Nov 10, 2018, 5:06 PM
ਲੁਧਿਆਣਾ ਦੇ ਹਰ ਕੋਨੇ ਵਿੱਚ-ਹਰ ਬਰਾਂਚ ਵਿੱਚ ਤਿੱਖਾ ਜੋਸ਼
ਲੁਧਿਆਣਾ ਦੇ ਹਰ ਕੋਨੇ ਵਿੱਚ-ਹਰ ਬਰਾਂਚ ਵਿੱਚ ਤਿੱਖਾ ਜੋਸ਼
ਇਸ ਵਾਰ 17 ਦਸੰਬਰ ਦੀ ਸਾਂਝੀ ਲੁਧਿਆਣਾ ਰੈਲੀ ਉਸ ਵੇਲੇ ਹੋ ਰਹੀ ਹੈ ਜਦੋਂ ਪੰਜਾਬ ਦੇ ਨਾਲ ਨਾਲ ਦੇਸ਼ ਦੇ ਬਾਕੀ ਹਿਸਿਆਂ ਦੀ ਜਨਤਾ ਵੀ ਸਰਕਾਰਾਂ ਤੋਂ ਬੁਰੀ ਤਰਾਂ ਨਿਰਾਸ਼ ਹੋ ਚੁਕੀ ਹੈ। ਦੇਸ਼ ਦੀ ਜਨਤਾ ਨੂੰ ਇਨਕ਼ਲਾਬ ਦੇ ਰਸਤੇ 'ਤੇ ਲਿਆਉਣ ਲਈ ਸਰਗਰਮ ਸੀਪੀਆਈ ਅਤੇ ਸੀਪੀਐਮ ਦੇ ਕਾਰਕੁੰਨ ਸੂਬੇ ਦੇ ਹਰ ਕੋਨੇ ਵਿੱਚ ਸਰਗਰਮ ਹਨ। ਦੋਹਾਂ ਪਾਰਟੀਆਂ ਦੀ ਲੀਡਰਸ਼ਿਪ ਵੀ ਸੂਬੇ ਦੇ ਤੁਫਾਨੀ ਦੌਰੇ ਕਰ ਰਹੀ ਹੈ। ਅਫਸਰਸ਼ਾਹੀ, ਦਿਨ-ਬ-ਦਿਨ ਵਧ ਰਹੀ ਕੁਰੱਪਸ਼ਨ ਅਤੇ ਆਏ ਦਿਨ ਹੋ ਰਹੀਆਂ ਵਧੀਕੀਆਂ ਦੀ ਸਤਾਈ ਹੋਈ ਜਨਤਾ ਇੱਕ ਵਾਰ ਫੇਰ ਖੱਬੀਆਂ ਧਿਰਾਂ ਵੱਲ ਬੜੀਆਂ ਉਮੀਦਾਂ ਨਾਲ ਦੇਖ ਰਹੀ ਹੈ। ਆਏ ਦਿਨ ਹੋ ਰਹੀਆਂ ਖੁਦਕੁਸ਼ੀਆਂ, ਦਿਨ ਦਿਹਾੜੇ ਵੱਧ ਰਿਹਾ ਜੁਰਮ, ਮਿਹਨਤਾਨਾ ਮੰਗਣ ਤੇ ਮਾਰੇ ਜਾ ਰਹੇ ਦਾਬੇ ਅਤੇ ਹੋਰਨਾਂ ਹਾਲਾਤਾਂ ਨੇ ਇੱਕ ਵਾਰ ਫੇਰ ਇਹੀ ਅਹਿਸਾਸ ਕਰਾਇਆ ਹੈ ਕਿ ਰਾਜਭਾਗ ਦਾ ਆਵਾ ਊਤ-ਇਨਕਲਾਬ ਨੇ ਕਰਨਾ ਸੂਤ।
17 ਦਸੰਬਰ ਨੂੰ ਲੁਧਿਆਣਾ ਦੀ ਅਨਾਜ ਮੰਡੀ ਵਿੱਚ ਹੋਣ ਵਾਲੀ ਸਾਂਝੀ ਖੱਬੀ ਰੈਲੀ ਇਸ ਇਨਕਲਾਬ ਲਈ ਤਿੱਖੇ ਹੋਏ ਸੰਘਰਸ਼ਾਂ ਦਾ ਹੀ ਐਲਾਨ ਹੋਵੇਗੀ। ਫਾਸ਼ੀਵਾਦ ਅਤੇ ਪੂੰਜੀਵਾਦ ਦੇ ਖਿਲਾਫ ਜ਼ੋਰਦਾਰ ਜੰਗ ਦਾ ਬਿਗਲ ਵਜਾਏਗੀ ਇਹ ਰੈਲੀ।ਹੱਕ ਮੰਗਣ ਵਾਲਿਆਂ ਨੂੰ ਲਾਠੀਆਂ ਗੋਲੀਆਂ ਨਾਲ ਡਰਾਉਣ ਵਾਲਿਆਂ ਖਿਲਾਫ ਇੱਕ ਜ਼ੋਰਦਾਰ ਹੱਲਾ ਬੋਲੇਗੀ ਇਹ ਰੈਲੀ।
ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਅੱਜ ਸੀਪੀਆਈ ਦੀ ਲੁਧਿਆਣਾ ਐਗਜ਼ੈਕੁਟਿਵ ਦੇ ਮੈਂਬਰ ਸ਼ਾਮਲ ਹੋਏ। ਤੇਜ਼ੀ ਨਾਲ ਵਧ ਰਹੇ ਆਰਥਿਕ ਪਾੜੇ ਤੋਂ ਚਿੰਤਿਤ ਹੋਏ ਇਹਨਾਂ ਮੈਂਬਰਾ ਨੇ ਲੋਕਾਂ ਨਾਲ ਆਪਣੀ ਇੱਕਜੁੱਟਤਾ ਹੋਰ ਮਜ਼ਬੂਤ ਕਰਨ ਦਾ ਸੰਕਲਪ ਦੁਹਰਾਇਆ। ਅੱਜ ਦੀ ਮੀਟਿੰਗ ਨੇ ਸੂਬੇ ਅਤੇ ਦੇਸ਼ ਦੇ ਨਾਲ ਨਾਲ ਜ਼ਿਲੇ ਦੇ ਮਸਲੇ ਵੀ ਵਿਚਾਰੇ।
ਇਸ ਮੀਟਿੰਗ ਵਿੱਚ ਆਉਣ ਵਾਲੇ ਲਗਾਤਾਰ ਸੰਘਰਸ਼ਾਂ ਦੀ ਸਫਲਤਾ ਲਈ ਵਿਚਾਰਾਂ ਕੀਤੀਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਜਿੱਥੇ 24 ਨਵੰਬਰ ਦੀ ਖੇਤ ਮਜ਼ਦੂਰ ਯੂਨੀਅਨ ਦੀ ਬਠਿੰਡਾ ਰੈਲੀ ਵਿੱਚ ਸ਼ਾਮਲ ਹੋਣ ਅਤੇ ਅਤੇ 27 ਨਵੰਬਰ ਦੇ ਮੋਹਾਲੀ ਵਿੱਚ ਹੋਣ ਵਾਲੇ ਮਜ਼ਦੂਰਾਂ ਮੁਲਾਜ਼ਮਾਂ ਦੇ ਵਿਸ਼ਾਲ ਰੋਸ ਵਖਾਵੇ ਨੂੰ ਸਫਲ ਬਣਾਉਣ ਬਾਰੇ ਵਿਚਾਰਾਂ ਕੀਤੀਆਂ ਉੱਥੇ 17 ਦਸੰਬਰ ਨੂੰ ਲੁਧਿਆਣਾ ਵਿੱਚ ਹੋਣ ਵਾਲੀ ਸਾਂਝੀ ਰੈਲੀ ਦੀ ਸਫਲਤਾ ਦਾ ਮੁੱਦਾ ਵੀ ਸਿਰਮੌਰ ਰਿਹਾ। ਸੀਪੀਆਈ ਅਤੇ ਸੀਪੀਐਮ ਦੀ ਇਹ ਸਾਂਝੀ ਰੈਲੀ ਅਸਲ ਵਿੱਚ ਖੱਬੀਆਂ ਧਿਰਾਂ ਦੇ ਏਕੇ ਦਾ ਉਹ ਐਲਾਨ ਹੈ ਜਿਸ ਨੇ ਪੰਜਾਬ ਅਤੇ ਕੇਂਦਰ ਦੀਆਂ ਸੱਤਾਧਾਰੀ ਧਿਰਾਂ ਨੂੰ ਭਾਜੜਾਂ ਪਾਈਆਂ ਹੋਈਆਂ ਹਨ। ਲੁਧਿਆਣਾ ਦੀ ਇਹ ਵਿਸ਼ਾਲ ਰੈਲੀ ਇੱਕ ਵਾਰ ਫੇਰ ਲਾਲ ਹਨੇਰੀ ਦਾ ਅਹਿਸਾਸ ਫਾਸ਼ੀ ਤਾਕਤਾਂ ਨੂੰ ਕਰੇਗੀ।
ਇਸ ਮੌਕੇ ਸੀਪੀਆਈ ਦੇ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਨੇ ਕਿਹਾ ਕਿ ਨਾ ਤਾਂ ਪੰਜਾਬ ਸਰਕਾਰ ਨੇ ਆਪਣੇ ਮੈਨੀਫੈਸਟੋ ਮੁਤਾਬਿਕ ਲੋਕਾਂ ਦੀ ਕੋਈ ਮੰਗ ਪੂਰੀ ਕੀਤੀ ਹੈ ਅਤੇ ਨਾ ਹੀ ਕੇਂਦਰ ਸਰਕਾਰ ਨੇ ਆਮ ਲੋਕਾਂ ਉੱਤੇ ਵਧ ਰਹੇ ਮਹਿੰਗਾਈ ਦੇ ਬੋਝ ਨੂੰ ਠੱਲ੍ਹ ਪਾਉਣ ਲਈ ਕੋਈ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦਿਨ-ਬ-ਦਿਨ ਉਜੜਦਾ ਜਾ ਰਿਹਾ ਹੈ। ਨੌਜਵਾਨ ਦੇਸ਼ ਛੱਡ ਕੇ ਵਿਦੇਸ਼ਾਂ ਵਲ ਜਾ ਰਹੇ ਹਨ। ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਕਿਰਤੀ ਵਰਗ ਭੁੱਖਾ ਮਰ ਰਿਹਾ ਹੈ। ਅਧਿਆਪਕ ਅਤੇ ਮੁਲਾਜ਼ਮ ਮਰਨ ਵਰਤਾਂ ‘ਤੇ ਬੈਠੇ ਹਨ। ਮਜ਼ਦੂਰਾਂ ਨੂੰ ਨਾ ਕੰਮ ਮਿਲ ਰਿਹਾ ਹੈ ਅਤੇ ਨਾ ਹੀ ਬਣਦੀ ਮਜ਼ਦੂਰੀ। ਬੇਰੋਜ਼ਗਾਰੀ ਅਤੇ ਆਰਥਿਕ ਪਾੜਾ ਲਗਾਤਾਰ ਵਧ ਰਿਹਾ ਹੈ। ਲੋਕਾਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ ਸੀਪੀਆਈ ਅਤੇ ਸੀਪੀਐਮ ਦੀ 17 ਦਸੰਬਰ ਵਾਲੀ ਰੈਲੀ ਇੱਕ ਇਤਿਹਾਸਿਕ ਮੋੜ ਸਾਬਿਤ ਹੋਵੇਗੀ ਜਿਸ ਨਾਲ ਸਿਆਸੀ ਸਮੀਕਰਨਾਂ ਦਾ ਇੱਕ ਨਵਾਂ ਲੋਕ ਪੱਖੀ ਰੂਪ ਸਾਹਮਣੇ ਆਵੇਗਾ। ਅੱਜ ਦੀ ਇਸ ਮੀਟਿੰਗ ਵਿੱਚ ਕੁਝ ਸਥਾਨਕ ਮਸਲੇ ਵੀ ਵਿਚਾਰੇ ਗਏ। ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਨਾਲ ਵੱਧ ਰਹੀਆਂ ਵਧੀਕੀਆਂ ਵੀ ਚਰਚਾ ਦਾ ਮੁੱਖ ਕੇਂਦਰ ਰਹੀਆਂ।
ਭਰੋਸੇਯੋਗ ਸੂਤਰਾਂ ਮੁਤਾਬਿਕ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਏ ਆਮ ਗਰੀਬ ਲੋਕ ਸੀਪੀਆਈ ਅਤੇ ਸੀਪੀਆਈ ਨਾਲ ਸਬੰਧਿਤ ਟਰੇਡ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਾਰਟੀ ਨੇ ਲੋਕਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਦਾ ਵੇਰਵਾ ਇਕੱਤਰ ਕਰ ਲਿਆ ਹੈ। ਇਹਨਾਂ ਚੋਣ ਕਿ ਮਸਲੇ ਅਜਿਹੇ ਵੀ ਹਨ ਜਿਹਨਾਂ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ ਹੈ। ਇਹਨਾਂ ਵਧੀਕੀਆਂ ਦੀ ਲਿਸਟ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਦੱਸਿਆ ਜਾਏਗਾ ਕਿ ਕਿਸਤਰਾਂ ਸਰਕਾਰੀ ਮਹਿਕਮੇ ਲੋਕਾਂ ਨੂੰ ਖੱਜਲਖੁਆਰ ਕਰਕੇ ਉਹਨਾਂ ਦੀਆਂ ਦਿਹਾੜਿਆਂ ਵੀ ਤੋੜਦੇ ਹਨ ਅਤੇ ਉਹਨਾਂ ਨਾਲ ਹਰਾਸਮੈਂਟ ਵੀ ਕਰਦੇ ਹਨ।
ਭਰੋਸੇਯੋਗ ਸੂਤਰਾਂ ਮੁਤਾਬਿਕ ਵੱਖ ਵੱਖ ਮੁਸੀਬਤਾਂ ਦਾ ਸ਼ਿਕਾਰ ਹੋਏ ਆਮ ਗਰੀਬ ਲੋਕ ਸੀਪੀਆਈ ਅਤੇ ਸੀਪੀਆਈ ਨਾਲ ਸਬੰਧਿਤ ਟਰੇਡ ਯੂਨੀਅਨਾਂ ਨਾਲ ਲਗਾਤਾਰ ਸੰਪਰਕ ਕਰ ਰਹੇ ਹਨ। ਪਾਰਟੀ ਨੇ ਲੋਕਾਂ ਨਾਲ ਹੋ ਰਹੀਆਂ ਇਹਨਾਂ ਵਧੀਕੀਆਂ ਦਾ ਵੇਰਵਾ ਇਕੱਤਰ ਕਰ ਲਿਆ ਹੈ। ਇਹਨਾਂ ਚੋਣ ਕਿ ਮਸਲੇ ਅਜਿਹੇ ਵੀ ਹਨ ਜਿਹਨਾਂ ਨੂੰ ਸਬੰਧਤ ਅਧਿਕਾਰੀਆਂ ਕੋਲ ਉਠਾਇਆ ਵੀ ਗਿਆ ਹੈ। ਇਹਨਾਂ ਵਧੀਕੀਆਂ ਦੀ ਲਿਸਟ ਕਿਸੇ ਵੀ ਵੇਲੇ ਜਾਰੀ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਦੱਸਿਆ ਜਾਏਗਾ ਕਿ ਕਿਸਤਰਾਂ ਸਰਕਾਰੀ ਮਹਿਕਮੇ ਲੋਕਾਂ ਨੂੰ ਖੱਜਲਖੁਆਰ ਕਰਕੇ ਉਹਨਾਂ ਦੀਆਂ ਦਿਹਾੜਿਆਂ ਵੀ ਤੋੜਦੇ ਹਨ ਅਤੇ ਉਹਨਾਂ ਨਾਲ ਹਰਾਸਮੈਂਟ ਵੀ ਕਰਦੇ ਹਨ।
No comments:
Post a Comment