ਲੋਕ ਫਿਰ ਤਿਆਰ ਹਨ ਲੁਟੇਰਿਆਂ ਦੇ ਖਿਲਾਫ ਆਰਪਾਰ ਦੀ ਜੰਗ ਲਈ
ਕਾਹਨੂੰਵਾਨ (ਗੁਰਦਾਸਪੁਰ): 30 ਅਗਸਤ 2022: (ਕਾਮਰੇਡ ਸਕਰੀਨ ਡੈਸਕ//ਇਨਪੁਟ-ਕਾਰਤਿਕਾ ਸਿੰਘ)::ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੀ ਸੂਬਾਈ ਕਾਨਫਰੰਸ ਆਉਣ ਵਾਲੀ ਹੈ। ਇਹ ਕਾਨਫਰੰਸ 8 ਅਤੇ 9 ਸਤੰਬਰ ਨੂੰ ਜਲੰਧਰ ਵਿਖੇ ਹੋ ਰਹੀ ਹੈ। ਇਸ ਤੋਂ ਪਹਿਲਾਂ ਪਹਿਲਾਂ ਸਮੂਹ ਇਕਾਈਆਂ ਦੀਆਂ ਕਾਨਫਰੰਸਾਂ ਵੀ ਕਾਰਵਾਈਆਂ ਜਾ ਰਹੀਆਂ ਹਨ ਅਤੇ ਚੋਣ ਪ੍ਰਕਿਰਿਆ ਵੀ ਨੇਪਰੇ ਚਾਹੜੀ ਜਾ ਰਹੀ ਹੈ। ਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਬੇਹੱਦ ਗੰਭੀਰ ਹਨ,ਕਮਿਊਨਿਸਟਾਂ ਨੇ ਹਮੇਸ਼ਾਂ ਹੀ ਚੁਣੌਤੀਆਂ ਕਬੂਲ ਕੀਤੀਆਂ ਹਨ ਅਤੇ ਹੁਣ ਵੀ ਕਰ ਰਹੇ ਹਨ। ਨੇੜ ਭਵਿੱਖ ਵਿੱਚ ਵੱਡੀ ਚੁਣੌਤੀ ਸੱਤਾ ਅਤੇ ਸਿਆਸੀ ਵਿਰੋਧੀਆਂ ਨਾਲ ਟਾਕਰੇ ਦੀ ਹੈ। ਬੇਕਾਬੂ ਹੋਏ ਇਹਨਾਂ ਲੋਕਾਂ ਨਾਲ ਨਿਬੜਨ ਲਈ ਕਮਿਊਨਿਸਟ ਆਪਣੇ ਸਿਧਾਂਤ ਵੀ ਨਹੀਂ ਛੱਡਣਗੇ ਅਤੇ ਲੜਾਈ ਤੋਂ ਪਿਛੇ ਵੀ ਨਹੀਂ ਹਟਣਗੇ।ਧਰੁਵੀਕਰਨ ਵਰਗੀਆਂ ਸਾਜ਼ਿਸ਼ਾਂ ਦਾ ਜੁਆਬ ਦੇਣ ਲਈ ਕਮਿਊਨਿਸਟ ਇਹਨਾਂ ਹੋਛਹੇ ਹੱਥਕੰਡਿਆਂ ਨੂੰ ਕਦੇ ਵੀ ਨਹੀਂ ਅਪਣਾਉਣਗੇ ਪਰ ਲੋਕਾਂ ਨੂੰ ਇਹ ਗੱਲ ਜ਼ਰੂਰ ਸਮਝ ਕੇ ਰਹਿਣਗੇ ਕਿ ਅਸਲੀ ਲੜਾਈ ਹਿੰਦੂ ਸਿੱਖ ਜਾਂ ਹਿੰਦੂ ਮੁਸਲਿਮ ਜਾਣਾ ਈਸਾਈ ਦੀ ਨਹੀਂ ਬਲਕਿ ਉਹ ਲੜਾਈ ਹੈ ਜਿਹੜੀ ਸਾਨੂੰ ਉਹਨਾਂ ਡਾਕੂਆਂ ਲੁਟੇਰਿਆਂ ਦੇ ਖਿਲਾਫ ਲੜਨੀ ਪਾ ਰਹੀ ਹੈ ਜਿਹੜੇ ਸਾਡੀ ਕਿਰਤ ਵੀ ਲੁੱਟ ਰਹੇ ਹਨ, ਸਾਡੀ ਕਿਰਤ ਕਮਾਈ ਵੀ। ਅਫਸੋਸ ਹੈ ਕਿ ਖੁਦ ਨੂੰ ਚੌਕੀਂਦਾਰ ਆਖਣ ਵਾਲੇ ਹੀ ਇਹਨਾਂ ਲੁਟੇਰਿਆਂ ਨਾਲ ਰਲੇ ਹੋਏ ਹਨ। ਇਸ ਲਈ ਸਾਡੀ ਅਸਲੀ ਲੜਾਈ ਮਹਿਲਾਂ ਅਤੇ ਢੋਕਾਂ ਵਿਚਾਲੇ ਹੈ। ਲੋਕਾਂ ਅਤੇ ਜੋਕਾਂ ਵਿਚਾਲੇ ਹੈ।
ਇਸ ਜੰਗ ਵਿੱਚ ਮੁਕਾਬਲਾ ਵੀ ਬੇਕਿਰਕ ਹੋਣਾ ਹੈ। ਭਾਰਤੀ ਕਮਿਉਨਿਸਟ ਪਾਰਟੀ ਦੇ ਰਸਤੇ ਫਿਰ ਮੁਸ਼ਕਲਾਂ ਭਰੇ ਆਉਣ ਵਾਲੇ ਹਨ। ਇਹ ਟਾਕਰਾ ਆਸਾਨ ਨਹੀਂ ਹੋਣਾ। ਇਹਨਾਂ ਸਾਰੀਆਂ ਚੁਣੌਤੀਆਂ ਲਈ ਸਾਰੇ ਕਮਿਊਨਿਸਟ ਸਾਥੀ ਇੱਕ ਵਾਰ ਫਿਰ ਤਿਆਰ
ਵੀ ਹਨ। ਇਸ ਵਾਰ ਇਹ ਜੰਗ ਆਰਪਾਰ ਦੀ ਹੋਣੀ ਹੈ। ਡਾਕਟਰ ਗੁਰਚਰਨ ਗਾਂਧੀ ਦੱਸਦੇ ਹਨ ਨਾ ਅਸੀਂ ਪਹਿਲਾਂ ਕਦੇ ਡੀਆਰਈ ਸਾਂ ਨਾ ਹੀ ਹੁਣ ਡਰਾਂਗੇ। ਅਸੀਂ ਸੱਚ ਦੇ ਰਾਹ ਤੇ ਹਾਂ, ਨੇਕੀ ਦੇ ਰਸਤੇ ਤੇ ਹਾਂ, ਲੁੱਟਖੋਹ ਦੇ ਖਿਲਾਫ ਹਾਂ ਅਤੇ ਭਾਈ ਲਾਲੋਆਂ ਦੇ ਨਾਲ ਹਾਂ। ਇਹ ਸਾਰੇ ਕਿਰਤੀ ਵੀ ਸਾਡੇ ਨਾਲ ਹਨ।
ਕਾਹਨੂੰਵਾਨ ਜਿਲ੍ਹਾ ਗੁਰਦਾਸਪੁਰ ਦਾ ਡੈਲੀਗੇਟ ਇਜਲਾਸ ਅੱਜ ਪਿੰਡ ਕੋਟ ਖਾਨ ਮੁਹੰਮਦ ਵਿੱਚ ਕਾਮਰੇਡ ਜਸਬੀਰ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਸੰਪਨ ਹੋਇਆ। ਜਿਸ ਵਿੱਚ ਲਗਾਤਾਰ ਸਰਬਸੰਮਤੀ ਨਾਲ ਡਾਕਟਰ ਗੁਰਚਰਨ ਗਾਂਧੀ ਨੂੰ ਬਲਾਕ ਸਕੱਤਰ ਅਤੇ ਜਸਬੀਰ ਸਿੰਘ ਬਾਜਵਾ ਤੇ ਕਾਮਰੇਡ ਅਤੇ ਕਾਮਰੇਡ ਤਲਵਿੰਦਰ ਸਿੰਘ ਸਹਾਇਕ ਸਕੱਤਰ ਅਤੇ ਤੇਰਾਂ ਮੈਂਬਰੀ ਬਲਾਕ ਕਮੇਟੀ ਤੋ ਇਲਾਵਾ 10 ਸਾਥੀ ਜਿਲ੍ਹੇ ਦੇ ਅਜਲਾਸ ਲਈ ਡੈਲੀਗੇਟ ਚੁਣੇ ਗਏ।
ਇਸ ਕਾਨਫਰੰਸ ਨੂੰ ਡਾਕਟਰ ਗੁਰਚਰਨ ਸਿੰਘ ਗਾਂਧੀ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਸਕੱਤਰ ਕਾਮਰੇਡ ਬਲਬੀਰ ਸਿੰਘ ਕੱਤੋਵਾਲ ਅਤੇ ਖੇਤ ਮਜ਼ਦੂਰ ਆਗੂ ਸੰਤੋਖ਼ ਸਿੰਘ ਸੰਘੇੜਾ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਹੋਂਦ ਵਿੱਚ ਆਉਣ ਤੋਂ ਤੁਰੰਤ ਬਾਅਦ ਹੀ ਦੇਸ਼ ਹਰਪੱਖ ਤੋਂ ਗਿਰਾਵਟ ਵਿੱਚ ਜਾ ਰਿਹਾ ਹੈ।
ਜੁਮਲਿਆਂ ਦੀ ਇਸ ਸਰਕਾਰ ਨੇ ਦੇਸ਼ ਦੀ ਆਰਥਿਕਤਾ, ਸੁਰੱਖਿਆ, ਬੈਂਕ, ਰੇਲਾਂ, ਬੀਮਾ ਯੋਜਨਾ, ਵਿੱਦਿਆ, ਸੇਹਤ ਸੇਵਾਵਾਂ, ਸਮੇਤ ਸਭ ਕੁੱਝ ਵੇਚ ਦਿੱਤਾ ਹੈ ਤੇ ਕਾਰਪੋਰੇਟ ਘਰਾਣਿਆਂ ਨੂੰ ਸਭ ਕੁਝ ਲੁਟਾਉਣ ਲਈ ਪਬਾਂ ਭਾਰ ਹੋਈ ਫਿਰਦੀ ਹੈ। ਇਸ ਸਭ ਦੇ ਟਾਕਰੇ ਲਈ ਦੇਸ਼ ਦੀਆਂ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਏਕੇ ਦੀ ਦੇਸ਼ ਨੂੰ ਸਖ਼ਤ ਜਰੂਰਤ ਹੈ।
ਇਸ ਲਈ ਖੱਬੀਆਂ ਧਿਰਾਂ ਦਾ ਏਕਾ ਹੀ ਮਿਹਨਤਕਸ਼ ਲੋਕਾਂ ਨੂੰ ਇਸ ਹਨੇਰ ਗਰਦੀ ਤੇ ਲੁੱਟ ਤੋਂ ਨਿਜਾਤ ਦੁਆਉਣ ਲਈ ਸਮੇਂ ਦੀ ਫੌਰੀ ਤੌਰ ਤੇ ਮੰਗ ਹੈ। ਡਾਕਟਰ ਗੁਰਚਰਨ ਗਾਂਧੀ ਨੇ ਹਾਜ਼ਰ ਸਾਥੀਆਂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਇਸ ਪਵਿੱਤਰ ਕਾਜ ਲਈ ਤਨੋ ਮਨੋ ਮਜ਼ਦੂਰ ਜਮਾਤ ਨੂੰ ਅਰਪਣ ਰਹਿਣਗੇ। ਹੁਣ ਇੱਕ ਵਾਰ ਫੇਰ ਲਾਲ ਝੰਡੇ ਵਾਲਾ ਰਸਤਾ ਹੀ ਕਿਰਤੀ ਜਮਾਤ ਲਈ ਬਾਕੀ ਬਚਿਆ ਹੈ।
ਅਖੀਰ ਵਿੱਚ ਯਾਦ ਆ ਰਹੇ ਨੇ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਸਾਹਿਬ ਅਤੇ ਉਹਨਾਂ ਦੀਆਂ ਦੋ ਸਤਰਾਂ:
ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਗੇ!
ਇੱਕ ਬਾਗ ਨਹੀਂ, ਇੱਕ ਖੇਤ ਨਹੀਂ, ਹਮ ਸਾਰੀ ਦੁਨੀਆ ਮਾਂਗੇਂਗੇ!
ਫ਼ੈਜ਼ ਸਾਹਿਬ ਦੀਆਂ ਹੀ ਕੁਝ ਸਤਰਾਂ ਹੋਰ ਅਜੇ ਦੇ ਸੰਘਰਸ਼ਾਂ ਦੀ ਗੱਲ ਕਰਦਿਆਂ:
ਏ ਖਾਕਨਸ਼ੀਨੋਂ, ਉੱਠ ਬੈਠੋ,
ਵਹ ਵਕਤ ਕਰੀਬ ਆ ਪਹੁੰਚਾ ਹੈ
ਜਬ ਤਖ਼ਤ ਗਿਰਾਏ ਜਾਏਂਗੇ,
ਜਬ ਤਾਜ ਉਛਾਲੇ ਜਾਏਂਗੇ
ਕਟਤੇ ਭੀ ਚਲੋ, ਬੜਤੇ ਭੀ ਚਲੋ,
ਬਾਜੂ ਭੀ ਬਹੁਤ ਹੈ, ਸਰ ਭੀ ਬਹੁਤ
ਚਲਤੇ ਹੀ ਚਲੋ ਕਿ:
ਅਬ ਡੇਰੇ ਮੰਜ਼ਲ ਹੀ ਪੇ ਡਾਲੇ ਜਾਏਂਗੇ
ਬਾਕੀ ਗੱਲਾਂ ਕਿਸੇ ਹੋਰ ਪੋਸਟ ਵਿਚ ਕਰਾਂਗੇ। ਗੱਲਾਂ ਵੀ ਬਹੁਤ ਨੇ ਮੁੱਦੇ ਵੀ। ਹੁਣ ਏਕਾ ਬੜਾ ਜ਼ਰੂਰੀ ਏ।
No comments:
Post a Comment