹਨਾਂ ਦੇਸ਼ ਦੀ ਜਨਤਾ ਨੂੰ ਖੁਸ਼ਹਾਲੀ ਵਾਲੀ ਆਜ਼ਾਦੀ ਦੇਣ ਲਈ ਪਹਿਲਾਂ ਵੀ ਅਪਸਨਾ ਸਭ ਕੁਝ ਵਾਰ ਦਿੱਤਾ ਸੀ। ਇਹਨਾਂ ਕੁਰਬਾਨੀਆਂ ਵੇਲੇ ਵੀ ਉਹਨਾਂ ਸ਼ਹੀਦਾਂ ਨੇ ਬਹੁਤ ਸਾਰੇ ਸੁਪਨੇ ਦੇਖੇ ਸਨ। ਸਿਰਫ ਸੁਪਨੇ ਹੀ ਨਹੀਂ ਦੇਖੇ ਬਲਕਿ ਆਪਣੀਆਂ ਜੁਆਨੀਆਂ ਅਤੇ ਅਨਮੋਲ ਜਿੰਦੜੀਆਂ ਵੀ ਵਾਰ ਦਿੱਤੀਆਂ ਸਨ। 

ਉਹੀ ਸ਼ਹੀਦ ਅਤੇ ਉਹਨਾਂ ਦੇ ਅਸਲੀ ਵਾਰਿਸ ਹੀ ਇੱਕ ਵਾਰ ਫੇਰ ਸਾਨੂੰ ਨਵੀਂ ਹਿੰਮਤ ਅਤੇ ਜੋਸ਼ ਦੇ ਸਕਦੇ ਹਨ। ਸ਼ਾਇਦ ਇਸੇ ਭਾਵਨਾ ਨੂੰ ਸਾਹਮਣੇ ਰੱਖ ਕੇ ਧਾਰਮਿਕ ਲੋਕ ਆਖਿਆ ਕਰਦੇ ਹਨ ਕਿ ਮਿਸ਼ਨ ਅਤੇ ਸ਼ਹੀਦ ਨੂੰ ਜ਼ਾਦ ਰੱਖੀਏ ਤਾਂ ਸ਼ਹੀਦਾਂ ਦੀ ਫੌਜ ਬਾਕਾਇਦਾ ਸਹਾਈ ਹੁੰਦੀ ਹੈ। ਸ਼ਹੀਦਾਂ ਦਾ ਪਹਿਰਾ ਹਰ ਖਤਰੇ ਅਤੇ ਹਮਲੇ ਤੋਂ ਰਾਖੀ ਕਰਦਾ ਹੈ ਅਤੇ ਸੰਗਰਾਮ ਵਿੱਚ ਹਰ ਹਾਲ ਵਿੱਚ ਜਿੱਤ ਮਿਲਦੀ ਹੈ। ਅੰਤਿਮ ਜਿੱਤ ਸੱਚ ਵਾਲਿਆਂ ਦੀ ਹੀ ਹੁੰਦੀ ਹੈ। 

ਮਹਾਤਮਾ ਗਾਂਧੀ ਜੀ ਦੇ ਬਲੀਦਾਨ ਤੋਂ ਐਨ ਦੋ ਕੁ ਦਿਨ ਪਹਿਲਾਂ ਲਾਲਾ ਲਾਜਪੱਤ ਰਾਏ ਹੁਰਾਂ ਦਾ ਜਨਮ ਦਿਨ ਪੈਦਾ ਹੈ। ਅੱਜ ਦੀ ਤਾਰੀਖ ਅਰਥਾਤ 28 ਜਨਵਰੀ ਲਾਲ ਜੀ ਦਾ ਜਨਮਦਿਨ ਮਨਾਇਆ ਜਾਂਦਾ ਹੈ। ਇਸ ਵਾਰਿਸ ਦਿਨ ਨੂੰ ਇਤਿਹਾਸਿਕ ਤਰੀਕੇ ਨਾਲ ਮਨਾਇਆ ਗਿਆ।  ਉਹੀ ਲਾਲਾ  ਜਿਹਨਾਂ ਦੇ ਜਿਸਮ 'ਤੇ ਲੱਗੀਆਂ ਲਾਠੀਆਂ ਬ੍ਰਿਟਿਸ਼ ਸਰਕਾਰ ਦੇ ਕਫ਼ਨ ਵਿੱਚ ਕਿੱਲ ਸਾਬਿਤ ਹੋਈਆਂ। ਉਹਨਾਂ ਦੀ ਸ਼ਹਾਦਤ ਨੇ ਆਜ਼ਾਦੀ ਸੰਗਰਾਮ ਦੌਰਾਨ ਜੂਝ ਰਹੇ ਨਰਮ ਦਲੀਆਂ ਅਤੇ ਗਰਮ ਦਲੀਆਂ ਦੀ ਏਕਤਾ ਨੂੰ ਹੋਰ ਵੀ ਮਜ਼ਬੂਤ ਕੀਤਾ। ਉਨਾਂ ਦੀ ਸ਼ਹਾਦਤ ਅਤੇ ਸੰਗਰਾਮ ਨੂੰ ਲੈ ਕੇ ਆਜ਼ਾਦੀ ਤੋਂ ਬਾਅਦ ਵੀ ਬੜੇ ਘਚੋਲੇ ਅਤੇ ਧੁੰਦ ਪੈਦਾ ਕਰਨ ਦੀਆਂ ਕੋਸ਼ਿਸ਼ਾਂ  ਹੋਈਆਂ ਪਰ ਸ਼ਹੀਦਾਂ ਦਾ ਨਾਮ ਅੱਜ ਵੀ ਅਮਰ ਹੈ। 

ਇਸ ਤਰ੍ਹਾਂ 28 ਜਨਵਰੀ ਦੇੇਸ਼ ਦੇ ਟਰੇਡ ਯੂਨੀਅਨ ਅੰਦੋਲਨ ਲਈ ਇੱਕ ਯਾਦਗਾਰ ਦਿਨ ਵੀ ਹੈ, ਕਿਉਂਕਿ ਭਾਰਤ ਦੇ ਪਹਿਲੇ ਰਾਸ਼ਟਰੀ ਕੇਂਦਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏ.ਆਈ.ਟੀ.ਯੂ.ਸੀ.) ਦੇ ਸੰਸਥਾਪਕ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਬੁੱਤ ਦਾ ਅੱਜ ਉਨ੍ਹਾਂ ਦੇ ਜਨਮ ਦਿਨ, 28 ਜਨਵਰੀ ਤੋਂ ਪਰਦਾ ਹਟਾਇਆ ਗਿਆ।  ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਇਕੱਠ ਨੂੰ ਸੰਬੋਧਨ ਕੀਤਾ।  ਬੁੱਤ ਤੋਂ ਪਰਦਾ ਹਟਾਉਣ ਦੀ ਰਸਮ  ਏ.ਆਈ.ਟੀ.ਯੂ.ਸੀ. ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕੀਤੀ ਅਤੇ ਇਸ ਤੋਂ ਬਾਅਦ ਲਾਲਾ ਲਾਜਪਤ ਰਾਏ ਦੀ ਪੜਪੋਤੀ ਅਨੀਤਾ ਗੋਇਲ ਅਤੇ ਅਮਰਜੀਤ ਕੌਰ  ਵੱਲੋਂ ਇੱਕ ਰੁੱਖ ਲਗਾਇਆ।  ਇਹ ਰੁੱਖ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਟੀਮ ਵੱਲੋਂ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ 50 ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਨਾਲ ਇਕ ਰੁੱਖ ਵੀ ਲਗਾਇਆ ਗਿਆ।  ਇਪਟਾ ਦੀ ਟੀਮ ਨੇ ਇਸ ਮੌਕੇ ਗੀਤ ਵੀ ਪੇਸ਼ ਕੀਤੇ। ਜ਼ਿਕਰਯੋਗ ਹੈ ਕਿ ਮਜ਼ਦੂਰਾਂ ਦੇ ਭਲੇ ਦੀ ਗੱਲ ਕਰਨ ਵਾਲੀ ਸਿਆਸਤ ਨੂੰ ਹਮੇਸ਼ਾਂ ਲੋਕ ਪੱਖੀ ਗਈਂ ਸੰਗੀਤ ਨੇ ਨਵੀਂ ਹਿੰਮਤ ਅਤੇ ਨਵਾਂ ਜੋਸ਼ ਦਿੱਤਾ ਹੈ। ਸ਼ਹਿਰ ਲੁਧਿਆਣਵੀ, ਕੈਫ਼ੀ ਆਜ਼ਮੀ, ਜਾ ਨਿਸਾਰ ਅਖਤਰ, ਫ਼ੈਜ਼ ਅਹਿਮਦ ਫ਼ੈਜ਼, ਡਾਕਟਰ ਜਗਤਾਰ, ਪਾਸ਼, ਸੰਤ ਰਾਮ ਉਦਾਸੀ ਅਤੇ ਲਾਲ ਸਿੰਘ ਦਿਲ ਆਦਿ ਇਹਨਾਂ ਸਭਨਾਂ ਨੇ ਮਜ਼ਦੂਰਾਂ ਨੂੰ ਇਹੀ ਸਿਖਾਇਆ ਹੈ ਕਿ ਸੂਲੀਆਂ ਦੇ ਨਾਲ ਵੀ ਕਿੰਝ ਗੀਤ ਗਏ ਜਾਣਗੇ!

ਪਹਿਨ ਕਰ ਪਾਂਵ ਮੈਂ ਜ਼ੰਜ਼ੀਰ ਭੀ ਰਕਸ ਕੀਆ ਜਾਤਾ ਹੈ!

ਆ ਬਤਾ ਦੇਂ ਕਿ ਤੁਝੇ ਕਿਸੇ ਜੀਅ ਜਾਤਾ ਹੈ!  (ਫਿਲਮ ਦੋਸਤ ਵਿੱਚ  ਅਨੰਦ ਬਖਸ਼ੀ ਸਾਹਿਬ ਦੇ ਗੀਤ ਦੀਆਂ ਸਤਰਾਂ!)

ਬੁੱਤ ਤੋਂ ਪਰਦਾ ਉਠਾਉਣ ਤੋਂ ਬਾਅਦ ਏਟਕ ਦੇ ਕੌਮੀ ਸਕੱਤਰ ਮੋਹਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਅਮਰਜੀਤ ਕੌਰ ਜਨਰਲ ਸਕੱਤਰ ਏ.ਆਈ.ਟੀ.ਯੂ.ਸੀ.,ਲਾਲਾ ਲਾਜਪਤ ਰਾਏ ਦੀ ਪੜਪੋਤੀ ਅਨੀਤਾ ਗੋਇਲ, ਉੱਤਰ ਪ੍ਰਦੇਸ਼ ਏਟਕ ਦੇ ਪ੍ਰਧਾਨ ਵੀ.ਕੇ.ਸਿੰਘ- ਜਿਨਾਂ ਨੇ ਲਾਲਾ ਲਾਜਪਤ ਰਾਏ ਦਾ ਇਹ ਬੁੱਤ ਬਣਵਾਇਆ ਸੀ ਅਤੇ  ਸੀਟੂ ਤੋਂ ਅਮਿਤਵ ਗੁਹਾ, ਇੰਟਕ ਤੋਂ ਅਮਜਦ, ਐਚ.ਐਮ.ਐਸ. ਤੋਂ ਸ੍ਰੀਮਤੀ ਮਨਜੀਤ, ਏਟਕ ਤੋਂ ਆਰ ਕੇ ਸ਼ਰਮਾ, ਏਆਈਸੀਸੀਟੀਯੂ ਤੋਂ ਰਾਜੀਵ ਡਿਮਰੀ, ਸੇਵਾ ਤੋਂ ਸੁਮਨ,ਐਲਪੀਐਫ ਤੋਂ ਰਾਸ਼ਿਦ ਖਾਨ, ਟੀਯੂਸੀਸੀ ਤੋਂ ਧਰਮਿੰਦਰ, ਯੂਟੀਯੂਸੀ ਤੋਂ ਸ਼ਤਰੂਜੀਤ ਸਿੰਘ ਅਤੇ ਆਈਟੀਯੂਸੀ ਤੋਂ ਨਰਿੰਦਰ।

ਏਟਕ ਦੀ ਧੜੱਲੇਦਾਰ ਆਗੂ ਕਾਮਰੇਡ ਅਮਰਜੀਤ ਕੌਰ ਨੇ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਰਐਸਐਸ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਹਮਲਾਵਰ ਹਮਲੇ ਦਾ ਟਾਕਰਾ ਕਰਨ ਲਈ ਅੱਗੇ ਆਉਣ, ਜੋ ਸਾਡੇ ਦੇਸ਼ ਦੀ ਆਜ਼ਾਦੀ, ਸਵੈ-ਨਿਰਭਰਤਾ ਅਤੇ ਪ੍ਰਭੂਸੱਤਾ ਨੂੰ ਤਬਾਹ ਕਰਨ 'ਤੇ ਤੁਲੀ ਹੋਈ ਹੈ।  ਉਨ੍ਹਾਂ ਕਿਹਾ ਕਿ ਸੰਵਿਧਾਨ ਦੇ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਸਤਿਕਾਰ, ਭਾਸ਼ਾਵਾਂ, ਸਭਿਆਚਾਰਾਂ, ਸਾਡੇ ਪਹਿਰਾਵੇ, ਖਾਣ-ਪੀਣ ਦੀਆਂ ਆਦਤਾਂ ਅਤੇ ਭਿੰਨ-ਭਿੰਨ ਤਿਉਹਾਰਾਂ ਦੇ ਬਹੁਲਵਾਦ ਨੂੰ ਇਸ ਸ਼ਾਸਨ ਅਧੀਨ ਚੁਣੌਤੀ ਦਿੱਤੀ ਗਈ ਹੈ।  

ਲਾਲਾ ਲਾਜਪਤ ਰਾਏ ਨੇ ਜ਼ਾਲਮ ਸਾਮਰਾਜੀਆਂ ਅਤੇ ਪੂੰਜੀਪਤੀਆਂ ਵਿਰੁੱਧ ਮਜ਼ਦੂਰ ਜਮਾਤ ਦੇ ਨਾਲ ਖੜੇ ਹੋ ਕੇ ਭਾਰਤੀ ਲੋਕਾਂ ਦੇ ਸੁਪਨਿਆਂ  ਨੂੰ ਪੂਰਾ ਕਰਨ ਲਈ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਅਤੇ ਆਜ਼ਾਦ ਭਾਰਤ ਦਾ ਸੁਪਨਾ ਲਿਆ।  ਉਨ੍ਹਾਂ ਦੀ ਯਾਦ ਵਿੱਚ, ਅਸੀਂ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਜਾਰੀ ਰੱਖਣ ਦਾ ਪ੍ਰਣ ਕਰਦੇ ਹਾਂ ਜੋ 'ਭਾਰਤ ਦੇ ਵਿਚਾਰ' ਨੂੰ ਤਬਾਹ ਕਰ ਰਹੇ ਹਨ ਅਤੇ ਦੇਸ਼ ਦੇ ਮਜ਼ਦੂਰ ਅਤੇ ਕਿਸਾਨ ਇਨ੍ਹਾਂ ਦੁਸ਼ਮਣਾਂ ਨੂੰ ਸੱਤਾ ਦੀਆਂ ਕੁਰਸੀਆਂ ਤੋਂ ਬੇਦਖਲ ਕਰਨਗੇ।

ਸ਼੍ਰੀਮਤੀ ਅਨੀਤਾ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਲਾ ਲਾਜਪਤ ਰਾਏ ਦੀ ਸ਼ਖਸੀਅਤ ਸਰਬਪੱਖੀ ਅਤੇ ਬਹੁਪੱਖੀ ਸੀ।  ਦੇਸ਼ ਦੀ ਆਜ਼ਾਦੀ ਲਈ ਇੱਕ ਮੋਹਰੀ ਲੜਾਕੂ ਹੋਣ ਤੋਂ ਇਲਾਵਾ, ਉਹਨਾਂ ਨੇ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਅਤੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।

ਸਮੂਹ ਟਰੇਡ ਯੂਨੀਅਨ ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ ਦੀ ਵਧ ਰਹੀ ਏਕਤਾ ਨੂੰ ਮਜ਼ਬੂਤ ​​ਕਰਨ ਅਤੇ 16 ਫਰਵਰੀ ਨੂੰ ਸਾਂਝੇ ਕਿਸਾਨ ਮੋਰਚੇ ਦੇ ਸੱਦੇ 'ਤੇ ਟਰੇਡ ਯੂਨੀਅਨਾਂ/ਫੈੱਡਰੇਸ਼ਨਾਂ ਅਤੇ ਜੱਥੇਬੰਦੀਆਂ ਵੱਲੋਂ ਉਦਯੋਗਿਕ/ਖੇਤਰੀ ਹੜਤਾਲ ਅਤੇ ਪੇਂਡੂ ਬੰਦ ਦੇ ਨਾਲ-ਨਾਲ ਦੇਸ਼ ਭਰ ਵਿੱਚ ਜਨਤਕ ਲਾਮਬੰਦੀ ਦੇ ਆਗਾਮੀ ਪ੍ਰੋਗਰਾਮਾਂ  ਦਾ ਸੱਦਾ ਦਿੱਤਾ ਹੈ। ਇਸ ਨੂੰ ਸਫਲ ਬਣਾਉਣ ਲਈ ਲੜਾਈ ਜਾਰੀ ਰੱਖਣੀ ਹੈ।

ਇਸ ਤੋਂ ਬਾਅਦ ਇਸ  ਨਿਜ਼ਾਮ ਨੂੰ ਹਟਾਉਣ ਲਈ ਮੁਹਿੰਮ ਜਾਰੀ ਰਹੇਗੀ, ਜੋ  ਸਾਡੇ ਦੇਸ਼ ਦੇ ਖਿਲਾਫ ਇੱਕ  ਕਾਰਪੋਰੇਟ-ਫਿਰਕੂ ਗਠਜੋੜ ਹੈ।  ਲੋਕਾਂ ਨੂੰ ਬਚਾਉਣ ਅਤੇ ਦੇਸ਼ ਨੂੰ ਬਚਾਉਣ ਲਈ ਅੱਗੇ ਵਧਣ ਦਾ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ।

ਕੁਨਾਲ ਰਾਵਤ ਨੇ ਆਪਣੇ ਧੰਨਵਾਦੀ ਮਤੇ ਵਿੱਚ ਕਿਹਾ ਕਿ ਏਟਕ ਦੇ ਸੰਸਥਾਪਕ ਪ੍ਰਧਾਨ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ, ਅੱਜ ਸਾਨੂੰ ਆਜ਼ਾਦੀ, ਇਸ ਦੇ ਲਾਭ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਦਾ ਫਰਜ਼ ਸੌਂਪਿਆ ਗਿਆ ਹੈ।ਇਸ ਫਰਾਈ ਦੀ ਪਾਲਣਾ ਸਾਡਾ ਸਭਨਾ ਦਾ ਮੁਢਲਾ ਅਤੇ ਇਖਲਾਕੀ ਫਰਜ਼ ਵੀ ਹੈ। ਦੇਸ਼ ਦਾ ਮਜ਼ਦੂਰ ਵਰਗ ਇਕ ਹੋਰ ਤਬਦੀਲੀ ਲਈ 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Sunday, January 28, 2024

ਅੱਠ ਘੰਟੇ ਕੰਮ ਵਾਲੀ ਦਿਹਾੜੀ ਅਤੇ 26 ਹਜ਼ਾਰ ਰੁਪਏ ਮਹੀਨਾ ਤਨਖਾਹ ਦੀ ਮੰਗ

Sunday: 28th January 2024 at 5:29 PM

 8 ਫਰਵਰੀ ਨੂੰ ਸਰਕਾਰਾਂ ਦੀਆਂ ਕਿਰਤ ਵਿਰੋਧੀ ਨੀਤੀਆਂ ਵਿਰੁੱਧ ਮੁਜ਼ਾਹਰੇ 


ਲੁਧਿਆਣਾ:28 ਜਨਵਰੀ 2024: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਹੱਡ ਭੰਨਵੀਂ ਮਿਹਨਤ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਣ ਵਾਲੇ ਕਿਰਤੀ ਵਰਗ ਨੂੰ ਲਗਾਤਾਰ ਸ਼ੋਸ਼ਣ ਦਾ ਸ਼ਿਕਾਰ ਬਣਨਾ ਪੈ ਰਿਹਾ ਹੈ। ਉਸਦੀਆਂ ਉਜਰਤਾਂ ਘਟਾ ਦਿੱਤੀਆਂ ਗਈਆਂ ਹਨ ਅਤੇ ਦਿਹਾੜੀ ਦੇ ਘੰਟੇ ਵਧਾਏ ਜਾ ਰਹੇ ਹਨ। ਬਹੁਤ ਸਾਰੇ ਮਜ਼ਦੂਰਾਂ ਨੂੰ ਤਾਂ ਮਈ ਦਿਵਸ ਵਾਲੇ ਦਿਨ ਵੀ ਛੁੱਟੀ ਨਹੀਂ ਮਿਲਦੀ। ਉਸਦੀ ਸਿਹਤ ਸੰਭਾਲ ਦੇ ਮਾਮਲੇ  ਵਿੱਚ ਵੀ ਉਸਦੇ ਅਧਿਕਾਰਾਂ ਦਾ ਉਸਨੂੰ ਪੂਰਾ ਲਾਹਾ ਨਹੀਂ ਮਿਲ ਰਿਹਾ। ਇਹਨਾਂ ਕਿਰਤ ਵਿਰੋਧੀ ਨੀਤੀਆਂ ਦੇ ਖਿਲਾਫ ਅੱਠ ਫਰਵਰੀ ਨੂੰ ਦੇਸ਼ ਭਰ ਵਿੱਚ ਰੋਸ ਮੁਜ਼ਾਹਰੇ ਕੀਤੇ ਜਾਣੇ ਹਨ। ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਇਸ ਵਿਰੋਧ ਦਿਵਸ ਦਾ ਸੱਦਾ ਬਹੁਤ ਸਾਰੇ ਮਜ਼ਦੂਰ ਸੰਗਠਨਾਂ ਨੇ ਸਾਂਝੇ ਤੌਰ 'ਤੇ ਦਿੱਤਾ ਹੈ। ਇਸਦੀ ਸਫਲਤਾ ਲਈ ਤਿਆਰੀਆਂ ਵੀ ਜ਼ੋਰਸ਼ੋਰ ਨਾਲ ਜਾਰੀ ਹਨ। 

ਵੱਖ-ਵੱਖ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਮੰਚ ‘ਮਜਦੂਰ ਅਧਿਕਾਰ ਸੰਘਰਸ਼ ਅਭਿਆਨ’ (ਮਾਸਾ) ਨੇ 8 ਫਰਵਰੀ ਨੂੰ ਦੇਸ਼ ਪੱਧਰੀ ਮਜ਼ਦੂਰ ਵਿਰੋਧ ਦਿਵਸ ਮਨਾਉਣ ਦਾ ਸੱਦਾ ਦਿੱਤਾ ਹੈ। ਇਸ ਦਿਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਜਦੂਰਾਂ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਮੁਜ਼ਦੂਰਾਂ ਦੀਆਂ ਸਮੱਸਿਆਵਾਂ, ਮੰਗਾਂ-ਮਸਲਿਆਂ ’ਤੇ ਭਾਰਤ ਅਤੇ ਸੂਬਾਂ ਸਰਕਾਰਾਂ ਵਿਰੁੱਧ ਰੋਸ ਮੁਜ਼ਾਹਰੇ ਕੀਤੇ ਜਾਣਗੇ। ਇਸ ਸੱਦੇ ਨੂੰ ਹਮਾਇਤ ਦਿੰਦੇ ਹੋਏ ‘ਕਾਰਖਾਨਾ ਮਜਦੂਰ ਯੂਨੀਅਨ, ਟੈਕਸਟਾਈਲ-ਹੌਜਰੀ ਕਾਮਗਾਰ ਯੂਨੀਅਨ’, ਅਤੇ ਪੇਂਡੂ ਮਜਦੂਰ ਯੂਨੀਅਨ (ਮਸ਼ਾਲ) ਵੱਲੋਂ ਲੁਧਿਆਣਾ ਵਿਖੇ ਸਮਰਾਲਾ ਚੌਂਕ ਵਿੱਚ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਹ ਫੈਸਲਾ ਅੱਜ ਤਿੰਨੋਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੀ ਹੋਈ ਮੀਟਿੰਗ ਵਿੱਚ ਲਿਆ ਗਿਆ।

ਇਸ ਸੰਬੰਧੀ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ ਇਹ ਰੋਸ ਮੁਜ਼ਾਹਰਾ ਮਜ਼ਦੂਰਾਂ-ਕਿਰਤੀਆਂ ਦੀ ਦੇਸ਼ੀ ਵਿਦੇਸ਼ੀ ਸਰਮਾਏਦਾਰਾਂ ਵੱਲੋਂ ਲੁੱਟ-ਖਸੁੱਟ, ਭਾਰਤ ਅਤੇ ਸੂਬਾ ਸਰਕਾਰਾਂ ਵੱਲੋਂ ਲੋਕ ਹੱਕ ਕੁਚਲਣ ਅਤੇ ਫਾਸ਼ੀਵਾਦੀ ਤਾਕਤਾਂ ਵੱਲੋਂ ਧਰਮ ਦੇ ਨਾਂ ’ਤੇ ਨਫ਼ਰਤ ਭੜਕਾਉਣ ਖਿਲਾਫ਼ ਕੀਤਾ ਜਾਵੇਗਾ। ਇਸ ਰੋਸ ਮੁਜਾਹਰੇ ਰਾਹੀਂ ਭਾਰਤ ਅਤੇ ਸੂਬਾ ਸਰਕਾਰਾਂ ਤੋਂ ਮੰਗ ਕੀਤੀ ਜਾਵੇਗੀ ਕਿ ਅੱਠ ਘੰਟੇ ਕੰਮ ਵਾਲੀ ਦਿਹਾੜੀ ਮੁਤਾਬਿਕ ਘੱਟੋ-ਘੱਟ ਮਾਸਿਕ ਤਨਖਾਹ 26 ਹਜ਼ਾਰ ਰੁਪਏ ਕੀਤੀ ਜਾਵੇ, ਬਰਾਬਰ ਕੰਮ ਲਈ ਔਰਤਾਂ ਨੂੰ ਮਰਦਾਂ ਬਰਾਬਰ ਤਨਖਾਹ ਦਿੱਤੀ ਜਾਵੇ, ਮੋਦੀ ਸਰਕਾਰ ਮਜ਼ਦੂਰ ਵਿਰੋਧੀ ਚਾਰ ਨਵੇਂ ਕਿਰਤ ਕਨੂੰਨ/ਕੋਡ ਵਾਪਿਸ ਲਵੇ, ਸੂਬਾ ਸਰਕਾਰਾਂ ਵੱਲੋਂ ਵੀ ਕਿਰਤ ਕਨੂੰਨਾਂ ਵਿੱਚ ਕੀਤੀਆਂ ਗਈਆਂ ਸਾਰੀਆਂ ਸੋਧਾਂ ਰੱਦ ਹੋਣ, ਪੰਜਾਬ ਦੀ ਭਗਵੰਤ ਮਾਨ ਸਰਕਾਰ ਓਵਰਟਾਇਮ ਕੰਮ ਦੇ ਘੰਟੇ ਵਧਾਉਣ ਦਾ ਨੋਟੀਫਿਕੇਸ਼ਨ ਰੱਦ ਕਰੇ, ਮੌਜੂਦਾ ਸਾਰੇ ਕਨੂੰਨੀ ਕਿਰਤ ਹੱਕ ਸਖਤੀ ਨਾਲ਼ ਲਾਗੂ ਕੀਤੇ ਜਾਣ, ਲੱਕ ਤੋੜ ਮਹਿੰਗਾਈ ’ਤੇ ਰੋਕ ਲਾਈ ਜਾਵੇ, ਕਿਰਤੀ ਲੋਕਾਂ ਉੱਪਰ ਲਾਏ ਗਏ ਸਾਰੇ ਸਿੱਧੇ-ਅਸਿੱਧੇ ਟੈਕਸ ਰੱਦ ਕੀਤੇ ਜਾਣ, ਸਰਮਾਏਦਾਰਾਂ ’ਤੇ ਵਧਦੀ ਆਮਦਨ ਮੁਤਾਬਿਕ ਟੈਕਸ ਲਾਏ ਜਾਣ, ਮਜਦੂਰਾਂ-ਕਿਰਤੀਆਂ ਨੂੰ ਰਾਸ਼ਨ, ਸਿਹਤ, ਬਸ-ਟ੍ਰੇਨ ਸਫਰ, ਰਿਹਾਇਸ਼ ਅਤੇ ਹੋਰ ਬੁਨਿਆਦੀ ਜਰੂਰਤਾਂ ਸਬੰਧੀ ਸਾਰੀਆਂ ਸਹੂਲਤਾਂ ਸਰਕਾਰ ਵੱਲੋਂ ਮੁਫਤ ਮਿਲਣ, ਜਮਹੂਰੀ ਹੱਕਾਂ ’ਤੇ ਫਿਰਕੂ ਫਾਸ਼ੀਵਾਦੀ ਹਮਲੇ ਬੰਦ ਹੋਣ, ਧਰਮ-ਜਾਤ ਦੇ ਨਾਂ ’ਤੇ ਨਫ਼ਰਤ ਭੜਕਾਉਣੀ ਬੰਦ ਕੀਤੀ ਜਾਵੇ।

ਮਜ਼ਦੂਰ ਜੱਥੇਬੰਦੀਆਂ ਨੇ ਵੱਧ ਤੋਂ ਵੱਧ ਗਿਣਤੀ ਵਿੱਚ ਮਜਦੂਰਾਂ-ਕਿਰਤੀਆਂ ਨੂੰ ਇਹਨਾਂ ਰੋਸ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਵਿਰੋਧ ਦਿਵਸ ਦੀ ਸਫਲਤਾ ਲਈ ਲੁਧਿਆਣਾ ਵਿੱਚ ਵੀ ਵਿਸ਼ੇਸ਼ ਤਿਆਰੀਆਂ ਜ਼ੋਰਾਂ 'ਤੇ ਹਨ। ਕਈ ਮਜ਼ਦੂਰ ਸੰਗਠਨ ਇਸ ਮਕਸਦ ਲਈ ਸਰਗਰਮ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, January 20, 2024

ਗ਼ਦਰੀ ਬਾਬਿਆਂ ਦੀ ਵਿਚਾਰਧਾਰਾ ਬਾਰੇ ਖਰੜ ਵਿਖੇ ਪ੍ਰਭਾਵਸ਼ਾਲੀ ਵਿਚਾਰ ਚਰਚਾ

ਚਿੰਤਕਾਂ ਨੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਸਮਝਣ ਦਾ ਦਿੱਤਾ ਸੁਨੇਹਾ

ਖਰੜ: 20 ਜਨਵਰੀ 2024: (ਕਾਮਰੇਡ ਅਮੋਲਕ ਸਿੰਘ ਦੇ ਸੋਸ਼ਲ ਮੀਡੀਆ ਪ੍ਰੋਫ਼ਾਈਲ ਤੋਂ ਧੰਨਵਾਦ ਸਾਹਿਤ)::

ਅੱਜ ਦੇ ਨਾਜ਼ੁਕ ਹਾਲਾਤ ਵਿੱਚ ਜਿਹੜਾ ਸੈਮੀਨਾਰ ਖਰੜ ਵਿੱਚ ਹੋਇਆ ਉਹ ਬੜੀ ਹਿੰਮਤ ਵਾਲਾ ਉਪਰਾਲਾ ਸੀ। ਦਰਪੇਸ਼ ਖਤਰਿਆਂ ਅਤੇ ਚੁਣੌਤੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲਾ ਇਹ ਉਪਰਾਲਾ ਬਹੁਤ ਸਾਰੇ ਲੋਕਾਂ ਵਿਚ ਨਵੀਂ ਚੇਤਨਾ ਜਗਾਉਣ ਵਿਚ ਸਫਲ ਵੀ ਰਿਹਾ। ਇਸ ਸੰਬੰਧੀ ਸਬੰਧਤ ਮੀਡੀਆ ਨੇ ਕਵਰੇਜ ਵੀ ਕੀਤੀ ਹੈ। ਇੱਕ ਰਿਪੋਰਟ ਕਾਮਰੇਡ ਅਮੋਲਕ ਸਿੰਘ ਹੁਰਾਂ ਦੇ ਸਫ਼ੇ 'ਤੇ ਵੀ ਸਾਹਮਣੇ ਆਈ ਹੈ ਜਿਸਨੂੰ ਅਸੀਂ ਹੂਬਹੂ ਇਥੇ ਵੀ ਛਾਪ ਰਹੇ ਹਾਂ। ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਵੀ ਰਹੇਗੀ ਹੀ। --ਮੀਡੀਆ ਲਿੰਕ ਰਵਿੰਦਰ 


ਮੌਜੂਦਾ ਸਮੇਂ ਮਨੁੱਖੀ ਬੌਧਿਕ ਵਿਕਾਸ ਦੀਆਂ, ਸਮੱਸਿਆਵਾਂ ਬਹੁਤ ਵੱਡੀਆਂ ਹਨ।
ਜਿਨ੍ਹਾਂ, ਨੂੰ ਸਮਝਣ ਲਈ ਸਾਨੂੰ ਪੰਜਾਬ ਦੀ ਜਾਨਦਾਰ ਵਿਰਾਸਤ ਨੂੰ ਸਮਝਣਾ ਪਵੇਗਾ ,ਸਾਨੂੰ ਆਪਣੇ ਇਤਿਹਾਸਕ ਨਾਇਕਾ ਤੋਂ ਪ੍ਰੋਰਿਤ ਵੀ ਹੋਣਾ ਪਵੇਗਾ ਅਤੇ ਮੌਜੂਦਾ ਸਮੇਂ ਦੀਆਂ ਚੁਣੌਤੀਆਂ ਨੂੰ ਪ੍ਰਵਾਨ ਕਰਨਾ ਹੋਵੇਗਾ । ਇਹ ਵਿਚਾਰ ਪ੍ਰਗਤੀਸ਼ੀਲ ਲੇਖਕ ਅਤੇ ਚਿੰਤਕ ਡਾ਼ ਕੁਲਦੀਪ ਸਿੰਘ ਦੀਪ ਨੇ ਪ੍ਰਗਟ ਕੀਤੇ । ਉਹ ਸਥਾਨਕ ਸ੍ਰੀ ਗੁਰੂ ਰਵੀਦਾਸ ਭਵਨ ਵਿਖੇ, ਗ਼ਦਰੀ ਬਾਬੇ ਵਿਚਾਰਧਾਰਕ ਮੰਚ ਖਰੜ ਵੱਲੋਂ ਅਯੋਜਿਤ ਸੈਮੀਨਾਰ,‘ ਗ਼ਦਰੀ ਬਾਬੇ ਕੌਣ ਸਨ, ਅਜੋਕੇ ਸਮੇ ਵਿੱਚ ਉਨ੍ਹਾਂ ਦੀ ਵਿਚਾਰਧਾਰਕ ਸਾਰਥਿਕਤਾ ’ ਦੇ ਵਿਸੇ਼ ਉਤੇ ਕੁੰਜੀਵਤ ਭਾਸ਼ਣ ਦੇ ਰਹੇ ਸਨ । ਉਨ੍ਹਾਂ ਇਸ ਮੌਕੇ ‘ਤੇ ਦੇਸ਼ ‘ਤੇ ਅੰਗਰੇਜਾਂ ਵੱਲੋਂ ਕੀਤੇ ਕਬਜ਼ੇ , 1857 ਦੇ ਗ਼ਦਰ ਦੀ ਗੱਲ ਕੀਤੀ । ਭਾਈ ਮਹਾਰਾਜ ਸਿੰਘ ਜਿਹੇ ਨਾਇਕਾਂ ਦੇ ਬਲੀਦਾਨ, ਕੂਕਾ ਲਹਿਰ ਦੌਰਾਨ ਮਲੇਰਕੋਟਲਾ ਦੀ ਧਰਤੀ ਤੇ ਅੰਗਰੇਜ ਹੁਕਮਰਾਨਾ ਵੱਲੋਂ 70 ਕੂਕਿਆਂ ਨੂੰ ਤੋਪਾਂ ਨਾਲ ਉਡਾਉਣ ਦੇ ਇਤਹਾਸਿਕ ਸਾਕੇ ਦੀ, ਬੱਬਰ ਅਕਾਲੀ ਲਹਿਰ ਦੀ ਅਤੇ 1913 ਵਿੱਚ ਅਮਰੀਕਾ ਦੀ ਧਰਤੀ ਤੇ ਸਥਾਪਿਤ ਕੀਤੀ ਗਈ ਗ਼ਦਰ ਪਾਰਟੀ ਦੀ ਵਿਆਖਿਆ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ,ਪੰਡਤ ਕਾਂਸੀ ਰਾਮ ਮੜੌਲੀ ਅਤੇ ਦਰਜਨਾਂ ਗ਼ਦਰੀ ਦੇਸ਼ ਭਗਤਾਂ ਨੇ, ਸਾਡੇ ਜੀਵਨ ਵਿੱਚ ਰੰਗ ਭਰਨ ਲਈ ਆਪਣਾ ਬਲੀਦਾਨ ਦਿੱਤਾ ਸੀ।ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਇਸ ਸੰਗਰਾਮ  ਨੂੰ ਹੋਰ ਅੱਗੇ ਤੋਰਿਆ। ਉਨ੍ਹਾਂ ਦੱਸਿਆ ਕਿ ਦਿੱਲੀ ਕਿਸਾਨ ਸੰਗਰਾਮ ਵੀ ਇਸੇ ਇਤਿਹਾਸ ਤੋਂ ਪ੍ਰੇਰਿਤ ਸੀ। ਉਨ੍ਹਾਂ ਇਹ ਦੁੱਖ ਪ੍ਰਗਟ ਕੀਤਾ ਕਿ ਪੰਜਾਬ ਦੀ ਜਵਾਨੀ ਦਾ ਵੱਡਾ ਹਿੱਸਾ ਸ਼ਬਦ ਅਤੇ ਸਮਝ ਤੋਂ ਕੋਰਾ ਰਹਿ ਰਿਹਾ ਹੈ, ਉਹ ਇਤਿਹਾਸ ਤੋਂ ਪ੍ਰੋਰਿਤ ਨਹੀਂ ਹੋ ਰਿਹਾ ਸਗੋਂ ਕਾਮਯਾਬੀ ਦੇ ਨੇੜਲੇ ਰਸਤੇ ਵਜੋਂ ਵਿਦੇਸ਼ਾ ਵੱਲ ਭੱਜ ਰਿਹਾ ਹੈ ।

ਇਸ ਮੌਕੇ  ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਕਿ ਅਸੀਂ ਦੇਸ਼ ਭਗਤ ਯਾਦਗਾਰ ਹਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ੋ ਭਵਿੱਖ਼ ਦੀਆਂ ਸਰਗਰਮੀਆਂ ਸਬੰਧੀ ਸੋਚਿਆ ਸੀ ਉਸ ਦਿਸ਼ਾ ਵੱਲ ਇਹ ਪਹਿਲਾ ਸਫ਼ਲ ਉੱਦਮ ਹੈ ਅਗਲੇ ਦਿਨਾਂ 'ਚ ਅੰਮ੍ਰਿਤਸਰ ਖੇਤਰ ਵਿਚ ਵੀ ਗ਼ਦਰ ਲਹਿਰ ਦੀ ਬੁਨਿਆਦੀ ਸਮਝ ਲੋਕਾਂ ਵਿਚ ਲਿਜਾਣ ਲਈ ਅਜਿਹੇ ਯਤਨ ਹੋਣਗੇ। ਇਹ ਲੜੀ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਚੰਗੇ ਨਤੀਜੇ ਸਾਹਮਣੇ ਲਿਆਵੇਗੀ ਜਿਸਦਾ ਸ਼ਾਨਦਾਰ ਨਤੀਜਾ ਗ਼ਦਰੀ ਬਾਬਿਆਂ ਦੇ ਮੇਲੇ ਤੇ ਵੇਖਣ ਨੂੰ ਮਿਲੇਗਾ।

ਇਸ ਮੌਕੇ ਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਇਸਦੇ ਸਭਿਆਚਾਰਕ ਵਿੰਗ ਦੇ ਕਨਵੀਨਰ  ਅਮੋਲਕ ਸਿੰਘ ਨੇ ਗ਼ਦਰ ਲਹਿਰ ਦੀ ਵਿਆਖਿਆ ਕਰਦਿਆਂ ਦੱਸਿਆ ਕਿ, ਗ਼ਦਰ ਲਹਿਰ  ਦੇ ਸੁਪਨਿਆ ਦੀ ਆਜ਼ਾਦੀ ਲਈ ਗ਼ਦਰੀ ਬਾਬੇ , ਸਾਡੇ ਭਗਤ ਸਰਾਭੇ, ਬਰਾਬਰੀ ਅਧਾਰਿਤ ਅਤੇ ਲੁੱਟ ਰਹਿਤ ਸਮਾਜ ਦੀ ਗੱਲ ਕਰਦੇ ਅਥਾਹ  ਕੁਰਬਾਨੀਆਂ ਕਰਦੇ ਰਹਿ ਗਏ। ਉਹਨਾਂ ਕਿਹਾ ਕਿ ਗ਼ਦਰੀ ਬਾਬਿਆਂ ਦਾ ਸਪਸ਼ਟ ਐਲਾਨ ਸੀ ਕਿ ਸਾਡੀ ਜੱਦੋਜਹਿਦ ਆਜ਼ਾਦੀ, ਬਰਾਬਰੀ, ਜਮਹੂਰੀਅਤ ਅਤੇ ਧਰਮ ਨਿਰਪੱਖ ਰਾਜ ਅਤੇ ਸਮਾਜ ਦੀ ਸਿਰਜਣਾ ਕਰਨੀ ਹੈ। ਉਨ੍ਹਾਂ ਸੁਚੇਤ ਕੀਤਾ ਕਿ ਦੇਸ਼ ਦੇ ਹੁਕਮਰਾਨ ਸਾਰੇ ਦੇਸ਼ ਨੂੰ ਇੱਕੋ ਇੱਕ ਵਿਸ਼ੇਸ਼ ਰੰਗ ਵਿੱਚ ਰੰਗਣ ਲਈ  ਪੱਬਾਂ ਭਾਰ ਹੋਏ ਹਨ। ਜੇਕਰ ਉਹ ਆਪਣੇ ਮਕਸਦ ਵਿੱਚ ਸਫਲ ਹੋ ਜਾਂਦੇ ਹਨ ਤਾਂ ਹਕੂਮਤੀ ਪੰਜਾ ਹਰੇਕ ਨਿਆਂ-ਪਸੰਦ ਦੇ ਗਲ਼ ਤੱਕ ਅੱਪੜੇਗਾ।ਉਨ੍ਹਾਂ ਕਿਹਾ ਕਿ ਸਾਨੂੰ ਸਭ ਨੂੰ ਸੰਤੁਲਿਤ-ਚਿੰਤਨ ਅਤੇ ਜੁਗਲਬੰਦੀ ਕਰਨ ਦੀ ਜਰੂਰਤ ਹੈ ।

ਜਾਣੇ-ਪਹਿਚਾਣੇ  ਵਿਦਵਾਨ ਪੱਤਰਕਾਰ ਬਲਵਿੰਦਰ ਜੰਮੂ ਨੇ ਕਿਹਾ ਕਿ ਸੰਵਾਦ, ਪੁਸਤਕ ਸਭਿਆਚਾਰ, ਤਰਕ ਅਤੇ ਜਾਗਦੇ ਲੋਕਾਂ ਦੇ ਸੰਘਰਸ਼ ਹਵਾ ਦਾ ਰੁਖ਼ ਬਦਲ ਸਕਦੇ ਹਨ। ਉਹਨਾਂ ਕਿਹਾ ਕਿ ਖਰੜ ਵਿਖੇ ਹੋਈ ਅੱਜ ਦੀ ਚਰਚਾ ਚੰਗੇਰੇ ਕੱਲ੍ਹ ਦੀ ਆਸ ਬੰਨ੍ਹਾਉਂਦੀ ਹੈ।ਇਸ ਮੌਕੇ ਕਰਨੈਲ ਸਿੰਘ ,ਸਤਵੀਰ,ਗੁਰਦੇਵ ਅਰਨੀਵਾਲਾ,ਸੁਖਵਿੰਦਰ ਸਿੰਘ ਦੁੰਮਣਾ,ਹਰਨਾਮ ਸਿੰਘ ਡੱਲਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਦਰਜਨਾ ਸਰੋਤਿਆਂ ਨੇ ਆਪੋ-ਆਪਣੇ ਸਵਾਲ ਰੱਖੇ, ਜਿਨ੍ਹਾਂ ਦੇ ਜਵਾਬ ਡਾ. ਕੁਲਦੀਪ ਸਿੰਘ ਦੀਪ ਅਤੇ ਅਮੋਲਕ ਸਿੰਘ ਵੱਲੋਂ ਦਿੱਤੇ ਗਏ। ਇਸ ਮੌਕੇ ਤੇ ਸ਼ਹੀਦ ਕਾਂਸੀ ਰਾਮ ਮੜੌਲੀ ਦੇ ਪੋਤਰੇ, ਗੁਰਦੀਪ ਸਿੰਘ ਮੋਹਾਲੀ, ਸਵਰਨ ਭੰਗੂ ਚਮਕੌਰ ਸਾਹਿਬ, ਰੰਗ ਕਰਮੀ ਸੰਜੀਵਨ,ਕ੍ਰਿਪਾਲ ਸਿੰਘ ਮੁੰਡੀ ਖਰੜ ,ਗੁਰਮੀਤ ਸਿੰਗਲ,ਭੁਪਿੰਦਰ ਸਿੰਘ ਭਾਗੋਮਾਜਰਾ ,ਗੁਰਮੀਤ ਸਿੰਘ ਖਰੜ ,ਸਤਵਿੰਦਰ ਸਿੰਘ ਮੜੌਲੀਵੀ,ਕੇਵਲ ਜੋਸ਼ੀ,ਦਲਜੀਤ ਸਿੰਘ ਮੜੌਲੀ ,ਅਸੋ਼ਕ ਕੁਮਾਰ ਰੋਪੜ , ਸੁਰਿੰਦਰ ਰਸੂਲਪੁਰੀ ਆਦਿ ਸ਼ਾਮਲ ਸਨ। ਮੰਚ ਦੀ ਤਰਫ਼ੋਂ ਕਰਨੈਲ ਜੀਤ ਨੇ ਧੰਨਵਾਦ ਕੀਤਾ।

ਕੁੱਲ ਮਿਲਾ ਕੇ ਵਿਚਾਰ-ਚਰਚਾ ਵਿੱਚ ਇਤਿਹਾਸ, ਵਿਰਾਸਤ, ਅਜੋਕੀਆਂ ਚੁਣੌਤੀਆਂ, ਫ਼ਲਸਤੀਨ, ਗ੍ਰਿਫ਼ਤਾਰ ਬੁੱਧੀਜੀਵੀਆਂ, ਪ੍ਰਵਾਸ , ਪੰਜਾਬ ਦੀ ਜੁਆਨੀ ਅਤੇ ਲੋਕ ਲਹਿਰ ਉਸਾਰਨ ਲਈ ਔਰਤਾਂ ਦੀ ਸ਼ਮੂਲੀਅਤ ਦੀ ਮਹੱਤਤਾ ਅਤੇ ਲੋਕਾਂ ਦੀ ਜ਼ਿੰਦਗੀ ਬਦਲਣ ਲਈ ਵਿਚਾਰਾਂ ਕੇਂਦਰ ਵਿਚ ਰਹੀਆਂ।

ਮੰਚ ਸੰਚਾਲਨ ਦੀ ਜਿੰਮੇਵਾਰੀ ਸੰਤਵੀਰ ਅਤੇ ਸੁਖਵਿੰਦਰ ਦੂਮਣਾ ਨੇ ਨਿਭਾਈ। ਇਸ ਸੈਮੀਨਾਰ 'ਚ ਖਰੜ, ਮੁਹਾਲੀ, ਰੋਪੜ, ਚਮਕੌਰ ਸਾਹਿਬ ਤੋਂ ਵੀ ਤਰਕਸ਼ੀਲ, ਜਮਹੂਰੀ, ਸਾਹਿਤਕ ,ਵਕੀਲ, ਰੰਗ ਕਰਮੀ ਅਤੇ ਟ੍ਰੇਡ ਯੂਨੀਅਨਾਂ ਦੇ ਆਗੂ ਸ਼ਾਮਲ ਹੋਏ।

ਫੋਟੋਆਂ: ਰੈਕਟਰ ਕਥੂਰੀਆ ਅਤੇ ਸਾਥੀਆਂ ਤੋਂ ਧੰਨਵਾਦ


Tuesday, January 9, 2024

ਅਦਾਲਤੀ ਫੈਸਲਾ ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ-ਕਾ: ਸੋਖੋਂ

9 January 2024 at 11:18 Aਮ WhatsApp  

ਬਿਲਕੀਸ ਮਾਮਲੇ ਵਿੱਚ ਅਦਾਲਤੀ ਫੈਸले ਮਗਰੋਂ ਖੱਬੀਆਂ ਧਿਰਾਂ ਵੀ ਖੁਸ਼ 


ਬਠਿੰਡਾ: 9 ਜਨਵਰੀ 2024:(ਬੀ ਐਸ ਭੁੱਲਰ//ਇਨਪੁੱਟ-ਕਾਮਰੇਡ ਸਕਰੀਨ ਡੈਸਕ)::

ਬਿਲਕੀਸ ਗੈਂਗ ਰੇਪ ਮਾਮਲੇ ਵਿੱਚ ਆਏ ਅਦਾਲਤੀ ਫੈਸਲੇ ਮਗਰੋਂ ਲੋਕਾਂ ਦਾ ਵਿਸ਼ਵਾਸ ਇੱਕ ਵਾਰ ਫੇਰ ਨਿਆਂ ਪਾਲਿਕਾ ਵਾਲੇ ਸਿਸਟਮ ਵਿੱਚ ਪੱਕਾ ਹੋਇਆ ਹੈ। ਅਦਾਲਤੀ ਸਿਸਟਮ ਨੂੰ ਟਿੱਚ ਸਮਝਣ ਦਾ ਜਿਹੜਾ ਭਰਮ ਕੁਝ ਤਾਕਤਾਂ ਵੱਲੋਂ ਪਾਲਿਆ ਜਾ ਰਿਹਾ ਸੀ ਉਹ ਭਰਮ ਇੱਕ ਵਾਰ ਫੇਰ ਟੁੱਟਿਆ ਹੈ। ਦੇਸ਼ ਦੇ ਅਦਾਲਤੀ ਸਿਸਟਮ ਨੇ ਇਸ ਫੈਸਲੇ ਨਾਲ ਦੇਸ਼ ਦਾ ਨਾਮ ਦੁਨੀਆ ਭਰ ਵਿਚ ਉੱਚਾ ਕੀਤਾ ਹੈ। 

ਸੀਪੀਆਈਐਮ ਨੇ ਇਸ ਫੈਸਲੇ ਨੂੰ  ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ ਆਖਿਆ ਹੈ। ਦੇਸ਼ ਦੀ ਸਰਵਉੱਚ ਅਦਾਲਤ ਵੱਲੋਂ ਬਿਲਕੀਸ ਕੇਸ ਸਬੰਧੀ ਦਿੱਤਾ ਤਾਜਾ ਫੈਸਲਾ ਸੱਚ ਦੀ ਜਿੱਤ ਹੈ ਅਤੇ ਮਨੁੱਖਤਾ ਦੇ ਭਲੇ ਲਈ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਸੀ ਪੀ ਆਈ ਐੱਮ ਪੰਜਾਬ ਦੇ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਫੈਸਲੇ ਨਾਲ ਆਮ ਲੋਕਾਂ ਦਾ ਨਿਆਂਪਾਲਿਕਾ ਵਿੱਚ  ਵਿਸ਼ਵਾਸ਼ ਹੋਰ ਵਧਿਆ ਹੈ ਅਤੇ ਫਿਰਕਾਪ੍ਰਸਤ ਸਿਆਸਤ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਹੈ।

ਇਥੇ ਇਹ ਵਰਨਣਯੋਗ ਹੈ ਕਿ ਘੱਟਗਿਣਤੀ ਮੁਸਲਮਾਨ ਭਾਈਚਾਰੇ ਦੇ ਪਰਿਵਾਰ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਕਰਨ ਦੇ ਕੇਸਾਂ 'ਚ ਸਜਾ ਭੁਗਤ ਰਹੇ ਗਿਆਰਾਂ ਦੋਸੀਆਂ ਨੂੰ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਤਾਕਤ ਦੀ ਨਜਾਇਜ ਵਰਤੋਂ ਕਰਕੇ ਸਜਾ ਮੁਆਫ ਕਰਦਿਆਂ ਅਗੇਤੀ ਰਿਹਾਈ ਕਰ ਦਿੱਤੀ ਸੀ, ਜਦੋਂ ਕਿ ਇਹ ਮਾਮਲਾ ਮਹਾਰਾਸ਼ਟਰ ਰਾਜ ਨਾਲ ਸਬੰਧਤ ਸੀ। ਇੱਥੇ ਹੀ ਬੱਸ ਨਹੀਂ ਦੋਸੀਆਂ ਦਾ ਜੇਲ੍ਹ ਤੋਂ ਬਾਹਰ ਆਉਣ ਤੇ ਹਿੰਦੂ ਸੰਗਠਨਾਂ ਨੇ ਹਾਰ ਪਾ ਕੇ ਸੁਆਗਤ ਕੀਤਾ ਸੀ।  

ਕਾਮਰੇਡ ਸੇਖੋਂ ਨੇ ਕਿਹਾ ਕਿ ਇਹ ਕੇਸ ਫਿਰਕਾਪ੍ਰਸਤੀ ਦਾ ਸਿਖਰ ਹੀ ਸੀ। ਹਿੰਦੂ ਗੁੰਡਿਆਂ ਨੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਤੇ ਹਮਲੇ ਕੀਤੇ, ਸਮੂਹਿਕ ਬਲਾਤਕਾਰ ਕਰਕੇ ਕਤਲ ਕੀਤੇ, ਔਰਤਾਂ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਿਆ। ਇਕ ਦਲੇਰ ਔਰਤ ਬਿਲਕੀਸ ਨੇ ਲੰਬੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜਾ ਦਿਵਾਈ। ਇਹ ਭਾਜਪਾ ਦੀ ਫਿਰਕਾਪ੍ਰਸਤ ਤੇ ਘੱਟ ਗਿਣਤੀਆਂ ਤੇ ਹਮਲਿਆਂ ਦੀ ਸਾਜਿਸ਼ ਦਾ ਇਕ ਹਿੱਸਾ ਹੀ ਸੀ ਕਿ ਕਾਨੂੰਨ ਦੀਆਂ ਹੱਦਾਂ ਉਲੰਘ ਕੇ ਭਾਜਪਾ ਦੀ ਅਗਵਾਈ ਵਾਲੀ ਗੁਜਰਾਤ ਸਰਕਾਰ ਨੇ ਦੋਸ਼ੀਆਂ ਦੀ ਸਜਾ ਮੁਆਫ ਕਰਕੇ ਅਗੇਤੀ ਰਿਹਾਈ ਕਰ ਦਿੱਤੀ। ਪੀੜ੍ਹਤ ਔਰਤ ਬਿਲਕੀਸ ਨੇ ਇਨਸਾਫ ਲਈ ਮੁੜ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ, ਜਿਸ ਦਾ ਫੈਸਲਾ ਕਰਦਿਆਂ ਅਦਾਲਤ ਨੇ ਸਜਾ ਮੁਆਫੀ ਰੱਦ ਕਰਕੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦਾ ਹੁਕਮ ਸੁਣਾਇਆ ਹੈ।

ਇਸ ਸੰਬੰਧ ਵਿੱਚ ਕਾਮਰੇਡ ਸੇਖੋਂ ਨੇ ਇਹ ਵੀ ਕਿਹਾ ਕਿ ਅਦਾਲਤ ਦੇ ਇਸ ਫੈਸਲੇ ਨਾਲ ਦੇਸ਼ ਵਾਸੀਆਂ ਦਾ ਨਿਆਂਪਾਲਿਕਾ 'ਚ ਵਿਸ਼ਵਾਸ਼ ਵਧਿਆ ਹੈ, ਫਿਰਕਾਪ੍ਰਸਤ ਸਿਆਸਤ ਤੇ ਸੱਟ ਵੱਜੀ ਹੈ ਅਤੇ ਭਾਜਪਾ ਦੀਆਂ ਔਰਤ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਹੋਇਆ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਫੈਸਲੇ ਤੋਂ ਸਬਕ ਲੈ ਕੇ ਘੱਟ ਗਿਣਤੀਆਂ ਦੀ ਰਾਖੀ ਲਈ  ਇਕਮੁੱਠਤਾ ਨਾਲ ਫਿਰਕਾਪ੍ਰਸਤੀ ਨੂੰ ਭਾਂਜ ਦੇਣ।

ਹੁਣ ਦੇਖਣਾ ਹੈ ਕਿ ਅਦਾਲਤ ਦੇ ਇਸ ਫੈਸਲੇ ਮਗਰੋਂ ਖੱਬੀਆਂ ਅਤੇ ਹੋਰ ਸੈਕੂਲਰ ਧਿਰਾਂ ਲੋਕਾਂ ਨੂੰ ਆਪਣੀ ਸਿਆਸਤ ਦੇ ਹੱਕ ਵਿਚ ਕਰਨ ਲਈ ਕਿੰਨਾ ਕੁ ਸਫਲ ਹੁੰਦੀਆਂ ਹਨ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

Saturday, January 6, 2024

ਕਮਿਊਨਿਸਟ ਸੰਘਰਸ਼ਾਂ ਦੇ ਨਵੇਂ ਪੂਰਨੇ ਪਾਏ ਸਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੇ

 ਸ਼ਰਧਾਂਜਲੀ ਸਮਾਗਮ, ਭੋਗ ਅਤੇ ਅੰਤਿਮ ਅਰਦਾਸ ਪਿੰਡ ਨਾਰੰਗਵਾਲ ਵਿਖੇ 14 ਜਨਵਰੀ ਨੂੰ 

ਅੱਜ ਵੀ ਖੱਬੀਆਂ ਧਿਰਾਂ ਨੂੰ ਉਹੀ ਢੰਗ ਤਰੀਕੇ ਅਪਨਾਉਣ ਦੀ ਤਿੱਖੀ ਲੋੜ


ਨਾਰੰਗਵਾਲ: 6 ਜਨਵਰੀ 2024: (ਪੀਪਲਜ਼ ਮੀਡੀਆ ਲਿੰਕ ਟੀਮ//ਕਾਮਰੇਡ ਸਕਰੀਨ)::


ਬਹੁਤ ਸਾਰੇ ਇਤਿਹਾਸਿਕ ਸੰਘਰਸ਼ਾਂ ਵਿੱਚ ਸ਼ਾਮਲ ਰਿਹਾ ਪਿੰਡ ਨਾਰੰਗਵਾਲ ਅੱਜ ਉਦਾਸ ਸੀ। ਖੇਡਾਂ ਅਤੇ ਸਿਆਸਤ ਦੋਹਾਂ ਖੇਤਰਾਂ ਵਿੱਚ ਸਰਗਰਮ ਰਹੇ ਇਸ ਪਿੰਡ ਦੀ ਸ਼ਾਨ ਸਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ। ਖੱਬੀ ਸਿਆਸਤ ਦੇ ਨਾਲ ਨਾਲ ਪੰਥਕ ਸਿਆਸਤ ਵਿੱਚ ਵੀ ਮੋਹਰੀ ਰਹੇ ਮੋਹਰੀ ਰਹੇ ਇਸ ਪਿੰਡ ਦੀ ਜਾਨ ਗਿਣੀਆਂ ਜਾਂਦੀਆਂ ਸ਼ਖ਼ਸੀਅਤਾਂ ਵਿੱਚੋਂ ਅਹਿਮ ਸਨ ਕਾਮਰੇਡ  ਨਾਰੰਗਵਾਲ। ਅੱਜ ਦੀ ਸਿਆਸਤ ਦੇ ਲਏ ਸਨ। ਕੁਝ ਸਾਲ ਪਹਿਲਾਂ ਉਹਨਾਂ ਭਵਿੱਖਬਾਣੀ ਵੀ ਕਰ ਦਿੱਤੀ ਸੀ। ਲੋਕ ਪੱਖੀ ਤਾਕਤਾਂ  ਨੂੰ ਉਹਨਾਂ ਸਮੇਂ ਸਿਰ ਆਗਾਹ ਵੀ ਕਰ ਦਿੱਤਾ ਸੀ। ਪਰ  ਦੀ ਸਥਿਤੀ ਹੁਣ ਪਹਿਲਾਂ ਵਰਗੀ ਭੱਜਠਠ ਦੀ ਇਜ਼ਾਜ਼ਤ ਨਹੀਂ ਸੀ ਦੇ ਰਿਹਾ। ਉਹਨਾਂ ਦੇ ਅਚਾਨਕ ਦੇਹਾਂਤ ਦੀ ਖਬਰ ਪ੍ਰਗਤੀਵਾਦੀ ਹਲਕਿਆਂ ਨਾਲ ਜੁੜੇ ਸਭਨਾਂ ਲੋਕਾਂ ਨੂੰ ਉਦਾਸ ਕਰ ਗਈ। ਅੱਜ ਉਹਨਾਂ ਨਮਿਤ ਅੰਤਿਮ ਸੰਸਕਾਰ ਸੀ। ਆਖਰੀ  ਆਖ਼ਿਰੀ ਵਿਦਾ ਕਹਿਣੀ ਸੀ ਅਸੀਂ ਸਭਨਾਂ ਨੇ। ਲਾਲ ਝੰਡੇ ਨਾਲ  ਲਿਪਟਿਆ ਉਹਨਾਂ  ਦਾ ਜਿਸਮ ਉਹਨਾਂ  ਉਹਨਾਂ ਦੇ  ਸੰਘਰਸ਼ਾਂ ਦੀ  ਸੀ। ਕਾਮਰੇਡ ਬੰਤ ਸਿੰਘ ਬਰਾੜ, ਕਾਮਰੇਡ ਰਮੇਸ਼ ਰਤਨ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਲਜ਼ਾਰ ਗੋਰੀਆ ਅਤੇ ਲੇਖਕ ਆਗੂ ਕਾਮਰੇਡ ਗੁਲਜ਼ਾਰ ਸਿੰਘ ਪੰਧੇਰ ਨਮ ਅੱਖਾਂ ਨਾਲ ਉਦਾਸ ਵੀ ਸਨ ਉਹਨਾਂ ਦੇ ਜੋਸ਼ੀਲੇ ਨਾਅਰੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੂੰ ਸਲਾਮੀ ਦੇ ਰਹੇ ਸਨ। ਜਿਵੇਂ ਆਖ ਰਹੇ ਹੋਣ--ਕਾਮਰੇਡ ਤੇਰੀ ਸੋਚ 'ਤੇ ਫਿਰ ਦਿਆਂਗੇ ਠੋਕ ਕੇ। ਕਾਮਰੇਡ ਐਮ ਐਸ ਭਾਟੀਆ ਸਾਰੇ ਪ੍ਰਬੰਧਾਂ ਨੂੰ ਦੇਖ ਰਹੇ ਸਨ ਅਤੇ ਇਸ ਉਦਾਸ ਖਬਰ ਦੀ ਕਵਰੇਜ ਵੱਲ ਵੀ ਧਿਆਨ ਦੇ ਰਹੇ ਸਨ। 

ਅਸਲ ਵਿੱਚ ਕਮਿਊਨਿਸਟਾਂ 'ਤੇ ਔਖਾ ਵੇਲਾ ਸਿਰਫ ਪਹਿਲੀ ਵਾਰ ਨਹੀਂ ਆਇਆ। ਬਹੁਤ ਵਾਰ ਇਸ ਤਰ੍ਹਾਂ ਲੱਗਦਾ ਰਿਹਾ ਕਿ ਬਸ ਕਮਿਊਨਿਸਟ ਤਾਂ ਮੁੱਕ ਚੁੱਕੇ। ਜਿਹੇ ਹਾਲਾਤਾਂ ਅਤੇ ਸਿਆਸੀ ਦ੍ਰਿਸ਼ਾਂ ਦੇ ਬਾਵਜੂਦ ਕਮਿਊਨਿਸਟ ਮੁੜ ਉੱਠ ਖੜੋਂਦੇ ਅਤੇ ਪੂਰੇ ਜੋਸ਼ਖਰੋਸ਼ ਨਾਲ ਆਪਣੀਆਂ ਹੈਰਾਨ ਨੂੰ ਜਿੱਤਾਂ ਵਿੱਚ ਬਦਲ ਦੇਂਦੇ। ਇਹ ਕ੍ਰਿਸ਼ਮੇ ਵਾਪਰਦੇ ਸਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਵਰਗੀਆਂ ਸ਼ਖਸੀਅਤਾਂ ਦੀ ਅਗਵਾਈ ਅਤੇ ਸਮੇਂ ਸਰ ਚੁੱਕੇ ਕਦਮਾਂ ਕਾਰਨ। ਅਜਿਹੀਆਂ ਬਹੁਤ ਸਾਰੀਆਂ ਸੱਚੀਆਂ ਕਹਾਣੀਆਂ ਕਮਿਊਨਿਸਟ ਇਤਿਹਾਸ ਵਿਚ ਮੌਜੂਦ ਹਨ ਜਿਹਨਾਂ ਨੂੰ ਸਾਂਭਣ, ਸੰਭਾਲਣ ਅਤੇ ਇਤਹਾਸਿਕ ਦਸਤਾਵੇਜ਼ ਬਣਾਉਣ ਲਈ ਲੁੜੀਂਦੇ ਕਦਮ ਅਜੇ ਚੁੱਕੇ ਜਾਣੇ ਹਨ। ਹੁਣ ਨਵੀਂ ਉਦਾਸ ਖਬਰ ਆਈ ਹੈ ਲੁਧਿਆਣਾ ਦੇ ਪਿੰਡ ਨਾਰੰਗਵਾਲ ਤੋਂ। ਬਹੁਤ ਸਾਰੇ ਕਾਰਨਾਂ ਕਰਕੇ ਪ੍ਰਸਿੱਧ ਇਸ ਪਿੰਡ ਦੀ ਖਾਸ ਪ੍ਰਾਪਤੀ ਇਹ ਵੀ ਸੀ ਕਿ ਇਥੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੇ ਆਪਣੀ ਸੰਘਰਸ਼ਾਂ ਭਰੀ ਜ਼ਿੰਦਗੀ ਦਾ ਲੰਮਾ ਸਮਾਂ ਗੁਜ਼ਾਰਿਆ। ਜਦੋਂ ਜਦੋਂ ਵੀ ਪਾਰਟੀ ਸਾਹਮਣੇ ਔਖੀਆਂ ਘੜੀਆਂ ਆਈਆਂ। ਹਾਲਾਤ ਵੱਡੀਆਂ ਵੱਡੀਆਂ ਚੁਣੌਤੀਆਂ ਬਣ ਕੇ ਉਭਰੇ। ਉਦੋਂ ਉਦੋਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਵਰਗੇ ਯੋਧੇ ਆਪਣੇ ਸੰਘਰਸ਼ਾਂ ਨਾਲ ਨਵੀਆਂ ਮਿਸਾਲਾਂ ਕਾਇਮ ਕਰਦੇ ਰਹੇ। 

ਇਹ ਸਭ ਕੁਝ ਪਾਰਟੀ ਦੇ ਕੁਝ ਚੇਤੰਨ ਹਲਕਿਆਂ ਨੂੰ ਬਹੁਤ ਪਹਿਲਾਂ ਵੀ ਪਤਾ ਸੀ ਪਰ ਸਾਨੂੰ ਯਕੀਨ ਨਹੀਂ ਸੀ ਆਉਂਦਾ। ਅਸੀਂ ਕੁਝ ਲੋਕਾਂ ਨੇ ਖੁਦ ਉਹਨਾਂ ਕੋਲ ਪਹੁੰਚਣ ਦਾ ਪ੍ਰੋਗਰਾਮ ਉਲੀਕਿਆ। ਕਾਮਰੇਡ ਐਮ ਐਸ ਭਾਟੀਆ ਹੁਰਾਂ ਨੇ ਆਪਣੀ ਕਾਰ  ਕੱਢੀ। ਪੰਥਕ ਖਿਆਲਾਂ ਵਾਲੇ ਸਰਗਰਮ ਸਿਆਸੀ ਕਾਰਕੁੰਨ ਕਰਮਜੀਤ ਸਿੰਘ ਨਾਰੰਗਵਾਲ ਹੁਰਾਂ ਨੇ ਕਾਮਰੇਡ ਜੀ ਦੇ ਘਰ ਦਾ ਰਸਤਾ ਦਿਖਾਇਆ ਅਤੇ ਸਾਡੇ ਨਾਲ ਹੀ ਸਫ਼ਰ ਕਰ ਰਹੇ ਕਾਮਰੇਡ ਰਮੇਸ਼ ਰਤਨ ਹੁਰਾਂ ਨੇ ਪਾਰਟੀ ਦੇ ਅਤੀਤ ਦਾ ਬਹੁਤ ਕੁਝ ਯਾਦ ਕਰਾਇਆ। ਇਸ ਸਫ਼ਰ ਦੌਰਾਨ ਮੈਂ ਰੈਕਟਰ ਕਥੂਰੀਆ ਕੋਸ਼ਿਸ਼ ਕਰਦਾ ਰਿਹਾ ਸਭ ਕੁਝ ਧਿਆਨ ਨਾਲ ਸੁਣ ਸਕਾਂ ਅਤੇ ਰਿਕਾਰਡ ਕਰ ਸਕਾਂ। 

ਅਸੀਂ ਜੋ ਜੋ ਕ੍ਰਿਸ਼ਮੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਸੰਘਰਸ਼ਾਂ ਨਾਲ ਸਬੰਧਤ ਸੁਣੇ ਸਨ ਅਸਲੀਅਤ ਉਹਨਾਂ ਤੋਂ ਕੀਤੇ ਜ਼ਿਆਦਾ ਜ਼ਬਰਦਸਤ ਨਿਕਲੀ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਨੇ ਡਾਢੇ ਬਹੁਬਲੀਆਂ ਦੇ ਚੜ੍ਹੇ ਆਉਂਦੇ ਤੂਫ਼ਾਨਾਂ ਨੂੰ ਠੱਲ ਪਾਈ ਸੀ। ਜਬਰਜ਼ੁਲਮ ਦੇ ਝੱਖੜਾਂ ਨੂੰ ਬੇਅਸਰ ਕੀਤਾ ਸੀ। ਬਲਦੀ ਅੱਗ ਦੇ ਜੰਗਲਾਂ ਵਿੱਚੋਂ ਬਹਾਦਰੀ ਨਾਲ ਲੰਘ ਕੇ ਪਾਰਟੀ ਦੇ ਸਿਧਾਂਤਾਂ ਅਤੇ ਅਸੂਲਾਂ ਦੀ ਰਾਖੀ ਕੀਤੀ ਸੀ। 

ਇਸ ਲਈ ਅੱਜ ਬਹੁਤ ਦੁਖਦ ਹੈ ਕਾਮਰੇਡ ਪੂਰਨ ਸਿੰਘ ਜੀ ਦਾ ਤੁਰ ਜਾਣਾ।  ਉਹਨਾਂ ਨੇ ਸੀ ਪੀ ਆਈ ਦੇ ਸੰਘਰਸ਼ਾਂ ਵਾਲੇ ਰਾਹਾਂ ਤੇ ਨਵੇਂ ਪੂਰਨੇ ਪਾਏ ਸਨ। ਉਹਨਾਂ ਦੇ ਸੰਘਰਸ਼ਾਂ ਅਤੇ ਉਹਨਾਂ ਦੀ ਅਗਵਾਈ ਵਾਲਾ ਢੰਗ ਤਰੀਕਾ ਬੜਾ ਵੱਖਰਾ ਹੁੰਦਾ ਸੀ। ਉਹਨਾਂ ਦੀ ਆਰ ਪਾਰ ਵਾਲੀ ਸਪਿਰਿਟ ਅੱਜ ਵੀ ਰਾਹ ਦਿਖਾਉਂਦੀ ਹੈ। ਉਹਨਾਂ ਦੀ ਰਹਿਣੀ ਬਹਿਣੀ ਵੀ ਅੰਤ ਤੀਕ ਸਾਦਗੀ ਭਰੀ ਸੀ। ਜ਼ਮੀਨ ਨਾਲ ਜੁੜੀ ਹੋਈ ਜ਼ਿੰਦਗੀ ਜਿਊਣਾ ਸਿਖਾਉਣ ਵਾਲੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਸਾਡੇ ਸਭਨਾਂ ਲਈ ਅਨਮੋਲ ਸਨ। ਉਹਨਾਂ ਦੇ ਘਰ ਵਿਚ ਪਿੰਡ ਦੀ ਮਿੱਟੀ ਦੀ ਮਹਿਕ ਸੀ। ਚੁੱਲ੍ਹੇ ਚੌਂਕੇ ਤੋਂ ਲੈ ਕੇ ਘਰ ਦੀ ਡਰਾਈਂਗ ਰੂਮ ਤੱਕ ਬੜਾ ਕੁਝ ਅਜਿਹਾ ਸੀ ਜਿਹੜਾ ਸਾਨੂੰ ਵਿਰਸੇ ਦੀ ਯਾਦ ਵੀ ਦੁਆਂਉਂਦਾ ਸੀ ਅਤੇ ਅਤੇ ਲੋਕ ਪੱਖੀ ਸਿਧਾਂਤਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਵੀ ਦੇਂਦਾ ਸੀ। ਵੇਲਾ ਖੱਬੀ ਧਿਰ ਦੀ ਚੜ੍ਹਤ ਦਾ ਸੀ ਜਾਂ ਫਿਰ ਖਾੜਕੂਵਾਦ ਦਾ ਜਾਂ ਫਿਰ ਸਰਕਾਰੀ ਜਬਰਾਂ ਦਾ---ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹਰ ਵਾਰ ਨਵੀਂ ਮਿਸਾਲ ਬਣ ਕੇ ਸਾਹਮਣੇ ਆਏ।  

ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂ ਕਾਮਰੇਡ ਪੂਰਨ ਸਿੰਘ ਨਾਰੰਗਵਾਲ, ਜੋ ਕਿ ਲੰਮਾ ਸਮਾਂ ਪਾਰਟੀ ਦੇ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਅਤੇ ਸੂਬਾ ਐਗਜ਼ੈਕਟਿਵ ਮੈਂਬਰ ਰਹੇ, ਉਹ ਵਿਛੋੜ ਦੇ ਗਏ। ਉਹ 95 ਸਾਲਾਂ ਦੇ ਸਨ। ਉਹਨਾ ਸਾਰੀ ਜ਼ਿੰਦਗੀ ਮਿਹਨਤਕਸ਼ ਲੋਕਾਂ ਅਤੇ ਕਮਿਊਨਿਸਟ ਪਾਰਟੀ ਨੂੰ ਸਮਰਪਣ ਕੀਤੀ। ਉਹਨਾ ਦਾ ਸਾਰਾ ਪਰਵਾਰ ਹੀ ਕਮਿਊਨਿਸਟ ਲਹਿਰ ਨਾਲ ਜੁੜਿਆ ਹੋਇਆ ਹੈ। ਪਿੰਡ ਨਾਰੰਗਵਾਲ ਦਾ ਹਰ ਬਾਸ਼ਿੰਦਾ ਉਦਾਸ ਸੀ। 

ਇਸ ਮੌਕੇ ਬੰਤ ਸਿੰਘ ਬਰਾੜ ਸੂਬਾ ਸਕੱਤਰ ਸੀ ਪੀ ਆਈ, ਜ਼ਿਲ੍ਹਾ ਸਕੱਤਰ ਡੀ ਪੀ ਮੌੜ, ਸੀ ਪੀ ਆਈ ਦੇ ਕੌਮੀ ਕਾਰਜਕਾਰਨੀ ਦੇ ਮੈਂਬਰ ਗੁਲਜਾਰ ਸਿੰਘ ਗੋਰੀਆ, ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਰਮੇਸ਼ ਰਤਨ, ਲੁਧਿਆਣਾ ਸ਼ਹਿਰੀ ਸਕੱਤਰ ਐੱਮ ਐੱਸ ਭਾਟੀਆ, ਸ਼ਹਿਰੀ ਸਹਾਇਕ ਸਕੱਤਰ ਵਿਜੇ ਕੁਮਾਰ ਅਤੇ ਵਿਨੋਦ ਕੁਮਾਰ, ਭਰਪੂਰ ਸਿੰਘ ਸਵੱਦੀ, ਅਜੀਤ ਜਵੱਦੀ, ਸੁਖਦੇਵ ਸਿੰਘ ਸਿਰਸਾ, ਗੁਲਜ਼ਾਰ ਸਿੰਘ ਪੰਧੇਰ, ਰਾਮ ਸਰੂਪ, ਉਜਾਗਰ ਸਿੰਘ ਲਲਤੋਂ, ਹਰਬੰਸ ਸਿੰਘ ਮਾਲਵਾ, ਕੁਲਦੀਪ ਸਿੰਘ, ਮੇਜਰ ਸਿੰਘ ਕਿਲ੍ਹਾ ਰਾਏਪੁਰ, ਗੁਰਮੇਲ ਸਿੰਘ ਸਰਪੰਚ ਧੂਲਕੋਟ ਅਤੇ ਰਿਸ਼ਤੇਦਾਰ ਤੇ ਇਲਾਕੇ ਦੇ ਹੋਰ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ। 

ਉਹਨਾਂ ਨਮਿਤ ਭੋਗ ਅਤੇ ਅੰਤਮ ਅਰਦਾਸ 14 ਜਨਵਰੀ ਨੂੰ ਉਹਨਾ ਦੇ ਪਿੰਡ ਨਾਰੰਗਵਾਲ ਵਿਖੇ ਹੋਏਗਾ। ਇਸ ਮੌਕੇ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੁਖਦੇਵ ਸਿਰਸਾ ਅਤੇ ਪੰਜਾਬ ਦੇ ਆਗੂਆਂ ਪ੍ਰੋ. ਸੁਰਜੀਤ ਜੱਜ, ਡਾ. ਕੁਲਦੀਪ ਸਿੰਘ ਦੀਪ, ਸਿਰੀਰਾਮ ਅਰਸ਼, ਡਾ. ਗੁਰਮੇਲ ਸਿੰਘ, ਗੁਰਨਾਮ ਕੰਵਰ, ਕਰਮ ਸਿੰਘ ਵਕੀਲ, ਬਲਕਾਰ ਸਿੱਧੂ, ਡਾ. ਲਾਭ ਸਿੰਘ ਖੀਵਾ, ਮਨਜੀਤ ਕੌਰ ਮੀਤ ਅਤੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਭੂਪਿੰਦਰ ਮਲਿਕ, ਦੀਪਕ ਸ਼ਰਮਾ ਚਨਾਰਥਲ ਅਤੇ ‘ਸਾਡਾ ਜੁਗ’ ਦੇ ਸੰਪਾਦਕ ਭੁਪਿੰਦਰ ਸਾਂਬਰ ਨੇ ਸਾਥੀ ਨਾਰੰਗਵਾਲ ਦੇ ਦਿਹਾਂਤ ਉਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਉਹਨਾ ਦੇ ਸਪੁੱਤਰ ਡਾ. ਸਰਬਜੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ।

ਪੀਪਲਜ਼ ਮੀਡੀਆ ਲਿੰਕ ਵੱਲੋਂ ਰੈਕਟਰ ਕਥੂਰੀਆ, ਲੋਕ ਮੀਡੀਆ ਮੰਚ ਤੋਂ ਪ੍ਰਦੀਪ ਸ਼ਰਮਾ, ਹਿੰਦੀ ਸਕਰੀਨ ਅਤੇ ਪੰਜਾਬ ਸਕਰੀਨ ਵੱਲੋਂ-ਕਾਰਤਿਕਾ ਕਲਿਆਣੀ ਸਿੰਘ, ਸਾਹਿਤ ਸਕਰੀਨ ਵੱਲੋਂ ਸਿਮਰਨਜੋਤ, ਜਨ ਮੀਡੀਆ ਮੰਚ ਵੱਲੋਂ-ਮੀਡੀਆ ਲਿੰਕ ਰਵਿੰਦਰ, ਸਤੀਸ਼ ਸਚਦੇਵਾ,  ਅਤੇ ਹੋਰਾਂ ਨੇ ਵੀ ਸ਼ਰਧਾਂਜਲੀ ਦੇਂਦਿਆਂ ਆਖਿਆ ਕਿ ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣਾ ਹੀ ਉਨਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। 

ਅੱਜ ਵੀ ਪਾਰਟੀ ਅਤੇ ਆਮ ਜ਼ਿੰਦਗੀ ਵਿਚ ਉਹਨਾਂ ਵਰਗੇ ਢੰਗ ਤਰੀਕੇ ਅਪਣਾਉਣ ਦੀ ਬਹੁਤ ਤਿੱਖੀ ਲੋੜ ਹੈ। ਕਾਮਰੇਡ ਸਕਰੀਨ ਅਤੇ ਸਹਿਯੋਗੀ ਮੀਡੀਆ ਨਾਲ ਗੱਲਾਂਬਾਤਾਂ ਕਰਦਿਆਂ ਉਹਨਾਂ ਜਿਹੜੀਆਂ ਭਵਿੱਖਵਾਣੀਆਂ  ਕੀਤੀਆਂ ਉਹ ਕਈ ਸਾਲਾਂ ਮਗਰੋਂ ਵੀ ਇੰਨ ਬਿੰਨ ਸਚ ਨਿਕਲ ਰਹੀਆਂ ਹਨ। ਜੇ ਖੱਬੀਆਂ ਧਿਰਾਂ ਨੇ ਉਹਨਾਂ ਦੀ ਗੱਲ ਸਮੇਂ ਸਿਰ ਸੁਣ ਕੇ ਵਿਚਾਰੀ ਹੁੰਦੀ ਤਾਂ ਅੱਜ ਦੇਸ਼ ਦੀ ਸਥਿਤੀ ਹੋਰ ਹੀ ਹੋਣੀ ਸੀ। 

ਉਹਨਾਂ ਨਾਲ  ਹੋਈਆਂ ਗੱਲਾਂ ਬਾਤਾਂ ਦੀ ਇੱਕ ਝਲਕ ਤੁਸੀਂ ਇਥੇ ਵੀ ਦੇਖ ਸਕਦੇ ਹੋ

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।