Sunday, March 30, 2025

ਪਾਸ਼ ਅੱਜ ਵੀ ਜੁੜਿਆ ਹੋਇਆ ਹੈ ਲੋਕਾਂ ਦੇ ਦਿਲਾਂ ਨਾਲ

ਉਸਦੀ ਯਾਦ ਵਿੱਚ ਖੜਾ ਬਰੋਟਾ ਦੁਆਉਂਦਾ ਹੈ ਪਾਸ਼ ਦੇ ਵਿਚਾਰਾਂ ਦੀ ਯਾਦ 

ਪਾਸ਼ ਦੀ ਯਾਦ ਤਾਜ਼ਾ ਕਰਾਉਂਦਾ ਅੰਬ ਦਾ ਬਰੋਟਾ--ਇਹ ਵੀ ਹੁਣ ਤੀਕ ਉੱਥੇ ਹੀ ਖੜੋਤਾ ਹੈ ਜਿਥੇ ਪਾਸ਼ ਡਿੱਗਿਆ ਸੀ 
ਇੰਟਰਨੈਟ ਦੀ ਦੁਨੀਆ: 30 ਮਾਰਚ 2025: (ਕਾਮਰੇਡ ਸਕਰੀਨ ਡੈਸਕ)::

ਹਰਮੇਸ਼ ਮਾਲੜੀ 
ਲੋਕਾਂ ਦੇ ਨਾਇਕਾਂ ਨੂੰ ਸਰਕਾਰੀ ਯਾਦਗਾਰਾਂ ਦੀ ਲੋੜ ਨਹੀਂ ਹੁੰਦੀ। ਉਹਨਾਂ ਦੀਆਂ ਯਾਦਾਂ ਨੂੰ ਜਿੰਨਾ ਮਿਟਾਇਆ ਜਾਈ ਉਹ ਓਨੀਆਂ ਹੀ ਹੋਰ ਗੂਹੜੀਆਂ ਹੁੰਦੀਆਂ ਹਨ। ਇਹਨਾਂ ਯਾਦਗਾਰਾਂ ਨਾਲ ਜੁੜੇ ਲੋਕਾਂ ਦੇ ਅੰਦਾਜ਼ ਵੀ ਆਪਣੇ ਹੀ ਹੁੰਦੇ ਹਨ। ਨਿਵੇਕਲੇ ਜਿਹੇ ਵੱਖਰੇ ਜਿਹੇ। ਜਦੋਂ ਨਕਸਲਬਾੜੀ ਲਹਿਰ ਨਾਲ ਜੁੜੇ ਨੌਜਵਾਨਾਂ ਦੇ ਮੁਕਾਬਲੇ ਬਣਾਏ ਜਾ ਰਹੇ ਸਨ ਉਦੋਂ ਹੀ ਸ਼ਹੀਦ ਹੋਏ ਉਹਨਾਂ ਨੌਜਵਾਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਸਨੇਹੀਆਂ ਨੇ ਉਹਨਾਂ ਦੀ ਯਾਦ ਵਿੱਚ ਪੌਦੇ ਲਗਾਏ। ਇਹੀ ਪੌਦੇ ਬਾਅਦ ਵਿਚ ਵੱਡੇ  ਬਣੇ ਪਰ ਇਹ ਦਰਖਤ ਲੋਕਾਂ ਨੂੰ ਛਾਂ ਦੇਂਦੇ ਸਨ। ਫਲ ਦੇਂਦੇ ਸਨ। ਇਹ ਉਹਨਾਂ ਵੱਡੇ ਦਰਖਤਾਂ ਨਾਲੋਂ ਬਿਲਕੁਲ ਵੱਖਰੇ ਹੁੰਦੇ ਸਨ ਜਿਹਨਾਂ ਦੇ ਡਿੱਗਿਆਂ ਧਰਤੀ ਹਿਲਦੀ ਹੈ ਅਤੇ ਕਤਲੇਆਮ ਕਰ ਦਿੱਤੇ ਜਾਂਦੇ ਹਨ।  

ਸਿੱਧੇ ਸਿੱਧੇ ਸ਼ਬਦਾਂ ਵਿੱਚ ਲੋਕਾਂ ਦੀ ਗੱਲ ਕਰਨ ਵਾਲੇ ਅਵਤਾਰ ਪਾਸ਼ ਦੀ ਯਾਦ ਲੋਕਾਂ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹੈ। ਅਵਤਾਰ ਪਾਸ਼ ਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ, ਉਹਨਾਂ ਦੇ ਖੇਤਾਂ ਵਿੱਚ; ਜਿਥੇ ਉਹਨਾਂ ਦੀ ਸ਼ਹਾਦਤ ਹੋਈ ਅੰਬ ਦਾ ਉਹ ਬਰੋਟਾ ਜਿਥੇ ਪਾਸ਼ ਡਿੱਗਿਆ ਸੀ।  ਇਹ ਪੌਦਾ ਕਿਸ ਨੇ ਲਾਇਆ ਸੀ ਜਾਂ ਕਿਸ ਨੇ ਇਸ ਨੂੰਪਾਲ ਪੋਸ ਕੇ ਵੱਡੀਆਂ ਕੀਤਾ ਸੀ ਉਸ ਸ਼ਖਸ ਦਾ ਨਾਮ ਇਸ ਵੇਲੇ ਸਾਡੇ ਸਾਹਿਤਿਕ ਡੈਸਕ ਦੀ ਜਾਣਕਾਰੀ ਵਿੱਚ ਨਹੀਂ ਪਰ ਵਟਸਪ ਗਰੁੱਪ ਇਨਕਲਾਬੀ ਚੇਤਨਾ ਵਿੱਚ ਇਸ ਦਰਖਤ ਦੀ ਤਸਵੀਰ ਨਜ਼ਰ ਆਈ ਹੈ। ਇਹ ਤਸਵੀਰ ਪੋਸਟ ਕੀਤੀ ਹੈ ਹਰਮੇਸ਼ ਮਾਲੜੀ ਨੇ ਅੱਜ ਸਵੇਰੇ 08:36 ਵਜੇ। 

ਅੱਜ ਜਦੋਂ ਬਿਕ੍ਰਮੀ ਸੰਮਤ ਵਾਲਾ ਨਵਾਂ ਸਾਲ  ਸ਼ੁਰੂ ਹੋਇਆ। ਅੱਜ ਜਦੋਂ ਇਹ ਨਵਾਂ ਸਾਲ 2082 ਚੜ੍ਹਿਆ ਹੈ ਅਤੇ ਸ਼ਕਤੀ ਪੂਜਨ ਅਤੇ ਸ਼ਕਤੀ ਸੰਗ੍ਰਹਿ ਕਰਨ ਵਾਲੇ ਚੇਤਰ ਦੇ ਨਵਰਾਤਰਿਆਂ ਦੀ ਸ਼ੁਰੂਆਤ ਹੋਈ ਹੈ ਉਦੋਂ ਪਾਸ਼ ਦੀ ਯਾਦ ਤਾਜ਼ਾ ਕਰਾਉਂਦੀ ਅੰਬ ਦੇ ਬਰੋਟੇ ਦੀ ਇਹ ਤਸਵੀਰ ਵੀ ਆਖ ਰਹੀ ਹੈ ਕਿ ਲੋਕਾਂ ਨਾਲ ਜੁੜੇ ਵਰਗਾਂ ਨੂੰ ਆਪਣੇ ਨਾਇਕ ਵੀ ਯਾਦ ਹਨ ਅਤੇ ਦਿਨ ਵੀ। ਜੇਕਰ ਤੁਹਾਡੇ ਕੋਲ ਅਜਿਹੀਆਂ ਆਧਾਰੀ ਤਸਵੀਰਾਂ ਹੋਣ ਤਾਂ ਜ਼ਰੂਰ ਭੇਜਿਆ ਕਰੋ। 

No comments:

Post a Comment