Sunday, August 28, 2022

ਸੀ. ਪੀ. ਆਈ. ਚੰਡੀਗੜ੍ਹ ਇਕਾਈ ਦੀ 17ਵੀਂ ਕਾਨਫ਼ਰੰਸ ਸੰਪੰਨ

Sunday 28th August 2022 at 05:38 PM

 ਸਰਬਸੰਮਤੀ ਨਾਲ ਸਾਥੀ ਰਾਜ ਕੁਮਾਰ ਨੂੰ ਜ਼ਿਲ੍ਹਾ ਸਕੱਤਰ ਚੁਣ ਲਿਆ ਗਿਆ 

ਸਾਥੀ ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣ ਲਿਆ ਗਿਆ 


ਚੰਡੀਗੜ੍ਹ: 28 ਅਗਸਤ 2022: (ਕਾਮਰੇਡ ਸਕਰੀਨ ਡੈਸਕ)::
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿਚ ਰਹਿਣ ਦੀਆਂ ਸਹੂਲਤਾਂ ਵੀ ਕਈ ਹਨ ਅਤੇ ਮੁਸ਼ਕਲਾਂ ਵੀ ਬੜੀ ਵੱਖਰੀ ਕਿਸਮ ਦੀਆਂ ਹਨ। ਇਥੇ ਵੀ ਇਲਾਕਾ ਪ੍ਰਸਤੀ, ਜਾਤਪਾਤ ਅਤੇ ਧਰਮਾਂ ਤੋਂ ਨਿਰਲੇਪ ਰਹਿ ਕੇ ਗੱਲ ਕਰਨੀ ਕੋਈ ਸੌਖੀ ਨਹੀਂ ਪਰ ਕਮਿਊਨਿਸਟਾਂ ਨੇ ਇਹ ਸਾਰੀਆਂ ਚੁਣੌਤੀਆਂ ਸਵੀਕਾਰ ਕਰਦਿਆਂ ਹਰ ਵਾਰ ਸੰਘਰਸ਼ਾਨ ਭਰੀਆਂ ਇਤਿਹਾਸ ਰਚਿਆ। ਮਾਨ ਬੋਲੀ ਤੋਂ ਲੈ ਕੇ ਲੋਕ ਅਧਿਕਾਰਾਂ ਤੱਕ ਦੀ ਗੱਲ ਹਰ ਵਾਰ ਬੜੀ ਦਲੇਰੀ ਨਾਲ ਕੀਤੀ। ਅੱਜ ਸੀਪੀਆਈ ਚੰਡੀਗੜ੍ਹ ਦੀ ਕਾਨਫਰੰਸ ਸੀ। ਇਸ ਮੌਕੇ ਇੱਕ ਦੁੱਕਾ ਚਰਚਾਵਾਂ ਆਉਣ ਵਾਲਿਆਂ ਚੁਨਾਤੀਆਂ ਬਾਰੇ ਵੀ ਚਲਦਿਆਂ ਰਹੀਆਂ ਪਰ ਇਹ ਸਾਰੀਆਂ ਗੈਰ ਰਸਮੀ ਸਨ। ਕਰਮ ਵਕੀਲ ਹੁਰਾਂ ਵੱਲੋਂ ਭੇਕਜੀ ਰਸਮੀ ਰਿਪੋਰਟ ਤੁਸੀਂ ਹੇਠਾਂ ਪੜ੍ਹ ਸਕਦੇ ਹੋ। 

ਜ਼ਿਲ੍ਹਾ ਕੌਂਸਲ ਸੀ. ਪੀ. ਆਈ. ਚੰਡੀਗੜ੍ਹ ਇਕਾਈ ਦੀ 17 ਵੀਂ ਕਾਨਫਰੰਸ ਦੇਵੀ ਦਿਆਲ ਸ਼ਰਮਾ, ਸੁਰਜੀਤ ਕੌਰ ਕਾਲੜਾ ਅਤੇ ਜੋਗਿੰਦਰ  ਸ਼ਰਮਾ ਦੀ ਸਾਂਝੀ ਪ੍ਰਧਾਨਗੀ ਵਿੱਚ ਹੋਈ। ਸਾਥੀ ਗੁਲਜ਼ਾਰ ਗੋਰੀਆ ਅਤੇ ਨਰਿੰਦਰ ਕੌਰ ਸੋਹਲ ਸੂਬੇ ਵੱਲੋਂ ਅਬਜ਼ਰਵਰ ਦੇ ਤੌਰ ਤੇ ਸ਼ਾਮਲ ਹੋਏ। ਸੀਪੀਆਈ ਚੰਡੀਗੜ੍ਹ ਇਕਾਈ ਦੀਆਂ 26 ਬਰਾਂਚਾਂ ਦੇ ਪੰਜਾਹ ਨੇੜੇ ਡੈਲੀਗੇਟਸ ਨੇ ਕਾਨਫਰੰਸ ਵਿੱਚ ਹਿੱਸਾ ਲਿਆ। 

ਅਕਾਸ਼ ਗੁੰਜਾਊ ਨਾਅਰਿਆਂ ਦੌਰਾਨ ਸਾਥੀ ਖੁਸ਼ਹਾਲ ਸਿੰਘ ਨਾਗਾ ਨੇ ਪਾਰਟੀ ਝੰਡਾ ਲਹਿਰਾਇਆ। 

ਕਾਨਫ਼ਰੰਸ ਦਾ ਉਦਘਾਟਨ ਬੀਬੀ ਨਰਿੰਦਰ ਕੌਰ ਸੋਹਲ ਨੇ ਕੀਤਾ। ਉਨ੍ਹਾਂ ਮੌਜੂਦਾ ਸਮੇਂ ਵਿਚ ਸਾਥੀਆਂ ਨੂੰ ਲੋਕ ਹਿਤਾਂ ਲਈ ਸੰਘਰਸ਼ ਕਰਨ ਦਾ ਸੰਦੇਸ਼ ਦਿੱਤਾ।

ਕਾਨਫਰੰਸ ਦੇ ਆਰੰਭ  ਵਿੱਚ ਕਰਮ ਸਿੰਘ ਵਕੀਲ ਵਲੋਂ ਪਾਰਟੀ ਦੇ ਰਹਿਨੁਮਾ ਸਾਥੀ ਡਾ. ਜੋਗਿੰਦਰ ਦਿਆਲ, ਪਿਆਰਾ ਸਿੰਘ ਕਲਸੀ, ਦੇਵਰਾਜ ਸ਼ਰਮਾ, ਐੱਸ. ਪੀ. ਬਖ਼ਸ਼ੀ, ਜਸਵੰਤ ਸਿੰਘ ਮਟੌਰ, ਬੀਬੀ ਬਿਮਲਾ ਦੇਵੀ ਅਤੇ ਮੁਹੰਮਦ  ਮੁਕੱਰਮ ਦੇ ਸਦੀਵੀ ਵਿਛੋੜੇ ਦਾ ਜ਼ਿਕਰ ਕਰਦੇ ਸ਼ੋਕ ਮਤਾ ਪੇਸ਼ ਕੀਤਾ। ਕਾਨਫਰੰਸ ਵਲੋੰ ਉਪਰੋਕਤ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। 

ਪਾਰਟੀ ਸਕੱਤਰ ਸਾਥੀ ਰਾਜ ਕੁਮਾਰ  ਨੇ ਪਿਛਲੇ ਸਮੇਂ ਵਿੱਚ ਪਾਰਟੀ ਵੱਲੋਂ ਕਿਤੇ ਸਮਾਗਮਾਂ, ਧਰਨਿਆਂ ਅਤੇ ਮੁਜ਼ਾਹਰਿਆਂ ਦੀ ਰਿਪੋਰਟ ਅਤੇ ਸਾਥੀ ਪ੍ਰੀਤਮ ਸਿੰਘ ਹੁੰਦਲ ਨੇ ਵਿੱਤ ਦੀ ਰਿਪੋਰਟ ਹਾਜ਼ਰੀਨ ਅੱਗੇ ਪੇਸ਼ ਕੀਤੀ। ਦੋਵੇਂ ਰਿਪੋਰਟਾਂ ਉਤੇ ਕੁਝ ਸਾਥੀਆਂ ਵਲੋਂ ਸੁਝਾਅ ਪੇਸ਼ ਕਰਨ ਉਪਰੰਤ ਰਿਪੋਰਟਾਂ ਸਰਬਸੰਮਤੀ ਨਾਲ ਪਾਸ ਕੀਤੀਆਂ ਗਈਆਂ। 

ਬਾਅਦ ਦੁਪਿਹਰ ਕਾਨਫ਼ਰੰਸ ਦੇ ਦੂਜੇ ਦੌਰ ਦੌਰਾਨ ਸਰਬਸੰਮਤੀ ਨਾਲ ਸਾਥੀ ਰਾਜ ਕੁਮਾਰ ਨੂੰ ਜ਼ਿਲ੍ਹਾ ਸਕੱਤਰ, ਸਾਥੀ ਪ੍ਰੀਤਮ ਸਿੰਘ ਹੁੰਦਲ ਅਤੇ ਕਰਮ ਸਿੰਘ ਵਕੀਲ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਇਸ ਮੌਕੇ ਜੋਗਿੰਦਰ ਸ਼ਰਮਾ, ਸੇਵਕ ਸਿੰਘ ਅਤੇ ਅੰਮ੍ਰਿਤ ਲਾਲ ਨੂੰ ਪਾਰਟੀ ਦਾ ਆਡਿਟ ਕਮਿਸ਼ਨ ਮੈਂਬਰ ਚੁਣਿਆ ਗਿਆ ਅਤੇ 21 ਮੈਂਬਰਾਂ ਦੀ ਜ਼ਿਲ੍ਹਾ ਕੌਂਸਲ ਦਾ ਗਠਨ ਵੀ ਕੀਤਾ ਗਿਆ।

ਸਰਬਸੰਮਤੀ ਨਾਲ ਕਾਨਫਰੰਸ ਵੱਲੋਂ ਸਾਥੀ ਰਾਜ ਕੁਮਾਰ, ਪ੍ਰੀਤਮ ਸਿੰਘ ਹੁੰਦਲ, ਕਰਮ ਸਿੰਘ ਵਕੀਲ ਅਤੇ ਜੋਗਿੰਦਰ ਸ਼ਰਮਾ ਨੂੰ 8 ਤੇ 9 ਸਤੰਬਰ 2022 ਨੂੰ ਹੋਣ ਵਾਲੀ ਸੂਬਾ ਕਾਨਫ਼ਰੰਸ ਲਈ ਡੈਲੀਗੇਟ ਚੁਣਿਆ ਗਿਆ ਅਤੇ ਬਦਲ ਵੱਜੋਂ ਸਾਥੀ ਅੰਮ੍ਰਿਤ ਲਾਲ ਦੀ ਚੋਣ ਵੀ ਹੋਈ। 

ਸੂਬੇ ਵਲੋਂ ਆਏ ਅਬਜ਼ਰਵਰ ਸਾਥੀ ਗੁਲਜ਼ਾਰ ਗੋਰੀਆ ਨੇ ਕਾਨਫ਼ਰੰਸ ਦੀ ਸਫ਼ਲਤਾ  ਅਤੇ ਸਰਬਸੰਮਤੀ ਨਾਲ ਨਵੀਂ ਟੀਮ ਦੀ ਚੋਣ ਲਈ ਮੁਬਾਰਕਬਾਦ ਪੇਸ਼ ਕੀਤੀ। ਕਾਨਫ਼ਰੰਸ ਵੱਲੋਂ ਧੰਨਵਾਦ ਮਤਾ ਸੁਰਜੀਤ ਕੌਰ ਕਾਲੜਾ ਨੇ ਪੇਸ਼ ਕੀਤਾ।

ਕਾਨਫ਼ਰੰਸ ਦੀ ਕਾਰਵਾਈ ਸਾਥੀ ਦੇਵੀ ਦਿਆਲ ਸ਼ਰਮਾ ਨੇ ਚਲਾਈ।

ਤੁਸੀਂ ਸਾਡੇ ਨਾਲ ਇੰਸਟਾਗ੍ਰਾਮ 'ਤੇ ਵੀ ਜੁੜ ਸਕਦੇ ਹੋ 

ਫੇਸਬੁੱਕ ਤੇ ਵੀ ਸਾਨੂੰ ਤੁਹਾਡੀ ਉਡੀਕ ਰਹਿੰਦੀ ਹੀ ਹੈ 

ਟਵਿੱਟਰ ਤੇ ਵੀ ਸਾਨੂੰ ਤੁਹਾਡੀ ਉਡੀਕ ਹੈ 


No comments:

Post a Comment