Posted on 26th February 2026 at 4:02 PM Regarding RMPI Rally Chandigarh
ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ: ਪਾਸਲਾ
Posted on 26th February 2026 at 4:02 PM Regarding RMPI Rally Chandigarh
ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ: ਪਾਸਲਾ
MPS on Wednesday 24th February 2025 Regarding Proposed Rally By RMPI Chandigarh at on 26th Feb 2025
ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਕਰਨਗੇ ਵੱਡੇ ਖੁਲਾਸੇ
ਚੰਡੀਗੜ੍ਹ: 25 ਫਰਵਰੀ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ )::
ਇਸ ਬਾਬਤ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਰੈਲੀ ਦੌਰਾਨ ਕੇਂਦਰੀ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਸੂਬਾਈ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਦੇ ਘਾਣ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਹੋਰ ਬੁਲਾਰੇ: ਪਰਗਟ ਸਿੰਘ ਜਾਮਾਰਾਏ, ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ ਮੁਹਾਲੀ, ਦਰਸ਼ਨ ਨਾਹਰ, ਧਰਮਿੰਦਰ ਸਿੰਘ ਮੁਕੇਰੀਆਂ ਹੋਰ ਆਗੂ ਵੀ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਮਨ-ਕਾਨੂੰਨ ਦੇ ਮੁਹਾਜ 'ਤੇ ਅਸਲੋਂ ਨਾਕਾਮ ਸਿੱਧ ਹੋਈ ਹੈ ਤੇ ਸੂਬੇ ਦੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਾਮਾਰਾਏ ਨੇ ਅੱਗੋਂ ਦੱਸਿਆ ਹੈ ਕਿ ਰੈਲੀ ਦੀ ਕਾਮਯਾਬੀ ਲਈ ਸਾਰੇ ਜਿਲ੍ਹਿਆਂ 'ਚ ਜਬਰਦਸਤ ਤਿਆਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਮਾਂ-ਜਾਤਾਂ, ਬੋਲੀ ਆਦਿ ਦੇ ਵਖਰੇਵਿਆਂ ਨੂੰ ਦਰਕਿਨਾਰ ਕਰਦਿਆਂ ਪੰਜਾਬ-ਪੰਜਾਬੀਅਤ ਦਾ ਪਰਚਮ ਬੁਲੰਦ ਰੱਖਣ ਲਈ ਉਕਤ ਰੈਲੀ 'ਚ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪੁੱਜਣ।
From MSB on 22nd February 2026 at 17:23 Regarding Dharna in front of BJP office
ਬੀਜੇਪੀ ਦਫਤਰ ਦੇ ਸਾਹਮਣੇ ਦਿੱਤਾ ਵਿਸ਼ਾਲ ਅਤੇ ਰੋਹ ਭਰਿਆ ਧਰਨਾ
ਸਮੇਂ ਦੇ ਨਾਲ ਨਾਲ ਵੱਧ ਰਹੀਆਂ ਮੁਸ਼ਕਲਾਂ ਦੇ ਸਿੱਟੇ ਵੱਜੋਂ ਲੋਕਾਂ ਦਾ ਰੋਸ ਅਤੇ ਰੋਹ ਕੇਂਦਰ ਅਤੇ ਸੂਬਾ ਸਰਕਾਰ ਦੋਹਾਂ ਦੇ ਖਿਲਾਫ ਹੀ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾਂ ਤੇ ਬਹੁਤ ਬੇਚੈਨੀ ਹੈ। ਇਹਨਾਂ ਵਿੱਚ ਚਾਰ ਲੇਬਰ ਕੋਡ ਵਿਸ਼ੇਸ਼ ਤੌਰ ਤੇ ਸ਼ਾਮਲ ਹਨ। ਮਨਰੇਗਾ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਿਆਉਣਾ ਵੀ ਕਿਰਤੀ ਵਰਗ ਨੂੰ ਬਹੁਤ ਮਾੜਾ ਲੱਗਿਆ ਹੈ। ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਵੀ ਲੋਕਾਂ ਵਿੱਚ ਰੋਸ ਅਤੇ ਰੋਹ ਹੈ। ਇਹਨਾਂ ਬੇਚੈਨੀਆਂ ਕਰਕੇ ਅੱਜ ਬੀਜੇਪੀ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਇਸੇ ਤਰ੍ਹਾਂ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਸ ਦੇ ਮੰਤਰੀਆਂ ਦੇ ਖਿਲਾਫ ਵੀ ਧਰਨੇ ਦਿੱਤੇ ਗਏ। ਅੱਜ ਦਾ ਇਹ ਧਰਨਾ ਐਸਕੇਐਮ, ਟ੍ਰੇਡ ਯੂਨੀਅਨਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਧਰਨਾ ਵਿਸ਼ਾਲ ਵੀ ਸੀ ਅਤੇ ਰੋਹ ਭਰਿਆ ਵੀ ਸੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਪੱਖੀ ਹੈ ਅਤੇ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਜਿੰਨੇ ਵੀ ਕਾਨੂੰਨ ਲਿਆਂਦੇ ਜਾ ਰਹੇ ਹਨ ਉਹ ਵੱਡੇ ਵੱਡੇ ਧਨਾਢਾਂ ਨੂੰ ਖੁਸ਼ ਕਰਨ ਲਈ ਲਿਆਂਦੇ ਜਾ ਰਹੇ ਹਨ ਅਤੇ ਮਿਹਨਤਕਸ਼ਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ।
ਧਰਨੇ ਮੌਕੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਅਮਰੀਕਾ ਸਮਝੌਤੇ ਨੇ ਤਾਂ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਨਾਲ ਲੋਕ ਬਹੁਤ ਦੁਖੀ ਹੋਏ ਹਨ।
ਅੱਜ ਵਾਲੇ ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਜਮੀਰ ਹੁਸੈਨ, ਅਵਤਾਰ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ ਧਾਂਦਰਾ, ਡੀਪੀ ਮੌੜ, ਨਰੇਸ਼ ਗੌੜ, ਸੁਖਵਿੰਦਰ ਸਿੰਘ ਲੋਟੇ, ਕੇਵਲ ਸਿੰਘ ਬਨਵੈਤ, ਅਵਤਾਰ ਸਿੰਘ ਮੇਹਲੋ , ਸਰਬਜੀਤ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਵੜੈਚ, ਜਗਦੀਸ਼ ਚੰਦ, ਹਰਜਿੰਦਰ ਸਿੰਘ, ਰਵਿੰਦਰ ਕੌਰ, ਜਸਵੰਤ ਜੀਰਖ,ਮਨਿੰਦਰ ਸਿੰਘ ਭਾਟੀਆ, ਜਗਦੀਪ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਚਰਨ ਸਿੰਘ ਨੂਰਪੁਰਾ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਮਰਨਾਥ ਕੂਮ ਕਲਾਂ, ਪਰਮਜੀਤ ਸਿੰਘ,ਵਿਜੇ ਕੁਮਾਰ, ਦੇਵਰਾਜ ਲਖਵਿੰਦਰ ਸਿੰਘ, ਜਸਵੀਰ ਝੱਜ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰੁੜਕਾ ਅਤੇ ਗੁਰਜੀਤ ਸਿੰਘ ਜਗਪਾਲ ਸ਼ਾਮਿਲ ਸਨ।
ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਅਤੇ ਨੌਜਵਾਨ ਕਿਸਾਨ ਆਗੂ ਮਨੂ ਬੁਆਣੀ ਨੇ ਬਾਖੂਬੀ ਨਿਭਾਈ।
ਜਿਨਾਂ ਜਥੇਬੰਦੀਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਏਟਕ, ਇੰਟਕ , ਸੀਟੂ, ਸੀਟੀਯੂ ਪੰਜਾਬ, ਕਾਰਖਾਨਾ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ , ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਟੈਕਨੀਕਲ ਸਰਵਿਸ ਯੂਨੀਅਨ, ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ, ਪੈਨਸ਼ਨਰਜ਼ ਯੂਨੀਅਨ, ਬੀਕੇਯੂ ਲੱਖੋਵਾਲ, ਬੀਕੇਯੂ ਉਗਰਾਹਾਂ, ਵੇਰਕਾ ਆਊਟ ਸੋਰਸ ਮੁਲਾਜ਼ਮ ਯੂਨੀਅਨ, ਬੀਕੇਯੂ ਡਕੌਂਦਾ (ਧੰਨੇਰ) ਸ਼ਾਮਲ ਸਨ।
ਮੁਲਾਜ਼ਮ ਆਗੂ ਐਮ ਐਸ ਭਾਟੀਆ ਨੇ ਦੱਸਿਆ ਕਿ ਕਿ ਅੱਜ ਦੇ ਇਸ ਧਰਨੇ ਵਿੱਚ ਸਮੂਹ ਵਰਗ ਵੱਧ ਚੜ੍ਹ ਕੇ ਸ਼ਾਮਲ ਹੋਏ।
Sent on Wednesday 11th February 2026 at 8:27 AM Regarding Constitution of CPI in Comrade Screen
ਪਾਰਟੀ ਦੇ ਸਰਗਰਮ ਆਗੂ ਅਤੇ ਪੱਤਰਕਾਰ ਐਮ ਐਸ ਭਾਟੀਆ ਦੀ ਵਿਸ਼ੇਸ਼ ਲਿਖਤ
ਭਾਰਤੀ ਕਮਿਊਨਿਸਟ ਪਾਰਟੀ ਦੀ ਆਂਧਰਾ ਪ੍ਰਦੇਸ਼ ਦੇ ਨਗਰ ਵਿਜੇਵਾੜਾ ਵਿੱਚ 2022 ਵਿੱਚ ਹੋਈ 24ਵੀਂ ਪਾਰਟੀ ਕਾਂਗਰਸ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਇਤਿਹਾਸਕ ਫੈਸਲੇ ਲਏ। ਇਹਨਾਂ ਫੈਸਲਿਆਂ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੂਤ ਕਰਨ, ਨਵੀਂ ਪੀੜੀ ਨੂੰ ਅੱਗੇ ਲਿਆਉਣ ਤੇ ਸਰਗਰਮ ਜਿੰਮੇਵਾਰੀਆਂ ਦੇਣ ਲਈ ਰਾਹ ਬਣਾਉਣ ਤੇ ਨਾਲ ਪੁਰਾਣੇ ਅਨੁਭਵੀ ਸਾਥੀਆਂ ਨੂੰ ਮਾਰਗ ਦਰਸ਼ਕ ਤੌਰ ਤੇ ਸਨਮਾਨ ਦੇਣ ਦੇ ਫੈਸਲੇ ਕੀਤੇ ਗਏ।
ਮਹਾਨ ਇਨਕਲਾਬੀ ਕਾਮਰੇਡ ਵਲਾਦੀਮੀਰ ਇਲੀਚ ਲੈਨਿਨ ਦੇ ਮੁਤਾਬਕ “ਸੰਗਠਨ ਸੰਘਰਸ਼ ਦਾ ਹਥਿਆਰ ਹੈ ਅਤੇ ਜਿਵੇਂ-ਜਿਵੇਂ ਸੰਘਰਸ਼ ਦੇ ਰੂਪ ਬਦਲਦੇ ਹਨ, ਉਸਨੂੰ ਵੀ ਆਪਣਾ ਰੂਪ ਬਦਲਣਾ ਚਾਹੀਦਾ ਹੈ।”
ਲੈਨਿਨ ਨੂੰ ਗਲਤੀਆਂ ਨਾਲੋਂ ਜ਼ਿਆਦਾ ਠਹਿਰਾਅ (ਜਮਾਉ) ਦਾ ਡਰ ਸੀ।
“ਇੱਕ ਕ੍ਰਾਂਤੀਕਾਰੀ ਸੰਗਠਨ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਆਪ ਨੂੰ ਨਵਾਂ ਕਰ ਸਕੇ ਅਤੇ ਜਨਤਾ ਵਿੱਚੋਂ ਨਵੀਆਂ ਤਾਕਤਾਂ ਨੂੰ ਆਪਣੇ ਨਾਲ ਜੋੜ ਸਕੇ।”
ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਲਿਉ ਸ਼ਾਓਚੀ— ਨੇ ਪਾਰਟੀ ਨੂੰ ਇੱਕ ਜੀਵੰਤ, ਲਗਾਤਾਰ ਖੁਦ ਨੂੰ ਨਵਾਂ ਕਰਨ ਵਾਲੀ ਕ੍ਰਾਂਤੀਕਾਰੀ ਸੰਸਥਾ ਵਜੋਂ ਦੇਖਿਆ। ਉਸਦੀ ਪ੍ਰਸਿੱਧ ਰਚਨਾ ਚੰਗਾ ਕਮਿਊਨਿਸਟ ਕਿਵੇਂ ਬਣੀਏ “How to Be a Good Communist” (1939) ਖਾਸ ਤੌਰ ‘ਤੇ ਪਾਰਟੀ ਦੀ ਗਤੀਸ਼ੀਲਤਾ, ਅਨੁਸ਼ਾਸਨ ਅਤੇ ਲੋਕਾਂ ਨਾਲ ਜੁੜਾਅ ‘ਤੇ ਕੇਂਦਰਿਤ ਹੈ। ਨਵੇਂ ਕੈਡਰ, ਨਵੇਂ ਤਜਰਬਿਆਂ ਦੇ ਸੰਦਰਭ ਵਿੱਚ ਲਿਉ ਨੇ ਸਿਰਫ਼ ਪੁਰਾਣੇ ਨੇਤਾਵਾਂ ‘ਤੇ ਨਿਰਭਰ ਰਹਿਣ ਦੀ ਥਾਂ ਨਵੀਂ ਪੀੜ੍ਹੀ ਤਿਆਰ ਕਰਨ ‘ਤੇ ਜ਼ੋਰ ਦਿੱਤਾ — ਤਾਂ ਜੋ ਪਾਰਟੀ ਸਮਾਜਿਕ ਬਦਲਾਅ ਨਾਲ ਕਦਮ ਮਿਲਾ ਸਕੇ।
ਭਾਰਤੀ ਰਾਜਨੀਤੀ ਦੇ ਮੌਜੂਦਾ ਦ੍ਰਿਸ਼ ਵਿੱਚ, ਜਿੱਥੇ ਅਨੇਕਾਂ ਪਾਰਟੀਆਂ ਵਿਅਕਤੀਆਂ ਦੇ ਨਾਂ ’ਤੇ ਚਲ ਰਹੀਆਂ ਹਨ ਅਤੇ ਅਹੁਦੇ ਜਿੰਦਗੀ ਭਰ ਦੀ ਜਾਇਦਾਦ ਬਣ ਚੁੱਕੇ ਹਨ, ਉੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਲੋਕਤੰਤਰ ਸਿਰਫ਼ ਚੋਣਾਂ ਤੱਕ ਹੀ ਸੀਮਤ ਰਹਿ ਗਿਆ ਹੈ?
ਇਹ ਕਾਫੀ ਹੱਦ ਤੱਕ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਲੈਨਿਨ ਵੱਲੋਂ ਦਰਸਾਏ ਗਏ ਸਿਧਾਂਤਾਂ ਤੇ ਚਲਣ ਲਈ ਲਗਾਤਾਰ ਯਤਨਸ਼ੀਲ ਰਹੀ ਹੈ।
ਇਸ ਲਈ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸੀਪੀਆਈ ਦੇ 25ਵੇਂ ਕੌਮੀ ਮਹਾਂ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਦਰਸਾਏ ਰਾਜਨੀਤਕ ਅਤੇ ਸੰਗਠਨਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ, ਬ੍ਰਾਂਚ, ਲੋਕਲ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਕਾਨਫਰੰਸਾਂ ਦੇ ਆਯੋਜਨ ਦੀ ਤਿਆਰੀ ਪ੍ਰਕਿਰਿਆ—ਜੋ ਆਖ਼ਿਰਕਾਰ ਮਹਾਂ ਸੰਮੇਲਨ ਦੇ ਸਫਲ ਆਯੋਜਨ ’ਚ ਸੰਪੂਰਨ ਹੋਵੇਗੀ—ਪਾਰਟੀ ਸੰਵਿਧਾਨ ਦੇ ਅਨੁਕੂਲ ਹੋਣੀ ਲਾਜ਼ਮੀ ਹੈ। ਕਿਉਂਕਿ ਸੰਵਿਧਾਨ ਕਿਸੇ ਵੀ ਸੰਗਠਨ ਦਾ ਮੂਲ ਆਧਾਰ ਹੁੰਦਾ ਹੈ।
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦੇ ਵਿਧਾਨ ਦੇ ਆਰਟੀਕਲ XXXII ਅਨੁਸਾਰ, 75 ਸਾਲ ਦੀ ਉਮਰ ਸੀਮਾ ਆਮ ਤੌਰ ’ਤੇ ਸੂਬਾ ਕੌਂਸਲਾਂ, ਸੂਬਾ ਸਕੱਤਰਾਂ, ਕੌਮੀ ਕੌਂਸਲ, ਕੌਮੀ ਐਗਜ਼ੈਕਟਿਵ ਅਤੇ ਕੌਮੀ ਸਕੱਤਰਾਂ ’ਤੇ ਲਾਗੂ ਹੋਵੇਗੀ। ਹਾਲਾਂਕਿ, ਪਾਰਟੀ ਅੰਦਰ ਮੌਜੂਦਾ ਹਕੀਕਤੀ ਹਾਲਾਤਾਂ ਦੇ ਆਧਾਰ ’ਤੇ ਇਸ ਨਿਯਮ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਵਿਸ਼ੇਸ਼ ਜਾਂ ਅਸਾਧਾਰਣ ਸਥਿਤੀਆਂ ਵਿੱਚ, ਜਿੱਥੇ ਲੋੜ ਹੋਵੇ, ਛੋਟ ਵੀ ਦਿੱਤੀ ਜਾ ਸਕਦੀ ਹੈ।
![]() |
| ਲੇਖਕ ਐਮ ਐਸ ਭਾਟੀਆ |
“ਕੋਈ ਵੀ ਸਾਥੀ ਜਿਸ ਨੇ ਪਾਰਟੀ ਅਤੇ ਮਿਹਨਤੀ ਲੋਕਾਂ ਦੀ ਸੇਵਾ ਵਿੱਚ ਲੰਮਾ ਸਮਾਂ ਲਗਾਇਆ ਹੋਵੇ, ਜੋ ਕਿਸੇ ਵੀ ਪਾਰਟੀ ਕੌਂਸਲ ਦਾ ਮੈਂਬਰ ਰਹਿ ਚੁੱਕਿਆ ਹੋਵੇ ਅਤੇ ਜਿਸਦਾ ਕੌਂਸਲ ਦੀਆਂ ਵਿਚਾਰ-ਵਟਾਂਦਰਿਆਂ ਵਿੱਚ ਯੋਗਦਾਨ ਲਾਭਦਾਇਕ ਅਤੇ ਫਾਇਦਾਮੰਦ ਮੰਨਿਆ ਜਾਂਦਾ ਹੋਵੇ, ਪਰ ਜੋ ਹੁਣ ਵੱਧ ਉਮਰ ਜਾਂ ਬਿਮਾਰੀ ਦੇ ਕਾਰਨਾਂ ਕਰਕੇ ਰੋਜ਼ਾਨਾ ਦਾ ਕੰਮ ਕਰਨ ਦੇ ਯੋਗ ਨਾ ਰਹਿ ਗਿਆ ਹੋਵੇ, ਉਸਨੂੰ ਸੰਬੰਧਤ ਪਾਰਟੀ ਕੌਂਸਲ ਦੀਆਂ ਮੀਟਿੰਗਾਂ ਲਈ ਸਥਾਈ ਇਨਵਾਈਟੀ ਬਣਾਇਆ ਜਾ ਸਕਦਾ ਹੈ, ਤਾਂ ਜੋ ਪਾਰਟੀ ਨੂੰ ਉਸਦੇ ਅਨੁਭਵ ਅਤੇ ਸਲਾਹ ਦਾ ਲਾਭ ਮਿਲਦਾ ਰਹੇ।”
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਸਿਰਫ਼ ਇੱਕ ਸੰਗਠਨਾਤਮਕ ਦਸਤਾਵੇਜ਼ ਨਹੀਂ, ਸਗੋਂ ਉਹ ਮਜ਼ਦੂਰ ਵਰਗ, ਕਿਸਾਨਾਂ ਅਤੇ ਦਬੇ-ਕੁਚਲੇ ਵਰਗਾਂ ਦੇ ਹਿੱਤਾਂ ਲਈ ਚੱਲ ਰਹੀ ਲੜਾਈ ਦਾ ਮਾਰਗਦਰਸ਼ਕ ਹੈ।
ਸੀਨੀਅਰ ਸਾਥੀਆਂ ਨੂੰ ਰਿਟਾਇਰ ਕਰਨ ਦਾ ਪ੍ਰਬੰਧ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਸਿਧਾਂਤਾਂ ਦੇ ਹੱਕ ਵਿੱਚ ਹੈ। ਸੀਪੀਆਈ ਮੰਨਦੀ ਹੈ ਕਿ ਲੀਡਰਸ਼ਿਪ ਸਦਾ ਨਵੀਂ ਸੋਚ, ਤਾਜ਼ੀ ਤਾਕਤ ਅਤੇ ਜਮੀਨੀ ਸੰਘਰਸ਼ ਨਾਲ ਜੁੜੀ ਹੋਣੀ ਚਾਹੀਦੀ ਹੈ। ਉਮਰ ਦੀ ਹੱਦ ਲਗਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪਾਰਟੀ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਹੁੰਦੀ ਰਹੇ।
ਅੱਜ ਦੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਕੁਝ ਵਿਅਕਤੀਆਂ ਜਾਂ ਪਰਿਵਾਰਾਂ ਦੇ ਗਿਰਦ ਘੁੰਮਦੀਆਂ ਹਨ। ਉੱਥੇ ਨਾਂ ਤਾਂ ਅਹੁਦਿਆਂ ਦੀ ਹੱਦ ਹੈ ਅਤੇ ਨਾਂ ਹੀ ਉਮਰ ਦੀ। ਨਤੀਜੇ ਵਜੋਂ ਪਾਰਟੀਆਂ ਵਿੱਚ ਖੜੋਤ ਆ ਜਾਂਦੀ ਹੈ ਅਤੇ ਜਨਤਾ ਨਾਲ ਸੰਬੰਧ ਟੁੱਟ ਜਾਂਦਾ ਹੈ। ਇਸ ਦੇ ਉਲਟ, ਸੀਪੀਆਈ ਦੀ ਇਹ ਪ੍ਰੰਪਰਾ ਵਿਅਕਤੀ ਪੂਜਾ ਦੇ ਵਿਰੁੱਧ ਅਤੇ ਸੰਯੁਕਤ ਨੇਤ੍ਰਤਵ ਦੇ ਹੱਕ ਵਿੱਚ ਖੜੀ ਹੈ।
ਅੱਜ ਜਦੋਂ ਲੋਕਤੰਤਰ ਨੂੰ ਕੇਂਦਰੀਕਰਨ, ਅਹੰਕਾਰ ਅਤੇ ਕਾਰਪੋਰੇਟ ਪ੍ਰਭਾਵਾਂ ਤੋਂ ਖਤਰਾ ਹੈ, ਸੀਪੀਆਈ ਦੀ ਇਹ ਸੰਵਿਧਾਨਕ ਪ੍ਰਬੰਧਨਾ ਦਿਖਾਉਂਦੀ ਹੈ ਕਿ ਅਸਲ ਲੋਕਤੰਤਰ ਪਾਰਟੀਆਂ ਦੇ ਅੰਦਰੋਂ ਸ਼ੁਰੂ ਹੁੰਦਾ ਹੈ। ਜਿਹੜੀ ਪਾਰਟੀ ਆਪਣੇ ਅੰਦਰ ਲੋਕਤੰਤਰ ਦੀ ਪਾਲਣਾ ਕਰਦੀ ਹੈ, ਉਹੀ ਦੇਸ਼ ਵਿੱਚ ਲੋਕਤੰਤਰ ਦੀ ਰੱਖਿਆ ਕਰ ਸਕਦੀ ਹੈ।
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਭਾਰਤੀ ਰਾਜਨੀਤੀ ਵਿੱਚ ਇੱਕ ਅਜਿਹਾ ਦਸਤਾਵੇਜ਼ ਹੈ ਜੋ ਸੱਤਾ ਦੀ ਲਾਲਸਾ ਨਹੀਂ, ਸਗੋਂ ਸੰਘਰਸ਼, ਸਿਧਾਂਤ ਅਤੇ ਲੋਕਤੰਤਰ ਨੂੰ ਕੇਂਦਰ ਵਿੱਚ ਰੱਖਦਾ ਹੈ। ਅੱਜ ਦੇ ਸਮੇਂ ਵਿੱਚ, ਜਦੋਂ ਭਾਰਤੀ ਰਾਜਨੀਤੀ ’ਤੇ ਵਿਅਕਤੀ ਪੂਜਾ, ਅਹੰਕਾਰ ਅਤੇ ਸੱਤਾ ਨਾਲ ਚੰਬੜੇ ਰਹਿਣ ਦੀ ਬੀਮਾਰੀ ਹਾਵੀ ਹੈ, ਇਹ ਧਾਰਾ ਆਪਣੇ ਆਪ ਵਿੱਚ ਇੱਕ ਰਾਜਨੀਤਕ ਚੁਣੌਤੀ ਹੈ। ਇਹ ਨਿਯਮ ਸਪੱਸ਼ਟ ਕਰਦਾ ਹੈ ਕਿ ਸੀਪੀਆਈ ਲਈ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ—ਚਾਹੇ ਉਹ ਕਿੰਨਾ ਵੀ ਪ੍ਰਸਿੱਧ, ਅਨੁਭਵੀ ਜਾਂ ਇਤਿਹਾਸਕ ਕਿਉਂ ਨਾ ਹੋਵੇ।
ਸੀਪੀਆਈ ਦੀ ਇਹ ਪ੍ਰੰਪਰਾ ਉਸ ਵਿਚਾਰਧਾਰਾ ਤੋਂ ਜਨਮ ਲੈਂਦੀ ਹੈ ਜੋ ਮੰਨਦੀ ਹੈ ਕਿ ਲੀਡਰਸ਼ਿਪ ਜਾਇਦਾਦ ਨਹੀਂ ਹੁੰਦੀ, ਨਾ ਹੀ ਉਹ ਜੀਵਨ ਭਰ ਦਾ ਹੱਕ ਹੁੰਦਾ ਹੈ। ਜਿਹੜੀਆਂ ਪਾਰਟੀਆਂ ਅਹੁਦਿਆਂ ਨੂੰ ਜਕੜ ਕੇ ਬੈਠ ਜਾਂਦੀਆਂ ਹਨ, ਉੱਥੇ ਵਿਚਾਰ ਮਰ ਜਾਂਦੇ ਹਨ ਅਤੇ ਸੰਗਠਨ ਸੁੱਕ ਜਾਂਦੇ ਹਨ। ਸੀਪੀਆਈ ਇਸ ਖਤਰੇ ਨੂੰ ਸਮਝਦੀ ਹੈ, ਇਸੇ ਲਈ ਉਸ ਨੇ ਆਪਣੇ ਸੰਵਿਧਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਨੂੰ ਲਾਜ਼ਮੀ ਬਣਾਇਆ ਹੈ।
ਇਹੋ ਫਰਕ ਹੈ ਦੂਜੀਆਂ ਪਾਰਟੀਆਂ ਨਾਲੋਂ ਜੋ ਕਿ ਕਮਿਊਨਿਸਟ ਪਾਰਟੀ ਨੂੰ ਮਹਾਨ ਬਣਾਉਂਦਾ ਹੈ ਤੇ ਸਾਨੂੰ ਲੋਕ ਹੱਕਾਂ ਦੇ ਲਈ ਲੜਨ ਦੇ ਲਈ ਪ੍ਰੇਰਨਾ ਦਿੰਦਾ ਹੈ।
+91 9988491002
Comrade Lehmber Singh Taggar on Sunday 5th February 2026 at 16:36 Regarding Struggle History of SFI
ਮੁੱਖ ਮੰਗ ਸੀ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ
ਮੁੱਖ ਮੰਗ ਸੀ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ
ਇਹ ਘੋਲ ਲਈ ਜੋਸ਼ੋਖਰੋਸ਼ ਨਾਲ ਲੜਿਆ ਗਿਆ ਅਤੇ ਸ਼ਾਨ ਨਾਲ ਜਿੱਤਿਆ ਗਿਆ
ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇਹ ਸਭ ਤੋਂ ਮਹਾਨ ਅਤੇ ਜੇਤੂ ਸੰਘਰਸ਼-1974
- ਲਹਿੰਬਰ ਸਿੰਘ ਤੱਗੜ ਦੀ ਇੱਕ ਹੋਰ ਖਾਸ ਲਿਖਤ ਇਤਿਹਾਸ ਦੇ ਪੰਨਿਆਂ 'ਚੋਂ
ਕਾਮਰੇਡ ਸਕਰੀਨ ਦੇ ਪਾਠਕਾਂ ਲਈ ਲਹਿੰਬਰ ਸਿੰਘ ਤਿੱਬੜ ਹੁਰਾਂ ਦੀ ਵਿਸ਼ੇਸ਼ ਲਿਖਤ
ਲੁਧਿਆਣਾ//ਚੰਡੀਗੜ੍ਹ: 7 ਫਰਵਰੀ 2026: (ਕਾਮਰੇਡ ਲਹਿੰਬਰ ਸਿੰਘ ਤੱਗੜ//ਕਾਮਰੇਡ ਸਕਰੀਨ)::
ਪੰਜਾਬ ਦੀ ਜਮਹੂਰੀ ਲਹਿਰ ਦੇ ਇਤਿਹਾਸ ਵਿੱਚ ਵਿਦਿਆਰਥੀ ਲਹਿਰ ਖਾਸ ਕਰਕੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੀ ਅਗਵਾਈ ਵਿੱਚ ਲੜੇ ਗਏ ਵਿਦਿਆਰਥੀ ਸੰਘਰਸ਼ਾਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਇਨ੍ਹਾਂ ਇਤਿਹਾਸਕ ਸੰਘਰਸ਼ਾਂ ਅਤੇ ਪ੍ਰਾਪਤੀਆਂ ਬਾਰੇ ਪਿਛਲੇ ਸਮਿਆਂ ਵਿੱਚ ਮੇਰੇ ਵੱਲੋਂ ਦਰਜਣਾਂ ਆਰਟੀਕਲ ਲਿਖੇ ਜਾਂਦੇ ਰਹੇ ਹਨ ਜਿਹੜੇ ਸਮੇਂ ਸਮੇਂ 'ਤੇ ਪੰਜਾਬ ਦੀਆਂ ਵੱਖ ਵੱਖ ਅਖਬਾਰਾਂ ਵਿੱਚ ਛਪਦੇ ਰਹੇ ਹਨ। ਮੇਰੇ ਵੱਲੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਲਿਖੀ ਪੁਸਤਕ ''ਪੰਜਾਬ ਵਿੱਚ ਕਮਿਊਨਿਸਟ ਲਹਿਰ ਦੀ ਉਤਪਤੀ ਵਿਕਾਸ ਅਤੇ ਉਤਰਾਵਾਂ ਚੜ੍ਹਾਵਾਂ ਦਾ ਸੰਖੇਪ ਇਤਿਹਾਸ'' ਵਿੱਚ ਵੀ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਸੰਘਰਸ਼ਾਂ ਵਿੱਚ ਮੁੱਖ ਤੌਰ 'ਤੇ ਆਜ਼ਾਦੀ (1947) ਤੋਂ ਪਹਿਲਾਂ ਦੇ ਅਤੇ ਇਸ ਸਮੇਂ ਤੋਂ ਬਾਅਦ ਦੇ 1962 ਤੱਕ ਦੇ ਸੰਘਰਸ਼ਾਂ, 1963 ਵਿੱਚ ਸਥਾਪਤ ਹੋਈ ਜਥੇਬੰਦੀ ਚੰਡੀਗੜ੍ਹ ਸਟੂਡੈਂਟਸ ਯੂਨੀਅਨ ਅਤੇ 1964 ਵਿੱਚ ਸਥਾਪਤ ਕੀਤੀ ਗਈ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ 1968-69 ਤੱਕ ਲੜੇ ਗਏ ਖਾੜਕੂ ਵਿਦਿਆਰਥੀ ਸੰਘਰਸ਼, 1970 ਵਿੱਚ ਮੁੜ ਸਥਾਪਤ ਕੀਤੀ ਗਈ ਪੰਜਾਬ ਸਟੂਡੈਂਟਸ ਯੂਨੀਅਨ (ਐਸ.ਐਫ.ਆਈ.) ਅਤੇ ਬਾਅਦ ਵਿੱਚ ਐਫ.ਐਫ.ਆਈ. ਪੰਜਾਬ ਸਟੇਟ ਵੱਲੋਂ ਲੜੇ ਗਏ ਅਨੇਕਾਂ ਵਿਦਿਆਰਥੀ ਸੰਘਰਸ਼ ਸ਼ਾਮਲ ਹਨ | ਉਪਰੋਕਤ ਸਮਿਆਂ ਦੇ ਇਨ੍ਹਾਂ ਵਿਦਿਆਰਥੀ ਸੰਘਰਸ਼ਾਂ ਵਿੱਚ ਮੋਗਾ ਗੋਲੀ ਕਾਂਡ ਵਿਰੁੱਧ, ਐਮਰਜੈਂਸੀ ਵਿਰੁੱਧ, ਬੱਸ ਪਾਸਾਂ ਲਈ ਸੰਘਰਸ਼, ਆਈ.ਟੀ.ਆਈ. ਸਿਖਿਆਰਥੀਆਂ, ਪੋਲੀਟੈਕਨਿਕ ਵਿਦਿਆਰਥੀਆਂ, ਸਕੂਲ ਵਿਦਿਆਰਥੀਆਂ, ਮੈਡੀਕਲ ਵਿਦਿਆਰਥੀਆਂ ਦੇ ਸੂਬਾਈ ਸੰਘਰਸ਼ਾਂ ਅਤੇ ਹੋਰ ਅਨੇਕਾਂ ਵੱਡੇ-ਛੋਟੇ ਸੰਘਰਸ਼ ਸ਼ਾਮਲ ਹਨ। ਇਨ੍ਹਾਂ ਸੰਘਰਸ਼ਾਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੇਂ ਸਮੇਂ 'ਤੇ ਆਪੋ ਆਪਣੇ ਇਤਿਹਾਸਕ ਰੋਲ ਅਦਾ ਕੀਤੇ, ਨਿਭਾਏ | ਪਰ ਅੱਜ ਅਸੀਂ ਜਿਸ ਇਤਿਹਾਸਕ ਵਿਦਿਆਰਥੀ ਸੰਘਰਸ਼ ਬਾਰੇ ਲਿਖਣ ਲਈ ਕਲਮ ਚੁੱਕੀ ਹੈ ਉਹ ''ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਸਭ ਤੋਂ ਮਹਾਨ ਅਤੇ ਜੇਤੂ ਸੰਘਰਸ਼ ਹੈ'' ਜੋ ਪੀ.ਐਸ.ਯੂ (ਐਸ.ਐਫ.ਆਈ.) ਦੀ ਅਗਵਾਈ ਹੇਠ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸਾਂ ਦੀ ਮੰਗ ਦੀ ਪ੍ਰਾਪਤੀ ਲਈ ਨਵੰਬਰ-ਦਸੰਬਰ-1974 ਵਿੱਚ ਲੜਿ੍ਹਆ ਅਤੇ ਜਿੱਤਿਆ ਗਿਆ। ਇਸ ਸੰਘਰਸ਼ ਨੂੰ ਅਸੀਂ ''ਇਤਿਹਾਸ ਦਾ ਸਭ ਤੋਂ ਮਹਾਨ ਵਿਦਿਆਰਥੀ ਸੰਘਰਸ਼'' ਇਸ ਲਈ ਕਰਾਰ ਦੇ ਰਹੇ ਹਾਂ ਕਿਉਂਕਿ ਇਸ ਸੰਘਰਸ਼ ਨਾਲ 1974 ਵਿੱਚ ਹੀ ਪੰਜਾਬ ਦੇ ਵਿਦਿਆਰਥੀ ਵਰਗ ਨੇ ਉਹ ਇਤਿਹਾਸਕ ਜਿੱਤ ਅਤੇ ਪ੍ਰਾਪਤੀ ਕੀਤੀ ਜਿਹੜੀ ਅੱਜ ਤੱਕ ਵੀ ਭਾਰਤ ਦੇਸ਼ ਦੇ ਕਿਸੇ ਵੀ ਪ੍ਰਾਂਤ ਦੇ ਵਿਦਿਆਰਥੀ ਨਹੀਂ ਪ੍ਰਾਪਤ ਕਰ ਸਕੇ। ਇਹ ਜਿੱਤ ਅਤੇ ਪ੍ਰਾਪਤੀ ਹੈ ਪ੍ਰਾਂਤ ਦੇ ਸਮੂਹ ਵਿਦਿਆਰਥੀਆਂ ਨੂੰ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸ ਬਣਵਾਉਣ ਦੀ ਸਹੂਲਤ। ਅਸੀਂ ਅੱਜ ਵੀ ਮਾਣ ਨਾਲ ਇਹ ਕਹਿ ਰਹੇ ਹਾਂ ਕਿ ਅੱਜ ਲੱਗ-ਪੱਗ 52 ਸਾਲ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਦੇ ਵਿਦਿਆਰਥੀਆਂ ਨੂੰ ਇਹ ਸਹੂਲਤ ਪ੍ਰਾਪਤ ਹੈ। ਇਹ ਵੱਖਰੀ ਗੱਲ ਹੈ ਕਿ ਵਿਦਿਆਰਥੀ ਲਹਿਰ ਦੇ ਕਮਜ਼ੋਰ ਹੋ ਜਾਣ ਕਾਰਨ ਅੱਜ-ਕੱਲ੍ਹ ਇਸ ਸਹੂਲਤ ਲਈ ਕਈ ਕਿੰਤੂ ਪ੍ਰੰਤੂ ਲਾਏ ਜਾ ਰਹੇ ਹਨ।
1968 ਦੇ ਅੰਤ ਅਤੇ 1969 ਦੇ ਆਰੰਭ ਵਿੱਚ ਸੀ.ਪੀ.ਆਈ.(ਐਮ) ਦੀ ਵਿਚਾਰਧਾਰਾ ਅਨੁਸਾਰ ਚੱਲ ਰਹੀ ਵਿਦਿਆਰਥੀ ਜਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਈ ਮਹੱਤਵਪੂਰਨ ਆਗੂ ਨਕਸਲਾਈਟ ਲਹਿਰ ਦੇ ਪ੍ਰਭਾਵ ਹੇਠ ਆ ਗਏ ਅਤੇ ''ਜਥੇਬੰਦੀ ਦੀ ਲੋੜ ਹੀ ਨਹੀਂ'' ਸਮਝਕੇ ਹਥਿਆਰਬੰਦ ਸੰਘਰਸ਼ ਦੇ ਰਾਹ ਪੈ ਗਏ। ਜਥੇਬੰਦੀ ਦੇ ਸਿਰਮੌਰ ਆਗੂ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਪਰੀਵੈਂਟਿਵ ਡੀਟੈਕਸ਼ਨ ਐਕਟ (ਪੀ.ਡੀ.ਐਕਟ) ਤਹਿਤ ਇਕ ਸਾਲ ਲਈ ਨਜ਼ਰਬੰਦ ਕਰ ਦਿੱਤਾ ਗਿਆ। ਕੁੱਝ ਨਿਰਾਸ਼ ਹੋ ਕੇ ਘਰਾਂ 'ਚ ਬੈਠ ਗਏ ਅਤੇ ਆਪੋ ਆਪਣੇ ਨਿੱਜੀ ਕੰਮਾਂ ਵਿੱਚ ਰੁਝ ਗਏ। ਕਾਮਰੇਡ ਬਾਗੀ ਦੇ ਕਹਿਣ ਮੁਤਾਬਕ ਪੰਜਾਬ ਸਟੂਡੈਂਟਸ ਯੂਨੀਅਨ ਲਾਵਾਰਸ ਹੋ ਗਈ। ਇਸ ਸਥਿਤੀ ਬਾਰੇ ਉਹ ਲਿਖਦਾ ਹੈ ''ਅੱਜ ਉਸ ਮਹਾਨ ਸ਼ਕਤੀਸ਼ਾਲੀ ਜਥੇਬੰਦੀ (ਪੰਜਾਬ ਸਟੂਡੈਂਟਸ ਯੂਨੀਅਨ) ਦੇ ਵਜੂਦ ਦੀ ਹੋਂਦ ਮਿਟ ਰਹੀ ਹੈ।'' ਜਥੇਬੰਦੀ ਖਿੰਡਰਾਅ ਦੀ ਸਥਿਤੀ ਵਿੱਚ ਪਹੁੰਚ ਗਈ। ਨਜ਼ਰਬੰਦੀ ਦਾ ਇਕ ਸਾਲ ਪੂਰਾ ਹੋਣ ਤੋਂ ਬਾਅਦ 6 ਸਤੰਬਰ 1969 ਨੂੰ ਕਾਮਰੇਡ ਦਰਸ਼ਨ ਸਿੰਘ ਬਾਗੀ ਨੂੰ ਰਿਹਾਅ ਕਰ ਦਿੱਤਾ ਗਿਆ। ਰਿਹਾਈ ਤੋਂ ਬਾਅਦ ਉਸ ਨੇ ਜਥੇਬੰਦੀ ਨੂੰ ਮੁੜ ਤੋਂ ਪੈਰਾਂ ਸਿਰ ਕਰਨ ਲਈ ਕੁੱਝ ਹੱਥ ਪੈਰ ਮਾਰੇ। ਆਪਣੇ ਪੁਰਾਣੇ ਸਾਥੀਆਂ ਨੂੰ ਲੱਭਣ ਮਿਲਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਸ ਦੇ ਹੱਥ ਪੱਲੇ ਕੁੱਝ ਨਾ ਪਿਆ। ਅਖੀਰ ਪੂਰੀ ਤਰ੍ਹਾਂ ਨਿਰਾਸ਼ ਹੋ ਕੇ ''ਕਾਮਰੇਡ ਦਰਸ਼ਨ ਸਿੰਘ ਬਾਗੀ'' ਸਭ ਕੁੱਝ ਛੱਡ-ਛਡਾ ਕੇ ਕੈਨੇਡਾ ਚਲੇ ਗਿਆ। ਆਪਣੀ ਪਹਿਚਾਣ ''ਕਾਮਰੇਡ'' ਅਤੇ ਤਖੱਲਸ ''ਬਾਗੀ'' ਉਹ ਜਾਂਦਾ ਹੋਇਆ ਅੱਧ ਮਹਾਂਸਾਗਰ ਦੇ ਡੂੰਘੇ ਪਾਣੀਆਂ ਵਿੱਚ ਦਫਨ ਕਰ ਗਿਆ।
ਨਕਸਲੀਆਂ ਵੱਲੋਂ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਖਤਮ ਕਰ ਦੇਣ ਤੋਂ ਬਾਅਦ ਸੀ.ਪੀ.ਆਈ.(ਐਮ) ਨੇ ਮੁੜ ਪਹਿਲ ਕਦਮੀ ਲੈ ਕੇ 1 ਦਸੰਬਰ 1970 ਨੂੰ ਜਲੰਧਰ ਦੇਸ਼ ਭਗਤ ਯਾਦਗਾਰ ਹਾਲ ਵਿਖੇ ਇੱਕ ਵਿਸ਼ਾਲ ਵਿਦਿਆਰਥੀ ਕਾਨਫਰੰਸ ਕਰ ਕੇ ਪੰਜਾਬ ਸਟੂਡੈਂਟਸ ਯੂਨੀਅਨ ਨੂੰ ਮੁੜ ਜਥੇਬੰਦ ਕਰ ਲਿਆ। ਦਸੰਬਰ 1970 ਦੇ ਅਖੀਰਲੇ ਹਫਤੇ ਤਰੀਵੈਂਦਰਮ (ਕੇਰਲਾ) ਵਿਖੇ ਕੁੱਲ ਹਿੰਦ ਪੱਧਰ ਦੀ ਵਿਦਿਆਰਥੀ ਕਾਨਫਰੰਸ ਕਰਕੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਐਸ.ਐਫ.ਆਈ.) ਦੀ ਸਥਾਪਨਾ/ਗਠਨ ਹੋ ਗਿਆ। ਤਰੀਵੈਂਦਰਮ ਕਾਨਫਰੰਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦੇ 11 ਮੈਂਬਰੀ ਡੈਲੀਗੇਸ਼ਨ ਨੇ ਸ਼ਮੂਲੀਅਤ ਕੀਤੀ। ਇਸ ਪ੍ਰਕਾਰ ਪੰਜਾਬ ਸਟੂਡੈਂਟਸ ਯੂਨੀਅਨ ਕੁੱਲ ਹਿੰਦ ਜਥੇਬੰਦੀ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦਾ ਹਿੱਸਾ ਬਣ ਗਈ | ਜਥੇਬੰਦੀ ਦਾ ਨਾਂ ''ਪੰਜਾਬ ਸਟੂਡੈਂਟਸ ਯੂਨੀਅਨ (ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਨਾਲ ਸਬੰਧਤ)'' ਹੋ ਗਿਆ। ਸੰਖੇਪ ਵਿੱਚ ਇਸ ਨੂੰ ਪੀ.ਐਸ.ਯੂ (ਐਸ.ਐਫ.ਆਈ.)'' ਕਿਹਾ ਅਤੇ ਲਿਖਿਆ ਜਾਣ ਲੱਗਾ।
ਵਿਦਿਆਰਥੀਆਂ ਲਈ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰਿਆਇਤੀ ਦਰਾਂ 'ਤੇ ਪਾਸ ਬਣਾਉਣ ਦੀ ਮੰਗ ਦਾ ਪੈਦਾ ਹੋਣਾ
ਸਾਲ 1965 ਵਿੱਚ ਖਾਲਸਾ ਹਾਇਅਰ ਸੈਕੰਡਰੀ ਸਕੂਲ ਬੰਡਾਲਾ (ਹੁਣ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੰਡਾਲਾ) ਜ਼ਿਲ੍ਹਾ ਜਲੰਧਰ ਤੋਂ ਹਾਇਰ ਸੈਕੰਡਰੀ ਦੀ ਪ੍ਰੀਖਿਆ ਪਾਸ ਕਰਕੇ ਉਚੇਰੀ ਪੜ੍ਹਾਈ ਲਈ ਮੈਂ ਰਾਮਗੜ੍ਹੀਆ ਕਾਲਜ ਫਗਵਾੜਾ ਵਿੱਚ ਦਾਖਲਾ ਲਿਆ। ਰੋਜ਼ਾਨਾ ਕਾਲਜ ਜਾਣ ਲਈ ਗੋਰਾਇਆ ਤੋਂ ਫਗਵਾੜਾ ਤੱਕ ਰੇਲ ਗੱਡੀ ਦਾ ਤਿੰਨ ਮਹੀਨੇ ਲਈ ਪਾਸ ਬਣਵਾਇਆ ਜਿਸ ਵਾਸਤੇ ਕੁੱਲ ਛੇ ਰੁਪਏ ਰੇਲਵੇ ਨੂੰ ਅਦਾ ਕਰਨੇ ਪਏ। ਉਸ ਸਮੇਂ ਗੋਰਾਇਆ ਤੋਂ ਫਗਵਾੜਾ ਜਾਣ ਲਈ ਤਿੰਨ ਮਹੀਨੇ ਦਾ ਬੱਸ ਪਾਸ ਬਣਾਉਣ ਲਈ 90 ਰੁਪਏ ਲਗਦੇ ਸਨ। ਇਹ ਬਹੁਤ ਵੱਡਾ ਫਰਕ ਸੀ। ਜਿਹੜੇ ਵਿਦਿਆਰਥੀ ਉਨ੍ਹਾਂ ਪਾਸਿਆਂ ਦੇ ਪਿੰਡਾਂ ਤੋਂ ਆਉਂਦੇ ਸਨ ਜਿਸ ਪਾਸੇ ਰੇਲਵੇ ਲਾਈਨਾਂ ਨਹੀਂ ਸਨ, ਉਨ੍ਹਾਂ ਲਈ ਬਹੁਤ ਮੁਸ਼ਕਿਲ ਸੀ। ਬਹੁਤੇ ਵਿਦਿਆਰਥੀਆਂ ਦੇ ਗਰੀਬ ਮਾਪੇ ਇਤਨਾ ਖਰਚ ਬਰਦਾਸ਼ਤ ਨਹੀਂ ਕਰ ਸਕਦੇ ਸਨ। ਉਨ੍ਹਾਂ ਦੀ ਮੰਗ ਸੀ ਕਿ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰੇਟਾਂ 'ਤੇ ਹੀ ਪਾਸ ਬਣਨੇ ਚਾਹੀਦੇ ਹਨ। ਅਨੇਕਾਂ ਵਿਦਿਆਰਥੀ ਇਸ ਵੱਡੇ ਖਰਚ ਕਾਰਨ ਹੀ ਕਾਲਜਾਂ ਨੂੰ ਛੱਡ ਜਾਂਦੇ ਸਨ। ਬਹੁਤ ਸਾਰੇ ਤਾਂ ਇਸ ਸਮੱਸਿਆ ਕਾਰਨ ਉਚੇਰੀ ਵਿਦਿਆ ਲਈ ਕਾਲਜਾਂ 'ਚ ਦਾਖਲ ਹੀ ਨਾ ਹੋ ਸਕਦੇ ਸਨ। ਸਾਲਾਂ ਬੱਧੀ ਇਹ ਮੰਗ ਮੇਰੇ ਦਿਮਾਗ ਅੰਦਰ ਉਸਲਵੱਟੇ ਲੈਂਦੀ ਰਹੀ। ਰ ਨਵੇਂ ਹੋਣ ਕਾਰਨ ਸਮਝ ਨਹੀਂ ਸੀ ਲਗਦੀ ਕਿ ਕੀ ਕੀਤਾ ਜਾਵੇ।
ਪੀ.ਐਸ.ਯੂ. (ਐਸ.ਐਫ.ਆਈ.) ਦੇ ਮੁੜ ਜਥੇਬੰਦ ਹੋਣ ਤੋਂ ਬਾਅਦ ਜਥੇਬੰਦੀ ਵੱਲੋਂ ਪਹਿਲੀ ਵਾਰ 5 ਅਗਸਤ 1971 ਨੂੰ ਪੰਜਾਬ ਦੇ ਸਮੂਹ ਵਿਦਿਆਰਥੀਆਂ ਨੂੰ ਪ੍ਰਾਂਤ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਵਿੱਚ ਇਕ ਦਿਨ ਦੀ ਹੜਤਾਲ, ਰੈਲੀਆਂ ਅਤੇ ਮੁਜ਼ਾਰਹੇ ਕਰਨ ਦਾ ਸੱਦਾ ਦਿੱਤਾ ਗਿਆ | ਮੈਨੂੰ ਅੱਜ ਵੀ ਯਾਦ ਹੈ ਕਿ ਇਸ ਹੜਤਾਲ ਦੀਆਂ ਮੰਗਾਂ ਬਾਰੇ ਵਿਚਾਰ ਕਰਨ ਲਈ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਜਥੇਬੰਦੀ ਦੀ ਹੋਈ ਸੂਬਾਈ ਮੀਟਿੰਗ ਵਿੱਚ ਕਾਮਰੇਡ ਜਸਵਿੰਦਰਪਾਲ ਸਿੰਘ ਜੋ 1972 ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਬਣੇ ਨੇ ਪਹਿਲੀ ਬਾਰ ਇਹ ਮੰਗ ਰੱਖਣ ਦਾ ਸੁਝਾਅ ਦਿੱਤਾ ਕਿ ਵਿਦਿਆਰਥੀਆਂ ਦੇ ਬੱਸਾਂ ਵਿੱਚ ਵੀ ਰੇਲਵੇ ਬਰਾਬਰ ਰਿਆਇਤੀ ਦਰਾਂ 'ਤੇ ਬੱਸ ਪਾਸ ਬਣਾਏ ਜਾਣ | ਮੈਂ ਆਪਣੇ ਤਜ਼ਰਬੇ ਦੇ ਆਧਾਰ 'ਤੇ ਇਸ ਮੰਗ ਦਾ ਜ਼ੋਰਦਾਰ ਸਮੱਰਥਨ ਕੀਤਾ ਅਤੇ 5 ਅਗਸਤ 1971 ਦੀ ਹੜਤਾਲ ਦੀਆਂ ਮੰਗਾਂ ਵਿੱਚ ਇਹ ਮੰਗ ਸ਼ਾਮਲ ਕਰਨ ਦਾ ਸਰਵਸੰਮਤੀ ਨਾਲ ਫੈਸਲਾ ਹੋ ਗਿਆ | ਇਸ ਪ੍ਰਕਾਰ ਇਹ ਮੰਗ ਸਾਰੀ ਜਥੇਬੰਦੀ ਦੀ ਮਹੱਤਵਪੂਰਨ ਮੰਗ ਬਣ ਗਈ | ਇਸ ਹੜਤਾਲ ਦਾ ਸੱਦਾ ਦੇਣ ਲਈ ਇੱਕ ਵੱਡਾ ਪੋਸਟਰ ਛਾਪ ਕੇ ਪੰਜਾਬ ਭਰ ਵਿੱਚ ਲਾਇਆ ਗਿਆ ਜਿਸ ਵਿੱਚ ਇਹ ਮੰਗ ਵੀ ਰੱਖੀ ਗਈ | ਪੀ.ਐਸ.ਯੂ. (ਐਸ.ਐਫ.ਆਈ.) ਦੇ ਇਸ ਪਹਿਲ ਪਲੇਠੇ ਸੱਦੇ ਨੂੰ ਸਾਡੀ ਆਸ ਨਾਲੋਂ ਵੀ ਵੱਡਾ ਹੰੁਗਾਰਾ ਮਿਲਿਆ | ਪੰਜਾਬ ਦੇ ਲੱਗ-ਪੱਗ 50 ਵਿਦਿਅਕ ਅਦਾਰਿਆਂ ਵਿੱਚ ਹੜਤਾਲਾਂ, ਰੈਲੀਆਂ ਅਤੇ ਮੁਜ਼ਾਹਰੇ ਹੋਏ | ਬਹੁਤ ਸਾਰੇ ਅਜਿਹੇ ਕਾਲਜਾਂ ਵਿੱਚ ਵੀ ਹੜਤਾਲਾਂ ਹੋ ਗਈਆਂ ਜਿਥੇ ਅਜੇ ਜਥੇਬੰਦੀ ਕਾਇਮ ਵੀ ਨਹੀਂ ਸੀ ਹੋਈ | ਅੰਦਾਜ਼ਾ ਲਗਾਇਆ ਗਿਆ ਕਿ 30 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੇ ਇਸ ਹੜਤਾਲ ਵਿੱਚ ਸ਼ਮੂਲੀਅਤ ਕੀਤੀ | ਬੱਸ ਫਿਰ ਕੀ ਸੀ, ਵਿਦਿਆਰਥੀ ਸੰਘਰਸ਼ਾਂ ਦੇ ਇਸ ਮੁੜ ਹੋਏ ਪਹਿਲੇ ਸ਼ੰਖ-ਨਾਦ ਤੋਂ ਬਾਅਦ ਹਰ ਵਿਦਿਅਕ ਸੈਸ਼ਨ ਦੌਰਾਨ ਹੀ ਪੀ.ਐਸ.ਯੂ. (ਐਸ.ਐਫ.ਆਈ.) ਵੱਲੋਂ ਹਰ ਮਹੀਨੇ, ਦੋ ਮਹੀਨੇ ਬਾਅਦ ਹੜਤਾਲਾਂ, ਰੈਲੀਆਂ ਤੇ ਮੁਜ਼ਾਹਰਿਆਂ ਦਾ ਸਿਲਸਿਲਾ ਚਲਦਾ ਰਿਹਾ | ਹੜਤਾਲਾਂ ਕਰਨ ਵਾਲੇ ਅਦਾਰਿਆਂ ਦੀ ਗਿਣਤੀ ਵੱਧਦੀ ਵੱਧਦੀ 100 ਤੋਂ ਵੀ ਟੱਪ ਗਈ | ਇਨ੍ਹਾਂ ਐਕਸ਼ਨਾਂ ਵਿੱਚ ਹਰ ਬਾਰ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਇੱਕ ਲੱਖ ਤੋਂ ਵੀ ਟੱਪ ਗਈ | ਪੁਲਿਸ ਨਾਲ ਟੱਕਰਾਂ, ਲਾਠੀਚਾਰਜਾਂ, ਗਿ੍ਫਤਾਰੀਆਂ, ਝੁਠੇ ਕੇਸਾਂ, ਵਿਦਿਆਰਥੀ ਆਗੂਆਂ ਦੇ ਮਾਪਿਆਂ ਨੂੰ ਨਜਾਇਜ਼ ਥਾਣਿਆਂ ਵਿੱਚ ਬੰਦ ਕਰਨਾ, ਗਿ੍ਫਤਾਰ ਵਿਦਿਆਰਥੀਆਂ ਤੇ ਅਣ-ਮਨੁੱਖੀ ਤਸ਼ੱਦਦ, ਗੰੁਡਾ ਹਮਲੇ ਅਤੇ ਹੋਰ ਬਹੁਤ ਕੁੱਝ.... ... | ਇਹ ਸਾਰਾ ਕੁੱਝ ਸਾਲਾਂ ਬੱਧੀ ਚਲਦਾ ਰਿਹਾ | ਇਸ ਸਮੇਂ ਦੌਰਾਨ 1972 ਵਿੱਚ ਪੰਜਾਬ ਦੇ ਵਿਦਿਆਰਥੀਆਂ ਅਤੇ ਆਮ ਲੋਕਾਂ ਨੇ ਮੋਗਾ ਗੋਲੀ ਕਾਂਡ ਵਿਰੁੱਧ ਇਤਿਹਾਸਕ ਸੰਘਰਸ਼ ਵੀ ਲੜਿਆ | ਉਪਰੋਕਤ ਸਾਰੇ ਸੰਘਰਸ਼ੀ ਐਕਸ਼ਨਾਂ ਦੌਰਾਨ ਬੱਸ ਪਾਸਾਂ ਦੀ ਮੰਗ ਉμਭਰ ਕੇ ਸਭ ਤੋਂ ਮੁੱਖ ਮੰਗ ਦੇ ਤੌਰ 'ਤੇ ਸਾਹਮਣੇ ਆ ਗਈ |
ਕਾਮਰੇਡ ਜਸਵਿੰਦਰਪਾਲ ਸਿੰਘ ਦਾ ਪੀ.ਐਸ.ਯੂ. (ਐਸ.ਐਫ.ਆਈ.) ਦਾ ਪ੍ਰਧਾਨ ਅਤੇ ਲਹਿੰਬਰ ਸਿੰਘ ਤੱਗੜ ਦਾ ਜਨਰਲ ਸਕੱਤਰ ਚੁਣੇ ਜਾਣਾ
ਉਪਰੋਕਤ ਸਮਿਆਂ ਦੌਰਾਨ ਹੀ ਅਕਤੂਬਰ 1972 ਵਿੱਚ ਲਹਿੰਬਰ ਸਿੰਘ ਤੱਗੜ ਪੀ.ਐਸ.ਯੂ. (ਐਸ.ਐਫ.ਆਈ.) ਦੇ ਐਕਟਿੰਗ ਸੂਬਾ ਜਨਰਲ ਸਕੱਤਰ ਚੁਣੇ ਗਏ | ਕੁੱਝ ਮਹੀਨੇ ਬਾਅਦ ਲੁਧਿਆਣਾ ਵਿਖੇ ਹੋਏ ਪੰਜਵੇਂ ਸੂਬਾਈ ਅਜਲਾਸ ਵਿੱਚ ਕਾਮਰੇਡ ਜਸਵਿੰਦਰਪਾਲ ਸਿੰਘ ਸੂਬਾ ਪ੍ਰਧਾਨ ਅਤੇ ਲਹਿੰਬਰ ਸਿੰਘ ਤੱਗੜ ਸੂਬਾ ਜਨਰਲ ਸਕੱਤਰ ਚੁਣੇ ਗਏ |
1972 ਵਿੱਚ ਲੜੇ ਗਏ ਮੋਗਾ ਗੋਲੀ ਕਾਂਡ ਵਿਰੁੱਧ ਇਤਿਹਾਸਕ ਵਿਦਿਆਰਥੀ ਸੰਘਰਸ਼ ਨਾਲ ਪੰਜਾਬ ਦਾ ਸਮੁੱਚਾ ਮਾਹੌਲ ਹੀ ਸੰਘਰਸ਼ਮਈ ਹੋ ਗਿਆ | ਕਿਸਾਨਾਂ, ਮਜ਼ਦੂਰਾਂ, ਹੋਰ ਮਿਹਨਤਕਸ਼ ਲੋਕਾਂ, ਨੌਜਵਾਨਾਂ, ਮੁਲਾਜ਼ਮਾਂ ਆਦਿ ਸਭ ਵਰਗਾਂ ਦੇ ਸੰਘਰਸ਼ ਫੁੱਟ ਪਏ | ਵਿਦਿਆਰਥੀ ਲਹਿਰ ਬਹੁਤ ਹੀ ਤੇਜ਼ੀ ਨਾਲ ਅੱਗੇ ਵਧਣ ਲੱਗੀ | ਪੀ.ਐਸ.ਯੂ.(ਐਸ.ਐਫ.ਆਈ.) ਦਾ ਜਥੇਬੰਦਕ ਪ੍ਰਭਾਵ ਪੰਜਾਬ ਭਰ ਵਿੱਚ ਫੈਲ ਗਿਆ | ਲਗਾਤਾਰ ਵਿਦਿਆਰਥੀ ਹੜਤਾਲਾਂ, ਧਰਨੇ, ਮੁਜ਼ਾਹਰੇ, ਰੈਲੀਆਂ ਹੋਣ ਲੱਗੀਆਂ ਜਿਨ੍ਹਾਂ ਵਿੱਚ ਲੱਖਾਂ ਵਿਦਿਆਰਥੀ ਸ਼ਮੂਲੀਅਤ ਕਰਨ ਲੱਗੇ | ਇਨ੍ਹਾਂ ਸੰਘਰਸ਼ਾਂ ਦੌਰਾਨ ਹੋਰ ਮੰਗਾਂ ਦੇ ਨਾਲ-ਨਾਲ ਵਿਦਿਆਰਥੀਆਂ ਵਾਸਤੇ ਰੇਲਵੇ ਬਰਾਬਰ ਰਿਆਇਤੀ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਸਭ ਤੋਂ ਵੱਧ ਮਹੱਤਵਪੂਰਨ ਮੰਗ ਦੇ ਤੌਰ 'ਤੇ ਹੋਰ ਵੀ ਜ਼ਿਆਦਾ ਉμਭਰ ਕੇ ਸਾਹਮਣੇ ਆ ਗਈ |
1973-74 ਦੇ ਵਿਦਿਅਕ ਸੈਸ਼ਨ ਦੌਰਾਨ ਪੀਐਸਯੂ (ਐਸਐਫਆਈ) ਨੇ ਬੱਸ ਪਾਸਾਂ ਦੀ ਮੰਗ ਨੂੰ ਪਹਿਲੇ ਨੰਬਰ ਦੀ ਮੰਗ ਰੱਖ ਕੇ ਵਿਦਿਆਰਥੀ ਮੰਗਾਂ ਦਾ ਇੱਕ ਮੰਗ ਪੱਤਰ ਤਿਆਰ ਕਰਕੇ ਛਪਵਾਇਆ ਅਤੇ ਇਸ ਉμਤੇ ਆਮ ਵਿਦਿਆਰਥੀਆਂ ਦੇ ਦਸਤਖਤ ਕਰਵਾਉਣ ਲਈ ਇੱਕ ਵਿਸ਼ਾਲ ਦਸਤਖਤੀ ਮੁਹਿੰਮ ਚਲਾਈ ਜਿਸ ਉμਤੇ 40,000 ਦੇ ਲੱਗ-ਪੱਗ ਵਿਦਿਆਰਥੀਆਂ ਦੇ ਦਸਤਖਤ ਕਰਵਾਏ ਗਏ | ਬਾਅਦ ਵਿੱਚ ਇਹ ਸਾਰੇ ਦਸਤਖਤ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੂੰ ਭੇਜੇ ਗਏ |
ਬੱਸ ਪਾਸਾਂ ਦੀ ਮੰਗ ਲਈ ਨਿਰਣਾਇਕ ਤੇ ਫੈਸਲਾਕੁੰਨ ਸੰਘਰਸ਼ ਲੜਨ ਦਾ ਫੈਸਲਾ
ਸਮੇਂ ਅਤੇ ਸਥਿਤੀ ਦਾ ਠੋਸ ਅਤੇ ਸਹੀ ਨਿਰਣਾ ਕਰਦੇ ਹੋਏ ਪੀ.ਐਸ.ਯੂ.(ਐਸ.ਐਫ.ਆਈ.) ਦੀ ਸੂਬਾ ਵਰਕਿੰਗ ਕਮੇਟੀ ਵੱਲੋਂ 1974-75 ਵਾਲੇ ਵਿਦਿਅਕ ਸੈਸ਼ਨ ਦੇ ਆਰੰਭ ਵਿੱਚ ਹੀ ਬੱਸ ਪਾਸਾਂ ਦੀ ਮੰਗ ਲਈ ਨਿਰਣਾਇਕ ਸੰਘਰਸ਼ ਲੜਨ ਦਾ ਫੈਸਲਾ ਕਰ ਲਿਆ ਗਿਆ | ਇਸ ਸਬੰਧੀ ਉਸ ਸਮੇਂ ਪੰਜਾਬ ਵਿੱਚ ਕੰਮ ਕਰਦੀਆਂ ਦੋ ਹੋਰ ਵਿਦਿਆਰਥੀ ਜਥੇਬੰਦੀਆਂ ਪੀ.ਐਸ.ਯੂ. ਪੰਜਾਬ ਸਟੂਡੈਂਟਸ ਯੂਨੀਅਨ (ਪਿ੍ਥੀਪਾਲ ਸਿੰਘ ਰੰਧਾਵਾ) ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ (ਬੰਤ ਸਿੰਘ ਬਰਾੜ) ਨਾਲ ਸੰਘਰਸ਼ ਨੂੰ ਸਾਂਝੇ ਤੌਰ 'ਤੇ ਲੜਨ ਲਈ ਸਾਡੇ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਤਿੰਨਾਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸੱਦੀ ਗਈ | ਮੀਟਿੰਗ ਵਿੱਚ ਤਿੰਨਾਂ ਜਥੇਬੰਦੀਆਂ ਦੇ ਪ੍ਰਤੀਨਿੱਧ ਪਹੁੰਚ ਗਏ | ਪੀ.ਐਸ.ਯੂ.(ਰੰਧਾਵਾ) ਦੇ ਪ੍ਰਤੀਨਿੱਧ ਤਾਂ ਸਾਂਝੇ ਸੰਘਰਸ਼ ਤੋਂ ਪੂਰੀ ਤਰ੍ਹਾਂ ਇਨਕਾਰ ਕਰਕੇ ਚਲੇ ਗਏ | ਪੰਜਾਬ ਸਟੂਡੈਂਟਸ ਫੈਡਰੇਸ਼ਨ ਵਾਲੇ ਸਾਂਝੇ ਸੰਘਰਸ਼ ਲਈ ਮੰਨ ਤਾਂ ਗਏ, ਦੋਹਾਂ ਜਥੇਬੰਦੀਆਂ ਦੀ ਸਾਂਝੀ ਤਾਲਮੇਲ ਕਮੇਟੀ ਵੀ ਸਥਾਪਤ ਹੋ ਗਈ ਅਤੇ 5 ਅਗਸਤ 1974 ਵਾਲੇ ਦਿਨ ਪੰਜਾਬ ਭਰ ਵਿੱਚ ਰੈਲੀਆਂ ਕਰਨ ਦਾ ਸੱਦਾ ਵੀ ਦੇ ਦਿੱਤਾ ਗਿਆ ਪਰ ਫੈਡਰੇਸ਼ਨ ਵਾਲਿਆਂ ਨੇ ਇਸ ਪਹਿਲੇ ਸੱਦੇ ਨੂੰ ਹੀ ਰੈਲੀਆਂ ਦੀ ਥਾਂ ਹੜਤਾਲਾਂ ਅਤੇ ਮੁਜ਼ਾਹਰੇ ਕਰਨ ਦਾ ਬਿਆਨ ਦੇ ਕੇ ਸਾਬੋਤਾਜ਼ ਕਰ ਦਿੱਤਾ | ਖੈਰ 5 ਅਗਸਤ ਨੂੰ ਰੋਹ ਭਰੀਆਂ ਰੈਲੀਆਂ ਹੋਈਆਂ | 7 ਅਗਸਤ ਨੂੰ ਐਸ.ਐਫ.ਆਈ. ਦੇ ਕੁੱਲ ਹਿੰਦ ਸੱਦੇ 'ਤੇ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ''ਮੰਗ ਦਿਵਸ'' ਮਨਾਉਣ ਲਈ ਰੋਹ ਭਰੀ ਹੜਤਾਲ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਵਿਦਿਆਰਥੀਆਂ ਦੀਆਂ ਮੰਗਾਂ ਮੰਨਣ ਲਈ ਤਾੜਨਾ ਕੀਤੀ ਗਈ | ਸਾਡੀ ਜਥੇਬੰਦੀ ਵੱਲੋਂ ਪੀ.ਐਸ.ਯੂ.(ਰੰਧਾਵਾ) ਅਤੇ ਫੈਡਰੇਸ਼ਨ ਦੋਹਾਂ ਹੀ ਜਥੇਬੰਦੀਆਂ ਨੂੰ ਮੁੜ ਅਪੀਲ ਕੀਤੀ ਗਈ ਕਿ ਉਹ ਵੀ 7 ਅਗਸਤ ਦੀ ਹੜਤਾਲ ਵਿੱਚ ਸ਼ਾਮਲ ਹੋਣ ਪਰ ਇਸ ਦੇ ਬਾਵਜੂਦ ਉਪਰੋਕਤ ਦੋਹਾਂ ਹੀ ਜਥੇਬੰਦੀਆਂ ਵੱਲੋਂ ਸ਼ਾਮਲ ਹੋਣ ਦੀ ਥਾਂ ਡੱਟ ਕੇ ਵਿਰੋਧ ਕੀਤਾ ਗਿਆ | ਇਸ ਤੋਂ ਬਾਅਦ ਐਸ.ਐਫ.ਆਈ. ਵੱਲੋਂ ਸੈਂਕੜੇ ਰੈਲੀਆਂ ਅਤੇ ਆਖਰੀ ਦਿਨ 30 ਅਗਸਤ ਨੂੰ ਲਾਮਿਸਾਲ ਹੜਤਾਲ ਕੀਤੀ ਗਈ | ਸਾਡੇ ਵੱਲੋਂ 30 ਅਗਸਤ ਦੀ ਹੜਤਾਲ ਵਿੱਚ ਸ਼ਾਮਲ ਹੋਣ ਦੀ ਮੁੜ ਜ਼ੋਰਦਾਰ ਅਪੀਲ ਕਰਨ ਦੇ ਬਾਵਜੂਦ ਉਪਰੋਕਤ ਦੋਹਾਂ ਜਥੇਬੰਦੀਆਂ ਨੇ ਇਸ ਹੜਤਾਲ ਦੀ ਮੁੜ ਜ਼ੋਰਦਾਰ ਵਿਰੋਧਤਾ ਕੀਤੀ | ਜਦੋਂ ਉਪਰੋਕਤ ਹੜਤਾਲਾਂ, ਰੈਲੀਆਂ ਅਤੇ ਰੋਹ ਭਰੇ ਮੁਜ਼ਾਹਰਿਆਂ ਦਾ ਵੀ ਪੰਜਾਬ ਸਰਕਾਰ ਦੇ ਬੋਲੇ ਕੰਨਾਂ 'ਤੇ ਕੋਈ ਅਸਰ ਨਾ ਹੋਇਆ ਤਾਂ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸੰਘਰਸ਼ ਨੂੰ ਹੋਰ ਤਿਖਾ ਕਰਨ ਦਾ ਫੈਸਲਾ ਕੀਤਾ ਗਿਆ | ਪੰਜਾਬ ਦੇ ਵਿਦਿਆਰਥੀ ਵਰਗ ਨੂੰ ਐਸ.ਐਫ.ਆਈ. ਵੱਲੋਂ ਹੋਕਾ ਦਿੱਤਾ ਗਿਆ ਕਿ ਉਹ ਹੱਕ ਅਤੇ ਇਨਸਾਫ ਦੀ ਪ੍ਰਾਪਤੀ ਲਈ ਆਪਣੀ ਜਥੇਬੰਦੀ ਅਤੇ ਏਕਤਾ ਨੂੰ ਹੋਰ ਮਜ਼ਬੂਤ ਕਰਨ ਅਤੇ ਅੱਗੇ ਵਧਾਉਣ ਕਿਉਂਕਿ ਜਦੋਂ ਵਿਦਿਆਰਥੀ ਆਪਣੇ ਸੰਘਰਸ਼ ਨੂੰ ਹੋਰ ਖਾੜਕੂ ਰੂਪ ਦੇਣਗੇ ਤਾਂ ਸਰਕਾਰ ਆਪਣੀ ਨੀਤੀ ਅਨੁਸਾਰ ਹੋਰ ਤਿੱਖੇ ਜਬਰ ਦਾ ਰਾਹ ਅਖਤਿਆਰ ਕਰੇਗੀ |
7 ਨਵੰਬਰ-ਚਲੋ ਜਲੰਧਰ-1974
ਲਾਮਿਸਾਲ ਅਤੇ ਇਤਿਹਾਸਕ ਵਿਦਿਆਰਥੀ ਨੌਜੁਆਨ ਰੈਲੀ
ਬੱਸ ਪਾਸਾਂ ਲਈ ਫੈਸਲਾਕੁੰਨ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ
ਅੰਤ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਪੀ.ਐਸ.ਯੂ.(ਐਸ.ਐਫ.ਆਈ.) ਦੀ ਅਗਵਾਈ ਹੇਠ ਆਪਣੀ ਜਥੇਬੰਦਕ ਸ਼ਕਤੀ ਦਾ ਪ੍ਰਗਟਾਵਾ ਕਰਨ, ਪੰਜਾਬ ਸਰਕਾਰ ਨੂੰ ਕੰੁਭਕਰਨੀ ਨੀਂਦ ਤੋਂ ਜਗਾਉਣ ਅਤੇ ਅੰਤਮ ਚਿਤਾਵਨੀ ਦੇਣ ਲਈ ਪੰਜਾਬ ਦੇ ਕੇਂਦਰੀ ਸ਼ਹਿਰ ਜਲੰਧਰ ਵਿੱਚ ਪੰਜਾਬ ਦੇ ਨੌਜੁਆਨਾਂ ਦੀ ਉਨ੍ਹਾਂ ਸਮਿਆਂ ਦੀ ਇਨਕਲਾਬੀ ਜਥੇਬੰਦੀ ਨੌਜਵਾਨ ਸਭਾ ਨਾਲ ਮਿਲਕੇ 7 ਨਵੰਬਰ, 1974 ਵਾਲੇ ਦਿਨ ਇੱਕ ਵਿਸ਼ਾਲ ਰੈਲੀ ਅਤੇ ਰੋਹ ਭਰਿਆ ਮੁਜ਼ਾਹਰਾ ਕਰਨ ਦਾ ਸੱਦਾ ਦੇ ਦਿੱਤਾ ਗਿਆ | 7 ਨਵੰਬਰ ਦਾ ਦਿਨ ਸੁਚੇਤ ਤੌਰ 'ਤੇ ਸੋਵੀਅਤ ਇਨਕਲਾਬ ਦਾ ਦਿਨ ਹੋਣ ਕਰਕੇ ਚੁਣਿਆ ਗਿਆ |
ਇਸ ਰੈਲੀ ਅਤੇ ਮੁਜ਼ਾਹਰੇ ਨੂੰ ਲਾਮਿਸਾਲ ਤੌਰ 'ਤੇ ਸਫਲ ਬਣਾਉਣ ਲਈ ਪੰਜਾਬ ਭਰ ਵਿੱਚ ਬਹੁਤ ਹੀ ਜ਼ੋਰਦਾਰ ਤਿਆਰੀਆਂ ਕੀਤੀਆਂ ਗਈਆਂ | ਮੀਟਿੰਗਾਂ, ਰੈਲੀਆਂ ਦਾ ਤਾਂਤਾ ਬੱਝ ਗਿਆ | ਕਈ ਹਜ਼ਾਰਾਂ ਦੀ ਗਿਣਤੀ ਵਿੱਚ ਵੱਡੇ-ਵੱਡੇ ਇਸ਼ਤਿਹਾਰ ਕੱਢੇ ਅਤੇ ਕੰਧਾਂ ਤੇ ਲਾਏ ਗਏ | ਲੱਖਾਂ ਦੀ ਗਿਣਤੀ ਵਿੱਚ ਹੈਂਡਬਿਲ ਵੰਡੇ ਗਏ | ਰੈਲੀਆਂ, ਮੀਟਿੰਗਾਂ ਦੌਰਾਨ ''7 ਨਵੰਬਰ-ਚੱਲੋ ਜਲੰਧਰ'' ਦਾ ਨਾਅਰਾ ਆਪ ਮੁਹਾਰੇ ਹੀ ਵਿਕਸਤ ਹੋ ਗਿਆ | ਪੰਜਾਬ ਭਰ ਦੀਆਂ ਕੰਧਾਂ ਲੂਲੂ''7 ਨਵੰਬਰ-ਚਲੋ ਜਲੰਧਰ'' ਦੇ ਨਾਅਰਿਆਂ ਦੀਆਂ ਵਾਲ ਪੇਟਿੰਗਾਂ ਕਰਕੇ ਭਰ ਦਿੱਤੀਆਂ ਗਈਆਂ | ਇਹ ਵਾਲ ਪੇਟਿੰਗਾਂ ਪੰਜਾਬ ਭਰ ਵਿੱਚ ਬਾਅਦ ਵਿੱਚ ਵੀ ਸਾਲਾਂ ਬੱਧੀ ਨਜ਼ਰ ਆਉਂਦੀਆਂ ਰਹੀਆਂ | ਸਾਡੇ ਇੱਕ ਸਾਥੀ ਜਗੀਰ ਸਿੰਘ ਕਾਹਲੋਂ ਨੇ ''7 ਨਵੰਬਰ-ਚਲੋ ਜਲੰਧਰ'' ਦੇ ਮਤਲੇ ਨਾਲ ਇੱਕ ਕਵਿਤਾ ਹੀ ਲਿਖ ਮਾਰੀ ਅਤੇ ਅਖਬਾਰਾਂ ਵਿੱਚ ਛਪਵਾ ਦਿੱਤੀ | ਇਸ ਨਾਅਰੇ ਦੀਆਂ ਗੂੰਜਾਂ ਪੰਜਾਬ ਭਰ ਵਿੱਚ ਪੈਣ ਲੱਗੀਆਂ | 7 ਨਵੰਬਰ, 1974 ਵਾਲੇ ਦਿਨ ਜਲੰਧਰ ਸ਼ਹਿਰ ਵਿੱਚ ਪੰਜਾਬ ਦੇ ਵਿਦਿਆਰਥੀ ਅਤੇ ਨੌਜੁਆਨ ਲਹਿਰ ਦੇ ਇਤਿਹਾਸ ਦਾ ਸਭ ਤੋਂ ਵੱਡਾ ਅਤੇ ਲਾਮਿਸਾਲ ਮੁਜ਼ਾਹਰਾ ਅਤੇ ਰੈਲੀ ਹੋਈ | ਇਸ ਵਿੱਚ 50,000 ਤੋਂ ਵੱਧ ਵਿਦਿਆਰਥੀ ਅਤੇ ਨੌਜੁਆਨ ਸ਼ਾਮਲ ਹੋਏ ਜ਼ਿਨ੍ਹਾਂ ਵਿੱਚ 500 ਤੋਂ ਵੱਧ ਵਿਦਿਆਰਥਣਾਂ ਅਤੇ ਨੌਜਵਾਨ ਲੜਕੀਆਂ ਵੀ ਸ਼ਾਮਲ ਸਨ | ਵਿਸ਼ਾਲ ਰੈਲੀ ਨੂੰ ਪੱਛਮੀ ਬੰਗਾਲ ਦੇ ਹਰਮਨ ਪਿਆਰੇ ਨੌਜੁਆਨ ਆਗੂ ਕਾਮਰੇਡ ਦਿਨੇਸ਼ ਮੌਜ਼ਮਦਾਰ, ਨੌਜੁਆਨ ਸਭਾ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਮੰਡਿਆਲਾ, ਪੀ.ਐਸ.ਯੂ.(ਐਸ.ਐਫ.ਆਈ.) ਦੇ ਜਨਰਲ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ | ਪੀ.ਐਸ.ਯੂ.(ਐਸ.ਐਫ.ਆਈ.) ਦੇ ਪ੍ਰਧਾਨ ਕਾਮਰੇਡ ਜਸਵਿੰਦਰਪਾਲ ਸਿੰਘ ਅਤੇ ਨੌਜੁਆਨ ਸਭਾ ਪੰਜਾਬ ਦੇ ਪ੍ਰਧਾਨ ਸਾਥੀ ਕਿ੍ਸ਼ਨ ਕੁਮਾਰ ਕੌਸ਼ਲ ਨੇ ਇਸ ਇਤਿਹਾਸਕ ਰੈਲੀ ਦੀ ਪ੍ਰਧਾਨਗੀ ਕੀਤੀ | ਰੈਲੀ ਦੀ ਸਟੇਜ ਤੋਂ ਕਾਮਰੇਡ ਲਹਿੰਬਰ ਸਿੰਘ ਤੱਗੜ ਵੱਲੋਂ ਇਤਿਹਾਸਕ ਐਲਾਨ ਕੀਤਾ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਅੱਜ (7 ਨਵੰਬਰ) ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਬੱਸ ਪਾਸਾਂ ਦੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ ਪੰਜਾਬ ਦੇ ਵਿਦਿਆਰਥੀ ਵਰਗ ਵੱਲੋਂ ਪੰਜਾਬ ਭਰ ਵਿੱਚ ਬੱਸਾਂ ਅਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਦੇ ਘਿਰਾਓ ਕੀਤੇ ਜਾਣਗੇ | ਇਸ ਐਲਾਨ ਅਤੇ ਚਿਤਾਵਨੀ ਨੂੰ ਰੈਲੀ ਵਿੱਚ ਸ਼ਾਮਲ ਸਮੂਹ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਤਾੜੀਆਂ ਅਤੇ ਨਾਅਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ ਅਤੇ ਇਸ ਪ੍ਰਕਾਰ ਬੱਸ ਪਾਸਾਂ ਦੀ ਮੰਗ ਲਈ ਫੈਸਲਾਕੰੁਨ ਸੰਘਰਸ਼ ਦਾ ਬਿਗਲ ਵਜਾ ਦਿੱਤਾ ਗਿਆ | 7 ਨਵੰਬਰ, 1974 ਵਾਲੇ ਦਿਨ ਦੀ ਇਹ ਲਾਮਿਸਾਲ ਰੈਲੀ ਅਤੇ ਮੁਜ਼ਾਹਰਾ ਪੰਜਾਬ ਦੀ ਵਿਦਿਆਰਥੀ ਲਹਿਰ ਦੇ ਇਤਿਹਾਸ ਵਿੱਚ ਇੱਕ ਫੈਸਲਾਕੁੰਨ ਪੜਾਅ ਵਜੋਂ ਦਰਜ ਹੋ ਗਿਆ |
......ਤੇ ਅੰਤ 21 ਅਤੇ 22 ਨਵੰਬਰ 1974 ਨੂੰ ਪੰਜਾਬ ਭਰ ਵਿੱਚ ਪਹਿਲੀ ਵਾਰ ਲਗਾਤਾਰ ਦੋ ਦਿਨ ਬੱਸਾਂ ਦਾ ਘਿਰਾਓ ਹੋਇਆ
......... ਤੇ ਅੰਤ ਪੀ.ਐਸ.ਯੂ.(ਐਸ.ਐਫ.ਆਈ.) ਦੀ ਸੂਬਾ ਵਰਕਿੰਗ ਕਮੇੇਟੀ ਦੀ 14 ਨਵੰਬਰ 1974 ਨੂੰ ਇੱਕ ਇਤਿਹਾਸਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਕਰਕੇ ਅੰਤਮ ਅਲਟੀਮੇਟਮ ਦਿੱਤਾ ਗਿਆ ਕਿ ਜੇਕਰ 20 ਨਵੰਬਰ ਤੱਕ ਬੱਸ ਪਾਸਾਂ ਦੀ ਮੰਗ ਪ੍ਰਵਾਨ ਨਾ ਕੀਤੀ ਗਈ ਤਾਂ 21 ਅਤੇ 22 ਨਵੰਬਰ 1974 ਨੂੰ ਪੰਜਾਬ ਭਰ ਵਿੱਚ ਲਗਾਤਾਰ ਦੋ ਦਿਨ ਪੰਜਾਬ ਦੇ ਵਿਦਿਆਰਥੀ ਵਰਗ ਵੱਲੋਂ ਬੱਸਾਂ ਅਤੇ ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰਾਂ ਦੇ ਘਿਰਾਓ ਕੀਤੇ ਜਾਣਗੇ | ਅਖਬਾਰਾਂ ਵਿੱਚ ਬਿਆਨ ਦੇਣ ਦੇ ਨਾਲ ਹੀ ਇੱਕ ਇਸ਼ਤਿਹਾਰ ਹਜ਼ਾਰਾਂ ਦੀ ਗਿਣਤੀ ਵਿੱਚ ਛਪਵਾ ਕੇ ਪੰਜਾਬ ਭਰ ਵਿੱਚ ਲਾਇਆ ਗਿਆ ਜਿਸ ਦੇ ਮੁੱਖ ਹੈਡਿੰਗ ਸਨ '' ਨਗਾਰੇ ਤੇ ਚੋਟ'', '' ਰੇਲਵੇ ਅਨੁਸਾਰ ਬੱਸ ਪਾਸਾਂ ਦੀ ਮੰਗ ਲਈ 21 ਅਤੇ 22 ਨਵੰਬਰ ਨੂੰ ਬੱਸਾਂ ਅਤੇ ਮੈਨੇਜਰਾਂ ਦੇ ਲਗਾਤਾਰ ਦੋ ਦਿਨ ਘਿਰਾਓ |'' ਇਸ਼ਤਿਹਾਰ ਵਿੱਚ ਪੀ.ਐਸ.ਯੂ.(ਰੰਧਾਵਾ) ਅਤੇ ਪੰਜਾਬ ਸਟੂਡੈਂਡਸ ਫੈਡਰੇਸ਼ਨ ਨੂੰ ਇਨ੍ਹਾਂ ਐਕਸ਼ਨਾਂ ਵਿੱਚ ਸ਼ਾਮਲ ਹੋਣ ਲਈ ਮੁੜ ਅਪੀਲ ਕੀਤੀ ਗਈ |
ਬੱਸ ਫਿਰ ਕੀ ਸੀ ਪੀ.ਐਸ.ਯੂ.(ਐਸ.ਐਫ.ਆਈ.) ਦੇ ਉਪਰੋਕਤ ਫੈਸਲੇ ਅਤੇ ਐਲਾਨ ਨੇ ਸਮੇਂ ਦੀ ਗਿਆਨੀ ਜ਼ੈਲ ਸਿੰਘ ਸਰਕਾਰ ਦੀਆਂ ਲੱਤਾਂ ਕੰਬਣ ਲਾ ਦਿੱਤੀਆਂ। ਸਾਡਾ ਉਪਰਕੋਤ ਫੈਸਲਾ ਅਤੇ ਐਲਾਨ 15 ਨਵੰਬਰ ਦੀਆਂ ਅਖਬਾਰਾਂ ਵਿੱਚ ਛਪਿਆ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਦੂਸਰੇ ਦਿਨ 16 ਨਵੰਬਰ ਨੂੰ ਹੀ ਐਲਾਨ ਕਰ ਦਿੱਤਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਵਿਦਿਆਰਥੀਆਂ ਦੇ ਰੇਲਵੇ ਬਰਾਬਰ ਰੇਟਾਂ ਅਨੁਸਾਰ ਬੱਸਾਂ ਦੇ ਪਾਸ ਬਣਾਉਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਡੀ.ਏ.ਵੀ. ਕਾਲਜ ਜਲੰਧਰ ਵਿਖੇ ਇੱਕ ਫੰਕਸ਼ਨ ਨੂੰ ਸੰਬੋਧਨ ਕਰ ਰਹੇ ਸਨ | ਇਸ ਤੋਂ ਪਹਿਲਾਂ ਪੰਜਾਬ ਦੇ ਇੱਕ ਹੋਰ ਕੈਂਬਨਿਟ ਮੰਤਰੀ ਸ਼੍ਰੀ ਯੱਸ਼ ਨੇ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੀਆਂ ਸੈਨੈਟਾਂ ਵਿੱਚ ਵਿਦਿਆਰਥੀਆਂ ਦੇ ਪ੍ਰਤੀਨਿੱਧਾਂ ਨੂੰ ਨੁਮਾਇੰਦਗੀ ਦੇਣ ਦਾ ਫੈਸਲਾ ਕੀਤਾ ਹੈ। ਉਪਰੋਕਤ ਐਲਾਨਾਂ ਤੋਂ ਬਾਅਦ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸਾਰੇ ਵਿਦਿਆਰਥੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 18 ਨਵੰਬਰ ਨੂੰ ਪ੍ਰੈਸ ਬਿਆਨ ਜਾਰੀ ਕਰਕੇ ਮੰਗ ਕੀਤੀ ਗਈ ਕਿ ਜੇਕਰ ਪੰਜਾਬ ਸਰਕਾਰ ਸੱਚ-ਮੁੱਚ ਵਿਦਿਆਰਥੀਆਂ ਦੀਆਂ ਮੰਗਾਂ ਪ੍ਰਵਾਨ ਕਰਨ ਲਈ ਗੰਭੀਰ ਹੈ ਤਾਂ ਸਰਕਾਰ ਨੂੰ ਇਨ੍ਹਾਂ ਮੰਗਾਂ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਹੈ। ਵਿਦਿਆਰਥੀਆਂ ਨੂੰ ਸਰਕਾਰ ਦੇ ਫੋਕੇ ਐਲਾਨਾਂ ਅਤੇ ਬਿਆਨਾਂ ਤੇ ਗੁੰਮਰਾਹ ਨਹੀਂ ਹੋਣਾ ਚਾਹੀਦਾ ਅਤੇ ਜਥੇਬੰਦੀ ਦੇ ਫੈਸਲੇ ਨੂੰ ਲਾਗੂ ਕਰਦੇ ਹੋਏ 21 ਅਤੇ 22 ਨਵੰਬਰ ਨੂੰ ਪੰਜਾਬ ਭਰ ਵਿੱਚ ਬੱਸਾਂ ਅਤੇ ਜਨਰਲ ਮੈਨੇਜਰਾਂ ਦੇ ਘਿਰਾਓ ਕਰਨ ਦੀਆਂ ਤਿਆਰੀਆਂ ਜਾਰੀ ਰੱਖਣੀਆਂ ਚਾਹੀਦੀਆਂ ਹਨ। ਬਿਆਨ ਵਿੱਚ ਐਲਾਨ ਕੀਤਾ ਗਿਆ ਕਿ 21 ਅਤੇ 22 ਨਵੰਬਰ ਨੂੰ ਰੋਹ ਭਰੇ ਘਿਰਾਓ ਐਕਸ਼ਨ ਕੀਤੇ ਜਾਣਗੇ।
.......... ਅਤੇ ਅੰਤ ਪੰਜਾਬ ਦੇ ਵਿਦਿਆਰਥੀਆਂ ਨੇ ਇਤਿਹਾਸ ਰਚ ਦਿੱਤਾ। ਸਿੱਟੇ ਵੱਜੋਂ 21 ਅਤੇ 22 ਨਵੰਬਰ ਨੂੰ ਲਗਾਤਾਰ ਦੋਵੇਂ ਦਿਨ ਪੰਜਾਬ ਦੇ ਉਸ ਸਮੇਂ ਦੇ ਸਾਰੇ 12 ਜ਼ਿਲ੍ਹਿਆਂ ਵਿੱਚ ਪੰਜਾਬ ਦੀਆਂ 70 ਤੋਂ ਵੱਧ ਵਿਦਿਅਕ ਸੰਸਥਾਵਾਂ ਵਿੱਚ ਹੜਤਾਲਾਂ ਕਰਕੇ 30 ਤੋਂ ਵੱਧ ਥਾਵਾਂ 'ਤੇ ਬੱਸਾਂ ਦੇ ਸਫਲ ਅਤੇ ਮੁਕੰਮਲ ਘਿਰਾਓ ਕੀਤੇ ਗਏ। ਕੁੱਝ ਥਾਵਾਂ 'ਤੇ ਪੰਜਾਬ ਰੋਡਵੇਜ਼ ਦੇ ਮੈਨੇਜਰਾਂ ਅਤੇ ਹੋਰ ਟਰਾਂਸਪੋਰਟ ਅਧਿਕਾਰੀਆਂ ਦੇ ਘਿਰਾਓ ਵੀ ਕੀਤੇ ਗਏ। ਇਨ੍ਹਾਂ ਐਕਸ਼ਨਾਂ ਵਿੱਚ 30,000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਘਿਰਾਓ ਵਾਲੇ ਐਕਸ਼ਨਾਂ ਨੂੰ ਅਸਫਲ ਕਰਨ ਲਈ ਪੰਜਾਬ ਸਰਕਾਰ ਵੱਲੋਂ ਸਾਰੇ ਪ੍ਰਾਂਤ ਵਿੱਚ ਹਰ ਥਾਂ ਬਹੁਤ ਵੱਡੇ ਪੈਮਾਨੇ 'ਤੇ ਪੁਲਿਸ ਤਾਇਨਾਤ ਕੀਤੀ ਗਈ। ਹਰ ਥਾਂ ਵਿਦਿਆਰਥੀਆਂ ਨੂੰ ਬੱਸਾਂ ਰੋਕਣ ਤੋਂ ਹਟਾਉਣ ਦੀਆਂ ਪੁਲਿਸ ਵੱਲੋਂ ਕੋਸ਼ਿਸ਼ਾਂ ਕੀਤੀਆਂ ਗਈਆਂ। ਕਪੂਰਥਲਾ, ਸੰਗਰੂਰ, ਰਾਜਪੁਰਾ ਅਤੇ ਬੁਢਲਾਡਾ ਵਿਖੇ ਵਹਿਸ਼ੀ ਲਾਠੀਚਾਰਜ ਕੀਤੇ ਗਏ। ਇਸਦੇ ਨਾਲ ਹੀ 30 ਤੋਂ ਵੱਧ ਵਿਦਿਆਰਥੀ ਗਿ੍ਫਤਾਰ ਕੀਤੇ ਗਏ ਜਿਨ੍ਹਾਂ ਉੱਤੇ ਭਾਰੀ ਤਸ਼ੱਦਦ ਕੀਤਾ ਗਿਆ। ਸੰਗਰੂਰ ਵਿੱਚ ਇੱਕ ਵਿਦਿਆਰਥੀ ਆਗੂ ਮਿੱਤ ਸਿੰਘ ਜਨਾਲ ਦੀਆਂ ਲਾਠੀਆਂ ਨਾਲ ਲੱਤਾਂ ਭੰਨ ਦਿੱਤੀਆਂ ਗਈਆਂ। ਝੂਠੇ ਕੇਸ ਬਣਾਏ ਗਏ। ਪਰ ਇਸ ਸਭ ਕੁੱਝ ਦੇ ਬਾਵਜੂਦ ਸੂਬਾ ਪੱਧਰ 'ਤੇ ਦੋ ਦਿਨਾਂ ਦੇ ਇਸ ਪਹਿਲ ਪਲੇਠੇ ਬੱਸ ਘਿਰਾਓ ਐਕਸ਼ਨ ਨੂੰ ਇਤਿਹਾਸਕ ਸਫਲਤਾ ਹਾਸਲ ਹੋਈ। 21-22 ਨਵੰਬਰ 1974 ਦਾ ਇਹ ਇਤਿਹਾਸਕ ਸੰਘਰਸ਼ੀ ਐਕਸ਼ਨ ਪੰਜਾਬ ਦੀ ਜਮਹੂਰੀ ਵਿਦਿਆਰਥੀ ਲਹਿਰ ਦੇ ਇਤਿਹਾਸ ਦਾ ਇੱਕ ਨਵਾਂ ਮੀਲ ਦਾ ਪੱਥਰ ਸਾਬਤ ਹੋਇਆ। ਇਸ ਤੋਂ ਪਹਿਲਾਂ ਪੰਜਾਬ ਦੀਆਂ ਵੱਖ ਵੱਖ ਵਿਦਿਅਕ ਸੰਸਥਾਵਾਂ ਦੇ ਵਿਦਿਆਰਥੀਆਂ ਵੱਲੋਂ ਸਥਾਨਕ ਮੰਗਾਂ ਲਈ ਸਥਾਨਕ ਸੰਘਰਸ਼ਾਂ ਵਿੱਚ ਸਥਾਨਕ ਤੌਰ 'ਤੇ ਕਈ ਬਾਰ ਬੱਸਾਂ ਤਾਂ ਘੇਰੀਆਂ ਜਾਂਦੀਆਂ ਸਨ ਪਰ ਸੂਬਾ ਪੱਧਰ 'ਤੇ ਇੱਕੋ ਸਮੇਂ ਇਤਨੀ ਵੱਡੇ ਪੈਮਾਨੇ 'ਤੇ ਬੱਝਵਾਂ ਐਕਸ਼ਨ ਪਹਿਲੀ ਵਾਰ ਹੋਇਆ ਸੀ।
22 ਨਵੰਬਰ ਵਾਲੇ ਦਿਨ ਹੀ ਪੀ.ਐਸ.ਯੂ.(ਐਸ.ਐਫ.ਆਈ.) ਵੱਲੋ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਪੰਜਾਬ ਭਰ ਦੇ ਵਿਦਿਆਰਥੀ ਵਰਗ ਨੂੰ ਦੋ ਦਿਨਾਂ ਦੇ ਇਤਿਹਾਸਕ ਘਿਰਾਓ ਐਕਸ਼ਨ ਦੀ ਸਫਲਤਾ ਲਈ ਜਿੱਥੇ ਇਨਕਲਾਬੀ ਵਧਾਈ ਦਿੱਤੀ ਗਈ, ਉਥੇ ਨਾਲ ਹੀ ਦੂਸਰੇ ਦਿਨ 23 ਨਵੰਬਰ ਨੂੰ ਵਿਦਿਆਰਥੀਆਂ ਉੱਪਰ ਥਾਂ-ਥਾਂ ਲਾਠੀਚਾਰਜਾਂ ਅਤੇ ਗਿ੍ਫਤਾਰੀਆਂ ਵਿਰੁੱਧ ਰੋਸ ਪ੍ਰਗਟ ਕਰਨ ਅਤੇ ਗਿ੍ਫਤਾਰ ਵਿਦਿਆਰਥੀਆਂ ਦੀ ਰਿਹਾਈ ਲਈ 'ਰੋਸ ਦਿਵਸ' ਮਨਾਉਣ ਦਾ ਸੱਦਾ ਦੇ ਦਿੱਤਾ ਗਿਆ। ਸੋ ਤੀਸਰੇ ਦਿਨ 23 ਨਵੰਬਰ ਨੂੰ ਵੀ ਪੰਜਾਬ ਭਰ ਵਿੱਚ ਹੜਤਾਲਾਂ, ਰੈਲੀਆਂ ਅਤੇ ਕਈ ਥਾਵਾਂ 'ਤੇ ਬੱਸਾਂ ਦੇ ਘਿਰਾਓ ਹੋਏ ਅਤੇ ਰਾਜਪੁਰਾ ਅਤੇ ਚੰਡੀਗੜ੍ਹ ਵਿੱਚ ਮੁੜ ਲਾਠੀਚਾਰਜ ਅਤੇ ਗਿ੍ਫਤਾਰੀਆਂ ਹੋਈਆਂ। ਪੀ.ਐਸ.ਯੂ. (ਐਸ.ਐਫ.ਆਈ.) ਵੱਲੋਂ 26 ਨਵੰਬਰ ਨੂੰ ਮੁੜ 'ਰੋਸ ਦਿਵਸ' ਮਨਾਉਣ ਦਾ ਸੱਦਾ ਦਿੱਤਾ ਗਿਆ। 26 ਨਵੰਬਰ ਨੂੰ ਫਿਰ ਪੰਜਾਬ ਭਰ ਵਿੱਚ ਹੜਤਾਲਾਂ, ਰੈਲੀਆਂ ਤੇ ਰੋਹ ਭਰੇ ਮੁਜ਼ਾਹਰੇ ਹੋਏ।
26 ਨਵੰਬਰ, 1974 ਦੇ 'ਰੋਸ ਦਿਵਸ' ਵਾਲੇ ਦਿਨ ਰਾਜਪੁਰਾ ਵਿਖੇ ਮੁੜ ਪੁਲਿਸ ਵੱਲੋਂ ਵਹਿਸ਼ੀ ਲਾਠੀਚਾਰਜ ਕੀਤਾ ਗਿਆ ਅਤੇ ਦਰਜਣ ਦੇ ਕਰੀਬ ਵਿਦਿਆਰਥੀ ਆਗੂਆਂ ਨੂੰ ਗਿ੍ਫਤਾਰ ਕੀਤਾ ਗਿਆ। 27-28 ਨਵੰਬਰ ਨੂੰ ਮੁੜ ਅਨੇਕਾਂ ਥਾਵਾਂ 'ਤੇ ਹੜਤਾਲਾਂ, ਰੈਲੀਆਂ ਅਤੇ ਮੁਜ਼ਾਹਰੇ ਹੋਏ। ਅੰਮਿ੍ਤਸਰ, ਰਾਜਪੁਰਾ ਅਤੇ ਚੰਡੀਗੜ੍ਹ ਵਿੱਚ ਮੁੜ ਲਾਠੀਚਾਰਜ ਅਤੇ ਗਿ੍ਫਤਾਰੀਆਂ ਹੋਈਆਂ। ਗੱਲ ਕੀ ਕਿ 21 ਨਵੰਬਰ ਤੋਂ ਲੈ ਕੇ 28 ਨਵੰਬਰ 1974 ਤੱਕ ਹਫਤੇ ਤੋਂ ਵਧ ਸਮਾਂ ਲਗਾਤਾਰ ਰੋਜ਼ ਹੀ ਹੜਤਾਲਾਂ, ਬੱਸ ਘਿਰਾਓ, ਲਾਠੀਚਾਰਜ, ਗਿ੍ਫਤਾਰੀਆਂ, ਧਰਨੇ, ਮੁਜ਼ਾਹਰੇ ਹੁੰਦੇ ਰਹੇ। ਸਾਰਾ ਪੰਜਾਬ ਹੀ ਵਿਦਿਆਰਥੀ ਸੰਘਰਸ਼ਾਂ ਦਾ ਮੈਦਾਨੇ ਜੰਗ ਬਣ ਗਿਆ। ਇਨ੍ਹਾਂ ਹਾਲਾਤਾਂ ਨੇ ਪੰਜਾਬ ਸਰਕਾਰ ਨੂੰ ਫਿਰ ਘਬਰਾਹਟਾਂ ਪਾ ਦਿੱਤੀਆਂ। ਅੰਤ 28 ਨਵੰਬਰ ਵਾਲੇ ਦਿਨ ਪੰਜਾਬ ਦੇ ਸਿੱਖਿਆ ਮੰਤਰੀ ਚੌਧਰੀ ਗੁਰਮੇਲ ਸਿੰਘ ਨੇ ਮੁੜ ਬਾਕਾਇਦਾ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਬੱਸਾਂ ਵਿੱਚ ਰੇਲਵੇ ਅਨੁਸਾਰ ਰਿਆਇਤੀ ਰੇਟਾਂ 'ਤੇ ਪਾਸ ਬਣਾਉਣ, ਕਿਤਾਬਾਂ ਅਤੇ ਕਾਪੀਆਂ ਸਸਤੇ ਰੇਟਾਂ 'ਤੇ ਦੇਣ ਅਤੇ ਯੂਨੀਵਰਸਿਟੀਆਂ ਦੀਆਂ ਸੈਨੇਟਾਂ ਵਿੱਚ ਵਿਦਿਆਰਥੀਆਂ ਨੂੰ ਪ੍ਰਤੀਨਿੱਧਤਾ ਦੇਣ ਦੀਆਂ ਮੰਗਾਂ ਪ੍ਰਵਾਨ ਕਰ ਲਈਆਂ ਹਨ। ਪੀ.ਐਸ.ਯੂ.(ਐਸ.ਐਫ.ਆਈ.) ਨੇ ਪੂਰੀ ਤਰ੍ਹਾਂ ਸੋਚ ਵਿਚਾਰ ਕੇ 30 ਨਵੰਬਰ, 1974 ਨੂੰ ਬਿਆਨ ਜਾਰੀ ਕਰਕੇ ਸਿੱਖਿਆ ਮੰਤਰੀ ਦੇ ਉਪਰੋਕਤ ਬਿਆਨ ਅਤੇ ਐਲਾਨ ਨੂੰ ਵਿਦਿਆਰਥੀ ਸੰਘਰਸ਼ ਦੀ ਜਿੱਤ ਕਰਾਰ ਦੇ ਦਿੱਤਾ ਪਰ ਨਾਲ ਹੀ ਸਰਕਾਰ ਤੋਂ ਕੁੱਝ ਸਪੱਸ਼ਟੀਕਰਨ ਵੀ ਮੰਗੇ। ਇਹ ਵੀ ਐਲਾਨ ਕੀਤਾ ਗਿਆ ਕਿ ਜਦੋਂ ਤੱਕ ਉਪਰੋਕਤ ਮੰਗਾਂ ਪ੍ਰਵਾਨ ਕਰਨ ਦੇ ਪੰਜਾਬ ਸਰਕਾਰ ਵੱਲੋਂ ਬਾਕਾਇਦਾ ਲਿਖਤੀ ਹੁਕਮ (ਨੋਟੀਫਿਕੇਸ਼ਨ) ਜਾਰੀ ਨਹੀਂ ਹੋ ਜਾਂਦੇ, ਉਸ ਸਮੇਂ ਤੱਕ ਵਿਦਿਆਰਥੀ ਸੰਘਰਸ਼ ਜਾਰੀ ਰਹੇਗਾ। ਪਰ ਸਰਕਾਰ ਵੱਲੋਂ ਕੋਈ ਲਿਖਤੀ ਹੁਕਮ ਜਾਂ ਨੋਟੀਫਿਕੇਸ਼ਨ ਜਾਰੀ ਨਾ ਹੋਇਆ।
2 ਦਸੰਬਰ 1974 ਵਾਲੇ ਦਿਨ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਸੰਘਰਸ਼ ਨੂੰ ਹੋਰ ਅੱਗੇ ਵਧਾਉਣ ਲਈ ਫੈਸਲਾ ਅਤੇ ਐਲਾਨ ਕੀਤਾ ਗਿਆ ਕਿ ''5 ਦਸੰਬਰ, 1974 ਨੂੰ ਵਿਦਿਆਰਥੀਆਂ ਵੱਲੋਂ ਪੰਜਾਬ ਭਰ ਵਿੱਚ ਬੱਸਾਂ ਦਾ ਮੁੜ ਘਿਰਾਓ ਕੀਤਾ ਜਾਵੇਗਾ।'' ਜਥੇਬੰਦੀ ਦਾ ਇਹ ਬਿਆਨ 3 ਦਸੰਬਰ, 1974 ਦੀਆਂ ਅਖਬਾਰਾਂ ਵਿੱਚ ਛਪਿਆ। ਇਸ ਬਿਆਨ ਨੂੰ ਪੜ੍ਹਦਿਆਂ ਸਾਰ ਹੀ ਪੰਜਾਬ ਸਰਕਾਰ ਨੂੰ ਇੱਕ ਦਮ ਭਾਜੜਾਂ ਪੈ ਗਈਆਂ। 3 ਦਸੰਬਰ ਨੂੰ ਹੀ ਤੁਰੰਤ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਨੂੰ ਰੇਲਵੇ ਬਰਾਬਰ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਪ੍ਰਵਾਨ ਕਰਕੇ ਸਬੰਧਤ ਮਹਿਕਮਿਆਂ ਅਤੇ ਅਧਿਕਾਰੀਆਂ ਨੂੰ ਆਦੇਸ਼ ਦੇ ਦਿੱਤੇ ਹਨ | ਨੋਟੀਫਿਕੇਸ਼ਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਕਿ ਇਹ ਬੱਸ ਪਾਸ 60 ਕਿਲੋਮੀਟਰ ਦੀ ਦੂਰੀ ਤੱਕ ਦੇ ਬਣਾਏ ਜਾ ਸਕਦੇ ਹਨ। ਇਥੇ ਹੀ ਬੱਸ ਨਹੀਂ ਪੰਜਾਬ ਸਰਕਾਰ ਨੇ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ 3 ਦਸੰਬਰ ਨੂੰ ਹੀ ਪੰਜਾਬ ਦੇ ਸਮੂਹ ਕਾਲਜਾਂ ਦੇ ਪਿ੍ੰਸੀਪਲਾਂ ਤੱਕ ਪਹੁੰਚਾਉਣ ਦੇ ਵਿਸ਼ੇਸ਼ ਪ੍ਰਬੰਧ ਕੀਤੇ। ਨਾਲ ਹੀ ਪਿ੍ੰਸੀਪਲਾਂ ਨੂੰ ਹੀ ਇਹ ਹਿਦਾਇਤ ਕੀਤੀ ਗਈ ਕਿ ਉਹ ਇਸ ਨੋਟੀਫਿਕੇਸ਼ਨ ਦੀ ਜਾਣਕਾਰੀ ਆਪੋ ਆਪਣੇ ਕਾਲਜਾਂ ਦੇ ਐਸ.ਐਫ.ਆਈ. ਆਗੂਆਂ ਨੂੰ ਲੱਭ ਕੇ ਅੱਜ ਹੀ ਪਹੁੰਚਾਉਣ ਅਤੇ ਉਨ੍ਹਾਂ ਨੂੰ 5 ਦਸੰਬਰ ਨੂੰ ਬੱਸਾਂ ਦਾ ਘਿਰਾਓ ਨਾ ਕਰਨ ਦੀ ਸਰਕਾਰ ਵੱਲੋਂ ਅਪੀਲ ਕਰਨ। ਪਿ੍ੰਸੀਪਲ ਐਸ.ਐਫ.ਆਈ. ਆਗੂਆਂ ਨੂੰ ਲੱਭਣ ਲਈ ਨੱਠ-ਭੱਜ ਕਰਦੇ ਰਹੇ। ਜਲੰਧਰ ਰੇਂਜ ਦੇ ਉਸ ਸਮੇਂ ਦੇ ਵੱਡੇ ਪੁਲਿਸ ਅਫਸਰ ਸ: ਭਗਵਾਨ ਸਿੰਘ ਦਾਨੇਵਾਲੀਆ ਨੇ ਇਸ ਨੋਟੀਫਿਕੇਸ਼ਨ ਦੀ ਕਾਪੀ ਮੇਰੇ ਵਾਸਤੇ ਸੀਪੀਆਈ(ਐਮ) ਦੇ ਉਸ ਸਮੇਂ ਦੇ ਸੂਬਾ ਦਫਤਰ ਭਾਈ ਰਤਨ ਸਿੰਘ ਯਾਦਗਾਰੀ ਬਿਲਡਿੰਗ (ਜਲੰਧਰ) ਵਿਖੇ ਪਹੁੰਚਾਈ।
ਉਪਰੋਕਤ ਸਾਰੇ ਘਟਨਾਕਰਮ ਦੇ ਆਧਾਰ 'ਤੇ ਸਾਰੇ ਐਸ.ਐਫ.ਆਈ. ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ 4 ਦਸੰਬਰ ਨੂੰ ਜਲੰਧਰ ਤੋਂ ਬਿਆਨ ਜਾਰੀ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਬੱਸ ਪਾਸਾਂ ਦੀ ਮੰਗ ਪ੍ਰਵਾਨ ਕਰਨਾ ਵਿਦਿਆਰਥੀ ਸੰਘਰਸ਼ ਦੀ ਇੱਕ ਬਹੁਤ ਹੀ ਵੱਡੀ ਅਤੇ ਸ਼ਾਨਦਾਰ ਜਿੱਤ ਹੈ। ਇਸ ਲਈ ਹੁਣ ''5 ਦਸੰਬਰ ਨੂੰ 'ਬੱਸ ਘਿਰਾਓ' ਪ੍ਰੋਗਰਾਮ ਨਹੀਂ ਹੋਵੇਗਾ |'' ਪਰ ਸਰਕਾਰ ਦੇ ਇਸ ਫੈਸਲੇ ਦੀਆਂ ਕੁੱਝ ਤਰੁੱਟੀਆਂ ਦੂਰ ਕਰਵਾਉਣ ਲਈ ਅਤੇ ਬਾਕੀ ਹੋਰ ਮੰਗਾਂ ਲਈ 5 ਦਸੰਬਰ ਨੂੰ ਹੜਤਾਲਾਂ ਮੁਜ਼ਾਹਰੇ ਕਰਕੇ ਜਿੱਤ ਰੈਲੀਆਂ ਕਰਨ ਦਾ ਸੱਦਾ ਦਿੱਤਾ ਗਿਆ। 5 ਦਸੰਬਰ ਨੂੰ ਮੁੜ ਪੰਜਾਬ ਭਰ ਵਿੱਚ ਹੜਤਾਲਾਂ, ਮੁਜ਼ਾਹਰੇ ਅਤੇ ਵਿਸ਼ਾਲ ਜਿੱਤ ਰੈਲੀਆਂ ਹੋਈਆਂ। ਥੋੜੇ ਦਿਨਾਂ ਬਾਦ ਹੀ ਵਿਦਿਆਰਥੀਆਂ ਦੇ ਪਾਸ ਬਣਨ ਲੱਗ ਪਏ, ਤਰੁੱਟੀਆਂ ਵੀ ਦੂਰ ਹੋ ਗਈਆਂ ਇਸ ਪ੍ਰਕਾਰ ਪੰਜਾਬ ਦੇ ਵਿਦਿਆਰਥੀਆਂ ਨੇ ਐਸ.ਐਫ.ਆਈ. ਦੀ ਅਗਵਾਈ ਵਿੱਚ ਇੱਕ ਮਹਾਨ ਸੰਘਰਸ਼ ਲੜ ਕੇ ਇੱਕ ਲਾਮਿਸਾਲ ਅਤੇ ਇਤਿਹਾਸਕ ਜਿੱਤ ਦਰਜ ਕੀਤੀ।
ਬੱਸ ਪਾਸਾਂ ਦੀ ਮੰਗ ਦੇ ਨਾਲ ਹੀ ਇਸ ਸੰਘਰਸ਼ ਦੇ ਸਿੱਟੇ ਵਜੋਂ ਪੰਜਾਬ ਸਰਕਾਰ ਨੇ ਕਿਤਾਬਾਂ ਅਤੇ ਕਾਪੀਆਂ ਸਸਤੇ ਭਾਅ 'ਤੇ ਦੇਣ ਦੀ ਮੰਗ ਵੀ ਪ੍ਰਵਾਨ ਕਰ ਲਈ। ਇਸ ਸੰਘਰਸ਼ ਤੋਂ ਬਾਅਦ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਸਸਤੀਆਂ ਕਾਪੀਆਂ ਅਤੇ ਕਿਤਾਬਾਂ ਆਪਣੇ ਵੱਲੋਂ ਤਿਆਰ ਕਰਵਾ ਕੇ ਵੀ ਮੁਹੱਈਆ ਕਰਵਾਈਆਂ ਜਾਣ ਲੱਗੀਆਂ। ਐਸ.ਐਫ.ਆਈ. ਵੱਲੋਂ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਇਸ ਸਬੰਧੀ ਸਾਰੀਆਂ ਤਰੁੱਟੀਆਂ ਵੀ ਦੂਰ ਕਰ ਦਿੱਤੀਆਂ ਗਈਆਂ।
ਇਸ ਸੰਘਰਸ਼ ਦੀ ਜਿੱਤ ਤੋਂ ਤੁਰੰਤ ਬਾਅਦ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਕਾਮਰੇਡ ਲਹਿੰਬਰ ਸਿੰਘ ਤੱਗੜ ਦਾ ਲਿਖਿਆ, ''ਐਸ.ਐਫ.ਆਈ.ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀ ਘੋਲ ਦੀ ਸ਼ਾਨਦਾਰ ਜਿੱਤ'' ਦੇ ਨਾਂ ਹੇਠ ਇੱਕ ਕਿਤਾਬਚਾ ਛਪਵਾ ਕੇ ਹਜ਼ਾਰਾਂ ਦੀ ਗਿਣਤੀ ਵਿੱਚ ਵੰਡਿਆ (ਵੇਚਿਆ) ਗਿਆ। ਇਸ ਸੰਘਰਸ਼ ਦੀ ਵਿਸ਼ੇਸ਼ਤਾ, ਵਿਲੱਖਣਤਾ ਅਤੇ ਮਹੱਤਤਾ ਇਹ ਹੈ ਕਿ ਇਹ ਪੰਜਾਬ ਦੇ ਵਿਦਿਆਰਥੀਆਂ ਵੱਲੋਂ ਲੜਿਆ ਗਿਆ ਇੱਕੋ ਇੱਕ ਸੰਘਰਸ਼ ਹੈ ਜਿਸ ਦੇ ਸਿੱਟੇ ਵਜੋਂ ਵਿਦਿਆਰਥੀਆਂ ਦੀ ਇੱਕ ਬਹੁਤ ਵੱਡੀ ਆਰਥਿਕ ਮੰਗ ਮੰਨੀ ਗਈ। ਸਸਤੇ ਬੱਸ ਪਾਸ ਬਣਨ ਨਾਲ ਅੱਜ ਤੱਕ ਹਜ਼ਾਰਾਂ ਜਾਂ ਲੱਖਾਂ ਨਹੀਂ, ਬਲਕਿ ਪੰਜਾਬ ਦੇ ਕਰੋੜਾਂ ਨੌਜੁਆਨ ਦੂਰ ਦੁਰਾਡੀਆਂ ਥਾਵਾਂ ਤੋਂ ਕਾਲਜਾਂ ਅਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਦਾਖਲ ਹੋ ਕੇ ਪੜਾਈਆਂ ਕਰ ਸਕੇ ਅਤੇ ਅੱਜ ਵੀ ਕਰ ਰਹੇ ਹਨ। ਸਾਨੂੰ ਅੱਜ ਵੀ ਆਪਣੀ ਇਸ ਸ਼ਾਨਾਂਮਤੀ ਜਿੱਤ ਉਤੇ ਮਾਣ ਹੈ। ਅਸੀਂ ਅੱਜ ਵੀ ਦਾਅਵੇ ਨਾਲ ਕਹਿੰਦੇ ਹਾਂ ਕਿ ਸਮੁੱਚੇ ਭਾਰਤ ਵਿੱਚੋਂ ਕਿਸੇ ਵੀ ਪ੍ਰਾਂਤ ਦੇ ਵਿਦਿਆਰਥੀਆਂ ਨੂੰ ਸੰਘਰਸ਼ ਕਰਕੇ ਅੱਜ ਤੱਕ ਵੀ ਅਜਿਹੀ ਅਤੇ ਇਤਨੀ ਵੱਡੀ ਪ੍ਰਾਪਤੀ ਨਹੀਂ ਹੋਈ ਹੈ। ਇਸ ਸੰਘਰਸ਼ੀ ਜਿੱਤ ਨੇ ਐਸ.ਐਫ.ਆਈ. ਦਾ ਨਾਂ, ਮਾਣ, ਸਤਿਕਾਰ ਅਤੇੇ ਪ੍ਰਭਾਵ ਖੇਤਰ ਸਮੁੱਚੇ ਪੰਜਾਬ ਵਿੱਚ ਦੂਰ ਦੁਰਾਡੇ ਖੇਤਰਾਂ ਤੱਕ ਵਧਾ ਦਿੱਤਾ। ਐਸ.ਐਫ.ਆਈ. ਪੰਜਾਬ ਦੀ ਸਿਰਮੌਰ, ਸਭ ਤੋਂ ਵੱਡੀ ਜਥੇਬੰਦੀ ਅਤੇ ਸ਼ਕਤੀਸ਼ਾਲੀ ਵਿਦਿਆਰਥੀ ਜਥੇਬੰਦੀ ਬਣ ਗਈ। ਐਸ.ਐਫ.ਆਈ. ਦਾ ਨਾਂ ਪੰਜਾਬ ਦੇ ਵਿਦਿਆਰਥੀਆਂ ਦੇ ਦਿਮਾਗਾਂ ਅਤੇ ਜੁਬਾਨ ਉੱਤੇ ਉਸੇ ਤਰ੍ਹਾਂ ਹਰਮਨ ਪਿਆਰਾ ਹੋ ਕੇ ਚੜ੍ਹ ਗਿਆ ਜਿਸ ਤਰ੍ਹਾਂ 1960 ਵਿਆਂ ਦੇ ਸਮਿਆਂ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ ਦਾ ਚੜਿ੍ਹਆ ਹੋਇਆ ਸੀ।
ਇਥੇ ਅਸੀਂ ਇੱਕ ਹੋਰ ਇਤਿਹਾਸਕ ਤੱਥ ਦਾ ਵਰਨਣ ਕਰਨਾ ਵੀ ਯੋਗ ਅਤੇ ਜ਼ਰੂਰੀ ਸਮਝਦੇ ਹਾਂ ਕਿ ਨਕਸਲੀਆਂ ਦੇ ਪ੍ਰਭਾਵ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਸੀ.ਪੀ.ਆਈ. ਦੇ ਪ੍ਰਭਾਵ ਹੇਠਲੀ ਪੰਜਾਬ ਸਟੂਡੈਂਟਸ ਫੈਡਰੇਸ਼ਨ ਸਾਡੇ ਵੱਲੋਂ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਸ ਸੰਘਰਸ਼ ਵਿੱਚ ਸ਼ਾਮਲ ਨਹੀਂ ਹੋਈਆਂ। ਪੀ.ਐਸ.ਯੂ. ਨੇ ਤਾਂ ਇਸ ਸੰਘਰਸ਼ ਦੀ ਡੱਟ ਕੇ ਵਿਰੋਧਤਾ ਕੀਤੀ ਅਤੇ ਇਹ ਪ੍ਰਚਾਰ ਕੀਤਾ ਕਿ ਬੱਸ ਪਾਸ ਬਣਾਉਣ ਦੀ ਮੰਗ ਕੋਈ ਮੰਗ ਹੀ ਨਹੀਂ ਹੈ। ਅਸਲ ਵਿੱਚ ਇਨ੍ਹਾਂ ਦੋਹਾਂ ਜਥੇਬੰਦੀਆਂ ਦੀ ਸੋਚ ਅਤੇ ਸਮਝ ਇਹ ਸੀ ਕਿ ਇਹ ਮੰਗ ਬਹੁਤ ਵੱਡੀ ਹੈ ਅਤੇ ਸਰਕਾਰ ਨੇ ਮੰਨਣੀ ਨਹੀਂ ਹੈ। ਸੋਧਵਾਦੀਆਂ ਅਤੇ ਖੱਬੂ ਮਾਅਰਕੇਬਾਜ਼ਾਂ ਦੀ ਸੋਚ ਇੱਕ ਹੀ ਬਣ ਗਈ ਸੀ।
ਇਸ ਸੰਘਰਸ਼ ਪ੍ਰਤੀ ਬੋਲਿਆ ਹੋਇਆ ਸ਼ਰਮਨਾਕ ਅਤੇ 100 ਫੀ ਸਦੀ ਝੂਠ
ਆਪਣੇ ਇਸ ਮਹੱਤਵਪੂਰਨ ਆਰਟੀਕਲ ਨੂੰ ਸਮਾਪਤ ਕਰਨ ਤੋਂ ਪਹਿਲਾਂ ਅਸੀ ਬੱਸ ਪਾਸਾਂ ਦੇ ਇਤਿਹਾਸਕ ਸੰਘਰਸ਼ ਬਾਰੇ ਇੱਕ ਹੋਰ ਜ਼ਰੂਰੀ ਗੱਲ ਕਰਨੀ ਜ਼ਰੂਰੀ ਸਮਝਦੇ ਹਾਂ। ਪਿਛਲੇ ਦਿਨੀਂ ਮੈਨੂੰ ਪੰਜਾਬ ਸਟੂਡੈਂਟਸ ਯੂਨੀਅਨ ਦੇ ਇੱਕ ਸਾਬਕਾ ਆਗੂ ਪ੍ਰੋ: ਅਜਾਇਬ ਸਿੰਘ ਟਿਵਾਣਾ ਦੀ ਇੱਕ ਇੰਟਰਵਿਊ ਸੁਣਨ ਨੂੰ ਮਿਲੀ। ਇਸ ਇੰਟਰਵਿਊ ਵਿੱਚ ਟਿਵਾਣਾ ਸਾਹਿਬ ਨੇ ਦਾਅਵਾ ਕੀਤਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਨੇ 1974 ਵਿੱਚ ਰੇਲਵੇ ਬਰਾਬਰ ਰੇਟਾਂ 'ਤੇ ਬੱਸ ਪਾਸ ਬਣਾਉਣ ਦੀ ਮੰਗ ਲਈ ਸੰਘਰਸ਼ ਲੜਿਆ ਅਤੇ ਜਿੱਤ ਪ੍ਰਾਪਤ ਕੀਤੀ। ਇਹ ਇੰਟਰਵਿਊ ਸੁਣਨ ਤੋਂ ਤੁਰੰਤ ਬਾਅਦ ਮੈਨੂੰ ਇਕ-ਦਮ ਝਟਕਾ ਲੱਗਾ ਅਤੇ ਹੈਰਾਨੀ ਹੋਈ ਕਿ ਕੀ ਕੋਈ ਵਿਅਕਤੀ ਇਤਨਾ ਵੱਡਾ 100 ਫੀ ਸਦੀ ਝੂਠ ਵੀ ਬੋਲ ਸਕਦਾ ਹੈ। ਇਸ ਇੰਟਰਵਿਊ ਤੋਂ ਬਾਅਦ ਹੀ ਮੇਰੇ ਮਨ ਵਿੱਚ ਇਹ ਆਰਟੀਕਲ ਲਿਖਣ ਦਾ ਵਿਚਾਰ ਪੈਦਾ ਹੋਇਆ। ਹੁਣ ਮੈਂ ਟਿਵਾਣਾ ਸਾਹਿਬ ਜੀ ਵੱਲੋਂ ਬੋਲੇ ਗਏ ਉਪਰੋਕਤ ਝੂਠ ਬਾਰੇ ਕੁੱਝ ਕਹਿਣਾ ਚਾਹੁੰਦਾ ਹਾਂ।
ਪ੍ਰੋ: ਅਜਾਇਬ ਸਿੰਘ ਟਿਵਾਣਾ ਜੀ ਕਮਾਲ ਹੈ! ਤੁਸੀਂ ਇਤਨਾਂ ਵੱਡਾ ਝੂਠ ਕਿਵੇਂ ਬੋਲ ਸਕਦੇ ਹੋ! ਠੀਕ ਹੈ ਇਸ ਸੰਘਰਸ਼ ਨੂੰ ਲੜੇ ਅਤੇ ਜਿੱਤੇ ਨੂੰ 52 ਸਾਲ ਪੂਰੇ ਹੋਣ ਵਾਲੇ ਹਨ ਪਰ ਫਿਰ ਵੀ ਇਸ ਸੰਘਰਸ਼ ਨੂੰ ਲੜਨ ਤੇ ਜਿੱਤਣ ਵਾਲੇ ਮੇਰੇ ਅਤੇ ਸਾਡੇ ਉਸ ਵੇਲੇ ਦੇ ਪ੍ਰਧਾਨ ਕਾਮਰੇਡ ਜਸਵਿੰਦਰਪਾਲ ਸਿੰਘ ਸਮੇਤ ਸੈਂਕੜੇ ਆਗੂ, ਕਾਰਕੁੰਨ ਅਤੇ ਆਮ ਵਿਦਿਆਰਥੀ ਅਜੇ ਜਿਊਂਦੇ ਜਾਗਦੇ ਹਨ। ਤੁਸੀਂ ਸਾਡੇ ਜਿਊਂਦਿਆਂ ਹੀ ਇਹ ਝੂਠ ਬੋਲ ਰਹੇ ਹੋ। ਹੋਰ 20-30 ਸਾਲਾਂ ਬਾਅਦ ਜੇਕਰ ਤੁਸੀਂ ਜਾਂ ਕੋਈ ਹੋਰ ਇਹ ਜਾਂ ਅਜਿਹਾ ਕੋਈ ਹੋਰ ਝੂਠ ਮਾਰਦੇ ਤਾਂ ਸ਼ਾਇਦ ਨਵੀਂ ਪੀੜੀ ਉਸ 'ਤੇ ਮਾੜਾ ਮੋਟਾ ਯਕੀਨ ਕਰ ਲੈਂਦੀ, ਪਰ ਹੁਣ ਤਾਂ ਅਸੀਂ ਤੁਹਾਡੇ ਝੂਠ ਦਾ ਉੱਤਰ ਦਿਆਂਗੇ ਹੀ ਦਿਆਂਗੇ।
ਹਾਂ ਜੀ ! ਅਸੀਂ ਆਪਣੇ ਵੱਲੋਂ ਕੁੱਝ ਕਹਿਣ ਤੋਂ ਪਹਿਲਾਂ ਪੰਜਾਬ ਸਟੂਡੈਂਟਸ ਯੂਨੀਅਨ ਦੇ ਹੀ ਇੱਕ ਹੋਰ ਸਾਬਕਾ ਆਗੂ ਸੁਖਦੇਵ ਸਿੰਘ ਪਾਂਧੀ ਵੱਲੋਂ ਲਿਖੀ ਇੱਕ ਪੁਸਤਕ ਵਿੱਚੋਂ ਹੀ ਕੁੱਝ ਹਵਾਲੇ ਦੇ ਰਹੇ ਹਾਂ | ਆਪਣੀ ਪੁਸਤਕ ਦੇ ਸਫਾ 48 ਅਤੇ 49 'ਤੇ ਸੁਖਦੇਵ ਸਿੰਘ ਪਾਂਧੀ ਲਿਖਦੇ ਹਨ, ''ਐਸ.ਐਫ.ਆਈ. ਵੱਲੋਂ ਬੱਸਾਂ ਵਿੱਚ ਰੇਲਵੇ ਬਰਾਬਰ ਰਿਆਇਤ ਦੇਣ ਦੀ ਮੰਗ ਰੱਖ ਦਿੱਤੀ ਗਈ ਸੀ | ਬਲਬਾਨ ਅਤੇ ਬਿੱਕਰ ਹੋਰਾਂ ਵੱਲੋਂ ਪੀ.ਐਸ.ਯੂ. ਦੀ ਸੂਬਾ ਕਮੇਟੀ ਵਿੱਚ ਵਿਦਿਆਰਥੀਆਂ ਦੇ ਪੱਖ ਵਿੱਚ ਖੜ੍ਹਦੇ ਹੋਏ ਰੇਲਵੇ ਬਰਾਬਰ ਬੱਸ ਪਾਸ ਸਫਰ ਕਨਸ਼ੈਸਨ ਦੀ ਮੰਗ ਰੱਖੀ | ਉਸ ਸਮੇਂ ਸੂਬਾ ਕਮੇਟੀ ਵਿੱਚ ਭਾਰੂ ਧਿਰ (ਰੰਧਾਵਾ ਅਤੇ ਬੱਲੀ) ਨੇ ਇਹ ਕਹਿੰਦਿਆਂ ਹੋਇਆਂ ਇਹ ਮੰਗ ਰੱਦ ਕਰ ਦਿੱਤੀ ਕਿ ਤੁਸੀਂ ਤਾਂ ਤੋਪ ਦਾ ਲਾਸੰਸ ਮੰਗ ਰਹੇ ਹੋ, ਭਾਵ ਇਹ ਮੰਗ ਸਾਡੇ ਕੱਦ ਮੇਚ ਤੋਂ ਬਹੁਤ ਉμਪਰ ਹੈ | ਦੂਸਰਾ ਇਹ ਬੱਸ ਮੁਲਾਜ਼ਮਾਂ ਨਾਲ ਝਗੜਾ ਖੜ੍ਹਾ ਕਰੇਗੀ |'' -ਇਸ ਬਿਰਤਾਂਤ ਤੋਂ ਇਹ ਚਿੱਟੇ ਦਿਨ ਵਾਂਗ ਸਪਸ਼ੱਟ ਹੋ ਜਾਂਦਾ ਹੈ ਕਿ ਬੱਸ ਪਾਸਾਂ ਦੀ ਇਸ ਮੰਗ ਲਈ ਉਸ ਸਮੇਂ ਪੰਜਾਬ ਸਟੂਡੈਂਟਸ ਯੂਨੀਅਨ ਸੰਘਰਸ਼ ਕਰਨਾ ਤਾਂ ਛੱਡੋ ਇਹ ਮੰਗ ਕਰਨ ਲਈ ਵੀ ਤਿਆਰ ਨਹੀਂ ਸੀ | ਇਸ ਕਥਨ ਤੋਂ ਸਾਡਾ ਉμਪਰ ਲਿਖਿਆ ਇਹ ਕਹਿਣਾ ਵੀ ਠੀਕ ਸਾਬਤ ਹੋ ਜਾਂਦਾ ਹੈ ਕਿ ''ਅਸਲ ਵਿੱਚ ਇਨ੍ਹਾਂ ਦੋਹਾਂ ਜਥੇਬੰਦੀਆਂ (ਪੀ.ਐਸ.ਯੂ. ਅਤੇ ਏ.ਆਈ.ਐਸ.ਐਫ) ਦੀ ਸੋਚ ਅਤੇ ਸਮਝ ਇਹ ਸੀ ਕਿ ਇਹ ਮੰਗ ਬਹੁਤ ਵੱਡੀ ਹੈ ਅਤੇ ਸਰਕਾਰ ਨੇ ਮੰਨਣੀ ਨਹੀਂ ਹੈ।
ਸੁਖਦੇਵ ਸਿੰਘ ਪਾਂਧੀ ਆਪਣੀ ਉਸੇ ਪੁਸਤਕ ਦੇ ਸਫਾ 61 'ਤੇ ਲਿਖਦੇ ਹਨ, ''ਬੱਸ ਪਾਸਾਂ 'ਤੇ ਐਸ.ਐਫ.ਆਈ. ਨਾਲ ਬਹਿਸ- ਇਹ ਵਾਕਿਆਤ ਐਮਰਜੈਂਸੀ ਤੋਂ ਬਾਅਦ ਵਾਲੇ ਦੌਰ ਦਾ ਹੈ। ਇਸ ਵੇਲੇ ਤੱਕ ਪੀ.ਐਸ.ਯੂ. ਤਿੰਨਾਂ ਗਰੁੱਪਾਂ ਵਿੱਚ ਵੰਡੀ ਜਾ ਚੁੱਕੀ ਸੀ | ਮਾਲਵਿੰਦਰ ਸਿੰਘ ਮਾਲੀ ਰੰਧਾਵਾ ਦੀ ਥਾਂ ਜਨਰਲ ਸਕੱਤਰ ਸੀ। ਮੈਂ ਆਪਣੇ ਗਰੁੱਪ ਪੀ.ਐਸ.ਯੂ. ਦਾ ਜਨਰਲ ਸਕੱਤਰ ਸੀ। ਕਿਰਨਜੀਤ ਸੇਖੋਂ ਐਸ.ਐਫ.ਆਈ.ਦਾ ਸੂਬਾ ਪੱਧਰੀ ਆਗੂ ਸੀ | ਅਸੀਂ ਤਿੰਨੇ ਆਈ.ਟੀ.ਆਈ. ਬਠਿੰਡਾ ਵਿੱਚ ਇਕੱਠੇ ਹੋ ਗਏ | ਇਸ ਰੈਲੀ ਵਿੱਚ ਸਾਰੇ ਵਿਦਿਆਰਥੀ ਇਕੱਠੇ ਹੋ ਗਏ | ਬੱਸ ਪਾਸਾਂ ਦੀ ਮੰਗ ਮਨਾਉਣ ਬਾਰੇ ਬਹਿਸ ਹੋਣ ਲੱਗ ਪਈ | ........ ਕਿਰਨਜੀਤ ਸੇਖੋਂ ਦਾ ਕਹਿਣਾ ਸੀ ਕਿ ਮਾਲੀ ਹੋਰੀਂ ਆਪਣਾ ਕੋਈ ਪੋਸਟਰ, ਲੀਫਲੈਟ ਜਾਂ ਪੇਪਰ ਦਿਖਾਉਣ ਜਿਸ ਵਿੱਚ ਇਨ੍ਹਾਂ ਬੱਸ ਪਾਸਾਂ ਦੀ ਲਿਖਤੀ ਮੰਗ ਰੱਖੀ ਹੋਵੇ। ਮਾਲੀ ਇਸ ਗੱਲ ਦਾ ਜਵਾਬ ਦੇਣੋਂ ਅਸਮਰੱਥ ਸੀ ਕਿਉਂਕਿ ਪੀ.ਐਸ.ਯੂ. ਦੀ ਸੂਬਾ ਲੀਡਰਸ਼ਿਪ ਨੇ ਬੱਸ ਪਾਸਾਂ ਦੀ ਮੰਗ ਨੂੰ ਅਪਣਾਇਆ ਹੀ ਨਹੀਂ ਸੀ। ਸੇਖੋਂ ਕੋਲ ਠੋਸ ਨੁਕਤਾ ਸੀ ਜਿਸ ਕਰਕੇ ਉਹ ਗੱਲ ਨੂੰ ਇਥੇ ਹੀ ਕੇਂਦਰਤ ਰੱਖਣ 'ਤੇ ਜ਼ੋਰ ਦੇ ਰਿਹਾ ਸੀ।''
ਆਪਣੀ ਪੁਸਤਕ ਦੇ ਇਸੇ 61 ਸਫੇ 'ਤੇ ਹੀ ਪਾਂਧੀ ਇਹ ਪ੍ਰਵਾਨ ਕਰਦਾ ਹੈ ਕਿ ''ਇਹ ਗੱਲ ਠੀਕ ਹੈ ਕਿ 1974 ਵਿੱਚ ਪੀ.ਐਸ.ਯੂ. ਦੀ ਲੀਡਰਸ਼ਿਪ ਨੇ ਰੇਲਵੇ ਬਰਾਬਰ ਕਨਸੈਸ਼ਨ (ਬੱਸ ਪਾਸਾਂ) ਦੀ ਬਕਾਇਦਾ ਲਿਖਤੀ ਮੰਗ ਨਹੀਂ ਰੱਖੀ'' | ''........ ਐਸ.ਐਫ.ਆਈ. ਵਾਲਿਆਂ ਨੇ ....... ਲਿਖਤੀ ਰੂਪ ਵਿੱਚ ਪਹਿਲ ਕੀਤੀ |'' ਪੁੱਠੇ ਕੌਮਿਆਂ (''.....'') ਵਿੱਚ ਦਰਜ ਕੀਤੀਆਂ ਉਪਰੋਕਤ ਟਿਪਣੀਆਂ ਤੋਂ ਬਾਅਦ ਸਾਡੇ ਇਸ ਕਥਨ ਦੀ ਸਚਾਈ ਵਿੱਚ ਸ਼ੱਕ ਦੀ ਕੋਈ ਗੁਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ਬੱਸ ਪਾਸਾਂ ਦਾ ਇਹ ਇਤਿਹਾਸਕ ਸੰਘਰਸ਼ ਇਕੱਲੀ ਐਸ.ਐਫ.ਆਈ. ਵੱਲੋਂ ਹੀ ਲੜਿਆ ਗਿਆ | ਇਸ ਵਿੱਚ ਪੀ.ਐਸ.ਯੂ. ਜਾਂ ਕਿਸੇ ਹੋਰ ਵਿਦਿਆਰਥੀ ਜਥੇਬੰਦੀ ਦਾ ਕੋਈ ਹਿੱਸਾ, ਰੋਲ ਜਾਂ ਯੋਗਦਾਨ ਨਹੀਂ ਹੈ। ਇਨ੍ਹਾਂ ਹੋਰ ਜਥੇਬੰਦੀਆਂ ਨੇ ਤਾਂ ਸਗੋਂ ਇਸ ਸੰਘਰਸ਼ ਦੀ ਵਿਰੋਧਤਾ ਕੀਤੀ ਅਤੇ ਸਾਬੋਤਾਜ਼ ਕਰਨ ਦੀਆਂ ਅਫਸਲ ਕੋਸ਼ਿਸ਼ਾਂ ਕੀਤੀਆਂ। - ਪਰ ਹਾਂ ! ਅਸੀਂ ਇਹ ਤੱਥ ਹਮੇਸ਼ਾਂ ਹੀ ਪ੍ਰਵਾਨ ਕਰਦੇ ਰਹੇ ਹਾਂ ਅਤੇ ਅੱਜ ਵੀ ਕਰਦੇ ਹਾਂ ਕਿ ਇਨ੍ਹਾਂ ਹੋਰ ਜਥੇਬੰਦੀਆਂ ਦੇ ਕਈ ਹੇਠਲੇ ਆਗੂਆਂ, ਯੂਨਿਟਾਂ ਅਤੇ ਆਮ ਵਿਦਿਆਰਥੀਆਂ ਨੇ ਸਥਾਨਕ ਪੱਧਰ 'ਤੇ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ।
ਜਾਂਦੇ ਜਾਂਦੇ ਅਸੀਂ ਇੱਕ ਹੋਰ ਜਾਣਕਾਰੀ ਵੀ ਆਪਣੇ ਪਾਠਕਾਂ ਅਤੇ ਪ੍ਰੋਫੈਸਰ ਅਜਾਇਬ ਸਿੰਘ ਟਿਵਾਣਾ ਵਰਗੇ ਝੂਠੇ ਇਤਿਹਾਸਕਾਰਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਵੱਲੋਂ ਬੱਸ ਪਾਸਾਂ ਦੇ ਇਸ ਇਤਿਹਾਸਕ ਸੰਘਰਸ਼ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਅਤੇ ਚਲਦੇ ਸੰਘਰਸ਼ ਦੌਰਾਨ ਵੀ ਬਾਰ-ਬਾਰ ਅਤੇ ਲਗਾਤਾਰ ਇਸ ਮੰਗ 'ਤੇ ਸਾਂਝਾ ਸੰਘਰਸ਼ ਕਰਨ ਦੀਆਂ ਅਪੀਲਾਂ ਅਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਰਹੀਆਂ। ਇਸ ਸਬੰਧੀ ਪੀ.ਐਸ.ਯੂ.(ਐਸ.ਐਫ.ਆਈ.) ਵੱਲੋਂ ਅਗਸਤ 1974 ਤੋਂ ਲੈ ਕੇ 4 ਦਸੰਬਰ 1974 ਤੱਕ ਲਗਾਤਾਰ ਸੱਤ ਵਾਰ ਸਾਂਝੀਆਂ ਮੀਟਿੰਗਾਂ ਸੱਦੀਆਂ ਗਈਆਂ ਜਿਨ੍ਹਾਂ ਵਿੱਚ ਪੀ.ਐਸ.ਯੂ. ਅਤੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਜਾਂ ਤਾਂ ਆਏ ਹੀ ਨਹੀਂ, ਜੇਕਰ ਆਏ ਤਾਂ ਸਾਂਝੇ ਸੰਘਰਸ਼ ਲਈ ਮੰਨੇ ਹੀ ਨਹੀਂ ਅਤੇ ਜੇਕਰ ਕਿਤੇ ਮਾੜਾ ਮੋਟਾ ਮੰਨ ਗਏ ਤਾਂ ਇਸ 'ਤੇ ਅਮਲ ਨਹੀਂ ਕੀਤਾ ਅਤੇ ਫੈਸਲਿਆਂ ਨੂੰ ਸਾਬੋਤਾਜ਼ ਕੀਤਾ। ਅਸੀਂ ਆਪਣੇ ਇਸ਼ਤਿਹਾਰਾਂ, ਪ੍ਰੈਸ ਬਿਆਨਾਂ, ਖਬਰਾਂ ਅਤੇ ਹੋਰ ਲਿਖਤਾਂ ਵਿੱਚ ਵੀ ਸਾਂਝੇ ਸੰਘਰਸ਼ ਲਈ ਅਪੀਲਾਂ ਕੀਤੀਆਂ ਪਰ ਉਹ ਫੁੱਟ ਪਾਊ ਹੀ ਕੀ ਹੋਏ ਜੋ ਮੰਨ ਜਾਣ।
ਇਸ ਲਿਖਤ ਦੇ ਅੰਤ ਵਿੱਚ ਅਸੀਂ ਆਪਣੇ ਉਹੋ ਸ਼ਬਦ ਅੱਜ 52 ਸਾਲਾਂ ਬਾਅਦ ਵੀ ਮੁੜ ਦੁਹਰਾ ਰਹੇ ਹਾਂ, ਜੋ ਅਸੀਂ ਇਸ ਇਤਿਹਾਸਕ ਸੰਘਰਸ਼ ਦੀ ਇਤਿਹਾਸਕ ਜਿੱਤ ਤੋਂ ਬਾਅਦ ਐਸ.ਐਫ.ਆਈ. ਵੱਲੋਂ ਪ੍ਰਕਾਸ਼ਤ ਕੀਤੇ ਗਏ ਕਿਤਾਬਚੇ ''ਐਸ.ਐਫ.ਆਈ. ਦੀ ਅਗਵਾਈ ਵਿੱਚ ਪੰਜਾਬ ਦੇ ਵਿਦਿਆਰਥੀ ਘੋਲ ਦੀ ਸ਼ਾਨਦਾਰ ਜਿੱਤ'' ਦੇ ਆਖਰੀ ਪੰਨੇ 'ਤੇ ਲਿਖੇ ਹੋਏ ਸਨ। ''ਵਿਦਿਆਰਥੀ ਸੰਘਰਸ਼ ਦੀ ਇਸ ਸ਼ਾਨਦਾਰ ਜਿੱਤ ਨੇ ਅੱਜ ਇੱਕ ਵਾਰ ਫਿਰ ਇਸ ਹਕੀਕਤ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਸੰਘਰਸ਼ ਅਤੇ ਕੇਵਲ ਸੰਘਰਸ਼ ਹੀ ਹੱਕਾਂ ਦੀ ਪ੍ਰਾਪਤੀ ਦਾ ਇੱਕੋ ਇੱਕ ਰਾਹ ਹੈ। ਸੰਘਰਸ਼ ਦੇ ਇਸ ਔਖੇ ਪਰ ਸ਼ਾਂਨਾਮੱਤੇ ਰਾਹ 'ਤੇ ਚਲਕੇ ਹੀ ਛੋਟੀਆਂ ਤੋਂ ਛੋਟੀਆਂ ਅਤੇ ਵੱਡੀਆਂ ਤੋਂ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਸੰਘਰਸ਼ ਹੀ ਸਭ ਸਫਲਤਾਵਾਂ ਦੀ ਕੂੰਜੀ ਅਤੇ ਜਾਮਨੀ ਹੈ।'' ਇਹ ਸ਼ਬਦ ਅੱਜ ਵੀ ਉਤਨੇ ਹੀ ਸਾਰਥਕ ਹਨ ਅਤੇ ਸਦਾ-ਸਦਾ ਲਈ ਸਾਰਥਕ ਰਹਿਣਗੇ। |
ਮੋਬਾਈਲ ਨੰਬਰ: 94635-42023
Admins CPI Distt Ludhiana on 2nd February 2026 at 20:30 Regarding Strike Preparation
ਇੱਕਜੁੱਟ ਹੋ ਕੇ ਕਿਰਤੀ ਜਮਾਤ ਨੇ ਦਿਖਾਉਣੀ ਹੈ ਆਪਣੀ ਤਾਕਤ
ਲੁਧਿਆਣਾ: 2 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::ਖੱਬੀਆਂ ਧਿਰਾਂ ਲਈ 12 ਫਰਵਰੀ ਦੀ ਹੜਤਾਲ ਕਰੋ ਜਾਂ ਮਰੋ ਵਰਗੇ ਵੱਕਾਰ 'ਤੇ ਹੈ। ਇਸਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਹੜਤਾਲ ਦੀ ਸਫਲਤਾ ਲਈ ਖੱਬੀਆਂ ਧਿਰਾਂ ਦੇ ਨਾਲ ਨਾਲ ਸੈਕੂਲਰ ਧਿਰਾਂ ਵੀ ਪੂਰੇ ਜੋਸ਼ੋਖਰੋਸ਼ ਨਾਲ ਸਰਗਰਮ ਹਨ। ਇਹ ਹੜਤਾਲ ਸੱਤਾ ਅਤੇ ਸੱਤਾ ਦੇ ਹਮਦਰਦਾਂ ਨੂੰ ਵੀ ਹਿਲਾ ਕੇ ਰੱਖ ਦੇਵੇਗੀ। ਸੀਪੀਆਈ ਨਾਲ ਸਬੰਧਤ ਸੋਸ਼ਲ ਮੀਡੀਆ ਵੀ ਇਸ ਮਕਸਦ ਲਈ ਪੂਰਾ ਤਾਂ ਲੈ ਰਿਹਾ ਹੈ। ਕਿਰਤੀ ਜਮਾਤਾਂ ਇਸ ਵਾਰ ਬੜੇ ਤਿੱਖੇ ਸੁਆਲਾਂ ਨਾਲ ਮੈਦਾਨ ਵਿੱਚ ਉਤਰੀਆਂ ਹਨ। ਉਹ ਸੁਆਲ ਸੱਤਾ ਜ਼ਰੀਏ ਪੂੰਜੀਵਾਦੀ ਘਰਾਣਿਆਂ ਨੂੰ ਕੀਤੇ ਗਏ ਹਨ। ਇਹਨਾਂ ਨੇ ਇਸ ਵਾਰ ਸਿਧ ਪੁੱਛਿਆ ਹੈ
ਕਿਊਂ ਆਪਣੇ ਖੂਨ ਪਸੀਨੇ ਪਰ ਹੱਕ ਹੋ ਸਰਮਾਏਦਾਰੀ ਕਾ?
ਮਜ਼ਦੂਰ ਕੀ ਮਿਹਨਤ ਪਰ ਹਮ ਅਬ ਮਜ਼ਦੂਰ ਕਾ ਕਬਜ਼ਾ ਮਾਂਗੇਂਗੇ!
ਇਸ ਗੀਤ ਦੇ ਨਾਲ ਨਾਲ ਮਜ਼ਦੂਰਾਂ ਲਈ ਸੰਘਰਸ਼ ਕਰਨ ਵਾਲੀਆਂ ਖੱਬੀਆਂ ਧਿਰਾਂ ਦਾ ਇੱਕ ਬਹੁਤ ਹੀ ਹਰਮਨ ਪਿਆਰਾ ਨਾਅਰਾ ਵੀ ਬਹੁਤ ਪ੍ਰਸਿੱਧ ਹੋਇਆ ਸੀ-
ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ ਹੜਤਾਲ ਹਮਾਰਾ ਨਾਅਰਾ ਹੈ . ..! ਇਸਦਾ ਇਤਿਹਾਸ ਵੀ ਬੜਾ ਦਿਲਚਸਪ ਹੈ ਅਤੇ ਮੌਜੂਦਾ ਦੌਰ ਵਿੱਚ ਇਸਦਾ ਮਹੱਤਵ ਵੀ। ਇਸ ਨਾਅਰੇ ਨੇ ਬਹੁਤ ਵਾਰ ਤਿੱਖੇ ਟਕਰਾਵਾਂ ਦੇ ਬਾਵਜੂਦ ਇਤਿਹਾਸਿਕ ਜਿੱਤਾਂ ਪ੍ਰਾਪਤ ਕੀਤੀਆਂ ਹਨ।![]()
ਸੀਪੀਆਈ ਗਰੁੱਪ
ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ ਹੜਤਾਲ ਹਮਾਰਾ ਨਾਅਰਾ ਹੈ . ..! ਇਸ ਨਾਅਰੇ ਨੇ ਬਹੁਤ ਵਾਰ ਜਿੱਤਾਂ ਦਾ ਇਤਿਹਾਸ ਰਚਿਆ ਹੈ। ਜਦ ਵੀ ਹਰ ਵਰਗੀ ਨਿਰਾਸ਼ਾ ਸਾਹਮਣੇ ਆਈ ਇਸ ਨਾਅਰੇ ਨਾਲਮਜ਼ਦੂਰਾਂ ਨੇ ਉਸਨੂੰ ਜਿੱਤ ਵਿੱਚ ਬਦਲਿਆ ਹੈ। ਇਹ ਨਾਅਰਾ ਉਸ ਸੰਘਰਸ਼ ਦੀ ਝਲਕ ਦਿਖਾਉਂਦਾ ਹੈ ਅਤੇ ਦੱਸਦਾ ਹੈ ਕਿ ਮਜ਼ਦੂਰਾਂ ਅਤੇ ਉਹਨਾਂ ਦੇ ਸੰਘਰਸ਼ਾਂ ਦਾ ਇਤਿਹਾਸ ਕੀ ਹੈ।
ਹੜਤਾਲ ਦੇ ਸੱਦੇ ਵਾਲੇ ਇਸ ਨਾਅਰੇ ਨੇ ਮਈ ਦਿਵਸ ਅਤੇ ਅੱਠ ਘੰਟਿਆਂ ਦੇ ਕੰਮ ਦੀ ਜਿੱਤ ਦਾ ਕਮਾਲ ਵੀ ਦਿਖਾਇਆ ਸੀ। ਹੁਣ ਫੇਰ ਸੰਘਰਸ਼ਾਂ ਦੇ ਰਾਹਾਂ ਤੇ ਉਤਰੇ ਹੋਏ ਮਜ਼ਦੂਰ ਵਰਗ ਨੇ ਇਸ ਨਾਅਰੇ ਨੂੰ ਹੀ ਬੁਲੰਦ ਕੀਤਾ ਹੈ। ਜਦੋਂ ਜਦੋਂ ਵੀ ਮਜ਼ਦੂਰਾਂ 'ਤੇ ਜਬਰ ਜ਼ੁਲਮ ਵਧੀਆ ਅਤੇ ਉਹਨਾਂ ਦੇ ਹੱਕਾਂ 'ਤੇ ਛਾਪਾ ਮਾਰਿਆ ਗਿਆ ਤਾਂ ਮਜ਼ਦੂਰਾਂ ਨੇ ਹੜਤਾਲ ਦੇ ਨਾਲ ਹੀ ਸ਼ਾਂਤਮਈ ਰਹਿ ਕੇ ਹਰ ਜ਼ੁਲਮੋਂ-ਸਿਤਮ ਦਾ ਜ਼ੋਰਦਾਰ ਜੁਆਬ ਦਿੱਤਾ।
ਸ਼ੋਸ਼ਣ ਦਾ ਸ਼ਿਕਾਰ ਹੋਏ ਮਜ਼ਦੂਰਾਂ ਦੇ ਘਰਾਂ ਵਿੱਚ ਜਦੋਂ ਰਾਸ਼ਨ ਵੀ ਮੁੱਕ ਜਾਂਦਾ ਅਤੇ ਜੇਬ ਵੀ ਬਿਲਕੁਲ ਖਾਲੀ ਹੋ ਜਾਂਦੀ ਉਦੋਂ ਕਈ ਵਾਰ ਇੰਝ ਲੱਗਦਾ ਕਿ ਬਸ ਹੁਣ ਮਜ਼ਦੂਰ ਟੁੱਟ ਚੁੱਕੇ ਅਤੇ ਅੰਦੋਲਨ ਦੀ ਹਾਰ ਨਿਸਚਿਤ ਹੈ। ਪਰ ਇਹ ਨਾਅਰਾ ਮਜ਼ਦੂਰਾਂ ਦੇ ਦਿਲੋ ਦਿਮਾਗ ਵਿੱਚ ਇੱਕ ਨਵਾਂ ਜੋਸ਼ ਭਰ ਦੇਂਦਾ। ਅੰਦੋਲਨਾਂ ਵਿੱਚ ਇੱਕ ਨਵੀਂ ਜਾਨ ਪਾ ਦੇਂਦਾ ਅਤੇ ਮਜ਼ਦੂਰਾਂ ਨੂੰ ਹਰ ਵਾਰ ਇੱਕ ਨਵੀਂ ਜਿੱਤ ਹਾਸਲ ਹੁੰਦੀ। ਹੜਤਾਲ ਅਤੇ ਇਸ ਨਾਅਰੇ ਦੇ ਜਾਦੂ ਨੂੰ ਕਈ ਵਾਰ ਫ਼ਿਲਮਾਂ ਵਿੱਚ ਵੀ ਦਿਖਾਇਆ ਗਿਆ ਅਤੇ ਰੰਗਮੰਚ 'ਤੇ ਵੀ। ਬਹੁਤ ਸਾਰੇ ਕਲਮਕਾਰ ਅਤੇ ਰੰਗਕਰਮੀ ਇਸ ਵਿਚਾਰਧਾਰਾਂ ਵਾਲੇ ਨਾਅਰਿਆਂ ਅਤੇ ਸਜਾਇਰੀ ਨੂੰ ਪ੍ਰਣਾਏ ਰਹੇ। ਚੜ੍ਹਦੀ ਜਵਾਨੀ ਵੇਲੇ ਤੋਂ ਲੈਕੇ ਹੁਣ ਤੱਕ ਲੋਕਪੱਖੀ ਸੋਧ ਵਾਲੇ ਕਲਾਕਾਰ ਸਰਗਰਮ ਹਨ।
ਸੰਨ 1983 ਵਿੱਚ ਇੱਕ ਫਿਲਮ ਆਈ ਸੀ "ਮਜ਼ਦੂਰ" ਜਿਸਦਾ ਇੱਕ ਪ੍ਰਸਿੱਧ ਗੀਤ ਬੜਾ ਹਰਮਨਪਿਆਰਾ ਹੋਇਆ ਸੀ। ਇਹ ਗੀਤ ਮੂਲ ਰੂਪ ਵਿੱਚ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਦੀ ਇੱਕ ਜੋਸ਼ੀਲੀ ਨਜ਼ਮ 'ਤੇ ਅਧਾਰਿਤ ਸੀ ਪਰ ਫਿਲਮ ਵਾਲੇ ਗੀਤ ਦੇ ਬੋਲ ਹਸਨ ਕਮਾਲ ਨੇ ਲਿਖੇ ਸਨ। ਗੀਤ ਦਾ ਮੁਖੜਾ ਸੀ.."ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਂਗੇ!"
"ਇੱਕ ਬਾਗ ਨਹੀਂ ਇੱਕ ਖੇਤ ਨਹੀਂ--ਹਮ ਸਾਰੀ ਦੁਨੀਆ ਮਾਂਗੇਂਗੇ..!
ਹੁਣ ਇੱਕ ਵਾਰ ਫੇਰ ਉਹੀ ਜੋਸ਼ੋ ਖਰੋਸ਼ ਦੇਸ਼ ਭਰ ਵਿੱਚ ਨਜ਼ਰ ਆ ਰਿਹਾ ਹੈ। ਮਜ਼ਦੂਰਾਂ ਦੇ ਹੱਕਾਂ ਅਤੇ ਹਜਿੱਤਾਂ ਦੀ ਰਾਖੀ ਲਈ ਆਰਪਾਰ ਦੀ ਜੰਗ ਦਾ ਬਿਗਲ ਵੱਜ ਚੁੱਕਿਆ ਹੈ। ਕਿਰਤ ਦੇ ਧਰਮ ਦੀ ਰਾਖੀ ਲਈ ਇਸ ਵਾਰ ਫੇਰ ਮਹਾਂਭਾਰਤ ਦੀ ਜੰਗ ਦਾ ਐਲਾਨ ਹੋ ਚੁੱਕਿਆ ਹੈ। ਯੂਨਾਈਟਡ ਫ਼ਰੰਟ ਆਫ਼ ਟ੍ਰੇਡ ਯੂਨੀਅਨਜ (ਜਿਸ ਵਿੱਚ ਏਟਕ- ਇੰਟਕ_ ਸੀਟੂ- ਐਫਟੂ - ਸੀਟੀਯੂ ਪੰਜਾਬ ਸ਼ਾਮਿਲ ਹਨ) ਦੀ ਮੀਟਿੰਗ ਕਾਮਰੇਡ ਗੁਰਜੀਤ ਸਿੰਘ ਜਗਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ
ਹੇਠ ਲਿਖੇ ਫੈਸਲੇ ਲਏ ਗਏ:
12 ਫਰਵਰੀ ਨੂੰ ਹੜਤਾਲ ਦੀ ਰੈਲੀ ਇਸ ਵਾਰ ਬੇਮਿਸਾਲ ਹੋਵੇਗੀ। ਬੱਸ ਸਟੈਂਡ ਲੁਧਿਆਣਾ ਤੇ ਸਵੇਰੇ 11 ਵਜੇ ਹੀ ਇਹ ਰੈਲੀ ਸ਼ੁਰੂ ਹੋ ਜਾਵੇਗੀ। ਮਜ਼ਦੂਰਾਂ ਦੇ ਕਾਫ਼ਿਲੇ ਇਸ ਵਾਰ ਵੀ ਵੱਧ ਚੜ੍ਹ ਕੇ ਆਉਣਗੇ।
ਹੜਤਾਲ ਦੀ ਰੈਲੀ ਤੋਂ ਪਹਿਲਾਂ ਚਾਰ ਥਾਵਾਂ ਤੇ ਰੈਲੀ ਦੇ ਸਬੰਧ ਵਿੱਚ ਪ੍ਰਚਾਰ ਕੀਤਾ ਜਾਵੇਗਾ ਜੋ ਇਸ ਤਰ੍ਹਾਂ ਹੈ:
5 ਫਰਵਰੀ ਵੀਰਵਾਰ ਚੀਮਾ ਚੌਂਕ ਵਿਖੇ ਸ਼ਾਮੀ 4 ਵਜੇ,
6 ਫਰਵਰੀ ਸ਼ੁਕਰਵਾਰ ਸਵੇਰੇ 10 ਵਜੇ ਨਗਰ ਨਿਗਮ ਜੋਨ ਸੀ,
7 ਫਰਵਰੀ ਸ਼ਨੀਵਾਰ ਸ਼ਾਮ 4 ਵਜੇ ਵਰਧਮਾਨ ਦੇ ਕੋਲ
8 ਫਰਵਰੀ ਐਤਵਾਰ ਸ਼ਾਮ 4 ਵਜੇ ਸ਼ੇਰਪੁਰ ਚੌਂਕ
ਆਉਂਦੇ ਦਿਨਾਂ ਵਿੱਚ ਇਸ ਹੜਤਾਲ ਦਿਉਣ ਤਿਆਰੀਆਂ ਤੁਹਾਨੂੰ ਇਨਕਲਾਬ ਦੀ ਦਸਤਕ ਦਾ ਅਹਿਸਾਸ ਵੀ ਕਰਾਉਣਗੀਆਂ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਮਈ ਦਿਵਸ ਦੀਆਂ ਕੁਰਬਾਨੀਆਂ ਦੀ ਚਮਕ ਨੂੰ ਧੁੰਦਲਾ ਕਰਨ ਦੀਆਂ ਸਾਜ਼ਿਸ਼ਾਂ ਵਾਲੇ ਹਰ ਕਦਮ ਨੂੰ ਰੋਕਣ ਲਈ ਤੱਤਪਰ ਹੈ ਮਜ਼ਦੂਰ ਜਮਾਤ।