Friday:28th August 2020 at 21:00
ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਸ ਮੁਜ਼ਾਹਰੇ
ਮਾਛੀਵਾੜਾ: 28 ਅਗਸਤ 2020: (ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::
ਉਹਨਾਂ ਨੇ ਕਿਹਾ ਕਿ ਬੀਤੇ ਦਿਨੀਂ ਇਸ ਹਰਮਨ ਪਿਆਰੀ ਲੇਖਿਕਾ ਦੇ ਗੁਆਂਢ ਚ ਰਹਿ ਰਹੇ ਕੁੱਝ ਵਿਅਕਤੀਆਂ ਨੇ ਜੋ ਕੁਝ ਕੀਤਾ ਉਹ ਪੂਰੇ ਸਮਾਜ ਲਾਇ ਇੱਕ ਚੁਣੌਤੀ ਹੈ। ਇਹਨਾਂ ਸਮਾਜ ਵਿਰੋਧੀ ਅਨਸਰਾਂ ਦੀਆਂ ਮਾੜੀਆਂ ਤੇ ਨਾਸਹਿਣਯੋਗ ਹਰਕਤਾਂ ਦਾ ਵਿਰੋਧ ਕਰਨ ਇਹਨਾਂ ਨੇ ਗੁੰਡਾਗਰਦੀ ਤੇ ਉਤਰਦਿਆਂ ਮਨਜੀਤ ਇੰਦਰਾ ਦੇ ਘਰ ਵਿਚ ਦਾਖਲ ਹੋ ਕੇ ਉਹਨਾਂ ਉੱਤੇ ਜਾਨਲੇਵਾ ਹਮਲਾ ਕੀਤਾ। ਇਹ ਸਭ ਕੁਝ ਨੇੜੇ ਸਥਿਤ ਸੰਨੀ ਐਂਕਲੇਵ ਦੇ ਪੋਸ਼ ਇਲਾਕੇ ਵਿੱਚ ਹੋਇਆ।
ਇਸ ਮਾਮਲੇ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਨਜ਼ਦੀਕੀ ਪੁਲਿਸ ਚੌਕੀ ਵਿੱਚ ਦਰਜ ਕਰਵਾਈ ਗਈ ਹੈ ਪਰ ਪੁਲਿਸ ਵੱਲੋਂ ਦੋਸ਼ੀਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।
ਦੀਪਕ ਕੁਮਾਰ ਨੇ ਕਿਹਾ ਕਿ ਮਨਜੀਤ ਇੰਦਰਾ ਜੀ ਸਾਡੇ ਸਮਾਜ ਅਤੇ ਦੇਸ਼ ਨੂੰ ਇੱਕ ਚੰਗੀ ਸੋਚ-ਵਿਚਾਰ, ਚੰਗੀ ਸਿੱਖਿਆ ਦੇਣ ਵਾਲੀ ਮਹਾਨ ਲੇਖਿਕਾ ਅਤੇ ਸ਼ਾਇਰਾ ਹਨ।
ਉਹਨਾਂ ਕਿਹਾ ਕਿ ਮਨਜੀਤ ਇੰਦਰਾ ਜੀ ਦੇ ਲਿਖੇ ਗਏ ਲੇਖ, ਸ਼ਾਇਰੀ, ਤੇ ਕਵਿਤਾ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦਿੰਦੇ ਹਨ ਅਤੇ ਇਹੋ ਜਿਹੇ ਪ੍ਰਸਿੱਧ ਲੇਖਕ ਉਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਦੀਪਕ ਕੁਮਾਰ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਏ ਆਈ ਐਸ ਐਫ ਵਲੋਂ ਇਸ ਦੇ ਖਿਲਾਫ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।
No comments:
Post a Comment