Sunday, September 18, 2022

28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ 'ਤੇ ਛੁੱਟੀ ਕਿਓਂ ਨਹੀਂ ਕੀਤੀ ਜਾ ਰਹੀ?

18th September 2022 at 04:39 PM

ਕੁਲਦੀਪ ਭੋਲਾ ਅਤੇ ਕਰਮਵੀਰ ਬੱਧਨੀ ਨੇ ਕਿਹਾ ਇਸ ਨੂੰ ਦੋਗਲਾ ਚਿਹਰਾ

ਮੋਗਾ: 18 ਸਤੰਬਰ 2022: (ਕਾਮਰੇਡ ਸਕਰੀਨ ਮੋਗਾ ਟੀਮ)::

ਲੰਮੇ ਸੰਘਰਸ਼ਾਂ ਦੌਰਾਨ ਇਤਿਹਾਸਿਕ ਕਾਰਕਰਦਗੀ ਦਿਖਾਉਣ ਵਾਲੇ ਮੋਗਾ ਦੀ ਧਰਤੀ ਤੋਂ ਅੱਜ ਵੀ ਹੱਕ ਸੱਚ ਦੀ ਆਵਾਜ਼ ਲਗਾਤਾਰ ਬੁਲੰਦ ਹੁੰਦੀ ਰਹਿੰਦੀ ਹੈ। ਇਸ ਵਾਰ ਮੋਗਾ ਦੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਛੁੱਟੀ ਨਾ ਕੀਤੇ ਜਾਣ ਦੀ ਸਖਤ ਆਲੋਚਨਾ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਨਾਲ ਸਰਕਾਰ ਦਾ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। 

ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਵ ਭਾਰਤ ਨੌਜਵਾਨ ਸਭਾ, ਜ਼ਿਲ੍ਹਾ ਮੋਗਾ  ਵੱਲੋਂ ਪਰਮਗੁਣੀ ਭਗਤ ਸਿੰਘ ਦੇ 116ਵੇਂ ਜਨਮ ਦਿਨ 'ਤੇ ਜਲੰਧਰ ਦੀ ਧਰਤੀ 'ਤੇ ਕੀਤੇ ਜਾ ਰਹੇ ਵਲੰਟੀਅਰ ਮਾਰਚ ਅਤੇ ਸੰਮੇਲਨ ਦੀ ਤਿਆਰੀ ਦੇ ਸਬੰਧ 'ਚ ਵਿਦਿਆਰਥੀ/ਨੌਜਵਾਨ  ਵਲੰਟੀਅਰ ਟਰੇਨਿੰਗ ਕੈਂਪ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਜਿਲ੍ਹਾਂ ਆਗੂ ਸਵਰਾਜ ਖੋਸਾ ਅਤੇ ਸਰਵ ਭਾਰਤ ਨੌਜਵਾਨ ਸਭਾ ਦੇ ਜਿਲ੍ਹਾਂ ਪ੍ਰਧਾਨ ਜਗਵਿੰਦਰ ਕਾਕਾ ਦੀ ਪ੍ਰਧਾਨਗੀ ਹੇਠ ਲਗਾਇਆ ਗਿਆ, ਜਿਸ ਵਿੱਚ ਮੁੱਖ ਵਕਤਾ ਦੇ ਤੌਰ 'ਤੇ ਸਰਵ ਭਾਰਤ ਨੌਜਵਾਨ ਸਭਾ ਦੇ ਸਾਬਕੇ ਸੂਬਾ ਸਕੱਤਰ ਕੁਲਦੀਪ ਭੋਲਾ ਤੇ ਲੜਕੀਆਂ ਦੀ ਕੌਮੀ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ।

ਉਹਨਾਂ ਵਿਦਿਆਰਥੀਆਂ/ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਨੌਜਵਾਨਾਂ ਦਾ ਵਿਚਾਰਧਾਰਕ ਆਗੂ ਹੈ,ਉਸਦੇ ਜੀਵਨ ਤੋਂ ਪ੍ਰੇਰਨਾ ਲੈ ਜਵਾਨੀ ਸਮਾਜ ਨੂੰ ਬਦਲਣ ਲਈ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਪੰਜਾਬ ਦੀਆਂ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਜਜ਼ਬਾਤੀ ਤੌਰ 'ਤੇ ਨੌਜਵਾਨਾਂ ਨੂੰ ਭਗਤ ਸਿੰਘ ਦੇ ਨਾਮ 'ਤੇ ਗੁੰਮਰਾਹ ਕਰ ਲੈਣ ਵਾਲੀ ਮੌਜੂਦਾ ਸਰਕਾਰ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਤੋਂ ਕੋਹਾਂ ਦੂਰ ਹੈ। ਪਬਲਿਕ ਸੈਕਟਰ ਤਬਾਹ ਹੋ ਰਹੇ ਹਨ ਤੇ ਨਿੱਜੀਕਰਨ ਨੂੰ ਪਹਿਲ ਦਿੱਤੀ ਜਾ ਰਹੀ ਹੈ । ਬੇਰੁਜ਼ਗਾਰੀ , ਆਤਮਹੱਤਿਆ,  ਨਸ਼ੇ, ਮਾੜੀਆਂ ਸਿਹਤ ਸਹੂਲਤਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਗਤ ਸਿੰਘ ਵਰਗੀ ਪੱਗ ਬੰਨ੍ਹ ਕੇ ਉਸਦੇ ਨਕਲੀ ਪੈਰੋਕਾਰ ਹੋਣ ਦਾ ਗੁਮਰਾਹਕੁੰਨ ਪ੍ਰਚਾਰ ਕਰਨ ਵਾਲਾ ਮੁੱਖ ਮੰਤਰੀ ਭਗਤ ਸਿੰਘ ਦੇ ਜਨਮ ਦਿਨ 'ਤੇ ਸਰਕਾਰੀ ਛੁੱਟੀ ਦਾ ਐਲਾਨ ਕਰਨਾ ਵੀ ਜਰੂਰੀ ਨਹੀਂ ਸਮਝਦਾ।  ਪਰ ਭਗਤ ਸਿੰਘ ਨੂੰ ਨਵੀਂ ਪੀੜ੍ਹੀ ਨਾਲ ਜਾਣੂ ਕਰਵਾਉਣ ਤੇ ਉਸਦਾ ਲਗਾਤਾਰ ਜਨਮ ਦਿਨ ਮਨਾਉਣ ਦੀ ਰਵਾਇਤ ਦੇਣ ਵਾਲੀਆਂ ਜੱਥੇਬੰਦੀਆਂ ਹੁਣ ਵੀ ਉਸੇ ਤਰਾਂ ਭਗਤ ਸਿੰਘ ਦੀ ਅਸਲ ਵਿਚਾਰਧਾਰਾ ਨੂੰ ਅੱਗੇ ਲੈ ਜਾਕੇ ਜਵਾਨੀ ਨੂੰ ਚੇਤਨ ਕਰਨ ਦਾ ਕੰਮ ਕਰ ਰਹੀਆਂ ਹਨ।

ਸਰਬ ਭਾਰਤ ਨੌਜਵਾਨ ਸਭਾ ਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਸਾਥੀਆਂ ਨੇ ਦੱਸਿਆ ਕਿ ਭਗਤ ਸਿੰਘ ਦਾ ਜਨਮ ਦਿਨ ਹਰ ਸਾਲ ਵਾਂਗ ਜਲੰਧਰ ਦੇਸ਼ਭਗਤ ਯਾਦਗਾਰ, ਜਲੰਧਰ ਵਿਖੇ ਉਸੇ ਸਾਨੋ ਸੌਕਤ ਨਾਲ ਮਨਾਇਆ ਜਾਵੇਗਾ। ਇਸ ਕੰਮ ਲਈ ਨੌਜਵਾਨ ਵਰਗ ਨੂੰ ਚੇਤਨ ਕਰਨ ਲਈ ਵੱਖ ਵੱਖ ਪਿੰਡਾਂ,ਸ਼ਹਿਰਾਂ, ਬਲਾਕਾਂ ਵਿਚ ਮੀਟਿੰਗਾਂ/ਵਲੰਟੀਅਰ ਟਰੇਨਿੰਗ ਕੈਂਪਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ 28 ਸਤੰਬਰ ਭਗਤ ਸਿੰਘ ਦੇ ਜਨਮ ਦਿਨ ਵਾਲੇ ਦਿਨ ਸਰਕਾਰੀ ਛੁੱਟੀ ਦਾ ਐਲਾਨ ਕਰੇ । ਜਿਸ ਨਾਲ ਨਵੇਂ ਮੁੰਡੇ ਕੁੜੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਰਾਹੀਂ ਭਗਤ ਸਿੰਘ ਨਾਲ ਜੋੜਿਆ ਜਾ ਸਕੇਗਾ ਤੇ ਜਵਾਨੀ ਨੂੰ ਨਿਰਾਸ਼ਾ ਵਿੱਚੋਂ ਕੱਢ ਕੇ ਨਵੀਆਂ ਉਮੀਦਾਂ ਤੇ ਨਵੇਂ ਰਾਹਾਂ ਰਾਹੀਂ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਸਿਰਜਿਆ ਜਾ ਸਕੇਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜੱਥੇਬੰਦੀ ਦੇ ਜਿਲ੍ਹਾਂ ਮੀਤ ਸਕੱਤਰ ਹਰਪ੍ਰੀਤ ਬਾਵਾ,ਲਖਵੀਰ ਸਿੰਘ ਰਾਜੂ,ਜਬਰਜੰਗ ਮਹੇਸਰੀ,ਸੁੱਖਾ ਮਹੇਸਰੀ, ਜਸਕਰਨ ਮੋਗਾ,ਰਵਿੰਦਰ ਕੌਰ ਚੋਟੀਆ, ਹਰਜੀਤ ਸਿੰਘ, ਗਗੜਾ ਮੋਗਾ,ਸੁਖਚੈਨ ਖੋਸਾ,ਗੁਰਮੀਤ ਮੋਗਾ, ਆਦਿ ਹਾਜ਼ਰ ਸਨ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Sunday, September 11, 2022

ਪਰਮਗੁਣੀ ਭਗਤ ਸਿੰਘ ਦੇ ਜਨਮ ਦਿਨ 'ਤੇ ਮੋਗਾ ਵਿੱਚੋਂ ਜਾਣਗੇ ਵਿਸ਼ਾਲ ਕਾਫ਼ਿਲੇ

 Sunday 11th September 2022 at 04:12 PM

ਇਹ ਵਿਸ਼ਾਲ ਕਾਫ਼ਿਲੇ ਜਲੰਧਰ ਪੁੱਜਣਗੇ-ਕਰਮਵੀਰ ਬੱਧਨੀ/ਗੁਰਾਦਿੱਤਾ ਦੀਨਾ


ਮੋਗਾ: 11 ਸਤੰਬਰ 2022: (ਕਾਮਰੇਡ ਸਕਰੀਨ ਬਿਊਰੋ)::

ਕਰਮਵੀਰ ਬੱਧਨੀ 
ਹੁਣ ਜਦੋਂ ਕਿ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਤੋਂ ਡਰੇ ਹੋਏ ਲੋਕ ਸ਼ਹੀਦ ਭਗਤ ਸਿੰਘ ਦੇ ਅਕਸ ਨੂੰ ਧੁੰਦਲਾ ਕਰਨ ਦੀ ਨਾਕਾਮ ਕੋਸ਼ਿਸ਼ ਵਾਲਿਆਂ ਹਨੇਰੀਆਂ ਚਲਾ ਰਹੇ ਹਨ ਉਦੋਂ ਇਹਨਾਂ ਕੂੜ ਹਨੇਰੀਆਂ ਦੇ ਖਿਲਾਫ ਨਿੱਤਰੇ ਹਨ ਖੱਬੇਪੱਖੀ ਵਿਚਾਰਾਂ ਤੋਂ ਪ੍ਰਭਾਵਿਤ ਨੌਜਵਾਨ ਮੁੰਡੇ ਕੁੜੀਆਂ। ਦਲੀਲ ਦੇ ਹਥਿਆਰਾਂ ਨਾਲ ਲੈਸ ਇਹਨਾਂ ਨੌਜਵਾਨਾਂ ਮੁਟਿਆਰਾਂ ਸਾਹਮਣੇ ਕੂੜ ਦੀ ਕੋਈ ਹਨੇਰੀ ਟਿਕਣ ਵਾਲੀ ਨਹੀਂ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਨ ਮੌਕੇ ਇਹਨਾਂ ਦੇ ਵਿਸ਼ਾਲ ਕਾਫ਼ਿਲੇ ਇੱਕ ਨਵਾਂ ਇਤਿਹਾਸ ਰਚਣਗੇ। 

ਸਰਬ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਮੋਗਾ ਵਲੋਂ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਇਕ ਵਿਸ਼ੇਸ਼ ਮੀਟਿੰਗ ਜਸਪ੍ਰੀਤ ਬੱਧਨੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਨ ਲਈ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾਈ ਸਕੱਤਰ ਕੁਲਦੀਪ ਭੋਲਾ ਅਤੇ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਵਿਸ਼ੇਸ਼ ਤੌਰ 'ਤੇ ਪਹੁੰਚੇ। 

ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਰਮਵੀਰ ਕੌਰ ਬੱਧਨੀ ਨੇ ਕਿਹਾ ਕਿ ਅੱਜ ਦੀ ਜਵਾਨੀ ਭਗਤ ਸਿੰਘ ਨੂੰ ਆਪਣਾ ਵਿਚਾਰਧਾਰਕ ਆਗੂ ਮੰਨਦੀ ਹੈ, ਭਗਤ ਸਿੰਘ ਜਵਾਨੀ ਦਾ ਹੀਰੋ ਹੈ ਪਰ ਕਾਰਪੋਰਟ ਘਰਾਣਿਆਂ ਪੱਖੀ ਲੋਕਾਂ  ਵੱਲੋਂ ਭਗਤ ਸਿੰਘ ਦਾ ਅਕਸ ਵਿਗਾੜਨ ਦੀਆਂ ਕੋਝੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਨੂੰ ਪੰਜਾਬ ਦੀ ਦੇਸ਼ ਦੀ ਜਵਾਨੀ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। 

ਇਸੇ ਮਕਸਦ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਭਗਤ ਸਿੰਘ ਦਾ ਜਨਮ ਦਿਨ ਸ਼ਾਨੋ ਸ਼ੌਕਤ ਨਾਲ ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ। ਉਹ ਇਸ ਦਿਨ ਨੂੰ 'ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ' ਬਨੇਗਾ ਪ੍ਰਾਪਤੀ ਸੰਕਲਪ ਦਿਵਸ ਵਜੋਂ ਮਨਾਉਦਿਆਂ' ਭਗਤ ਸਿੰਘ ਦੀ ਫੋਟੋ ਵਾਲੀਆਂ ਲਾਲ ਵਰਦੀਆਂ' ਪਹਿਨ ਕੇ ਜਲੰਧਰ ਦੀ ਧਰਤੀ ਅਤੇ ਬਜ਼ਾਰਾਂ ਵਿੱਚ ਵਲੰਟੀਅਰ ਸੰਮੇਲਨ ਵਿੱਚ ਮਾਰਚ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਇਸ ਵਲੰਟੀਅਰ ਸੰਮੇਲਨ ਅਤੇ ਮਾਰਚ ਦਾ ਮਕਸਦ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਪ੍ਰਾਪਤੀ ਲਈ ਬੇਰੁਜ਼ਗਾਰਾਂ ਦੀ ਲਾਮਬੰਦੀ ਕਰਨਾ ਹੈ। 

ਸਾਥੀ ਕੁਲਦੀਪ ਭੋਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਇੱਕ ਪਾਸੇ ਸਰਕਾਰਾਂ ਰੁਜ਼ਗਾਰ ਦੇ ਵਾਅਦੇ ਕਰਦੀਆਂ ਹਨ ਉੱਥੇ ਦੂਜੇ ਪਾਸੇ 1158 ਅਧਿਆਪਕਾਂ ਦੀ ਨਿਯੁਕਤੀ ਤੇ ਰੋਕ ਲਾਉਣਾ ਉਨ੍ਹਾਂ ਦੀ ਰੁਜ਼ਗਾਰ ਪ੍ਰਤੀ ਸੁਹਿਰਦਗੀ ਨੂੰ ਸਪਸ਼ਟ ਕਰਦੀ ਹੈ।ਰਿਟਾਇਰ ਵਿਅਕਤੀਆਂ ਨੂੰ ਦੁਬਾਰਾ ਭਰਤੀ ਕਰਨ ਦੀ ਬਿਆਨਬਾਜ਼ੀ ਕਰਨਾ ਵੀ ਅੱਜ ਦੀ ਨੌਜਵਾਨੀ ਲਈ ਵੱਡਾ ਖ਼ਤਰਾ ਹੈ। ਸੋ ਅੱਜ ਲੋੜ ਹੈ ਕਿ ਭਗਤ ਸਿੰਘ ਦੀ ਵਿਚਾਰਧਾਰਾ ਇਨਕਲਾਬ ਦਾ ਅਸਲ ਮਤਲਬ ਅੱਜ ਦੀ ਨੌਜਵਾਨੀ ਨੂੰ ਸਮਝਾਇਆ ਜਾਵੇ ਤੇ ਪੰਜਾਬ ਦੀ ਜਵਾਨੀ ਨੂੰ ਰੁਜ਼ਗਾਰ ਦੇ ਮੁੱਦੇ ਤੇ ਜਲੰਧਰ ਵਿੱਚ ਭਗਤ ਸਿੰਘ ਦੇ ਜਨਮ ਦਿਨ ਤੇ ਵੱਡੀ ਤੋਂ ਵੱਡੀ ਗਿਣਤੀ ਵਿੱਚ ਇਕੱਤਰ ਕੀਤਾ ਜਾਵੇ। ਇਸ ਸੰਬੰਧੀ ਵਿਸਥਾਰ ਨਾਲ ਵਿਚਾਰਾਂ ਹੋਈਆਂ। 

ਇਸ ਮੀਟਿੰਗ ਨੂੰ ਗੁਰਾਦਿੱਤਾ ਦੀਨਾ, ਜਿਲ੍ਹਾ ਸਕੱਤਰ ਨੇ ਸੰਬੋਧਨ ਕਰਦਿਆਂ ਆਏ ਆਗੂਆਂ ਨੂੰ ਵਿਸ਼ਵਾਸ਼ ਦਵਾਇਆ ਕਿ ਮੋਗੇ ਵਿੱਚੋਂ ਵੱਡੀ ਗਿਣਤੀ 'ਚ  ਨੌਜਵਾਨ ਅਤੇ ਵਿਦਿਆਰਥੀ ਭਗਤ ਸਿੰਘ ਦੀ ਫੋਟੋ ਅਤੇ ਬਨੇਗਾ ਵਾਲੀਆਂ ਲਾਲ ਟੀ ਸ਼ਰਟਾਂ ਪਹਿਨ ਕੇ ਸ਼ਮੂਲੀਅਤ ਕਰਦੇ ਬਨੇਗਾ ਦੀ ਪ੍ਰਾਪਤੀ ਲਈ ਅਵਾਜ਼ ਬੁਲੰਦ ਕਰਨਗੇ ਅਤੇ ਨਾਲ ਦੀ ਨਾਲ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨਗੇ। ਇਸ ਸਮੇਂ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਜਗਸੀਰ ਖੋਸਾ ਵੀ ਹਾਜ਼ਰ ਸਨ।  ਵੱਖ ਵੱਖ ਬਲਾਕਾਂ ਵਿਚੋਂ ਵਿਦਿਆਰਥੀ ਆਗੂ ਬਲਕਰਨ ਲੋਹਟ,ਸਵਰਾਜ ਖੋਸਾ,ਹਰਪ੍ਰੀਤ ਨਿਹਾਲ ਸਿੰਘ ਵਾਲਾ, ਨਵਜੋਤ ਬਿਲਾਸਪੁਰ, ਕਿਰਨਦੀਪ ਬੱਧਨੀ, ਜੀਵਨ ਸਿੰਘ ਜੋਗੇਵਾਲਾ, ਲਖਵੀਰ ਸਿੰਘ, ਜਬਰਜੰਗ ਸਿੰਘ ਆਦਿ ਹਾਜ਼ਰ ਹੋਏ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, September 9, 2022

CPI ਦੇ ਸੂਬਾ ਸੰਮੇਲਨ ਨੇ ਫਾਸ਼ੀਵਾਦੀ ਸਰਕਾਰ ਨੂੰ ਹਟਾਉਣ ਦਾ ਸੱਦਾ ਦੁਹਰਾਇਆ

ਅਮਰਜੀਤ ਕੌਰ ਵੱਲੋਂ ਸੱਤਾ ਬਦਲੀ ਦੀਆਂ ਤਿਆਰੀਆਂ ਤੇਜ਼ ਕਰਨ ਦਾ ਸੱਦਾ

73 ਮੈਂਬਰੀ ਸੂਬਾ ਕੌਂਸਿਲ ਅਤੇ 9 ਮੈਂਬਰੀ ਕੰਟਰੋਲ ਕਮਿਸ਼ਨ ਦੀ ਵੀ ਨਵੀਂ ਚੋਣ 


ਜਲੰਧਰ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਹੁਣ ਜਦੋਂ ਕਿ ਬੀਜੇਪੀ ਅਤੇ ਉਸਦੇ ਹਮਾਇਤੀ 2047 ਤੱਕ ਦੇ ਸੁਪਨਿਆਂ ਦੀ ਚਰਚਾ ਕਰ ਰਹੇ ਹਨ ਉਦੋਂ ਸੀਪੀਆਈ ਦੀ ਜੋਸ਼ੀਲੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਇਹਨਾਂ ਸੁਪਨਿਆਂ 'ਤੇ ਤਿੱਖਾ ਵਾਰ ਕਰਦਿਆਂ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਦਾ ਸੱਦਾ ਦਿੱਤਾ ਹੈ। ਕਾਮਰੇਡ ਅਮਰਜੀਤ ਕੌਰ ਨੇ ਇੱਕ ਵਾਰ ਫਿਰ ਇਸ ਮਕਸਦ ਲਈ ਤਿਆਰੀਆਂ ਹੋਰ ਤੇਜ਼ ਕਰਨ ਦਾ ਸੱਦਾ ਅਤੇ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਸੀਂ ਵਿਚ ਕੋਈ ਕਮੀ ਨਹੀਂ ਆਉਣ ਦਿਆਂਗੇ।  

ਮੈਡਮ ਅਮਰਜੀਤ ਕੌਰ ਨੇ ਕਿਹਾ ਕਿ "ਖੱਬੀਆਂ ਅਤੇ ਜਮਹੂਰੀ ਧਿਰਾਂ ਦੀ ਫਾਸ਼ੀਵਾਦੀ ਤਾਕਤਾਂ ਨਾਲ ਆਰ-ਪਾਰ ਦੀ ਲੜਾਈ ਦਾ ਸਮਾਂ ਸਾਡੇ ਸਾਹਮਣੇ ਹੈ।  ਜੇ ਫਾਸ਼ੀਵਾਦੀ ਪੂਰੀ ਵਿਰੋਧੀ ਧਿਰ ਨੂੰ ਖ਼ਤਮ ਕਰਨ ਦੇ ਘਿਨਾਉਣੇ ਕਾਰੇ ਲਈ ਸਰਗਰਮ ਹਨ ਤਾਂ ਸਾਨੂੰ ਖ਼ਤਰਨਾਕ ਹਕੂਮਤ ਨੂੰ ਗੱਦੀਓਂ ਲਾਹੁਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਲੈਣੀ ਚਾਹੀਦੀ ਹੈ।" ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਦੋ ਦਿਨਾਂ ਪੰਜਾਬ ਸੂਬਾ ਕਾਨਫਰੰਸ ਵਿੱਚ ਨਿਗਰਾਨ ਵਜੋਂ ਸ਼ਾਮਲ ਹੋਈ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ ਨੇ ਕੀਤਾ। ਅੱਜ ਇਸ ਕਾਨਫਰੰਸ ਦਾ ਅੰਤਲਾ ਦਿਨ ਸੀ। 

ਉਹਨਾਂ  ਕਿਹਾ ਕਿ ਅੱਜ ਇਸ ਸੂਬਾ ਕਾਨਫਰੰਸ ਵਿੱਚੋਂ ਅਸੀਂ ਫਾਸ਼ੀਵਾਦ ਵਿਰੁੱਧ ਲੜਾਈ ਦੀ ਪੂਰੀ ਤਿਆਰੀ ਦਾ ਅਹਿਦ ਕਰਕੇ ਹੀ ਵਾਪਿਸ ਜਾਵਾਂਗੇ। ਉਹਨਾਂ ਕਿਹਾ ਕਿ ਭਾਰਤ ਦੇ ਲੋਕ ਜੋ ਖੱਬੀਆਂ ਧਿਰਾਂ ਤੋਂ ਆਸ ਰੱਖਦੇ ਹਨ, ਅਸੀਂ ਉਸ ‘ਤੇ ਪੂਰਾ ਉਤਰਨ ਲਈ ਪੂਰਾ ਵਾਹ ਲਾ ਦਿਆਂਗੇ। ਅਸੀਂ ਪੂਰੀ ਤਾਕਤ ਝੂਕ ਦਿਆਂਗੇ। ਉਹਨਾਂ ਕਿਹਾ ਕਿ ਖੱਬੀਆਂ ਧਿਰਾਂ ਦੀ ਏਕਤਾ ਤੇ ਤਾਕਤ ਕਿਸਾਨ ਅੰਦੋਲਨ ਦੌਰਾਨ ਸਿੱਧ ਹੋ ਚੁੱਕੀ ਹੈ। ਇਸ ਲਈ ਭਵਿੱਖ ਵਿੱਚ ਵੀ ਆਪਸੀ ਮਤਭੇਦ ਪਾਸੇ ਰੱਖ ਕੇ ਅੱਗੇ ਵਧਣ ਦੀ ਲੋੜ ਹੈ।  

ਡੈਲੀਗੇਟ ਅਜਲਾਸ ਵਿੱਚ ਪੇਸ਼ ਕੀਤੀ ਗਈ ਰਿਪੋਰਟ ‘ਤੇ ਹੋਈ ਬਹਿਸ ਦਾ ਜਵਾਬ ਦਿੰਦਿਆਂ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਸਾਨੂੰ ਆਲੋਚਨਾ ਕਰਨ ਵੇਲੇ ਬੋਲੀ ਗਈ ਭਾਸ਼ਾ ਵਿੱਚ ਸੰਤੁਲਨ ਕਾਇਮ ਰੱਖਣਾ ਚਾਹੀਦਾ ਹੈ। ਉਹਨਾਂ ਡੈਲੀਗੇਟਾਂ ਵੱਲੋਂ ਕੀਤੀ ਗਈ ਆਲੋਚਨਾ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਅਸੀਂ ਇੱਕ ਪਰਵਾਰ ਹਾਂ। ਅਸੀਂ ਇੱਕ ਪਰਿਵਾਰ ਵਾਂਗ ਹੀ ਰਹੇ ਹਾਂ ਅਤੇ ਇੱਕ ਪਰਿਵਾਰ ਵਾਂਗ ਹੀ ਰਹਾਂਗੇ। 

ਸੀ ਪੀ ਆਈ ਤੇ ਇਸ ਦੀਆਂ ਅਵਾਮੀ ਜਥੇਬੰਦੀਆਂ ਦੀ ਤਾਕਤ ਦੀ ਗੱਲ ਕਰਦਿਆਂ ਸਾਥੀ ਬਰਾੜ ਨੇ ਕਿਹਾ ਕਿ ਕਿਸਾਨ ਅੰਦੋਲਨ ਨੇ ਸੀ ਪੀ ਆਈ ਦੇ ਹੱਕਾਂ ਲਈ ਲੜਾਕੂ ਖਾਸੇ ਨੂੰ ਸਿੱਧ ਕਰ ਦਿੱਤਾ ਹੈ। ਇਸ ਖ਼ਾਸੇ ਨੇ ਹੁਣ ਫਿਰ ਕ੍ਰਿਸ਼ਮੇ ਦਿਖਾਉਣੇ ਹਨ। ਜ਼ਿਕਰਯੋਗ ਹੈ ਕਿ ਸੀਪੀਆਈ ਦੇ ਹਰ ਵਿੰਗ ਨਾਲ ਸਬੰਧਤ ਆਗੂ ਕਿਸਾਨ ਅੰਦੋਲਨ ਵੇਲੇ ਕਿਸਾਨ ਮੋਰਚੇ ਵਿਚ ਪਹੁੰਚਦੇ ਰਹੇ ਹਨ ਅਤੇ ਕਿਸਾਨਾਂ ਨੂੰ ਹੱਲਾਸ਼ੇਰੀ ਵੀ ਦੇਂਦੇ ਰਹੇ ਹਨ। 

ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਸੂਬਾ ਕਾਨਫਰੰਸ ਦੇ ਦੂਜੇ ਦਿਨ (9 ਸਤੰਬਰ) ਸੀ ਪੀ ਆਈ ਦੀ ਪੰਜਾਬ ਇਕਾਈ ਦੇ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੇਸ਼ ਕੀਤੀ ਰਿਪੋਰਟ ‘ਤੇ ਭਖਵੀਂ ਬਹਿਸ ਵੀ ਹੋਈ। ਇਸ ਬਹਿਸ ਵਿੱਚ 57 ਸਾਥੀਆਂ ਨੇ ਹਿੱਸਾ ਲਿਆ। ਇਸ ਦੌਰਾਨ 73 ਮੈਂਬਰ ਸੂਬਾ ਕੌਂਸਲ ਲਈ ਚੁਣੇ ਗਏ। ਇਨ੍ਹਾਂ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ 9 ਅਤੇ ਉਮੀਦਵਾਰ ਮੈਂਬਰਾਂ ਵਜੋਂ 7 ਮੈਂਬਰਾਂ ਦੀ ਚੋਣ ਕੀਤੀ ਗਈ। ਕਾਮਰੇਡ ਬਰਾੜ ਨੇ ਇਸ ਚੋਣ ਦੀ ਪ੍ਰਵਾਨਗੀ ਮੰਗੀ ਤਾਂ ਹਾਊਸ ਵੱਲੋਂ ਹੱਥ ਖੜੇ ਕਰਕੇ ਪ੍ਰਵਾਨਗੀ ਦਿੱਤੀ ਗਈ। ਇਸ ਤੋਂ ਬਾਅਦ ਚੁਣੀ ਗਈ ਸੂਬਾ ਕੌਂਸਲ ਨੇ ਇੱਕ ਰਾਇ ਹੁੰਦਿਆਂ ਕਾਮਰੇਡ ਬੰਤ ਸਿੰਘ ਬਰਾੜ ਨੂੰ ਮੁੜ ਸੂਬਾ ਸਕੱਤਰ ਚੁਣ ਲਿਆ। ਇਸ ਐਲਾਨ ਨਾਲ ਸਾਰੇ ਹਾਲ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਕਿਓਂਕਿ ਬੰਤ ਬਰਾੜ ਲੋਕਾਂ ਨਾਲ ਜੁੜੇ ਹੋਏ ਲੀਡਰ ਹਨ। ਆਮ ਲੋਕਾਂ ਨਾਲ, ਆਪਣੇ ਕੇਦਰ ਨਾਲ ਫੁਟਪਠਾਣਾ ਅਤੇ ਸੜਕਾਂ 'ਤੇ ਤੁਰਨੋਂ ਵੀ ਕਦੇ ਗੁਰੇਜ਼ ਨਹੀਂ ਕਰਦੇ। 

ਇਸੇ ਦੌਰਾਨ ਕਿਸਾਨ ਆਗੂ ਲਖਬੀਰ ਸਿੰਘ ਨਿਜ਼ਾਮਪੁਰਾ ਨੇ ਕਿਸਾਨੀ ਨਾਲ ਸੰਬੰਧਤ 10 ਮੰਗਾਂ ਵਾਲਾ ਮਤਾ ਪੇਸ਼ ਕੀਤਾ।  ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ ਵੱਲੋਂ ਖੇਤ ਮਜ਼ਦੂਰਾਂ ਦੀ ਮੰਦੀ ਹਾਲਤ ਨੂੰ ਸੁਧਾਰਨ ਸੰਬੰਧੀ ਮਤਾ ਪੇਸ਼ ਕੀਤਾ। ਕਾਮਰੇਡ ਅਰੁਣ ਮਿੱਤਰਾ ਨੇ ਸਿਹਤ ਸਮੱਸਿਆਵਾਂ ਨੂੰ ਹੱਲ ਕਰਵਾਉਣ ਸੰਬੰਧੀ ਮਤਾ ਪੇਸ਼ ਕੀਤਾ। ਇਸ ਸੰਬੰਧੀ ਡਾਕਟਰ ਅਰੁਣ ਮਿੱਤਰਾ ਮੀਡੀਆ ਵਿਚ ਵੀ ਲੰਮੇ ਸਮੇਂ ਤੋਂ ਲਿਖਦੇ ਚਲੇ ਆ ਰਹੇ ਹਨ।  ਇਹ ਸਾਰੇ ਮਤੇ ਕੁਝ ਵਾਧੇ ਅਤੇ ਸੋਧਾਂ ਸਮੇਤ ਹਾਊਸ ਵੱਲੋਂ ਪਾਸ ਕਰ ਦਿੱਤੇ ਗਏ। 

ਪੰਜਾਬ ਇਸਤਰੀ ਸਭਾ ਦੀ ਜਨਰਲ ਸਕੱਤਰ ਰਜਿੰਦਰਪਾਲ ਕੌਰ ਵੱਲੋਂ ਸ਼ੁਰੂ ਕਰਵਾਈ ਗਈ ਬਹਿਸ ਵਿੱਚ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਕਾਮਰੇਡ ਜਗਰੂਪ ਸਿੰਘ, ਸੁਖਜਿੰਦਰ ਮਹੇਸ਼ਰੀ, ਵਿੱਕੀ ਮਹੇਸ਼ਰੀ, ਚਰਨਜੀਤ ਛਾਂਗਾਰਾਏ, ਕਿਸਾਨ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਲਵਪ੍ਰੀਤ ਸਿੰਘ ਮਾੜੀਮੇਘਾ, ਚਰਨਜੀਤ ਥੰਮੂਵਾਲ, ਕੇਂਦਰੀ ਪੰਜਾਬ ਲੇਖਕ ਸਭਾ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ, ਸੁਰਿੰਦਰ ਢੰਡੀਆਂ, ਰੁਪਿੰਦਰ ਕੌਰ ਮਾੜੀਮੇਘਾ, ਡੀ ਪੀ ਮੌੜ, ਕਾਮਰੇਡ ਪਰਮਜੀਤ ਢਾਬਾਂ, ਬਲਕਰਨ ਸਿੰਘ ਬਰਾੜ, ਕੁਲਦੀਪ ਸਿੰਘ ਭੋਲਾ, ਹਰਦੇਵ ਸਿੰਘ ਬਖਸ਼ੀਵਾਲਾ, ਕਰਮਵੀਰ ਕੌਰ ਬੱਧਨੀ, ਰਾਜ ਕੁਮਾਰ ਚੰਡੀਗੜ੍ਹ, ਸਿਮਰਤ ਕੌਰ ਫਤਿਹਗੜ੍ਹ ਸਾਹਿਬ, ਖੁਸ਼ੀਆ ਸਿੰਘ ਬਰਨਾਲਾ ਅਤੇ ਦਸਵਿੰਦਰ ਕੌਰ ਅੰਮਿ੍ਤਸਰ ਆਦਿ ਨੇ ਹਿੱਸਾ ਲਿਆ। ਦੂਸਰੇ ਦਿਨ ਦੀ ਕਾਨਫਰੰਸ ਦੇ ਆਗਾਜ਼ ਵਿੱਚ ਲੀਲਾ ਖਾਨ ਧੂਰੀ, ਨਿਰਮਲ ਸਿੰਘ ਬਟੜਿਆਣਾ ਅਤੇ ਕਾਮਰੇਡ ਚਰਨ ਸਿੰਘ ਤਰਨ ਤਾਰਨ ਨੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕੀਤੀ। ਇਸ ਲੋਕ ਸੰਗੀਤ ਨੇ ਇਸ ਵਾਰ ਵੀ ਇਨਕਲਾਬੀ ਜਜ਼ਬਾਤਾਂ ਦੀ ਤਰਜਮਾਨੀ ਕੀਤੀ ਅਤੇ ਹਾਲ ਵਿਚ ਮੌਜੂਦ ਦਰਸ਼ਕਾਂ ਅਤੇ ਸਰੋਤਿਆਂ ਦੇ ਦਿਲਾਂ ਵਿਚ ਇੱਕ ਨਵਾਂ ਜੋਸ਼ ਭਰਿਆ। ਗੀਤ ਸੰਗੀਤ ਵਾਲੇ ਮਾਹੌਲ ਨੇ ਪੰਜਾਬ ਦੇ ਰੰਗ ਨੂੰ ਵੀ ਗੂਹੜਾ ਕੀਤਾ। 

ਅੱਜ ਖਤਮ ਹੋਈ ਇਸ ਸੂਬਾ ਕਾਨਫਰੰਸ ਵਿੱਚ ਸੀ ਪੀ ਆਈ ਦੀ ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਕਾਮਰੇਡ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਇਸਤਰੀ ਸਭਾ ਦੀ ਪ੍ਰਧਾਨ ਕਾਮਰੇਡ ਕੁਸ਼ਲ ਭੌਰਾ, ਸੀ ਪੀ ਆਈ ਦੇ ਮੀਤ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਪੰਜਾਬ ਇਸਤਰੀ ਸਭਾ ਦੀ ਜਾਇੰਟ ਸਕੱਤਰ ਨਰਿੰਦਰ ਕੌਰ ਸੋਹਲ, ਕਾਮਰੇਡ ਅਮਰਜੀਤ ਸਿੰਘ ਆਸਲ, "ਨਵਾਂ ਜ਼ਮਾਨਾ" ਦੇ ਸੰਪਾਦਕ ਚੰਦ ਫਤਿਹਪੁਰੀ, ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਐਡਵੋਕੇਟ ਗੁਰਮੀਤ ਸ਼ੁਗਲੀ, ਐਡਵੋਕੇਟ ਰਜਿੰਦਰ ਸਿੰਘ ਮੰਡ, ਕਾਮਰੇਡ ਸੰਤੋਸ਼ ਬਰਾੜ ਤੇ ਕਾਮਰੇਡ ਸਤਪਾਲ ਭਗਤ ਆਦਿ ਹਾਜ਼ਰ ਸਨ। ਇਹਨਾਂ ਨੇ ਪੰਜਾਬ ਭਰ ਵਿੱਚੋਂ ਆਏ ਡੈਲੀਗੇਟਾਂ ਦਾ ਸੁਆਗਤ ਵੀ ਕੀਤਾ ਅਤੇ ਆਪਣੀਆਂ ਡਿਊਟੀਆਂ ਵੀ ਨਿਭਾਈਆਂ। 

ਇਹ ਵੀਡੀਓ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ


ਹੁਣ ਮੋਦੀ ਸਰਕਾਰ ਨੂੰ ਉਖਾੜ ਸੁੱਟਣ ਵਾਲੇ ਸੰਕਲਪ 'ਤੇ ਅਮਲ ਤੇਜ਼ ਹੋਣ ਲੱਗਿਆ ਹੈ। ਲੜਾਈ ਸੌਖੀ ਨਹੀਂ। ਸੱਤਾ ਧਿਰ ਕੋਲ ਬਹੁਤ ਸਾਰੇ ਹਥਕੰਡੇ ਅਤੇ ਸ਼ਕਤੀਆਂ ਹਨ ਜਿਹਨਾਂ ਦਾ ਮੁਕਾਬਲਾ ਕਾਮਰੇਡਾਂ ਨੰ ਨੰਗੇ ਧੜ ਕਰਨਾ ਪੈਣਾ ਹੈ। ਸੀਮਿਤ ਸਾਧਨਾਂ ਅਤੇ ਸੀਮਿਤ ਕੇਡਰ ਦੇ ਨਾਲ ਇੱਕ ਇਤਿਹਾਸਿਕ ਜੰਗ ਉਹਨਾਂ ਦੀ ਉਡੀਕ ਕਰ ਰਹੀ ਹੈ ਜਿਸ ਵਿਚ ਉਹਨਾਂ ਹਰ ਹਾਲ ਵਿੱਚ ਜੇਤੂ ਹੋਣਾ ਹੈ। ਇਸਤੋਂ ਬਿਨਾ ਕੋਈ ਚਾਰਾ ਹੀ ਨਹੀਂ। ਮੋਦੀ ਸਰਕਾਰ ਨੂੰ ਹਟਾਉਣ ਦੀ ਗੱਲ ਕਾਮਰੇਡ ਅਮਰਜੀਤ ਕੌਰ ਮਾਰਚ ਦੇ ਬੰਦ ਦੌਰਾਨ ਵੀ ਕਰ ਚੁੱਕੇ ਹਨ। ਉਸ ਵੇਲੇ ਦੀ ਵੀਡੀਆ ਵੀ ਇਥੇ ਦਿੱਤੀ ਜਾ ਰਹੀ ਹੈ। ਇਹ ਇੱਕ ਇਤਿਹਾਸਿਕ ਵੀਡੀਓ ਹੈ ਜਿਹੜੀ ਤੁਸੀਂ ਇਥੇ ਕਲਿੱਕ ਕਰ ਕੇ ਵੀ ਦੇਖ ਸਕਦੇ ਹੋ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

CPI ਦੀ ਸੂਬਾ ਕਾਨਫਰੰਸ ਵੀ ਪੁਰਾਣੇ ਬਜ਼ੁਰਗਾਂ ਨੂੰ ਸੁਣਦੀ ਤਾਂ ਚੰਗਾ ਰਹਿੰਦਾ

ਅੱਜ ਵੀ ਪ੍ਰਸੰਗਿਕ ਹਨ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਤਜਰਬੇ 

ਲੁਧਿਆਣਾ: 9 ਸਤੰਬਰ 2022: (ਕਾਮਰੇਡ ਸਕਰੀਨ ਟੀਮ)::

ਗੱਲ ਸ਼ਾਇਦ ਨਵੰਬਰ 2019 ਦੀ ਹੈ।
 ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ
ਅਸੀਂ ਜਾਣਨਾ ਚਾਹੁੰਦੇ ਸਾਂ ਉਸ ਅਮੀਰ ਵਿਰਸੇ ਦੀ ਹਕੀਕਤ ਜਦੋਂ ਸੀਪੀਆਈ ਦੀ ਪੂਰੀ ਚੜ੍ਹਤ ਹੁੰਦੀ ਸੀ। ਲਾਲ ਝੰਡੇ ਦਾ ਦਬਦਬਾ ਹੁੰਦਾ ਸੀ ਪਰ ਇਸ ਦਬਦਬੇ ਵਿੱਚ ਆਮ ਕਿਰਤੀ ਲੋਕਾਂ ਲਈ ਕੋਈ ਡਰ ਜਾਂ ਭੈਅ ਕਦੇ ਵੀ ਨਹੀਂ ਸੀ। ਸਿਰਫ ਸ਼ੋਸ਼ਣ ਕਰਨ ਵਾਲੇ ਜਾਂ ਨਜਾਇਜ਼ ਢੰਗ ਤਰੀਕਿਆਂ ਨਾਲ ਅਮੀਰ ਬਣੇ ਲੋਕ ਹੀ ਇਸ ਤਰ੍ਹਾਂ ਦੀ ਡਰ ਵਾਲੀ ਭਾਵਨਾ ਦਾ ਸ਼ਿਕਾਰ ਹੁੰਦੇ ਸਨ। ਕਮਿਊਨਿਸਟਾਂ ਨੇ ਕਦੇ ਦਹਿਸ਼ਤ ਵਾਲੀ ਨੀਤੀ ਨਹੀਂ ਸੀ ਵਰਤੀ। ਬਸ ਇੱਕ ਸੱਚ ਦੀ ਗੱਲ ਅਤੇ ਹਰ ਪਿੰਡ ਵਿੱਚ ਕਮਿਊਨਿਸਟਾਂ ਦੀ ਕਦਰ ਹੁੰਦੀ ਸੀ। 

ਜੇ ਕਿਸੇ ਪਿੰਡ, ਮਹੱਲੇ ਜਾਂ ਬਲਾਕ ਵਿੱਚ ਕੋਈ ਮੀਟਿੰਗ ਵੀ ਹੁੰਦੀ ਸੀ ਤਾਂ ਉਸਦੇ ਆਲੇ ਦੁਆਲੇ ਹਰ ਪਾਸੇ ਚੋਹਾਂ ਦਿਸ਼ਾਵਾਂ ਵਿਚ ਇਸ ਬਾਰੇ ਪਤਾ ਲੱਗਦਾ ਸੀ। ਜਿਹੜੇ ਕਿਸੇ ਵੀ ਤਰ੍ਹਾਂ ਕਮਿਊਨਿਸਟਾਂ ਨਾਲ ਸਬੰਧਤ ਨਹੀਂ ਸਨ ਹੁੰਦੇ ਉਹਨਾਂ ਦੇ ਘਰਾਂ ਵਿਚ ਵੀ ਲਾਲ ਝੰਡੇ ਦੇ ਨਾਅਰੇ ਅਤੇ ਗੀਤ ਪਹੁੰਚਿਆ ਕਰਦੇ ਸਨ। ਹੁਣ ਦੀ ਹਾਲਤ ਬਾਰੇ ਕੀ ਕਿਹਾ ਜਾਏ?  ਸੂਬਾਈ ਕਾਨਫਰੰਸ ਬਾਰੇ ਵੀ ਉਹ ਚਰਚਾ ਨਹੀਂ ਹੋਈ ਜਿਹੜੀ ਕਿ ਹੋਣੀ ਚਾਹੀਦੀ ਸੀ। 

ਜਲੰਧਰ ਵਰਗੇ ਮੀਡੀਆ ਸੈਂਟਰ ਨੂੰ ਵੀ ਪਾਰਟੀ ਦੇ ਪ੍ਰਚਾਰ ਲਈ ਵਰਤਿਆ ਨਹੀਂ ਜਾ ਸਕਿਆ। ਸੋਸ਼ਲ ਮੀਡੀਆ ਤੇ ਵੀ ਦੋ ਦਿਨਾਂ ਲਈ ਦੋ ਚਾਰ ਕਾਰਕੁੰਨਾਂ ਦੀ ਡਿਊਟੀ ਨਹੀਂ ਲਗਾਈ ਜਾ ਸਕੀ ਜਦਕਿ ਪਾਰਟੀ ਕੋਲ ਇਸ ਵੇਲੇ ਬਹੁਤ ਸਾਰੇ ਨੌਜਵਾਨ ਵੀ ਹਨ ਜਿਹੜੇ ਸੋਸ਼ਲ ਮੀਡੀਆ ਦੇ ਪੂਰੀ ਤਰ੍ਹਾਂ ਮਾਹਰ ਬਣ ਚੁੱਕੇ ਹਨ। ਹਰ ਕਿਸੇ ਦੇ ਹੇਠ ਵਿਚ ਮਹਿੰਗਾ ਸਮਾਰਟ ਫੋਨ ਵੀ ਹੈ। ਉਹ ਪ੍ਰਤੀਬੱਧ ਵੀ ਹਨ ਅਤੇ ਇਮਾਨਦਾਰ ਵੀ। ਮੀਡੀਆ ਵਿਚ ਵੀ ਬਹੁਤ ਸਾਰੇ ਕਮਿਊਨਿਜ਼ਮ ਹਿਤੈਸ਼ੀ ਅਜੇ ਤੱਕ ਹਨ ਜਿਹੜੇ ਕਿ ਪਾਰਟੀ ਦੇ ਰਸਮੀ ਮੈਂਬਰ ਤਾਂ ਨਹੀਂ ਹਨ ਪਰ  ਪਾਰਟੀ ਵੱਲ ਧਿਆਨ ਬੜੇ ਉਚੇਚ ਨਾਲ ਦੇਂਦੇ ਹਨ। ਉਹਨਾਂ ਪ੍ਰਤੀ ਵੀ ਪਾਰਟੀ ਪ੍ਰਬੰਧਕਾਂ ਨੇ ਨਜ਼ਰਅੰਦਾਜ਼ੀ ਹੀ ਦਿਖਾਈ ਹੈ। ਉਹਨਾਂ ਨੇ ਗੈਰ ਰਸਮੀ ਗੱਲਬਾਤ ਵਿੱਚ ਗਿਲਾ ਹੀ ਕੀਤਾ ਕਿ ਜੇਕਰ ਪਾਰਟੀ ਸੱਤਾ ਵਿਚ ਆ ਗਈ ਤਾਂ ਫਿਰ ਤਾਂ ਬਿਲਕੁਲ ਰਵਈਆ ਹੀ  ਬਦਲ ਜਾਵੇਗਾ। 

ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ 


ਬਹੁਤ ਸਾਰਿਆਂ ਨੇ ਦੁੱਖ ਪ੍ਰਗਟਾਇਆ ਕਿ
ਜਿਵੇਂ ਸਤਨਾਮ ਮਾਣਕ ਨੂੰ ਮਾਣ ਸਤਿਕਾਰ ਦੇ ਕੇ ਬੁਲਾਇਆ ਗਿਆ ਸੀ ਉਸੇ ਤਰ੍ਹਾਂ ਜਤਿੰਦਰ ਪੰਨੂੰ, ਸੁਕੀਰਤ ਆਨੰਦ,  ਬਾਬਾ ਬੰਨੋਆਣਾ ਪਰਿਵਾਰ, ਸਵਰਗੀ ਕ੍ਰਿਸ਼ਨ ਭਾਰਦਵਾਜ ਹੁਰਾਂ ਦਾ ਪਰਿਵਾਰ, ਪੂਨਮ (ਪ੍ਰੀਤ ਲੜੀ) ਅਤੇ ਸਵਰਗੀ ਸੁਹੇਲ ਸਿੰਘ ਪਰਿਵਾਰਾਂ ਨੂੰ ਵੀ ਬੁਲਾਇਆ ਜਾਣਾ ਚਾਹੀਦਾ ਸੀ। ਸੁਰਜਨ ਜ਼ੀਰਵੀ ਹੁਰਾਂ ਨੂੰ ਵੀ ਉਚੇਚ ਨਾਲ ਕੈਨੇਡਾ ਤੋਂ ਸੱਦਿਆ ਜਾਣਾ ਚਾਹੀਦਾ ਸੀ। ਸਵਰਗੀ ਕਾਮਰੇਡ ਪ੍ਰਦੁਮਣ ਸਿੰਘ ਦੇ ਪਰਿਵਾਰ ਦੀ ਹਾਜ਼ਰੀ ਵੀ ਲਗਵਾਈ ਜਾਣੀ ਚਾਹੀਦੀ ਸੀ। ਬਲਵਿੰਦਰ ਜੰਮੂ, ਬਲਬੀਰ ਜੰਡੂ ਅਤੇ ਸਤਨਾਮ ਚਾਨਾ ਨੰ ਵੀ ਸਨਮਾਨ ਨਾਲ ਸੱਦਿਆ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਪਰਿਵਾਰ ਅਤੇ ਸ਼ਖਸੀਅਤਾਂ ਸਨ ਜਿਹਨਾਂ ਨੂੰ ਵਿਸਾਰ ਦਿੱਤਾ ਗਿਆ ਹੈ। 

ਇਸ ਲਈ ਜਦੋਂ ਵੀ ਪਾਰਟੀ ਦੀ ਚੜ੍ਹਤ ਅਤੇ ਪਾਰਟੀ ਦੇ ਨਿਘਾਰ ਦੀ ਚਰਚਾ ਹੋਵੇਗੀ ਤਾਂ ਇਹ ਸਾਰੀਆਂ ਗੱਲਾਂ ਆਪਣਾ ਅਸਰ ਮਹਿਸੂਸ ਕਰਾਉਣਗੀਆਂ। ਕਮਿਊਨਿਜ਼ਮ ਨੂੰ ਪ੍ਰਤੀਬੱਧ ਰਹਿੰਦੇ ਲੋਕ ਦੱਸਦੇ ਹਨ ਕਿ ਕੋਈ ਜ਼ਮਾਨਾ ਸੀ ਜਦੋਂ ਕਮਿਊਨਿਸਟ ਪਾਰਟੀ ਦਾ ਮੈਂਬਰ ਬਣਨ ਲਈ ਕਈ ਕਈ ਸਾਲ ਲੰਮੀ ਪਰਖ ਹੁੰਦੀ ਸੀ ਪਰ ਹੁਣ ਤਾਂ ਗੁੱਟਬੰਦੀਆਂ ਦਾ ਸਾਜ਼ਿਸ਼ੀ ਦੌਰ ਹੈ----ਜੇਕਰ ਇਹ ਗੱਲ  ਸੱਚ ਹੈ ਤਾਂ ਸੱਚਮੁੱਚ ਗੰਭੀਰ ਹੈ। ਇਸ ਸਿਸਟਮ ਨੂੰ ਬਦਲਿਆ ਜਾਣਾ ਚਾਹੀਦਾ ਹੈ। ਮੈਂਬਰੀ ਵੇਲੇ ਬੇਦਾਗ ਕਿਰਦਾਰ ਜ਼ਰੂਰੀ ਹੋਣਾ ਚਾਹੀਦਾ ਹੈ। ਖੈਰ ਦੇਖੋ ਕਦੋਂ ਚੱਲਦੀ ਹੈ ਸੁਧਾਰ ਦੀ ਲਹਿਰ!

ਗੱਲ ਆਪਾਂ ਕਰ ਰਹੇ ਸਾਂ ਨਵੰਬਰ 2019 ਦੇ ਦਿਨਾਂ ਦੀ। ਅਸੀਂ ਕਮਿਊਨਿਜ਼ਮ ਦੀ ਚੜ੍ਹਤ ਵਾਲੇ ਦੌਰ ਦਾ ਜਾਇਜ਼ਾ ਲਾਉਣਾ ਚਾਹੁੰਦੇ ਸਾਂ। ਇਸ ਮਕਸਦ ਲਈ ਬਾਕਾਇਦਾ ਇੱਕ ਲਿਸਟ ਬਣਾਈ ਗਈ ਸੀ ਕਿ ਬਜ਼ੁਰਗ ਕਮਿਊਨਿਸਟਾਂ ਨੂੰ ਮਿਲਾ ਜਾਵੇ। ਜਿਹੜੇ ਨਾਂਵਾਂ ਦੀ ਪਹਿਲੀ ਸੂਚੀ ਬਣੀ ਉਸ ਵਿੱਚ ਲੁਧਿਆਣਾ ਦੇ ਕਾਮਰੇਡ ਕਰਤਾਰ ਬੁਆਣੀ, ਕਾਮਰੇਡ ਓਮ ਪ੍ਰਕਾਸ਼ ਮਹਿਤਾ, ਕਾਮਰੇਡ ਪੂਰਨ ਸਿੰਘ ਨਾਰੰਗਵਾਲ ਅਤੇ ਕੁਝ ਹੋਰ ਨਾਮ ਫਾਈਨਲ ਹੋਏ। 

ਇਸ ਲਿਸਟ ਦੇ ਮੁਤਾਬਿਕ ਹੀ ਅਸੀਂ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਦੇ ਘਰ ਜਾ ਪਹੁੰਚੇ। ਉਹਨਾਂ  ਗੱਲਾਂ ਸੁਣੀਆਂ ਜਿਹੜੀਆਂ 24ਵੀਂ ਸੂਬਾ ਕਾਨਫਰੰਸ ਵਿੱਚ ਵੀ ਵਿਚਾਰਿਆਂ ਜਾਣੀਆਂ ਚਾਹੀਦੀਆਂ ਸਨ। ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੇ ਸਾਨੂੰ ਉਹ ਵੇਲੇ ਚੇਤੇ ਕਰਾਏ ਜਦੋਂ ਦੁਸ਼ਮਣ ਬਹੁਤ ਮਜ਼ਬੂਤ ਸੀ ਅਤੇ ਉਸ ਨਾਲ ਲੜਾਈ ਉਹਨਾਂ ਵੇਲਿਆਂ ਵਿਚ ਵੀ ਕੋਈ ਸੌਖੀ ਨਹੀਂ ਸੀ। ਕਾਮਰੇਡ ਜੀ ਸ਼ਾਇਦ ਉਦੋਂ ਜ਼ਿਲ੍ਹਾ ਸਕੱਤਰ ਹੁੰਦੇ ਸਨ। ਉਹਨਾਂ ਮੀਟਿੰਗ ਬੁਲਾਈ। ਜਿਹੜੇ ਨਹੀਂ ਸਨ ਆ ਸਕੇ ਉਹਨਾਂ ਦੇ ਘਰੀਂ ਸੁਨੇਹਾ ਭੇਜਿਆ ਕਿ ਅਸੀਂ ਕੱਲ੍ਹ ਐਕਸ਼ਨ ਤੇ ਜਾਣਾ ਹੈ। ਕੁਰਬਾਨੀ ਵੀ ਹੋ ਸਕਦੀ ਹੈ। ਆਉਣਾ ਸਭਨਾਂ ਨੇ ਲਾਜ਼ਮੀ ਹੈ:ਜਿਹੜੇ ਨਹੀਂ ਆਉਣਾ ਚਾਹੁੰਦੇ ਉਹ ਆਪਣਾ ਪਾਰਟੀ ਮੈਂਬਰੀ ਵਾਲਾ ਕਾਰਡ ਜਮਾ ਕਰਵਾ ਜਾਣ। 

ਬਹੁਤ ਸਾਰੀਆਂ ਗੱਲਾਂ ਨਾਲ ਉਹਨਾਂ ਸਾਨੂੰ ਵੀ ਯਾਦ ਕਰਵਾਇਆ ਕਿ ਉਦੋਂ ਵੀ ਲੋਕਾਂ ਦੇ ਹੱਕਾਂ ਦੀ ਸਿਆਸਤ ਗਰਮਾ ਰਹੀ ਸੀ। ਖੱਬੀ ਲਹਿਰ ਜ਼ੋਰਸ਼ੋਰ ਨਾਲ ਛਾਈ ਹੋਈ ਸੀ। ਚੁਣੌਤੀਆਂ ਤੇ ਮੁਸੀਬਤਾਂ ਦੇ ਬਾਵਜੂਦ ਖੱਬੇ ਪੱਖੀ ਲਹਿਰ ਨੇ ਕਦੇ ਵੀ ਲਾਲ ਝੰਡਾ ਝੁਕਣ ਨਹੀਂ ਸੀ ਦਿੱਤਾ।  ਵੀਡੀਓ ਦੇਖਣ ਲਈ ਇਥੇ ਵੀ ਕਲਿੱਕ ਕਰ ਸਕਦੇ ਹੋ

ਕਈ ਦੌਰ ਕਈ ਸੰਕਟ ਵੀ ਆਏ ਪਰ ਖੱਬੀ ਲਹਿਰ ਜਾਰੀ ਰਹੀ। ਇਸ ਤੱਥ ਦੇ ਬਾਵਜੂਦ ਕਿ ਖੱਬੇ ਪੱਖੀ ਲਹਿਰ ਸਮੇਂ-ਸਮੇਂ 'ਤੇ ਇਸ ਵਿਰੁੱਧ ਰਚੀਆਂ ਗਈਆਂ ਸਾਜ਼ਿਸ਼ਾਂ ਨੂੰ ਸਮਝਣ ਵਿੱਚ ਕਈ ਵਾਰ ਅਸਫਲ ਵੀ ਰਹੀ ਹੈ। ਇਸ ਵੀਡੀਓ ਵਿੱਚ ਇੱਕ ਸੰਖੇਪ ਚਰਚਾ ਹੈ ਅਤੇ ਨਾਲ ਹੀ ਇੱਕ ਸੰਖੇਪ ਮੀਟਿੰਗ ਵਿੱਚ ਸਾਹਮਣੇ ਆਏ ਸੰਖੇਪ ਇਸ਼ਾਰੇ ਵੀ। ਪੁਰਾਣੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ--ਕਾਮਰੇਡ ਰਮੇਸ਼ ਰਤਨ ਅਤੇ ਕਰਮਜੀਤ ਨਾਰੰਗਵਾਲ ਵੀ ਇਸ ਮੌਕੇ ਹਾਜ਼ਰ ਸਨ। ਉਨ੍ਹਾਂ ਦੇ ਵਿਚਾਰ ਵੱਖਰੇ ਵੀਡੀਓ ਵਿੱਚ ਵਿਚਾਰੇ ਜਾਣਗੇ। ਖੱਬੀ ਲਹਿਰ ਨਾਲ ਜੁੜੇ ਹੋਏ ਪੱਤਰਕਾਰ ਐੱਮਐੱਸ ਭਾਟੀਆ ਨੇ ਕਾਮਰੇਡ ਪੂਰਨ ਸਿੰਘ ਨਾਰੰਗਵਾਲ ਹੁਰਾਂ ਨੂੰ ਸੁਆਲ ਪੁੱਛੇ। ਕੈਮਰਾ ਅਤੇ ਵੀਡੀਓ ਸੰਪਾਦਨ ਰੈਕਟਰ ਕਥੂਰੀਆ ਦੀ ਟੀਮ ਨੇ ਕੀਤਾ।  

ਜੇਕਰ ਤੁਹਾਡੇ ਕੋਲ ਵੀ ਕਿਸੇ ਪੁਰਾਣੇ ਸਿਆਸਤਦਾਨ ਬਾਰੇ ਕੋਈ ਜਾਣਕਾਰੀ ਜਾਂ ਪਤਾ ਹੋਵੇ ਤਾਂ ਜ਼ਰੂਰ ਦੱਸਣਾ--ਰਵਿੰਦਰ ਸਿੰਘ, ਪੀਪਲਜ਼ ਮੀਡੀਆ ਲਿੰਕ +91 99153 22407 ਈਮੇਲ: medialink32@gmail.com

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Thursday, September 8, 2022

CPI ਦੀ 24ਵੀਂ ਸੂਬਾ ਕਾਨਫਰੰਸ ਵਿੱਚ ਦਿੱਤਾ ਮੋਦੀ ਸੱਤਾ ਨੂੰ ਹਰਾਉਣ ਦਾ ਸੱਦਾ

ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ-ਕਿਹਾ ਡੀ ਰਾਜਾ ਨੇ 


*ਕਾਮਰੇਡ ਵਿਮਲਾ ਡਾਂਗ ਹਾਲ, ਜਲੰਧਰ ਤੋਂ ਵਿਸ਼ੇਸ਼ ਰਿਪੋਰਟ 8 ਸਤੰਬਰ 2022:

ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਦੀ 24ਵੀਂ ਸੂਬਾਈ ਕਾਨਫਰੰਸ ਅੱਜ ਬਾਕਾਇਦਾ ਸ਼ੁਰੂ ਹੋ ਗਈ। ਪੰਜਾਬ ਦੇ ਨਾਲ ਨਾਲ ਦੇਸ਼ ਅਤੇ ਦੁਨੀਆ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਹਨ ਉਹਨਾਂ ਨੂੰ ਦੇਖਦਿਆਂ ਸੀਪੀ ਆਈ ਦੀ ਇਹ ਕਾਨਫਰੰਸ ਖਾਸ ਅਹਿਮੀਅਤ ਰੱਖਦੀ ਹੈ। ਜਿਸ ਤੇਜ਼ੀ ਨਾਲ ਕਾਂਗਰਸ ਵਰਗੀ ਪਾਰਟੀ ਦੇ ਸੀਨੀਅਰ ਆਗੂ ਭਾਜਪਾ ਵੱਲ ਉਲਾਰ ਹੁੰਦੇ ਜਾ ਰਹੇ ਹਨ ਅਤੇ ਸੂਬੇ ਵਿਚ ਆਏ ਦਿਨ ਹਿੰਸਕ ਘਟਨਾਵਾਂ ਵੀ ਵਾਪਰ ਰਹੀਆਂ ਹਨ ਉਹਨਾਂ ਨੂੰ ਦੇਖਦਿਆਂ ਇਸ ਕਾਨਫਰੰਸ ਤੋਂ ਨਵੀਆਂ ਨੀਤੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ ਜਿਹੜੀਆਂ ਕਮਿਉਨਿਸਟ ਅੰਦੋਲਨਾਂ ਦੀ ਨਵੀਂ ਰੂਪ ਰੇਖਾ ਸਾਹਮਣੇ ਲਿਆਉਣਗੀਆਂ। ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਦੀ ਰਾਜਾ ਵਰਗੀ ਸ਼ਖ਼ਸੀਅਤ ਨੇ ਦੇਸ਼ ਦੁਨੀਆ ਅਤੇ ਪਾਰਟੀ ਵਿਚ ਬਹੁਤ ਸਾਰੇ ਉਤਰਾਅ ਚੜ੍ਹਾਅ ਦੇਖੇ ਹਨ। ਅਤੀਤ ਵੀ ਉਹਨਾਂ ਲਾਇ ਕਲ੍ਹ ਵਰਗਾ ਹੈ ਅਤੇ ਆਉਣ ਵਾਲਾ ਸਮਾਂ ਵੀ ਉਹਨਾਂ ਦੇ ਸਾਹਮਣੇ ਹੈ। ਵਰਤਮਾਨ ਹਾਲਾਤ ਨੂੰ ਸਾਹਮਣੇ ਰੱਖਦਿਆਂ ਆਉਣ ਵਾਲੀ ਰਣਨੀਤੀ ਦਾ ਝਲਕਾਰਾ ਕਾਮਰੇਡ ਦੀ ਰਾਜਾ ਦੇ ਵਿਚਾਰਾਂ ਤੋਂ ਹੀ ਪਏਗਾ ਜਿਹੜੇ ਅੱਜ ਪਹਿਲੇ ਦਿਨ ਲੋਕਾਂ ਸਾਹਮਣੇ ਆਏ ਹਨ। 

ਕਾਮਰੇਡ ਡੀ ਰਾਜਾ ਨੇ ਬੜੇ ਹੀ ਸਪਸ਼ਟ ਸ਼ਬਦਾਂ ਵਿਚ ਅਤੇ ਬੜੀ ਹੀ ਬੇਬਾਕੀ ਨਾਲ ਆਖਿਆ ਕਿ ਮੋਦੀ ਕਮਿਊਨਿਜ਼ਮ ਨੂੰ ਜੰਗਲ ਦੀ ਅੱਗ ਦੱਸ ਕੇ ਇਸ ਤੋਂ ਡਰਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਉਸ ਦੀ ਸੱਤਾ ਨੂੰ ਕਮਿਊਨਿਜ਼ਮ ਹੀ ਬਦਲ ਸਕਦਾ ਹੈ। ਜਦੋਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਵੀਰਵਾਰ ਨੂੰ ਕੀਤਾ ਤਾਂ ਹਾਲ ਵਿੱਚ ਇਹਨਾਂ ਵਿਚਾਰਾਂ ਨੂੰ ਬੜੀ ਇਕਾਗਰਤਾ ਨਾਲ ਸੁਣਿਆ ਗਿਆ। ਜ਼ਿਕਰਯੋਗ ਹੈ ਕਿ ਡੀ ਰਾਜ ਭਾਰਤੀ ਕਮਿਊਨਿਸਟ ਪਾਰਟੀ ਦੀ ਦੋ ਰੋਜ਼ਾ 24ਵੀਂ ਪੰਜਾਬ ਸੂਬਾ ਕਾਨਫ਼ਰੰਸ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ। ਇਹਨਾਂ ਵਿਚਾਰਾਂ ਵਿਚ ਦਸਤਕ ਸੀ ਆਉਣ ਵਾਲੇ ਅੰਦੋਲਨਾਂ ਦੀ। ਖਾੜਕੂ ਕਿਸਮ ਦੀ ਧਮਕ ਸੀ ਉਹਨਾਂ ਮਾਰਚਾਂ ਦੀ ਜਿਹੜੇ ਕਮਿਉਨਿਸਟਾਂ ਨੇ ਮੋਦੀ ਸੱਤਾ ਦੇ ਖਿਲਾਫ ਹੁਣ ਹੋਰ ਵੀ ਜ਼ੋਰਦਾਰ ਢੰਗ ਨੇੜ ਭਵਿੱਖ ਵਿਚ ਹੀ ਕਰਨੇ ਹਨ।

ਇੱਕ ਨਜ਼ਰੇ ਅਤੀਤ ਅਤੇ ਇੱਕ ਨਜ਼ਰੇ ਭਵਿੱਖ ਨੂੰ ਦੇਖ ਲੈਣ ਵਾਲੇ ਚੁਸਤ ਦਰੁਸਤ ਬਜ਼ੁਰਗ ਕਮਿਊਨਿਸਟ ਆਗੂ ਕਾਮਰੇਡ ਡੀ ਰਾਜਾ ਨੇ ਆਪਣੀ ਲੰਮੀ ਤਕਰੀਰ ’ਚ ਸੀ ਪੀ ਆਈ ਦੇ ਮਾਣਮੱਤੇ ਇਤਿਹਾਸ ਦੇ ਵਰਣਨ ਤੋਂ ਲੈ ਕੇ ਮੋਦੀ ਸਰਕਾਰ ਦੇ ਫਿਰਕੂ ਏਜੰਡੇ, ਦੇਸ਼ ਵਿੱਚ ਸਿਆਸੀ ਸੰਕਟ, ਆਰਥਿਕ ਤੇ ਸਮਾਜਕ ਪ੍ਰਸਥਿਤੀਆਂ ਨੂੰ ਬਾ-ਦਲੀਲ ਪੇਸ਼ ਕਰਦਿਆਂ ਦੇਸ਼ ਵਿੱਚ ਧਰਮਨਿਰਪੱਖ, ਜਮਹੂਰੀ ਤੇ ਖੱਬੀਆਂ ਧਿਰਾਂ ਦੇ ਮਜ਼ਬੂਤ ਏਕੇ ਦੀ ਲੋੜ ’ਤੇ ਜ਼ੋਰ ਦਿੱਤਾ, ਤਾਂ ਕਿ ਭਾਰਤੀ ਜਨਤਾ ਪਾਰਟੀ ਨੂੰ ਹਰਾਇਆ ਜਾ ਸਕੇ। 

ਉਨ੍ਹਾਂ ਕਿਹਾ ਕਿ 2024 ਵਿੱਚ ਭਾਜਪਾ ਨੂੰ ਸਿਆਸੀ ਸੱਤਾ ਵਿੱਚੋਂ ਬਾਹਰ ਕਰਨਾ ਸਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ। ਇਸ ਸੱਦੇ ਦੇ ਨਾਲ ਨਾਲ ਉਹਨਾਂ ਬੜੀ ਫਰਾਖਦਿਲੀ ਨਾਲ ਇਹ ਸਵੀਕਾਰ ਵੀ ਕੀਤਾ ਕਿ  ਇਕੱਲੀ ਖੱਬੀ ਧਿਰ ਇਸ ਵੇਲੇ ਏਨੀ ਸਮਰੱਥ ਨਹੀਂ ਕਿ ਉਹ ਭਾਜਪਾ ਨੂੰ ਗੱਦੀ ਤੋਂ ਲਾਹ ਸਕੇ। ਇਸ ਲਈ ਸੈਕੂਲਰ, ਜਮਹੂਰੀ ਤੇ ਖੇਤਰੀ ਪਾਰਟੀਆਂ ਨੂੰ ਇੱਕ ਮੰਚ ’ਤੇ ਇਕੱਠੇ ਕਰਨ ਦੀ ਵੀ  ਲੋੜ ਹੈ। ਇਸ ਦੇ ਨਾਲ ਹੀ ਉਨ੍ਹਾਂ ਕਮਿਊਨਿਸਟ ਪਾਰਟੀਆਂ ਦੀ ਏਕਤਾ ਦੀ ਗੱਲ ਕਰਦਿਆਂ 33 ਸਾਲ ਪੁਰਾਣੇ ਸੱਦੇ ਦੀ ਗੱਲ ਵੀ ਚੇਤੇ ਕਰਵਾਈ। ਉਹਨਾਂ 1989 ਦੀ ਕੋਲਕਾਤਾ ਪਾਰਟੀ ਕਾਂਗਰਸ ਦਾ ਹਵਾਲਾ ਦੇਂਦਿਆਂ ਯਾਦ ਕਰਾਇਆ ਕਿ ਉਦੋਂ ਵੀ ਖੱਬੀਆਂ ਧਿਰਾਂ ਦੀ ਏਕਤਾ ਬੜੀ ਸ਼ਿੱਦਤ ਨਾਲ ਮਹਿਸੂਸ ਕੀਤੀ ਗਈ ਸੀ। ਉਨ੍ਹਾਂ  ਕਿਹਾ ਕਿ ਪਾਰਟੀ ਕਾਂਗਰਸ ਵਿੱਚ ਉਸ ਵੇਲੇ ਦੇ ਜਨਰਲ ਸਕੱਤਰ ਕਾਮਰੇਡ ਸੀ ਰਾਜੇਸ਼ਵਰ ਰਾਓ ਨੇ ਕਮਿਊਨਿਸਟ ਪਾਰਟੀਆਂ ਦੇ ਸਾਂਝੇ ਸੰਘਰਸ਼ਾਂ ਦਾ ਸੱਦਾ ਦਿੱਤਾ ਸੀ। ਸਪਸ਼ਟ ਹੈ ਕਿ ਜੇ ਇਸ ਸੱਦੇ ਨੂੰ ਸਵੀਕਾਰ ਕਰਦਿਆਂ ਇਹ ਏਕਤਾ ਹੋ ਚੁੱਕੀ ਹੁੰਦੀ ਤਾਂ ਗੱਲ ਹੀ ਸੀ। ਹੁਣ ਉਸ ਸੱਦੇ ਨੂੰ ਯਾਦ ਕਰਾਉਣਾ ਵੀ ਏਕਤਾ ਦੀ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਾਉਣਾ ਹੀ ਹੈ।  

ਕਾਮਰੇਡ ਡੀ ਰਾਜਾ ਨੇ ਕੌਮਾਂਤਰੀ ਪੱਧਰ ਦੀਆਂ ਵਿਸ਼ੇਸ਼ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੂੰਜੀਵਾਦੀ ਢਾਂਚਾ ਖੜੋਤ ਵਿੱਚ ਹੈ। ਇਹ ਢਹਿਢੇਰੀ ਹੋਣ ਵਲ ਵਧ ਰਿਹਾ ਹੈ। ਇਸ ਦਾ ਬਦਲ ਸਿਰਫ਼ ਸਮਾਜਵਾਦ ਹੀ ਹੈ। ਉਨ੍ਹਾ ਕਿਹਾ ਕਿ ਸ਼ੋਸ਼ਣ ਦਾ ਅੰਤ ਹੀ ਮਨੁੱਖਤਾ ਦੀ ਮੁਕਤੀ ਦਾ ਮਾਰਗ ਹੈ। ਉਨ੍ਹਾ ਨੇ ਚਿੱਲੀ ਅਤੇ ਬੋਲੀਵੀਆ ਵਰਗੇ ਮੁਲਕਾਂ ਵਿੱਚ ਖੱਬੇ ਪੱਖੀਆਂ ਦੇ ਉਭਾਰ ਦੀ ਗੱਲ ਕਰਦਿਆਂ ਕਿਹਾ ਕਿ ਸ੍ਰੀਲੰਕਾ ਦੇ ਰਾਸ਼ਟਰਪਤੀ ਭਵਨ ’ਤੇ ਕਬਜ਼ੇ ਲਈ ਹੋਏ ਵੱਡੇ ਮੁਜ਼ਾਹਰਿਆਂ ਦਾ ਸਾਰਥਿਕ ਨਤੀਜਾ ਨਿਕਲਣਾ ਸੀ ਜੇ ਉੱਥੇ ਖੱਬਾ ਪੱਖ ਮਜ਼ਬੂਤ ਹੁੰਦਾ।

ਕਾਮਰੇਡ ਡੀ ਰਾਜਾ ਨੇ ਸੂਬਾ ਕਾਨਫ਼ਰੰਸ ਦੀਆਂ ਪੰਜਾਬ ਦੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਵਿੱਚ ਪੰਜਾਬ ਦੀ ਇਕਾਈ ਦਾ ਅਹਿਮ ਸਥਾਨ ਹੈ। ਪੰਜਾਬ ਦੀ ਪਾਰਟੀ ਇਨਕਲਾਬੀ ਮਾਦਾ ਰੱਖਦੀ ਹੈ। ਇਹ ਨਾ ਸਿਰਫ਼ ਸਿਆਸੀ ਤੇ ਵਿਚਾਰਧਾਰਕ ਤੌਰ ’ਤੇ ਹੀ, ਸਗੋਂ ਜਥੇਬੰਦਕ ਮਾਮਲਿਆਂ ਵਿੱਚ ਵੀ ਕੇਂਦਰ ਦੀ ਸੀ ਪੀ ਆਈ ਨੂੰ ਯੋਗਦਾਨ ਦਿੰਦੀ ਹੈ। ਉਨ੍ਹਾਂ ਆਪਣੀ ਤਕਰੀਰ ਵਿੱਚ ਕਾਮਰੇਡ ਸੱਤਪਾਲ ਡਾਂਗ, ਵਿਮਲਾ ਡਾਂਗ, ਚੈਨ ਸਿੰਘ ਚੈਨ ਕਾਮਰੇਡ ਅਵਤਾਰ ਸਿੰਘ ਮਲਹੋਤਰਾ ਅਤੇ ਡਾ. ਜੁਗਿੰਦਰ ਦਿਆਲ ਦੀ ਪਾਰਟੀ ਲਈ ਦੇਣ ਨੂੰ ਯਾਦ ਕੀਤਾ। 

ਆਖਿਰ ਵਿੱਚ ਉਨ੍ਹਾਂ ਸੂਬਾ ਕਾਨਫ਼ਰੰਸ ਦੀ ਸਫ਼ਲਤਾ ਦੀ ਕਾਮਨਾ ਕਰਦਿਆਂ ਕਿਹਾ ਕਿ ਪਾਰਟੀ ਵਿੱਚ ਔਰਤਾਂ, ਨੌਜਵਾਨਾਂ, ਪਛੜਿਆਂ ਅਤੇ ਘੱਟਗਿਣਤੀ ਵਰਗਾਂ ਨੂੰ ਵਿਸ਼ੇਸ਼ ਸਥਾਨ ਦੇ ਕੇ ਅੱਗੇ ਵਧਣ ਦੀ ਲੋੜ ਹੈ। ਕਾਮਰੇਡ ਡੀ ਰਾਜਾ ਦੀ ਤਕਰੀਰ ਤੋਂ ਫੌਰਨ ਬਾਅਦ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਵਿੱਕੀ ਮਹੇਸ਼ਰੀ ਨੇ ਖੂਬਸੂਰਤ ਢੰਗ ਨਾਲ ਤਕਰੀਰ ਦਾ ਉਲਥਾ ਪੇਸ਼ ਕੀਤਾ। 

ਇਸ ਸਮਾਗਮ ਦੀ ਖਾਸ ਗੱਲ ਸੀ ਇਸ ਵਿੱਚ ਪੱਤਰਕਾਰ ਸਤਨਾਮ ਮਾਣਕ ਦਾ ਸ਼ਾਮਲ ਹੋਣਾ। ਅਜੀਤ ਅਖ਼ਬਾਰ ਦੇ ਕਾਰਜਕਾਰੀ ਸੰਪਾਦਕ ਸਤਨਾਮ ਸਿੰਘ ਮਾਣਕ ਉਦਘਾਟਨੀ ਸੈਸ਼ਨ ਵਿੱਚ ਭਰਾਤਰੀ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਖੱਬੀਆਂ ਧਿਰਾਂ ਤੇ ਖਾਸ ਕਰਕੇ ਸੀ ਪੀ ਆਈ ਨਾਲ ਉਨ੍ਹਾ ਦੀ ਜਜ਼ਬਾਤੀ ਸਾਂਝ ਹੈ। ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਰਿਪੋਰਟ ਪੇਸ਼ ਕਰਦਿਆਂ ਬਹੁਤ ਸਾਰੇ ਮਸਲਿਆਂ ਨੂੰ ਵਿਚਾਰਿਆ। ਉਨ੍ਹਾ ਕਿਸਾਨ ਤੇ ਮਜ਼ਦੂਰ ਵਰਗ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਬਲਦੇਵ ਸਿੰਘ ਨਿਹਾਲਗੜ੍ਹ ਦੇਵੀ ਕੁਮਾਰੀ ਸਰਹਾਲੀ ਕਲਾਂ, ਚਰਨਜੀਤ ਛਾਂਗਾ ਰਾਏ ਅਤੇ ਰਜਿੰਦਰ ਪਾਲ ਕੌਰ ਨੂੰ ਸੱਦਾ ਦੇਣ ਉਪਰਤ ਸੂਬਾ ਕਾਨਫ਼ਰੰਸ ਨੂੰ ਕਾਰਗਰ ਢੰਗ ਨਾਲ ਚਲਾਉਣ ਲਈ ਵੱਖ-ਵੱਖ ਕਮੇਟੀਆਂ ਬਣਾਉਣ ਬਾਰੇ ਜਾਣਕਾਰੀ ਦਿੱਤੀ।

ਕਾਮਰੇਡ ਪਿ੍ਰੰਥੀਪਾਲ ਸਿੰਘ ਮਾੜੀ ਮੇਘਾ ਨੇ ਪਿਛਲੇ ਸੱਤਾਂ ਸਾਲਾ ਦੌਰਾਨ ਵਿੱਛੜ ਗਏ ਸਾਥੀਆਂ ਦੀ ਲਿਸਟ ਪੜ੍ਹ ਕੇ ਸੁਣਾਈ। ਉਸ ਤੋਂ ਬਾਅਦ ਉਨ੍ਹਾਂ ਸਾਥੀਆਂ ਨੂੰ ਦੋ ਮਿੰਟ ਖੜ੍ਹੇ ਹੋ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।

ਸਵਾਗਤੀ ਕਮੇਟੀ ਦੇ ਚੇਅਰਮੈਨ ਕਾਮਰੇਡ ਸੱਤਪਾਲ ਭਗਤ ਨੇ ਡੈਲੀਗੇਟਾਂ ਦਾ ਰਸਮੀ ਸਵਾਗਤ ਕੀਤਾ।ਕਾਮਰੇਡ ਗੁਰਦਿਆਲ ਨਿਰਮਾਣ ਅਤੇ ਜਸਵੀਰ ਝੱਜ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਦੌਰਾਨ ਕਾਮਰੇਡ ਅਮਰਜੀਤ ਸਿੰਘ ਆਸਲ ਦੀ ਸੰਪਾਦਿਤ ਕਿਤਾਬ ‘ਜੁਝਾਰੂ ਔਰਤ-ਵਿਮਲਾ ਡਾਂਗ’ ਲੋਕ ਅਰਪਣ ਕੀਤੀ ਗਈ।

ਉਦਘਾਟਨੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸੀ ਪੀ ਆਈ ਪੰਜਾਬ ਦੇ ਸਾਬਕਾ ਸਕੱਤਰ ਕਾਮਰੇਡ ਭੁਪਿੰਦਰ ਸਿੰਘ ਸਾਂਬਰ ਨੇ ਕਾਮਰੇਡ ਡੀ ਰਾਜਾ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਇਆ। ਇਸ ਮੌਕੇ ਸੀ ਪੀ ਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ, ਕੌਮੀ ਕੌਂਸਲ ਦੇ ਮੈਂਬਰ ਕਾਮਰੇਡ ਹਰਦੇਵ ਸਿੰਘ ਅਰਸ਼ੀ ਸਾਬਕਾ ਸਕੱਤਰ ਕਾਮਰੇਡ ਨਿਰਮਲ ਸਿੰਘ ਧਾਲੀਵਾਲ, ਰੋਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਕਾਮਰੇਡ ਜਗਰੂਪ ਸਿੰਘ, ਜ਼ਿਲ੍ਹਾ ਮੋਗਾ ਦੇ ਸਕੱਤਰ ਕਾਮਰੇਡ ਕੁਲਦੀਪ ਭੋਲਾ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ (ਏਟਕ) ਦੇ ਸੂਬਾ ਪ੍ਰਧਾਨ ਕਾਮਰੇਡ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਕਰਮਵੀਰ ਕੌਰ ਬੱਧਨੀ, ਕਾਮਰੇਡ ਨਰਿੰਦਰ ਸੋਹਲ, ਸੀ ਪੀ ਆਈ ਜਲੰਧਰ ਦੇ ਸਕੱਤਰ ਕਾਮਰੇਡ ਰਾਜਿੰਦਰ ਸਿੰਘ ਮੰਡ, ਤਹਿਸੀਲ ਸ਼ਾਹਕੋਟ-ਨਕੋਦਰ ਦੇ ਸਕੱਤਰ ਕਾਮਰੇਡ ਚਰਨਜੀਤ ਥੰਮੂਵਾਲ, ਜਲੰਧਰ ਸਿਟੀ ਦੇ ਸਕੱਤਰ ਕਾਮਰੇਡ ਰਾਜੇਸ਼ ਥਾਪਾ, ਕਾਮਰੇਡ ਦਰਸ਼ਨ  ਚੌਹਾਨ ਮਾਨਸਾ, ਕਾਮਰੇਡ ਸੁਖਦੇਵ ਸ਼ਰਮਾ ਸੰਗਰੂਰ, ਸੀ ਪੀ ਆਈ ਫਿਲੌਰ ਦੇ ਸਕੱਤਰ ਕਾਮਰੇਡ ਰਛਪਾਲ ਕੈਲੇ, ਤਹਿਸੀਲ ਜਲੰਧਰ ਦੇ ਸਕੱਤਰ ਹਰਜਿੰਦਰ ਸਿੰਘ ਮੌਜੀ, ਕਾਮਰੇਡ ਕੁਲਵੰਤ ਸਿੰਘ ਪਟਿਆਲਾ, ਕਾਮਰੇਡ ਸੂਰਤ ਸਿੰਘ ਧਰਮਕੋਟ, ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਜਨਰਲ ਸਕੱਤਰ ਸੁਖਜਿੰਦਰ ਮਹੇਸ਼ਰੀ, ਕਿਸਾਨ ਆਗੂ ਲਖਵੀਰ ਸਿੰਘ ਨਿਜ਼ਾਮਪੁਰਾ ਵੀ ਮੌਜੂਦ ਸਨ। 

ਹੁਣ ਦੇਖਣਾ ਹੈ ਕਿ ਕੱਲ੍ਹ ਅੰਤਲੇ ਦਿਨ 9 ਸਤੰਬਰ ਨੂੰ ਇਹ ਕਾਨਫਰੰਸ ਕਿਹੜੇ ਨਤੀਜਿਆਂ 'ਤੇ ਪਹੁੰਚ ਕੇ ਸਮਾਪਤ ਹੁੰਦੀ ਹੈ। ਕੱਲ੍ਹ ਤੱਕ ਅੱਜ ਵਾਲੀ ਬਹਿਸ ਦਾ ਵੀ ਪਤਾ ਲੱਗ ਜਾਏਗਾ ਕਿ ਇਹ ਕਿੱਥੇ ਮੁੱਕਦੀ ਹੈ।

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ। 

Friday, September 2, 2022

ਗੋਰਬਾਚੇਵ ਦਾ ਮੁੱਖ ਅਪਰਾਧ ਯੂਐਸਐਸਆਰ ਨਾਲ ਵਿਸ਼ਵਾਸਘਾਤ ਹੈ

Friday 2nd September 2022 05:36 PM

ਗੋਰਬਾਚੇਵ ਦੀ ਮੌਤ 'ਤੇ ਜੀ.ਏ. ਜ਼ਯੁਗਾਨੋਵ:

ਖੋਜ//ਅੰਗਰੇਜ਼ੀ ਤੋਂ ਅਨੁਵਾਦ ਕੀਤਾ ਪਵਨ ਕੁਮਾਰ ਕੌਸ਼ਲ ਹੁਰਾਂ ਨੇ

"ਮੈਂ ਇਸ ਨੂੰ ਇੱਕ ਵੱਡੀ ਤ੍ਰਾਸਦੀ ਸਮਝਦਾ ਹਾਂ ਕਿ ਉਹ ਰਾਜਨੀਤਿਕ ਸ਼ਕਤੀ ਦੇ ਸਲੀਬ 'ਤੇ ਆਇਆ" 31 ਅਗਸਤ, 2022 ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਦੇ ਚੇਅਰਮੈਨ, ਰਾਜ ਡੂਮਾ ਵਿੱਚ ਕਮਿਊਨਿਸਟ ਪਾਰਟੀ ਧੜੇ ਦੇ ਮੁਖੀ ਜੀ.ਏ. ਜ਼ਯੁਗਾਨੋਵ ਨੇ ਮਿਖਾਇਲ ਗੋਰਬਾਚੇਵ ਦੀ ਮੌਤ 'ਤੇ ਟਿੱਪਣੀ ਕੀਤੀ।

ਜ਼ਯੁਗਾਨੋਵ:-ਮੈਂ ਗੋਰਬਾਚੇਵ ਦੀ ਮੌਤ ਦੇ ਸੰਬੰਧ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਦੇਸ਼ਾਂ ਦੇ ਨੇਤਾਵਾਂ ਦੇ ਵਿਚਾਰ ਆਪਣੇ ਹੱਥਾਂ ਵਿੱਚ ਫੜਦਾ ਹਾਂ. ਅਮਰੀਕੀ ਰਾਸ਼ਟਰਪਤੀ, ਫਰਾਂਸ ਦੇ ਰਾਸ਼ਟਰਪਤੀ, ਆਸਟ੍ਰੀਆ ਦੇ ਚਾਂਸਲਰ, ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ, ਬ੍ਰਿਟਿਸ਼ ਪ੍ਰਧਾਨ ਮੰਤਰੀ ਦੀਆਂ ਸਮੀਖਿਆਵਾਂ ਹਨ। ਇਹਨਾਂ ਸਮੀਖਿਆਵਾਂ ਦਾ ਸਾਰ ਇਸ ਤੱਥ ਵੱਲ ਉਬਾਲੇ ਖਾਂਦਾ ਹੈ ਕਿ ਗੋਰਬਾਚੇਵ ਨੇ ਕਥਿਤ ਤੌਰ 'ਤੇ ਆਪਣੀ ਨੀਤੀ ਨਾਲ ਵਿਸ਼ਵ ਦੇ ਲੋਕਾਂ ਲਈ ਆਜ਼ਾਦੀ,ਸੁਤੰਤਰਤਾ ਅਤੇ ਸਨਮਾਨ ਲਿਆਦਾਂ।

ਮੈਂ ਰੂਸੀ ਆਰਥੋਡਾਕਸ ਸੱਭਿਆਚਾਰ ਅਤੇ ਸੋਵੀਅਤ ਦੇਸ਼ਭਗਤੀ ਦੀਆਂ ਪਰੰਪਰਾਵਾਂ 'ਤੇ ਪਾਲਿਆ ਹੋਇਆ ਵਿਅਕਤੀ ਹਾਂ। ਇਸ ਲਈ, ਮੈਂ ਇਸ ਨਿਯਮ ਦੀ ਪਾਲਣਾ ਕਰਦਾ ਹਾਂ ਕਿ ਉਹਨਾਂ ਬਾਰੇ ਬੋਲਣਾ ਜ਼ਰੂਰੀ ਹੈ ਜੋ ਜਾਂ ਤਾਂ ਠੀਕ ਜਾਂ ਕੁਝ ਵੀ ਨਹੀਂ ਗੁਜ਼ਰ ਗਏ ਹਨ. ਪਰ ਇਹ ਗੱਲ ਉਦੋਂ ਹੁੰਦੀ ਹੈ ਜਦੋਂ ਵੱਡੇ ਸਿਆਸਤਦਾਨਾਂ ਨੂੰ ਇਸ ਦੀ ਚਿੰਤਾ ਨਹੀਂਹੁੰਦੀ। ਸੰਸਾਰ ਦੀ ਕਿਸਮਤ, ਲੋਕਾਂ ਦੀ ਭਲਾਈ, ਸਾਰੇ ਰਾਜਾਂ ਦੀ ਇੱਜ਼ਤ ਇਕ ਵਾਰ ਉਨ੍ਹਾਂ ਦੀਆਂ ਗਤੀਵਿਧੀਆਂ 'ਤੇ ਨਿਰਭਰ ਕਰਦੀ ਸੀ।

ਮੈਂ ਉਪਰੋਕਤ ਨਾਮੀ ਵਿਸ਼ਵ ਸ਼ਾਸਕਾਂ ਦਾ ਮੁਲਾਂਕਣ ਸਾਂਝਾ ਨਹੀਂ ਕਰਦਾ। ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ। ਇਸ ਤੋਂ ਇਲਾਵਾ, ਮੇਰਾ ਮੰਨਣਾ ਹੈ ਕਿ ਰੂਸ ਦੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਗੋਰਬਾਚੇਵ ਉਨ੍ਹਾਂ ਸ਼ਾਸਕਾਂ ਵਿੱਚੋਂ ਇੱਕ ਸੀ, ਜਿਨ੍ਹਾਂ ਨੇ ਨਾ ਸਿਰਫ਼ ਸਾਡੇ ਦੇਸ਼ ਦੇ ਲੋਕਾਂ ਨੂੰ, ਸਗੋਂ ਸਾਡੇ ਸਾਰੇ ਸਹਿਯੋਗੀਆਂ ਅਤੇ ਮਿੱਤਰਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਬਦਕਿਸਮਤੀ, ਦੁੱਖ ਅਤੇ ਬਦਕਿਸਮਤੀ ਦਿੱਤੀ ਸੀ।

ਮੈਂ ਸੀ ਪੀ ਐਸ ਯੂ (ਕਮਿਊਨਿਸਟ ਪਾਰਟੀ ਆਫ ਸੋਵੀਅਤ ਯੂਨੀਅਨ) ਦੀ ਕੇਂਦਰੀ ਕਮੇਟੀ ਵਿੱਚ ਕੰਮ ਕੀਤਾ। ਉੱਤਰੀ ਕਾਕੇਸ਼ਸ ਦੀ ਨਿਗਰਾਨੀ ਕੀਤੀ। ਮੇਰੇ ਸਰਟੀਫਿਕੇਟ 'ਤੇ ਐਂਡਰੋਪੋਵ ਦੁਆਰਾ ਦਸਤਖਤ ਕੀਤੇ ਗਏ ਸਨ। ਮੈਂ ਸਟਾਵਰੋਪੋਲ ਵਿੱਚ ਗੋਰਬਾਚੇਵ ਦੀ ਮਾਤ-ਭੂਮਿ ਦਾ ਕਈ ਵਾਰ ਦੌਰਾ ਕੀਤਾ ਹੈ। ਜਦੋਂ ਮੈਂ ਸਥਾਨਕ ਨੇਤਾਵਾਂ ਨਾਲ ਮੁਲਾਕਾਤ ਕੀਤੀ, ਮੈਂ ਗੋਰਬਾਚੇਵ ਬਾਰੇ ਉਨ੍ਹਾਂ ਦੇ ਬੇਤੁਕੇ ਮੁਲਾਂਕਣਾਂ ਨੂੰ ਸੁਣਿਆ। ਤੁਹਾਨੂੰ ਯਾਦ ਕਰਾ ਦਈਏ ਕਿ ਇੱਕ ਸਮੇਂ ਗੋਰਬਾਚੇਵ ਉੱਥੇ ਪਾਰਟੀ ਸੰਗਠਨ ਦੇ ਮੁਖੀ ਸਨ। ਜੋ ਲੋਕ ਗੋਰਬਾਚੇਵ ਨੂੰ ਆਪਣੇ ਸਾਂਝੇ ਕੰਮ ਤੋਂ ਚੰਗੀ ਤਰ੍ਹਾਂ ਜਾਣਦੇ ਸਨ, ਉਨ੍ਹਾਂ ਨੇ ਉਸ ਬਾਰੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦਾ, ਉਹ ਸ਼ਾਇਦ ਇੱਕ ਪੁਨਰਗਠਨ ਸ਼ੁਰੂ ਕਰੇਗਾ ਅਤੇ ਲੋਕਾਂ ਦੇ ਸਿਰ 'ਤੇ ਦਸਤਕ ਦੇਵੇਗਾ। ਉਨ੍ਹਾਂ ਨੇ ਦੋਗਲੇ ਸ਼ਬਦਾਂ ਵਿਚ ਕਿਹਾ: "ਅਸੀਂ ਇਸ ਨੂੰ ਇਕ ਵੱਡੀ ਤ੍ਰਾਸਦੀ ਸਮਝਦੇ ਹਾਂ ਕਿ ਉਹ ਰਾਜਨੀਤਿਕ ਸ਼ਕਤੀ ਦੀ ਲੀਹ 'ਤੇ ਆ ਗਿਆ." ਕੁਝ ਸਾਲਾਂ ਬਾਅਦ, ਇਨ੍ਹਾਂ ਸਾਰੇ ਅਨੁਮਾਨਾਂ ਦੀ ਪੂਰੀ ਸ਼ੁੱਧਤਾ ਨਾਲ ਪੁਸ਼ਟੀ ਕੀਤੀ ਗਈ।

G. A. Zyuganov (Courtesy Photo)
ਗੋਰਬਾਚੇਵ ਦਾ ਮੁੱਖ ਅਪਰਾਧ ਯੂਐਸਐਸਆਰ ਨਾਲ ਵਿਸ਼ਵਾਸਘਾਤ ਹੈ। ਆਖਰਕਾਰ, ਉਸਨੂੰ ਇੱਕ ਸ਼ਕਤੀਸ਼ਾਲੀ ਸ਼ਕਤੀ ਵਿਰਾਸਤ ਵਿੱਚ ਮਿਲੀ, ਜਿਸ ਨਾਲ ਇਸ ਸੰਸਾਰ ਵਿੱਚ ਹਰ ਕੋਈ ਜਾਣਿਆ ਜਾਂਦਾ ਹੈ। ਯੂਐਸਐਸਆਰ ਨੇ ਦੁਨੀਆ ਦੇ ਉਤਪਾਦਨ ਦਾ 20% ਉਤਪਾਦਨ ਕੀਤਾ, ਲਗਭਗ ਸਾਰੇ ਇਲੈਕਟ੍ਰਾਨਿਕਸ ਦਾ ਇੱਕ ਤਿਹਾਈ ਅਤੇ ਦੁਨੀਆ ਦੇ ਸਾਰੇ ਜਹਾਜ਼ਾਂ ਦਾ ਇੱਕ ਤਿਹਾਈ। ਉਸ ਸਮੇਂ ਅਸੀਂ ਕਈ ਦਿਸ਼ਾਵਾਂ ਵਿੱਚ ਆਗੂ ਸੀ। ਉਦਾਹਰਨ ਲਈ, ਹਵਾਬਾਜ਼ੀ, ਰਾਕੇਟ ਅਤੇ ਪੁਲਾੜ ਤਕਨਾਲੋਜੀ, ਇਲੈਕਟ੍ਰੋਨਿਕਸ, ਲੇਜ਼ਰ ਤਕਨਾਲੋਜੀ, ਹਵਾਈ ਰੱਖਿਆ ਪ੍ਰਣਾਲੀ ਵਿੱਚ। ਅਤੇ ਹੋਰ ਕਈ ਤਰੀਕਿਆਂ ਨਾਲ। ਪਰ, ਬਦਕਿਸਮਤੀ ਨਾਲ, ਗੋਰਬਾਚੇਵ ਦੇ ਆਗਮਨ ਨਾਲ, ਇਸ ਸਭ ਕੁੱਝ ਨਾਲ ਧੋਖਾ ਕੀਤਾ ਗਿਆ ਸੀ। 

ਯੂਐਸਐਸਆਰ ਕੋਲ ਸਾਰੇ ਸੁਰੱਖਿਆ ਜ਼ੋਨ ਸਨ। ਜਦੋਂ ਮੈਂ ਜਰਮਨੀ ਵਿੱਚ ਸੋਵੀਅਤ ਫੌਜਾਂ ਦੇ ਇੱਕ ਸਮੂਹ ਵਿੱਚ ਸੇਵਾ ਕੀਤੀ, ਤਾਂ ਜਰਮਨਾਂ ਨੇ ਸਾਡਾ ਆਦਰ ਕੀਤਾ ਅਤੇ ਸੜਕ ਦੇ ਪਾਰ ਸਾਡਾ ਸਵਾਗਤ ਕੀਤਾ। ਕਿਉਂਕਿ ਉਨ੍ਹਾਂ ਸਾਲਾਂ ਵਿੱਚ ਅਸੀਂ ਇੱਕ ਮਹਾਨ ਸ਼ਕਤੀ ਸੀ।

ਗੋਰਬਾਚੇਵ ਨੂੰ ਪੂਰੀ ਤਰ੍ਹਾਂ ਇਹ ਸਮਝ ਨਹੀਂ ਸੀ ਕਿ ਸੀਪੀਐਸਯੂ ਸਿਰਫ਼ ਇੱਕ ਪਾਰਟੀ ਨਹੀਂ ਸੀ, ਸਗੋਂ ਰਾਜ-ਰਾਜਨੀਤਿਕ ਪ੍ਰਸ਼ਾਸਨ ਦੀ ਇੱਕ ਪ੍ਰਣਾਲੀ ਸੀ, ਜੋ ਐਮਰਜੈਂਸੀ ਹਾਲਤਾਂ ਵਿੱਚ ਰੂਪ ਧਾਰ ਚੁੱਕੀ ਸੀ ਅਤੇ ਜੋ ਆਪਣੇ ਆਪ ਨੂੰ ਜਾਇਜ਼ ਠਹਿਰਾਉਂਦੀ ਸੀ। ਲੈਨਿਨਵਾਦੀ-ਸਟਾਲਿਨਵਾਦੀ ਆਧੁਨਿਕੀਕਰਨ ਨੇ ਵਿਖµਡਿਤ ਸਾਮਰਾਜ ਨੂੰ ਇੱਕ ਸੋਵੀਅਤ ਰਾਜ ਵਿੱਚ ਇਕੱਠਾ ਕੀਤਾ।

ਸੋਵੀਅਤ ਲੋਕਾਂ ਨੇ, ਸੀ ਪੀ ਐਸ ਯੂ  ਦੀ ਅਗਵਾਈ ਵਿੱਚ, ਉਸ ਸਮੇਂ ਦੇ ਲਗਭਗ ਨੌਂ ਹਜ਼ਾਰ ਵਧੀਆ ਕਾਰਖਾਨੇ ਬਣਾਏ, ਫਾਸ਼ੀਵਾਦ ਨੂੰ ਹਰਾਇਆ, ਪੁਲਾੜ ਵਿੱਚ ਗਏ, ਅਤੇ ਪ੍ਰਮਾਣੂ-ਮਿਜ਼ਾਈਲ ਸਮਾਨਤਾ ਬਣਾਈ। ਇਹਨਾਂ ਜਿੱਤਾਂ ਨੇ ਸਾਨੂੰ ਇੱਕ ਭਰੋਸੇਮੰਦ ਅਤੇ ਸਨਮਾਨਜਨਕ ਭਵਿੱਖ ਪ੍ਰਦਾਨ ਕੀਤਾ ਹੈ।

ਪਰ ਪਾਰਟੀ ਨੂੰ ਸੁਧਾਰਨ ਦੀ ਬਜਾਏ, ਗੋਰਬਾਚੇਵ ਨੇ ਇਸਨੂੰ ਸਿਰਫ਼ ਤਬਾਹ ਕਰਨ ਦਾ ਫੈਸਲਾ ਕੀਤਾ। ਉਸ ਦੇ ਸਰਵਉੱਚ ਸੱਤਾ 'ਤੇ ਚੜ੍ਹਨ ਤੋਂ ਬਾਅਦ, ਲਗਭਗ ਸੌ ਪਹਿਲੇ ਨੇਤਾਵਾਂ ਅਤੇ ਮੰਤਰੀਆਂ ਨੂੰ ਸੀ.ਪੀ.ਐਸ.ਯੂ ਦੀ ਕੇਂਦਰੀ ਕਮੇਟੀ ਤੋਂ ਕੱਢ ਦਿੱਤਾ ਗਿਆ ਹੈ। ਗੋਰਬਾਚੇਵ ਨੇ ਆਪਣੇ ਆਲੇ-ਦੁਆਲੇ ਜ਼ਾਲਮ ਗੱਦਾਰਾਂ ਦੀ ਇੱਕ ਟੀਮ ਇਕੱਠੀ ਕਰ ਲਈ। ਇਹ ਯਾਕੋਵਲੇਵਸ, ਅਤੇ ਸ਼ੇਵਰਡਨਾਡਜ਼, ਅਤੇ ਯੈਲਟਸਿਨ ਅਤੇ ਬਕਾਟਿਨ ਹਨ।

ਗੋਰਬਾਚੇਵ ਦਾ ਦੂਜਾ ਅਪਰਾਧ ਸੋਵੀਅਤ ਸੱਤਾ ਨਾਲ ਵਿਸ਼ਵਾਸਘਾਤ ਹੈ।

ਮੇਰੇ ਪਿਤਾ ਪਾਰਟੀ ਦੇ ਮੈਂਬਰ ਨਹੀਂ ਸਨ। ਉਸਨੇ ਲਗਭਗ 50 ਸਾਲਾਂ ਲਈ ਇੱਕ ਅਧਿਆਪਕ ਵਜੋਂ ਕµਮ ਕੀਤਾ, ਸੋਵੀਅਤ ਰਾਜ ਲਈ ਲੜਿਆ, ਸੇਵਾਸਤੋਪੋਲ ਦੇ ਨੇੜੇ ਆਪਣੀ ਲੱਤ ਗੁਆ ਦਿੱਤੀ, ਅਤੇ ਪਹਿਲੇ ਸਮੂਹ ਦਾ ਇੱਕ ਅਯੋਗ/ਅਪਾਹਜ ਸੀ। ਜਦੋਂ ਮੈਂ ਪਾਰਟੀ ਅਤੇ ਕਾਮਸੋਮੋਲ ਦੇ ਕµਮ 'ਤੇ ਆਇਆ, ਤਾਂ ਮੇਰੇ ਪਿਤਾ ਨੇ ਮੈਨੂੰ ਕਿਹਾ: "ਯਾਦ ਰੱਖੋ, ਪੁੱਤਰ, ਇਸ ਜੀਵਨ ਵਿੱਚ ਸੋਵੀਅਤ ਸ਼ਕਤੀ ਤੋਂ ਵਧੀਆ ਹੋਰ ਕੁਝ ਨਹੀਂ ਸੀ।" ਹਾਂ, ਗਲਤੀਆਂ ਸਨ ਅਤੇ ਮੁਸ਼ਕਲਾਂ, ਸਮੱਸਿਆਵਾਂ, ਪਰ ਸੋਵੀਅਤ ਸਰਕਾਰ ਨੇ ਹਮੇਸ਼ਾ ਆਮ ਆਦਮੀ ਬਾਰੇ ਸੋਚਿਆ। ਉਸਨੇ ਔਰਤਾਂ ਨੂੰ ਜਣੇਪਾ ਛੁੱਟੀ ਤੋਂ ਸ਼ੁਰੂ ਕਰਦੇ ਹੋਏ 21 ਵਿਸ਼ੇਸ਼ ਅਧਿਕਾਰ ਦਿੱਤੇ। ਉਸਨੇ ਹਰ ਸੋਵੀਅਤ ਨਾਗਰਿਕ ਲਈ ਸਿੱਖਿਆ ਅਤੇ ਦਵਾਈ ਉਪਲਬਧ ਕਰਵਾਈ। ਉਸਨੇ ਸਾਨੂੰ ਜਿੱਤ ਦੀਆਂ ਉਚਾਈਆਂ ਤੱਕ ਪਹੁੰਚਾਇਆ।

ਇਹ ਸੋਵੀਅਤ ਸ਼ਕਤੀ ਸੀ, ਲੋਕਾਂ ਦੀ ਸ਼ਕਤੀ, ਜਿਸ ਨੂੰ ਗੋਰਬਾਚੇਵ ਨੇ ਸਭ ਤੋਂ ਵੱਧ ਸਨਕੀ ਤਰੀਕੇ ਨਾਲ ਧੋਖਾ ਦਿੱਤਾ ਸੀ।

ਮੈਨੂੰ ਤੁਹਾਨੂੰ ਯਾਦ ਦਿਵਾਉਣਾ ਚਾਹੀਦਾ ਹੈ ਕਿ ਯੂ.ਐਸ.ਐਸ.ਆਰ ਦੇਸੰਵਿਧਾਨ ਦੇ ਅਨੁਸਾਰ, ਸੋਵੀਅਤ ਨਾਗਰਿਕਾਂ ਨੂੰ ਸਰਬ-ਲੋਕ ਰਾਏਸ਼ੁਮਾਰੀ ਵਿੱਚ ਵੋਟ ਪਾਉਣ ਦਾ ਅਧਿਕਾਰ ਸੀ। ਯੂ.ਐਸ.ਐਸ.ਆਰ ਦੇ ਲਗਭਗ 77% ਨਾਗਰਿਕਾਂ ਨੇ ਇੱਕ ਸੰਘੀ  ਸਮਾਜਵਾਦੀ ਜਨਮ ਭੂਮੀ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ। ਪਰ ਗੋਰਬਾਚੇਵ, ਯੇਲਤਸਿਨ ਅਤੇ ਇਸ ਸਾਰੀ ਸ਼ਾਜਿਸੀ ਜੁੰਡਲੀ ਨੇ ਸੋਵੀਅਤ ਲੋਕਾਂ ਦੇ ਇਸ ਇਤਿਹਾਸਕ ਫੈਸਲੇ ਨੂੰ ਧੋਖਾ ਦਿੱਤਾ। ਇਹ ਇੱਕ ਅਜਿਹਾ ਅਪਰਾਧ ਹੈ ਜਿਸਦੀ ਕੋਈ ਸੀਮਾ ਨਹੀਂ ਹੈ। ਅਤੇ ਅਸੀਂ ਇਸ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ।

ਗੋਰਬਾਚੇਵ ਦਾ ਇੱਕ ਹੋਰ ਗੁਨਾਹ ਇਹ ਹੈ ਕਿ ਸੋਵੀਅਤ ਲੋਕ ਉਸ ਸਭ ਕੁਝ ਤੋਂ ਵਾਂਝੇ ਸਨ ਜੋ ਉਨ੍ਹਾਂ ਨੇ ਪਿਛਲੇ 100 ਸਾਲਾਂ ਵਿੱਚ ਜਿੱਤੀਆਂ ਸਨ। ਸਭ ਨੂੰ ਚੁਣਿਆ ਗਿਆ ਹੈ। ਅਤੇ ਇੱਕ ਵਧੀਆ ਨੌਕਰੀ ਦਾ ਹੱਕ. ਅਤੇ ਚµਗੀ ਸਿਹਤ ਸµਭਾਲ ਦਾ ਅਧਿਕਾਰ। ਅਤੇ ਇੱਕ ਸਸਤੀ ਸਿੱਖਿਆ ਦਾ ਅਧਿਕਾਰ। ਲੋਕ ਬਹੁਤ ਸਾਰੀਆਂ ਸਮਾਜਿਕ ਗਾਰµਟੀਆਂ ਗੁਆ ਚੁੱਕੇ ਹਨ, ਜਿਸ ਵਿੱਚ ਚµਗੀ ਪੈਨਸ਼ਨ ਵੀ ਸ਼ਾਮਲ ਹੈ। ਨਾਗਰਿਕਾਂ ਦੀਆਂ ਬੱਚਤਾਂ ਨੂੰ ਘਟਾਇਆ ਗਿਆ ਸੀ. ਬਰਸਾਤ ਵਾਲੇ ਦਿਨ ਬਜ਼ੁਰਗ ਔਰਤਾਂ ਕੋਲ ਪਏ ਪੈਸੇ ਵੀ ਖਾਲੀ ਕਾਗਜ਼ ਵਿੱਚ ਬਦਲ ਗਏ।

ਅੰਗਰੇਜ਼ੀ ਤੋਂ ਅਨੁਵਾਦ ਪਵਨ ਕੌਸ਼ਲ


ਅਤੇ ਉਸਦਾ ਇੱਕ ਹੋਰ ਅਪਰਾਧ-ਜਦੋਂ ਮੈਨੂੰ ਇਸ ਬਾਰੇ ਪਤਾ ਲੱਗਾ ਤਾਂ ਮੈਂ ਹੈਰਾਨ ਰਹਿ ਗਿਆ। ਉਸਨੇ ਆਪਣੇ ਸਾਰੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਧੋਖਾ ਦਿੱਤਾ। ਉਦਾਹਰਨ ਲਈ, ਜੀ.ਡੀ.ਆਰ. (ਜਰਮਨੀ) ਦੇ ਸਾਬਕਾ ਨੇਤਾ ਏਰਿਕ ਹਨੇਕਰ ਨੂੰ ਇਸ ਹੱਦ ਤੱਕ ਧੋਖਾ ਦਿੱਤਾ ਗਿਆ ਕਿ ਉਸਨੂੰ ਰੂਸ ਤੋਂ ਕੱਢ ਦਿੱਤਾ ਗਿਆ। ਜਰਮਨੀ ਵਿੱਚ, ਏਰਿਕ ਹੋਨੇਕਰ ਨੂੰ ਉਸੇ ਜੇਲ੍ਹ ਵਿੱਚ ਅਤੇ ਉਸੇ ਕੋਠੜੀ ਵਿੱਚ ਰੱਖਿਆ ਗਿਆ ਸੀ ਜਿੱਥੇ ਉਹ ਹਿਟਲਰ ਦੇ ਅਧੀਨ ਕੈਦ ਸੀ।

ਦਸੰਬਰ 1989 ਵਿੱਚ, ਮਾਲਟਾ ਵਿੱਚ, ਗੋਰਬਾਚੇਵ ਨੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਬੁਸ਼ ਸੀਨੀਅਰ ਅਤੇ ਤਤਕਾਲੀ ਅਮਰੀਕੀ ਵਿਦੇਸ਼ ਮੰਤਰੀ ਜੇਮਸ ਬੇਕਰ ਨਾਲ ਮੁਲਾਕਾਤ ਕੀਤੀ। ਇੱਥੋਂ ਤੱਕ ਕਿ ਕੁਦਰਤ ਨੇ ਇਸ ਮੁਲਾਕਾਤ ਤੋਂ ਬਗਾਵਤ ਕੀਤੀ। ਸਮੁੰਦਰ ਉੱਤੇ ਇੱਕ ਜੰਗਲੀ ਤੂਫ਼ਾਨ ਉੱਠਿਆ। ਅਮਰੀਕੀ ਜਹਾਜ਼ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਉਛਾਲਿਆ ਗਿਆ। ਅਤੇ ਸਾਡਾ ਵੱਡਾ ਲਾਈਨਰ "ਮੈਕਸਿਮ ਗੋਰਕੀ" ਸਥਿਰ ਖੜ੍ਹਾ ਸੀ। ਉੱਥੇ ਉਨ੍ਹਾਂ ਨੇ ਗੱਲਬਾਤ ਕੀਤੀ।

ਜਦੋਂ ਉਹ ਗੱਲਬਾਤ ਦੀ ਮੇਜ਼ 'ਤੇ ਬੈਠ ਗਏ, ਗੋਰਬਾਚੇਵ ਨੇ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਬੁਸ਼ ਨੂੰ ਕਿਹਾ: "ਅਸੀਂ ਪੂਰਬੀ ਯੂਰਪ ਤੋਂ ਹਟਣ ਲਈ ਵਾਰਸਾ ਸਮਝੌਤੇ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ।" ਬੇਕਰ ਨੇ ਬਾਅਦ ਵਿੱਚ ਯਾਦ ਕੀਤਾ ਕਿ ਗੋਰਬਾਚੇਵ ਦੇ ਬਿਆਨ ਤੋਂ ਬਾਅਦ ਅਮਰੀਕੀ ਵਫਦ ਨੂੰ ਵੀ ਇਸ ਖਬਰ ਤੋਂ ਪਸੀਨਾ ਆਉਣ ਲੱਗਾ। ਉਨ੍ਹਾਂ ਮੰਨ ਲਿਆ ਕਿ ਹੁਣ ਉਨ੍ਹਾਂ ਵੱਲੋਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਕਾਰਵਾਈ ਕੀਤੀ ਜਾਵੇਗੀ। ਉਦਾਹਰਨ ਲਈ, ਉਹਨਾਂ ਨੂੰਸੰਯੁਕਤ ਰਾਜ ਤੋਂ ਨਾਟੋ ਨੂੰ ਭੰਗ  ਕਰਨ ਦੀ ਲੋੜ ਹੋਵੇਗੀ। ਪਰ ਗੋਰਬਾਚੇਵ ਨੇ ਫਿਰ ਅਮਰੀਕੀ ਪੱਖ ਨੂੰ ਹੈਰਾਨ ਕਰ ਦਿੱਤਾ, ਉਸਨੇ ਕਿਹਾ: “ਨਹੀਂ। ਹੁਣ ਸਾਡੇ ਕੋਲ ਨਵੀਂ ਸੋਚ ਹੈ। ਇਸ ਲਈ, ਅਸੀਂ ਵਾਰਸਾ ਸਮਝੌਤੇ ਨੂੰ ਭੰਗ ਕਰ ਰਹੇ ਹਾਂ, ਅਤੇ ਤੁਸੀਂ ਉਹ ਕਰੋ ਜੋ ਤੁਸੀਂ ਚਾਹੁੰਦੇ ਹੋ। ਇਸ ਤਰ੍ਹਾਂ, ਪੂਰੇ ਸੁਰੱਖਿਆ ਸਿਸਟਮ ਨਾਲ ਧੋਖਾ ਕੀਤਾ ਗਿਆ, ਜਿਸ ਲਈ ਸਾਡੀ ਮਾਤ ਭੂਮੀ ਦੇ 27 ਮਿਲੀਅਨ ਬੇਹਤਰੀਨ ਪੁੱਤਰਾਂ ਅਤੇ ਧੀਆਂ ਨੇ ਆਪਣਾ ਸਿਰ ਨਿਵਾ ਦਿੱਤਾ। ਮਹਾਨ ਦੇਸ਼ਭਗਤ ਯੁੱਧ ਦੌਰਾਨ ਲਗਭਗ ਹਰ ਸੋਵੀਅਤ ਪਰਿਵਾਰ ਦਾ ਜਾਨੀ ਨੁਕਸਾਨ ਹੋਇਆ ਸੀ।

ਅਸੀਂ ਪਹਿਲਾਂ ਹੀ ਜਾਣਦੇ ਸੀ ਅਤੇ ਦੇਖਿਆ ਸੀ ਕਿ ਗੋਰਬਾਚੇਵ ਅਤੇ ਉਸਦੀ ਪੂਰੀ ਜੁੰਡਲੀ ਕੀ ਕਰ ਰਹੀ ਸੀ। ਇਸ ਲਈ, ਅਸੀਂ ਆਰ.ਐਸ.ਐਫ.ਐਸ.ਆਰ. ਦੀਆਂ ਕਮਿਊਨਿਸਟ ਪਾਰਟੀਆਂ ਬਣਾਈਆਂ। ਅਸੀਂ ਸੜੇ ਹੋਏ ਸੀ, ਉਨ੍ਹਾਂ ਨੇ ਸਾਡੇ ਲਈ ਖਾਤਾ ਵੀ ਨਹੀਂ ਖੋਲ੍ਹਿਆ। ਪਰ ਸਾਡੇ ਲਈ ਕ੍ਰੇਮਲਿਨ ਅਤੇ ਸਟਾਰਾਇਆ ਸਕੁਏਅਰ ਤੋਂ ਇਹਨਾਂ "ਸ਼ਾਸਕਾਂ" ਨੂੰ ਕੱਢਣ ਲਈ ਸਾਰੀਆਂ ਸਿਹਤਮੰਦ ਦੇਸ਼ਭਗਤ ਸ਼ਕਤੀਆਂ ਨੂੰ ਇੱਕਜੁੱਟ ਕਰਨ ਲਈ ਸਿਰਫ਼ ਇੱਕ ਸਾਲ ਕਾਫ਼ੀ ਨਹੀਂ ਸੀ।

ਮੈਂ ਫਿਰ "ਲੋਕਾਂ ਨੂੰ ਇਸ ਸ਼ਬਦ" ਅਤੇ ਲੇਖ "ਖੰਡਰ ਤੇ ਆਰਕੀਟੈਕਟ" ਨਾਲ ਸੰਬੋਧਿਤ ਕੀਤਾ। ਮੈਨੂੰ ਪੋਲਿਟ ਬਿਊਰੋ ਸਮੇਤ ਲੰਬੇ  ਸਮੇਂ ਲਈ ਅਲੱਗ ਰੱਖਿਆ ਗਿਆ ਸੀ। ਉਨ੍ਹਾਂ ਨੇ 10 ਸਾਲ ਤੱਕ ਅਪਰਾਧਿਕ ਮਾਮਲਾ ਘੜਿਆ। ਪਰ ਫਿਰ ਲੇਖਕ ਯੂਰੀ ਬੋਂਡਰੇਵ, ਨਿਰਦੇਸ਼ਕ ਸਟੈਨਿਸਲਾਵ ਗੋਵੋਰੁਖਿਨ, ਗਾਇਕ ਆਈਓਸਿਫ਼ ਕੋਬਜ਼ੋਨ, ਅਭਿਨੇਤਾ ਮਿਖਾਇਲ ਨੋਜ਼ਕਿਨ, ਪੱਤਰਕਾਰ ਅਲੈਗਜ਼ੈਂਡਰ ਪ੍ਰੋਖਾਨੋਵ ਅਤੇ ਵੈਲੇਨਟਿਨ ਚਿਕਨ ਮੇਰੇ ਲਈ ਖੜ੍ਹੇ ਹੋਏ। ਸੱਚੇ ਦੇਸ਼ ਭਗਤਾਂ ਨੇ ਬਗਾਵਤ ਕੀਤੀ, ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਇਹ ਇੱਕ ਗੈਰ-ਵਾਜਬ ਕਤਲੇਆਮ ਹੋਵੇਗਾ। ਪਰ ਇਹ ਸਜ਼ਾ ਬਾਰੇ ਨਹੀਂ ਹੈ ...

ਹੁਣ ਗੋਰਬਾਚੇਵ ਦੇ ਜੀਵਨ ਤੋਂ ਵਿਦਾ ਹੋਣ ਦੀ ਬਹੁਤ ਵਡਿਆਈ ਹੋਵੇਗੀ। ਇਹ ਉਨ੍ਹਾਂ ਦਾ ਕਾਰੋਬਾਰ ਹੈ। ਪਰ ਸਾਨੂੰ ਇਮਾਨਦਾਰੀ ਨਾਲ ਆਪਣੇ ਆਪ ਨੂੰ 90 ਦੇ ਦਹਾਕੇ ਦੇ ਧੋਖੇਬਾਜ਼ਾਂ ਤੋਂ ਵੱਖ ਕਰਨ ਦੀ ਲੋੜ ਹੈ। ਨਹੀਂ ਤਾਂ, ਨਾਜ਼ੀਵਾਦ ਅਤੇ ਫਾਸ਼ੀਵਾਦ ਉੱਤੇ ਕੋਈ ਰਾਹਤ ਅਤੇ ਕੋਈ ਜਿੱਤ ਨਹੀਂ ਹੋਵੇਗੀ। ਇਹ ਸਾਡੀ ਬਹੁਤ ਹੀ ਸਿਧਾਂਤਕ ਸਥਿਤੀ ਹੈ। ਇਸ ਖਾਤੇ 'ਤੇ ਅੱਜ ਦੇ ਇਮਾਨਦਾਰ ਮੁਲਾਂਕਣਾਂ ਤੋਂ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਕੀ ਅਸੀਂ ਆਪਣੇ ਦੇਸ਼ 'ਤੇ ਆਈਆਂ ਚੁਣੌਤੀਆਂ ਦਾ ਮੁਕਾਬਲਾ ਕਰਾਂਗੇ ਜਾਂ ਨਹੀਂ।

ਲੋਕਾਂ ਨੇ ਲੰਬੇ ਸਮੇਂ ਤੋਂ ਗੋਰਬਾਚੇਵਿਜ਼ਮ ਬਾਰੇ ਆਪਣਾ ਮੁਲਾਂਕਣ ਪ੍ਰਗਟ ਕੀਤਾ ਹੈ ਅਤੇ ਇਸ 'ਤੇ ਸਖ਼ਤ ਸਜ਼ਾ ਸੁਣਾਈ ਹੈ। 1996 ਵਿੱਚ, ਗੋਰਬਾਚੇਵ ਅਤੇ ਉਸਦੀ ਟੀਮ ਨੇ ਇੱਕ ਚੋਣ ਕਮੇਟੀ ਬਣਾਈ। ਗੋਰਬਾਚੇਵ ਨੇ ਉਸੇ ਸਾਲ ਰਾਸ਼ਟਰਪਤੀ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ। ਪਰ ਗੋਰਬਾਚੇਵ ਦੇ ਵਤਨ ਸਟਾਵਰੋਪੋਲ ਵਿੱਚ ਵੀ, ਲੋਕਾਂ ਨੇ ਕਿਹਾ ਕਿ ਕੋਈ ਵੀ ਉਸਨੂੰ ਵੋਟ ਨਹੀਂ ਦੇਵੇਗਾ। ਕਿਉਂਕਿ ਉਸਨੇ ਸਾਰਿਆਂ ਨੂੰ ਵੇਚਿਆ ਅਤੇ ਧੋਖਾ ਦਿੱਤਾ। ਗੋਰਬਾਚੇਵ ਨੇ ਚੋਰਾਂ ਦਾ ਨਿੱਜੀਕਰਨ ਸ਼ੁਰੂ ਕੀਤਾ। ਨਤੀਜੇ ਵਜੋਂ, 1996 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਲਗਭਗ 0.5% ਵੋਟਰਾਂ ਨੇ ਗੋਰਬਾਚੇਵ ਨੂੰ ਵੋਟ ਦਿੱਤੀ। ਇਹ ਉਸਦੀ ਸਾਰੀ ਅਪਰਾਧਿਕ ਧੋਖੇਬਾਜ਼ ਨੀਤੀ ਲਈ ਲੋਕਾਂ ਦਾ ਫੈਸਲਾ ਹੈ।

ਅਸੀਂ ਬਾਅਦ ਵਿੱਚ ਇੱਕ ਖੁੱਲ੍ਹੀ ਫੋਰੈਂਸਿਕ ਜਾਂਚ ਕਰਵਾਈ। ਯੇਲਤਸਿਨ ਦੇ ਮਹਾਂਦੋਸ਼ ਦੇਸੰਬੰਧ ਵਿੱਚ ਵੀ ਸ਼ਾਮਲ ਹੈ। ਡੂਮਾ ਵਿਚ ਇਸ ਜਾਂਚ 'ਤੇ 20 ਵਾਧੂ ਵਾਲੀਅਮ ਹਨ। ਇਸ ਧੋਖੇਬਾਜ਼ ਜੁੰਡਲੀ ਦੇ ਸਾਰੇ ਜੁਰਮ ਸਾਬਤ ਹੋ ਗਏ ਹਨ: ਬੇਲੋਵੇਜ਼ਯ ਅਤੇ ਸਾਡੀ ਫੌਜ ਦੇ ਵਿਸ਼ਵਾਸਘਾਤ ਤੋਂ ਪੂਰਬੀ ਯੂਰਪ ਤੋਂ ਉਡਾਣ ਤੱਕ।

ਸਿਰਫ਼ ਜਰਮਨੀ ਵਿਚ ਹੀ ਸਾਡੇ ਫ਼ੌਜੀ 500 ਹਜ਼ਾਰ ਦੇ ਕਰੀਬ ਸਨ। ਇਹ ਸਭ ਤੋਂ ਮਜ਼ਬੂਤ ਫੌਜ ਸੀ। ਕਿਉਂਕਿ ਅਸੀਂ ਜਰਮਨੀ ਤੋਂ ਆਪਣੀਆਂ ਫੌਜਾਂ ਵਾਪਸ ਲੈ ਰਹੇ ਸੀ, ਸਾਨੂੰ ਸਮਝੌਤੇ ਵਿੱਚ ਘੱਟੋ-ਘੱਟ ਇੱਕ ਧਾਰਾ ਲਿਖਣੀ ਪਈ ਕਿ ਆਉਣ ਵਾਲੀਆਂ ਸਦੀਆਂ ਵਿੱਚ ਜਰਮਨੀ ਫਿਰ ਕਦੇ ਕਿਸੇ ਨਾਟੋ ਵਿੱਚ ਸ਼ਾਮਲ ਨਹੀਂ ਹੋਵੇਗਾ। ਇਹ ਸਿਧਾਂਤ ਪੂਰਬੀ ਯੂਰਪ ਉੱਤੇ ਵੀ ਲਾਗੂ ਹੁੰਦਾ ਹੈ। ਆਖ਼ਰਕਾਰ, ਉਸ ਸਮੇਂ ਪੋਲੈਂਡ, ਚੈਕੋਸਲੋਵਾਕੀਆ ਅਤੇ ਹµਗਰੀ ਵਿਚ ਸਾਡੇ ਫੌਜੀ ਸਮੂਹ ਸਨ। ਇਹ ਬਾਲਟਿਕਸ ਉੱਤੇ ਵੀ ਲਾਗੂ ਹੁµਦਾ ਹੈ. ਨਾਜ਼ੀਆਂ ਅੱਜ ਉੱਥੇ ਮਾਰਚ ਕਰ ਰਹੇ ਹਨ ਅਤੇ ਸੋਵੀਅਤ ਸਮਾਰਕਾਂ ਨੂੰ ਢਾਹ ਰਹੇ ਹਨ। ਅਤੇ ਹਰ ਬਦਮਾਸ਼ ਰੂਸੀ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈ।

ਅੱਜ ਸਾਡੀਆਂ ਸਾਰੀਆਂ ਸਮੱਸਿਆਵਾਂ ਉੱਥੋਂ ਹੀ ਉੱਗਦੀਆਂ ਹਨ, ਖਿੜਦੀਆਂ ਹਨ ਅਤੇ ਮਹਿਕਦੀਆਂ ਹਨ। ਹੁਣ ਸਮੀਖਿਆਵਾਂ ਦੇਖੋ। ਉਹ ਸਾਰੇ ਜਿਨ੍ਹਾਂ ਨੇ ਚੋਰੀ ਕੀਤੀ, ਆਪਣੀਆਂ ਜੇਬਾਂ ਵਿਚ ਭਰਿਆ, ਜਿਨ੍ਹਾਂ ਨੇ ਇਸ ਅਪਰਾਧ, ਅਪਮਾਨ ਅਤੇ ਦੇਸ਼ ਦੀ ਤਬਾਹੀ 'ਤੇ ਆਪਣੇ ਆਪ ਨੂੰ ਅਮੀਰ ਬਣਾਇਆ, ਉਹ ਹੁਣ ਗੋਰਬਾਚੇਵ ਦੀ ਮੌਤ ਬਾਰੇ ਜਾਂ ਤਾਂ ਹੱਸਣਗੇ ਜਾਂ ਹੜੱਪਣਗੇ। ਚੰਗਾ ਹੋਵੇਗਾ ਜੇ ਉਹ ਚੁੱਪ ਕਰ ਜਾਣ।

ਸੰਸਾਰ ਵਿੱਚ, ਯੂਰਪ ਅਤੇ ਰਸ਼ੀਅਨ ਫੈਡਰੇਸ਼ਨ ਵਿੱਚ ਮੌਜੂਦਾ ਗੰਦੀ ਸੁਰੱਖਿਆ ਪ੍ਰਣਾਲੀ ਗੋਰਬਾਚੇਵ ਦੀਆਂ ਗਤੀਵਿਧੀਆਂ ਦਾ ਨਤੀਜਾ ਹੈ। ਸਾਡੇ ਦੇਸ਼ ਦੇ ਘੇਰੇ ਦੇ ਆਲੇ ਦੁਆਲੇ ਦੇਖੋ, ਇਸ ਧੋਖੇ ਦੇ ਨਤੀਜੇ ਤੁਸੀਂ ਦੇਖੋਗੇ। ਪੂਰਬੀ ਯੂਰਪ ਹੁਣ ਯੂਕਰੇਨ ਨੂੰ ਹਥਿਆਰ ਭੇਜ ਰਿਹਾ ਹੈ। ਬਾਲਟਿਕ ਰਾਜਾਂ ਵਿੱਚ, ਫਾਸ਼ੀਵਾਦੀਆਂ ਅਤੇ ਨਾਜ਼ੀਆਂ ਨੇ ਹਰ ਚੀਜ਼ ਵਿੱਚ ਸੁਰ ਤੈਅ ਕੀਤੀ, ਉਨ੍ਹਾਂ ਨੇ ਉਨ੍ਹਾਂ ਲੋਕਾਂ ਦੇਮੂੰਹ ਬੰਦ ਕਰ ਦਿੱਤੇ ਜਿਨ੍ਹਾਂ ਨੇ ਉੱਥੇ ਫੈਕਟਰੀਆਂ ਬਣਾਈਆਂ ਅਤੇ ਨਵੀਆਂ ਬੰਦਰਗਾਹਾਂ ਖੋਲ੍ਹੀਆਂ।

ਮੂਲ ਯੂਕਰੇਨ ਵਿੱਚ, 82% ਆਬਾਦੀ ਰੂਸੀ ਨੂੰ ਆਪਣੀ ਮੂਲ ਭਾਸ਼ਾ ਮੰਨਦੀ ਹੈ। ਪਰ ਅੱਜ ਉਹ ਆਪਣੀ ਮਾਂ ਬੋਲੀ ਨਹੀਂ ਬੋਲ ਸਕਦੇ। ਅਤੇ ਹੁਣ ਸਾਨੂੰ ਯੂਕਰੇਨ ਅਤੇ ਡੌਨਬਾਸ ਵਿੱਚ ਫਾਸ਼ੀਵਾਦ ਨੂੰ ਖਤਮ ਕਰਨ ਲਈ ਆਪਣੇ ਸਭ ਤੋਂ ਚੰਗੇ  ਪੁੱਤਰਾਂ ਦੀਆਂ ਜਾਨਾਂ ਨਾਲ ਭੁਗਤਾਨ ਕਰਨ ਲਈ ਮਜਬੂਰ ਕੀਤਾ ਗਿਆ ਹੈ।

ਜੇਕਰ ਅਸੀਂ ਅੱਜ ਸਾਧਾਰਨ ਸੁਧਾਰਾਂ ਨੂੰ ਅਮਲ ਵਿੱਚ ਲਿਆਉਂਦੇ ਹਾਂ, ਤਾਂ ਹਰ ਕੋਈ ਸਮਝ ਜਾਵੇਗਾ ਕਿ ਇੱਕ ਮਜ਼ਬੂਤ ਰਾਜ, ਸਮਾਰਟ ਕੇਂਦਰਿਤ ਸ਼ਕਤੀ, ਸਮੂਹਿਕਤਾ ਅਤੇ ਦੇਸ਼ਭਗਤੀ ਦੀ ਭਾਵਨਾ ਤੋਂ ਬਿਨਾਂ, ਸਾਡਾ ਰਾਜ ਕਿਸੇ ਵੀ ਰੂਪ ਵਿੱਚ ਹੋਂਦ ਵਿੱਚ ਨਹੀਂ ਰਹਿ ਸਕਦਾ। ਪਰ ਇਹ ਸਭ ਗੋਰਬਾਚੇਵ ਦੁਆਰਾ ਧੋਖਾ ਅਤੇ ਵੇਚ ਦਿੱਤਾ ਗਿਆ ਸੀ। ਸਭ ਤੋਂ ਅਯੋਗ ਅਤੇ ਸਭ ਤੋਂ ਅਪਮਾਨਜਨਕ ਤਰੀਕੇ ਨਾਲ।

ਅੱਜ, ਗੋਰਬਾਚੇਵ ਅਤੇ ਨਿਕੋਲਸ  ਵਿਚਕਾਰ ਸਮਾਨਤਾਵਾਂ ਖਿੱਚੀਆਂ ਜਾ ਰਹੀਆਂ ਹਨ। ਦਰਅਸਲ, ਨਿਕੋਲਸ  ਨੇ ਸਾਮਰਾਜ ਨੂੰ ਉਡਾ ਦਿੱਤਾ, ਅਤੇ ਇਹ ਇੱਕ - ਮਹਾਨ ਸੋਵੀਅਤ ਰਾਜ. ਨਿਕੋਲਸ  ਲੰਡਨ, ਪੈਰਿਸ ਅਤੇ ਨਿਊਯਾਰਕ ਦੇ ਬੈਂਕਰਾਂ ਦੇ ਪੈਸੇ ਲਈ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਾਮਲ ਹੋ ਗਿਆ, ਹਾਲਾਂਕਿ ਇਸਦੀ ਕੋਈ ਲੋੜ ਨਹੀਂ ਸੀ। ਉਹ ਇੱਕ ਮਹਾਨ ਸਾਮਰਾਜ ਚਲਾਉਣ ਦੇ ਅਯੋਗ ਸੀ। ਉਸ ਦੇ ਪਿਤਾ ਨੇ ਉਸ ਬਾਰੇ ਕਿਹਾ: “ਨਿਕੋਲਸਕਾ ਰਾਜ ਲਈ ਤਿਆਰ ਨਹੀਂ ਹੈ। ਪ੍ਰਮਾਤਮਾ ਨੇ ਉਸਨੂੰ ਨਾ ਮਨ ਦਿੱਤਾ ਅਤੇ ਨਾ ਹੀ ਇੱਛਾ, ਇਹ ਇੱਕ ਉਦੇਸ਼ ਮੁਲਾਂਕਣ ਸੀ।

ਇਸ ਲਈ ਗੋਰਬਾਚੇਵ ਨੂੰ ਇੱਕ ਵਿਸ਼ਾਲ ਸੈਨਾ, ਸ਼ਕਤੀਸ਼ਾਲੀ ਉਤਪਾਦਨ, ਮਹਾਨ ਵਿਿਗਆਨ, ਇੱਕ ਬਿਹਤਰ ਸਮਾਜਿਕ ਪ੍ਰਣਾਲੀ ਦੇ ਨਾਲ ਇੱਕ ਸ਼ਕਤੀ ਮਿਲੀ। ਅਤੇ ਇਹ ਸਭ ਗੋਰਬਾਚੇਵ ਨੇ ਸਿਰਫ਼ ਥੈਚਰ ਲਈ ਉਸ 'ਤੇ ਮੁਸਕਰਾਉਣ ਲਈ, ਅਤੇ ਬੁਸ਼ ਲਈ ਉਸ ਦੇ ਮੋਢੇ 'ਤੇ ਦੋਸਤਾਨਾ ਢੰਗ  ਨਾਲ ਥੱਪਣ ਲਈ ਛੱਡ ਦਿੱਤਾ। ਇੱਕ ਨੇਤਾ ਅਤੇ ਇੱਕ ਸਿਆਸਤਦਾਨ ਲਈ ਇਹ ਸਭ ਤੋਂ ਅਪਮਾਨਜਨਕ ਵਿਵਹਾਰ ਹੈ!

ਮੈਂ ਡਾਂਟੇ ਅਲੀਘੇਰੀ ਦੁਆਰਾ ਲਿਖੀ “ਦਿ ਡਿਵਾਈਨ: ਕਾਮੇਡੀ ਨੂੰ ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ. ਮਹਾਨ ਦਾਂਤੇ ਨੇ ਨਰਕ ਦੇ ਕਈ ਚੱਕਰ ਪੇਂਟ ਕੀਤੇ। ਉਸਦੀ ਕਿਤਾਬ ਦੇ ਅਨੁਸਾਰ ਆਖਰੀ, ਨੌਵਾਂ ਚੱਕਰ, ਉਨ੍ਹਾਂ ਬਦਮਾਸ਼ਾਂ ਲਈ ਸੀ ਜਿਨ੍ਹਾਂ ਨੇ ਆਪਣੇ ਵਤਨ, ਬੱਚਿਆਂ, ਦੇਸ਼, ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਧੋਖਾ ਦਿੱਤਾ।

ਮੇਰਾ ਮੰਨਣਾ ਹੈ ਕਿ ਉਹ ਸਾਡੇ ਹਜ਼ਾਰਾਂ ਸਾਲਾਂ ਦੇ ਇਤਿਹਾਸ ਵਿੱਚ ਗੋਰਬਾਚੇਵ ਤੋਂ ਵੱਡੇ ਗੱਦਾਰ ਨੂੰ ਨਹੀਂ ਜਾਣਦੀ। ਸ਼ਾਇਦ, ਸਰਵ ਸ਼ਕਤੀਮਾਨ ਨੇ ਇਸ ਨੂੰ ਸੁਣਿਆ. ਨਾਜ਼ੀਵਾਦ, ਫਾਸ਼ੀਵਾਦ ਅਤੇ ਬੰਦੇਰਾ ਦੇ ਵਿਰੁੱਧ ਮੁਕਤੀ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ, ਉਸਨੇ ਧਰਤੀ ਅਤੇ ਕ੍ਰਾਵਚੁਕ, ਅਤੇ ਸ਼ੁਸ਼ਕੇਵਿਚ ਅਤੇ ਗੋਰਬਾਚੇਵ ਦੇ ਸਰੀਰ ਤੋਂ ਹਟਾ ਦਿੱਤਾ। ਮੈਂ ਸੋਚਦਾ ਹਾਂ ਕਿ ਸਰਵਸ਼ਕਤੀਮਾਨ ਅਤੇ ਕੁਦਰਤ ਇਸ ਤਰ੍ਹਾਂ ਧਰਤੀ ਨੂੰ ਸਾਫ਼ ਕਰਦੀ ਹੈ ਤਾਂ ਜੋ ਇਸਨੂੰ ਗੱਦਾਰਾਂ, ਨਾਜ਼ੀਆਂ ਤੋਂ ਬਚਾਇਆ ਜਾ ਸਕੇ, ਅਤੇ ਅਸੀਂ ਇਹ ਯਕੀਨੀ ਬਣਾਉਣ ਲਈ ਸਭ ਕੁਝ ਕਰਾਂਗੇ ਕਿ ਵਿਸ਼ਵ ਅਤੇ ਰੂਸ ਵਿੱਚ ਦੋਸਤੀ ਅਤੇ ਨਿਆਂ ਦੀ ਜਿੱਤ ਹੋਵੇ।

ਖੋਜ//ਅੰਗਰੇਜ਼ੀ ਤੋਂ ਅਨੁਵਾਦ ਕੀਤਾ ਪਵਨ ਕੁਮਾਰ ਕੌਸ਼ਲ ਹੁਰਾਂ ਨੇ 

Thursday, September 1, 2022

ਜੰਗ ਅਤੇ ਹਿੰਸਾ 'ਤੇ ਫਜ਼ੂਲ ਖਰਚੀ ਮਜ਼ਦੂਰਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦੀ ਹੈ

1st September 2022 at 4:22 PM

ਵਿਸ਼ਵ ਸ਼ਾਂਤੀ ਦਿਵਸ 'ਤੇ ਏਟਕ ਨੇ ਲਿਆ ਹਿੰਸਾ ਮੁਕਤ ਸਮਾਜ ਦਾ ਸੰਕਲਪ 

ਪ੍ਰਮਾਣੂ ਹਥਿਆਰਾਂ ਅਤੇ ਹਰ ਕਿਸਮ ਦੀ ਹਿੰਸਾ ਤੋਂ ਮੁਕਤ ਸਮਾਜ ਲਈ ਕੰਮ ਕਰਨ ਦਾ ਪ੍ਰਣ ਦੁਹਰਾਇਆ 


ਲੁਧਿਆਣਾ
:(ਐਮ ਐਸ ਭਾਟੀਆ//ਇਨਪੁਟ-ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਪਿਛਲੇ ਕੁਝ ਸਾਲਾਂ ਵਿੱਚ ਕਿਰਤੀਆਂ ਪ੍ਰਤੀ ਹਿੰਸਾ ਵੱਧ ਗਈ ਹੈ। ਔਰਤਾਂ ਨੇ ਜਦੋਂ ਘਰੇਲੂ ਹਿੰਸਾ ਤੋਂ ਤੰਗ ਆ ਕੇ ਸਵੈ  ਨਿਰਭਰ ਬਣਨ ਦੇ ਉਪਰਾਲੇ ਤੇਜ਼ ਕੀਤੇ ਤਾਂ ਉਸ ਪ੍ਰਤੀ ਵੀ ਹਿੰਸਾ ਵੱਧ ਗਈ। ਜਦੋਂ ਲੜਕੀਆਂ ਨੇ ਆਪਣੀ ਪੜ੍ਹਾਈ ਲਿਖਾਈ ਲਈ ਘਰਾਂ ਤੋਂ ਕਦਮ ਬਾਹਰ ਪੁੱਟੇ ਤਾਂ ਉਹਨਾਂ 'ਤੇ ਵੀ ਹਮਲੇ ਵੱਧ ਗਏ। ਮਨੂੰ ਸਮ੍ਰਿਤੀ ਲਾਗੂ ਕਰਨ ਦੀਆਂ ਸਾਜ਼ਿਸ਼ਾਂ ਰਚਣ ਵਾਲਿਆਂ ਨੂੰ ਜੋ ਜੋ ਵੀ ਅਣਸੁਖਾਵਾਂ ਲੱਗਦਾ ਸੀ ਉਹਨਾਂ ਨੇ ਉਸ ਦੇ ਖਿਲਾਫ ਹਿੰਸਾ ਸ਼ੁਰੂ ਕੀਤੀ। ਇਹ ਹਹਿੰਸਾ ਗਲੀਆਂ,ਮੁਹੱਲਿਆਂ ਅਤੇ ਬਾਜ਼ਾਰਾਂ ਵਿਚ ਵੀ ਪਹੁੰਚੀ। ਆਪਣੀ ਹਫਤੇ, ਮਹੀਨੇ ਜਾਂ ਦਿਹਾੜੀ ਦੀ ਕਮਾਈ ਜੇਬ ਵਿਚ ਪਾ ਕੇ ਘਰ  ਮਜ਼ਦੂਰ ਸੁਰਖਿਅਤ ਰਿਹਾ। ਲੁਟੇਰਿਆਂ ਵੱਲੋਂ ਲੁਧਿਆਣਾ ਵਰਗੇ ਸ਼ਹਿਰ ਵਿਚ ਮਜ਼ਦੂਰਾਂ 'ਤੇ ਲੁਟੇਰਿਆਂ ਵੱਲੋਂ ਹਮਲੇ ਆਮ ਵਰਤਾਰਾ ਬਣ ਗਿਆ। ਗੱਲ ਗਲੀਆਂ ਮੁਹੱਲਿਆਂ ਤੱਕ ਹੀ ਸੀਮਿਤ ਨਹੀਂ ਰਹੀ। ਸੱਤਾ ਵਾਲੇ ਵੀ ਉਹਨਾਂ ਦੇ ਲੰਮੇ ਸੰਘਰਸ਼ਾਂ ਮੱਗਰੋਂ ਹਾਸਲ ਕੀਤੇ ਹੱਕਾਂ ਨੂੰ ਖੋਹਣ ਲੱਗ ਪਏ। ਬਲਾਤਕਾਰ ਕਰਨ ਵਾਲਿਆਂ ਨੂੰ ਰਿਹਾਅ ਕਰ ਕੇ ਮਨ ਸਨਮਾਨ ਦਿੱਤਾ ਜਾਣ ਲੱਗ ਪਿਆ। ਜਾਗ ਉੱਥੇ ਮਜ਼ਦੂਰ ਅਤੇ ਜਾਗ ਪਈ ਔਰਤ ਦੇ ਖਿਲਾਫ ਸਰਹੱਦੋਂ ਪਾਰ ਵੀ ਹਮਲੇ ਹੋਏ। ਇਹਨਾਂ ਹਮਲਿਆਂ ਵਿਚ ਵਾਧਾ ਵੀ ਹੋਇਆ ਪਰ ਜਾਗ੍ਰਤੀ ਨਹੀਂ ਰੋਕੀ ਜਾ ਸਕੀ। ਹਿੰਸਾ ਦੇ ਇਹਨਾਂ ਆਧੁਨਿਕ ਰੂਪਾਂ ਦਾ ਇੱਕ ਵਾਰ ਫੇਰ ਗੰਭੀਰ ਨੋਟਿਸ ਲਿਆ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਨੇ। ਜਿਸਦਾ ਪ੍ਰਗਟਾਵਾ ਅੱਜ ਹੋਏ ਸੈਮੀਨਾਰ ਵਿਚ ਨਜ਼ਰ ਆਇਆ। 

ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੀ ਲੁਧਿਆਣਾ ਇਕਾਈ ਨੇ ਅੱਜ ਪਹਿਲੀ ਸਤੰਬਰ ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਫਾਸ਼ੀਵਾਦ ਦੇ ਪੀੜਤਾਂ ਨੂੰ ਸ਼ਰਧਾਂਜਲੀ ਦੇਣ ਲਈ ਮੀਟਿੰਗ ਕੀਤੀ। ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਵਫਟੂ)  ਦੇ ਸੱਦੇ 'ਤੇ 1 ਸਤੰਬਰ ਨੂੰ ਅੰਤਰਰਾਸ਼ਟਰੀ ਸ਼ਾਂਤੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਦਿਨ ਹੀ ਹਿਟਲਰ ਨੇ ਪੋਲੈਂਡ 'ਤੇ ਹਮਲਾ ਕੀਤਾ ਸੀ ਅਤੇ ਇਸ ਨਾਲ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। 

ਜ਼ਿਕਰਯੋਗ ਹੈ ਕਿ ਦੂਜੇ ਵਿਸ਼ਵ ਯੁੱਧ ਦੌਰਾਨ 5.5 ਕਰੋੜ ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚੋਂ 1.5 ਕਰੋੜ ਇਕੱਲੇ ਸੋਵੀਅਤ ਸੰਘ ਨਾਲ ਸਬੰਧਤ ਸਨ। ਜਰਮਨੀ ਵਿਚ ਹਥਿਆਰ ਉਦਯੋਗ ਅਤੇ ਕਾਰਪੋਰੇਟ ਸੈਕਟਰ ਦੇ ਇਸ਼ਾਰੇ 'ਤੇ ਕੰਮ ਕਰਦੇ ਹੋਏ ਹਿਟਲਰ ਨੇ ਜਰਮਨ ਨਸਲ ਨੂੰ ਦੂਜਿਆਂ ਨਾਲੋਂ ਬਿਹਤਰ ਬਣਾਉਣ ਦਾ ਨਾਅਰਾ ਦਿੱਤਾ। ਇਸ ਨਾਅਰੇ ਦੇ ਆਧਾਰ 'ਤੇ ਉਸ ਨੇ ਯਹੂਦੀਆਂ, ਕਮਿਊਨਿਸਟਾਂ, ਸਮਾਜਵਾਦੀਆਂ ਅਤੇ ਉਸ ਨਾਲ ਮਤਭੇਦ ਰੱਖਣ ਵਾਲਿਆਂ ਵਿਰੁੱਧ ਜ਼ਹਿਰ ਫੈਲਾਇਆ। 

ਉਸ ਨੇ 80 ਲੱਖ ਤੋਂ ਵੱਧ ਲੋਕਾਂ ਨੂੰ ਤਸ਼ੱਦਦ ਕੈਂਪਾਂ ਵਿਚ ਪਾ ਕੇ ਖਤਮ ਕਰ ਦਿੱਤਾ। ਏਨੇ ਵੱਡਾ ਕਤਲ ਆਮ ਪਰ ਫਿਰਕੂ ਲੂਤੀਆਂ ਲਾਉਣ ਵਿੱਚ ਰੁਝੇ ਰਹਿਣ ਵਾਲਿਆਂ ਨੇ ਇਹਨਾਂ ਕਿਰਤੀਆਂ ਦੇ ਕਤਲਾਂ ਉੱਤੇ ਕਦੇ ਅਫਸੋਸ ਪ੍ਰਗਟ ਨਹੀਂ ਕੀਤਾ। ਹੁਣ ਤੱਕ ਦੁਨੀਆ ਦੇ ਇਤਿਹਾਸ ਵਿਚ ਇਸ ਕਤਲੇਆਮ ਦੀ ਚਰਚਾ ਕਿਓਂ ਨਹੀਂ ਹੋਈ? ਕੀ ਉਹਨਾਂ ਲੱਖਾਂ ਕਿਰਤੀਆਂ ਦਾ ਖੂਨ ਕੋਈ ਖੂਨ ਨਹੀਂ ਸੀ? ਕੀ ਉਹ ਪਾਣੀ ਸੀ?

 ਦੂਜੇ ਵਿਸ਼ਵ ਯੁੱਧ ਦੀਆਂ ਘਟਨਾਵਾਂ ਆਖਰਕਾਰ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਵੱਲ ਲੈ ਗਈਆਂ  ਜਿਸ ਨਾਲ ਜਾਪਾਨ ਦੇ ਹੀਰੋਸ਼ੀਮਾ ਅਤੇ ਨਾਗਾਸਾਕੀ ਵਿੱਚ 2 ਲੱਖ ਤੋਂ ਵੱਧ ਲੋਕ ਮਾਰੇ ਗਏ ਸਨ। ਅਜੋਕੇ ਸਮੇਂ ਦੇ ਪ੍ਰਮਾਣੂ ਹਥਿਆਰ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹਨ ਅਤੇ ਅਧਿਐਨਾਂ ਨੇ ਦਿਖਾਇਆ ਹੈ ਕਿ ਰੂਸ ਅਤੇ ਅਮਰੀਕਾ ਵਿਚਕਾਰ ਪ੍ਰਮਾਣੂ ਆਦਾਨ-ਪ੍ਰਦਾਨ ਦੀ ਸਥਿਤੀ ਵਿੱਚ ਪੂਰੀ ਦੀ ਪੂਰੀ ਆਧੁਨਿਕ ਸਭਿਅਤਾ ਅਲੋਪ ਹੋ ਜਾਵੇਗੀ। ਇਸ ਪੂਰੀ ਦੁਨੀਆ ਦਾ ਨਾਮੋ ਨਿਸ਼ਾਨ ਨਹੀਂ ਲੱਭੇਗਾ। ਲੋਕਾਂ ਵਿੱਚ ਵੰਡੀਆਂ ਪਾ ਕੇ ਉਹਨਾਂ ਦੀ ਕਿਰਤ ਲੁੱਟਣ ਵਾਲੇ ਵੀ ਨਹੀਂ ਬਚ ਸਕਣਗੇ। 

ਇੱਥੋਂ ਤੱਕ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਪਰਮਾਣੂ ਹਥਿਆਰਾਂ ਦੇ ਆਦਾਨ-ਪ੍ਰਦਾਨ ਵਰਗੀ ਇੱਕ ਖੇਤਰੀ ਪ੍ਰਮਾਣੂ ਜੰਗ ਵੀ  ਆਉਣ ਵਾਲੇ ਕਈ ਸਾਲਾਂ ਲਈ ਕੁੱਲ ਫਸਲਾਂ ਦੀ ਅਸਫਲਤਾ ਵੱਲ ਲੈ ਜਾਵੇਗੀ ਅਤੇ ਅਗਲੇ 2 ਸਾਲਾਂ ਵਿੱਚ 2 ਬਿਲੀਅਨ ਤੋਂ ਵੱਧ ਲੋਕਾਂ ਨੂੰ ਮਾਰ ਦੇਵੇਗੀ। ਇਸ ਲਈ ਮਜ਼ਦੂਰਾਂ ਦਾ ਇਹ ਸਭ ਤੋਂ ਵੱਡਾ ਫਰਜ਼ ਹੈ ਕਿ ਉਹ ਇੱਕਜੁੱਟ ਹੋ ਕੇ ਹਥਿਆਰਾਂ ਦੀ ਦੌੜ ਦਾ ਵਿਰੋਧ ਕਰਨ ਕਿਉਂਕਿ ਜੰਗ ਅਤੇ ਹਿੰਸਾ ਦੀ ਸਥਿਤੀ ਵਿੱਚ ਇਸ ਦਾ ਸਭ ਤੋਂ ਵੱਧ ਨੁਕਸਾਨ ਮਿਹਨਤਕਸ਼ ਲੋਕਾਂ ਨੂੰ ਹੁੰਦਾ ਹੈ।

ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਭਾਰਤ ਵਿੱਚ ਵਾਪਰ ਰਹੀਆਂ ਘਟਨਾਵਾਂ ਜਰਮਨੀ ਵਿੱਚ 1930ਵਿਆਂ ਦੀਆਂ ਘਟਨਾਵਾਂ ਦੀ ਯਾਦ ਤਾਜ਼ਾ ਕਰਵਾ ਰਹੀਆਂ ਹਨ। ਸਾਨੂੰ ਸਮਾਜਿਕ ਸਦਭਾਵਨਾ ਦੀ ਉਸਾਰੀ ਰਾਹੀਂ ਆਪਣੇ ਦੇਸ਼ ਵਿੱਚ ਅਜਿਹੀਆਂ ਪ੍ਰਵਿਰਤੀਆਂ ਨੂੰ ਹਰਾਉਣ ਲਈ ਇੱਕਜੁੱਟ ਹੋਣਾ ਪਵੇਗਾ। ਮੌਜੂਦਾ ਦੌਰ ਦੇ ਵਰਤਾਰੇ ਅਤੇ ਇਸ਼ਾਰੇ ਖਤਰਨਾਕ ਹੁੰਦੇ ਜਾ।  ਯਾਦ ਆ ਰਹੇ ਹਨ ਸਾਹਿਰ ਲੁਧਿਆਣਵੀ ਸਾਹਿਬ--

ਗੁਜ਼ਸ਼ਤਾ ਜੰਗ ਮੇਂ ਤੋ ਪੈਕਰ ਜਲੇ ਮਗਰ ਇਸ ਬਾਰ; ਅਜਬ ਨਹੀਂ ਕਿ ਯੇ ਪਰਛਾਈਆਂ ਭੀ ਜਲ ਜਾਏਂ!

ਅੱਜ ਜਿਹਨਾਂ  ਸਾਥੀਆਂ ਵੱਲੋਂ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ ਉਹਨਾਂ ਵਿਚ ਸਨ ਡਾ: ਰਜਿੰਦਰ ਪਾਲ, ਗੁਲਜ਼ਾਰ ਪੰਧੇਰ, ਚਰਨ ਸਰਾਭਾ, ਰਮੇਸ਼ ਰਤਨ, ਜਸਬੀਰ ਝੱਜ, ਡਾ: ਅਰੁਣ ਮਿੱਤਰ, ਗੁਰਮੇਲ ਸਿੰਘ ਮੇਡਲੇ, ਡੀਪੀ ਮੌੜ, ਨਰੇਸ਼ ਗੌੜ, ਕੇਵਲ ਸਿੰਘ ਬਨਵੈਤ, ਅਜੀਤ ਜਵੱਦੀ ਅਤੇ ਕੁਝ ਹੋਰ ਵੀ।