ਖੱਬੀਆਂ ਧਿਰਾਂ ਦੇ ਚੇਤਨਾ ਮਾਰਚ ਜੱਥੇ ਨੇ ਕੀਤੀ ਚੋਂ ਸੁਧਾਰਾਂ ਦੀ ਮੰਗ
ਮਾਛੀਵਾੜਾ ਸਾਹਿਬ: (ਐਮ ਐਸ ਭਾਟੀਆ//ਸ਼ੈਕੀ ਸ਼ਰਮਾ//ਪੰਜਾਬ ਸਕਰੀਨ)::
ਸ਼੍ਰੀ ਚਰਨ ਕੰਵਲ ਚੌਕ ਵਿੱਚ ਸੀ ਪੀ ਆਈ ਅਤੇ ਸੀ ਪੀ ਆਈ (ਐੱਮ) ਵੱਲੋਂ ਸਾਂਝੇ ਤੌਰ 'ਤੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ 15 ਨਵੰਬਰ ਤੋਂ ਹੂਸੈਨੀਵਾਲਾ ਤੋਂ ਆਰੰਭ ਹੋਏ ਜੱਥਾ ਚੇਤਨਾ ਮਾਰਚ ਦਾ ਮਾਛੀਵਾੜਾ ਸਾਹਿਬ ਪਹੁੰਚਣ 'ਤੇ ਦੋਵਾ ਪਾਰਟੀਆਂ ਨੇ ਭਰਵਾਂ ਸਵਾਗਤ ਕੀਤਾ। ਇਸ ਜੱਥੇ ਦੀ ਅਗਵਾਈ ਸੀ ਪੀ ਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਸੂਬਾ ਕਮੇਟੀ ਮੈਂਬਰ ਸੀ ਪੀ ਆਈ ਕਸ਼ਮੀਰ ਸਿੰਘ ਗਦਾਈਆ, ਕਾਮਰੇਡ ਭੂਪ ਚੰਦ ਚੰਨੋ ਕਰ ਰਹੇ ਸਨ। ਇਸ ਮੌਕੇ ਕਾਮਰੇਡ ਡੀ ਪੀ ਮੌੜ ਨੇ ਸੰਬੋਧਨ ਕੀਤਾ ਅਤੇ ਏ ਆਈ ਐਸ ਐਫ ਦੇ ਜਿਲ੍ਹਾ ਜਨਰਲ ਸਕੱਤਰ ਦੀਪਕ ਕੁਮਾਰ ਨੇ ਸਵਾਗਤ ਕੀਤਾ। ਬੁਲਾਰਿਆਂਂ ਨੇ ਕਿਹਾ ਕਿ ਮੋਦੀ ਸਰਕਾਰ 31 ਫੀਸਦੀ ਵੋਟਾਂ ਲੈ ਕੇ ਦੇਸ਼ ਤੇ ਰਾਜ ਕਰ ਰਹੀ ਹੈ ਕਿ ਚੋਣ ਸਿਸਟਮ ਵਿੱਚ ਸੁਧਾਰਾਂ ਦੀ ਜਰੂਰਤ ਹੈ। ਕਾਮਰੇਡ ਡੀ ਪੀ ਮੌੜ ਨੇ ਕਿਹਾ ਕਿ ਦੇਸ਼ ਅੰਦਰ ਆਰ ਐੱਸ ਐੱਸ ਰਾਜ ਚਲਾ ਰਹੀ ਹੈ ਅਤੇ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਰਾਫੇਲ ਦੇ ਸੌਦੇ ਵਿੱਚ ਵੱਡੀ ਠੱਗੀ ਮਾਰੀ ਹੈ। ਸਰਦਾਰ ਪਟੇਲ ਦੀ ਮੂਰਤੀ ਬਣਾਉਣ ਵਿੱਚ ਮਾਰੀ ਠੱਗੀ ਬਾਰੇ ਬੋਲਦਿਆਂ ਕਿਹਾ ਕਿ ਇਹ ਮੂਰਤੀ ਚੀਨ ਨੇ ਸਿਰਫ 342 ਕਰੋੜ ਵਿਚ ਤਿਆਰ ਕਰਕੇ ਦਿੱਤੀ ਸੀ, ਜਿਸ 'ਤੇ 33 ਕਰੋੜ ਰੁਪਏ ਦਾ ਖਰਚ ਕੀਤਾ ਦਿਖਾਇਆ ਗਿਆ ਹੈ। ਇਸਤਰੀ ਸਭਾ ਬਲਾਕ ਮਾਛੀਵਾੜਾ ਦੇ ਜਨਰਲ ਸਕੱਤਰ ਰਵੀਕਾਂਤਾ ਨੇ ਧੰਨਵਾਦ ਕੀਤਾ। ਇਸ ਮੌਕੇ ਇਸਤਰੀ ਸਭਾ ਦੇ ਚੇਅਰਪਰਸਨ ਸਰਬਜੀਤ ਕੌਰ ਗਿੱਲ, ਜਨਰਲ ਸਕੱਤਰ ਰਵੀਕਾਂਤਾ, ਗੁਰਮੀਤ ਕੌਰ, ਸੀ ਪੀ ਆਈ ਮਾਛੀਵਾੜਾ ਅਤੇੇ ਸਮਰਾਲਾ ਦੇ ਜਨਰਲ ਸਕੱਤਰ ਕਾਮਰੇਡ ਜਗਦੀਸ਼ ਰਾਏ ਬੌਬੀ, ਸੀ ਪੀ ਆਈ (ਐੱਮ) ਦੇ ਕਾਮਰੇਡ ਭਜਨ ਸਿੰੰਘ ਸਮਰਾਲਾ ਹਰਪਾਲ ਸਿੰਘ ਪੂਰਬਾ ਤਹਿਸੀਲ ਸਕੱਤਰ ਸੀ ਪੀ ਆਈ (ਐੱਮ), ਪਰਮਜੀਤ ਸਿੰਘ ਨੀਲੋਂ, ਕਾਮਰੇਡ ਚਮਕੌਰ ਸਿੰਘ ਸਹਾਇਕ ਸਕੱਤਰ ਸੀ ਪੀ ਆਈ ਜਿਲਾ ਲੁਧਿਆਣਾ, ਐੱਮ ਐੱਸ ਭਾਟੀਆ ਵਿੱੱਤ ਸਕੱਤਰ ਜਿਲ੍ਹਾ ਲੁਧਿਆਣਾ, ਕਾਮਰੇਡ ਐਸ ਪੀ ਸਿੰਘ, ਸਰਵ ਭਾਰਤ ਨੌਜਵਾਨ ਸਭਾ ਦੇ ਪ੍ਰਧਾਨ ਅਰਵਿੰਦ ਕੁਮਾਰ ਸੋਨੂੰ, ਜੀ ਐਸ ਚੌਹਾਨ, ਏ ਆਈ ਐਸ ਐਫ ਮਾਛੀਵਾੜਾ ਦੇ ਪ੍ਰਧਾਨ ਰਾਜੀਵ ਕੁਮਾਰ ਏ ਆਈ ਐਸ ਐਫ ਦੇ ਜੁਆਇੰਟ ਸਕੱਤਰ ਭਾਵਿਸ਼ ਮਾਹਾਤੋ, ਏ ਆਈ ਐਸ ਐਫ ਦੇ ਕੈਸ਼ੀਅਰ ਸੰਨੀ ਕੁਮਾਰ, ਬਲਵੀਰ ਸਿੰਘ ਕੁੁੱਲ ਹਿੰਦ ਖੇਤ ਮਜ਼ਦੂਰ, ਜਸਦੇਵ ਸਿੰਘ ਜਸੀ, ਮਲਕੀਤ ਸਿੰਘ, ਗੁਰਨਾਮ ਸਿੰਘ, ਚੰੰਦ ਰਾਮ, ਦੇਵ ਸਿੰਘ, ਕਿਸਾਨ ਆਗੂ ਨਿੱਕਾ ਖੇੜਾ, ਈਸਰ ਸਿੰਘ, ਬਿਆਸ ਦੇੇੇਵ, ਪ੍ਰਕਾਸ਼, ਸੁੁਖਵਿੰਦਰ ਸਿੰਘ, ਹਰਸ਼ ਕੁਮਾਰ, ਨਿਰਮਲ ਸਿੰਘ, ਨਵਪ੍ਰੀਤ ਸਿੰਘ ਮੰਡ ਖਾਨਪੁਰ ਆਦਿ ਸ਼ਾਮਿਲ ਸਨ।
No comments:
Post a Comment