Saturday, September 7, 2024

ਪੰਜਾਬ ਦੇ ਲੋਕ ਸਰਕਾਰ ਨੂੰ ਲੋਕ ਵਿਰੋਧੀ ਫੈਸਲੇ ਵਾਪਿਸ ਲੈਣ ਲਈ ਮਜਬੂਰ ਕਰਨ

Saturday 7th September 2024 at 3:41 PM

 ਪੰਜਾਬ CPI ਵੱਲੋਂ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ 

ਬਿਜਲੀ ਸਬਸਿਡੀ ਖਤਮ! ਤੇਲ ਕੀਮਤਾਂ ਵਿਚ ਵਾਧਾ!ਆਮ ਲੋਕਾਂ ਦਾ ਜਿਉਣਾ ਹੋਰ ਵੀ ਔਖਾ-ਸੀਪੀਆਈ

ਚੰਡੀਗੜ੍ਹ: 7 ਸਤੰਬਰ 2024: (ਕਾਮਰੇਡ ਸਕਰੀਨ ਡੈਸਕ):: 

ਚੰਨੀ ਸਰਕਰ ਵੱਲੋਂ ਹਾਲ ਹੀ ਵਿਚ ਲਏ ਗਏ ਲੋਕ ਵਿਰੋਧੀ ਫੈਸਲਿਆਂ ਦਾ ਭਾਰਤੀ ਕਮਿਊਨਿਸਟ ਪਾਰਟੀ (ਪੰਜਾਬ) ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਪੰਜਾਬ ਸੀਪੀਆਈ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਆਪਣੇ ਲੋਕ ਵਿਰੋਧੀ ਫੈਸਲੇ ਵਾਪਿਸ ਨਾ ਲਏ ਤਾਂ ਪੰਜਾਬ ਦੇ ਲੋਕ ਇਹਨਾਂ ਦੇ ਵਿਰੁੱਧ ਤਿੱਖੀ ਸੰਘਰਸ਼ ਕਰਨਗੇ। ਤਿੰਨ ਰੁਪਏ ਪ੍ਰਤੀ ਯੂਨਿਟ ਦੀ ਸਬਸਿਡੀ ਖਤਮ ਕਰਨ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਨ ਕਰਕੇ ਸੀਪੀਆਈ ਨੇ ਪੰਜਾਬ ਸਰਕਾਰ ਲੰਮੇ ਹੱਥੀਂ ਲਿਆ ਹੈ। ਸੀਪੀਆਈ ਪੰਜਾਬ ਨੇ ਇਹਨਾਂ ਫੈਸਲਿਆਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।

ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਅੱਜ ਇਥੇ ਪਾਰਟੀ ਦਾ ਪੱਖ ਪੇਸ਼ ਕਰਦਿਆਂ ਹੋਇਆਂ ਇਕ ਬਿਆਨ ਵਿਚ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਮੁਫਤ ਬਿਜਲੀ ਦੇ ਅਤੇ ਪੰਜਾਬ ਦੀ ਪ੍ਰਗਤੀ ਦੇ ਫੋਕੇ ਬਿਆਨਾਂ ਦੀ ਫੂਕ ਨਿਕਲ ਗਈ ਹੈ। ਉਹਨਾਂ ਕਿਹਾ ਕਿ ਘੱਟੋ—ਘੱਟ 11 ਲੱਖ ਖਪਤਕਾਰ ਜੇਕਰ 1000 ਯੂਨਿਟਾਂ ਤੋˆ ਵਧ ਬਿਜਲੀ ਖਪਤ ਕਰਦੇ ਹਨ ਤਾਂ ਉਨ੍ਹਾਂ 3000 Wਪੈ ਪ੍ਰਤੀ ਖਪਤਕਾਰ ਵਧੇਰੇ ਖਰਚ ਕਰਨੇ ਪੈਣਗੇ। 

ਇਸੇ ਪ੍ਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੈਟ ਵਿਚ ਵਾਧਾ ਕਰਕੇ ਕ੍ਰਮਵਾਰ 61 ਅਤੇ 92 ਪੈਸੇ ਪ੍ਰਤੀ ਲੀਟਰ ਵਧਾ ਦਿਤੇ ਗਏ ਹਨ। ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਅਖਾਉਤੀ ‘‘ਆਮ ਆਦਮੀ’’ ਦੀ ਸਰਕਾਰ ਆਪਣੇ ਢਾਈ ਸਾਲਾਂ ਦੇ ਸਮੇˆ ਵਿਚ ਤੇਲ ਕੀਮਤਾਂ ਤਿੰਨ ਵਾਰੀ ਵਾਧਾ ਕੀਤਾ ਹੈ ਤੇ ਹੁਣ ਤੇਲ ਦੀਆਂ ਕੀਮਤਾਂ ਸਾਰੇ ਗੁਆਂਢੀ ਸੂਬਿਆਂ ਨਾਲੋˆ  ਵੱਧ ਹਨ। ਅਜੇ 2 ਹਫਤੇ ਪਹਿਲਾਂ ਸਰਕਾਰ ਮੋਟਰ ਵਹੀਕਲ ਟੈਕਸ ਵਿਚ ਵਾਧਾ ਕਰ ਚੁੱਕੀ ਹੈ।

ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਸਰਕਾਰ ਮਜ਼ਦੂਰ, ਕਿਸਾਨਾਂ ਅਤੇ ਦਰਮਿਆਨੀ ਜਮਾਤ ਦੀ ਆਮਦਨ ਵਿਚ ਵਾਧਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਪਰ ਉਨ੍ਹਾਂ ਤੇ ਲਗਾਤਾਰ ਵਧੇਰੇ ਬੋਝ ਪਾ ਰਹੀ ਹੈ।

ਪੰਜਾਬ ਸੀਪੀਆਈ ਨੇ ਪੰਜਾਬ ਦੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਉਹ ਸਰਕਾਰ ਦੇ ਇਹਨਾਂ ਲੋਕ—ਮਾਰੂ ਕਦਮਾਂ ਵਿਰੁੱਧ    ਮੁਜ਼ਾਹਰੇ ਕਰਕੇ ਰੋਸ ਦਾ ਪ੍ਰਗਟਾਵਾ ਕਰਨ ਅਤੇ ਸਰਕਾਰ ਨੂੰ ਮਜਬੂਰ ਕਰਨ ਕਿ ਇਹ ਫੈਸਲੇ ਵਾਪਸ ਲਏ ਜਾਣ। ਹੁਣ ਦੇਖਣਾ ਹੈ ਕਿ ਮਹਿੰਗਾਈ ਤੋਂ ਸੱਤੇ ਹੋਏ ਲੋਕ ਪੰਜਾਬ ਸਰਕਾਰ ਵਿਰੁੱਧ ਕਿੰਨੀ ਜਲਦੀ ਸੰਘਰਸ਼ ਸ਼ੁਰ ਕਰਦੇ ਹਨ। 

No comments:

Post a Comment