Received From Kanwaljit Khanna on Saturday 13th September 2025 at 13:29 Regarding Acharwal Meet
ਗਦਰੀ ਅਤੇ ਕੂਕਾ ਲਹਿਰ ਦੇ ਸ਼ਹੀਦਾਂ ਨੂੰ ਵੀ ਦਿੱਤੀ ਸ਼ਰਧਾਂਜਲੀ
ਅੱਚਰਵਾਲ (ਰਾਏਕੋਟ): 13 ਸਤੰਬਰ 2025: (ਕੰਵਲਜੀਤ ਖੰਨਾ//ਕਾਮਰੇਡ ਸਕਰੀਨ ਡੈਸਕ)::
ਹਰ ਸਾਲ ਦੀ ਤਰਾਂ ਇਸ ਵੇਰ ਵੀ ਕਾਮਰੇਡ ਅਮਰ ਸਿੰਘ ਅੱਚਰਵਾਲ ਨੂੰ ਹਜ਼ਾਰਾਂ ਲੋਕਾਂ ਨੇ ਸ਼ਹੀਦੀ ਦਿੱਤੀ। ਚੇਤੇ 12 ਸਤੰਬਰ ਨੂੰ 33 ਵਰੇ ਪਹਿਲਾਂ ਖਾਲਸਾਾਨੀ ਦਹਿਸਤਗਰਦਾਂ ਵਲੋ ਬੱਸੀਆਂ ਝੋਰੜਾਂ ਸੜਕ ਤੇ ਸ਼ਹੀਦ ਕਰ ਦਿੱਤਾ ਗਿਆ ਸੀ ਉਸ ਮਹਾਨ ਲੋਕ ਨਾਇਕ ਨੂੰ। ਕਸਲਵਾੜੀ ਲਹਿਰ ਦੇ ਉਸ ਮਹਾਨ ਆਗੂ ਕਾਮਰੇਡ ਅਮਰ ਸਿੰਘ ਅੱਚਰਵਾਲ ਦੀ ਸ਼ਹਾਦਤ ਨੇ ਸਮੇਂ ਦੇ ਉਸ ਨਾਜ਼ੁਕ ਦੌਰ ਦੀ ਗਵਾਹੀ ਦਿੱਤੀ ਸੀ ਆਪਣੇ ਲਹੂ ਨਾਲ। ਉਹ ਲੋਕ ਨਾਇਕ ਆਪਣੇ ਪਿੰਡ ਦਾ ਸਾਬਕਾ ਸਰਪੰਚ ਵੀ ਸੀ।
ਪਿੰਡ ਦੇ ਗਦਰ ਲਹਿਰ ਦੇ ਸ਼ਹੀਦ ਪੰਡਿਤ ਗੋਧੀ ਰਾਮ, ਸ਼ਹੀਦ ਕੇਹਰ ਸਿੰਘ , ਸ਼ਹੀਦ ਦਾਨ ਸਿੰਘ, ਸ਼ਹੀਦ ਮੱਲਾ ਸਿੰਘ, ਸ਼ਹੀਦ ਅਮਰ ਸਿੰਘ, ਸ਼ਹੀਦ ਹਜਾਰਾ ਸਿੰਘ ਅਤੇ ਕੂਕਾ ਲਹਿਰ ਦੇ ਸ਼ਹੀਦਾਂ ਬਾਬਾ ਰਾਮ ਸਿੰਘ , ਸ਼ਹੀਦ ਬਾਬਾ ਮਹਿਤਾਬ ਸਿੰਘ ਦੀ ਯਾਦ ਚ ਵਿਸ਼ਾਲ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਸ਼ਹੀਦਾਂ, ਯੋਧਿਆਂ ਤੇ ਲੋਕ ਸੰਘਰਸ਼ਾਂ ਦੀ ਪਵਿੱਤਰ ਧਰਤੀ ਤੇ ਸ਼ਹੀਦੀ ਯਾਦਗਾਰ ਕਮੇਟੀ ਵਲੋ ਪੰਚਾਇਤ, ਪ੍ਰਵਾਸੀ ਭਾਰਤੀਆਂ, ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਇਸ ਸ਼ਰਧਾਂਜਲੀ ਸਮਾਗਮ ਚ ਸਭ ਤੋ ਪਹਿਲਾਂ ਸ਼ਹੀਦੀ ਯਾਦਗਾਰ ਤੇ ਲਾਲ ਝੰਡਾ ਲਹਿਰਾਉਣ ਦੀ ਰਸਮ ਨਿਭਾਈ ਗਈ।
ਇਹ ਸਮਾਗਮ ਕਮੇਟੀ ਵੱਲੋਂ ਇਸ ਵੇਰ ਦਾ ਸਮਾਗਮ ਗਦਰੀ ਵੀਰਾਂਗਣਾਂ ਬੀਬੀ ਗੁਲਾਬ ਕੋਰ ਦੀ ਯਾਦ ਨੂੰ ਵੀ ਸਮਰਪਤ ਕੀਤਾ ਗਿਆ। ਇਸ ਸਮੇ ਵਿਸ਼ੇਸ ਤੋਰ ਤੇ ਪੁੱਜੀ ਲੋਕ ਕਲਾ ਮੰਚ ਮਾਨਸਾ ਦੀ ਨਾਟਕ ਟੀਮ ਨੇ ਬੀਬੀ ਗੁਲਾਬ ਕੋਰ ਦੀ ਵਿਛੋੜਾ ਸ਼ਤਾਬਦੀ (1925-2025) ਤੇ ਉਨਾਂ ਦੇ ਜੀਵਨ ਸੰਗਰਾਮ ਨੂੰ ਦਰਸਾਓਂਦਾ ਨਾਟਕ “ਚਰਖਾ ਘੂਕਦਾ ਰੱਖੀਂ ਜਿੰਦੇ” ਪੇਸ਼ ਕਰਕੇ ਵੱਡੀ ਗਿਣਤੀ ਚ ਪੁੱਜੇ ਮਰਦ ਔਰਤ ਦਰਸ਼ਕਾਂ ਨੂੰ ਅਪਣੇ ਸ਼ਾਨਾਮੱਤੇ ਇਤਿਹਾਸ ਨਾਲ ਜੋੜਿਆ।
ਇਸ ਸਮੇ ਵੱਖ ਵੱਖ ਪਾਰਟੀਆਂ/ ਜਥੇਬੰਦੀਆਂਦੇ ਸੂਬਾਪੱਧਰੀ ਆਗੂਆਂ ਨੇ ਬੋਲਦਿਆਂ ਕਿਹਾ ਕਿ ਪੰਜਾਬ ਚ ਆਏ ਮਾਰੂ ਹੜ ਕੁਦਰਤ ਨਾਲੋ ਵੱਧ ਹਕੂਮਤਾਂ ਦੇ ਦੁਰਪ੍ਰਬੰਧ ਦੀ ਦੇਣ ਹਨ। ਉਨਾਂ ਪੰਜਾਬ ਅਤੇ ਦੂਜੇ ਸੂਬਿਆਂ ਚ ਹੜਾਂ ਨਾਲ ਹੋਈਆਂ ਮੋਤਾਂ , ਹਜ਼ਾਰਾਂ ਏਕੜ ਜ਼ਮੀਨ ਤੇ ਲੱਗੀਆਂ ਫਸਲਾਂ, ਘਰਾਂ , ਮਾਲਡੰਗਰ ਦੇ ਨੁਕਸਾਨ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਓਦਿਆਂ ਪਿੰਡ ਪਿੰਡ ਵੱਡੇ ਪੱਧਰ ਤੇ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਵੱਧ ਤੋ ਵੱਧ ਮਦਦ ਇੱਕਠੀ ਕਰਕੇ ਪੁਚਾਉਣ, ਨੁਕਸਾਨ ਦੀ ਪੂਰੀ ਮੁਆਵਜ਼ਾ ਰਾਸ਼ੀ ਲੈਣ ਲਈ ਸੰਘਰਸ਼ ਤੇਜ਼ ਕਰਨ ਦਾ ਸੱਦਾ ਦਿੱਤਾ।
ਬੁਲਾਰਿਆਂ ਨੇ ਫਲੀਸਤੀਨੀ ਲੋਕਾਂ ਨੂੰ ਬਾਰੂਦ ਦੇ ਜੋਰ ਗਜਾ ਪੱਟੀ ਚੋ ਦਰਬਦਰ ਕਰਨ, ਉਜਾੜਣ , ਤਬਾਹ ਕਰਕੇ ਅਮਰੀਕਨ ਸਾਮਰਾਜ ਦੀ ਹਿਦਾਇਤ ਤੇ ਸੈਰਗਾਹ ਬਨਾਉਣ ਖਿਲਾਫ ਸੰਸਾਰ ਭਰ ਚ ਉੱਠੇ ਲੋਕ ਰੋਹ ਨਾਲ ਅਪਣੀ ਆਵਾਜ਼ ਮਿਲਾਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਹੁਣ ਤੱਕ ਗਜਾ ਪੱਟੀ ਚ ਸੱਤਰ ਹਜਾਰ ਲੋਕ ਮਾਰੇ ਜਾ ਚੁੱਕੇ ਹਨ। ਸਾਰੀ ਗਜਾ ਪੱਟੀ ਚ ਬੱਚੇ ਭੁੱਖਮਰੀ ਨਾਲ ਮਰ ਰਹੇ ਹਨ, ਪੱਤਰਕਾਰ , ਡਾਕਟਰ ਵੀ ਮਾਰੇ ਜਾ ਰਹੇ ਹਨ।
ਇਸ ਸਮੇ ਦੇ ਸਭ ਤੋ ਦਰਦਨਾਕ ਤੇ ਤਰਸਯੋਗ ਦੋਰ ਚੋ ਫਲੀਸਤੀਨੀ ਲ਼ੰਘ ਰਹੇ ਹਨ, ਸਾਹ ਘੜੀਸ ਰਹੇ ਹਨ। ਬੁਲਾਰਿਆਂੱਨੇ ਮੋਦੀ ਹਕੂਮਤ ਵਲੋ ਮੱਧ ਭਾਰਤ ਦੇ ਸੂਬਿਆਂ ਚ ਨਕਸਲਵਾਦ ਨੂੰ ਖਤਮ ਕਰਨ ਦੇ ਨਾਂ ਤੇ ਝੂਠੇ ਪੁਲਸ ਮੁਕਾਬਲਿਆਂਦੇ ਬੇਲਗਾਮ ਅਤੇ ਤਾਨਾਂਸਾਂਹ ਜਬਰ ਖਿਲਾਫ, ਦੇਸ਼ ਚ ਘੱਟਗਿਣਤੀਆਂ ਤੇ ਜਬਰ, ਹਰ ਵਿਰੋਧੀ ਅਵਾਜ ਨੂੰ ਦਬਾਉਣ ਦੇ ਹਕੂਮਤੀ ਦਮਨ ਖਿਲਾਫ ਉੱਠਣ ਦਾ ਵੀ ਸੱਦਾ ਦਿੱਤਾ।
ਨੇਪਾਲ ਚ ੳੱਠੇ ਨੋਜਵਾਨ ਵਿਦਰੋਹ ਨੂੰ ਅਸਲ ਚ ਹਕੂਮਤੀ ਦੁਰਪ੍ਰਬੰਧ ਖਿਲਾਫ ਉੱਠਿਆ ਵਕਤੀ ਵੇਗ ਦੱਸਦਿਆਂ ਨੇਪਾਲ ਦੇ ਕਿਰਤੀ ਵਰਗ ਨੂੰ ਜਮਾਤੀ ਸੰਘਰਸ਼ ਉਠਾਉਣ ਦਾ ਸੱਦਾ ਦਿੱਤਾ। ਸਮਾਗਮ 'ਚ ਕਾਮਰੇਡ ਮੰਗਤ ਰਾਮ ਪਾਸਲਾ, ਕੰਵਲਜੀਤ ਖੰਨਾ, ਨਿਰਭੈ ਸਿੰਘ ਢੁੱਡੀਕੇ, ਸੁਖਦਰਸ਼ਨ ਨੱਤ, ਜਸਦੇਵ ਸਿੰਘ ਲਲਤੋ, ਨਰਾਇਣ ਦੱਤ , ਰੁਲਦੂ ਸਿੰਘ ਮਾਨਸਾ ਆਦਿ ਸੰਬੋਧਨਕਾਰੀ ਵੀ ਸ਼ਾਮਲ ਸਨ।
ਇਸ ਸਮੇ ਸਰਪੰਚ ਚਮਕੋਰ ਸਿੰਘ , ਇੰਦਰਜੀਤ ਧਾਲੀਵਾਲ, ਸਾਧੂ ਸਿੰਘ ਅੱਚਰਵਾਲ, ਬਹਾਦਰ ਸਿੰਘ ਲੱਖਾ , ਡਾ ਗੁਰਚਰਨ ਸਿੰਘ ਭੈਣੀ ਬੜਿੰਗ , ਉਜਾਗਰ ਸਿੰਘ ਲਲਤੋ , ਜਸਬੀਰ ਕੋਰ ਨੱਤ ਆਦਿ ਹਾਜਰ ਸਨ। ਅਰਸ਼ਦੀਪ ਸਿੰਘ ਨੇ ਮੰਚ ਸੰਚਾਲਨ ਕੀਤਾ।
No comments:
Post a Comment