Showing posts with label Convention. Show all posts
Showing posts with label Convention. Show all posts

Wednesday, June 4, 2025

ਨਕਸਲੀ ਲੀਡਰ ਕਾਮਰੇਡ ਹਾਕਮ ਸਿੰਘ ਸਮਾਂਓ ਦੀ 26ਵੀਂ ਬਰਸੀ ਮਨਾਈ

From Harbhagwan Bhikhi on 4th June 2025 at 16:14 Regarding CPI (ML) Liberation Jalandhar Meet

ਦੇਸ਼ਭਗਤ ਯਾਦਗਾਰ ਹਾਲ ਜਲੰਧਰ ਵਿੱਚ ਮੰਗਤਰਾਮ ਪਾਸਲਾ ਵੀ ਪੁੱਜੇ 


ਜਲੰਧਰ: 4 ਜੂਨ 2025: (ਹਰਭਗਵਾਨ ਭੀਖੀ/ /ਪੀਪਲਜ਼ ਮੀਡੀਆ ਲਿੰਕ/ /ਕਾਮਰੇਡ ਸਕਰੀਨ ਡੈਸਕ)::

ਲੰਮੇ ਸਮੇਂ ਤੱਕ ਉਤਰਾਓ 'ਤੇ ਰਹਿਣ ਤੋਂ ਬਾਅਦ ਖੱਬੀਆਂ ਪਾਰਟੀਆਂ ਹੁਣ ਇੱਕ ਵਾਰ ਫੇਰ ਚੜ੍ਹਾਅ ਵੱਲ ਹਨ। ਲੋਕਾਂ ਵਿੱਚ ਖੱਬੀਆਂ ਧਿਰਾਂ ਦਾ ਅਧਾਰ ਇੱਕ ਵਾਰ ਫੇਰ ਮਜ਼ਬੂਤ ਹੋ ਰਿਹਾ ਹੈ। ਇਸਦੇ ਨਾਲ ਹੀ ਇਹਨਾਂ ਪਾਰਟੀਆਂ ਦਰਮਿਆਨ ਏਕਤਾ ਵੀ ਵੱਧ ਰਹੀ ਹੈ। ਸੀਪੀਆਈ (ਐਮ ਐਲ ) ਲਿਬਰੇਸ਼ਨ ਦੇ ਜਲੰਧਰ ਵਿਖੇ ਹੋਏ ਇਕੱਠ ਵਿੱਚ ਆਰ ਐਮ ਪੀ ਆਈ ਲੀਡਰ ਮੰਗਤ ਰਾਮ ਪਾਸਲਾ ਦੀ ਮੌਜੂਦਗੀ ਨੇ ਖੱਬੀਆਂ ਧਿਰਾਂ ਦੇ ਰਲੇਵੇਂ ਵਾਲੀ ਮੁਹਿੰਮ ਨੂੰ ਵੀ ਉਤਸ਼ਾਹ ਦਿੱਤਾ ਹੈ। 

ਅੱਜ ਵਾਲਾ ਇਹ ਇਕੱਠ ਨਕਸਲੀ ਲੀਡਰ ਕਾਮਰੇਡ ਹਾਕਮ ਸਿੰਘ ਸਮਾਂਓ ਦੀ 26ਵੀਂ ਬਰਸੀ ਦੇ ਸੰਬੰਧ ਵਿੱਚ ਕੀਤਾ ਗਿਆ ਸੀ। ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਲਾਲ ਝੰਡੇ ਛਾਏ ਹੋਏ ਸਨ। ਬਰਸੀ ਵਾਲੇ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਲੋਕ ਦੂਰ ਦੁਰਾਡਿਓਂ ਆਏ ਹੋਏ ਸਨ। ਨਕਸਲੀ ਲਹਿਰ ਦੇ ਮਰਹੂਮ ਆਗੂ ਹਾਕਮ ਸਿੰਘ ਸਮਾਂਓ ਦੀ 26ਵੀਂ  ਬਰਸੀ ਮੌਕੇ ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਕੌਮੀ ਅਤੇ ਕੌਮਾਂਤਰੀ ਮਸਲਿਆਂ ਬਾਰੇ ਚਰਚਾ ਕੀਤੀ ਗਈ। ਭਾਰਤ ਅਤੇ ਪਾਕਿਸਤਾਨ ਦੀਆਂ ਪਿਛਾਖੜੀ ਹਕੂਮਤਾਂ ਦੀਆਂ ਜੰਗੀ ਨੀਤੀਆਂ-ਖਾਸਕਰ ਭਾਰਤ ਸਰਕਾਰ ਦੁਆਰਾ ਲਗਾਤਾਰ ਜੰਗੀ ਜਨੂੰਨ, ਕੌਮੀ ਸ਼ਾਵਨਵਾਦ ਅਤੇ ਫਿਰਕੂ ਜਨੂੰਨ ਭੜਕਾਉਣ ਵਿਰੁੱਧ ਵੀ ਇਸ ਸੂਬਾਈ ਕਨਵੈਨਸ਼ਨ ਵਿੱਚ ਆਵਾਜ਼ ਬੁਲੰਦ ਕੀਤੀ ਗਈ।

ਇਸ ਯਾਦਗਾਰੀ ਕਨਵੈਨਸ਼ਨ ਨੂੰ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦੇ ਹੋਏ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਕੌਮੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਭਾਰਤ ਅਤੇ ਪਾਕਿ ਨੂੰ ਆਪਸੀ ਮਸਲੇ ਜੰਗ ਨਾਲ ਨਹੀਂ ਬਲਕਿ ਮਿਲ ਬੈਠ ਕੇ ਹੱਲ ਕਰਨੇ ਚਾਹੀਦੇ ਹਨ, ਕਿਉਂਕਿ ਦੋਵਾਂ ਦੇਸ਼ਾਂ ਦਰਮਿਆਨ ਦਹਾਕਿਆਂ ਤੋ ਟਕਰਾਅ ਤੇ ਜੰਗ ਦਾ ਰੂਪ ਲੈਂਦਾ ਆ ਰਿਹਾ ਕਸ਼ਮੀਰ ਅਤੇ ਅਤਵਾਦ ਦਾ ਮਸਲਾ ਇਕ ਜੁੜਵਾਂ ਸਵਾਲ ਹੈ, ਜੋ ਇਕ ਸਿਆਸੀ ਮੁੱਦਾ ਹੈ ਅਤੇ ਇਸ ਦਾ ਸਥਾਈ ਹੱਲ ਸਿਆਸੀ ਅਧਾਰ 'ਤੇ ਹੀ ਕੀਤਾ ਜਾ ਸਕਦਾ ਹੈ। 

ਵੈਸੇ ਵੀ ਦੋਵੇਂ ਦੇਸ਼ ਐਟਮੀ ਤਾਕਤਾਂ ਹਨ ਤੇ ਦੋਵਾਂ ਦੇਸ਼ਾਂ ਦਰਮਿਆਨ ਜੰਗ ਦਾ ਸਵਾਲ ਤਬਾਹੀ ਨੂੰ ਸਦਾ ਦੇਣ ਤੋਂ ਬਿਨਾਂ ਹੋਰ ਕੁਝ ਨਹੀਂ ਹੋਵੇਗਾ ਪਰ ਅਫਸੋਸ ਦੋਵਾਂ ਦੇਸ਼ਾਂ ਦੀਆਂ ਹੁਕਮਰਾਨ ਜਮਾਤਾਂ ਵਲੋ 7 ਦਹਾਕਿਆਂ ਤੋਂ ਵੀ ਵਧੇਰੇ ਸਮੇਂ ਤੋ ਕਸ਼ਮੀਰ ਮਸਲੇ ਸਮੇਤ ਆਪਸੀ ਮਸਲੇ ਹੱਲ ਕਰਨ ਦੀ ਬਜਾਏ ਆਪਣੇ ਆਪਣੇ ਸੌੜੇ ਸਿਆਸੀ ਹਿਤਾਂ ਦੀ ਪੂਰਤੀ ਲਈ ਕਦੇ ਲੁਕਵੀਂ ਅਤੇ ਕਦੇ ਖੁੱਲੀ ਜੰਗ ਦੀ ਸਥਿਤੀ ਪੈਦਾ ਕੀਤੀ ਜਾਂਦੀ ਹੈ। ਅਜਿਹੀ ਸਥਿਤੀ ਪੈਦਾ ਕਰਕੇ ਦੋਵਾਂ ਦੇਸ਼ਾਂ ਅਤੇ ਆਮ ਜਨਤਾ ਦੀ ਆਰਥਿਕਤਾ ਤਬਾਹ ਕੀਤੀ ਜਾ ਰਹੀ ਹੈ, ਜਿਸ ਦਾ ਨਤੀਜਾ ਹੈ ਕਿ ਦੋਨੋ ਦੇਸ਼ਾਂ ਦੀ ਜਨਤਾ ਅਤ ਦੀ ਗਰੀਬੀ ਵਿੱਚ ਜੀਵਨ ਬਸਰ ਕਰ ਰਹੀ ਹੈ। ਦੀਪਾਂਕਾਰ ਭੱਟਾਚਾਰੀਆ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਸੀਪੀਆਈ (ਐਮ ਐਲ) ਲਿਬਰੇਸ਼ਨ ਮੋਦੀ ਸਰਕਾਰ ਦੀ ਭੜਕਾਊ ਤੇ ਫਲਾਪ ਅੰਦਰੂਨੀ ਤੇ ਵਿਦੇਸ਼ ਨੀਤੀ ਦਾ ਡੱਟ ਕੇ ਵਿਰੋਧ ਕਰਦੀ ਹੈ।

 ਇਸ ਮੌਕੇ ਆਰ ਐੱਮ ਪੀ ਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਮੋਦੀ ਸਰਕਾਰ ਦੀਆਂ ਸੰਵਿਧਾਨ ਵਿਰੋਧੀ ਤੇ ਜਮਹੂਰੀਅਤ ਵਿਰੋਧੀ ਨੀਤੀਆਂ ਖ਼ਿਲਾਫ਼ ਇਕਜੁੱਟ ਹੋ ਕੇ ਇਕ ਮਜ਼ਬੂਤ ਸਿਆਸੀ ਮੋਰਚਾ ਵਿਕਸਤ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ। ਪੰਜਾਬ ਵਿੱਚ ਸੀਪੀਆਈ (ਐਮ ਐਲ) ਦੇ ਮੁੱਢਲੇ ਆਗੂਆਂ ਵਿਚੋਂ ਇਕ ਅਤੇ ਦੇਸ਼ ਭਗਤ ਯਾਦਗਾਰ ਹਾਲ ਦੀ ਟਰੱਸਟੀ ਕਾਮਰੇਡ ਸੁਰਿੰਦਰ ਕੁਮਾਰੀ ਕੋਛੜ ਨੇ ਇਹ ਵੱਡੀ ਜੰਗ ਵਿਰੋਧੀ ਕਨਵੈਨਸ਼ਨ ਕਰਨ ਲਈ ਲਿਬਰੇਸ਼ਨ ਪਾਰਟੀ ਨੂੰ ਸ਼ਾਬਾਸ਼ੇ ਦਿੱਤੀ।

ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬਖਤਪੁਰ, ਸੁਖਦਰਸ਼ਨ ਸਿੰਘ ਨੱਤ , ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਕੇਂਦਰੀ ਆਗੂ ਸੁਖਦੇਵ ਸਿੰਘ ਭੁਪਾਲ, ਆਈਡੀਪੀ ਦੇ ਪ੍ਰਧਾਨ ਕਰਨੈਲ ਸਿੰਘ ਜਖੇਪਲ ਨੇ ਵੀ ਇਸ ਮਸਲੇ ਬਾਰੇ ਅਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਕੁਝ ਸ਼ੱਕੀ ਦਹਿਸ਼ਤਗਰਦਾਂ ਵਲੋਂ ਕੀਤੇ ਪਹਿਲਗਾਮ ਸੈਲਾਨੀ ਕਤਲੇਆਮ ਨੂੰ ਅਧਾਰ ਬਣਾ ਕੇ ਯੁਧ ਛੇੜਨਾ ਲੋਕਾਂ ਦੇ ਬੁਨਿਆਦੀ ਮਸਲਿਆਂ ਤੋਂ ਧਿਆਨ ਹਟਾਉਣਾ ਹੈ, ਸਚ ਇਹ ਹੈ ਕਿ ਅਤਵਾਦ ਕੋਈ  ਅਜ਼ਾਦ ਵਰਤਾਰਾ ਨਹੀ, ਬਲਕਿ ਹਾਕਮ ਜਮਾਤਾਂ ਦੀ ਰਾਜਨੀਤੀ ਦੀ ਉਪਜ ਹੈ, ਜਿਸ ਦਾ ਟਾਕਰਾ ਵੀ ਦੇਸ਼ ਵਿਚ ਜਨਤਾ ਦੀ ਜਨਤਕ ਤੇ ਸਿਆਸੀ ਲਾਮਬੰਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ। ਬੁਲਾਰਿਆਂ ਨੇ ਕਿਹਾ ਦੋਵੇਂ ਦੇਸ਼ਾਂ ਨੂੰ ਮੌਜੂਦਾ ਮਾਹੌਲ ਸਾਜ਼ਗਾਰ ਬਨਾਉਣ ਲਈ 22 ਅਪ੍ਰੈਲ ਤੋਂ  ਪਹਿਲਾਂ ਵਾਲੀ ਰਾਜਨੀਤਿਕ ਸਥਿਤੀ ਬਹਾਲ ਕਰਨੀ ਚਾਹੀਦੀ ਹੈ।

ਉਘੇ ਪੱਤਰਕਾਰ ਸਤਨਾਮ ਮਾਣਕ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਅਤੇ ਮੀਡੀਆ ਵਾਲਿਆਂ ਨੂੰ ਜੰਗੀ ਭੜਕਾਹਟ ਪੈਦਾ ਕਰਨ ਦੀ ਥਾਂ ਇੰਨਾਂ ਗੁਆਂਢੀ ਦੇਸ਼ਾਂ ਦਰਮਿਆਨ ਦੋਸਤੀ ਅਤੇ ਅਮਨ ਦਾ ਸੁਨੇਹਾ ਦੇਣ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ,  ਕਨਵੈਨਸ਼ਨ ਦਾ ਸੰਚਾਲਨ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਰਾਣਾ ਨੇ ਕੀਤਾ।

ਕਨਵੈਨਸ਼ਨ ਵਿੱਚ ਰੁਲਦੂ ਸਿੰਘ ਮਾਨਸਾ, ਜਸਬੀਰ ਕੌਰ ਨੱਤ, ਗੁਲਜਾਰ ਸਿੰਘ ਭੁੰਬਲੀ, ਬਲਬੀਰ ਸਿੰਘ ਝਾਮਕਾ, ਚਰਨਜੀਤ ਸਿੰਘ ਭਿੰਡਰ, ਬਲਬੀਰ ਮੂਧਲ, ਗੋਬਿੰਦ ਛਾਜਲੀ, ਗੁਰਨਾਮ ਸਿੰਘ ਭੀਖੀ, ਅਸ਼ੋਕ ਮਹਾਜਨ, ਨਿਰਮਲ ਛਜਲਵੰਡੀ ਸਤਨਾਮ ਸਿੰਘ ਪਖੀ ਖੁਰਦ ਅਤੇ ਰਜਿੰਦਰ ਸਿੰਘ ਸਿਵੀਆ ਵੀ ਹਾਜ਼ਰ ਸਨ।

 ਕਨਵੈਨਸ਼ਨ ਵਲੋਂ ਪਾਸ ਕੀਤੇ ਮਤਿਆਂ ਵਿੱਚ ਫੈਡਰਲ ਢਾਂਚੇ ਨੂੰ ਪੈਰਾਂ ਹੇਠ ਰੋਲਦਿਆਂ ਬੀਬੀਐਮਬੀ ਰਾਹੀਂ ਪੰਜਾਬ ਦੇ ਹਿੱਸੇ ਦੇ ਦਰਿਆਈ ਪਾਣੀ ਦੀ ਮਨਮਾਨੀ ਵੰਡ ਦੇ ਯਤਨਾਂ ਦੀ ਅਤੇ ਮਾਨ ਸਰਕਾਰ ਦੇ ਯੁੱਧ ਨਸ਼ੇ ਵਿਰੁੱਧ ਦੀ ਆੜ ਵਿੱਚ ਪੰਜਾਬ ਵਿੱਚ ਪੁਲੀਸ ਵਲੋਂ ਤਸ਼ੱਦਦ ਜਾਂ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਨਿੱਤ ਦਿਨ ਕੀਤੇ ਜਾ ਰਹੇ ਆਮ ਨੌਜਵਾਨਾਂ ਦੇ ਕਤਲਾਂ ਦੀ ਸਖ਼ਤ ਨਿੰਦਾ ਕੀਤੀ ਗਈ। 

ਬੀਜੇਪੀ ਸਰਕਾਰ ਵਲੋਂ ਅਪਰੇਸ਼ਨ "ਕਗਾਰ" ਦੇ ਨਾਂ 'ਤੇ ਬਸਤਰ ਵਿੱਚ ਵੱਡੇ ਪੈਮਾਨੇ ਤੇ ਮਾਉਵਾਦੀ ਕਾਡਰ ਤੇ ਆਦਿਵਾਸੀਆਂ ਨੂੰ ਉਜਾੜਨ ਤੇ ਸਮੂਹਿਕ ਰੂਪ ਵਿੱਚ ਕਤਲ ਕਰਨ ਦਾ ਵੀ ਗੰਭੀਰ ਨੋਟਿਸ ਲਿਆ ਅਤੇ ਇਸ ਐਕਸ਼ਨ ਦੀ ਤਿੱਖੀ ਨਿਖੇਧੀ ਵੀ ਕੀਤੀ। 

ਕੌਮਾਂਤਰੀ ਮੁੱਦਿਆਂ ਦੀ ਚਰਚਾ ਕਰਦਿਆਂ ਲਿਬਰੇਸ਼ਨ ਦੇ ਇਸ ਇਕੱਠ ਨੇ ਨੇਤਨਯਾਹੂ ਸਰਕਾਰ ਵਲੋਂ ਲਗਾਤਾਰ ਵੀਹ ਮਹੀਨਿਆਂ ਤੋਂ ਇਕ ਪਾਸੜ ਜੰਗ ਰਾਹੀਂ ਸਧਾਰਨ ਫਿਲਸਤੀਨੀ ਲੋਕਾਂ ਦੇ ਨਸਲਘਾਤ ਦਾ ਵੀ ਇੱਕ ਵਾਰ ਫੇਰ ਨੋਟਿਸ ਲਿਆ। ਕਨਵੈਨਸ਼ਨ ਵਲੋਂ ਇਸ ਹਿੰਸਾ ਦਾ ਸਖ਼ਤ ਵਿਰੋਧ ਕੀਤਾ ਗਿਆ।

Sunday, November 8, 2020

ਇਨਕਲਾਬੀ ਨਾਹਰਿਆਂ ´ਚ CTU ਪੰਜਾਬ ਦਾ ਡੈਲੀਗੇਟ ਇਜਲਾਸ ਸੰਪੰਨ

 ਪਰਮਜੀਤ ਸਿੰਘ ਪ੍ਰਧਾਨ ਅਤੇ ਜਗਦੀਸ਼ ਚੰਦ ਸਕੱਤਰ ਬਣੇ 


ਲੁਧਿਆਣਾ
: 08 ਨਵੰਬਰ 2020: (ਕਾਮਰੇਡ ਸਕਰੀਨ ਬਿਊਰੋ)::

ਪੰਜਾਬ ਦੀ ਲੜਾਕੂ, ਇਨਕਲਾਬੀ ਤੇ ਸਿਰਮੌਰ ਜਥੇਬੰਦੀ ਸੈਂਟਰ ਆਫ ਟਰੇਡ ਯੂਨੀਅਨ ਪੰਜਾਬ (ਸੀ ਟੀ ਯੂ ਪੰਜਾਬ ) ਜਿਲ੍ਹਾ ਲੁਧਿਆਣਾ ਦਾ ਡੈਲੀਗੇਟ ਇਜਲਾਸ ਅੱਜ ਲੁਧਿਆਣਾ ਵਿਖੇ ਪਰਮਜੀਤ ਸਿੰਘ, ਬਲਰਾਮ ਸਿੰਘ, ਪਵਨ ਕੁਮਾਰ ਅਤੇ ਗੁਰਦੀਪ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਇਆ। ਅੱਜ ਦੇ ਇਜਲਾਸ ਨੂੰ ਸੂਬਾਈ ਪ੍ਰਧਾਨ ਸਾਥੀ ਵਿਜੇ ਮਿਸ਼ਰਾ, ਜ: ਸਕੱਤਰ ਨੱਥਾ ਸਿੰਘ ਅਤੇ ਦੇਵ ਰਾਜ ਵਰਮਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਕੇਂਦਰ ਦੀ ਮੋਦੀ ਸਰਕਾਰ ਤੇ ਸੂਬੇ ਦੀ ਕੈਪਟਨ ਸਰਕਾਰ ਸਾਮਰਾਜੀ ਨੀਤੀਆਂ ਤੇ ਚੱਲਦਿਆਂ ਮਜ਼ਦੂਰਾਂ ਵੱਲੋਂ ਲੱੜਕੇ ਬਣਵਾਏ ਕਿਰਤ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਦੀ ਹੋਰ ਲੁੱਟ ਨੂੰ ਤੇਜ਼ ਕਰ ਰਹੇ ਹਨ। ਉਹਨਾਂ ਆਖਿਆ ਕਿ ਸੀ ਟੀ ਯੂ ਪੰਜਾਬ ਮਜ਼ਦੂਰਾਂ ਨੂੰ ਜਥੇਬੰਦ ਕਰਕੇ ਮਜ਼ਦੂਰਾਂ  ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਤੇਜ਼ ਕਰਨਗੇ। ਸਾਥੀ ਜਗਦੀਸ਼ ਚੰਦ ਵੱਲੋਂ ਪੇਸ਼ ਕੀਤੀ ਰਿਪੋਰਟ ਤੇ ਸਾਥੀਆਂ ਨੇ ਬਹਿਸ ਕੀਤੀ। ਇਸ ਇਜਲਾਸ ਨੂੰ ਭਰਾਤਰੀ ਜਥੇਬੰਦੀਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਰਘਵੀਰ ਸਿੰਘ ਬੈਨੀਪਾਲ, ਜਗਤਾਰ ਸਿੰਘ ਚਕੌਹੀ, ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਅਮਰਜੀਤ ਮੱਟੂ, ਦਰਸ਼ਣ ਸਿੰਘ ਸਾਇਆ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੇ ਜਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਨੇ ਭਰਾਤਰੀ ਸੰਦੇਸ਼ ਦਿੰਦਿਆਂ ਸੀ ਟੀ ਯੂ ਪੰਜਾਬ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਡੈਲੀਗੇਟ ਇਜਲਾਸ ਨੇ 33 ਮੈਂਬਰੀ ਜਿਲ੍ਹਾ ਕਮੇਟੀ ਦੀ ਚੌਣ ਕੀਤੀ। ਜਿਸ ਵਿੱਚ ਪਰਮਜੀਤ ਸਿੰਘ ਲੁਧਿਆਣਾ ਪ੍ਰਧਾਨ, ਜਗਦੀਸ਼ ਚੰਦ ਸਕੱਤਰ ਤੇ ਗੁਰਦੀਪ ਸਿੰਘ ਕਲਸੀ ਵਿੱਤ ਸਕੱਤਰ ਚੁਣੇ ਗਏ। ਇਜਲਾਸ ਸ਼ੁਰੂ ਕਰਨ ਤੋਂ ਪਹਿਲਾ ਜਥੇਬੰਦੀ ਦਾ ਝੰਡਾ ਇਨਕਲਾਬੀ ਨਾਹਰਿਆਂ ਦੀ ਗੂੰਜ ਵਿੱਚ ਲਹਿਰਾਇਆ ਗਿਆ ਅਤੇ ਝੰਡੇ ਨੂੰ ਸਲਾਮੀ ਭੇਟ ਕੀਤੀ।

Tuesday, August 4, 2020

9 ਅਗਸਤ ਨੂੰ ਲੁਧਿਆਣਾ ਵਿਖੇ ਵੀ ਦੇਸ਼ ਬਚਾਓ ਦਿਵਸ


 ਟ੍ਰੇਡ ਯੂਨੀਅਨਾਂ ਵਲੋਂ ਸਾਂਝੀ ਕਨਵੈਨਸ਼ਨ ਕਰਕੇ ਸੰਘਰਸ਼ ਦਾ ਐਲਾਨ 
ਲੁਧਿਆਣਾ: 4 ਅਗਸਤ 2020: (ਪੁਸ਼ਪਿੰਦਰ ਕੌਰ//ਕਾਮਰੇਡ ਸਕਰੀਨ)::  
ਕੋਰੋਨਾ ਨੂੰ ਰੋਕਣ ਦੀ ਆੜ ਹੇਠ ਬਣਾਏ ਗਏ ਅਣਗਿਣਤ ਨਿਯਮਾਂ-ਕਾਨੂੰਨਾਂ ਅਤੇ ਹੋਰ ਪਾਬੰਦੀਆਂ ਦੇ ਬਾਵਜੂਦ ਮਜ਼ਦੂਰ ਜੱਥੇਬੰਦੀਆਂ ਇੱਕ ਵਾਰ ਫੇਰ ਸੰਘਰਸ਼ਾਂ ਦਾ ਬਿਗਲ ਵਜਾ ਕੇ ਮੈਦਾਨ ਵਿੱਚ ਹਨ। ਨਿਸ਼ਾਨ ਕੇਂਦਰ ਦੀ ਮੋਦੀ ਸਰਕਾਰ ਹੈ ਅਤੇ ਮਕਸਦ ਹੈ ਮਜ਼ਦੂਰ ਵਿਰੋਧੀ ਕਾਨੂੰਨੀ ਸੋਧਾਂ ਨੂੰ ਰੱਦ ਕਰਾਉਣਾ। ਇਸ ਮੌਕੇ ਕਈ ਥਾਈਂ ਲਾਕ ਡਾਊਨ ਵੀ ਹੋ ਸਕਦਾ ਹੈ ਅਤੇ ਹੋਰ ਸਖਤੀਆਂ ਵੀ ਪਰ ਇਸ ਸਭ ਦੇ ਬਾਵਜੂਦ ਦੇਸ਼ ਬਚਾਓ ਦਿਵਸ ਦੌਰਾਨ ਮਜ਼ਦੂਰ ਐਕਸ਼ਨ ਹਰ ਹੀਲੇ ਹੋਣਗੇ। ਤਿਆਰੀਆਂ ਮੁਕੰਮਲ ਕਰ ਲਾਇਆ ਗਈਆਂ ਹਨ। ਜ਼ਿਕਰਯੋਗ ਹੈ 9 ਅਗਸਤ ਦਾ ਦਿਨ ਭਾਰਤ ਛੱਡੋ ਅੰਦੋਲਨ ਨੂੰ ਯਾਦ ਕਰਦਿਆਂ ਚੁਣਿਆ ਗਿਆ ਹੈ ਜਿਸ ਨੂੰ ਮਹਾਤਮਾ ਗਾਂਧੀ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਅੰਦੋਲਨ ਆਖਿਆ ਸੀ। ਇਸੇ ਤਰਾਂ  ਗਦਰੀ ਕਾਲਾ ਸਿੰਘ, ਹਰਨਾਮ ਸਿੰਘ, ਬਲਬੰਤ ਸਿੰਘ ਅਤੇ ਆਤਮਾ ਸਿੰਘ ਨੂੰ 9 ਅਗਸਤ 1915 ਵਾਲੇ ਦਿਨ ਫਾਂਸੀ ਹੋਈ ਸੀ।  ਕਾਕੋਰੀ ਕਾਂਡ ਵੀ 9 ਅਗਸਤ 1925 ਨੂੰ ਵਾਪਰਿਆ ਜਿਸ ਵਿੱਚ ਦਸ ਕ੍ਰਾਂਤੀਕਾਰੀਆਂ ਲਖਨਊ ਨੇੜੇ ਰੇਲ ਗੱਡੀ ਰੋਕਕੇ ਸਰਕਾਰੀ ਖ਼ਜ਼ਾਨਾ ਲੁੱਟਿਆ ਸੀ। ਦੂਜੀ ਸੰਸਾਰ ਜੰਗ ਸਮੇਂ ਜਾਪਾਨ ਦੇ ਸ਼ਹਿਰ ਨਾਗਾਸਾਕੀ ਨੂੰ ਪ੍ਰਮਾਣੂ ਬੰਬ ਸੁੱਟ ਕੇ ਤਬਾਹ ਕਰ ਦਿਤਾ ਗਿਆ ਸੀ। ਇਸ ਤਰਾਂ ਏਨੀਂ ਇਤਿਹਾਸਿਕ ਯਾਦਾਂ ਨਾਲ ਜੁੜੇ ਇਸ ਦਿਨ ਨੂੰ ਇਸ ਸੰਘਰਸ਼ ਲਈ ਚੁਣਿਆ ਗਿਆ ਹੈ। 


ਪਿਛਲੇ ਦਿਨੀ ਭਾਰਤੀ ਕਮਿਊਨਿਸਟ ਪਾਰਟੀ ਬਿਹਾਰ ਦੇ ਸੂਬਾ ਸਕੱਤਰ ਕਾਮਰੇਡ ਸਤਿਆ ਨਾਰਾਇਨ ਸਿੰਘ ਦੇ ਕਰੋਨਾ ਦੀ ਬਿਮਾਰੀ ਦੇ ਕਾਰਨ ਹੋਏ ਅਕਾਲ ਚਲਾਣੇ ਅਤੇ ਇਸ ਦੌਰਾਨ ਕਰੋਨਾ ਦੇ ਕਾਰਨ ਵਿਛੜੇ ਲੋਕਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾ ਦੇ ਫੁਲ ਅਰਪਿਤ ਕੀਤੇ ਗਏ। ਸ਼ਰਧਾਂਜਲੀ ਭੇਟ ਕਰਦਿਆਂ ਪੰਜਾਬ ਏਟਕ ਦੇ ਪ੍ਰਧਾਨ ਕਾਮਰੇਡ ਬੰਤ ਸਿੰਘ ਬਰਾੜ ਨੇ ਸਮੁੱਚੇ ਪੰਜਾਬ ਦੀਆਂ ਟ੍ਰੇਡ ਯੂਨੀਅਨਾਂ ਅਤੇ ਸਹਿਯੋਗੀ ਜਥੇਬੰਦੀਆਂ ਨੂੰ 9 ਅਗਸਤ ਨੂੰ “ਭਾਰਤ ਬਚਾਓ ਦਿਵਸ ਮਨਾਉਣ ਦੇ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਵਲੋਂ ਦਿੱਤੇ ਦੇਸ਼ ਵਿਆਪੀ ਸੱਦੇ ਨੂੰ ਸਫਲ ਬਣਾਉਣ ਦੀ ਜੋਰਦਾਰ ਅਪੀਲ ਕਰਦਿਆਂ ਕਿਹਾ ਕਿ ਹਰ ਇੱਕ ਜਥੇਬੰਦੀ, ਇੰਟਕ, ਏਟਕ , ਸੀਟੂ, ਐਚ.ਐਮ.ਐਸ., ਏਕਟੂ, ਸੀ.ਟੀ.ਯੂ. ਪੰਜਾਬ ਅਤੇ ਸਰਕਾਰੀ ਕਰਮਚਾਰੀ ਫੈਡਰੇਸ਼ਨਾਂ, ਬੈਂਕ ਇੰਪਲਾਈਜ਼, ਟੈਲੀਕਾਮ ਇੰਪਲਾਈਜ਼, ਡਿਫੈਂਸ ਇੰਪਲਾਈਜ਼ ਫੈਡਰੇਸ਼ਨਾਂ ਆਦਿ ਨਾਲ ਤਾਲਮੇਲ ਕਰਕੇ ਵੱਖਵੱਖ ਥਾਵਾਂ ਤੇ ਕਿਸੇ ਵੀ ਸੰਭਵ ਤਰੀਕੇ ਨਾਲ ਰੋਸ ਪ੍ਰਗਟ ਕਰਦੇ ਹੋਏ ਮਜਦੂਰ ਵਰਗ ਦੀਆਂ ਮੰਗਾਂ ਅਤੇ ਦੇਸ਼ ਨੂੰ ਬਰਬਾਦ ਕਰਨ ਦੀਆਂ ਮੋਦੀ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਜੋਰਦਾਰ ਤਰੀਕੇ ਨਾਲ ਅਵਾਜ ਬੁਲੰਦ ਕਰਦੇ ਹੋਏ ਪ੍ਰਸ਼ਾਸ਼ਨ ਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਮੰਗ ਪੱਤਰ ਸੌਂਪੇ ਜਾਣ। ਅਜਿਹਾ ਕਰਦੇ ਸਮੇਂ ਕੋਵਿਡ 19 ਮਹਾਂਮਾਰੀ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀਆਂ ਜਾਂਦੀਆਂ ਹਿਦਾਇਤਾਂ, ਗਾਈਡ ਲਾਈਨਜ਼ ਅਤੇ ਸੁੱਰਖਿਆ ਸਬੰਧੀ ਨਿਯਮਾਂ ਆਦਿ ਦਾ ਸੁਚੇਤ ਰੂਪ ਵਿੱਚ ਪਾਲਣ ਵੀ ਕੀਤਾ ਜਾਵੇ। ਕਾਮਰੇਡ ਬੰਤ ਬਰਾੜ ਲੁਧਿਆਣਾ ਵਿਖੇ ਸਾਰੀਆਂ ਉਪਰੋਕਤ ਜੱਥੇਬੰਦੀਆਂ ਵਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਚ ਆਯੋਜਿਤ ਸਾਂਝੀ ਕਨਵੈਨਸ਼ਨ ਨੂੰ ਸੰਬੋਧਨ ਕਰ ਰਹੇ ਸਨ। ਇਸ ਕਨਵੈਨਸ਼ਨ ਦੀ ਪਰਧਾਨਗੀ ਇੰਟਕ ਵਲੋ ਗੁਰਜੀਤ ਸਿੰਘ ਜਗਪਾਲ, ਏਟਕ ਵਲੋ ਕਾਮਰੇਡ ਵਿਜੇ ਕੁਮਾਰ, ਸੀ.ਟੀ.ਯੂ. ਵੱਲੋਂ ਕਾਮਰੇਡ ਘਨਸ਼ਾਮ, ਸੀਟੂ ਵੱਲੋਂ ਕਾਮਰੇਡ ਪਰਕਾਸ਼ ਸਿੰਘ ਜੱਸੋਵਾਲ ਨੇ ਕੀਤੀ।
ਉਹਨਾਂ ਨੇ 9 ਅਗਸਤ ਦੇ ਭਾਰਤ ਬਚਾਓ ਦਿਵਸ ਮਨਾਉਣ ਦੇ ਸੱਦੇ ਨੂੰ ਮੁਲਾਜ਼ਮ ਮਜਦੂਰ ਮੰਗਾਂ ਅਤੇ ਦੇਸ਼ ਨੂੰ ਦਰਪੇਸ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਦੇਸ਼ ਵਿਰੋਧੀ ਸਨਅਤੀ ਅਤੇ ਆਰਥਕ ਨੀਤੀਆਂ, ਕਰੋਨਾ ਦੀ ਆੜ ਵਿੱਚ ਅਨੇਕਾਂ ਪ੍ਰਕਾਰ ਦੇ ਮੰਦੇ ਮਨਸੂਬਿਆਂ ਨੂੰ ਅੰਜਾਮ ਦੇਣ ਦੀ ਕੋਝੀਆਂ ਚਾਲਾਂ, ਫਿਰਕਾਪ੍ਰਸਤੀ, ਅੰਧ ਰਾਸ਼ਟਰਵਾਦ, ਧਾਰਮਕ ਜਨੂੰਨ, ਜਾਤਪਾਤ ਦੇ ਮੁੱਦੇ ਖੜੇ ਕਰਨਾ ਅਤੇ ਹਰ ਕਿਸਮ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਭਗਵੇਕਰਨ ਦੀ ਆਰ.ਐਸ.ਐਸ. ਦੀ ਨੀਤੀ ਅਧੀਨ ਲਿਆਉਣ ਦੇ ਘਾਤਕ ਜਤਨ ਜਿਸ ਤੇਜੀ ਨਾਲ ਕੀਤੇ ਜਾ ਰਹੇ ਹਨ ਅਤੇ ਗਰੀਬਾਂ ਮਜਦੂਰਾਂ ਅਤੇ ਮਿਹਨਤਕਸ਼ ਲੋਕਾਂ ਦੀਆਂ ਕਰੋਨਾ ਸੰਕਟ ਕਾਰਨ ਵਧਦੀਆਂ ਜਾ ਰਹੀਆ ਗੁਜ਼ਾਰਾ ਅਤੇ ਰੁਜ਼ਗਾਰ ਮੁਸੀਬਤਾਂ ਨੂੰ ਜਜ਼ਬਾਤੀ ਅਤੇ ਭੜਕਾਹਟਾਂ ਭਰਿਆ ਵਾਵੇਲਾ ਖੜਾ ਕਰਕੇ ਰੋਲ੍ਹਣ ਦਾ ਮਹੌਲ ਸਿਰਜਿਆ ਜਾ ਰਿਹਾ ਹੈ ਤਾਂ ਕਿ ਲੋਕਾਂ ਦੇ ਮੁੱਦੇ ਚਰਚਾ ਵਿੱਚੋਂ ਗਾਇਬ ਕਰਨ ਦਾ ਮੰਤਵ ਪੂਰਾ ਹੋ ਸਕੇ। ਅਜਿਹੀਆਂ ਨੀਤੀਆਂ ਅਤੇ ਚਾਲਾਂ ਕੁਚਾਲਾਂ ਤੋਂ ਦੇਸ਼ ਨੂੰ ਬਚਾਉਣ ਲਈ ਭਾਰਤ ਪੱਧਰ ਦੇ 10 ਕੇਂਦਰੀ ਟਰੇਡ ਯਨੀਅਨਾਂ ਸੰਗਠਨਾਂ ਨੇ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਹੈ ਅਤੇ ਮੋਦੀ ਸਰਕਾਰ ਨੂੰ ਦਮਨਕਾਰੀ ਅਤੇ ਲੋਕ ਵਿਰੋਧੀ ਨੀਤੀਆਂ ਤੋਂ ਪਿੱਛੇ ਹੱਟਣ ਲਈ ਮਜਬੂਰ ਕਰਨ ਦੇ ਮਕਸਦ ਨਾਲ ਭਵਿੱਖ ਦੇ ਸੰਘਰਸ਼ਾਂ ਦੀ ਤਿਆਰੀ ਦੱਸਿਆ।
ਵੱਖ ਵੱਖ ਟ੍ਰੇਡ ਯੂਨੀਅਨਾਂ  ਦੇ ਆਗੂਆਂ ਨੇ ਉਭਾਰਕੇ ਪੇਸ਼ ਕਰਨ ਵਾਲੀਆਂ ਮੰਗਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਮੋਦੀ ਸਰਕਾਰ ਨੇ ਸਮੁੱਚੀ ਮਜ਼ਦੂਰ ਜਮਾਤ ਨੂੰ ਲੇਬਰ ਕਾਨੂੰਨਾਂ ਤੋਂ ਵਾਂਝਾ ਕਰ ਦਿੱਤਾ ਹੈ, ਜਿਹਨਾਂ ਨੂੰ ਕਿ ਕਾਰਪੋਰੇਟਾਂ ਦੀ ਮਰਜ਼ੀ ਮੁਤਾਬਿਕ ਸੋਧਕੇ ਬੇਅਸਰ ਕਰ ਦਿੱਤਾ ਗਿਆ ਹੈ। ਲਾਕਡਾਊਨ ਅਤੇ ਕਰੋਨਾ ਸੰਕਟ ਦੌਰਾਨ 14 ਕਰੋੜ ਮਜ਼ਦੂਰਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ, 40 ਕਰੋੜ ਲੋਕ ਆਈ.ਐਲ.ਓ. ਦੀ ਰਿਪੋਰਟ ਮੁਤਾਬਿਕ ਹੁਣ ਗਰੀਬੀ ਰੇਖਾ ਤੋਂ ਥੱਲੇ ਚਲੇ ਜਾਣਗੇ। ਕੁਝ ਮਹੀਨੇ ਪਹਿਲਾਂ 24 ਮਾਰਚ ਤੋਂ ਅਚਾਨਕ ਲਾਗੂ ਕੀਤੇ ਲਾਕ ਡਾਊਨ ਕਾਰਨ ਕਰੋੜਾਂ ਪ੍ਰਵਾਸੀ ਮਜ਼ਦੂਰਾਂ ਦੇ ਹੋਏ ਉਜਾੜੇ ਕਾਰਨ ਨੁਕਸਾਨ ਦੀ ਭਰਪਾਈ ਲਈ ਸਰਕਾਰ ਵਲੋਂ ਉਚਿਤ ਕਦਮ ਨਾ ਚੁੱਕੇ ਜਾਣਾ, ਇਨਕਮ ਟੈਕਸ ਦੇ ਘੇਰੇ ਵਿੱਚ ਨਾ ਆਉਣ ਵਾਲੇ ਲੋਕਾਂ ਲਈ ਘੱਟੋਘੱਟ 7500/ ਰੁਪਏ ਪ੍ਰਤੀ ਮਹੀਨਾ ਦੀ ਸਹਾਇਤਾ ਦੇਣਾ ਸਰਕਾਰ ਦੀਆਂ ਨਾਕਾਮੀਆਂ ਹਨ ਜਿਹਨਾਂ ਦਾ ਕਿ ਕਾਮਿਆਂ ਤੇਬਹੁਤ ਮਾੜਾ ਅਸਰ ਪੈਅ ਰਿਹਾ ਹੈ। ਅੱਜ ਟ੍ਰੇਡ ਯੂਨੀਅਨ ਲਹਿਰ ਮੰਗ ਕਰਦੀ ਹੈ ਕਿ ਪਬਲਿਕ ਸੈਕਟਰ ਦੇ ਅਦਾਰੇ ਜਿਵੇਂ ਕਿ ਰੇਲਵੇ, ਡੀਫੈਂਸ ਖੇਤਰ, ਬੈਂਕ, ਏਅਰ ਇੰਡੀਆ, ਹਵਾਈ ਅੱਡੇ, ਪੋਰਟ ਐਂਡ ਡੌਕ, ਕੋਇਲਾ ਖੇਤਰ, ਇੰਸ਼ੋਰੈਂਸ, ਸਪੇਸ, ਟੈਲੀਕਾਮ, ਬੀ.ਪੀ.ਸੀ.ਐਲ., ਐਚ.ਪੀ.ਸੀ.ਐਲ. ਆਦਿ ਅਦਾਰੇ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਤੋਂ ਰੋਕੇ ਜਾਣ; ਮਨਰੇਗਾ ਕਾਨੂੰਨ ਤਹਿਤ ਕੰਮ 200 ਦਿਨਾਂ ਲਈ ਦਿੱਤੀ ਜਾਏ ਅਤੇ ਮਨਰੇਗਾ ਸ਼ਹਿਰਾਂ ਵਿੱਚ ਵੀ ਲਾਗੂ ਕਰਕੇ ਅਤੇ ਦਿਹਾੜੀ ਦੀ ਉਜਰਤ 202 ਰੁਪਏ ਦੀ ਬਜਾਏ 500 ਰੁਪਏ ਕੀਤੀ ਜਾਏ। ਕਰੋਨਾ ਵਾਰੀਅਰਜ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ। 60 ਸਾਲ ਦੀ ਉਮਰ ਤੋਂ ਬਾਅਦ ਹਰ ਇੱਕ ਲਈ 3000 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਲਾਗੂ ਕੀਤੀ ਜਾਏ। ਬਿਜਲੀ ਬਿਲ 2020 ਵਾਪਸ ਲੈਣਾ, ਮੋਟਰ ਵਹੀਕਲ ਐਕਟ 2019 ਵਾਪਸ ਕੀਤਾ ਜਾਏ। ਕੇਂਦਰ ਦੇ 98 ਲੱਖ ਪੈਨਸ਼ਨਰਾਂ ਅਤੇ 48 ਲੱਖ ਕਰਮਚਾਰੀਆਂ ਦਾ 2 ਸਾਲ ਲਈ ਜਾਮ ਕੀਤਾ ਡੀ.ਏ./ਡੀ ਆਰ  ਖੋੱਲ੍ਰਿਆ ਜਾÂੈ।ਅੱਜ ਟ੍ਰੇਡ ਯੂਨੀਅਨ ਲਹਿਰ ਸ੍ਹਾਮਣੇ ਮੁੱਖ ਚੁਣੌਤੀਆਂ ਹਨ। ਕਈ ਰਾਜਾਂ ਵਲੋਂ ਕਿਰਤ ਕਾਨੂੰਨ ਮੁਅੱਤਲ ਕਰਨੇ ਬੰਦ ਕਰਾਉਣਾ, ਤਿੰਨੇ ਖੇਤੀ ਆਰਡੀਨੈਂਸ ਵਾਪਸ ਲੈਣਾ, ਨਵੀਂ ਸਿੱਖਿਆ ਨੀਤੀ ਦੇ ਮਾੜੇ ਪੱਖ ਵਾਪਸ ਲੈਣਾ, ਕਾਲੇ ਕਾਨੂੰਨਾਂ ਦੀ ਵਰਤੋਂ ਲੇਖਕਾਂ, ਬੁੱਧੀਜੀਵੀਆਂ, ਲੋਕ ਆਗੂਆਂ ਅਤੇ ਸੁਆਲ ਖੜੇ ਕਰਨ ਵਾਲੇ ਲੋਕਾਂ ਵਿਰੁੱਧ ਕਰਨੀ ਬੰਦ ਕਰਨਾ, ਆਂਗਣਵਾੜੀ, ਆਸ਼ਾ ਵਰਕਰਜ਼, ਮਿਡ-ਡੇ ਮੀਲ ਵਰਕਰਜ਼ ਆਦਿ ਸਕੀਮ ਵਰਕਰਾਂ ਨੂੰ ਰੈਗੂਲਰ ਵਰਕਰਾਂ ਦਾ ਦਰਜਾ ਦੇਣਾ, ਘਰੇਲੂ ਕੰਮ ਕਾਜੀ ਮਜਦੂਰ ਔਰਤਾਂ ਨੂੰ ਖੁੱਸੇ ਕੰਮਾਂ ਬਦਲੇ 7500/ ਰੁਪਏ ਪ੍ਰਤੀ ਮਹੀਨਾ ਆਰਥਕ ਮਦਦ ਦੇਣੀ ਲੋੜਵੰਦਾਂ ਤੱਕ ਬਿਨਾਂ ਸਬੂਤ ਮੰਗਿਆ ਰਾਸ਼ਨ ਦੇਣਾ, ਵੱਡੇ ਧਨਾਠਾਂ ਦੇ ਸੁਪਰ ਮੁਨਾਫਿਆਂ ਵਿੱਚ ਕਟੌਤੀ ਕਰਕੇ ਅਤੇ ਉਹਨਾਂ ਉਪਰ ਟੈਕਸਾਂ ਦੀਆਂ ਦਰਾਂ ਵਧਾਕੇ ਧਨ ਜੁਟਾਉਣਾ ਆਦਿ। ਇਹਨਾ ਮੰਗਾਂ ਦੀ ਪੂਰਤੀ ਲਈ ਲਗਾਤਾਰ ਸੰਘਰਸ਼ ਤਿੱਖੇ ਕੀਤੇ ਜਾਣਗੇ। ਇਸ ਮੌਕੇ ਤੇ ਸੰਬੋਧਨ ਕਰਨ ਵਾਲਿਆਂ ਵਿੱਚ ਸਨ ਕਾਮਰੇਡ ਡੀ ਪੀ ਮੌੜ, ਬਲਰਾਮ, ਬਲਦੇਵ ਮੋਦਗਿਲ, ਜਗਦੀਸ਼ ਚੰਦ ਅਤੇ ਰਘਬੀਰ ਸਿੰਘ ਬੈਨੀਪਾਲ, ਐਮ ਐਸ ਭਾਟੀਆ, ਚਮਕੌਰ ਸਿੰਘ, ਚਰਨ ਸਰਾਭਾ ਗੁਰਮੇਲ ਮੈਲਡੇ।