Showing posts with label Happy. Show all posts
Showing posts with label Happy. Show all posts

Thursday, September 10, 2026

ਫਾਸ਼ੀਵਾਦੀ ਸਰਕਾਰ ਦੇ ਖਿਲਾਫ ਬਦਲਾਅ ਜਰੂਰੀ

ਮੀਟਿੰਗ ਸ਼ਹੀਦੇ ਆਜਮ ਸ੍ਰੀ ਕਾਸੀ ਰਾਮ ਸਕੂਲ ਖਰੜ ਵਿਖੇ ਹੋਈ 


ਖਰੜ
> 8 ਸਤੰਬਰ 2026>ਕਾਮਰੇਡ ਸਕਰੀਨ ਬਿਊਰੋ>

ਭਾਰਤੀ ਕਮਿਊਨਿਸਟ ਪਾਰਟੀ ਤਹਿਸੀਲ ਖਰੜ ਦੀ ਮਹੀਨਾਵਾਰ ਮੀਟਿੰਗ ਸ਼ਹੀਦੇ ਆਜਮ ਸ੍ਰੀ ਕਾਸ਼ੀ ਰਾਮ ਸਕੂਲ ਖਰੜ ਵਿਖੇ ।  ਕਾਮਰੇਡ ਬਲਵੰਤ ਸਿੰਘ ਦਰਦੀ ਜੀ ਦੀ ਪ੍ਰਧਾਨਗੀ ਹੇਠ ਹੋਈ।  ਮੀਟਿੰਗ ਦੌਰਾਨ ਦਿਲੀ ਦੀ  ਫਾਸ਼ੀਵਾਦੀ ਸਰਕਾਰ ਦੇ ਖਿਲਾਫ ਬਦਲਾਅ ਜਰੂਰੀ ਹੈ ਦੇ ਨਾਹਰੇ ਹੇਠ ਇਤਿਹਾਸਿਕ ਦਿੱਲੀ ਰੈਲੀ ਕੀਤੀ ਗਈ। ਇਸ ਰੈਲੀ ਦੀ ਚਰਚਾ ਕਰਦਿਆਂ ਇਸ ਮੀਟਿੰਗ ਵਿੱਚ ਖਰੜ ਤੋਂ ਕਈ 6 ਸਾਥੀਆਂ ਅਤੇ ਮਹਿਮਾਨਾਂ ਨੇ ਵੀ ਸਮੂਲੀਅਤ ਕੀਤੀ।  

ਇਸ ਮੌਕੇ ਕਾਮਰੇਡ ਮਹਿੰਦਰ ਪਾਲ ਸਿੰਘ ਨੇ ਕਿਹਾ ਕਿ 40 ਹਜਾਰ ਦੇ ਕਰੀਬ ਲੋਕਾਂ ਦਾ ਇਕੱਠ ਦਿੱਲੀ ਰੈਲੀ ਮੌਕੇ ਦੇਖਣ ਨੂੰ ਮਿਲਿਆ ਜਿਹੜਾ ਬਦਲਾਓ ਦੀ ਹਵਾ ਨੂੰ ਦਰਸਾ ਰਿਹਾ ਸੀ। ਸਪਸ਼ਟ ਸੀ ਕਿ ਇਸ ਵਾਰ ਇਤਿਹਾਸਿਕ ਬਦਲਾਓ ਹੋ ਕੇ ਰਹੇਗਾ ਅਤੇ ਇਸ  ਮਕਸਦ ਲਈ ਦੇਸ਼ ਭਰ ਦੇ ਲੋਕਾਂ ਵਿਚ ਤੜਪ ਅਤੇ ਜੋਸ਼ ਠਾਠਾਂ ਮਾਰ ਰਿਹਾ ਹੈ। ਹਰ ਗਲੀ ਮੋਹੱਲੇ ਵਿੱਚ ਇਹੀ ਚਰਚਾ ਹੈ। ਇਸ ਮੀਟਿੰਗ ਵਿੱਚ ਕਾਮਰੇਡ ਮਹਿੰਦਰਪਾਲ ਸੂਬੇ ਦੀ ਇਕਾਈ ਵੱਲੋਂ ਪੁੱਜੇ ਸਨ ਅਤੇ ਇਹ ਮੀਟਿੰਗ ਉਹਨਾਂ ਦੀ ਦੇਖਰੇਖ ਹੇਠ ਹੀ ਹੋਈ ਸੀ। ਉਹਨਾਂ ਮੌਜੂਦਾ ਹਾਲਾਤ ਦੀਆਂ ਚੁਣੌਤੀਆਂ ਬਾਰੇ ਵੀ ਸਾਰਥਕ ਚਰਚਾ ਕੀਤੀ।   

ਇਸ ਮੀਟਿੰਗ ਵਿੱਚ ਹੋਰਨਾਂ ਮੁੱਦਿਆਂ ਤੋਂ ਇਲਾਵਾ ਯੂਨੀਵਰਸਿਟੀ ਸੈਨੇਟ ਚੋਣਾਂ ਬਾਰੇ ਵੀ ਚਰਚਾ ਹੋਈ। ਉਨ੍ਹਾਂ ਡਾ ਸੁਖਦੇਵ ਸਿੰਘ ਸਿਰਸਾ ਦੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਸਨੇਟ ਚੋਣ ਲੜਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਾਰ ਵਾਰ ਵੱਧ ਤਿਆਰੀ ਕਰਕੇ ਸਪੋਰਟ ਕੀਤੀ ਜਾ ਰਹੀ ਹੈ। ਬੂਥਾ ਦਾ ਸਾਰਾ ਸਬੰਧਤ ਮੈਟੀਰੀਅਲ ਅਤੇ ਸਟੇਸ਼ਨਰੀ ਪਹੁੰਚੀ ਜਾ ਰਹੀ ਹੈ। ਯੂਨੀਵਰਸਿਰੀ ਅਤੇ ਯੂਨੀਵਰਸਿਟੀ ਤੋਂ ਬਾਹਰ ਸਰਗਰਮ ਵੋਟਰਾਂ ਵਿੱਚ ਵੀ ਪੂਰਾ ਜੋਸ਼ ਹੈ। 

ਹੋਰਨਾਂ ਮੁੱਦਿਆਂ ਦੇ ਇਲਾਵਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਮਰੇਡ ਹਰਮੇਲ ਸਿੰਘ ਚੋਲਟਾ ਨੇ ਦੱਸਿਆ ਕਿ ਜਲਦੀ ਹੀ ਇਲਾਕੇ ਨਾਲ ਜੁੜੇ ਵਿਕਾਸ ਦੇ ਮੁੱਦੇ ਉੱਤੇ ਵੀ ਉੱਚ   ਅਧਿਕਾਰੀਆਂ ਨੂੰ ਮਿਲਿਆ ਜਾਵੇਗਾ। ਪਾਰਟੀ ਦੀ ਮੈਂਬਰਸ਼ਿਪ ਤੇ ਬੋਲਦਿਆਂ ਕਾਮਰੇਡ ਕੋਰਾ ਸਾਹਿਬ ਨੇ ਕਿਹਾ ਕਿ ਸਾਨੂੰ ਸੀ ਪੀ ਆਈ ਕੇਡਰ ਵਿੱਚ ਵਾਧਾ ਕਰਨਾ ਚਾਹੀਦਾ।  

ਅੱਜ ਦੀ ਭਰਵੀਂ ਮੀਟਿੰਗ ਦਾ ਵੀ ਸਮੂਹ ਸਾਥੀਆਂ ਨੇ ਖੁਸ਼ੀ ਅਤੇ ਜੋਸ਼ ਦਾ ਪ੍ਰਗਟਾਵਾ ਕੀਤਾ। ਇਸ ਨਵੇਂ ਜੋਸ਼ ਦਾ ਇਜ਼ਹਾਰ ਕਰਦਿਆਂ ਸਾਥੀਆਂ ਦਾ ਧੰਨਵਾਦ ਵੀ ਕੀਤਾ ਗਿਆ। ਉਹਨਾਂ ਇਹ ਵੀ ਕਿਹਾ ਕਿ ਸਾਨੂੰ ਪਾਰਟੀ ਪ੍ਰਤੀ ਵਿਚਾਰ ਵਟਾਂਦਰਾ ਕਰਦੇ ਰਹਿਣਾ ਚਾਹੀਦਾ ਹੈ। 

ਮੀਟਿੰਗ ਵਿਚ ਹਾਜਰ ਸਾਥੀ ਸਰਿੰਦਰ ਸਿੰਘ ਚੰਦੋ, ਗੁਰਪ੍ਰੀਤ ਸਿੰਘ,ਕੀਰਤ ਸਿੰਘ,ਭੁਪਿਦਰ ਸਿੰਘ ਮਾਵੀ, ਕੇਸਰ ਸਿੰਘ, ਨਰਿੰਦਰ ਪਾਲ ਸਿੰਘ, ਮਾਹਾਵੀਰ ਸਿੰਘ, ਨਰਿੰਦਰ ਪਾਲ ਸਿੰਘ ਘੜੂੰਆਂ, ਤੇਜਾ ਸਿੰਘ ਕਾਮਰੇਡ, ਮਨੀਕਰਨ ,ਇੰਦਰਜੀਤ ਸਿੰਘ, ਨਿਖਲੇਸ, ਜਰਨੈਲ ਸਿੰਘ, ਖੁਸ਼ਇੰਦਰ ਸਿੰਘ ਕੋਰਾ, ਹਰਮੇਲ ਸਿੰਘ ਚੋਲਟਾ ਕਾਮਰੇਡ,ਬਲਵੰਤ ਸਿੰਘ ਦਰਦੀ ਅਤੇ ਹੋਰ ਬਹੁਤ ਸਾਰੇ ਸਾਥੀ ਹਾਜ਼ਰ ਸਨ।  ਗੁਰਮੀਤ ਸਿੰਘ  ਨਵਾਂ ਸ਼ਹਿਰ ਵੀ ਇਸ ਮੀਟਿੰਗ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ। 

ਇਸਦੇ ਨਾਲ ਹੀ ਪਾਰਟੀ ਦੀ ਪਹਿਲਾਂ ਵਾਲੀ ਸ਼ਕਤੀ ਅਤੇ ਸ਼ਾਨੋਸ਼ੌਕਤ ਬਹਾਲ ਕਰਨ ਲਈ ਸਰਗਰਮੀਆਂ ਤੇਜ਼ ਕਰਨ ਦੀਆਂ ਠੋਸ  ਯੋਜਨਾਵਾਂ ਉਲੀਕੀਆਂ ਗਈਆਂ ਹਨ। ਗਲੀਆਂ ਮੋਹਲਿਆਂ ਵਿੱਚ ਪਾਰਟੀ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦੇ ਜਤਨ ਆਰੰਭ ਦਿੱਤੇ ਗਏ ਹਨ। ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਤੱਕ ਇਹ ਭਾਵਨਾ ਮਜ਼ਬੂਤ ਕੀਤੀ ਜਾ ਰਹੀ ਹੈ ਕਿ ਲਾਲ ਝੰਡਾ ਬੁਲੰਦ ਕੀਤੇ ਬਿਨਾ ਦੇਸ਼ ਅਤੇ ਦੁਨੀਆ ਦਾ ਭਲਾ ਨਹੀਂ ਹੋ ਸਕਦਾ। 

ਫਾਸ਼ੀਵਾਦੀ ਸ਼ਕਤੀਆਂ ਨੂੰ ਪਹਿਲਾਂ ਵੀ ਕਮਿਊਨਿਸਟ ਹੀ ਟੱਕਰ ਦੇ ਕੇ ਪਿਛਾਂਹ ਮੋੜਦੇ ਆ  ਰਹੇ ਹਨ ਅਤੇ ਹੁਣ ਵੀ ਇਹ ਜਿੱਤ ਕਮਿਊਨਿਸਟ ਤਾਕਤਾਂ ਨੇ ਹੀ ਹਾਸਲ ਕਰਕੇ ਨਵੀਂ ਮਿਸਾਲ ਪੈਦਾ ਕਰਨੀ ਹੈ।