Wednesday, August 31, 2022

ਸੀਪੀਆਈ ਕਾਹਨੂੰਵਾਨ ਬਲਾਕ ਦੀ ਚੋਣ ਕਾਨਫਰੰਸ ਸੰਪੰਨ

ਲੋਕ ਫਿਰ ਤਿਆਰ ਹਨ ਲੁਟੇਰਿਆਂ ਦੇ ਖਿਲਾਫ ਆਰਪਾਰ ਦੀ ਜੰਗ ਲਈ

ਕਾਹਨੂੰਵਾਨ (ਗੁਰਦਾਸਪੁਰ): 30 ਅਗਸਤ 2022: (ਕਾਮਰੇਡ ਸਕਰੀਨ ਡੈਸਕ//ਇਨਪੁਟ-ਕਾਰਤਿਕਾ ਸਿੰਘ)::

ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੀ ਸੂਬਾਈ ਕਾਨਫਰੰਸ ਆਉਣ ਵਾਲੀ ਹੈ।  ਇਹ ਕਾਨਫਰੰਸ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋ ਰਹੀ ਹੈ। ਇਸ ਤੋਂ ਪਹਿਲਾਂ ਪਹਿਲਾਂ ਸਮੂਹ ਇਕਾਈਆਂ ਦੀਆਂ ਕਾਨਫਰੰਸਾਂ ਵੀ ਕਾਰਵਾਈਆਂ ਜਾ ਰਹੀਆਂ ਹਨ ਅਤੇ ਚੋਣ ਪ੍ਰਕਿਰਿਆ ਵੀ ਨੇਪਰੇ ਚਾਹੜੀ ਜਾ ਰਹੀ ਹੈ। ਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਬੇਹੱਦ ਗੰਭੀਰ ਹਨ,ਕਮਿਊਨਿਸਟਾਂ ਨੇ ਹਮੇਸ਼ਾਂ ਹੀ ਚੁਣੌਤੀਆਂ ਕਬੂਲ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ। ਨੇੜ ਭਵਿੱਖ ਵਿੱਚ ਵੱਡੀ ਚੁਣੌਤੀ ਸੱਤਾ ਅਤੇ ਸਿਆਸੀ ਵਿਰੋਧੀਆਂ ਨਾਲ ਟਾਕਰੇ ਦੀ ਹੈ। ਬੇਕਾਬੂ ਹੋਏ ਇਹਨਾਂ ਲੋਕਾਂ ਨਾਲ ਨਿਬੜਨ ਲਈ ਕਮਿਊਨਿਸਟ ਆਪਣੇ ਸਿਧਾਂਤ ਵੀ ਨਹੀਂ ਛੱਡਣਗੇ ਅਤੇ ਲੜਾਈ ਤੋਂ ਪਿਛੇ ਵੀ ਨਹੀਂ ਹਟਣਗੇ।ਧਰੁਵੀਕਰਨ  ਵਰਗੀਆਂ ਸਾਜ਼ਿਸ਼ਾਂ ਦਾ ਜੁਆਬ ਦੇਣ ਲਈ ਕਮਿਊਨਿਸਟ ਇਹਨਾਂ ਹੋਛਹੇ ਹੱਥਕੰਡਿਆਂ ਨੂੰ ਕਦੇ ਵੀ ਨਹੀਂ ਅਪਣਾਉਣਗੇ ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝ ਕੇ ਰਹਿਣਗੇ ਕਿ ਅਸਲੀ ਲੜਾਈ ਹਿੰਦੂ ਸਿੱਖ ਜਾਂ ਹਿੰਦੂ ਮੁਸਲਿਮ ਜਾਣਾ ਈਸਾਈ ਦੀ ਨਹੀਂ ਬਲਕਿ ਉਹ ਲੜਾਈ ਹੈ ਜਿਹੜੀ ਸਾਨੂੰ ਉਹਨਾਂ ਡਾਕੂਆਂ ਲੁਟੇਰਿਆਂ ਦੇ ਖਿਲਾਫ ਲੜਨੀ ਪਾ ਰਹੀ ਹੈ ਜਿਹੜੇ ਸਾਡੀ ਕਿਰਤ ਵੀ ਲੁੱਟ ਰਹੇ ਹਨ, ਸਾਡੀ ਕਿਰਤ ਕਮਾਈ ਵੀ। ਅਫਸੋਸ ਹੈ ਕਿ ਖੁਦ ਨੂੰ ਚੌਕੀਂਦਾਰ ਆਖਣ ਵਾਲੇ ਹੀ ਇਹਨਾਂ ਲੁਟੇਰਿਆਂ ਨਾਲ ਰਲੇ ਹੋਏ ਹਨ। ਇਸ ਲਈ ਸਾਡੀ ਅਸਲੀ ਲੜਾਈ ਮਹਿਲਾਂ ਅਤੇ ਢੋਕਾਂ ਵਿਚਾਲੇ ਹੈ। ਲੋਕਾਂ ਅਤੇ ਜੋਕਾਂ ਵਿਚਾਲੇ ਹੈ। 

ਇਸ ਜੰਗ ਵਿੱਚ ਮੁਕਾਬਲਾ ਵੀ ਬੇਕਿਰਕ ਹੋਣਾ ਹੈ। ਭਾਰਤੀ ਕਮਿਉਨਿਸਟ ਪਾਰਟੀ ਦੇ ਰਸਤੇ ਫਿਰ ਮੁਸ਼ਕਲਾਂ ਭਰੇ ਆਉਣ ਵਾਲੇ ਹਨ। ਇਹ ਟਾਕਰਾ ਆਸਾਨ ਨਹੀਂ ਹੋਣਾ। ਇਹਨਾਂ  ਸਾਰੀਆਂ ਚੁਣੌਤੀਆਂ ਲਈ ਸਾਰੇ ਕਮਿਊਨਿਸਟ ਸਾਥੀ ਇੱਕ ਵਾਰ ਫਿਰ ਤਿਆਰ
ਵੀ ਹਨ। ਇਸ ਵਾਰ ਇਹ ਜੰਗ ਆਰਪਾਰ ਦੀ ਹੋਣੀ ਹੈ। ਡਾਕਟਰ ਗੁਰਚਰਨ ਗਾਂਧੀ ਦੱਸਦੇ ਹਨ ਨਾ ਅਸੀਂ ਪਹਿਲਾਂ ਕਦੇ ਡੀਆਰਈ ਸਾਂ ਨਾ ਹੀ ਹੁਣ ਡਰਾਂਗੇ। ਅਸੀਂ ਸੱਚ ਦੇ ਰਾਹ ਤੇ ਹਾਂ, ਨੇਕੀ ਦੇ ਰਸਤੇ ਤੇ ਹਾਂ, ਲੁੱਟਖੋਹ ਦੇ ਖਿਲਾਫ ਹਾਂ ਅਤੇ ਭਾਈ ਲਾਲੋਆਂ ਦੇ ਨਾਲ ਹਾਂ।  ਇਹ ਸਾਰੇ ਕਿਰਤੀ ਵੀ ਸਾਡੇ ਨਾਲ ਹਨ। 

ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ  ਇਜਲਾਸ ਅੱਜ ਪਿੰਡ ਕੋਟ ਖਾਨ ਮੁਹੰਮਦ ਵਿੱਚ ਕਾਮਰੇਡ ਜਸਬੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸੰਪਨ ਹੋਇਆ। ਜਿਸ ਵਿੱਚ ਲਗਾਤਾਰ ਸਰਬਸੰਮਤੀ ਨਾਲ ਡਾਕਟਰ ਗੁਰਚਰਨ ਗਾਂਧੀ ਨੂੰ ਬਲਾਕ ਸਕੱਤਰ ਅਤੇ ਜਸਬੀਰ ਸਿੰਘ ਬਾਜਵਾ ਤੇ ਕਾਮਰੇਡ ਅਤੇ ਕਾਮਰੇਡ ਤਲਵਿੰਦਰ ਸਿੰਘ ਸਹਾਇਕ ਸਕੱਤਰ ਅਤੇ ਤੇਰਾਂ ਮੈਂਬਰੀ ਬਲਾਕ ਕਮੇਟੀ ਤੋ ਇਲਾਵਾ 10 ਸਾਥੀ ਜਿਲ੍ਹੇ ਦੇ ਅਜਲਾਸ ਲਈ ਡੈਲੀਗੇਟ ਚੁਣੇ ਗਏ।

ਇਸ ਕਾਨਫਰੰਸ ਨੂੰ ਡਾਕਟਰ ਗੁਰਚਰਨ ਸਿੰਘ ਗਾਂਧੀ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਸਕੱਤਰ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਅਤੇ ਖੇਤ ਮਜ਼ਦੂਰ ਆਗੂ ਸੰਤੋਖ਼ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਤੁਰੰਤ ਬਾਅਦ ਹੀ ਦੇਸ਼ ਹਰਪੱਖ ਤੋਂ ਗਿਰਾਵਟ ਵਿੱਚ ਜਾ ਰਿਹਾ ਹੈ। 

ਜੁਮਲਿਆਂ ਦੀ ਇਸ ਸਰਕਾਰ ਨੇ ਦੇਸ਼ ਦੀ ਆਰਥਿਕਤਾ, ਸੁਰੱਖਿਆ, ਬੈਂਕ, ਰੇਲਾਂ, ਬੀਮਾ ਯੋਜਨਾ, ਵਿੱਦਿਆ, ਸੇਹਤ ਸੇਵਾਵਾਂ, ਸਮੇਤ ਸਭ ਕੁੱਝ ਵੇਚ ਦਿੱਤਾ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਲੁਟਾਉਣ ਲਈ ਪਬਾਂ ਭਾਰ ਹੋਈ ਫਿਰਦੀ ਹੈ। ਇਸ ਸਭ ਦੇ ਟਾਕਰੇ ਲਈ ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਦੀ ਦੇਸ਼ ਨੂੰ ਸਖ਼ਤ ਜਰੂਰਤ ਹੈ।

ਇਸ ਲਈ ਖੱਬੀਆਂ ਧਿਰਾਂ ਦਾ ਏਕਾ ਹੀ ਮਿਹਨਤਕਸ਼ ਲੋਕਾਂ ਨੂੰ ਇਸ ਹਨੇਰ ਗਰਦੀ ਤੇ ਲੁੱਟ ਤੋਂ ਨਿਜਾਤ ਦੁਆਉਣ ਲਈ ਸਮੇਂ ਦੀ ਫੌਰੀ ਤੌਰ ਤੇ ਮੰਗ ਹੈ। ਡਾਕਟਰ ਗੁਰਚਰਨ ਗਾਂਧੀ ਨੇ ਹਾਜ਼ਰ ਸਾਥੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਇਸ ਪਵਿੱਤਰ ਕਾਜ ਲਈ ਤਨੋ ਮਨੋ ਮਜ਼ਦੂਰ ਜਮਾਤ ਨੂੰ ਅਰਪਣ ਰਹਿਣਗੇ। ਹੁਣ ਇੱਕ ਵਾਰ ਫੇਰ ਲਾਲ ਝੰਡੇ ਵਾਲਾ ਰਸਤਾ ਹੀ ਕਿਰਤੀ ਜਮਾਤ ਲਈ ਬਾਕੀ ਬਚਿਆ ਹੈ।

ਅਖੀਰ ਵਿੱਚ ਯਾਦ  ਆ ਰਹੇ ਨੇ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਅਤੇ ਉਹਨਾਂ ਦੀਆਂ ਦੋ ਸਤਰਾਂ:

ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਗੇ!

ਇੱਕ ਬਾਗ ਨਹੀਂ, ਇੱਕ ਖੇਤ ਨਹੀਂ, ਹਮ ਸਾਰੀ ਦੁਨੀਆ ਮਾਂਗੇਂਗੇ!

ਫ਼ੈਜ਼ ਸਾਹਿਬ ਦੀਆਂ ਹੀ ਕੁਝ ਸਤਰਾਂ ਹੋਰ ਅਜੇ ਦੇ ਸੰਘਰਸ਼ਾਂ ਦੀ ਗੱਲ ਕਰਦਿਆਂ:

ਏ ਖਾਕਨਸ਼ੀਨੋਂ, ਉੱਠ ਬੈਠੋ, 

ਵਹ ਵਕਤ ਕਰੀਬ ਆ ਪਹੁੰਚਾ ਹੈ

ਜਬ ਤਖ਼ਤ ਗਿਰਾਏ ਜਾਏਂਗੇ, 

ਜਬ ਤਾਜ ਉਛਾਲੇ ਜਾਏਂਗੇ

ਕਟਤੇ ਭੀ ਚਲੋ, ਬੜਤੇ ਭੀ ਚਲੋ, 

ਬਾਜੂ ਭੀ ਬਹੁਤ ਹੈ, ਸਰ ਭੀ ਬਹੁਤ

ਚਲਤੇ ਹੀ ਚਲੋ ਕਿ: 

ਅਬ ਡੇਰੇ ਮੰਜ਼ਲ ਹੀ ਪੇ ਡਾਲੇ ਜਾਏਂਗੇ

ਬਾਕੀ ਗੱਲਾਂ ਕਿਸੇ ਹੋਰ ਪੋਸਟ ਵਿਚ ਕਰਾਂਗੇ। ਗੱਲਾਂ ਵੀ ਬਹੁਤ ਨੇ ਮੁੱਦੇ ਵੀ। ਹੁਣ ਏਕਾ ਬੜਾ ਜ਼ਰੂਰੀ ਏ। 

Tuesday, August 30, 2022

8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਸੀਪੀਆਈ ਦਾ ਸੂਬਾਈ ਇਜਲਾਸ

Tuesday 30th August 2022 at 05:20 PM

ਮੋਗਾ ਵਿਚ ਹੋਈ ਜ਼ਿਲਾ ਕਾਨਫਰੰਸ ਦੌਰਾਨ ਵਿਚਾਰੇ ਗਏ ਕਈ ਅਹਿਮ ਨੁਕਤੇ 

ਕੁਲਦੀਪ ਸਿੰਘ ਭੋਲਾ ਨੂੰ ਮੁੜ ਚੁਣਿਆ ਗਿਆ ਜ਼ਿਲ੍ਹਾ ਸਕੱਤਰ 


ਮੋਗਾ
: 30 ਅਗਸਤ 2022: (ਕਾਮਰੇਡ ਸਕਰੀਨ ਡੈਸਕ-ਇਨਪੁਟ-ਕਾਰਤਿਕਾ ਸਿੰਘ ):: 

ਮੋਗਾ ਦੇ ਰੀਗਲ ਸਿਨੇਮਾ ਵਾਲੇ ਗੋਲੀਕਾਂਡ ਤੋਂ ਪਹਿਲਾਂ ਵੀ ਅਤੇ ਬਾਅਦ ਵਿੱਚ ਵੀ ਮੋਗਾ ਵਾਲਾ ਇਲਾਕਾ ਲਾਲ ਝੰਡੇ ਜੁਝਾਰੂਆਂ ਨੂੰ ਸਮਰਪਿਤ ਰਿਹਾ ਹੈ। ਰੀਗਲ ਸਿਨੇਮਾ ਵਾਲੇ ਇਮਤਿਹਾਨ ਨੂੰ ਲੈ ਕੇ ਸਰਮਾਏਦਾਰ ਅਤੇ ਜਮਾਤੀ ਦੁਸ਼ਮਣ ਜਿਹਨਾਂ ਗ਼ਲਤਫਹਿਮੀਆਂ ਵਿਚ ਸਨ ਉਹ ਸਾਰੀਆਂ ਗਲਤਫਹਿਮੀਆਂ ਇਸ ਅੰਦੋਲਨ ਨੇ ਦੂਰ ਕਰ ਦਿੱਤੀਆਂ ਸਨ। ਜਲਾਲਾਬਾਦ ਵਾਲੇ ਇਲਾਕੇ ਅਤੇ ਮੋਗਾ ਦੀਆਂ ਗਲੀਆਂ-ਇਹਨਾਂ ਦੇ ਵਸਨੀਕਾਂ ਨੇ ਲਾਲ ਝੰਡੇ ਲਈ ਕੁਰਬਾਨੀਆਂ ਕੀਤੀਆਂ ਅਤੇ ਇਤਿਹਾਸ ਰਚਿਆ। ਹੁਣ ਵੀ ਜਦੋਂ ਮੋਗਾ ਵਿੱਚ ਸੀਪੀਆਈ ਦੀ ਜ਼ਿਲ੍ਹਾ ਕਾਨਫਰੰਸ ਸੰਪੰਨ ਹੋਈ ਤਾਂ ਇਹ ਸਾਰਾ ਇਤਿਹਾਸ ਚੇਤੇ ਆ ਰਿਹਾ ਸੀ। ਹਾਲ ਦੀ ਸ਼ਾਨਦਾਰ ਸਜਾਇ ਗਈ ਸਟੇਜ ਦੀ ਦੀਵਾਰਾਂ 'ਤੇ ਕਾਰਲ ਮਾਰਕਸ ਦੀ ਤਸਵੀਰ ਵੀ ਮੌਜੂਦ ਸੀ,ਚੀਗਵੇਰਾ ਦੀ ਵੀ ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਵੀ। ਲਾਲ ਝੰਡੇ ਨੂੰ ਹਾਲ ਵਿਚਲੇ ਕਾਮਰੇਡਾਂ ਨੇ ਜਿਸ ਜੋਸ਼ ਅਤੇ ਸਦਬ ਨਾਲ ਸੰਭਾਲਿਆ ਹੋਇਆ ਸੀ ਉਸ ਨੂੰ ਦੇਖ ਕੇ ਯਾਦ ਆ ਰਹੀਆਂ ਸਨ ਸੰਤ ਰਾਮ ਉਦਾਸੀ ਹੁਰਾਂ ਦੀਆਂ ਸਤਰਾਂ:

ਝੋਰਾ ਕਰੀਂ ਨਾ ਕਿਲੇ ਆਨੰਦਪੁਰ ਦਾ!

ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ!

ਇਹ ਉਹੀ ਉਦਾਸੀ ਸੀ ਜਿਸਨੇ ਆਪਣੇ ਵੱਡੇ ਵਡੇਰਿਆਂ ਬਾਰੇ ਗੱਲ ਕਰਦਿਆਂ ਕਿਸੇ ਵੇਲੇ ਦੱਸਿਆ ਸੀ ਕਿ ਉਸ ਦੇ ਬਾਬੇ ਜੋਤਾ ਸਿੰਘ 'ਤੇ ਜੇਠਾ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਸਮੇਂ ਸਰਸਾ ਨਦੀ 'ਤੇ ਹੋਏ ਯੁੱਧ ਵਿਚ ਸ਼ਹੀਦੀਆਂ ਪਾ ਗਏ ਸਨ। ਇਹ ਜਾਣਕਾਰੀ ਦੇਂਦਿਆਂ ਪ੍ਰਿੰਸੀਪਲ ਸ੍ਰਵਨ ਸਿੰਘ ਦੱਸਦੇ ਹਨ- ਸੰਤ ਰਾਮ ਉਦਾਸੀ ਖੁਦ ਕੰਮੀਆਂ ਦੇ ਵਿਹੜੇ ਜੰਮਿਆ ਸੀ। 

ਕੰਮੀਆਂ ਦੇ ਵਿਹੜੇ ਨੂੰ ਅਦਬ ਅਤੇ ਪਿਆਰ ਨਾਲ ਦੇਖਣ ਵਾਲੇ ਲਾਲ ਝੰਡੇ ਦੇ ਕਾਮਰੇਡ ਅਜੇ ਵੀ ਉਹੀ ਲੜਾਈ ਲੜ ਰਹੇ:

ਦੋ ਟੋਟਿਆਂ ਵਿੱਚ ਭੌਂ ਟੁੱਟੀ,

ਇੱਕ ਮਹਿਲਾਂ ਦਾ ਇੱਕ ਢੋਕਾਂ ਦਾ!

ਦੋ ਧੜਿਆਂ ਵਿੱਚ ਖ਼ਲਕਤ ਵੰਡੀ,

ਇੱਕ ਲੋਕਾਂ ਦਾ ਇੱਕ ਜੋਕਾਂ ਦਾ!

ਹੁਣ ਜਦੋਂ ਕਿ ਸਿਆਸਤਾਂ ਸਿਧਾਂਤਾਂ ਦੀ ਬਜਾਏ ਧਰੁਵੀਕਰਨ ਵਾਲੇ ਪਾਸੇ ਝੁਕਣ ਲੱਗ ਪਏ ਹਨ ਉਦੋਂ ਵੀ ਲਾਲ ਝੰਡੇ ਵਾਲੇ ਹੀ  ਇਸ ਫਰਕ ਨੂੰ ਲੋਕਾਂ ਤੱਕ ਲਿਜਾ ਰਹੇ ਹਨ ਲੁੱਟਣ ਵਾਲੇ ਕੌਣ ਹਨ ਅਤੇ ਲੁੱਟੇ ਜਾਂ ਵਾਲੇ ਕੌਣ? ਮੋਗਾ ਕਾਨਫਰੰਸ ਵੀ ਇਸ ਲੜਾਈ ਨੂੰ ਸ਼ਿੱਦਤ ਨਾਲ ਤਿੱਖੀਆਂ ਕਰਦੀ ਮਹਿਸੂਸ ਹੋਈ। 

ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂਸੰਮੇਲਨ ਦੀ ਕੜੀ ਤਹਿਤ ਅੱਜ ਇਥੇ ਨਛੱਤਰ ਭਵਨ ਵਿਖੇ ਪਾਰਟੀ ਦੀ ਜੱਥੇਬੰਕ ਕਾਨਫ਼ਰੰਸ ਅਯੋਜਿਤ ਕੀਤੀ ਗਈ। ਕਾਨਫ਼ਰੰਸ ਦੇ ਮੌਕੇ ਪਾਰਟੀ ਦੇ ਮੀਤ ਸਕੱਤਰ ਪਿਰਥੀਪਾਲ ਸਿੰਘ ਮਾੜੀ ਮੇਘਾ ਅਤੇ ਕਮਿਊਨਿਸਟ ਆਗੂ ਕਾਮਰੇਡ ਜਗਰੂਪ ਸਿੰਘ ਨਿਗਰਾਨ ਵਜੋਂ ਸ਼ਾਮਲ ਹੋਏ। ਕਾਮਰੇਡ ਜਗਜੀਤ ਸਿੰਘ ਧੂੜਕੋਟ,ਕਾਮਰੇਡ ਸ਼ੇਰ ਸਿੰਘ ਅਤੇ ਕਾਮਰੇਡ ਕਰਮਬੀਰ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਕਾਨਫ਼ਰੰਸ ਵਿੱਚ ਚੁਣੇ ਹੋਏ ਇੱਕ ਸੌ ਪੰਜਾਹ ਦੇ ਕਰੀਬ ਡੈਲੀਗੇਟਾਂ ਨੇ ਹਿੱਸਾ ਲਿਆ। ਜ਼ਿਲਾ ਪਾਰਟੀ ਦੇ ਸੀਨੀਅਰ ਆਗੂ ਕਾਮਰੇਡ ਜਗਜੀਤ ਸਿੰਘ ਧੂੜਕੋਟ ਨੇ ਪਾਰਟੀ ਦਾ ਲਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। 

ਕਾਨਫ਼ਰੰਸ ਦਾ ਉਦਘਾਟਨ ਕਰਦਿਆਂ ਕਾਮਰੇਡ ਜਗਰੂਪ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਕਾਰਨ ਅੱਜ ਮੱਧਵਰਗ ਨੂੰ ਵੀ ਜਿਉਣਾ ਦੁਭਰ ਹੋ ਰਿਹਾ ਹੈ। ਕਿਉਂਕਿ ਹੁਣ ਸਰਮਾਇਆ ਮੱਧ ਵਰਗ ਕੋਲੋਂ ਖੁਸ ਕੇ ਇੱਕ ਪ੍ਰਤੀਸ਼ਤ ਅਬਾਦੀ ਕੋਲ ਇਕੱਤਰੀਕਰਨ ਦਾ ਦੌਰ ਤੇਜੀ ਨਾਲ ਅੱਗੇ ਵਧ ਰਿਹਾ ਹੈ। ਦੁਸਰੇ ਸ਼ਬਦਾਂ ਚ ਕਹਿਣਾ ਹੋਵੇ ਤਾਂ ਵਿਰੋਧੀ ਦੀ ਲੜਨ ਦੀ ਨੀਤੀ ਫੇਲ ਹੋ ਰਹੀ ਹੈ। ਉਨਾਂ ਕਿਹਾ ਕਿ ਸਾਨੂੰ ਕਮਿਊਨਿਸਟਾਂ ਨੂੰ ਤਾਂ ਲਾਜ਼ਮੀ ਤੌਰ ਤੇ ਆਪਣੀ ਯੁਧ ਨੀਤੀ ਦਾ ਰੀਵਿਊ ਕਰਨਾ ਚਾਹੀਦਾ ਹੈ। ਸਾਨੂੰ ਵਿਚਾਰ ਕਰਨਾ ਹੋਵੇਗਾ ਕਿ ਕੀ ਵਿਰੋਧ ਦੇ ਰਵਾਇਤੀ ਢੰਗ ਨਾਲ ਅਸੀਂ ਸੱਤਾਧਾਰੀ ਧਿਰ ਦੇ ਧਰਮ ਅਧਾਰ ਧਰੁਵੀਕਰਨ ਨੂੰ ਟੱਕਰ ਦੇ ਸਕਾਂਗੇ? ਕੀ ਅੰਨੇ ਵਿਰੋਧ ਰਾਹੀਂ ਹਰਾਉਣ ਦੀ ਬਜਾਏ ਬਲ ਤਾਂ ਨੀ ਬਖਸ਼ ਰਹੇ? ਸੱਤਾਧਾਰੀ ਧਿਰ ਦੇ ਧਰੁਵੀਕਰਨ ਦੇ ਢੰਗ ਨੂੰ ਹਰਾਉਣ ਲਈ ਉਸੇ ਵਾਲੇ ਤਰੀਕੇ ਨਾਲ ਉਸ ਨੂੰ ਹਰਾਇਆ ਨਹੀਂ ਜਾ ਸਕਦਾ। ਪਾਰਟੀ ਦੇ ਜ਼ਿਲਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਰਾਜਸੀ ਅਤੇ ਜੱਥੇਬੰਦਕ ਰੀਪੋਰਟ ਪੇਸ਼ ਕੀਤੀ। ਡੈਲੀਗੇਟਾਂ ਨੇ ਰਿਪੋਰਟ ਬਾਰੇ ਭਰਭੂਰ ਬਹਿਸ ਕਰਦਿਆਂ ਬਾਦਲੀਲ ਢੰਗ ਸੁਝਾਅ ਅਤੇ ਵਾਧੇ ਕਰਾਉਂਦਿਆਂ ਰਿਪੋਰਟ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਇਸ ਉਪਰੰਤ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋਣ ਜਾ ਰਹੇ ਸੂਬਾਈ ਇਜਲਾਸ ਲਈ ਡੈਲੀਗੇਟਾਂ ਅਤੇ ਨਵੀਂ ਜ਼ਿਲ੍ਹਾ ਕੌਂਸਲ ਦੀ ਚੋਣ ਕੀਤੀ ਗਈ। 

ਨਵੀਂ ਚੁਣੀ ਜ਼ਿਲਾ ਕੌਂਸਲ ਨੇ ਕੁਲਦੀਪ ਸਿੰਘ ਭੋਲਾ ਨੂੰ ਜ਼ਿਲਾ ਸਕੱਤਰ ਅਤੇ ਕਾਮਰੇਡ ਸ਼ੇਰ ਸਿੰਘ ਸਰਪੰਚ ਤੇ ਗੁਰਦਿੱਤ ਸਿੰਘ ਦੀਨਾ ਨੂੰ ਮੀਤ ਸਕੱਤਰ ਚੁਣ ਲਿਆ। ਨਵੀਂ ਚੁਣੀ ਟੀਮ ਨੂੰ ਮੁਬਾਰਕ ਵਾਦ ਪੇਸ਼ ਕਰਦਿਆਂ ਕਾਮਰੇਡ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਕਿਹਾ ਦੇਸ਼ ਅੰਦਰ ਕਮਿਊਨਿਸਟਾਂ ਲਈ ਵੱਡੀਆਂ ਚਣੌਤੀਆਂ ਦਰਪੇਸ਼ ਹਨ। ਜਿੰਨਾਂ ਦਾ ਸਾਹਮਣਾ ਕਰਨ ਲਈ ਪਾਰਟੀ ਨੂੰ ਔਰਤਾਂ,ਦਲਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਮਾਰਕਸਵਾਦੀ ਵਿਚਾਰਧਾਰਾ ਨਾਲ ਜੋੜਨ ਲਈ ਕੰਮ ਕਰਨਾ ਹੋਵੇਗਾ। ਆਏ ਡੈਲੀਗੇਟਾਂ ਲਈ ਲੰਗਰ ਦਾ ਪ੍ਰਬੰਧ ਮਰਹੂਮ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਪਰਵਾਰ ਵਲੋਂ ਕੀਤਾ ਗਿਆ। 

ਸਮਾਪਤੀ ਤੋਂ ਬਾਅਦ ਝੰਡਾ ਉਤਾਰਨ ਦੀ ਰਸਮ ਸਤਿਕਾਰ ਸਹਿਤ ਨਿਭਾਈ ਗਈ। ਪਰਧਾਨਗੀ ਮੰਡਲ ਵਲੋਂ ਪੇਸ਼ ਧੰਨਵਾਦੀ ਮਤੇ ਨਾਲ ਕਾਨਫ਼ਰੰਸ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਕਾਨਫ਼ਰੰਸ ਨੂੰ ਸਬਰਾਜ ਸਿੰਘ ਢੁੱਡੀਕੇ, ਗੁਰਮੀਤ ਸਿੰਘ ਵਾਂਦਰ, ਬਲਵਿੰਦਰ ਸਿੰਘ ਬੁਧ ਸਿੰਘ ਵਾਲਾ,ਬਚਿੱਤਰ ਸਿੰਘ ਧੋਥੜ,ਮਹਿੰਦਰ ਸਿੰਘ ਧੂੜਕੋਟ, ਜਗਸੀਰ ਸਿੰਘ ਖੋਸਾ,ਸੁਖਦੇਵ ਸਿੰਘ ਭੋਲਾ, ਇਕਬਾਲ ਸਿੰਘ ਤਖਾਣਵੱਧ, ਮੰਗਤ ਸਿੰਘ ਬੁੱਟਰ, ਪੋਹਲਾ ਸਿੰਘ ਬਰਾੜ,ਮੰਗਤ ਰਾਏ, ਗੁਰਚਰਨ ਸਿੰਘ ਦਾਤੇਵਾਲ, ਸਿਕੰਦਰ ਸਿੰਘ ਮਧੇਕੇ, ਸੇਵਕ ਸਿੰਘ ਮਾਹਲਾ ਆਦਿ ਨੇ ਵੀ ਸੰਬੋਧਨ ਕੀਤਾ।

Monday, August 29, 2022

ਬਿਲਕਿਸ ਬਾਨੋ ਦੇ ਰਿਹਾਅ ਕੀਤੇ 11 ਗੁਨਾਹਗਾਰਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਵੇ

29th August 2022 at 3:36 PM

ਪ੍ਰਧਾਨ ਮੰਤਰੀ ਦੀ ਚੁੱਪੀ ਉਸ ਦੀ ਸਹਿਮਤੀ ਪ੍ਰਗਟਾਉਂਦੀ ਹੈ-ਸੀਪੀਆਈ


ਲੁਧਿਆਣਾ: 29 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਵੀ ਬਿਲਕੀਸ ਬਣੋ ਦੇ ਗੁਨਾਹਗਾਰਾਂ ਨੂੰ ਰਿਹਾਅ ਕੀਤੇ ਜਾਂ ਦਾ ਗੰਭੀਰ ਨੋਟਿਸ ਲਿਆ ਹੈ। ਸੀਪੀਆਈ ਦੀ ਲੁਧਿਆਣਾ ਇਕਾਈ ਨੇ ਇਸਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਇਸ ਸਾਰੇ ਮਸਲੇ ਨੂੰ ਆਮ ਲੋਕਾਂ ਤੱਕ ਵੀ ਲਿਜਾ ਰਹੀ ਹੈ। 

ਇੱਥੇ  ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲਾ ਕੌਂਸਲ ਦੀ ਮੀਟਿੰਗ  ਵਿੱਚ ਇੱਕ ਮਤਾ ਸਰਬਸੰਮਤੀ ਨਾਲ ਪਾਸ ਕਰਕੇ  ਮੰਗ ਕੀਤੀ ਗਈ ਕਿ ਬਿਲਕਿਸ ਬਾਨੋ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ 11 ਲੋਕਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਵੇ ਜਿਸ   ਵਿਚ  ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਰਹਿਮ ਦੇ ਅਧਾਰ ਤੇ ਛੱਡਿਆ ਹੈ । ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਸਰਾਸਰ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ ਕਿ ਹੱਤਿਆ ਅਤੇ ਬਲਾਤਕਾਰ ਵਿੱਚ  ਸ਼ਾਮਿਲ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਭਾਜਪਾ ਤੇ ਆਰ ਐਸ ਐਸ ਦੇ ਬੰਦਿਆਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਣਾਏ ਜਾ ਰਹੇ ਹਨ ਤੇ ਟਿੱਕੇ ਲਗਾਏ ਜਾ ਰਹੇ ਹਨ । ਇਸ ਨੇ ਇਸ ਕਿਸਮ ਦੇ ਦੋਸ਼ੀਆਂ ਤੋਂ ਪੀੜਤਾਂ ਨੂੰ ਨਿਆਂ ਮਿਲਣ ਦੇ ਸਵਾਲ ਤੇ ਪ੍ਰਸ਼ਨ ਖੜੇ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਮੀਟਿੰਗ ਨੇ ਫੈਸਲਾ ਕੀਤਾ ਕਿ ਇਕ ਸਤੰਬਰ ਨੂੰ ਏਟਕ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਜੋ ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਵਫਟੂ) ਦੇ ਸੱਦੇ ਤੇ ਕੌਮਾਂਤਰੀ ਸ਼ਾਤੀ ਦਿਵਸ ਦੇ ਤੌਰ ਤੇ ਮਨਾਉਣ ਲਈ ਉਸ ਦਿਨ ਦੁਪਹਿਰ 2 ਵਜੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ , ਦਾ ਸਮਰਥਨ ਕੀਤਾ ਜਾਏਗਾ ।  ਜ਼ਿਲ੍ਹਾ ਸਕੱਤਰ  ਡੀ ਪੀ ਮੌੜ  ਨੇ ਕਿਹਾ ਕਿ ਚੌਦਾਂ ਤੋਂ ਅਠਾਰਾਂ ਅਕਤੂਬਰ ਤਕ ਵਿਜੈਵਾੜਾ ਵਿੱਚ ਹੋ ਰਹੀ ਪਾਰਟੀ ਦੀ ਕੌਮੀ ਕਾਂਗਰਸ  ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ  ਜ਼ਿਲ੍ਹਾ ਪਾਰਟੀ ਉਸ ਨੂੰ ਬ੍ਰਾਂਚ ਪੱਧਰ ਤਕ ਜਾ ਕੇ ਲਾਗੂ ਕਰੇਗੀ  । ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਬਿਲਕਿਸ ਬਾਨੋ ਬਲਾਤਕਾਰ ਅਤੇ ਕਤਲ  ਕੇਸ ਵਿਚ ਗੁਜਰਾਤ ਸਰਕਾਰ ਵੱਲੋਂ ਦੋਸ਼ੀਆਂ ਨੂੰ ਠੀਕ ਉਸੇ ਦਿਨ ਅਤੇ ਉਸੇ ਸਮੇਂ ਛੱਡੇ ਜਾਣਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ   ਲਾਲ ਕਿਲ੍ਹੇ ਤੋਂ ਔਰਤਾਂ ਦੀ ਸੁਰੱਖਿਆ ਬਾਰੇ ਭਾਸ਼ਨ ਦੇ ਰਹੇ ਸਨ  ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੁੱਪੀ ਇਹ ਦਰਸਾਉਂਦੀ ਹੈ ਕਿ ਮੋਦੀ ਦੀ ਸਹਿਮਤੀ ਤੋਂ ਬਿਨਾਂ  ਇਹ ਛੱਡੇ ਨਹੀਂ ਜਾ ਸਕਦੇ ਸਨ।  ਇਹ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਵੀ ਦਰਸਾਉਂਦੀ ਹੈ।

ਪਾਰਟੀ ਦੀ ਕੌਂਸਲ ਨੇ ਨਵੀਂ ਐਗਜੈਕਟਿਵ ਦੀ ਚੋਣ ਵੀ ਕੀਤੀ। ਵੱਡੀ ਗਿਣਤੀ ਵਿੱਚ ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੇ ਲਈ ਲੋਕਾਂ ਨਾਲ ਜੁੜਣ ਦਾ ਸੱਦਾ ਦਿੱਤਾ। ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਚਮਕੌਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਐੱਮ ਐੱਸ ਭਾਟੀਆ ਨੂੰ ਵਿੱਤ ਸਕੱਤਰ ਚੁਣਿਆ ਗਿਆ। ਕਾਮਰੇਡ ਅਵਤਾਰ ਛਿਬੜ ਅਤੇ ਕੇਵਲ ਸਿੰਘ ਬਨਵੈਤ ਨੂੰ ਆਡੀਟਰਜ਼ ਚੁਣਿਆ ਗਿਆ। ਮੀਟਿੰਗ ਕਾਮਰੇਡ ਕੇਵਲ ਸਿੰਘ ਬਨਵੈਤ ਦੀ ਪ੍ਰਧਾਨਗੀ ਹੇਠ ਹੋਈ।

Sunday, August 28, 2022

ਸੀ. ਪੀ. ਆਈ. ਚੰਡੀਗੜ੍ਹ ਇਕਾਈ ਦੀ 17ਵੀਂ ਕਾਨਫ਼ਰੰਸ ਸੰਪੰਨ

Sunday 28th August 2022 at 05:38 PM

 ਸਰਬਸੰਮਤੀ ਨਾਲ ਸਾਥੀ ਰਾਜ ਕੁਮਾਰ ਨੂੰ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ 

ਸਾਥੀ ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣ ਲਿਆ ਗਿਆ 


ਚੰਡੀਗੜ੍ਹ: 28 ਅਗਸਤ 2022: (ਕਾਮਰੇਡ ਸਕਰੀਨ ਡੈਸਕ)::
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਰਹਿਣ ਦੀਆਂ ਸਹੂਲਤਾਂ ਵੀ ਕਈ ਹਨ ਅਤੇ ਮੁਸ਼ਕਲਾਂ ਵੀ ਬੜੀ ਵੱਖਰੀ ਕਿਸਮ ਦੀਆਂ ਹਨ। ਇਥੇ ਵੀ ਇਲਾਕਾ ਪ੍ਰਸਤੀ, ਜਾਤਪਾਤ ਅਤੇ ਧਰਮਾਂ ਤੋਂ ਨਿਰਲੇਪ ਰਹਿ ਕੇ ਗੱਲ ਕਰਨੀ ਕੋਈ ਸੌਖੀ ਨਹੀਂ ਪਰ ਕਮਿਊਨਿਸਟਾਂ ਨੇ ਇਹ ਸਾਰੀਆਂ ਚੁਣੌਤੀਆਂ ਸਵੀਕਾਰ ਕਰਦਿਆਂ ਹਰ ਵਾਰ ਸੰਘਰਸ਼ਾਨ ਭਰੀਆਂ ਇਤਿਹਾਸ ਰਚਿਆ। ਮਾਨ ਬੋਲੀ ਤੋਂ ਲੈ ਕੇ ਲੋਕ ਅਧਿਕਾਰਾਂ ਤੱਕ ਦੀ ਗੱਲ ਹਰ ਵਾਰ ਬੜੀ ਦਲੇਰੀ ਨਾਲ ਕੀਤੀ। ਅੱਜ ਸੀਪੀਆਈ ਚੰਡੀਗੜ੍ਹ ਦੀ ਕਾਨਫਰੰਸ ਸੀ। ਇਸ ਮੌਕੇ ਇੱਕ ਦੁੱਕਾ ਚਰਚਾਵਾਂ ਆਉਣ ਵਾਲਿਆਂ ਚੁਨਾਤੀਆਂ ਬਾਰੇ ਵੀ ਚਲਦਿਆਂ ਰਹੀਆਂ ਪਰ ਇਹ ਸਾਰੀਆਂ ਗੈਰ ਰਸਮੀ ਸਨ। ਕਰਮ ਵਕੀਲ ਹੁਰਾਂ ਵੱਲੋਂ ਭੇਕਜੀ ਰਸਮੀ ਰਿਪੋਰਟ ਤੁਸੀਂ ਹੇਠਾਂ ਪੜ੍ਹ ਸਕਦੇ ਹੋ। 

ਜ਼ਿਲ੍ਹਾ ਕੌਂਸਲ ਸੀ. ਪੀ. ਆਈ. ਚੰਡੀਗੜ੍ਹ ਇਕਾਈ ਦੀ 17 ਵੀਂ ਕਾਨਫਰੰਸ ਦੇਵੀ ਦਿਆਲ ਸ਼ਰਮਾ, ਸੁਰਜੀਤ ਕੌਰ ਕਾਲੜਾ ਅਤੇ ਜੋਗਿੰਦਰ  ਸ਼ਰਮਾ ਦੀ ਸਾਂਝੀ ਪ੍ਰਧਾਨਗੀ ਵਿੱਚ ਹੋਈ। ਸਾਥੀ ਗੁਲਜ਼ਾਰ ਗੋਰੀਆ ਅਤੇ ਨਰਿੰਦਰ ਕੌਰ ਸੋਹਲ ਸੂਬੇ ਵੱਲੋਂ ਅਬਜ਼ਰਵਰ ਦੇ ਤੌਰ ਤੇ ਸ਼ਾਮਲ ਹੋਏ। ਸੀਪੀਆਈ ਚੰਡੀਗੜ੍ਹ ਇਕਾਈ ਦੀਆਂ 26 ਬਰਾਂਚਾਂ ਦੇ ਪੰਜਾਹ ਨੇੜੇ ਡੈਲੀਗੇਟਸ ਨੇ ਕਾਨਫਰੰਸ ਵਿੱਚ ਹਿੱਸਾ ਲਿਆ। 

ਅਕਾਸ਼ ਗੁੰਜਾਊ ਨਾਅਰਿਆਂ ਦੌਰਾਨ ਸਾਥੀ ਖੁਸ਼ਹਾਲ ਸਿੰਘ ਨਾਗਾ ਨੇ ਪਾਰਟੀ ਝੰਡਾ ਲਹਿਰਾਇਆ। 

ਕਾਨਫ਼ਰੰਸ ਦਾ ਉਦਘਾਟਨ ਬੀਬੀ ਨਰਿੰਦਰ ਕੌਰ ਸੋਹਲ ਨੇ ਕੀਤਾ। ਉਨ੍ਹਾਂ ਮੌਜੂਦਾ ਸਮੇਂ ਵਿਚ ਸਾਥੀਆਂ ਨੂੰ ਲੋਕ ਹਿਤਾਂ ਲਈ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ।

ਕਾਨਫਰੰਸ ਦੇ ਆਰੰਭ  ਵਿੱਚ ਕਰਮ ਸਿੰਘ ਵਕੀਲ ਵਲੋਂ ਪਾਰਟੀ ਦੇ ਰਹਿਨੁਮਾ ਸਾਥੀ ਡਾ. ਜੋਗਿੰਦਰ ਦਿਆਲ, ਪਿਆਰਾ ਸਿੰਘ ਕਲਸੀ, ਦੇਵਰਾਜ ਸ਼ਰਮਾ, ਐੱਸ. ਪੀ. ਬਖ਼ਸ਼ੀ, ਜਸਵੰਤ ਸਿੰਘ ਮਟੌਰ, ਬੀਬੀ ਬਿਮਲਾ ਦੇਵੀ ਅਤੇ ਮੁਹੰਮਦ  ਮੁਕੱਰਮ ਦੇ ਸਦੀਵੀ ਵਿਛੋੜੇ ਦਾ ਜ਼ਿਕਰ ਕਰਦੇ ਸ਼ੋਕ ਮਤਾ ਪੇਸ਼ ਕੀਤਾ। ਕਾਨਫਰੰਸ ਵਲੋੰ ਉਪਰੋਕਤ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। 

ਪਾਰਟੀ ਸਕੱਤਰ ਸਾਥੀ ਰਾਜ ਕੁਮਾਰ  ਨੇ ਪਿਛਲੇ ਸਮੇਂ ਵਿੱਚ ਪਾਰਟੀ ਵੱਲੋਂ ਕਿਤੇ ਸਮਾਗਮਾਂ, ਧਰਨਿਆਂ ਅਤੇ ਮੁਜ਼ਾਹਰਿਆਂ ਦੀ ਰਿਪੋਰਟ ਅਤੇ ਸਾਥੀ ਪ੍ਰੀਤਮ ਸਿੰਘ ਹੁੰਦਲ ਨੇ ਵਿੱਤ ਦੀ ਰਿਪੋਰਟ ਹਾਜ਼ਰੀਨ ਅੱਗੇ ਪੇਸ਼ ਕੀਤੀ। ਦੋਵੇਂ ਰਿਪੋਰਟਾਂ ਉਤੇ ਕੁਝ ਸਾਥੀਆਂ ਵਲੋਂ ਸੁਝਾਅ ਪੇਸ਼ ਕਰਨ ਉਪਰੰਤ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ। 

ਬਾਅਦ ਦੁਪਿਹਰ ਕਾਨਫ਼ਰੰਸ ਦੇ ਦੂਜੇ ਦੌਰ ਦੌਰਾਨ ਸਰਬਸੰਮਤੀ ਨਾਲ ਸਾਥੀ ਰਾਜ ਕੁਮਾਰ ਨੂੰ ਜ਼ਿਲ੍ਹਾ ਸਕੱਤਰ, ਸਾਥੀ ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਮੌਕੇ ਜੋਗਿੰਦਰ ਸ਼ਰਮਾ, ਸੇਵਕ ਸਿੰਘ ਅਤੇ ਅੰਮ੍ਰਿਤ ਲਾਲ ਨੂੰ ਪਾਰਟੀ ਦਾ ਆਡਿਟ ਕਮਿਸ਼ਨ ਮੈਂਬਰ ਚੁਣਿਆ ਗਿਆ ਅਤੇ 21 ਮੈਂਬਰਾਂ ਦੀ ਜ਼ਿਲ੍ਹਾ ਕੌਂਸਲ ਦਾ ਗਠਨ ਵੀ ਕੀਤਾ ਗਿਆ।

ਸਰਬਸੰਮਤੀ ਨਾਲ ਕਾਨਫਰੰਸ ਵੱਲੋਂ ਸਾਥੀ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਜੋਗਿੰਦਰ ਸ਼ਰਮਾ ਨੂੰ 8 ਤੇ 9 ਸਤੰਬਰ 2022 ਨੂੰ ਹੋਣ ਵਾਲੀ ਸੂਬਾ ਕਾਨਫ਼ਰੰਸ ਲਈ ਡੈਲੀਗੇਟ ਚੁਣਿਆ ਗਿਆ ਅਤੇ ਬਦਲ ਵੱਜੋਂ ਸਾਥੀ ਅੰਮ੍ਰਿਤ ਲਾਲ ਦੀ ਚੋਣ ਵੀ ਹੋਈ। 

ਸੂਬੇ ਵਲੋਂ ਆਏ ਅਬਜ਼ਰਵਰ ਸਾਥੀ ਗੁਲਜ਼ਾਰ ਗੋਰੀਆ ਨੇ ਕਾਨਫ਼ਰੰਸ ਦੀ ਸਫ਼ਲਤਾ  ਅਤੇ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਲਈ ਮੁਬਾਰਕਬਾਦ ਪੇਸ਼ ਕੀਤੀ। ਕਾਨਫ਼ਰੰਸ ਵੱਲੋਂ ਧੰਨਵਾਦ ਮਤਾ ਸੁਰਜੀਤ ਕੌਰ ਕਾਲੜਾ ਨੇ ਪੇਸ਼ ਕੀਤਾ।

ਕਾਨਫ਼ਰੰਸ ਦੀ ਕਾਰਵਾਈ ਸਾਥੀ ਦੇਵੀ ਦਿਆਲ ਸ਼ਰਮਾ ਨੇ ਚਲਾਈ।

ਤੁਸੀਂ ਸਾਡੇ ਨਾਲ ਇੰਸਟਾਗ੍ਰਾਮ 'ਤੇ ਵੀ ਜੁੜ ਸਕਦੇ ਹੋ 

ਫੇਸਬੁੱਕ ਤੇ ਵੀ ਸਾਨੂੰ ਤੁਹਾਡੀ ਉਡੀਕ ਰਹਿੰਦੀ ਹੀ ਹੈ 

ਟਵਿੱਟਰ ਤੇ ਵੀ ਸਾਨੂੰ ਤੁਹਾਡੀ ਉਡੀਕ ਹੈ 


Tuesday, August 16, 2022

ਅਮਰਜੀਤ ਕੌਰ ਨੇ ਬੇਨਕਾਬ ਕੀਤੀਆਂ ਸੰਘੀਆਂ ਦੀਆਂ ਤਿਰੰਗੇ ਪ੍ਰਤੀ ਬਦਨੀਤੀਆਂ

Monday 15th August 2022 at  4:28 PM

 ਸੰਵਿਧਾਨ ਨੂੰ ਢਾਹ ਲਾਉਂਦੀਆਂ ਕੋਸ਼ਿਸ਼ਾਂ ਨਾਕਾਮ ਕਰਨ 'ਤੇ ਦਿੱਤਾ ਜ਼ੋਰ 


ਲੁਧਿਆਣਾ: 15 ਅਗਸਤ 2022: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ ਡੈਸਕ)::

ਇਹ ਤਸਵੀਰ ਸੀਪੀਆਈ ਦੇ ਸੀਨੀਅਰ ਲੀਡਰ 
ਕਾਮਰੇਡ ਹਰਦੇਵ ਅਰਸ਼ੀ ਨੇ ਭੇਜੀ
ਸੁਤੰਤਰਤਾ ਦਿਵਸ ਮੌਕੇ ਕੀਤੇ ਗਏ ਸਮਾਗਮ ਦੌਰਾਨ ਕਮਿਊਨਿਸਟਾਂ ਨੇ ਇਤਿਹਾਸ ਦੀਆਂ ਪਰਤਾਂ ਫਰੋਲਦਿਆਂ ਦੱਸਿਆ ਕਿ ਕਿਸ ਤਰ੍ਹਾਂ ਆਰ ਐਸ ਐਸ ਅਤੇ ਇਸ ਪਰਿਵਾਰ ਦੇ ਸੰਗਠਨਾਂ ਨੇ ਕਦੇ ਵੀ ਤਿਰੰਗੇ ਨੂੰ ਕੌਮੀ ਝੰਡੇ ਵੱਜੋਂ ਮਾਨਤਾ ਨਹੀਂ ਦਿੱਤੀ। ਇਹਨਾਂ ਲੋਕਾਂ ਨੇ ਬਾਰ ਬਾਰ ਨਾ ਸਿਰਫ ਤਿਰੰਗੇ ਦਾ ਅਪਮਾਨ ਕੀਤਾ ਬਲਕਿ ਆਜ਼ਾਦੀ ਦੇ ਅੰਦੋਲਨ ਨਾਲ ਵੀ ਅਣਗਿਣਤ ਵਾਰ ਗੱਦਾਰੀ ਕੀਤੀ। ਕਮਿਊਨਿਸਟਾਂ ਨੂੰ ਆਪਣਾ ਸਭ ਤੋਂ ਵੱਡਾ ਦੁਸ਼ਮਣ ਮੰਨਣ ਵਾਲੇ ਸੰਘੀ ਲਾਣੇ ਨੇ ਬ੍ਰਿਟਿਸ਼ ਸਰਕਾਰ ਦੀ ਝੋਲੀ ਚੁੱਕੀ ਕਰਨ ਵਿਚ ਕਦੇ ਵੀ ਕੋਈ ਕਸਰ ਨਹੀਂ ਸੀ ਛੱਡੀ। ਇਸਦੇ ਨਾਲ ਹੀ ਇਹਨਾਂ ਨੇ ਈਸਾਈਆਂ, ਮੁਸਲਮਾਨਾਂ ਅਤੇ ਸਿੱਖਾਂ ਨੂੰ ਵੀ ਹਮੇਸ਼ਾ ਆਪਣਾ ਦੁਸ਼ਮਣ ਮੰਨਿਆ। ਇਸ ਲਈ ਆਰ ਐਸ ਐਸ ਅਤੇ ਬੀਜੇਪੀ ਕੋਲ ਘਰ ਘਰ ਤਿਰੰਗਾ ਵਾਲਾ ਨਾਅਰਾ ਦੇਣ ਦਾ ਕੋਈ ਨੈਤਿਕ ਅਧਿਕਾਰ ਹੀ ਨਹੀਂ। ਇਹ ਹੁਣ ਇਹਨਾਂ ਦੀ ਨਵੀਂ ਸਾਜ਼ਿਸ਼ੀ ਚਾਲ ਹੈ। ਇਸ ਚਾਲ ਦੇ ਨਾਲ ਤਿਰੰਗੇ ਦਾ ਵੀ ਵੱਡੀ ਪੱਧਰ ਤੇ ਵਪਾਰ ਕੀਤਾ ਗਿਆ ਹੈ। ਲੁਧਿਆਣਾ ਵਿਚ ਉਂਝ ਤਾਂ ਕਈ ਸਮਾਗਮ ਹੋਏ ਪਰ ਕੇਂਦਰੀ ਸਮਾਗਮ ਪਾਰਟੀ ਦਫਤਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਚ ਸੀ। ਇਸ ਸਮਾਗਮ ਵਿੱਚ ਬਹੁਤ ਸਾਰੇ ਲੀਡਰ ਅਤੇ ਵਰਕਰ ਸ਼ਾਮਲ ਹੋਏ। 

"ਸੰਵਿਧਾਨ ਨੂੰ ਬਚਾਉਣ ਅਤੇ ਇਨਸਾਫ਼ ਤੇ ਬਰਾਬਰੀ ਲਈ ਸੰਘਰਸ਼ ਅਜ਼ਾਦੀ ਦੇ ਸੰਘਰਸ਼ ਦਾ ਅਗਲਾ ਪੜਾਅ ਹੈ" ਇਹ ਗੱਲ ਭਾਰਤੀ ਕਮਿਊਨਿਸਟ ਪਾਰਟੀ ਦੀ  ਕੌਮੀ ਸਕੱਤਰੇਤ ਦੀ ਮੈਂਬਰ ਅਮਰਜੀਤ ਕੌਰ ਨੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ   ਵਿਖੇ ਭਾਰਤੀ ਕਮਿਊਨਿਸਟ ਪਾਰਟੀ ਜਿਲ੍ਹਾ  ਲੁਧਿਆਣਾ ਵਲੋਂ 'ਆਜ਼ਾਦੀ ਦੇ ਸੰਘਰਸ਼ ਵਿੱਚ ਕਮਿਊਨਿਸਟਾਂ ਦੀ ਭੂਮਿਕਾ' ਵਿਸ਼ੇ 'ਤੇ ਕਰਵਾਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਹੀ। 

ਸੰਨ 1925 ਵਿੱਚ ਬਣੀ ਭਾਰਤੀ ਕਮਿਊਨਿਸਟ ਪਾਰਟੀ ਦਾ ਮੁੱਖ ਉਦੇਸ਼ ਬ੍ਰਿਟਿਸ਼ ਸਾਮਰਾਜਵਾਦ ਨੂੰ ਉਖਾੜ ਸੁੱਟਣਾ ਸੀ। ਪਾਰਟੀ ਨੇ ਸਭ ਤੋਂ ਪਹਿਲਾਂ ਬਸਤੀਵਾਦੀ ਸ਼ਾਸਨ ਤੋਂ ਪੂਰਨ ਆਜ਼ਾਦੀ ਦੀ ਮੰਗ ਕੀਤੀ ਸੀ ਅਤੇ ਆਜ਼ਾਦ ਭਾਰਤ ਵਿੱਚ ਸਮਾਜਿਕ-ਆਰਥਿਕ ਨਿਆਂ 'ਤੇ ਆਧਾਰਿਤ ਸੰਵਿਧਾਨ ਦੀ ਮੰਗ ਕੀਤੀ ਸੀ। ਕਮਿਊਨਿਸਟਾਂ ਨੇ ਭਗਤ ਸਿੰਘ ਅਤੇ ਉਸਦੇ ਸਾਥੀਆਂ ਵਰਗੇ ਕ੍ਰਾਂਤੀਕਾਰੀਆਂ ਦੇ ਨਾਲ ਅਤੇ ਸੁਤੰਤਰਤਾ ਅੰਦੋਲਨ ਦੇ ਪਲੇਟਫਾਰਮ ਇੰਡੀਅਨ ਨੈਸ਼ਨਲ ਕਾਂਗਰਸ ਦੇ ਬੈਨਰ ਹੇਠ ਆਜ਼ਾਦੀ ਦੀ ਮੁੱਖ ਧਾਰਾ ਰਾਸ਼ਟਰੀ ਅੰਦੋਲਨ ਵਿੱਚ ਵੀ ਸੁਤੰਤਰ ਤੌਰ 'ਤੇ ਕੰਮ ਕੀਤਾ। 

ਕਮਿਊਨਿਸਟਾਂ ਨੇ ਵਿਦਿਆਰਥੀਆਂ ਨੂੰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (ਏ.ਆਈ.ਐਸ.ਐਫ.), ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਉਹਨਾਂ ਦੀਆਂ ਸੁਤੰਤਰ ਯੂਨੀਅਨਾਂ ਵਿੱਚ ਸੰਗਠਿਤ ਕਰਨ ਵਿੱਚ ਮਦਦ ਕੀਤੀ ਤਾਂ ਜੋ ਉਹਨਾਂ ਦੀਆਂ ਮੰਗਾਂ ਨੂੰ ਸਰਗਰਮੀ ਨਾਲ ਉਠਾਇਆ ਜਾ ਸਕੇ।  ਇਸਦੇ ਨਾਲ ਹੀ ਉਹਨਾਂ ਦੀ ਆਜ਼ਾਦੀ ਦੀ ਲੜਾਈ ਵਿੱਚ ਭਾਗੀਦਾਰੀ ਵੀ ਪੂਰੀ ਸਰਗਰਮੀ ਨਾਲ ਕੀਤੀ ਜਾ ਸਕੇ। ਕਮਿਊਨਿਸਟਾਂ ਨੇ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏ.ਆਈ.ਟੀ.ਯੂ.ਸੀ.) ਦੇ ਅਧੀਨ ਹੋਰਾਂ ਦੇ ਨਾਲ ਮਜ਼ਦੂਰ ਯੂਨੀਅਨਾਂ ਨੂੰ ਸੰਗਠਿਤ ਕਰਨ ਵਿੱਚ ਵੀ ਕੰਮ ਕੀਤਾ। 

ਇੱਥੇ ਵਰਣਨਯੋਗ ਹੈ ਕਿ 1925 ਵਿੱਚ ਆਰਐਸਐਸ ਦੀ ਸਥਾਪਨਾ ਵੀ ਉਸੇ ਸਮੇਂ ਹੀ ਹੋਈ ਸੀ। ਆਰਐਸਐਸ ਨੇ ਆਜ਼ਾਦੀ ਦੇ ਸੰਘਰਸ਼ ਵਿੱਚ ਕਦੇ ਵੀ ਹਿੱਸਾ ਨਹੀਂ ਲਿਆ, ਸਗੋਂ ਬ੍ਰਿਟਿਸ਼ ਸ਼ਾਸਕਾਂ ਨਾਲ ਮਿਲੀਭੁਗਤ ਕੀਤੀ। ਆਰਐਸਐਸ ਨੇ ਭਗਤ ਸਿੰਘ, ਚੰਦਰ ਸ਼ੇਖਰ ਆਜ਼ਾਦ, ਅਸ਼ਫਾਕੁੱਲਾ ਖਾਨ ਅਤੇ ਹੋਰਾਂ  ਇਨਕਲਾਬੀਆਂ ਨੂੰ ਸ਼ਹੀਦ ਨਹੀਂ ਮੰਨਿਆ। ਉਨ੍ਹਾਂ ਨੇ ਉਨ੍ਹਾਂ ਨੂੰ ਅਸਫ਼ਲ ਵਿਅਕਤੀਆਂ ਵਜੋਂ ਲੇਬਲ ਕੀਤਾ, ਜੋ ਆਰਐਸਐਸ ਦੇ ਅਨੁਸਾਰ ਕੋਈ ਸਨਮਾਨ ਦੇ ਹੱਕਦਾਰ ਨਹੀਂ ਹਨ। ਉਨ੍ਹਾਂ ਦਾ ਇੱਕੋ-ਇੱਕ ਉਦੇਸ਼ ਮਨੂ ਸਮ੍ਰਿਤੀ 'ਤੇ ਆਧਾਰਿਤ ਹਿੰਦੂ ਰਾਸ਼ਟਰ ਅਤੇ ਜਾਤ-ਪਾਤ, ਫਿਰਕੂ ਟਕਰਾਅ ਅਤੇ ਕਾਰਪੋਰੇਟ ਸੰਚਾਲਿਤ ਆਰਥਿਕਤਾ ਨੂੰ ਕਾਇਮ ਰੱਖਣ ਲਈ ਕੰਮ ਕਰਨਾ ਸੀ। ਇਸ ਲਈ ਉਨ੍ਹਾਂ ਨੇ ਤਿਰੰਗੇ ਨੂੰ ਰਾਸ਼ਟਰੀ ਝੰਡੇ ਵਜੋਂ ਕਦੇ ਵੀ ਸਵੀਕਾਰ ਨਹੀਂ ਕੀਤਾ, ਸਗੋਂ ਉਨ੍ਹਾਂ ਨੇ ਤਿਰੰਗੇ ਦਾ ਮਜ਼ਾਕ ਉਡਾਇਆ, ਪਾੜਿਆ, ਸਾੜਿਆ ਅਤੇ ਆਪਣੇ ਪੈਰਾਂ ਹੇਠ ਕੁਚਲਿਆ। 

ਉਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੇ ਨਾਲ-ਨਾਲ ਗਾਂਧੀ ਜੀ ਦੁਆਰਾ ਸ਼ੁਰੂ ਕੀਤੇ ਨਮਕ ਸੱਤਿਆਗ੍ਰਹਿ ਦਾ ਵੀ ਵਿਰੋਧ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫ਼ੌਜ ਵਿੱਚ ਸ਼ਾਮਲ ਨਾ ਹੋਣ ਲਈ ਵੀ ਕਿਹਾ। ਇਸ ਲਈ ਉਨ੍ਹਾਂ ਨੂੰ ‘ਹਰ ਘਰ ਤਿਰੰਗਾ’ ਦਾ ਨਾਅਰਾ ਦੇਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਤਿਰੰਗਾ ਹਰ ਇੱਕ ਦੇ ਦਿਲ ਵਿੱਚ ਹੈ ਅਤੇ ਇਸ ਨੂੰ ਪ੍ਰਦਰਸ਼ਨੀ ਦੀ ਲੋੜ ਨਹੀਂ ਹੈ। ਇਹ ਮੋਦੀ ਸਰਕਾਰ ਦੀ ਸ਼ੈਲੀ ਦਾ ਇੱਕ ਹੋਰ ਜੁਮਲਾ ਅਤੇ ਸਮਾਗਮ ਪ੍ਰਬੰਧਨ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਕਮਿਊਨਿਸਟਾਂ ਨੂੰ ਫਾਸ਼ੀਵਾਦੀ ਸਰਕਾਰ ਅਤੇ ਧਰਮ ਨਿਰਪੱਖਤਾ ਅਤੇ ਜਮਹੂਰੀਅਤ ਦੇ ਸਿਧਾਂਤਾਂ 'ਤੇ ਆਧਾਰਿਤ ਸੰਵਿਧਾਨ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਸਾਰੀਆਂ ਅਗਾਂਹਵਧੂ ਜਮਹੂਰੀ ਤਾਕਤਾਂ ਦੀ ਅਗਵਾਈ ਕਰਨ ਅਤੇ ਇਕਜੁੱਟ ਕਰਨਾ ਚਾਹੀਦਾ  ਹੈ। ਸੈਮੀਨਾਰ ਦੇ ਸ਼ੁਰੂ ਵਿਚ ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ ਅਰੁਣ ਮਿੱਤਰਾ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦੇ ਹੋਏ ਕਿਹਾ ਕਿ     ਇਹੋ ਜਿਹੀ ਵਿਚਾਰ ਚਰਚਾ ਸਮੇਂ ਦੀ ਲੋੜ ਹੈ ਅਤੇ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਕਿਨ੍ਹਾਂ ਲੋਕਾਂ ਨੇ ਆਜ਼ਾਦੀ ਸੰਗਰਾਮ ਵਿੱਚ ਹਿੱਸਾ ਪਾਇਆ ਅਤੇ ਕਿਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ । ਵਿਜੇ ਕੁਮਾਰ, ਕੁਲਵੰਤ ਕੌਰ, ਵਿਨੋਦ ਕੁਮਾਰ , ਗੁਰਮੇਲ ਮੈਲਡੇ, ਚਰਨ ਸਿੰਘ  ਸਰਾਭਾ ਅਤੇ ਕੇਵਲ ਸਿੰਘ  ਬਨਵੈਤ ਨੇ ਵੀ ਚਰਚਾ ਵਿਚ ਭਾਗ ਲਿਆ । 

ਸੈਮੀਨਾਰ ਤੋਂ ਪਹਿਲਾਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਮੌਕੇ ਵੱਡੀ ਗਿਣਤੀ ਪਾਰਟੀ ਵਰਕਰ ਅਤੇ ਹੋਰ ਸਹੀ ਸੋਚ ਵਾਲੇ ਲੋਕ ਇਕੱਠੇ ਹੋਏ।

ਇਸ ਖਬਰ ਦੇ ਨਾਲ ਚਲਦੇ ਚਲਦੇ:

ਤਿਰੰਗੇ ਪ੍ਰਤੀ ਗਿਰਗਟ ਵਾਂਗ ਰੰਗ ਬਦਲਦੇ ਲੋਕਾਂ ਨੂੰ ਜਦੋਂ ਸੀਪੀਆਈ ਦੀ ਕੌਮੀ ਕਾਉਂਸਿਲ ਦੀ ਮੈਂਬਰ ਕਾਮਰੇਡ ਅਮਰਜੀਤ ਕੌਰ ਪੂਰੀ ਤਰ੍ਹਾਂ ਬੇਨਕਾਬ ਕਰ ਰਹੀ ਸੀ ਤਾਂ ਯਾਦ ਆ ਰਿਹਾ ਜਨਾਬ ਕਮਰ ਜਲਾਲਵੀ ਸਾਹਿਬ ਦੀ ਪ੍ਰਸਿੱਧ ਗ਼ਜ਼ਲ ਦੇ ਦੋ ਸ਼ੇਅਰ:

ਗੁਲਿਸਤਾਂ ਕੋ ਲਹੂ ਕਿ ਜ਼ਰੂਰਤ ਪੜੀ!

ਸਬਸੇ ਪਹਿਲੇ ਹੀ ਗਰਦਨ ਹਮਾਰੀ ਕਟੀ!

ਫਿਰ ਭੀ ਕਹਿਤੇ ਹੈਂ ਹਮਸੇ ਯੇ ਅਹਿਲੇ ਚਮਨ!

ਯੇ ਚਮਨ ਹੈ ਹਮਾਰਾ ਤੁਮ੍ਹਾਰਾ ਨਹੀਂ!

ਇਸੇ ਲੰਮੀ ਗ਼ਜ਼ਲ ਦਾ ਇੱਕ ਹੋਰ ਸ਼ੇਅਰ ਵੀ ਕਮਾਲ ਦਾ ਹੈ ਜੋ ਜ਼ਾਲਮਾਂ ਨੂੰ ਚੇਤਾਵਨੀ ਵੀ ਦੇਂਦਾ ਹੈ:

ਜ਼ਾਲਿਮੋਂ ਅਪਨੀ ਕਿਸਮਤ ਪੈ ਨਾਜ਼ਾਂ ਨ ਹੋਂ!

ਦੌਰ ਬਦਲੇਗਾ ਇਹ ਵਕਤ ਕਿ ਬਾਤ ਹੈ!

ਵੋ ਯਕੀਨਨ ਸੁਨੇਗਾ ਸਦਾਏਂ ਮੇਰੀ!

ਕਿਆ ਤੁਮ੍ਹਾਰਾ ਖੁਦਾ ਹੈ! ਹਮਾਰਾ ਨਹੀਂ!

ਜਨਾਬ ਕਮਰ ਜਲਾਲਵੀ ਸਾਹਿਬ ਦੀ ਇਸ ਗ਼ਜ਼ਲ ਨੂੰ ਮੁੰਨੀ ਬੇਗਮ ਨੇ ਆਪਣੀ ਸ਼ਾਨਦਾਰ ਸੁਰੀਲੀ ਆਵਾਜ਼ ਵਿੱਚ ਬਹੁਤ ਹੀ ਖੂਬਸੂਰਤੀ ਨਾਲ ਗਿਆ ਸੀ। ਦਹਾਕਿਆਂ ਪਹਿਲਾਂ ਹੀ ਇਹ ਗ਼ਜ਼ਲ ਆਮ ਲੋਕਾਂ ਵਿਚ ਬੜੀ ਹਰਮਨ ਪਿਆਰੀ ਹੋ ਚੁੱਕੀ ਸੀ। ਜਨਾਬ ਕਮਰ ਸਾਹਿਬ ਵੀ ਪਾਕਿਸਤਾਨ ਦੇ ਸ਼ਾਇਰ ਹਨ ਅਤੇ ਮੁੰਨੀ ਬੇਗਮ ਵੀ ਪਾਕਿਸਤਾਨ ਦੀ ਸ਼ਾਇਰ ਹੈ। ਉਦੋਂ ਇਹ ਗ਼ਜ਼ਲਾਂ ਆਡੀਓ ਕੈਸਟਾਂ ਰਾਹੀਂ ਆਉਂਦੀਆਂ ਸਨ। ਆਡੀਓ ਕੈਸੇਟ ਅਤੇ ਟੇਪ ਰਿਕਾਰਡਰ ਵੱਡੇ ਘਰਾਂ ਦਾ ਸਟੇਟਸਸਿੰਬਲ ਬਣ ਚੁੱਕੇ ਸਨ ਪਰ ਫਿਰ ਵੀ ਇਹ ਸ਼ਾਇਰੀ ਆਮ ਲੋਕਾਂ ਦੇ ਦਿਲਾਂ ਤੱਕ ਪਹੁੰਚ ਹੀ ਗਈ।  ਮੁੰਨੀ ਬੇਗਮ ਦਾ ਇਕੱਕ ਯੁਗ ਸੀ। ਚੜ੍ਹਦੀ ਜਵਾਨੀ ਵੇਲੇ ਹੀ ਮੁੰਨੀ ਬੇਗਮ ਲੋਕਾਂ ਦੇ  ਦਿਲਾਂ 'ਤੇ ਰਾਜ ਕਰ ਰਹੀ ਸੀ। ਜਿਹਨਾਂ ਗ਼ਜ਼ਲਾਂ ਕਾਰਨ ਉਹ ਏਨੀ ਪ੍ਰਸਿੱਧ ਹੋਈ ਉਹਨਾਂ ਵਿਚ ਇਹ ਗ਼ਜ਼ਲ ਵੀ ਇੱਕ ਸੀ। --ਕਾਰਤਿਕਾ ਸਿੰਘ

ਤੁਸੀਂ ਇਥੇ ਕਲਿੱਕ ਕਰਕੇ ਇਸ ਗੀਤ ਦੀ ਵੀਡੀਓ ਦੇਖ ਸੁਣ ਵੀ ਸਕਦੇ ਹੋ  



Wednesday, August 10, 2022

ਲਿਬਰੇਸ਼ਨ ਵਲੋਂ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ

10th August 2022 at 05.32 PM

 ਇਹ ਬਿੱਲ ਹੈ ਮੋਦੀ ਸਰਕਾਰ ਦੀ ਪਣੇ ਮਿੱਤਰਾਂ ਲਈ ਖਾਸ ਸਾਜ਼ਿਸ਼ 

ਬਿਜਲੀ ਵੰਡ ਦੇ ਧੰਦੇ ਨੂੰ ਮੁਨਾਫ਼ਾਖੋਰ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਦੀ ਪ੍ਰਕਿਰਿਆ ਹੀ ਹੈ ਇਹ 

ਮਾਨਸਾ: 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 

ਟੈਲਫੋਨ ਵਾਂਗ ਬਿਜਲੀ ਬਿਨਾ ਵੀ ਜ਼ਿੰਦਗੀ ਦੀ ਕਲਪਨਾ ਹੀ ਨਹੀਂ ਕੀਤੇ ਜਾ ਸਕਦੀ। ਇਸ ਬਿਜਲੀ ਨੂੰ ਸਾਡੇ ਕਿਰਤੀ ਵਰਗ ਨੇ ਟੈਲੀਫੋਨ ਵਾਂਗ ਹੀ ਆਜ਼ਾਦੀ ਆ ਜਾਣ ਮਗਰੋਂ ਜਾਨਾਂ ਹੂਲ ਕੇ ਪਿੰਡ ਪਿੰਡ ਪਹੁੰਚਾਇਆ। ਉਦੋਂ ਕੋਈ ਪ੍ਰਾਈਵੇਟ ਕੰਪਨੀ ਅੱਗੇ ਨਹੀਂ ਕਿ ਲਿਆਓ ਜੀ ਇਹ ਕੰਮ ਅਸੀਂ ਕਰ ਦੇਂਦੇ ਹਾਂ। ਜਦੋਂ ਸਾਰਾ ਨੈਟਵਰਕ ਬਣ ਗਿਆ। ਘਰ ਘਰ ਬਿਜਲੀ ਵੀ ਪਹੁੰਚ ਗਈ ਅਤੇ ਟੈਲੀਫੋਨ ਵੀ ਪਹੁੰਚ ਗਏ ਤਾਂ ਝੱਟ ਹੀ ਪ੍ਰਾਈਵੇਟ ਸੈਕਟਰ ਨੇ ਸਿਰ ਚੁੱਕ ਲਿਆ। ਦੇਸ਼ ਦੀਆਂ ਪਬਲਿਕ ਸੈਕਟਰ ਵਾਲੀਆਂ ਲਾਹਵੰਦੀਆਂ ਫਰਮਾਨ ਨੂੰ ਪ੍ਰਾਈਵੇਟ ਸੈਕਟਰ ਦੇ ਹਵਾਲੇ ਕਾਰਨ ਦਾ ਸਿਲਸਿਲਾ ਉਂਝ ਤਾਂ ਬਹੁਤ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ ਪਰ ਮੋਦੀ ਸਰਕਾਰ ਨੇ ਤਾਂ ਇਸ ਮਕਸਦ ਲਈ ਹਨੇਰੀ ਹੀ ਲੈ ਆਂਦੀ। ਕੀ ਹਵਾਈ ਅੱਡੇ, ਕੀ ਰੇਲਾਂ ਅਤੇ ਹੁਣ ਇਹ ਬਿਜਲੀ। ਸਭ ਕੁਝ ਬੜੇ ਹੀ ਸਸਤੇ ਭਾਅ ਮਿੱਤਰ ਕਾਰੋਬਾਰੀਆਂ ਅਤੇ ਵਪਾਰੀਆਂ ਨੂੰ ਸੌਂਪਿਆ ਜਾ ਰਿਹਾ ਹੈ। ਅਫਸੋਸ ਕਿ ਦੇਸ਼ ਲਈ ਘਾਟੇ ਵਾਲੇ ਸੌਦੇ ਕਰਨ ਵਿਚ ਰੁਕਾਵਟ ਦਾ ਕੋਈ ਪ੍ਰਬੰਧ ਹੀ ਨਹੀਂ। ਜਿਹੜੀਆਂ ਰਵਾਇਤੀ ਪਾਰਟੀਆਂ ਇਹਨਾਂ ਖਦਸ਼ਿਆਂ ਤੋਂ ਭਲੀਭਾਂਤ ਜਾਣੂੰ ਵੀ ਸਨ ਉਹਨਾਂ ਨੇ ਵੀ ਇਸਦੀ ਰੋਕਥਾਮ ਲਈ ਲੁੜੀਂਦੇ ਕਾਨੂੰਨ ਬਣਾਉਣ ਵਾਸਤੇ ਕੁਝ ਨਹੀਂ ਕੀਤਾ। ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕਿਸਾਨ ਅੰਦੋਲਨ ਵੇਲੇ ਵੀ ਉੱਠੀ ਸੀ ਪਰ ਗੱਲ ਅਧਵਾਟੇ ਹੀ ਛੁੱਟ ਗਈ। ਹੁਣ ਫਿਰ ਸਿੱਧੇ ਖਿਲਾਫ ਰੋਸ ਅਤੇ ਰੋਹ ਗਰਮਾਇਆ ਹੋਇਆ ਹੈ। 

ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਬਾਕੀ ਨੀਤੀ ਨਿਰਨਿਆਂ ਵਾਂਗ ਇਸ ਸੋਧ ਬਿੱਲ ਦਾ ਅਸਲ ਮੰਤਵ ਵੀ ਸਮੁੱਚੀ ਬਿਜਲੀ ਵੰਡ ਪ੍ਰਣਾਲੀ ਦੇ ਨਿਯਮਾਂ ਤੇ ਸ਼ਰਤਾਂ ਨੂੰ ਪ੍ਰਾਈਵੇਟ ਕੰਪਨੀਆਂ ਦੀ ਮਰਜ਼ੀ ਮੁਤਾਬਿਕ ਬਦਲਣ ਤੋਂ ਸਿਵਾ ਹੋਰ ਕੁਝ ਨਹੀਂ।

ਪਾਰਟੀ ਬੁਲਾਰੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਬਿੱਲ ਦੇ ਕਾਨੂੰਨ ਬਣ ਜਾਣ ਨਾਲ ਬਿਜਲੀ ਦਰਾਂ ਵਿਚ ਵੱਡਾ ਵਾਧਾ ਹੋਵੇਗਾ ਕਿਉਂਕਿ ਵੰਡ ਪ੍ਰਬੰਧ ਅਪਣੇ ਹੱਥ ਲੈਣ ਵਾਲੀਆਂ ਕੰਪਨੀਆਂ ਦੀ ਪਹਿਲੀ ਸ਼ਰਤ ਹੈ ਕਿ ਇਸ ਧੰਦੇ ਨੂੰ ਘਾਟੇ ਵਾਲੇ ਤੋਂ ਮੁਨਾਫੇ ਵਾਲਾ ਬਣਾਇਆ ਜਾਵੇ, ਸਬਸਿਡੀ ਵਜੋਂ ਮੁਫ਼ਤ ਜਾਂ ਸਸਤੀ ਬਿਜਲੀ ਦੇਣਾ ਬੰਦ ਕੀਤਾ ਜਾਵੇ ਅਤੇ ਬਿਜਲੀ ਬਿੱਲ ਅਸਲ ਖੱਪਤ ਦੀ ਬਜਾਏ ਨਿਰਧਾਰਤ ਲੋਡ ਦੇ ਹਿਸਾਬ ਨਾਲ ਵਸੂਲੇ ਜਾਣ। ਬੇਸ਼ਕ ਸੰਵਿਧਾਨ ਮੁਤਾਬਿਕ ਬਿਜਲੀ ਸੂਬਿਆਂ ਦੇ ਅਧਿਕਾਰ ਖੇਤਰ ਦਾ ਵਿਸ਼ਾ ਹੈ, ਪਰ ਫੈਡਰਲ ਢਾਂਚੇ ਦੇ ਸੰਕਲਪ ਨੂੰ ਪੂਰੀ ਤਰ੍ਹਾਂ ਨਿਕਾਰ ਕੇ ਮੋਦੀ ਸਰਕਾਰ ਹੋਰ ਖੇਤਰਾਂ ਵਾਂਗ ਇਸ ਖੇਤਰ ਵਿਚ ਸੂਬਿਆਂ ਦੀ ਰਾਏ ਦੀ ਪਰਵਾਹ ਕੀਤੇ ਬਿਨਾਂ ਤੇ ਕਿਸਾਨ ਜਥੇਬੰਦੀਆਂ ਨਾਲ ਕੀਤੇ ਲਿਖਤੀ ਸਮਝੌਤੇ ਨੂੰ ਉਲੰਘਦਿਆਂ  ਬਿਜਲੀ ਸੈਕਟਰ ਸਬੰਧੀ ਵੀ ਇਹ ਸੋਧ ਬਿੱਲ ਪਾਸ ਕਰਵਾਉਣ ਲਈ ਤਰਲੋ-ਮੱਛੀ ਹੋ ਰਹੀ ਹੈ। ਪਬਲਿਕ ਸੈਕਟਰ ਦੇ ਬਾਕੀ ਅਦਾਰਿਆਂ ਵਾਂਗ ਇਹ ਸਰਕਾਰ ਲੋਕਾਂ ਦੇ ਪੈਸੇ ਨਾਲ ਉਸਰੇ ਖਰਬਾਂ ਰੁਪਏ ਕੀਮਤ ਦੇ ਸਮੁੱਚੇ ਦੇਸ਼ ਦੇ ਬਿਜਲੀ ਵੰਡ ਸਿਸਟਮ ਨੂੰ ਮੁਫ਼ਤ ਵਿਚ ਮੋਟਾ ਮੁਨਾਫ਼ਾ ਕਮਾਉਣ ਵਾਲੀਆਂ ਅਪਣੇ ਦੋਸਤਾਂ ਦੀਆਂ ਕੰਪਨੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ।

ਬਿਆਨ ਵਿਚ ਕਿਹਾ ਗਿਆ ਹੈ ਕਿ ਬਿਜਲੀ ਵੰਡ ਪ੍ਰਣਾਲੀ ਅਪਣੇ ਕੰਟਰੋਲ 'ਚ ਲੈ ਕੇ ਕਾਰਪੋਰੇਟ ਕੰਪਨੀਆਂ ਪਹਿਲ ਦੇ ਆਧਾਰ 'ਤੇ ਸਪਲਾਈ ਅਪਣੇ ਕਾਰਖਾਨੇ, ਫੈਕਟਰੀਆਂ ਤੇ ਵੱਡੀਆਂ ਸਨਅਤਾਂ ਨੂੰ ਦੇਣਗੀਆਂ, ਨਤੀਜਾ ਘਰੇਲੂ, ਖੇਤੀ ਤੇ ਛੋਟੀ ਸਨਅਤ ਨੂੰ ਅੰਤਲੀ ਤਰਜੀਹ 'ਤੇ ਰਖਿਆ ਜਾਵੇਗਾ। ਇਹ ਕੰਪਨੀਆਂ ਖਪਤਕਾਰਾਂ ਦੇ ਨਾਲ ਨਾਲ ਅਪਣੇ ਕਰਮਚਾਰੀਆਂ ਦੀ ਵੀ ਮਨਮਾਨੀ ਲੁੱਟ ਕਰਨਗੀਆਂ । ਭਾਰੀ ਬੇਰੁਜ਼ਗਾਰੀ ਦਾ ਫਾਇਦਾ ਉਠਾਉਂਦਿਆਂ ਉਹ ਠੇਕਾ ਅਧਾਰ 'ਤੇ ਮੁਲਾਜ਼ਮਾਂ ਦੀ ਵੱਡੀ ਗਿਣਤੀ ਤੋਂ ਮਾਮੂਲੀ ਉਜ਼ਰਤਾਂ 'ਤੇ 12-12 ਘੰਟੇ ਕੰਮ ਲੈਣਗੀਆਂ। ਇਸ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਮਿਲ ਕੇ ਇਸ ਬਿੱਲ ਨੂੰ ਰੱਦ ਕਰਵਾਉਣ ਲਈ ਸਰਕਾਰ ਉਤੇ ਜ਼ਬਰਦਸਤ ਦਬਾਅ ਬਣਾਉਣਾ ਚਾਹੀਦਾ ਹੈ।

ਪਾਰਟੀ ਨੂੰ ਮਜ਼ਬੂਤ ਕਰਨਾ ਸਾਡਾ ਸਭ ਤੋਂ ਪਹਿਲਾ ਫਰਜ਼-ਕਾਮਰੇਡ ਅਰਸ਼ੀ

Wednesday 10th August 2022 at 04:34 PM

ਸੀਪੀਆਈ ਅੰਮ੍ਰਿਤਸਰ ਸਿਟੀ ਦੀ ਕਾਨਫਰੰਸ ਵਿੱਚ ਉਠਾਏ ਕਈ ਅਹਿਮ ਮੁੱਦੇ

ਲੁਧਿਆਣਾ: 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 
ਸੀਪੀਆਈ ਅੰਮ੍ਰਿਤਸਰ ਸ਼ਹਿਰੀ ਕਾਨਫਰੰਸ ਦੇ ਕੁਝ ਦ੍ਰਿਸ਼  
ਦਹਾਕਿਆਂ ਤੋਂ ਕਮਿਊਨਿਸਟ ਸਰਗਰਮੀਆਂ ਦਾ ਕੇਂਦਰ ਬਣੇ ਰਹੇ ਅੰਮ੍ਰਿਤਸਰ ਵਿੱਚ ਮੌਜੂਦਾ ਦੌਰ ਵਿਚ ਵੀ ਕਾਫੀ ਤੇਜ਼ੀ ਹੈ। ਫਾਸ਼ੀਵਾਦ ਦੇ ਖਤਰਿਆਂ ਅਤੇ ਵੱਧ ਰਹੀ ਤਾਨਾਸ਼ਾਹੀ ਨੂੰ ਜ਼ੋਰਦਾਰ ਟਾਕਰਾ ਦੇਣ ਲਈ ਕਮਿਊਨਿਸਟ ਕਾਰਕੁੰਨ ਪੂਰੀਆਂ ਤਿਆਰੀਆਂ ਕੱਸੀ ਬੈਠੇ ਹਨ। 
ਭਾਰਤੀ ਕਮਿਊਨਿਸਟ ਪਾਰਟੀ ਜਿਲਾ ਅੰਮਿ੍ਤਸਰ ਸ਼ਹਿਰ ਦੀ ਕਾਨਫ਼ਰੰਸ ਏਥੇ ਹਰੀਪੁਰਾ ਇਲਾਕੇ ਵਿਖੇ ਕੀਤੀ ਗਈ। ਦਿਲਚਸਪ ਗੱਲ ਇਹ ਸੀ ਕਿ ਏਨੀ ਸਖਤ ਗਰਮੀ ਅਤੇ ਹੁੰਮਸ ਦੇ ਬਾਵਜੂਦ ਵੀ  ਇਸ ਸੰਮੇਲਨ ਵਿੱਚ ਔਰਤਾਂ ਨੇ ਪੂਰੀ ਤਰ੍ਹਾਂ ਵੱਧ ਚੜ੍ਹ ਕੇ ਹਿੱਸਾ ਲਿਆ। ਕਾਮਰੇਡ  ਗੁਰਨਾਮ ਕੌਰ, ਕਾਮਰੇਡ ਦਸਵਿੰਦਰ ਕੌਰ, ਕਾਮਰੇਡ ਰਜੇਸ਼ ਕੁਮਾਰ ਯਾਦਵ,ਕਾਮਰੇਡ ਅਸ਼ਵਨੀ ਕੁਮਾਰ ਸ਼ਰਮਾ, ਅਤੇ ਕਾਮਰੇਡ ਬਲਦੇਵ ਸਿੰਘ ਵੇਰਕਾ ਦੀ ਪ੍ਰਧਾਨਗੀ ਹੇਠ ਕੀਤੀ ਗਈ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬਾਈ ਅਬਜਰਬਰ ਕਾਮਰੇਡ ਹਰਦੇਵ ਅਰਸੀ ਨੇ ਦੇਸ਼ ਅਤੇ ਪੰਜਾਬ ਦੇ ਰਾਜਨੀਤਕ ਹਾਲਾਤ ਉੱਪਰ ਵਿਸਥਾਰ ਪੂਰਵਕ ਚਰਚਾ ਕੀਤੀ। ਉਨ੍ਹਾਂ ਦੇਸ਼ ਦੇ ਹਾਲਾਤ ਬਾਰੇ ਗੱਲ ਕਰਦਿਆਂ ਕਿਹਾ ਕਿ ਜਦੋਂ ਅਸੀਂ ਆਪਣੀਆਂ ਕਾਨਫ਼ਰੰਸਾਂ ਕਰ ਰਹੇ ਹਾਂ ਤਾਂ ਦੇਸ਼ ਦਾ ਰਾਜਨੀਤਕ ਦਰਸਿਹ ਗੰਭੀਰ ਹੈ। ਦੇਸ਼ ਫਾਸ਼ੀਵਾਦ ਵੱਲ ਵੱਧ ਰਿਹਾ ਹੈ। ਇਸ ਨਾਜ਼ੁਕ ਦੌਰ ਵਿੱਚ ਪਾਰਟੀ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇਸ ਸਮੇਂ ਪਾਰਟੀ ਨੂੰ ਇਕਮੁਠ ਹੋ ਕੇ ਅੱਗੇ ਵੱਧਣ ਦੀ ਲੋੜ ਹੈ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਜਥੇਬੰਦੀ ਨੂੰ ਨਵਿਆਉਣਾ ਅਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੀ ਇਨ੍ਹਾਂ ਕਾਨਫਰੰਸਾਂ ਦਾ ਬੁਨਿਆਦੀ ਮਕਸਦ ਹੈ। ਕਾਨਫ਼ਰੰਸ ਨੇ ਸਰਬਸੰਮਤੀ ਨਾਲ ਨਵੀਂ ਜ਼ਿਲ੍ਹਾ ਕੋਂਸਲ ਅਤੇ ਸੂਬਾਈ ਕਾਨਫ਼ਰੰਸ ਲਈ ਡੈਲੀਗੇਟਾਂ ਦੀ  ਚੋਣ ਕੀਤੀ। ਕਾਮਰੇਡ ਵਿਜੇ ਕੁਮਾਰ ਨੂੰ ਦੁਬਾਰਾ ਜ਼ਿਲ੍ਹਾ ਸਕੱਤਰ ਚੁਣਿਆ ਗਿਆ। 
ਇਕ ਵੱਖਰਾ ਮਤਾ ਪਾਸ ਕਰਕੇ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਅਤੇ ਪੱਤਰਕਾਰ ਗਿਆਨ ਸੈਦਪੁਰੀ ਉੱਤੇ ਦਰਜ ਝੂਠੇ ਕੇਸ ਵਾਪਸ ਲੈਣ ਦੀ ਮੰਗ ਕੀਤੀ ਗਈ ਅਤੇ ਮੰਗ ਕੀਤੀ   ਗਈ ਕਿ ਸ਼ਾਹਕੋਟ ਦੇ ਐਸ ਡੀ ਐਮ ਅਤੇ ਉਸ  ਦੇ ਕੁਰੱਪਟ ਸਟੈਨੋ ਦੀ ਦੋ ਨੰਬਰ ਦੀ ਕਮਾਈ ਨਾਲ ਬਣੀ ਜਾਇਦਾਦ ਦੀ ਜਾਂਚ ਕਰਵਾਈ ਜਾਵੇ।

ਭਗਵੰਤ ਮਾਨ ਸਰਕਾਰ ਔਰਤਾਂ ਨਾਲ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰੇ

Wednesday 10th August 2022 at 03:13 PM

ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਪੰਜਾਬ ਸਰਕਾਰ ਨੂੰ ਸੰਗਰੂਰ ਵਾਲੇ ਹਸ਼ਰ ਦੀ ਚੇਤਾਵਨੀ 

*ਪ੍ਰਾਈਵੇਟ ਬੱਸ ਅਪਰੇਟਰ , ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ

ਮਾਨਸਾ : 10 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 
ਫਾਈਲ ਫੋਟੋ 
ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਹੈ ਕਿ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਵਾਅਦੇ ਪੂਰੇ ਕਰਨ, ਵਰਨਾ ਉਨ੍ਹਾਂ ਦਾ ਜੋ ਹਸ਼ਰ ਸੰਗਰੂਰ ਲੋਕ ਸਭਾ ਉਪ ਚੋਣ ਵਿਚ ਹੋਇਆ ਉਹ 2024 ਦੀਆਂ ਚੋਣਾਂ ਵਿੱਚ ਪੂਰੇ ਪੰਜਾਬ ਵਿਚ ਦੁਹਰਾਇਆ ਜਾਵੇਗਾ।

ਪ੍ਰਗਤੀਸ਼ੀਲ ਇਸਤਰੀ ਸਭਾ (ਏਪਵਾ) ਦੀ ਆਗੂ ਜਸਬੀਰ ਕੌਰ ਨੱਤ ਦਾ ਕਹਿਣਾ ਹੈ ਕਿ ਸੰਭਵ ਹੈ ਕਿ ਆ ਰਹੇ ਰੱਖ਼ੜੀ ਦੇ ਤਿਉਹਾਰ ਮੌਕੇ  ਔਰਤਾਂ ਨੂੰ ਖੁਸ਼ ਕਰਨ ਲਈ ਮਾਨ ਸਰਕਾਰ ਕਈ ਨਵੇਂ ਐਲਾਨ ਕਰੇ, ਇਸ ਲਈ ਅਸੀਂ ਮੁੱਖ ਮੰਤਰੀ ਨੂੰ ਚੇਤੇ ਕਰਵਾਉਣਾ ਚਾਹੁੰਦੇ ਹਾਂ ਕਿ ਨਵੇਂ ਵਾਅਦੇ ਕਰਨ ਤੋਂ ਪਹਿਲਾਂ ਉਹ ਚੋਣਾਂ ਦੌਰਾਨ ਔਰਤਾਂ ਨਾਲ ਕੀਤੇ ਆਪਣੇ ਪਹਿਲੇ ਵਾਅਦੇ ਪੂਰੇ ਕਰਨ। ਹਾਲੇ ਤੱਕ ਔਰਤਾਂ ਬੇਸਬਰੀ ਨਾਲ ਸਰਕਾਰ ਵਲੋਂ ਆਪਣੇ ਖਾਤੇ ਵਿੱਚ ਹਰ ਮਹੀਨੇ ਪਾਏ ਜਾਣ ਵਾਲੇ ਇਕ ਹਜ਼ਾਰ ਰੁਪਏ ਉਡੀਕ ਰਹੀਆਂ ਹਨ। ਬਹੁਤ ਸਾਰੀਆਂ ਲੜਕੀਆਂ ਆਪਣੇ ਵਿਆਹ ਮੌਕੇ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਸ਼ਗਨ ਨੂੰ ਉਡੀਕਦੀਆਂ ਮਾਵਾਂ ਬਣ ਚੁੱਕੀਆਂ ਹਨ। ਇਕ ਪਾਸੇ ਬੀਪੀਐਲ ਪਰਿਵਾਰਾਂ ਨੂੰ ਦਿੱਤੇ ਜਾਣ ਵਾਲੇ ਅਨਾਜ ਵਿਚ ਕਟੌਤੀ ਕਰ ਦਿੱਤੀ ਗਈ ਹੈ, ਜਿਸ ਕਾਰਨ ਕਾਫੀ ਲੋੜਵੰਦ ਪਰਿਵਾਰਾਂ ਨੂੰ ਡਿਪੂਆਂ ਤੇ ਨਿਰਾਸ਼ ਮੁੜਨਾ ਪੈ ਰਿਹਾ ਹੈ, ਦੂਜੇ ਪਾਸੇ ਹਾਲੇ ਵੀ ਸਿਆਸੀ ਅਸਰ ਵਾਲੇ ਬਹੁਤ ਸਾਰੇ ਲੋਕ ਹੱਕਦਾਰ ਨਾ ਹੋਣ ਦੇ ਬਾਵਜੂਦ ਵੀ ਨਜਾਇਜ਼ ਫਾਇਦਾ ਚੁੱਕ ਰਹੇ ਹਨ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਆਪ ਸਰਕਾਰ ਹਾਲੇ ਤੱਕ ਇਹ ਛੋਟਾ ਜਿਹਾ ਪ੍ਰਬੰਧਕੀ ਸੁਧਾਰ ਵੀ ਨਹੀਂ ਕਰ ਸਕੀ ਕਿ ਨੌਜਵਾਨ ਪੀੜ੍ਹੀ ਤੋਂ ਦਾਖਲਿਆਂ ਜਾਂ ਨੌਕਰੀਆਂ ਲਈ ਅਪਲਾਈ ਕਰਨ ਮੌਕੇ ਹਰ ਛੇ ਮਹੀਨੇ ਬਾਦ ਵੀ  ਨਵਾਂ  ਬਣਿਆ ਜਾਤੀ ਸਰਟੀਫਿਕੇਟ ਨਾ ਮੰਗਿਆ ਜਾਵੇ, ਕਿਉਂਕਿ ਪੂਰੇ ਜੀਵਨ ਵਿੱਚ ਕੋਈ ਆਪਣੀ ਜਾਤੀ ਚਾਹੁਣ 'ਤੇ ਵੀ ਨਹੀਂ ਬਦਲ ਸਕਦਾ। ਇਸਤਰੀ ਆਗੂ ਨੇ ਪ੍ਰਾਈਵੇਟ ਬੱਸ ਓਪਰੇਟਰਾਂ ਨੂੰ ਵੀ ਕਿਹਾ ਹੈ ਕਿ ਉਹ ਆਪਣੀਆਂ ਮੰਗਾਂ ਲਈ ਸਰਕਾਰ ਖ਼ਿਲਾਫ਼ ਕੇ ਅੰਦੋਲਨ ਕਰਨ, ਪਰ ਉਹ ਸਰਕਾਰ ਵੱਲੋਂ ਔਰਤਾਂ ਨੂੰ ਦਿੱਤੀ ਸਹੂਲਤ ਦਾ ਵਿਰੋਧ ਕਰਨ ਤੋਂ ਬਾਜ਼ ਆਉਣ, ਵਰਨਾ ਔਰਤ ਜਥੇਬੰਦੀਆਂ ਨੂੰ ਉਨ੍ਹਾਂ ਦਾ ਵਿਰੋਧ ਕਰਨ ਲਈ ਮਜ਼ਬੂਰ ਹੋਣਾ ਪਵੇਗਾ।

Monday, August 8, 2022

ਸੀਪੀਆਈ ਵੱਲੋਂ ਕਈ ਮੁੱਦਿਆਂ 'ਤੇ ਸੰਘਰਸ਼ ਤਿੱਖਾ ਕਰਨ ਦਾ ਐਲਾਨ

8th August 2022 at 3:05 PM

ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਵਿੱਚ ਪੁੱਜੇ ਕਾਮਰੇਡ ਬੰਤ ਬਰਾੜ

ਕਾਮਰੇਡ ਡੀ ਪੀ ਮੌੜ ਇਸੇ ਸੰਮੇਲਨ ਵਿਚ ਦੋਬਾਰਾ ਜ਼ਿਲ੍ਹਾ ਸਕੱਤਰ ਚੁਣੇ ਗਏ 


ਲੁਧਿਆਣਾ
: 8 ਅਗਸਤ 2022: (ਕਾਮਰੇਡ ਸਕਰੀਨ ਬਿਊਰੋ):: 

ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਦੀ ਜ਼ਿਲ੍ਹਾ ਕਾਨਫਰੰਸ ਇਥੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਇਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਤੋਂ ਸਾਥੀਆਂ ਨੇ ਹਿੱਸਾ ਲਿਆ। ਇਹ ਡੈਲੀਗੇਟ ਸਾਥੀ ਬਕਾਇਦਾ ਆਪਣੇ-ਆਪਣੇ ਬਲਾਕਾਂ ਤੋਂ ਚੁਣ ਕੇ ਆਏ ਸਨ। ਕਾਨਫਰੰਸ ਸ਼ੁਰੂ ਹੋਣ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ   ਕਾਮਰੇਡ ਗੁਰਨਾਮ ਸਿੰਘ ਸਿੱਧੂ ਨੇ ਅਦਾ ਕੀਤੀ ਗਈ । ਸਮਾਗਮ ਦਾ ਉਦਘਾਟਨ ਸੂਬਾਈ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕੀਤਾ। ਉਨ੍ਹਾਂ ਨੇ ਦੇਸ਼ ਵਿਚ ਵਧ ਰਹੇ ਫਾਸ਼ੀਵਾਦ ਦੇ ਖਤਰੇ ਬਾਰੇ ਚੇਤਾਵਨੀ ਦਿੰਦਿਆਂ ਕਿਹਾ ਕਿ ਆਰ ਐਸ ਐਸ    ਦੀ ਥਾਪੜੀ ਮੋਦੀ ਸਰਕਾਰ ਦੇ ਖਿਲਾਫ਼ ਬੇਕਿਰਕ ਲੜਾਈ ਲੜਨੀ ਪਵੇਗੀ। ਦੇਸ਼ ਅੰਦਰ ਲਗਾਤਾਰ ਮਹਿੰਗਾਈ ਵਧ ਰਹੀ ਹੈ ਬੇਰੁਜ਼ਗਾਰੀ ਦਾ ਬੁਰਾ ਹਾਲ ਹੈ। ਇਹਨਾਂ ਮੁੱਦਿਆਂ ਤੋਂ ਧਿਆਨ ਵੰਡਣ ਲਈ ਘਰ ਘਰ ਤਿਰੰਗਾ ਲਹਿਰਾਉਣ ਦੀ ਗੱਲ ਕਹੀ ਜਾ ਰਹੀ ਹੇ ਜਦੋਂ ਕਿ ਤੱਥ ਇਹ ਹਨ ਕਿ ਇਹਨਾਂ ਨੇ ਤਿਰੰਗੇ ਨੂੰ ਮੰਨਿਆ ਹੀ ਨਹੀਂ ਤੇ ਅਜ਼ਾਦੀ ਦੇ ਸੰਘਰਸ਼ ਦੌਰਾਨ ਤੇ ਬਾਅਦ ਵਿਚ ਤਿਰੰਗੇ ਨੂੰ  ਪਾੜਿਆ, ਮਧੋਲਿਆ ਤੇ ਸਾੜਿਆ। ਟਜ਼ਾਦੀ ਦੇ ਸਘਰਸ਼ ਦੌਰਾਨ ਇਹ ਬਰਤਾਨਵੀ ਸਰਕਾਰ ਦੇ ਨਾਲ ਸਨ। ਸਾਨੂੰ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਲੋਕਾਂ ਨੂੰ ਲਾਮਬੰਦ ਕਰਨਾ ਪਏਗਾ। ਪੰਜਾਬ ਦੀ ਆਪ ਦੀ ਸਰਕਾਰ ਬਾਰੇ ਉਨ੍ਹਾਂ ਕਿਹਾ  ਕਿ ਇਹ ਕੇਂਦਰ ਦੇ ਥੱਲੇ ਦੱਬਦੇ ਹਨ। ਪੰਜਾਬ ਦੇ ਪਾਣੀ, ਚੰਡੀਗੜ੍ਹ ਦੀ ਜ਼ਮੀਨ ਦੇ  ਮੁੱਦੇ  ਤੇ ਭਾਜਪਾ ਸਰਕਾਰ ਦੇ ਖਿਲਾਫ ਨਹੀਂ ਬੋਲਦੇ। ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਖ਼ਰਾਬ ਹੈ ਮਾਫੀਆ ਦਨਦਨਾ ਰਹੇ ਹਨ। ਸਿਹਤ ਸੇਵਾਵਾਂ ਦੇ ਬਜਟ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਜਿਸ ਕਰਕੇ ਸਿਹਤ ਸੇਵਾਵਾਂ ਦੇ ਸੁਧਾਰ ਦੀ ਕੋਈ ਆਸ ਨਹੀਂ।

ਉਦਘਾਟਨ ਉਪਰੰਤ ਕਾਮਰੇਡ ਡੀ ਪੀ ਮੌੜ ਨੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ। ਪਾਰਟੀ ਦੀ ਚਾਰ ਸਾਲ ਦੀ ਕਾਰਗੁਜ਼ਾਰੀ ਦੀ ਰਿਪੋਰਟ ਤੋਂ ਬਾਅਦ ਭਰਪੂਰ ਬਹਿਸ ਹੋਈ ਜਿਸ ਵਿੱਚ  ਸਾਥੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਕਾਨਫਰੰਸ ਨੇ ਫ਼ੈਸਲਾ ਕੀਤਾ ਕਿ ਪਾਰਟੀ  ਵਧਾਉਣ ਦੇ ਲਈ ਨੌਜਵਾਨਾਂ, ਵਿਦਿਆਰਥੀਆਂ ਤੇ  ਇਸਤਰੀਆਂ ਵੱਲ ਉਚੇਚਾ ਧਿਆਨ ਦੇਵੇਗੀ। ਇਸ ਤੋਂ ਇਲਾਵਾ ਖੇਤ ਮਜ਼ਦੂਰਾਂ, ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਕਾਨਫਰੰਸਾਂ ਵੀ ਛੇਤੀ ਹੀ ਕੀਤੀਆਂ ਜਾਣਗੀਆਂ। ਪਾਰਟੀ ਨੇ 53 ਮੈਂਬਰੀ ਕੌਂਸਲ ਦੀ ਚੋਣ ਕੀਤੀ ਗਈ। ਕਾਮਰੇਡ ਡੀ ਪੀ ਮੌੜ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਸਕੱਤਰ ਚੁਣਿਆ ਗਿਆ। ਕੌਮੀ ਕੌਂਸਲ ਦੇ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਸਮਾਗਮ ਦੇ ਅੰਤ ਵਿੱਚ ਕਾਮਰੇਡਾਂ ਨੂੰ ਸਫਲ ਕਾਨਫਰੰਸ ਲਈ ਵਧਾਈ ਦਿੰਦਿਆਂ ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਲਈ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਦਿੱਤਾ। ਇਸ ਕਾਨਫਰੰਸ ਦੀ ਪ੍ਰਧਾਨਗੀ ਕਾਮਰੇਡ ਚਮਕੌਰ ਸਿੰਘ, ਕਾਮਰੇਡ ਕੁਲਵੰਤ ਕੌਰ ਅਤੇ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਨੇ ਕੀਤੀ। 

Wednesday, August 3, 2022

ਸਰਕਾਰ ਪੰਜਾਬ ਪੁਲੀਸ ਨੂੰ ਕਮਿਊਨਿਸਟਾਂ ਵਿਰੁਧ ਧੱਕੇਸ਼ਾਹੀ ਕਰਨ ਤੋਂ ਰੋਕੇ-ਸੀਪੀਆਈ

3rd August 2022 at 4:34 PM

ਸੀਪੀਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਵੱਲੋਂ ਪੁਲਿਸ ਦੀ ਆਲੋਚਨਾ 

ਚੰਡੀਗੜ੍ਹ : 3 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::

ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਪੰਜਾਬ ਪੁਲੀਸ ਤੇ ਦੋਸ਼ ਲਾਉਂਦਿਆਂ ਆਖਿਆ ਹੈ ਕਿ ਉਹ ਜਾਣ ਬੁਝਕੇ ਕਮਿਊਨਿਸਟਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਤੰਗ ਕਰ ਰਹੀ ਹੈ। ਪੰਜਾਬ ਪੁਲੀਸ ਦੇ ਕੁਝ ਅੰਸ਼ ਜਿਥੇ ਨਸ਼ਾ, ਰੇਤ ਬਜਰੀ ਮਾਫੀਏ ਅਤੇ ਗੈਂਗਸਟਰਾਂ ਨਾਲ ਅਮਨ ਕਾਨੂੰਨ ਦੀਆਂ ਉਲੰਘਣਾਵਾਂ ਕਰਨ ਵਿਚ ਘਿਓ ਖਿਚੜੀ ਬਣੇ ਹੋਏ ਹਨ ਉਥੇ ਉਹਨਾਂ ਨੇ ਕਮਿਊਨਿਸਟਾਂ, ਜਿਹੜੇ ਇਹਨਾਂ ਲਾਹਨਤਾਂ ਵਿਰੁਧ ਲੜ ਰਹੇ ਹਨ, ਵਿਰੁਧ ਵੀ ਸ਼ਰਮਨਾਕ ਅਤੇ ਸਾਜ਼ਿਸ਼ੀ ਮੁਹਿੰਮ ਛੇੜੀ ਹੋਈ ਹੈ। ਉਹ ਨਕੋਦਰ ਵਿਖੇ ਪ੍ਰਸਿਧ ਕਮਿਊਨਿਸਟ ਆਗੂਆਂ ਸਰਪੰਚ ਚਰਨਜੀਤ ਸਿੰਘ ਥੰਮੂਵਾਲ ਅਤੇ ਗਿਆਨ ਸੈਦਪੁਰੀ ਵਿਰੁਧ ਜ਼ਿਲਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਝੂਠੇ ਕੇਸਾਂ ਵਿਚ ਫਸਾ ਕੇ ਉਹਨਾਂ ਨੂੰ ਡਰਾ ਧਮਕਾ ਕੇ ਪੁਰਅਮਨ ਅੰਦੋਲਨਾਂ ਨੂੰ ਬੰਦ ਕਰਵਾਉਣ ਲਈ ਕੀਤੇ ਕਾਰਨਾਮੇ ਵਿਰੁਧ ਬੋਲਦੇ ਹੋਏ ਸਾਥੀ ਬਰਾੜ ਨੇ ਆਖਿਆ ਕਿ ਪੰਜਾਬ ਦੀਆਂ ਅੱਧੀ ਦਰਜਨ ਦੇ ਕਰੀਬ ਖੇਤ ਮਜ਼ਦੂਰ  ਜਥੇਬੰਦੀਆਂ 2 ਜੁਲਾਈ  ਨੂੰ ਸਾਰੇ ਦੇਸ਼ ਵਿਚ ਆਪਣੀਆਂ ਮੰਗਾਂ ਲਈ ਪੁਰਅਮਨ ਪ੍ਰਦਰਸ਼ਨ ਰਹੀਆਂ ਸਨ ਤੇ ਨਕੋਦਰ ਤਹਿਸੀਲ ਦੇ ਸਾਰੇ ਜ਼ਿੰਮੇਵਾਰ ਅਧਿਕਾਰੀ ਐਸ ਡੀ ਐਮ ਅਤੇ ਤਹਿਸੀਲਦਾਰ ਆਦਿ ਗੈਰ ਹਾਜ਼ਰ ਹੋ ਗਏ ਸਨ। ਇਸ ਮੌਕੇ ਬਹੁਤ ਦੇਰ ਬਾਅਦ ਤਹਿਸੀਲਦਾਰ ਨੇ ਆ ਕੇ ਪ੍ਰਦਰਸ਼ਨਕਾਰੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ਅਤੇ ਪੁਰਅਮਨ ਅੰਦੋਲਨਕਾਰੀਆਂ ਵਿਰੁਧ ਪੁਲੀਸ ਤੋਂ ਝੂਠੇ ਕੇਸ ਦਰਜ ਕਰਵਾ ਦਿਤੇ।

ਉਹਨਾਂ ਕਿਹਾ ਕਿ ਦੂਜੀ ਘਟਨਾ ਫਾਜ਼ਿਲਕਾ ਦੀ ਹੈ ਜਿਥੇ ਫਾਜ਼ਿਲਕਾ ਪੁਲੀਸ ਅਤੇ ਪ੍ਰਸ਼ਾਸਨ ਵਲੋਂ ਪ੍ਰਸਿਧ ਕਮਿਊਨਿਸਟ ਆਗੂ ਹੰਸਰਾਜ ਗੋਲਡਨ ਨੂੰ ਉਥੋਂ ਦੇ ਬਦਨਾਮ ਭਗੌੜੇ ਗੈਂਗਸਟਰ ਅਮਨ ਸਕੌਡਾ ਦੇ ਕਹਿਣ ਤੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ। ਯਾਦ ਰਹੇ ਗੈਂਗਸਟਰ ਅਮਨ ਸਕੌਡਾ ਕਈ ਸਾਲਾਂ ਤੋਂ ਭਗੌੜਾ ਹੈ। ਸਾਥੀ ਬਰਾੜ ਨੇ ਆਖਿਆ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਬਦਨਾਮ ਅਮਨ ਸਕੌਡਾ ਜਿਸਨੇ ਅਨੇਕਾਂ ਸਮਾਜਿਕ ਕਾਰਕੁਨਾਂ ਤੇ ਹਿੰਸਕ ਤੇ ਜਾਨਲੇਵਾ ਹਮਲੇ ਕਰਵਾਏ ਹਨ ਜਿਸ ਵਿਰੁਧ ਅਨੇਕਾਂ ਫੌਜਦਾਰੀ ਅਤੇ ਧੋਖਾਧੜੀ ਦੇ ਕੇਸ ਦਰਜ ਹਨ ਉਸਨੂੰ ਗ੍ਰਿਫਤਾਰ ਕਰਨ ਦੀ ਬਜਾਏ ਕਮਿਊਨਿਸਟ ਆਗੂਆਂ ਨੂੰ ਝੂਠੇ ਕੇਸਾਂ ਵਿਚ ਫਸਾਇਆ ਜਾ ਰਿਹਾ ਹੈ। ਸਾਥੀ ਬਰਾੜ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਫੌਰਨ ਹੀ ਪੁਲੀਸ ਦੀ ਧੱਕਾਸ਼ਾਹੀ ਰੋਕੇ ਅਤੇ ਝੂਠੇ ਕੇਸ ਵਾਪਸ ਲਵੇ ਅਤੇ ਸਕੌਡੇ ਵਰਗੇ ਗੁੰਡਾ ਅੰਸਰਾਂ ਨੂੰ ਫੌਰਨ ਗ੍ਰਿਫਤਾਰ ਕਰੇ ਅਤੇ ਧੱਕੇਸ਼ਾਹੀਆਂ ਕਰਨ ਵਾਲੇ ਪੁਲੀਸ ਅਫਸਰਾਂ ਵਿਰੁਧ ਸਖਤ ਐਕਸ਼ਨ ਲਵੇ। ਸਾਥੀ ਬਰਾੜ ਨੇ ਅਗੇ ਆਖਿਆ ਹੈ ਕਿ ਇਹ ਧੱਕੇਸ਼ਾਹੀਆਂ ਕਿਸੇ ਹਾਲਤ ਵਿਚ ਵੀ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ। ਇਨ੍ਹਾਂ ਵਿਰੁਧ ਸਾਰੇ ਪੰਜਾਬ ਵਿਚ ਆਵਾਜ਼ ਉਠਾਈ ਜਾਵੇਗੀ।