ਮੀਟਿੰਗ ਸ਼ਹੀਦੇ ਆਜਮ ਸ੍ਰੀ ਕਾਸੀ ਰਾਮ ਸਕੂਲ ਖਰੜ ਵਿਖੇ ਹੋਈ
ਖਰੜ> 8 ਸਤੰਬਰ 2026>ਕਾਮਰੇਡ ਸਕਰੀਨ ਬਿਊਰੋ>
ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਖਰੜ ਦੀ ਮਹੀਨਾਵਾਰ ਮੀਟਿੰਗ ਸ਼ਹੀਦੇ ਆਜਮ ਸ੍ਰੀ ਕਾਸੀ ਰਾਮ ਸਕੂਲ ਖਰੜ ਵਿਖੇ । ਕਾਮਰੇਡ ਬਲਵੰਤ ਸਿੰਘ ਦਰਦੀ ਜੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਦਿਲੀ ਦੀ ਫਾਸ਼ੀਵਾਦੀ ਸਰਕਾਰ ਦੇ ਖਿਲਾਫ ਬਦਲਾਅ ਜਰੂਰੀ ਹੈ ਦੇ ਨਾਹਰੇ ਹੇਠ ਇਤਿਹਾਸਿਕ ਦਿੱਲੀ ਰੈਲੀ ਕੀਤੀ ਗਈ। ਇਸ ਰੈਲੀ ਦੀ ਚਰਚਾ ਕਰਦਿਆਂ ਇਸ ਮੀਟਿੰਗ ਵਿੱਚ ਖਰੜ ਤੋਂ ਕਈ 6 ਸਾਥੀਆਂ ਅਤੇ ਮਹਿਮਾਨਾਂ ਨੇ ਵੀ ਸਮੂਲੀਅਤ ਕੀਤੀ।
ਇਸ ਮੌਕੇ ਕਾਮਰੇਡ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ 40 ਹਜਾਰ ਦੇ ਕਰੀਬ ਲੋਕਾਂ ਦਾ ਇਕੱਠ ਦਿੱਲੀ ਰੈਲੀ ਮੌਕੇ ਦੇਖਣ ਨੂੰ ਮਿਲਿਆ ਜਿਹੜਾ ਬਦਲਾਓ ਦੀ ਹਵਾ ਨੂੰ ਦਰਸਾ ਰਿਹਾ ਸੀ। ਸਪਸ਼ਟ ਸਿਕੀ ਇਸ ਵਾਰ ਇਤਿਹਾਸਿਕ ਬਦਲਾਓ ਹੋ ਕੇ ਰਹੇਗਾ ਅਤੇ ਇਸ ਮਕਸਦ ਲਈ ਦੇਸ਼ ਭਰ ਦੇ ਲੋਕਾਂ ਵਿਚ ਤੜਪ ਅਤੇ ਜੋਸ਼ ਠਾਠਾਂ ਮਾਰ ਰਿਹਾ ਹੈ।
ਇਸ ਮੀਟਿੰਗ ਵਿੱਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਯੂਨੀਵਰਸਿਟੀ ਸੈਨੇਟ ਚੋਣਾਂ ਬਾਰੇ ਵੀ ਚਰਚਾ ਹੋਈ। ਉਨ੍ਹਾਂ ਡਾ ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਨੇਟ ਚੋਣ ਲੜਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਵਾਰ ਵੱਧ ਤਿਆਰੀ ਕਰਕੇ ਸਪੋਰਟ ਕੀਤੀ ਜਾ ਰਹੀ ਹੈ। ਬੂਥਾ ਦਾ ਸਾਰਾ ਸਬੰਧਤ ਮੈਟੀਰੀਅਲ ਅਤੇ ਸਟੇਸ਼ਨਰੀ ਪਹੁੰਚੀ ਜਾ ਰਹੀ ਹੈ। ਯੂਨੀਵਰਸਿਰੀ ਅਤੇ ਯੂਨੀਵਰਸਿਟੀ ਤੋਂ ਬਾਹਰ ਸਰਗਰਮ ਵੋਟਰਾਂ ਵਿੱਚ ਵੀ ਪੂਰਾ ਜੋਸ਼ ਹੈ।
ਹੋਰਨਾਂ ਮੁੱਦਿਆਂ ਦੇ ਇਲਾਵਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਮੇਲ ਸਿੰਘ ਚੋਲਟਾ ਨੇ ਦੱਸਿਆ ਕਿ ਜਲਦੀ ਹੀ ਇਲਾਕੇ ਨਾਲ ਜੁੜੇ ਵਿਕਾਸ ਦੇ ਮੁੱਦੇ ਉੱਤੇ ਵੀ ਉੱਚ ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਪਾਰਟੀ ਦੀ ਮੈਂਬਰਸ਼ਿਪ ਤੇ ਬੋਲਦਿਆਂ ਕਾਮਰੇਡ ਕੋਰਾ ਸਾਹਿਬ ਨੇ ਕਿਹਾ ਕਿ ਸਾਨੂੰ ਸੀ ਪੀ ਆਈ ਕੇਡਰ ਵਿੱਚ ਵਾਧਾ ਕਰਨਾ ਚਾਹੀਦਾ।
ਅੱਜ ਦੀ ਭਰਵੀਂ ਮੀਟਿੰਗ ਦਾ ਵੀ ਸਮੂਹ ਸਾਥੀਆਂ ਨੇ ਖੁਸ਼ੀ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਇਸ ਨਵੇਂ ਜੋਸ਼ ਦਾ ਇਜ਼ਹਾਰ ਕਰਦਿਆਂ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਪਾਰਟੀ ਪ੍ਰਤੀ ਵਿਚਾਰ ਵਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ।
ਮੀਟਿੰਗ ਵਿਚ ਹਾਜਰ ਸਾਥੀ ਸਰਿੰਦਰ ਸਿੰਘ ਚੰਦੋ, ਗੁਰਪ੍ਰੀਤ ਸਿੰਘ,ਕੀਰਤ ਸਿੰਘ,ਭੁਪਿਦਰ ਸਿੰਘ ਮਾਵੀ, ਕੇਸਰ ਸਿੰਘ, ਨਰਿੰਦਰ ਪਾਲ ਸਿੰਘ, ਮਾਹਾਵੀਰ ਸਿੰਘ, ਨਰਿੰਦਰ ਪਾਲ ਸਿੰਘ ਘੜੂੰਆਂ, ਤੇਜਾ ਸਿੰਘ ਕਾਮਰੇਡ, ਮਨੀਕਰਨ ,ਇੰਦਰਜੀਤ ਸਿੰਘ, ਨਿਖਲੇਸ, ਜਰਨੈਲ ਸਿੰਘ, ਖੁਸ਼ਇੰਦਰ ਸਿੰਘ ਕੋਰਾ, ਹਰਮੇਲ ਸਿੰਘ ਚੋਲਟਾ ਕਾਮਰੇਡ,ਬਲਵੰਤ ਸਿੰਘ ਦਰਦੀ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ। ਗੁਰਮੀਤ ਸਿੰਘ ਨਵਾਂ ਸ਼ਹਿਰ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ।
No comments:
Post a Comment