Friday, August 28, 2020

ਵਿਦਿਆਰਥੀ ਜੱਥੇਬੰਦੀ AISF ਵੀ ਮਨਜੀਤ ਇੰਦਰਾ ਦੇ ਹੱਕ ਵਿੱਚ ਨਿੱਤਰੀ

 Friday:28th August 2020 at 21:00
 ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਸ ਮੁਜ਼ਾਹਰੇ 
ਮਾਛੀਵਾੜਾ28 ਅਗਸਤ 2020(ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (AISF) ਦੇ  ਜਿਲ੍ਹਾ ਸਕੱਤਰ ਦੀਪਕ ਕੁਮਾਰ ਨੇ ਵੀ ਦੁਨੀਆ ਭਰ ਵਿੱਚ ਮੰਨੀ ਪ੍ਰਮੰਨੀ ਲੇਖਿਕਾ ਸ਼ਾਇਰ ਮਨਜੀਤ ਇੰਦਰਾ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦਾ ਸਖਤ ਵਿਰੋਧ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਬੀਤੇ ਦਿਨੀਂ ਇਸ ਹਰਮਨ ਪਿਆਰੀ ਲੇਖਿਕਾ ਦੇ ਗੁਆਂਢ ਚ ਰਹਿ ਰਹੇ ਕੁੱਝ ਵਿਅਕਤੀਆਂ ਨੇ ਜੋ ਕੁਝ ਕੀਤਾ ਉਹ ਪੂਰੇ ਸਮਾਜ ਲਾਇ ਇੱਕ ਚੁਣੌਤੀ ਹੈ। ਇਹਨਾਂ ਸਮਾਜ ਵਿਰੋਧੀ ਅਨਸਰਾਂ ਦੀਆਂ ਮਾੜੀਆਂ ਤੇ ਨਾਸਹਿਣਯੋਗ ਹਰਕਤਾਂ ਦਾ ਵਿਰੋਧ ਕਰਨ ਇਹਨਾਂ ਨੇ  ਗੁੰਡਾਗਰਦੀ ਤੇ ਉਤਰਦਿਆਂ ਮਨਜੀਤ ਇੰਦਰਾ ਦੇ ਘਰ ਵਿਚ ਦਾਖਲ ਹੋ ਕੇ ਉਹਨਾਂ ਉੱਤੇ  ਜਾਨਲੇਵਾ  ਹਮਲਾ ਕੀਤਾ। ਇਹ ਸਭ ਕੁਝ ਨੇੜੇ ਸਥਿਤ ਸੰਨੀ ਐਂਕਲੇਵ ਦੇ ਪੋਸ਼ ਇਲਾਕੇ ਵਿੱਚ ਹੋਇਆ।
ਇਸ ਮਾਮਲੇ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਨਜ਼ਦੀਕੀ ਪੁਲਿਸ ਚੌਕੀ ਵਿੱਚ  ਦਰਜ ਕਰਵਾਈ ਗਈ ਹੈ ਪਰ  ਪੁਲਿਸ ਵੱਲੋਂ ਦੋਸ਼ੀਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।
ਦੀਪਕ ਕੁਮਾਰ ਨੇ ਕਿਹਾ ਕਿ ਮਨਜੀਤ ਇੰਦਰਾ ਜੀ ਸਾਡੇ ਸਮਾਜ ਅਤੇ ਦੇਸ਼ ਨੂੰ ਇੱਕ ਚੰਗੀ ਸੋਚ-ਵਿਚਾਰ, ਚੰਗੀ ਸਿੱਖਿਆ ਦੇਣ ਵਾਲੀ ਮਹਾਨ ਲੇਖਿਕਾ ਅਤੇ ਸ਼ਾਇਰਾ ਹਨ। 
ਉਹਨਾਂ ਕਿਹਾ ਕਿ ਮਨਜੀਤ ਇੰਦਰਾ ਜੀ ਦੇ ਲਿਖੇ ਗਏ ਲੇਖ, ਸ਼ਾਇਰੀ, ਤੇ  ਕਵਿਤਾ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦਿੰਦੇ ਹਨ ਅਤੇ ਇਹੋ ਜਿਹੇ  ਪ੍ਰਸਿੱਧ ਲੇਖਕ ਉਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਦੀਪਕ ਕੁਮਾਰ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਏ ਆਈ ਐਸ ਐਫ ਵਲੋਂ ਇਸ ਦੇ ਖਿਲਾਫ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 

Tuesday, August 4, 2020

9 ਅਗਸਤ ਨੂੰ ਲੁਧਿਆਣਾ ਵਿਖੇ ਵੀ ਦੇਸ਼ ਬਚਾਓ ਦਿਵਸ


 ਟ੍ਰੇਡ ਯੂਨੀਅਨਾਂ ਵਲੋਂ ਸਾਂਝੀ ਕਨਵੈਨਸ਼ਨ ਕਰਕੇ ਸੰਘਰਸ਼ ਦਾ ਐਲਾਨ 
ਲੁਧਿਆਣਾ: 4 ਅਗਸਤ 2020: (ਪੁਸ਼ਪਿੰਦਰ ਕੌਰ//ਕਾਮਰੇਡ ਸਕਰੀਨ)::  
ਕੋਰੋਨਾ ਨੂੰ ਰੋਕਣ ਦੀ ਆੜ ਹੇਠ ਬਣਾਏ ਗਏ ਅਣਗਿਣਤ ਨਿਯਮਾਂ-ਕਾਨੂੰਨਾਂ ਅਤੇ ਹੋਰ ਪਾਬੰਦੀਆਂ ਦੇ ਬਾਵਜੂਦ ਮਜ਼ਦੂਰ ਜੱਥੇਬੰਦੀਆਂ ਇੱਕ ਵਾਰ ਫੇਰ ਸੰਘਰਸ਼ਾਂ ਦਾ ਬਿਗਲ ਵਜਾ ਕੇ ਮੈਦਾਨ ਵਿੱਚ ਹਨ। ਨਿਸ਼ਾਨ ਕੇਂਦਰ ਦੀ ਮੋਦੀ ਸਰਕਾਰ ਹੈ ਅਤੇ ਮਕਸਦ ਹੈ ਮਜ਼ਦੂਰ ਵਿਰੋਧੀ ਕਾਨੂੰਨੀ ਸੋਧਾਂ ਨੂੰ ਰੱਦ ਕਰਾਉਣਾ। ਇਸ ਮੌਕੇ ਕਈ ਥਾਈਂ ਲਾਕ ਡਾਊਨ ਵੀ ਹੋ ਸਕਦਾ ਹੈ ਅਤੇ ਹੋਰ ਸਖਤੀਆਂ ਵੀ ਪਰ ਇਸ ਸਭ ਦੇ ਬਾਵਜੂਦ ਦੇਸ਼ ਬਚਾਓ ਦਿਵਸ ਦੌਰਾਨ ਮਜ਼ਦੂਰ ਐਕਸ਼ਨ ਹਰ ਹੀਲੇ ਹੋਣਗੇ। ਤਿਆਰੀਆਂ ਮੁਕੰਮਲ ਕਰ ਲਾਇਆ ਗਈਆਂ ਹਨ। ਜ਼ਿਕਰਯੋਗ ਹੈ 9 ਅਗਸਤ ਦਾ ਦਿਨ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰਦਿਆਂ ਚੁਣਿਆ ਗਿਆ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਅੰਦੋਲਨ ਆਖਿਆ ਸੀ। ਇਸੇ ਤਰਾਂ  ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ 9 ਅਗਸਤ 1915 ਵਾਲੇ ਦਿਨ ਫਾਂਸੀ ਹੋਈ ਸੀ।  ਕਾਕੋਰੀ ਕਾਂਡ ਵੀ 9 ਅਗਸਤ 1925 ਨੂੰ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ। ਦੂਜੀ ਸੰਸਾਰ ਜੰਗ ਸਮੇਂ ਜਾਪਾਨ ਦੇ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਸੁੱਟ ਕੇ ਤਬਾਹ ਕਰ ਦਿਤਾ ਗਿਆ ਸੀ। ਇਸ ਤਰਾਂ ਏਨੀਂ ਇਤਿਹਾਸਿਕ ਯਾਦਾਂ ਨਾਲ ਜੁੜੇ ਇਸ ਦਿਨ ਨੂੰ ਇਸ ਸੰਘਰਸ਼ ਲਈ ਚੁਣਿਆ ਗਿਆ ਹੈ। 


ਪਿਛਲੇ ਦਿਨੀ ਭਾਰਤੀ ਕਮਿਊਨਿਸਟ ਪਾਰਟੀ ਬਿਹਾਰ ਦੇ ਸੂਬਾ ਸਕੱਤਰ ਕਾਮਰੇਡ ਸਤਿਆ ਨਾਰਾਇਨ ਸਿੰਘ ਦੇ ਕਰੋਨਾ ਦੀ ਬਿਮਾਰੀ ਦੇ ਕਾਰਨ ਹੋਏ ਅਕਾਲ ਚਲਾਣੇ ਅਤੇ ਇਸ ਦੌਰਾਨ ਕਰੋਨਾ ਦੇ ਕਾਰਨ ਵਿਛੜੇ ਲੋਕਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁਲ ਅਰਪਿਤ ਕੀਤੇ ਗਏ। ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਸਮੁੱਚੇ ਪੰਜਾਬ ਦੀਆਂ ਟ੍ਰੇਡ ਯੂਨੀਅਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੂੰ 9 ਅਗਸਤ ਨੂੰ “ਭਾਰਤ ਬਚਾਓ ਦਿਵਸ ਮਨਾਉਣ ਦੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਵਲੋਂ ਦਿੱਤੇ ਦੇਸ਼ ਵਿਆਪੀ ਸੱਦੇ ਨੂੰ ਸਫਲ ਬਣਾਉਣ ਦੀ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਜਥੇਬੰਦੀ, ਇੰਟਕ, ਏਟਕ , ਸੀਟੂ, ਐਚ.ਐਮ.ਐਸ., ਏਕਟੂ, ਸੀ.ਟੀ.ਯੂ. ਪੰਜਾਬ ਅਤੇ ਸਰਕਾਰੀ ਕਰਮਚਾਰੀ ਫੈਡਰੇਸ਼ਨਾਂ, ਬੈਂਕ ਇੰਪਲਾਈਜ਼, ਟੈਲੀਕਾਮ ਇੰਪਲਾਈਜ਼, ਡਿਫੈਂਸ ਇੰਪਲਾਈਜ਼ ਫੈਡਰੇਸ਼ਨਾਂ ਆਦਿ ਨਾਲ ਤਾਲਮੇਲ ਕਰਕੇ ਵੱਖਵੱਖ ਥਾਵਾਂ ਤੇ ਕਿਸੇ ਵੀ ਸੰਭਵ ਤਰੀਕੇ ਨਾਲ ਰੋਸ ਪ੍ਰਗਟ ਕਰਦੇ ਹੋਏ ਮਜਦੂਰ ਵਰਗ ਦੀਆਂ ਮੰਗਾਂ ਅਤੇ ਦੇਸ਼ ਨੂੰ ਬਰਬਾਦ ਕਰਨ ਦੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜੋਰਦਾਰ ਤਰੀਕੇ ਨਾਲ ਅਵਾਜ ਬੁਲੰਦ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪੇ ਜਾਣ। ਅਜਿਹਾ ਕਰਦੇ ਸਮੇਂ ਕੋਵਿਡ 19 ਮਹਾਂਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਿਦਾਇਤਾਂ, ਗਾਈਡ ਲਾਈਨਜ਼ ਅਤੇ ਸੁੱਰਖਿਆ ਸਬੰਧੀ ਨਿਯਮਾਂ ਆਦਿ ਦਾ ਸੁਚੇਤ ਰੂਪ ਵਿੱਚ ਪਾਲਣ ਵੀ ਕੀਤਾ ਜਾਵੇ। ਕਾਮਰੇਡ ਬੰਤ ਬਰਾੜ ਲੁਧਿਆਣਾ ਵਿਖੇ ਸਾਰੀਆਂ ਉਪਰੋਕਤ ਜੱਥੇਬੰਦੀਆਂ ਵਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਚ ਆਯੋਜਿਤ ਸਾਂਝੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਕਨਵੈਨਸ਼ਨ ਦੀ ਪਰਧਾਨਗੀ ਇੰਟਕ ਵਲੋ ਗੁਰਜੀਤ ਸਿੰਘ ਜਗਪਾਲ, ਏਟਕ ਵਲੋ ਕਾਮਰੇਡ ਵਿਜੇ ਕੁਮਾਰ, ਸੀ.ਟੀ.ਯੂ. ਵੱਲੋਂ ਕਾਮਰੇਡ ਘਨਸ਼ਾਮ, ਸੀਟੂ ਵੱਲੋਂ ਕਾਮਰੇਡ ਪਰਕਾਸ਼ ਸਿੰਘ ਜੱਸੋਵਾਲ ਨੇ ਕੀਤੀ।
ਉਹਨਾਂ ਨੇ 9 ਅਗਸਤ ਦੇ ਭਾਰਤ ਬਚਾਓ ਦਿਵਸ ਮਨਾਉਣ ਦੇ ਸੱਦੇ ਨੂੰ ਮੁਲਾਜ਼ਮ ਮਜਦੂਰ ਮੰਗਾਂ ਅਤੇ ਦੇਸ਼ ਨੂੰ ਦਰਪੇਸ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਦੇਸ਼ ਵਿਰੋਧੀ ਸਨਅਤੀ ਅਤੇ ਆਰਥਕ ਨੀਤੀਆਂ, ਕਰੋਨਾ ਦੀ ਆੜ ਵਿੱਚ ਅਨੇਕਾਂ ਪ੍ਰਕਾਰ ਦੇ ਮੰਦੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਝੀਆਂ ਚਾਲਾਂ, ਫਿਰਕਾਪ੍ਰਸਤੀ, ਅੰਧ ਰਾਸ਼ਟਰਵਾਦ, ਧਾਰਮਕ ਜਨੂੰਨ, ਜਾਤਪਾਤ ਦੇ ਮੁੱਦੇ ਖੜੇ ਕਰਨਾ ਅਤੇ ਹਰ ਕਿਸਮ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਭਗਵੇਕਰਨ ਦੀ ਆਰ.ਐਸ.ਐਸ. ਦੀ ਨੀਤੀ ਅਧੀਨ ਲਿਆਉਣ ਦੇ ਘਾਤਕ ਜਤਨ ਜਿਸ ਤੇਜੀ ਨਾਲ ਕੀਤੇ ਜਾ ਰਹੇ ਹਨ ਅਤੇ ਗਰੀਬਾਂ ਮਜਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਕਰੋਨਾ ਸੰਕਟ ਕਾਰਨ ਵਧਦੀਆਂ ਜਾ ਰਹੀਆ ਗੁਜ਼ਾਰਾ ਅਤੇ ਰੁਜ਼ਗਾਰ ਮੁਸੀਬਤਾਂ ਨੂੰ ਜਜ਼ਬਾਤੀ ਅਤੇ ਭੜਕਾਹਟਾਂ ਭਰਿਆ ਵਾਵੇਲਾ ਖੜਾ ਕਰਕੇ ਰੋਲ੍ਹਣ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਮੁੱਦੇ ਚਰਚਾ ਵਿੱਚੋਂ ਗਾਇਬ ਕਰਨ ਦਾ ਮੰਤਵ ਪੂਰਾ ਹੋ ਸਕੇ। ਅਜਿਹੀਆਂ ਨੀਤੀਆਂ ਅਤੇ ਚਾਲਾਂ ਕੁਚਾਲਾਂ ਤੋਂ ਦੇਸ਼ ਨੂੰ ਬਚਾਉਣ ਲਈ ਭਾਰਤ ਪੱਧਰ ਦੇ 10 ਕੇਂਦਰੀ ਟਰੇਡ ਯਨੀਅਨਾਂ ਸੰਗਠਨਾਂ ਨੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ ਅਤੇ ਮੋਦੀ ਸਰਕਾਰ ਨੂੰ ਦਮਨਕਾਰੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਪਿੱਛੇ ਹੱਟਣ ਲਈ ਮਜਬੂਰ ਕਰਨ ਦੇ ਮਕਸਦ ਨਾਲ ਭਵਿੱਖ ਦੇ ਸੰਘਰਸ਼ਾਂ ਦੀ ਤਿਆਰੀ ਦੱਸਿਆ।
ਵੱਖ ਵੱਖ ਟ੍ਰੇਡ ਯੂਨੀਅਨਾਂ  ਦੇ ਆਗੂਆਂ ਨੇ ਉਭਾਰਕੇ ਪੇਸ਼ ਕਰਨ ਵਾਲੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਨੇ ਸਮੁੱਚੀ ਮਜ਼ਦੂਰ ਜਮਾਤ ਨੂੰ ਲੇਬਰ ਕਾਨੂੰਨਾਂ ਤੋਂ ਵਾਂਝਾ ਕਰ ਦਿੱਤਾ ਹੈ, ਜਿਹਨਾਂ ਨੂੰ ਕਿ ਕਾਰਪੋਰੇਟਾਂ ਦੀ ਮਰਜ਼ੀ ਮੁਤਾਬਿਕ ਸੋਧਕੇ ਬੇਅਸਰ ਕਰ ਦਿੱਤਾ ਗਿਆ ਹੈ। ਲਾਕਡਾਊਨ ਅਤੇ ਕਰੋਨਾ ਸੰਕਟ ਦੌਰਾਨ 14 ਕਰੋੜ ਮਜ਼ਦੂਰਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ, 40 ਕਰੋੜ ਲੋਕ ਆਈ.ਐਲ.ਓ. ਦੀ ਰਿਪੋਰਟ ਮੁਤਾਬਿਕ ਹੁਣ ਗਰੀਬੀ ਰੇਖਾ ਤੋਂ ਥੱਲੇ ਚਲੇ ਜਾਣਗੇ। ਕੁਝ ਮਹੀਨੇ ਪਹਿਲਾਂ 24 ਮਾਰਚ ਤੋਂ ਅਚਾਨਕ ਲਾਗੂ ਕੀਤੇ ਲਾਕ ਡਾਊਨ ਕਾਰਨ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਦੇ ਹੋਏ ਉਜਾੜੇ ਕਾਰਨ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਉਚਿਤ ਕਦਮ ਨਾ ਚੁੱਕੇ ਜਾਣਾ, ਇਨਕਮ ਟੈਕਸ ਦੇ ਘੇਰੇ ਵਿੱਚ ਨਾ ਆਉਣ ਵਾਲੇ ਲੋਕਾਂ ਲਈ ਘੱਟੋਘੱਟ 7500/ ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦੇਣਾ ਸਰਕਾਰ ਦੀਆਂ ਨਾਕਾਮੀਆਂ ਹਨ ਜਿਹਨਾਂ ਦਾ ਕਿ ਕਾਮਿਆਂ ਤੇਬਹੁਤ ਮਾੜਾ ਅਸਰ ਪੈਅ ਰਿਹਾ ਹੈ। ਅੱਜ ਟ੍ਰੇਡ ਯੂਨੀਅਨ ਲਹਿਰ ਮੰਗ ਕਰਦੀ ਹੈ ਕਿ ਪਬਲਿਕ ਸੈਕਟਰ ਦੇ ਅਦਾਰੇ ਜਿਵੇਂ ਕਿ ਰੇਲਵੇ, ਡੀਫੈਂਸ ਖੇਤਰ, ਬੈਂਕ, ਏਅਰ ਇੰਡੀਆ, ਹਵਾਈ ਅੱਡੇ, ਪੋਰਟ ਐਂਡ ਡੌਕ, ਕੋਇਲਾ ਖੇਤਰ, ਇੰਸ਼ੋਰੈਂਸ, ਸਪੇਸ, ਟੈਲੀਕਾਮ, ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ. ਆਦਿ ਅਦਾਰੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕੇ ਜਾਣ; ਮਨਰੇਗਾ ਕਾਨੂੰਨ ਤਹਿਤ ਕੰਮ 200 ਦਿਨਾਂ ਲਈ ਦਿੱਤੀ ਜਾਏ ਅਤੇ ਮਨਰੇਗਾ ਸ਼ਹਿਰਾਂ ਵਿੱਚ ਵੀ ਲਾਗੂ ਕਰਕੇ ਅਤੇ ਦਿਹਾੜੀ ਦੀ ਉਜਰਤ 202 ਰੁਪਏ ਦੀ ਬਜਾਏ 500 ਰੁਪਏ ਕੀਤੀ ਜਾਏ। ਕਰੋਨਾ ਵਾਰੀਅਰਜ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। 60 ਸਾਲ ਦੀ ਉਮਰ ਤੋਂ ਬਾਅਦ ਹਰ ਇੱਕ ਲਈ 3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਲਾਗੂ ਕੀਤੀ ਜਾਏ। ਬਿਜਲੀ ਬਿਲ 2020 ਵਾਪਸ ਲੈਣਾ, ਮੋਟਰ ਵਹੀਕਲ ਐਕਟ 2019 ਵਾਪਸ ਕੀਤਾ ਜਾਏ। ਕੇਂਦਰ ਦੇ 98 ਲੱਖ ਪੈਨਸ਼ਨਰਾਂ ਅਤੇ 48 ਲੱਖ ਕਰਮਚਾਰੀਆਂ ਦਾ 2 ਸਾਲ ਲਈ ਜਾਮ ਕੀਤਾ ਡੀ.ਏ./ਡੀ ਆਰ  ਖੋੱਲ੍ਰਿਆ ਜਾÂੈ।ਅੱਜ ਟ੍ਰੇਡ ਯੂਨੀਅਨ ਲਹਿਰ ਸ੍ਹਾਮਣੇ ਮੁੱਖ ਚੁਣੌਤੀਆਂ ਹਨ। ਕਈ ਰਾਜਾਂ ਵਲੋਂ ਕਿਰਤ ਕਾਨੂੰਨ ਮੁਅੱਤਲ ਕਰਨੇ ਬੰਦ ਕਰਾਉਣਾ, ਤਿੰਨੇ ਖੇਤੀ ਆਰਡੀਨੈਂਸ ਵਾਪਸ ਲੈਣਾ, ਨਵੀਂ ਸਿੱਖਿਆ ਨੀਤੀ ਦੇ ਮਾੜੇ ਪੱਖ ਵਾਪਸ ਲੈਣਾ, ਕਾਲੇ ਕਾਨੂੰਨਾਂ ਦੀ ਵਰਤੋਂ ਲੇਖਕਾਂ, ਬੁੱਧੀਜੀਵੀਆਂ, ਲੋਕ ਆਗੂਆਂ ਅਤੇ ਸੁਆਲ ਖੜੇ ਕਰਨ ਵਾਲੇ ਲੋਕਾਂ ਵਿਰੁੱਧ ਕਰਨੀ ਬੰਦ ਕਰਨਾ, ਆਂਗਣਵਾੜੀ, ਆਸ਼ਾ ਵਰਕਰਜ਼, ਮਿਡ-ਡੇ ਮੀਲ ਵਰਕਰਜ਼ ਆਦਿ ਸਕੀਮ ਵਰਕਰਾਂ ਨੂੰ ਰੈਗੂਲਰ ਵਰਕਰਾਂ ਦਾ ਦਰਜਾ ਦੇਣਾ, ਘਰੇਲੂ ਕੰਮ ਕਾਜੀ ਮਜਦੂਰ ਔਰਤਾਂ ਨੂੰ ਖੁੱਸੇ ਕੰਮਾਂ ਬਦਲੇ 7500/ ਰੁਪਏ ਪ੍ਰਤੀ ਮਹੀਨਾ ਆਰਥਕ ਮਦਦ ਦੇਣੀ ਲੋੜਵੰਦਾਂ ਤੱਕ ਬਿਨਾਂ ਸਬੂਤ ਮੰਗਿਆ ਰਾਸ਼ਨ ਦੇਣਾ, ਵੱਡੇ ਧਨਾਠਾਂ ਦੇ ਸੁਪਰ ਮੁਨਾਫਿਆਂ ਵਿੱਚ ਕਟੌਤੀ ਕਰਕੇ ਅਤੇ ਉਹਨਾਂ ਉਪਰ ਟੈਕਸਾਂ ਦੀਆਂ ਦਰਾਂ ਵਧਾਕੇ ਧਨ ਜੁਟਾਉਣਾ ਆਦਿ। ਇਹਨਾ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਤਿੱਖੇ ਕੀਤੇ ਜਾਣਗੇ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਕਾਮਰੇਡ ਡੀ ਪੀ ਮੌੜ, ਬਲਰਾਮ, ਬਲਦੇਵ ਮੋਦਗਿਲ, ਜਗਦੀਸ਼ ਚੰਦ ਅਤੇ ਰਘਬੀਰ ਸਿੰਘ ਬੈਨੀਪਾਲ, ਐਮ ਐਸ ਭਾਟੀਆ, ਚਮਕੌਰ ਸਿੰਘ, ਚਰਨ ਸਰਾਭਾ ਗੁਰਮੇਲ ਮੈਲਡੇ।