Friday, April 4, 2025

ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ 6 ਅਪਰੈਲ ਨੂੰ ਵਿਸ਼ੇਸ਼ ਸਮਾਗਮ

Posted by Kanwaljit Kaur Dhillon on 4 April 2025 at 06:33 PM

ਮਰੇਡ ਲਾਲ ਸਿੰਘ ਜੀ ਦੀ ਸਵੈਜੀਵਨੀ 'ਹੱਕ ਸੱਚ ਦਾ ਸੰਗਰਾਮ' ਹੋਵੇਗੀ ਮੋਗਾ ਵਿਖੇ ਰਿਲੀਜ਼ 


ਚੰਡੀਗੜ੍ਹ
: 4 ਅਪ੍ਰੈਲ 2025: (ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ)::

ਸ਼ਬਦਾਂ ਵਿੱਚ ਜਾਨ ਹੁੰਦੀ ਹੈ। ਜਦੋਂ ਉਹ ਸ਼ਬਦ ਲੋਕਾਂ ਨਾਲ ਜੁੜੇ ਹੋਣ ਤਾਂ ਉਹ ਅਮਰ ਵੀ ਹੁੰਦੇ ਹਨ। ਸਾਡੇ ਵੇਲਿਆਂ ਦੀ ਸਰਗਰਮ ਸ਼ਖ਼ਸੀਅਤ ਕੰਵਲਜੀਤ ਕੌਰ ਢਿੱਲੋਂ ਦੱਸਦੇ ਹਨ ਕਿ ਉਹਨਾਂ ਨੇ ਇਹਨਾਂ ਸ਼ਬਦਾਂ ਦੀ ਸਿਰਜਣਾ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਉਹਨਾਂ ਕਿਹਾ ਕਿ ਮੇਰੇ ਪਿਤਾ ਕਾਮਰੇਡ ਲਾਲ ਸਿੰਘ ਜੀ ਦੀ ਸਵੈਜੀਵਨੀ 'ਹੱਕ ਸੱਚ ਦਾ ਸੰਗਰਾਮ' ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ 6 ਅਪਰੈਲ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਰੀਲੀਜ਼ ਕੀਤੀ ਜਾ ਰਹੀ ਹੈ। 

ਇਸ ਪੁਸਤਕ ਦੀ ਰਚਨਾ ਪ੍ਰਕਿਰਿਆ ਦੀ ਸਾਖੀ ਹੋਣ ਦੇ ਨਾਲ ਨਾਲ ਮੈਨੂੰ ਸੰਪਾਦਕ ਵਜੋਂ ਜ਼ਿੰਮੇਵਾਰੀ ਨਿਭਾਉਣ ਦਾ ਵੀ ਅਵਸਰ ਮਿਲਿਆ ਜੋ ਇਕ ਅਨੋਖਾ ਅਹਿਸਾਸ ਸੀ। ਇਹ ਪੁਸਤਕ ਗ਼ਦਰੀ ਬਾਬਾ ਰੂੜ ਸਿੰਘ ਚੂਹੜ ਚੱਕ ਦੇ ਨਾਲ ਬਿਤਾਏ ਪਲਾਂ, ਫਿਰੋਜ਼ਪੁਰ ਦੀ ਅਧਿਆਪਕ ਲਹਿਰ ਦੇ ਸੰਘਰਸ਼ਮਈ ਇਤਿਹਾਸ, ਪੈਨਸ਼ਨਰ ਐਸੋਸ਼ੀਏਸ਼ਨ ਦੇ ਮੁੱਢ ਅਤੇ ਇਲਾਕੇ ਦੀਆਂ ਹੋਰ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੀ ਬਾਤ ਪਾਉਂਦੀ ਹੈ। ਮੈਂ ਮੋਗਾ ਦੇ ਨੇੜੇ ਵਸਣ ਵਾਲੇ ਸਾਰੇ ਅਦੀਬਾਂ ਅਤੇ ਸਮਾਜਕ ਕਾਰਕੁਨਾ ਨੂੰ ਇਸ ਸਮਾਗਮ ਵਿੱਚ ਪਹੁੰਚਣ ਦੀ ਬੇਨਤੀ ਕਰਦੀ ਹਾਂ। ਨਿਸਚੇ ਹੀ ਇਹ ਇੱਕ ਯਾਦਗਾਰੀ ਸਮਾਗਮ ਹੋਵੇਗਾ। 

ਇਹ ਸਮਾਗਮ ਇਸ ਗੱਲ ਦਾ ਸਬੂਤ ਵੀ ਹੋਵੇਗਾ ਕਿ ਜਾਗਦੀ ਚੇਤਨਾ ਵਾਲੇ ਲੋਕ ਆਪਣੇ ਪੁਰਖਿਆਂ ਦੇ ਦੇਹਾਂਤ ਦਾ ਅਫਸੋਸ ਨਹੀਂ ਕਰਦੇ ਬਲਕਿ ਉਹਨਾਂ ਦੇ ਵਿਚਾਰਾਂ ਨੂੰ ਉਹਨਾਂ ਦੀ ਜਿਸਮਾਨੀ ਗੈਰਹਾਜ਼ਰੀ ਵਿੱਚ ਵੀ ਅਗਲੀਆਂ ਪੀੜ੍ਹੀਆਂ ਤੱਕ ਲੈ ਕੇ ਜਾਂਦੇ ਹਨ। ਉਹ ਸਾਬਿਤ ਕਰਦੇ ਹਨ ਕਿ 

ਜਿਸਮ ਕੀ ਮੌਤ ਕੋਈ ਮੌਤ ਨਹੀਂ ਹੋਤੀ ਹੈ,

ਜਿਸਮ ਮਿਟ ਜਾਨੇ ਸੇ,ਇਨਸਾਨ ਨਹੀਂ ਮਿਟ ਜਾਤੇ,

ਧੜਕਨੇ ਰੁਕਨੇ ਸੇ, ਅਰਮਾਂਨ ਨਹੀਂ ਮਿਟ ਜਾਤੇ,

ਹੋਂਠ ਸਿਲ ਜਾਨੇ ਸੇ ,ਐਲਾਨ ਨਹੀਂ ਰੁਕ ਜਾਤੇ।.!

ਇਹ ਸਵੈ ਜੀਵਨੀ ਵੀ ਇਹਂਨਾਂ ਜੋਸ਼ੀਲੇ ਵਿਚਾਰਾਂ ਨੂੰ ਹੀ ਲੋਕਾਂ ਤੱਕ ਲੈ ਕੇ ਆ ਰਹੀ ਹੈ। ਤੁਹਾਡਾ ਸਭਨਾਂ ਦਾ ਇਸ ਸਮਾਗਮ ਵਿੱਚ ਹੋਣਾਂ ਤੁਹਾਨੂੰ ਵੀ ਇੱਕ ਨਵੀਂ ਊਰਜਾ ਦੇਵੇਗਾ। 

ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ  ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।

No comments:

Post a Comment