Monday, August 29, 2022

ਬਿਲਕਿਸ ਬਾਨੋ ਦੇ ਰਿਹਾਅ ਕੀਤੇ 11 ਗੁਨਾਹਗਾਰਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਵੇ

29th August 2022 at 3:36 PM

ਪ੍ਰਧਾਨ ਮੰਤਰੀ ਦੀ ਚੁੱਪੀ ਉਸ ਦੀ ਸਹਿਮਤੀ ਪ੍ਰਗਟਾਉਂਦੀ ਹੈ-ਸੀਪੀਆਈ


ਲੁਧਿਆਣਾ: 29 ਅਗਸਤ 2022: (ਕਾਮਰੇਡ ਸਕਰੀਨ ਬਿਊਰੋ)::

ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਲੁਧਿਆਣਾ ਇਕਾਈ ਨੇ ਵੀ ਬਿਲਕੀਸ ਬਣੋ ਦੇ ਗੁਨਾਹਗਾਰਾਂ ਨੂੰ ਰਿਹਾਅ ਕੀਤੇ ਜਾਂ ਦਾ ਗੰਭੀਰ ਨੋਟਿਸ ਲਿਆ ਹੈ। ਸੀਪੀਆਈ ਦੀ ਲੁਧਿਆਣਾ ਇਕਾਈ ਨੇ ਇਸਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਪਾਰਟੀ ਇਸ ਸਾਰੇ ਮਸਲੇ ਨੂੰ ਆਮ ਲੋਕਾਂ ਤੱਕ ਵੀ ਲਿਜਾ ਰਹੀ ਹੈ। 

ਇੱਥੇ  ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੀ ਜ਼ਿਲਾ ਕੌਂਸਲ ਦੀ ਮੀਟਿੰਗ  ਵਿੱਚ ਇੱਕ ਮਤਾ ਸਰਬਸੰਮਤੀ ਨਾਲ ਪਾਸ ਕਰਕੇ  ਮੰਗ ਕੀਤੀ ਗਈ ਕਿ ਬਿਲਕਿਸ ਬਾਨੋ ਬਲਾਤਕਾਰ ਅਤੇ ਕਤਲ ਕੇਸ ਵਿੱਚ ਦੋਸ਼ੀ 11 ਲੋਕਾਂ ਨੂੰ ਮੁੜ ਗ੍ਰਿਫਤਾਰ ਕੀਤਾ ਜਾਵੇ ਜਿਸ   ਵਿਚ  ਦੋਸ਼ੀਆਂ ਨੂੰ ਗੁਜਰਾਤ ਸਰਕਾਰ ਨੇ ਰਹਿਮ ਦੇ ਅਧਾਰ ਤੇ ਛੱਡਿਆ ਹੈ । ਮੀਟਿੰਗ ਨੇ ਮਹਿਸੂਸ ਕੀਤਾ ਕਿ ਇਹ ਸਰਾਸਰ ਸੰਵਿਧਾਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ ਕਿ ਹੱਤਿਆ ਅਤੇ ਬਲਾਤਕਾਰ ਵਿੱਚ  ਸ਼ਾਮਿਲ ਲੋਕਾਂ ਨੂੰ ਰਿਹਾ ਕਰ ਦਿੱਤਾ ਗਿਆ ਹੈ ਅਤੇ ਭਾਜਪਾ ਤੇ ਆਰ ਐਸ ਐਸ ਦੇ ਬੰਦਿਆਂ ਵੱਲੋਂ ਉਨ੍ਹਾਂ ਨੂੰ ਹਾਰ ਪਹਿਣਾਏ ਜਾ ਰਹੇ ਹਨ ਤੇ ਟਿੱਕੇ ਲਗਾਏ ਜਾ ਰਹੇ ਹਨ । ਇਸ ਨੇ ਇਸ ਕਿਸਮ ਦੇ ਦੋਸ਼ੀਆਂ ਤੋਂ ਪੀੜਤਾਂ ਨੂੰ ਨਿਆਂ ਮਿਲਣ ਦੇ ਸਵਾਲ ਤੇ ਪ੍ਰਸ਼ਨ ਖੜੇ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਮੀਟਿੰਗ ਨੇ ਫੈਸਲਾ ਕੀਤਾ ਕਿ ਇਕ ਸਤੰਬਰ ਨੂੰ ਏਟਕ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋਂ ਜੋ ਵਰਲਡ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਵਫਟੂ) ਦੇ ਸੱਦੇ ਤੇ ਕੌਮਾਂਤਰੀ ਸ਼ਾਤੀ ਦਿਵਸ ਦੇ ਤੌਰ ਤੇ ਮਨਾਉਣ ਲਈ ਉਸ ਦਿਨ ਦੁਪਹਿਰ 2 ਵਜੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ  ਇੱਕ ਸੈਮੀਨਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ , ਦਾ ਸਮਰਥਨ ਕੀਤਾ ਜਾਏਗਾ ।  ਜ਼ਿਲ੍ਹਾ ਸਕੱਤਰ  ਡੀ ਪੀ ਮੌੜ  ਨੇ ਕਿਹਾ ਕਿ ਚੌਦਾਂ ਤੋਂ ਅਠਾਰਾਂ ਅਕਤੂਬਰ ਤਕ ਵਿਜੈਵਾੜਾ ਵਿੱਚ ਹੋ ਰਹੀ ਪਾਰਟੀ ਦੀ ਕੌਮੀ ਕਾਂਗਰਸ  ਵਿੱਚ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ  ਜ਼ਿਲ੍ਹਾ ਪਾਰਟੀ ਉਸ ਨੂੰ ਬ੍ਰਾਂਚ ਪੱਧਰ ਤਕ ਜਾ ਕੇ ਲਾਗੂ ਕਰੇਗੀ  । ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ ਅਰੁਣ ਮਿੱਤਰਾ ਨੇ ਕਿਹਾ ਕਿ ਬਿਲਕਿਸ ਬਾਨੋ ਬਲਾਤਕਾਰ ਅਤੇ ਕਤਲ  ਕੇਸ ਵਿਚ ਗੁਜਰਾਤ ਸਰਕਾਰ ਵੱਲੋਂ ਦੋਸ਼ੀਆਂ ਨੂੰ ਠੀਕ ਉਸੇ ਦਿਨ ਅਤੇ ਉਸੇ ਸਮੇਂ ਛੱਡੇ ਜਾਣਾ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ   ਲਾਲ ਕਿਲ੍ਹੇ ਤੋਂ ਔਰਤਾਂ ਦੀ ਸੁਰੱਖਿਆ ਬਾਰੇ ਭਾਸ਼ਨ ਦੇ ਰਹੇ ਸਨ  ਅਤੇ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਚੁੱਪੀ ਇਹ ਦਰਸਾਉਂਦੀ ਹੈ ਕਿ ਮੋਦੀ ਦੀ ਸਹਿਮਤੀ ਤੋਂ ਬਿਨਾਂ  ਇਹ ਛੱਡੇ ਨਹੀਂ ਜਾ ਸਕਦੇ ਸਨ।  ਇਹ ਪ੍ਰਧਾਨ ਮੰਤਰੀ ਦੀ ਕਹਿਣੀ ਤੇ ਕਰਨੀ ਵਿੱਚ ਫ਼ਰਕ ਵੀ ਦਰਸਾਉਂਦੀ ਹੈ।

ਪਾਰਟੀ ਦੀ ਕੌਂਸਲ ਨੇ ਨਵੀਂ ਐਗਜੈਕਟਿਵ ਦੀ ਚੋਣ ਵੀ ਕੀਤੀ। ਵੱਡੀ ਗਿਣਤੀ ਵਿੱਚ ਸਾਥੀਆਂ ਨੇ ਬਹਿਸ ਵਿਚ ਹਿੱਸਾ ਲਿਆ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਅੱਗੇ ਵਧਾਉਣ ਦੇ ਲਈ ਲੋਕਾਂ ਨਾਲ ਜੁੜਣ ਦਾ ਸੱਦਾ ਦਿੱਤਾ। ਡਾਕਟਰ ਅਰੁਣ ਮਿੱਤਰਾ ਅਤੇ ਕਾਮਰੇਡ ਚਮਕੌਰ ਸਿੰਘ ਨੂੰ ਸਹਾਇਕ ਸਕੱਤਰ ਅਤੇ ਐੱਮ ਐੱਸ ਭਾਟੀਆ ਨੂੰ ਵਿੱਤ ਸਕੱਤਰ ਚੁਣਿਆ ਗਿਆ। ਕਾਮਰੇਡ ਅਵਤਾਰ ਛਿਬੜ ਅਤੇ ਕੇਵਲ ਸਿੰਘ ਬਨਵੈਤ ਨੂੰ ਆਡੀਟਰਜ਼ ਚੁਣਿਆ ਗਿਆ। ਮੀਟਿੰਗ ਕਾਮਰੇਡ ਕੇਵਲ ਸਿੰਘ ਬਨਵੈਤ ਦੀ ਪ੍ਰਧਾਨਗੀ ਹੇਠ ਹੋਈ।

No comments:

Post a Comment