M S Bhatia Sent on 23rd February 2025 at 18:51 WhatsApp Comrade Screen
ਅੱਜ ਦੇ ਦੌਰ ਦੀ ਵੀ ਪ੍ਰੇਰਨਾ ਸਰੋਤ:ਅੱਜ ਵੀ ਪ੍ਰਸੰਗਿਕ ਹੈ
ਲੇਖਕ: ਅਨਿਲ ਰਾਜੀਮਵਾਲੇ ਅਨੁਵਾਦ: ਐਮ ਐਸ ਭਾਟੀਆ
ਲੁਧਿਆਣਾ: 8 ਮਾਰਚ 2025: (ਕਾਮਰੇਡ ਸਕਰੀਨ ਡੈਸਕ)::
ਅਰੁਣਾ ਗਾਂਗੁਲੀ ਦਾ ਜਨਮ 16 ਜੁਲਾਈ 1909 ਨੂੰ ਕਾਲਕਾ ਵਿੱਚ ਇੱਕ ਬੰਗਾਲੀ ਬ੍ਰਹਮੋ ਪਰਿਵਾਰ ਵਿੱਚ ਹੋਇਆ ਸੀ। ਉਸਦੇ ਮਾਤਾ-ਪਿਤਾ, ਬੰਗਾਲ ਤੋਂ ਕਾਲਕਾ ਚਲੇ ਗਏ ਸਨ, ਕਿਉਂਕਿ ਉਸ ਦੇ ਪਿਤਾ ਰੇਲਵੇ ਕੇਟਰਿੰਗ ਦੇ ਇੰਚਾਰਜ ਵਜੋਂ ਕੰਮ ਕਰਦੇ ਸਨ।
ਅਰੁਣਾ ਦੋ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੀ ਸੀ। ਉਸਨੇ ਅਤੇ ਉਸਦੀ ਛੋਟੀ ਭੈਣ ਪੂਰਨਿਮਾ ਨੇ ਲਾਹੌਰ ਵਿੱਚ 'ਕਾਨਵੈਂਟ ਆਫ਼ ਸੈਕਰਡ ਹਾਰਟ' ਵਿੱਚ ਪੜ੍ਹਾਈ ਕੀਤੀ ਕਿਉਂਕਿ ਉਸਦੇ ਪਿਤਾ ਉੱਥੇ ਹੀ ਇੱਕ ਪੱਤਰਕਾਰ ਬਣ ਗਏ ਸਨ । ਅਰੁਣਾ ਨੂੰ ਸਕੂਲ ਵਿੱਚ ਆਇਰੀਨ ਕਿਹਾ ਜਾਂਦਾ ਸੀ। ਅਧਿਆਤਮਵਾਦ ਅਤੇ 'ਅਣਜਾਣ' ਵਿੱਚ ਵਿਸ਼ਵਾਸ ਰੱਖਣ ਵਾਲੀ, ਉਹ ਰੋਮਨ ਕੈਥੋਲਿਕ ਚਰਚ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇੱਕ ਨਨ ਬਣਨ ਬਾਰੇ ਵੀ ਸੋਚਿਆ । ਇਸ ਕਰਕੇ ਉਸਦੇ ਮਾਤਾ-ਪਿਤਾ ਨੂੰ ਇਸ ਦਾ ਸਦਮਾ ਲੱਗਿਆ। ਇਸ ਵਾਰ ਉਸਨੂੰ ਨੈਨੀਤਾਲ ਭੇਜ ਦਿੱਤਾ ਗਿਆ ਅਤੇ ਇਸ ਵਾਰ ਇੱਕ ਪ੍ਰੋਟੈਸਟੈਂਟ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਉੱਥੇ ਹੀ ਉਸ ਦੇ ਪਿਤਾ ਨੇ ਇੱਕ ਹੋਟਲ ਖੋਲ ਲਿਆ।ਮੂਲ ਲੇਖਕ ਅਨਿਲ ਰਾਜਿਮਵਾਲੇ
ਅਰੁਣਾ ਬਹੁਤ ਕੁਝ ਪੜ੍ਹਦੀ ਸੀ: ਕਲਾਸਿਕ, ਸਾਹਿਤ, ਫਿਲੋਸਫੀ , ਰਾਜਨੀਤੀ, ਆਦਿ। ਉਸਨੇ ਸ਼ੁਰੂ ਵਿਚ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਆਪਣੀ ਰੋਜ਼ੀ-ਰੋਟੀ ਆਪ ਕਮਾਉਣਾ ਚਾਹੁੰਦੀ ਸੀ। ਇਸ ਲਈ ਉਹ ਰਹਿਣ ਲਈ ਕਲਕੱਤਾ ਚਲੀ ਗਈ ਅਤੇ ਗੋਖਲੇ ਮੈਮੋਰੀਅਲ ਗਰਲਜ਼ ਸਕੂਲ ਵਿੱਚ ਪੜ੍ਹਾਉਣ ਲੱਗ ਪਈ। ਉਹ ਇੰਗਲੈਂਡ ਜਾਣਾ ਚਾਹੁੰਦੀ ਸੀ ਪਰ ਫਿਰ ਉਸ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਇਆ।
ਨਵੀਂ ਜ਼ਿੰਦਗੀ
ਅਰੁਣਾ ਅਤੇ ਪੂਰਨਿਮਾ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਲਈ ਇਲਾਹਾਬਾਦ ਗਈਆਂ ਸਨ। ਜਦੋਂ ਪੂਰਨਿਮਾ ਦਾ ਵਿਆਹ ਦਿੱਲੀ ਵਿੱਚ ਬੈਨਰਜੀ ਨਾਲ ਹੋਇਆ ਤਾਂ ਉਸਦਾ ਦੋਸਤ ਆਸਫ਼ ਅਲੀ ਜੋ ਵਕੀਲ ਸੀ ਉੱਥੇ ਆਇਆ ਸੀ ਅਤੇ ਉਹ ਅਰੁਣਾ ਨੂੰ ਮਿਲਿਆ। ਉਨ੍ਹਾਂ ਦੀ ਦੋਸਤੀ ਹੋਈ ਅਤੇ ਅੰਤ ਵਿੱਚ ਵਿਆਹ ਹੋ ਗਿਆ। ਇਕ ਤਾਂ ਵੱਖਰੇ ਭਾਈਚਾਰੇ ਦਾ ਹੋਣ ਕਰਕੇ ਅਤੇ ਦੂਜਾ ਉਮਰ ਵਿੱਚ ਵੱਡੇ ਅੰਤਰ ਕਾਰਨ ਸਾਰਿਆਂ ਨੇ ਵਿਆਹ ਦਾ ਵਿਰੋਧ ਕੀਤਾ। ਅਰੁਣਾ ਉਸ ਵੇਲੇ ਸਿਰਫ਼ 19 ਸਾਲ ਦੀ ਸੀ ਜਦੋਂ ਕਿ ਆਸਫ਼ ਅਲੀ 41 ਸਾਲ ਦਾ ਸੀ।
ਰਾਜਨੀਤੀ ਵਿੱਚ ਦਾਖਲਾ ਅਤੇ ਜੇਲ ਯਾਤਰਾ
ਉਦੋਂ ਤੱਕ ਅਰੁਣਾ ਨੂੰ ਆਮ ਤੌਰ 'ਤੇ ਰਾਜਨੀਤੀ ਅਤੇ ਖਾਸ ਕਰਕੇ ਖਾਦੀ ਨਾਪਸੰਦ ਸੀ!
ਇਸ ਦੌਰਾਨ ਗਾਂਧੀ ਜੀ ਨੇ ਆਪਣਾ ਲੂਣ ਦਾ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ। ਆਸਫ਼ ਅਲੀ ਇਸ ਵਿੱਚ ਸ਼ਾਮਲ ਹੋ ਗਿਆ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅਰੁਣਾ ਵੀ ਇਸ ਵਿੱਚ ਸ਼ਾਮਲ ਹੋ ਗਈ ਅਤੇ ਇੱਕ ਭਾਸ਼ਣ ਵੀ ਦਿੱਤਾ। ਦਿੱਲੀ ਦੇ ਮੁੱਖ ਕਮਿਸ਼ਨਰ 'ਚੰਗੇ ਵਿਵਹਾਰ' ਅਤੇ ਰਾਜਨੀਤੀ ਵਿੱਚ ਭਾਗੀਦਾਰੀ ਨਾ ਕਰਨ ਦਾ ਵਾਅਦਾ ਚਾਹੁੰਦੇ ਸਨ। ਪਰ ਅਰੁਣਾ ਨੇ ਇਨਕਾਰ ਕਰ ਦਿੱਤਾ ਅਤੇ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ।ਅਨੁਵਾਦਕ-ਐਮ ਐਸ ਭਾਟੀਆ
ਰਿਹਾ ਹੋਣ 'ਤੇ ਉਸਦਾ ਬਹੁਤ ਵੱਡਾ ਸਵਾਗਤ ਹੋਇਆ; ਇੱਥੋਂ ਤੱਕ ਕਿ ਖਾਨ ਅਬਦੁਲ ਗਫ਼ਾਰ ਖਾਨ ਵੀ ਮਿਲਣ ਆਏ। ਉਸਨੂੰ 1932 ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਉਸਨੇ 200 ਰੁਪਏ ਦਾ ਜੁਰਮਾਨਾ ਜਮ੍ਹਾ ਕਰਨ ਤੋਂ ਇਨਕਾਰ ਕਰ ਦਿੱਤਾ, ਤਾਂ ਪੁਲਿਸ ਉਸਦੇ ਘਰੋਂ ਮਹਿੰਗੀਆਂ ਸਾੜੀਆਂ ਚੁੱਕ ਕੇ ਲੈ ਗਈ! ਉਸਨੂੰ ਦਿੱਲੀ ਅਤੇ ਅੰਬਾਲਾ ਜੇਲ੍ਹਾਂ ਵਿੱਚ ਬਹੁਤ ਹੀ ਮਾੜੀਆਂ ਹਾਲਤਾਂ ਵਿੱਚ ਰੱਖਿਆ ਗਿਆ। ਅੰਬਾਲਾ ਵਿੱਚ ਤਾਂ ਇਕਾਂਤ ਕੈਦ ਵਿਚ ।
ਰਿਹਾਈ ਤੋਂ ਬਾਅਦ, ਉਹ ਲਗਭਗ ਦਸ ਸਾਲਾਂ ਲਈ ਰਾਜਨੀਤੀ ਤੋਂ ਦੂਰ ਰਹੀ, ਸਿਵਾਏ ਕੁਝ ਮਹਿਲਾ ਕਾਨਫਰੰਸਾਂ ਆਦਿ ਵਿੱਚ ਸ਼ਾਮਲ ਹੋਣ ਦੇ। ਉਸਨੇ ਦਿੱਲੀ ਪ੍ਰਦੇਸ਼ ਕਾਂਗਰਸ ਵਿੱਚ ਦੇਸ਼ਬੰਧੂ ਗੁਪਤਾ-ਆਸਿਫ ਅਲੀ ਸਮੂਹ ਦਾ ਸਮਰਥਨ ਕੀਤਾ।
ਗਾਂਧੀ ਜੀ ਨੇ 1940 ਵਿੱਚ ਜੰਗ ਦੇ ਵਿਰੁੱਧ ਸੱਤਿਆਗ੍ਰਹਿ ਸ਼ੁਰੂ ਕੀਤਾ। ਉਹਨਾਂ ਨੇ ਅਰੁਣਾ ਨੂੰ ਸੱਤਿਆਗ੍ਰਹੀਆਂ ਵਿੱਚੋਂ ਇੱਕ ਵਜੋਂ ਚੁਣਿਆ। ਉਸਨੂੰ ਪਹਿਲਾਂ ਲਾਹੌਰ ਜੇਲ੍ਹ ਅਤੇ ਬਾਅਦ ਵਿੱਚ ਲਾਹੌਰ ਮਹਿਲਾ ਜੇਲ੍ਹ ਭੇਜ ਦਿੱਤਾ ਗਿਆ। ਉਸਨੇ ਜੇਲ ਅੰਦਰ ਬਹੁਤ ਕੰਮ ਕੀਤਾ। ਉਸਨੇ ਸੀ ਕਲਾਸ ਦੀ ਮੰਗ ਕੀਤੀ ਜੋ ਉਸ ਨੂੰ ਦਿੱਤੀ ਗਈ ਅਤੇ ਉਸਨੂੰ ਇੱਕ ਵੱਖਰਾ ਕਮਰਾ ਮਿਲ ਗਿਆ ਜਿਸਨੂੰ ਉਸਨੇ ਚੰਗੀ ਤਰ੍ਹਾਂ ਸਜਾਇਆ। ਉਹ ਮਹਿਲਾ ਕੈਦੀਆਂ ਨੂੰ ਹਫਤਾਵਾਰੀ ਖ਼ਬਰਾਂ ਸੁਣਾਉਂਦੀ ਸੀ।
1942: ਇਤਿਹਾਸ ਦੇ ਪੰਨਿਆਂ ਵਿੱਚ
ਰਿਹਾਈ ਤੋਂ ਬਾਅਦ, ਉਹ ਆਸਫ ਅਲੀ ਦੇ ਨਾਲ 1942 ਵਿੱਚ ਬੰਬਈ ਵਿੱਚ ਕਾਂਗਰਸ ਸੈਸ਼ਨ ਵਿੱਚ ਗਈ। ਆਸਫ ਅਲੀ ਇੱਕ ਮਹੱਤਵਪੂਰਨ ਨੇਤਾ ਸੀ। ਅਰੁਣਾ ਉੱਥੇ ਕਾਫ਼ੀ ਮਸ਼ਹੂਰ ਹੋ ਗਈ, ਹਰ ਕਿਸੇ ਨਾਲ ਗੱਲ ਕਰਦੀ ਸੀ, ਪਰ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਗਲੇ ਹੀ ਦਿਨ ਉਹ ਇਤਿਹਾਸ ਰਚ ਦੇਵੇਗੀ।
ਅਗਲੇ ਦਿਨ, 9 ਅਗਸਤ 1942 ਨੂੰ ਮੁੱਖ ਕਾਂਗਰਸੀ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਿਵੇਂ ਹੀ ਉਸਨੂੰ ਇਸ ਬਾਰੇ ਪਤਾ ਲੱਗਾ, ਉਹ ਬੋਰੀ ਬਾਂਦਰ ਸਟੇਸ਼ਨ ਵੱਲ ਭੱਜੀ, ਜਿੱਥੋਂ ਰੇਲਗੱਡੀ ਕੈਦੀਆਂ ਨੂੰ ਲੈ ਕੇ ਰਵਾਨਾ ਹੋਣ ਵਾਲੀ ਸੀ। ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸਨੇ ਜ਼ਬਰਦਸਤੀ ਰੇਲ ਗੱਡੀ ਵਿੱਚ ਅਤੇ ਉਸ ਨੇ ਨਹਿਰੂ, ਗਾਂਧੀ ਜੀ ਅਤੇ ਹੋਰਾਂ ਨੂੰ ਗੰਭੀਰ ਮੁਦਰਾ ਵਿੱਚ ਦੇਖਿਆ।
ਵੱਡੇ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਕਰਕੇ ਉਹ ਗੁੱਸੇ ਨਾਲ ਭੜਕ ਰਹੀ ਸੀ ਜਿਸਨੂੰ ਉਹ 'ਪਰਲ ਹਾਰਬਰ ਵਿਧੀ' ਕਹਿੰਦੀ ਸੀ। ਭੜਕੀ ਹੋਈ ਉਹ ਹੁਣ ਮਸ਼ਹੂਰ ਗੋਵਾਲੀਆ ਟੈਂਕ ਮੈਦਾਨ ਗਈ, ਜਿੱਥੇ ਮੌਲਾਨਾ ਆਜ਼ਾਦ ਨੇ ਤਿਰੰਗਾ ਲਹਿਰਾਉਣਾ ਸੀ। ਉਸਨੇ ਇੱਕ ਪੁਲਿਸ ਅਧਿਕਾਰੀ ਨੂੰ ਝੰਡੇ ਨੂੰ ਉਤਾਰਨ ਦਾ ਹੁਕਮ ਦਿੰਦੇ ਸੁਣਿਆ। ਇਸ ਤੋਂ ਪਹਿਲਾਂ ਕਿ ਪੁਲਿਸ ਝੰਡਾ ਉਤਾਰ ਦਿੰਦੀ ਅਰੁਣਾ ਨੇ ਅੱਗੇ ਵਧ ਕੇ ਝੰਡਾ ਲਹਿਰਾ ਦਿਤਾ । ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਭੀੜ ਨੇ ਜਲੂਸ ਦਾ ਰੂਪ ਧਾਰਨ ਕਰ ਲਿਆ ਅਤੇ ਕਾਂਗਰਸ ਦਫ਼ਤਰ ਵੱਲ ਚਲੀ ਗਈ। ਦਸ ਮਿੰਟਾਂ ਦੇ ਅੰਦਰ ਝੰਡਾ ਉਤਾਰ ਦਿੱਤਾ ਗਿਆ ਅਤੇ ਇੱਕ ਪੁਲਿਸ ਅਧਿਕਾਰੀ ਨੇ ਉਸਨੂੰ ਅੱਡੀ ਹੇਠ ਮਸਲ ਦਿੱਤਾ। ਉੱਥੇ ਹੀ ਅਰੁਣਾ ਆਸਫ਼ ਅਲੀ ਨੇ 'ਬ੍ਰਿਟਿਸ਼ ਰਾਜ ਨੂੰ ਉਖਾੜ ਸੁੱਟਣ ਤੱਕ ਲੜਨ' ਦੀ ਸਹੁੰ ਖਾਧੀ। ਲਾਠੀਚਾਰਜ ਅਤੇ ਗੋਲੀਬਾਰੀ ਹੋਈ।ਹਫਤਾਵਾਰੀ ਪਰਚੇ ਲਿੰਕ ਦੇ
ਮੁੱਖ ਪ੍ਰਬੰਧਕਾਂ ਵਿੱਚੋਂ ਇੱਕ ਸੀ
ਅਰੁਣਾ ਆਸਫ਼ ਅਲੀ
ਅਰੁਣਾ ਦਿੱਲੀ ਵਾਪਸ ਆ ਗਈ ਅਤੇ ਤੁਰੰਤ ਭੂੰਮੀਗਤ ਹੋ ਗਈ। ਉਹ ਪੂਰੇ ਢਾਈ ਸਾਲ ਦੇਸ਼ ਭਰ ਵਿੱਚ ਘੁੰਮਦੀ ਰਹੀ, ਲਗਭਗ ਇੱਕ ਰੂਪੋਸ਼ ਇਨਕਲਾਬੀ ਦੇ ਰੂਪ ਵਿੱਚ। ਉਸਨੇ ਬਹੁਤ ਸਾਰੇ ਸਮੂਹਾਂ ਅਤੇ ਅੰਦੋਲਨਾਂ ਦਾ ਆਯੋਜਨ ਕੀਤਾ।
ਗ੍ਰਿਫ਼ਤਾਰੀ ਲਈ ਇਨਾਮ
ਬ੍ਰਿਟਿਸ਼ ਸਰਕਾਰ ਨੇ ਉਸਦੀ ਗ੍ਰਿਫ਼ਤਾਰੀ ਲਈ 2000 ਰੁਪਏ ਦਾ ਇਨਾਮ ਐਲਾਨਿਆ ਸੀ, ਪਰ ਉਹ ਉਨਾਂ ਦੀ ਪਹੁੰਚ ਤੋਂ ਬਾਹਰ ਰਹੀ। ਬ੍ਰਿਟਿਸ਼ ਅਫ਼ਸਰ ਨੇ ਆਪਣੇ ਉੱਚ ਅਧਿਕਾਰੀ ਨੂੰ ਦੱਸਿਆ ਕਿ ਦਿੱਲੀ ਦੇ 9 ਲੱਖ ਲੋਕਾਂ ਦੁਆਰਾ ਉਸਨੂੰ ਪਨਾਹ ਦਿੱਤੀ ਜਾ ਰਹੀ ਹੈ।
ਕਾਂਗਰਸ ਵਰਕਿੰਗ ਕਮੇਟੀ ਦੇ ਮਤੇ ਨਾਲ ਮੱਤਭੇਦ
ਕੈਦੀਆਂ ਦੀ ਰਿਹਾਈ ਤੋਂ ਬਾਅਦ 1945 ਵਿੱਚ ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ ਨੇ ਇੱਕ ਮੀਟਿੰਗ ਕੀਤੀ। ਇਸ ਨੇ 1942 ਅਤੇ ਅਹਿੰਸਾ 'ਤੇ ਇੱਕ ਮਤਾ ਪਾਸ ਕੀਤਾ। ਵਾਇਸਰਾਏ ਨੇ ਕਾਂਗਰਸ 'ਤੇ ਪੂਰੇ ਦੇਸ਼ ਵਿੱਚ ਹਿੰਸਾ ਫੈਲਾਉਣ ਦਾ ਦੋਸ਼ ਲਗਾਇਆ। ਉਸੇ ਸਮੇਂ ਵਾਇਸਰਾਏ ਨੇ ਅਰੁਣਾ ਆਸਫ਼ ਅਲੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇੱਕ ਕੇਂਦਰੀ ਵਰਕਿੰਗ ਕਮੇਟੀ ਮੈਂਬਰ ਦੀ ਪਤਨੀ ਨੇ ਭੀੜ ਨੂੰ ਵੱਡੇ ਪੱਧਰ 'ਤੇ ਹਿੰਸਾ ਲਈ ਭੜਕਾਇਆ ਸੀ ਅਤੇ ਬ੍ਰਿਟਿਸ਼ ਸਰਕਾਰ ਦੇ ਯੁੱਧ-ਯਤਨਾਂ ਨੂੰ ਸਾਬੋਤਾਜ ਕਰ ਰਹੀ ਸੀ।
ਅਰੁਣਾ ਆਸਫ਼ ਅਲੀ ਨੇ ਵਾਇਸਰਾਏ ਦੇ ਪ੍ਰਚਾਰ ਦਾ ਵਿਰੋਧ ਕੀਤਾ। ਉਸਨੇ ਕੇਂਦਰੀ ਵਰਕਿੰਗ ਕਮੇਟੀ ਦੇ ਮਤੇ ਦੇ ਕੁਝ ਨੁਕਤਿਆਂ ਦਾ ਵੀ ਖੰਡਨ ਕੀਤਾ। ਉਸਨੇ "ਭਾਰਤ ਦੇ ਕਿਸੇ ਹਿੱਸੇ" ਤੋਂ ਇੱਕ ਬਿਆਨ ਵਿੱਚ ਕਿਹਾ ਕਿ ਇਹ ਸੱਚ ਨਹੀਂ ਹੈ ਕਿ ਕਾਂਗਰਸੀ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ, ਭੀੜ ਬੇਕਾਬੂ ਹੋ ਗਈ ਸੀ ਅਤੇ ਆਪਣੇ ਆਪ ਕਾਰਵਾਈ ਕਰ ਰਹੀ ਸੀ। ਪਿੱਛੇ ਰਹਿ ਗਏ ਆਗੂ ਆਪਣੇ ਕੰਮਾਂ ਵਿੱਚ ਕਾਂਗਰਸ ਦੇ ਮਤੇ ਦੀ ਪਾਲਣਾ ਕਰਨ ਲਈ ਕਾਫ਼ੀ ਜ਼ਿੰਮੇਵਾਰ ਸਨ। ਉਸਨੇ ਕਿਹਾ ਕਿ ਪੁਲਿਸ ਦਮਨ ਅਕਸਰ ਅਜਿਹੀ ਸਥਿਤੀ ਪੈਦਾ ਕਰਦਾ ਹੈ ਜਿਸ ਵਿੱਚ ਅਹਿੰਸਾ ਨੂੰ ਇਸ ਦੇ ਸਹੀ ਅਰਥਾਂ ਵਿਚ ਲਾਗੂ ਨਹੀਂ ਕੀਤਾ ਜਾ ਸਕਦਾ ਸੀ। ਕੇਂਦਰੀ ਵਰਕਿੰਗ ਕਮੇਟੀ ਨੇ ਪਿਛਲੇ ਤਿੰਨ ਸਾਲਾਂ ਦੀਆਂ ਘਟਨਾਵਾਂ ਨੂੰ ਘਟਾ ਕੇ ਦੇਖਿਆ ਸੀ।
ਅਰੁਣਾ ਦਾ ਸਟੈਂਡ
25 ਜਨਵਰੀ 1946 ਨੂੰ ਅਰੁਣਾ ਵਿਰੁੱਧ ਵਾਰੰਟ ਵਾਪਸ ਲੈ ਲਿਆ ਗਿਆ। ਉਹ ਕਲਕੱਤਾ ਗਈ ਅਤੇ ਦੇਸ਼ਬੰਧੂ ਪਾਰਕ ਵਿੱਚ ਇੱਕ ਵੱਡੀ ਮੀਟਿੰਗ ਨੂੰ ਸੰਬੋਧਨ ਕੀਤਾ ਜਿਸਦੀ ਸਟੇਜ ਦੀ ਰਚਨਾ ਨਿਊ ਥੀਏਟਰਜ਼ ਦੇ ਮਸ਼ਹੂਰ ਕਲਾ ਨਿਰਦੇਸ਼ਕ ਸੌਰੇਨ ਸੇਨ ਦੁਆਰਾ ਕੀਤੀ ਗਈ ਸੀ। ਵੇਵਲ ਦੀ ਆਲੋਚਨਾ ਕਰਦੇ ਹੋਏ, ਉਸਨੇ ਕਿਹਾ ਕਿ ਭਾਰਤੀ ਹੀ ਆਪਣੀ ਆਜ਼ਾਦੀ ਦੀ ਮਿਤੀ ਤੈਅ ਕਰਨਗੇ, ਅੰਗਰੇਜ਼ ਨਹੀਂ। ਉਸਨੇ ਆਜ਼ਾਦੀ ਦੀ ਲੜਾਈ ਜਾਰੀ ਰੱਖਣ ਦੀ ਅਪੀਲ ਕੀਤੀ।ਰੋਜ਼ਾਨਾ 'ਪੈਟ੍ਰਿਆਟ' ਦੀ ਇੱਕ ਝਲਕ
ਦਿੱਲੀ ਜਾਂਦੇ ਸਮੇਂ ਸਟੇਸ਼ਨਾਂ 'ਤੇ ਭਾਰੀ ਭੀੜ ਨੇ ਉਸਦਾ ਸਵਾਗਤ ਕੀਤਾ, ਅਤੇ ਨਹਿਰੂ ਨੇ ਉਸਨੂੰ ਇਲਾਹਾਬਾਦ ਵਿੱਚ ਰੁਕਣ ਲਈ ਕਿਹਾ। ਉਹ ਖੁਦ ਉਸਨੂੰ ਲੈਣ ਲਈ ਸਟੇਸ਼ਨ 'ਤੇ ਪਹੁੰਚੇ ।
ਉਸਨੂੰ ਕਰੋਲਬਾਗ ਵਾਲਾ ਆਪਣਾ ਘਰ ਵਾਪਸ ਮਿਲ ਗਿਆ ਜਿਸਨੂੰ ਸਰਕਾਰ ਨੇ ਜ਼ਬਤ ਕਰ ਲਿਆ ਸੀ। ਉਸਨੂੰ ਪੁਲਿਸ ਦੁਆਰਾ ਜ਼ਬਤ ਕੀਤੀ ਗਈ ਉਸਦੀ ਬੇਬੀ ਆਸਟਿਨ ਕਾਰ ਲਈ ਪੈਸੇ ਵੀ ਮਿਲੇ।
ਉਹ ਫਰਵਰੀ 1947 ਵਿੱਚ ਗਾਂਧੀ ਜੀ ਨੂੰ ਮਿਲਣ ਲਈ ਵਰਧਾ ਗਈ। ਨਾਗਪੁਰ ਵਿੱਚ ਉਸਨੇ 30 ਹਜ਼ਾਰ ਲੋਕਾਂ ਦੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕੀਤਾ। ਉਸਨੇ ਗਾਂਧੀ ਜੀ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ 'ਰਾਸ਼ਟਰ ਪਿਤਾ' ਅਤੇ ਹਿੰਦੂ-ਮੁਸਲਿਮ ਏਕਤਾ ਦਾ ਪ੍ਰਤੀਕ ਦੱਸਿਆ ਭਾਵੇਂ ਕੁਝ ਮੁੱਦਿਆਂ 'ਤੇ ਉਹ ਉਨ੍ਹਾਂ ਨਾਲ ਮਤਭੇਦ ਰੱਖਦੀ ਸੀ। ਉਹ 1946 ਦੇ ਰਾਇਲ ਇੰਡੀਅਨ ਨੇਵੀ ਵਿਦਰੋਹ ਤੋਂ ਬਹੁਤ ਪ੍ਰਭਾਵਿਤ ਹੋਈ ਸੀ, ਅਤੇ ਇਸ ਮੁੱਦੇ ਤੇ ਉਨ੍ਹਾਂ ਦੇ ਗਾਂਧੀ ਜੀ ਨਾਲ ਗੰਭੀਰ ਮਤਭੇਦ ਸਨ।
ਆਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ:
ਆਜ਼ਾਦੀ ਤੋਂ ਬਾਅਦ ਦੀਆਂ ਘਟਨਾਵਾਂ ਵੀ ਬਹੁਤ ਅਹਿਮ ਨਵਾਂ ਇਸਤਿਹਾਸ ਰਚਿਆ। ਇਹ ਚੁਣੌਤੀਆਂ ਪਰ ਰੁਨੰ ਆਸਫ਼ ਅਲੀ ਬੜੀ ਦ੍ਰਿੜਤਾ ਨਾਲ ਆਪਣੇ ਸਿਧਾਂਤਾਂ 'ਤੇ ਪਹਿਰਾ ਦੇਂਦੀ ਰਹੀ। ਉਸਨੇ ਲਾਲ ਝੰਡੇ ਨਾਲ ਆਪਣਾ ਨਾਤਾ ਪੱਕੇ ਤੌਰ ਤੇ ਜੋੜ ਲਿਆ। ਖੱਬੇ ਪੱਖੀ ਵਿਚਾਰਧਾਰਾ ਉਸਦੀ ਯਿਨਦਗੀ ਦਾ ਅਹਿਮ ਹਿੱਸਾ ਬਣ ਗਈ।
ਅਰੁਣਾ ਸੀਪੀਆਈ ਵਿੱਚ ਬਾਕਾਇਦਾ ਸ਼ਾਮਲ ਹੋ ਗਈ
ਅਸਲ ਵਿੱਚ ਸੰਨ 1946 ਤੋਂ ਬਾਅਦ ਅਰੁਣਾ ਦਾ ਖੱਬੇ ਪੱਖ ਵੱਲ ਤਿੱਖਾ ਝੁਕਾਅ ਹੋ ਗਿਆ ਸੀ। ਉਹ 1947-48 ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਚੁਣੀ ਗਈ ਸੀ ਪਰ 1948 ਵਿੱਚ ਉਹਨਾਂ ਕਾਂਗਰਸ ਛੱਡ ਦਿੱਤੀ ਅਤੇ ਸੋਸ਼ਲਿਸਟ ਪਾਰਟੀ ਵਿੱਚ ਸ਼ਾਮਲ ਹੋ ਗਈ। ਬਾਅਦ ਵਿੱਚ 1950 ਵਿੱਚ ਇੱਕ ਖੱਬਾ ਸਮਾਜਵਾਦੀ ਗਰੁੱਪ ਬਣਾਇਆ। ਉਹ ਏਦਾਤਾ ਨਾਰਾਇਣਨ ਅਤੇ ਰਜਨੀ ਪਾਮ ਦੱਤ ਨਾਲ ਮਾਸਕੋ ਗਈ। ਉਹ ਅਤੇ ਨਾਰਾਇਣਨ ਦੋਵੇਂ ਸੋਵੀਅਤ ਯੂਨੀਅਨ ਤੋਂ ਬਹੁਤ ਪ੍ਰਭਾਵਿਤ ਹੋਏ ਸਨ।
ਵਾਪਸੀ 'ਤੇ ਉਸਨੇ ਉਦਯੋਗਿਕ ਮਜ਼ਦੂਰਾਂ ਅਤੇ ਹੋਰ ਵਰਗਾਂ ਵਿੱਚ ਕੰਮ ਕੀਤਾ। ਉਸਨੇ ਟੈਕਸਟਾਈਲ ਮਜ਼ਦੂਰਾਂ ਵਿੱਚ ਮਾਰਕਸਵਾਦੀ ਸਟੱਡੀ ਸਰਕਲ ਸ਼ੁਰੂ ਕੀਤਾ। ਉਸਨੇ 1953-54 ਵਿੱਚ ਮਦੁਰਾਈ ਵਿੱਚ ਹੋਈ ਸੀਪੀਆਈ ਦੀ ਤੀਜੀ ਪਾਰਟੀ ਕਾਂਗਰਸ ਵਿੱਚ ਸ਼ਿਰਕਤ ਕੀਤੀ ਅਤੇ ਕੇਂਦਰੀ ਕਮੇਟੀ ਲਈ ਚੁਣੀ ਗਈ।
ਮਹਿਲਾ ਅੰਦੋਲਨ ਵਿੱਚ
ਅਰੁਣਾ ਆਸਫ਼ ਅਲੀ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਬੰਗਾਲ ਦੀ ਮਹਿਲਾ ਆਤਮ ਰਕਸ਼ਾ ਸਮਿਤੀ ਦੇ ਸੰਪਰਕ ਵਿੱਚ ਆਈ। ਉਹ 1952 ਵਿਚ ਇਸਦੀ ਸੂਬਾਈ ਕਾਨਫਰੰਸ ਵਿੱਚ ਮੁੱਖ ਮਹਿਮਾਨ ਸੀ। ਉਸਨੇ 1953 ਵਿੱਚ ਕੋਪਨਹੇਗਨ ਵਿੱਚ ਅੰਤਰਰਾਸ਼ਟਰੀ ਮਹਿਲਾ ਕਾਨਫਰੰਸ ਵਿੱਚ ਵੀ ਹਿੱਸਾ ਲਿਆ।
ਉਹ ਨੈਸ਼ਨਲ ਫੈਡਰੇਸ਼ਨ ਆਫ਼ ਇੰਡੀਅਨ ਵੂਮੈਨ ਦੀ ਸੰਸਥਾਪਕ ਮੈਂਬਰ ਸੀ। ਸੰਨ 1967 ਵਿੱਚ ਉਹ ਇਸਦੀ ਚੇਅਰਮੈਨ ਚੁਣੀ ਗਈ ਅਤੇ 1986 ਤੱਕ ਇਸ ਅਹੁਦੇ 'ਤੇ ਰਹੀ।
ਸੰਨ 1956 ਵਿੱਚ ਸਟਾਲਿਨ ਬਾਰੇ ਮਸ਼ਹੂਰ 'ਖਰੁਸ਼ਚੇਵ ਰਿਪੋਰਟ' ਸਾਹਮਣੇ ਆਈ ਜਿਸਨੇ ਪੂਰੀ ਦੁਨੀਆ ਵਿੱਚ ਹਲਚਲ ਪੈਦਾ ਕਰ ਦਿੱਤੀ। ਰਿਪੋਰਟ ਨੇ ਸਟਾਲਿਨ ਦੇ ਦੌਰ ਦੀਆਂ ਵਧੀਕੀਆਂ ਦਾ ਪਰਦਾਫਾਸ਼ ਕੀਤਾ। ਅਰੁਣਾ ਨੂੰ ਬਹੁਤ ਦੁੱਖ ਹੋਇਆ। ਉਹ ਇਹਨਾਂ ਬੇਇਨਸਾਫੀਆਂ ਨੂੰ ਨਾ ਤਾਂ ਬਰਦਾਸ਼ਤ ਕਰ ਸਕਦੀ ਸੀ ਅਤੇ ਨਾ ਹੀ ਇਹਨਾਂ ਨਾਲ ਸਮਝੌਤਾ ਕਰ ਸਕਦੀ ਸੀ। ਉਸਨੇ ਸੀਪੀਆਈ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਪਰ ਅੰਤ ਤੱਕ ਉਹ ਪਾਰਟੀ ਨਾਲ ਜੁੜੀ ਰਹੀ।
ਦਿੱਲੀ ਦੀ ਪਹਿਲੀ ਕਮਿਊਨਿਸਟ ਮੇਅਰ ਬਣੀ
ਅਰੁਣਾ ਆਸਫ਼ ਅਲੀ 1958 ਵਿੱਚ ਦਿੱਲੀ ਦੀ ਮੇਅਰ ਚੁਣੀ ਗਈ ਸੀ। ਕੁਲ 80 ਸੀਟਾਂ ਵਾਲੀ ਦਿੱਲੀ ਨਗਰ ਨਿਗਮ ਵਿੱਚ, ਨਾ ਤਾਂ ਕਾਂਗਰਸ ਅਤੇ ਨਾ ਹੀ ਜਨਸੰਘ ਨੂੰ ਬਹੁਮਤ ਮਿਲਿਆ। ਸੀਪੀਆਈ ਕੋਲ 8 ਸੀਟਾਂ ਸਨ। ਸੀਪੀਆਈ ਨੇ ਅਰੁਣਾ ਆਸਫ਼ ਅਲੀ ਦਾ ਸਮਰਥਨ ਕਰਨ ਦੀ ਪੇਸ਼ਕਸ਼ ਕੀਤੀ ਜੇਕਰ ਕਾਂਗਰਸ ਵੀ ਅਜਿਹਾ ਕਰਦੀ ਹੈ। ਨਹਿਰੂ ਨਾਲ ਸਲਾਹ-ਮਸ਼ਵਰਾ ਕੀਤਾ ਗਿਆ ਅਤੇ ਕਾਂਗਰਸ ਸਹਿਮਤ ਹੋ ਗਈ। ਇਸ ਤਰ੍ਹਾਂ ਅਰੁਣਾ ਦਿੱਲੀ ਦੀ ਪਹਿਲੀ ਕਮਿਊਨਿਸਟ ਮੇਅਰ ਬਣ ਗਈ, ਹਾਲਾਂਕਿ ਉਹ ਰਸਮੀ ਤੌਰ 'ਤੇ ਸੀਪੀਆਈ ਵਿੱਚ ਨਹੀਂ ਸੀ।
ਇਹ ਜ਼ਿਕਰਯੋਗ ਹੈ ਕਿ ਨਾਲ ਹੀ 1958 ਵਿੱਚ ਬੰਬਈ ਵਿੱਚ ਇੱਕ ਹੋਰ ਕਮਿਊਨਿਸਟ ਮੇਅਰ ਸੀ ਜਿਸ ਦਾ ਨਾਮ ਸੀ ਐਸ ਐਸ ਮਿਰਾਜਕਰ।
ਅਰੁਣਾ ਨੇ ਪੱਤਰਕਾਰੀ ਵਿੱਚ ਵੀ ਕਮਾਲ ਦਿਖਾਏ -‘
ਇਹ ਅਰੁਣਾ ਆਸਫ਼ ਅਲੀ ਦੀ ਪੱਤਰਕਾਰਿਤਾ ਦਾ ਹੀ ਕਮਾਲ ਸੀ ਕਿ 'ਲਿੰਕ' ਅਤੇ 'ਪੈਟ੍ਰਿਅਟ' ਨਾਂਅ ਦੇ ਪੇਪਰ ਬੜੇ ਧੜੱਲੇ ਨਾਲ ਉਭਰ ਕੇ ਸਾਹਮਣੇ ਆਏ। "ਲਿੰਕ" ਅੰਗਰੇਜ਼ੀ ਦਾ ਬਹੁਤ ਹੀ ਸ਼ਾਨਦਾਰ ਸਪਤਾਹਿਕ ਪਰਚਾ ਸੀ ਅਤੇ 'ਪੈਟ੍ਰਿਆਟ' ਬਹੁਤ ਹੀ ਵਧੀਆ ਅਖਬਾਰ ਜਿਹੜਾ ਲੋਕ ਪੱਖੀ ਮਸਲਿਆਂ ਨੂੰ ਅੰਗਰੇਜ਼ੀ ਪੜ੍ਹਨ ਵਾਲਿਆਂ ਤੱਕ ਪਹੁੰਚਾਉਂਦਾ ਸੀ।
ਕਈ ਖੱਬੇ-ਪੱਖੀ, ਕਾਂਗਰਸੀ ਅਤੇ ਹੋਰ ਲੋਕ 1958 ਵਿੱਚ ਅੰਗਰੇਜ਼ੀ ਵਿੱਚ ਹਫਤਾਵਾਰੀ ਪੇਪਰ 'ਲਿੰਕ' ਪ੍ਰਕਾਸ਼ਤ ਕਰਨ ਲਈ ਇਕੱਠੇ ਹੋਏ। ਇਹ ਦੇਸ਼ ਦਾ ਇੱਕ ਪ੍ਰਮੁੱਖ ਹਫਤਾਵਾਰੀ ਬਣ ਗਿਆ। ਅਰੁਣਾ ਆਸਫ ਅਲੀ ਅਤੇ ਈ ਨਾਰਾਇਣਨ ਮੁੱਖ ਪ੍ਰਬੰਧਕਾਂ ਵਿੱਚੋਂ ਸਨ। ਬਾਅਦ ਵਿੱਚ ਇਸ ਸਮੂਹ ਨੇ ਭਾਰਤ ਦਾ ਪਹਿਲਾ ਖੱਬੇ-ਪੱਖੀ ਰੋਜ਼ਾਨਾ 'ਪੈਟ੍ਰਿਆਟ' ਵੀ ਪ੍ਰਕਾਸ਼ਤ ਕੀਤਾ, ਜਿਸ ਵਿੱਚ ਅਰੁਣਾ ਨੇ ਵੀ ਮਹੱਤਵਪੂਰਨ ਭੂਮਿਕਾ ਨਿਭਾਈ।
ਅਰੁਣਾ ਆਸਫ ਅਲੀ ਨੂੰ 1992 ਵਿੱਚ 'ਪਦਮ ਵਿਭੂਸ਼ਣ' ਨਾਲ ਸਨਮਾਨਿਤ ਕੀਤਾ ਗਿਆ ਸੀ। 1997 ਵਿੱਚ ਉਨ੍ਹਾਂ ਨੂੰ ਮਰਨ ਉਪਰੰਤ 'ਭਾਰਤ ਰਤਨ' ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੀ ਮੌਤ 29 ਜੁਲਾਈ 1996 ਨੂੰ ਦਿੱਲੀ ਵਿੱਚ 87 ਸਾਲ ਦੀ ਉਮਰ ਵਿੱਚ ਹੋਈ।
ਇਹ ਸਦਮਾ ਵੀ ਬਹੁਤ ਵੱਡਾ ਸੀ ਅਤੇ ਘਾਟਾ ਵੀ।
No comments:
Post a Comment