Showing posts with label Machhiwara. Show all posts
Showing posts with label Machhiwara. Show all posts

Friday, August 28, 2020

ਵਿਦਿਆਰਥੀ ਜੱਥੇਬੰਦੀ AISF ਵੀ ਮਨਜੀਤ ਇੰਦਰਾ ਦੇ ਹੱਕ ਵਿੱਚ ਨਿੱਤਰੀ

 Friday:28th August 2020 at 21:00
 ਦੋਸ਼ੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਕਰਾਂਗੇ ਰੋਸ ਮੁਜ਼ਾਹਰੇ 
ਮਾਛੀਵਾੜਾ28 ਅਗਸਤ 2020(ਕਾਰਤਿਕਾ ਸਿੰਘ//ਕਾਮਰੇਡ ਸਕਰੀਨ)::
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ (AISF) ਦੇ  ਜਿਲ੍ਹਾ ਸਕੱਤਰ ਦੀਪਕ ਕੁਮਾਰ ਨੇ ਵੀ ਦੁਨੀਆ ਭਰ ਵਿੱਚ ਮੰਨੀ ਪ੍ਰਮੰਨੀ ਲੇਖਿਕਾ ਸ਼ਾਇਰ ਮਨਜੀਤ ਇੰਦਰਾ ਉੱਤੇ ਕੀਤੇ ਗਏ ਜਾਨਲੇਵਾ ਹਮਲੇ ਦਾ ਸਖਤ ਵਿਰੋਧ ਕੀਤਾ ਹੈ।
ਉਹਨਾਂ ਨੇ ਕਿਹਾ ਕਿ ਬੀਤੇ ਦਿਨੀਂ ਇਸ ਹਰਮਨ ਪਿਆਰੀ ਲੇਖਿਕਾ ਦੇ ਗੁਆਂਢ ਚ ਰਹਿ ਰਹੇ ਕੁੱਝ ਵਿਅਕਤੀਆਂ ਨੇ ਜੋ ਕੁਝ ਕੀਤਾ ਉਹ ਪੂਰੇ ਸਮਾਜ ਲਾਇ ਇੱਕ ਚੁਣੌਤੀ ਹੈ। ਇਹਨਾਂ ਸਮਾਜ ਵਿਰੋਧੀ ਅਨਸਰਾਂ ਦੀਆਂ ਮਾੜੀਆਂ ਤੇ ਨਾਸਹਿਣਯੋਗ ਹਰਕਤਾਂ ਦਾ ਵਿਰੋਧ ਕਰਨ ਇਹਨਾਂ ਨੇ  ਗੁੰਡਾਗਰਦੀ ਤੇ ਉਤਰਦਿਆਂ ਮਨਜੀਤ ਇੰਦਰਾ ਦੇ ਘਰ ਵਿਚ ਦਾਖਲ ਹੋ ਕੇ ਉਹਨਾਂ ਉੱਤੇ  ਜਾਨਲੇਵਾ  ਹਮਲਾ ਕੀਤਾ। ਇਹ ਸਭ ਕੁਝ ਨੇੜੇ ਸਥਿਤ ਸੰਨੀ ਐਂਕਲੇਵ ਦੇ ਪੋਸ਼ ਇਲਾਕੇ ਵਿੱਚ ਹੋਇਆ।
ਇਸ ਮਾਮਲੇ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਨਜ਼ਦੀਕੀ ਪੁਲਿਸ ਚੌਕੀ ਵਿੱਚ  ਦਰਜ ਕਰਵਾਈ ਗਈ ਹੈ ਪਰ  ਪੁਲਿਸ ਵੱਲੋਂ ਦੋਸ਼ੀਆਂ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਜੋ ਕਿ ਬਹੁਤ ਹੀ ਸ਼ਰਮਨਾਕ ਗੱਲ ਹੈ।
ਦੀਪਕ ਕੁਮਾਰ ਨੇ ਕਿਹਾ ਕਿ ਮਨਜੀਤ ਇੰਦਰਾ ਜੀ ਸਾਡੇ ਸਮਾਜ ਅਤੇ ਦੇਸ਼ ਨੂੰ ਇੱਕ ਚੰਗੀ ਸੋਚ-ਵਿਚਾਰ, ਚੰਗੀ ਸਿੱਖਿਆ ਦੇਣ ਵਾਲੀ ਮਹਾਨ ਲੇਖਿਕਾ ਅਤੇ ਸ਼ਾਇਰਾ ਹਨ। 
ਉਹਨਾਂ ਕਿਹਾ ਕਿ ਮਨਜੀਤ ਇੰਦਰਾ ਜੀ ਦੇ ਲਿਖੇ ਗਏ ਲੇਖ, ਸ਼ਾਇਰੀ, ਤੇ  ਕਵਿਤਾ ਸਾਡੇ ਸਮਾਜ ਨੂੰ ਚੰਗੀ ਸਿੱਖਿਆ ਦਿੰਦੇ ਹਨ ਅਤੇ ਇਹੋ ਜਿਹੇ  ਪ੍ਰਸਿੱਧ ਲੇਖਕ ਉਤੇ ਇਸ ਤਰ੍ਹਾਂ ਦਾ ਹਮਲਾ ਹੋਣਾ ਬਹੁਤ ਹੀ ਸ਼ਰਮਨਾਕ ਗੱਲ ਹੈ। ਦੀਪਕ ਕੁਮਾਰ ਨੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਖਿਲਾਫ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਏ ਆਈ ਐਸ ਐਫ ਵਲੋਂ ਇਸ ਦੇ ਖਿਲਾਫ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। 

Tuesday, November 20, 2018

ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ

ਖੱਬੀਆਂ ਧਿਰਾਂ ਦੇ ਚੇਤਨਾ ਮਾਰਚ ਜੱਥੇ ਨੇ ਕੀਤੀ ਚੋਂ ਸੁਧਾਰਾਂ ਦੀ ਮੰਗ 
ਮਾਛੀਵਾੜਾ ਸਾਹਿਬ: (ਐਮ ਐਸ ਭਾਟੀਆ//ਸ਼ੈਕੀ ਸ਼ਰਮਾ//ਪੰਜਾਬ ਸਕਰੀਨ)::
ਸ਼੍ਰੀ ਚਰਨ ਕੰਵਲ ਚੌਕ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਨਵੰਬਰ ਤੋਂ ਹੂਸੈਨੀਵਾਲਾ ਤੋਂ ਆਰੰਭ ਹੋਏ ਜੱਥਾ ਚੇਤਨਾ ਮਾਰਚ ਦਾ ਮਾਛੀਵਾੜਾ ਸਾਹਿਬ ਪਹੁੰਚਣ 'ਤੇ ਦੋਵਾ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਜੱਥੇ  ਦੀ ਅਗਵਾਈ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ,  ਸੂਬਾ ਕਮੇਟੀ ਮੈਂਬਰ ਸੀ ਪੀ ਆਈ ਕਸ਼ਮੀਰ ਸਿੰਘ ਗਦਾਈਆ,  ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ। ਇਸ ਮੌਕੇ ਕਾਮਰੇਡ ਡੀ ਪੀ ਮੌੜ ਨੇ ਸੰਬੋਧਨ ਕੀਤਾ ਅਤੇ ਏ ਆਈ ਐਸ ਐਫ ਦੇ ਜਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਸਵਾਗਤ ਕੀਤਾ। ਬੁਲਾਰਿਆਂਂ ਨੇ ਕਿਹਾ ਕਿ ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ ਕਿ ਚੋਣ ਸਿਸਟਮ ਵਿੱਚ ਸੁਧਾਰਾਂ ਦੀ ਜਰੂਰਤ ਹੈ। ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਰਾਜ ਚਲਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਰਾਫੇਲ ਦੇ ਸੌਦੇ ਵਿੱਚ ਵੱਡੀ ਠੱਗੀ ਮਾਰੀ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਮਾਰੀ ਠੱਗੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੂਰਤੀ ਚੀਨ ਨੇ ਸਿਰਫ 342 ਕਰੋੜ ਵਿਚ ਤਿਆਰ ਕਰਕੇ ਦਿੱਤੀ ਸੀ, ਜਿਸ 'ਤੇ 33 ਕਰੋੜ ਰੁਪਏ ਦਾ ਖਰਚ ਕੀਤਾ ਦਿਖਾਇਆ ਗਿਆ ਹੈ। ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਜਨਰਲ ਸਕੱਤਰ ਰਵੀਕਾਂਤਾ ਨੇ ਧੰਨਵਾਦ ਕੀਤਾ। ਇਸ ਮੌਕੇ ਇਸਤਰੀ ਸਭਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ, ਜਨਰਲ ਸਕੱਤਰ ਰਵੀਕਾਂਤਾ, ਗੁਰਮੀਤ ਕੌਰ, ਸੀ ਪੀ ਆਈ ਮਾਛੀਵਾੜਾ ਅਤੇੇ ਸਮਰਾਲਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ,  ਸੀ ਪੀ ਆਈ (ਐੱਮ) ਦੇ ਕਾਮਰੇਡ ਭਜਨ ਸਿੰੰਘ ਸਮਰਾਲਾ ਹਰਪਾਲ ਸਿੰਘ ਪੂਰਬਾ ਤਹਿਸੀਲ ਸਕੱਤਰ ਸੀ ਪੀ ਆਈ (ਐੱਮ), ਪਰਮਜੀਤ ਸਿੰਘ ਨੀਲੋਂ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਸੀ ਪੀ ਆਈ ਜਿਲਾ ਲੁਧਿਆਣਾ, ਐੱਮ ਐੱਸ ਭਾਟੀਆ ਵਿੱੱਤ ਸਕੱਤਰ ਜਿਲ੍ਹਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਜੀ ਐਸ ਚੌਹਾਨ,  ਏ ਆਈ ਐਸ ਐਫ ਮਾਛੀਵਾੜਾ ਦੇ ਪ੍ਰਧਾਨ ਰਾਜੀਵ ਕੁਮਾਰ ਏ ਆਈ ਐਸ ਐਫ ਦੇ ਜੁਆਇੰਟ ਸਕੱਤਰ ਭਾਵਿਸ਼ ਮਾਹਾਤੋ, ਏ ਆਈ ਐਸ ਐਫ ਦੇ ਕੈਸ਼ੀਅਰ ਸੰਨੀ ਕੁਮਾਰ, ਬਲਵੀਰ ਸਿੰਘ ਕੁੁੱਲ ਹਿੰਦ ਖੇਤ ਮਜ਼ਦੂਰ, ਜਸਦੇਵ ਸਿੰਘ ਜਸੀ, ਮਲਕੀਤ ਸਿੰਘ, ਗੁਰਨਾਮ ਸਿੰਘ, ਚੰੰਦ ਰਾਮ, ਦੇਵ ਸਿੰਘ, ਕਿਸਾਨ ਆਗੂ ਨਿੱਕਾ ਖੇੜਾ,  ਈਸਰ ਸਿੰਘ, ਬਿਆਸ ਦੇੇੇਵ,  ਪ੍ਰਕਾਸ਼, ਸੁੁਖਵਿੰਦਰ ਸਿੰਘ, ਹਰਸ਼ ਕੁਮਾਰ, ਨਿਰਮਲ ਸਿੰਘ, ਨਵਪ੍ਰੀਤ ਸਿੰਘ ਮੰਡ ਖਾਨਪੁਰ ਆਦਿ ਸ਼ਾਮਿਲ ਸਨ।