Sent By Comrade L S Taggad on Wednesday 2nd April 2025 at 20:59 WhatsApp
ਮਾਸਟਰ ਭਗਤ ਰਾਮ ਦੇ ਵਿਛੋੜੇ ਤੇ ਸੋਗ ਦੀ ਲਹਿਰ
ਕਾਮਰੇਡ ਤੱਗੜ, ਗੁਰਚੇਤਨ ਬਾਸੀ ਅਤੇ ਬੀਬੀ ਤੱਗੜ ਵੱਲੋਂ ਡੂੰਘੇ ਦੁੱਖ ਅਤੇ ਅਫਸੋਸ ਦਾ ਪ੍ਰਗਟਾਵਾ
![]() |
ਕਾਮਰੇਡ ਤੱਗੜ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਦੇ ਵਿਆਹ ਦੇ ਮੌਕੇ ਤੇ ਆਸ਼ੀਰਵਾਦ ਦਿੰਦੇ ਹੋਏ ਮਾਸਟਰ ਭਗਤ ਰਾਮ ਜੀ |
ਜਲੰਧਰ: 2 ਅਪ੍ਰੈਲ 2025: (ਰੋਗਿਜ਼ ਸੋਢੀ//ਕਾਮਰੇਡ ਸਕਰੀਨ ਬਿਊਰੋ)::
ਸੀਪੀਆਈ ( ਐਮ ) ਦੇ ਸਾਬਕਾ ਲੋਕ ਮੈਬਰ ਅਤੇ ਮਿਹਨਤਕਸ਼ ਲੋਕਾਂ ਖਾਸ ਕਰਕੇ ਖੇਤ ਮਜ਼ਦੂਰਾਂ ਦੇ ਹਰਮਨ ਪਿਆਰੇ ਆਗੂ ਮਾਸਟਰ ਭਗਤ ਰਾਮ ਜੀ ਜਿਨਾਂ ਦਾ ਕੈਂਸਰ ਦੀ ਨਾਮੁਰਾਦ ਬਿਮਾਰੀ ਕਾਰਨ 82 ਸਾਲ ਦੀ ਉਮਰ ਵਿੱਚ ਕੱਲ ਸਵੇਰੇ ਟੋਰੰਟੋ (ਕੈਨੇਡਾ) ਵਿੱਚ ਦੇਹਾਂਤ ਹੋ ਗਿਆ ਸੀ, ਨੂੰ ਸੀਪੀਆਈ (ਐਮ) ਦੇ ਸੀਨੀਅਰ ਆਗੂ ਅਤੇ ਸੂਬਾਈ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਸ਼ਰਧਾਂਜਲੀ ਦਿੱਤੀ। ਉਹਨਾਂ ਦੇ ਨਾਲ ਇਸ ਮੌਕੇ ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਅਤੇ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਸਪੁੱਤਰ ਕਾਮਰੇਡ ਗੁਰਚੇਤਨ ਸਿੰਘ ਬਾਸੀ ਅਤੇ ਬੀਬੀ ਗੁਰਪਰਮਜੀਤ ਕੌਰ ਤੱਗੜ ਵੱਲੋਂ ਵੀ ਭਗਤਰਾਮ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ।
ਇਹਨਾਂ ਆਗੂਆਂ ਵੱਲੋਂ ਮਾਸਟਰ ਭਗਤ ਰਾਮ ਜੀ ਦੀ ਮੌਤ ਤੇ ਡੂੰਘੇ ਦੁੱਖ, ਅਫਸੋਸ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਕਾਮਰੇਡ ਤੱਗੜ ਵੱਲੋਂ ਜਾਰੀ ਪ੍ਰੈਸ ਨੋਟ ਰਾਹੀਂ ਦੱਸਿਆ ਗਿਆ ਕਿ ਮਾਸਟਰ ਭਗਤ ਰਾਮ ਜੀ 1977 ਵਿੱਚ ਸੀਪੀਆਈ (ਐਮ) ਦੇ ਉਮੀਦਵਾਰ ਵੱਜੋਂ ਹਲਕਾ ਫਿਲੌਰ (ਰਿਜ਼ਰਵ) ਤੋਂ 6ਵੀਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ।
ਉਨ੍ਹਾਂ ਨੇ 2,76,973 ਵੋਟਾਂ ਪ੍ਰਾਪਤ ਕੀਤੀਆਂ ਸਨ ਅਤੇ ਕਾਂਗਰਸ ਦੇ ਉਮੀਦਵਾਰ ਨੂੰ ਕੇਵਲ 1,27,942 ਵੋਟਾਂ ਹੀ ਮਿਲੀਆਂ ਸਨ। ਉਹਨਾਂ ਨੇ ਲੋਕ ਸਭਾ ਵਿੱਚ ਅਨੇਕਾਂ ਲੋਕ ਪੱਖੀ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਉਠਾਇਆ। ਉਹ ਹਮੇਸ਼ਾ ਲੋਕਾਂ ਦੀ ਹਰ ਪੱਖ ਤੋਂ ਸਹਾਇਤਾ ਕਰਨ ਲਈ ਤਿਆਰ ਰਹਿੰਦੇ ਸਨ। ਉਹ ਲੰਬਾ ਸਮਾਂ ਸੀਪੀਆਈ (ਐਮ) ਦੇ ਸੂਬਾ ਕਮੇਟੀ ਮੈਂਬਰ ਰਹੇ।
ਉਹ ਦਿਹਾਤੀ ਮਜ਼ਦੂਰ ਸਭਾ ਦੇ ਲੰਬਾ ਸਮਾਂ ਸੂਬਾ ਜਨਰਲ ਸਕੱਤਰ ਵੀ ਰਹੇ। ਉਹ ਪੰਜਾਬ ਦੀ ਮੁਲਾਜ਼ਮ ਲਹਿਰ ਵਿੱਚ ਵੀ ਸਰਗਰਮ ਰਹੇ। ਮਾਸਟਰ ਜੀ ਨੇ ਹਮੇਸ਼ਾਂ ਪਾਰਟੀ ਵਿੱਚ ਫੁੱਟ ਪਾਉਣ ਵਾਲੇ ਅਨਸਰਾਂ ਦੀਆਂ ਸਰਗਰਮੀਆਂ ਦੀ ਡੱਟ ਕੇ ਵਿਰੋਧਤਾ ਕੀਤੀ ਅਤੇ ਹਮੇਸ਼ਾਂ ਪਾਰਟੀ ਦੇ ਨਾਲ ਰਹੇ। ਉਹਨਾਂ ਨੇ ਲੋਕ ਸਭਾ ਦੀ ਚੋਣ ਲੜਨ ਵਾਸਤੇ ਪਾਰਟੀ ਦੇ ਆਦੇਸ਼ ਤੇ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।
ਉਨਾਂ ਦੇ ਮੇਰੇ ਨਾਲ ਨਿੱਜੀ ਸੰਬੰਧ ਵੀ ਬਹੁਤ ਡੂੰਘੇ ਸਨ ਉਹ ਮੇਰੇ ਅਤੇ ਗੁਰਪਰਮਜੀਤ ਕੌਰ ਦੇ ਵਿਆਹ ਦੇ ਮੌਕੇ ਤੇ ਪੰਡਿਤ ਕਿਸ਼ੋਰੀ ਲਾਲ ਜੀ, ਕਾਮਰੇਡ ਦਲੀਪ ਸਿੰਘ ਜੌਹਲ ਜੀ ਅਤੇ ਕਾਮਰੇਡ ਸਰਵਣ ਸਿੰਘ ਚੀਮਾ ਜੀ ਦੇ ਨਾਲ ਆਸ਼ੀਰਵਾਦ ਦੇਣ ਲਈ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।
ਉਹ ਸੰਨ 2000 ਦੇ ਨੇੜੇ ਤੇੜੇ ਪੱਕੇ ਤੌਰ ਤੇ ਕੈਨੇਡਾ ਜਾ ਵਸੇ ਸਨ ਪਰ ਉਥੋਂ ਵੀ ਉਹ ਹਮੇਸ਼ਾਂ ਪਾਰਟੀ ਦੇ ਸੰਪਰਕ ਵਿੱਚ ਰਹਿੰਦੇ ਸਨ ਅਤੇ ਭਾਰਤ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਮਾਸਟਰ ਭਗਤ ਰਾਮ ਜੀ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਵੀ ਭਾਰਤ ਆਏ ਸਨ ਅਤੇ ਲੋਕ ਸਭਾ ਹਲਕਾ ਜਲੰਧਰ (ਰਿਜਰਵ) ਤੋਂ ਸੀਪੀਆਈ (ਐਮ) ਦੇ ਉਮੀਦਵਾਰ ਮਾਸਟਰ ਪਰਸ਼ੋਤਮ ਲਾਲ ਬਿਲਗਾ ਦੀ ਚੋਣ ਮੁਹਿੰਮ ਵਿੱਚ ਬਣਦਾ ਯੋਗਦਾਨ ਪਾਇਆ ਸੀ।
ਉਹਨਾਂ ਦਿਨਾਂ ਵਿੱਚ ਮਾਸਟਰ ਜੀ ਵੱਲੋਂ ਆਪਣੇ ਲੋਕ ਸਭਾ ਦੇ ਸਮੇਂ ਦੌਰਾਨ ਲੋਕ ਸਭਾ ਵਿੱਚ ਪਾਏ ਗਏ ਮਹੱਤਵਪੂਰਨ ਯੋਗਦਾਨ ਬਾਰੇ ਮੈਂ ਇੱਕ ਆਰਟੀਕਲ ਵੀ ਲਿਖ ਕੇ ਅਖਬਾਰਾਂ ਵਿੱਚ ਛਪਵਾਇਆ ਸੀ। ਅੰਤ ਵਿੱਚ ਕਾਮਰੇਡ ਤੱਗੜ ਨੇ ਕਿਹਾ ਕਿ ਉਹਨਾਂ ਦੇ ਵਿਛੋੜੇ ਨਾਲ ਸੀਪੀਆਈ (ਐਮ) ਅਤੇ ਪੰਜਾਬ ਦੀ ਖੇਤ ਮਜ਼ਦੂਰ ਲਹਿਰ ਨੂੰ ਭਾਰੀ ਨੁਕਸਾਨ ਹੋਇਆ ਹੈ।
ਸੀਪੀਆਈ (ਐਮ) ਨੂੰ ਮਜਬੂਤ ਕਰਨਾ ਹੀ ਮਾਸਟਰ ਭਗਤ ਰਾਮ ਜੀ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਥੋੜੇ ਦਿਨ ਪਹਿਲਾਂ ਮਾਸਟਰ ਜੀ ਦੇ ਕਹਿਣ ਤੇ ਮੈਂ ਆਪਣੇ ਵੱਲੋਂ ਪੰਜਾਬ ਦੀ ਕਮਿਊਨਿਸਟ ਲਹਿਰ ਦੇ ਇਤਿਹਾਸ ਬਾਰੇ ਪੁਸਤਕ ਪ੍ਰੋਫੈਸਰ ਜਗੀਰ ਸਿੰਘ ਕਾਹਲੋਂ ਦੇ ਹੱਥ ਉਹਨਾਂ ਨੂੰ ਭੇਜੀ ਸੀ ਪਰ ਇਹ ਸਮਾਂ ਰਹਿੰਦੇ ਉਹਨਾਂ ਤੱਕ ਪਹੁੰਚੀ ਸੀ ਕਿ ਨਹੀਂ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗਾ।
ਭਗਤ ਰਾਮ ਜੀ ਦਾ ਜੀਵਨ ਪਾਰਟੀ ਸਫ਼ਾਂ ਲਈ ਪ੍ਰੇਰਨਾ ਦਾ ਸੋਮਾ ਬਣਿਆ ਰਹੇਗਾ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment