Tuesday 13th February 2024 at 19:31
ਕਾਮਰੇਡਾਂ ਨੇ ਕਿਸਾਨਾਂ ਉੱਤੇ ਜਬਰ ਦਾ ਫਿਰ ਲਿਆ ਗੰਭੀਰ ਨੋਟਿਸ
ਕਿਸਾਨ ਵਿਰੋਧੀ ਗੋਦੀ ਮੀਡੀਆ ਨੇ ਕਿਸਾਨਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੇ ਅੰਦੋਲਨ ਬਾਰੇ ਘਚੋਲਾ ਪਾਊ ਨੀਤੀਆਂ ਨਹੀਂ ਛੱਡੀਆਂ। ਇਸ ਮੀਡੀਆ ਨਾਲ ਜੁੜੇ ਲੋਕ ਲਗਾਤਾਰ ਕਿਸਾਨਾਂ ਬਾਰੇ ਭੰਬਲਭੂਸੇ ਫੈਲਾਉਣ ਵਿਚ ਮੋਹਰੀ ਰਹਿੰਦੇ ਹਨ। ਇਸ ਵਾਰ ਵੀ ਇਹ ਚਾਲਾਂ ਜਾਰੀ ਹਨ। ਇਹਨਾਂ ਸਾਜ਼ਿਸ਼ੀ ਵਰਤਾਰਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਸੀਪੀਆਈ ਦੀ ਲੁਧਿਆਣਾ ਨੇ ਇਕਾਈ ਨੇ ਵੀ ਕਿਸਾਨਾਂ ਉੱਤੇ ਜਬਰ ਦਾ ਗੰਭੀਰ ਨੋਟਿਸ ਲਿਆ ਹੈ ਅਤੇ ਇਸਦੀ ਤਿੱਖੀ ਨਿਖੇਧੀ ਕੀਤੀ ਹੈ।
ਇਸੇ ਦੌਰਾਨ ਉੱਘੇ ਕਾਮਰੇਡ ਲੇਖਕ ਡਾ. ਗੁਲਜ਼ਾਰ ਪੰਧੇਰ ਜਿੱਥੇ ਬਣੇ ਕਿਸਾਨਾਂ ਦੇ ਤਕਨੀਕੀ ਸਲਾਹਕਾਰ ਬਣ ਕੇ ਮੈਦਾਨ ਵਿੱਚ ਨਿੱਤਰੇ ਹਨ ਉੱਥੇ ਇੱਕ ਹੋਰ ਲੇਖਕ ਡਾ. ਬੀ ਐਸ ਔਲਖ ਵੀ ਇੱਕ ਵਾਰ ਫਿਰ ਆਏ ਕਿਸਾਨਾਂ ਦੇ ਨਾਲ ਖੁੱਲ੍ਹ ਕੇ ਆਏ ਹਨ। ਚੇਤੇ ਰਹੇ ਕਿ ਇਹ ਉਹੀ ਡਾਕਟਰ ਔਲਖ ਹਨ ਜਿਹੜੇ ਗਊ ਹੱਤਿਆ ਅਤੇ ਈ ਵੀ ਐਮ ਮਸ਼ੀਨਾਂ ਦੀ ਖੋਜਪੂਰਨ ਹਕੀਕਤ ਬਾਰੇ ਸਨਸਨੀਖੇਜ਼ ਖੁਲਾਸੇ ਕਰਨ ਦੇ ਮਾਮਲੇ ਵਿੱਚ ਬਹੁਤ ਵਾਰ ਚਰਚਾ ਵਿਚ ਆ ਚੁੱਕੇ ਹਨ।
ਅੱਜ ਸਰਕਾਰ ਦੇ ਕਿਸਾਨ ਵਿਰੋਧੀ ਰਵਈਏ ਦੇ ਖਿਲਾਫ ਸੀਪੀਆਈ ਦੇ ਲੁਧਿਆਣਾ ਯੂਨਿਟ ਦੀ ਇੱਕ ਬਹੁਤ ਹੀ ਅਹਿਮ ਮੀਟਿੰਗ ਹੋਈ। ਪਾਰਟੀ ਨੇ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਖਿਲਾਫ ਅਪਣਾਏ ਰਵਈਏ ਦੀ ਤਿੱਖੀ ਨਿਖੇਧੀ ਕੀਤੀ ਹੈ। ਕਿਸਾਨਾਂ ਉੱਤੇ ਸਰਕਾਰ ਦੇ ਇਸ ਜਬਰ ਜ਼ੁਲਮ ਨੂੰ ਬੇਹੱਦ ਮੰਦਭਾਗਾ ਅਤੇ ਸ਼ਰਮਨਾਕ ਦੱਸਦਿਆਂ ਕਾਮਰੇਡਾਂ ਨੇ ਕਿਹਾ ਲੋਕ ਇਸਦਾ ਮੂੰਹਤੋੜ ਜੁਆਬ ਦੇਣਗੇ। ਕਿਸਾਨਾਂ 'ਤੇ ਮੋਦੀ ਸਰਕਾਰ ਵੱਲੋਂ ਅੱਤਿਆਚਾਰ ਦਾ ਜਵਾਬ 16 ਤਰੀਕ ਨੂੰ ਭਾਰਤ ਬੰਦ ਕਰਕੇ ਦਿੱਤਾ ਜਾਏਗਾ।
ਭਾਰਤੀ ਕਮਿਊਨਿਸਟ ਪਾਰਟੀ ਲੁਧਿਆਣਾ ਯੂਨਿਟ ਨੇ ਗੋਲੀ ਚਲਾਉਣ ਅਤੇ ਡਰੋਨਾ ਰਾਹੀਂ ਅਥਰੂ ਗੈਸ ਛੱਡਣ ਦੀ ਪੁਰਜੋਰ ਨਿਖੇਧੀ ਕਰਦਿਆਂ ਲੋਕ ਇੱਕ ਇੱਕ ਪਾਲ ਦਾ ਹਿਸਾਬ ਲੈਣਗੇ। ਕਿਸਾਨਾਂ ਦੇ ਖਿਲਾਫ ਜਬਰ ਹੀ ਇਸ ਕੇਂਦਰ ਸਰਕਾਰ ਦੇ ਕਫ਼ਨ ਵਿਚ ਕਿਲ ਸਾਬਿਤ ਹੋਵੇਗਾ।
ਅੱਜ ਇਥੋਂ ਜਾਰੀ ਬਿਆਨ ਵਿੱਚ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੀ ਜ਼ਿਲ੍ਹਾ ਇਕਾਈ ਨੇ ਕਿਸਾਨਾਂ ਦੇ ਉੱਪਰ ਮੋਦੀ ਸਰਕਾਰ ਵੱਲੋਂ ਬਾਰਡਰਾਂ ਤੇ ਕੀਤੇ ਜਾ ਰਹੇ ਅੱਤਿਆਚਾਰ ਦੀ ਪੁਰਜੋਰ ਨਿਖੇਧੀ ਕੀਤੀ ਹੈ। ਇਸ ਨੇ ਸਾਫ ਦਿਖਾ ਦਿੱਤਾ ਹੈ ਕਿ ਮੌਜੂਦਾ ਮੋਦੀ ਸਰਕਾਰ ਬਿਲਕੁਲ ਹੀ ਲੋਕ ਦੋਖੀ ਹੈ ਅਤੇ ਪਹਿਲਾਂ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਮੰਨਣਾ ਤਾਂ ਕੀ, ਉਲਟ ਅੰਦੋਲਨ ਕਰ ਰਹੇ ਜਾਂ ਹੱਕੀ ਮੰਗਾਂ ਲਈ ਆਵਾਜ਼ ਚੁੱਕਦੇ ਲੋਕਾਂ ਤੇ ਡਰੋਨਾ ਰਾਹੀਂ ਅੱਤਿਆਚਾਰ ਕੀਤਾ ਜਾ ਰਿਹਾ ਹੈ।
ਸਰਕਾਰ ਵੱਡੇ ਵੱਡੇ ਪੱਥਰ ਰੱਖ ਕੇ ਰਸਤੇ ਰੋਕ ਕੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਰਹੀ ਹੈ। ਸੀ ਪੀ ਆਈ ਦੇ ਆਗੂਆਂ ਨੇ ਕਿਹਾ ਕਿ ਇਸ ਦੇਸ਼ ਵਿੱਚ ਲੋਕਤੰਤਰ ਹੈ ਅਤੇ ਕਿਸੇ ਨੂੰ ਵੀ ਅਮਨ ਅਮਾਨ ਤੇ ਸ਼ਾਂਤੀ ਦੇ ਨਾਲ ਆਪਣੀ ਗੱਲ ਕਹਿਣ ਤੇ ਪ੍ਰਦਰਸ਼ਨ ਕਰਨ ਦਾ ਹੱਕ ਹੈ ਪਰ ਮੌਜੂਦਾ ਮੋਦੀ ਸਰਕਾਰ ਵੱਲੋਂ ਇਹਨਾਂ ਹੱਕਾਂ ਦਾ ਵੀ ਘਾਣ ਕੀਤਾ ਜਾ ਰਿਹਾ ਹੈ। ਇਸ ਸਰਕਾਰ ਵੱਲੋਂ ਸਾਰੀਆਂ ਨੀਤੀਆਂ ਹੀ ਕਾਰਪੋਰੇਟ ਪੱਖੀ ਅਪਣਾਈਆਂ ਜਾ ਰਹੀਆਂ ਹਨ।
ਅੱਜ ਕਿਸਾਨ ਮਜ਼ਦੂਰ ਮੁਲਾਜ਼ਮ ਛੋਟੇ ਦੁਕਾਨਦਾਰ ਅਤੇ ਸਮਾਜ ਦੇ ਅਨੇਕਾਂ ਹੋਰ ਵਰਗ ਜਿਵੇਂ ਨੌਜਵਾਨ ਵਿਦਿਆਰਥੀ, ਇਸਤਰੀਆਂ ਮੋਦੀ ਸਰਕਾਰ ਦੇ ਅੱਤਿਆਚਾਰਾਂ ਦੇ ਵਿਰੁੱਧ ਆਵਾਜ਼ ਚੁੱਕ ਰਹੇ ਹਨ। ਹਰ ਪਾਸਿਓਂ ਅਸਫਲ ਹੋਣ ਤੇ ਹੁਣ ਮੋਦੀ ਸਰਕਾਰ ਗੈਰ ਜਰੂਰੀ ਮੁੱਦਿਆਂ ਤੇ ਲੋਕਾਂ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਧਰਮ ਦੇ ਨਾਮ ਤੇ ਵੰਡੀਆਂ ਪਾ ਕੇ ਸਮਾਜ ਵਿੱਚ ਅਰਾਜਕਤਾ ਫੈਲਾ ਰਹੀ ਹੈ। ਇਸ ਦੇ ਵਿਰੋਧ ਵਿੱਚ ਕਿਸਾਨਾਂ ਮਜ਼ਦੂਰਾਂ ਮੁਲਾਜ਼ਮਾਂ ਨੇ ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰੀ ਟਰੇਡ ਯੂਨੀਅਨਾ /ਸੈਕਟੋਰਲ ਫੈਡਰੇਸ਼ਨਾਂ /ਐਸੋਸੀਏਸ਼ਨਾਂ ਦੇ ਬੈਨਰ ਹੇਠ 16 ਫਰਵਰੀ ਨੂੰ ਹੜਤਾਲ ਅਤੇ ਭਾਰਤ ਬੰਦ ਦਾ ਐਲਾਨ ਕੀਤਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਨੇ ਲੋਕਾਂ ਨੂੰ ਇਸ ਬੰਦ ਦਾ ਸਮਰਥਨ ਕਰਨ ਦੀ ਜੋਰਦਾਰ ਅਪੀਲ ਕੀਤੀ ਹੈ। ਬਿਆਨ ਜਾਰੀ ਕਰਨ ਵਾਲਿਆਂ ਵਿੱਚ ਕਾਮਰੇਡ ਡੀ ਪੀ ਮੌੜ, ਡਾ ਅਰੁਣ ਮਿੱਤਰਾ, ਚਮਕੌਰ ਸਿੰਘ ਬਰਮੀ, ਐਮ ਐਸ ਭਾਟੀਆ, ਡਾ ਰਜਿੰਦਰਪਾਲ ਸਿੰਘ ਔਲਖ ਸ਼ਾਮਲ ਹਨ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment