CPI ਦੀ 25ਵੀਂ ਕੌਮੀ ਕਨਵੈਨਸ਼ਨ ਤੋਂ ਦੇਸ਼ ਅਤੇ ਪੰਜਾਬ ਦੋਹਾਂ ਨੂੰ ਬਹੁਤ ਉਮੀਦਾਂ
CPI is ready for 25th National Convention
ਨਿਰਾਸ਼ਾ ਦੇ ਹਨੇਰਿਆਂ ਵਿੱਚ ਡੁੱਬੇ ਅਵਾਮ ਲਈ ਨਵੀਂ ਰੌਸ਼ਨੀ ਲਿਆਈ ਹੈ CPI
ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਅਰਥਾਤ CPI ਦੀ ਪ੍ਰੈਸ ਕਾਨਫਰੰਸ ਇੱਕ ਇਤਿਹਾਸਿਕ Media Meet ਸੀ ਜਿਸ ਵਿੱਚ ਪੱਤਰਕਾਰਾਂ ਦੇ ਨਾਲ ਨਾਲ ਖਾਸ ਬੁੱਧੀਜੀਵੀ ਵੀ ਪੁਜੇ ਹੋਏ ਸਨ। ਦਿਲਚਸਪ ਗਿੱਲ੍ਹੀ ਕਿ ਬਹੁਤ ਸਾਰਾ ਮੀਡੀਆ ਪ੍ਰੈਸ ਕਾਨਫਰੰਸ ਦੇ ਨਿਸਚਿਤ ਸਮੇਂ ਤੋਂ ਵੀ ਪਹਿਲਾਂ ਹੀ ਪੁੱਜ ਗਿਆ ਸੀ। ਕੌਮੀ ਪੱਧਰ ਦੀਆਂ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਅਖਬਾਰਾਂ ਦੇ ਪੱਤਰਕਾਰ ਸੀਪੀਆਈ ਦੀ ਕੌਮੀ ਸਕੱਤਰ ਕਾਮਰੇਡ ਅਮਰਜੀਤ ਕੌਰ Comrade Amarjeet Kaur ਅਤੇ CPI Punjab ਦੇ ਸਕੱਤਰ ਕਾਮਰੇਡ ਬੰਤ ਬਰਾੜ Comrade Bant Brar ਹੁਰਾਂ ਨਾਲ ਮੁਲਾਕਾਤ ਲਈ ਪ੍ਰੈਸ ਕਲੱਬ ਦੇ ਵੱਡੇ ਹਾਲ ਵਿੱਚ ਵੱਖ ਵੱਖ ਕੁਰਸੀਆਂ ਮੇਜ਼ਾਂ ਤੇ ਬਿਰਾਜਮਾਨ ਸਨ। ਹਰ ਪੱਤਰਕਾਰ ਆਪੋ ਆਪਣੇ ਜ਼ਹੀਨ ਵਿਚਲੇ ਤਿੱਖੇ ਸੁਆਲ ਪੁੱਛ ਰਿਹਾ ਸੀ ਪਰ ਕਿਸੇ ਦੀ ਆਵਾਜ਼ ਵੀ ਇੱਕ ਦੋ ਫੁੱਟ ਦੇ ਚੌਗਿਰਦੇ ਨੂੰ ਨਹੀਂ ਸੀ ਟੱਪ ਰਹੀ। ਪੱਤਰਕਾਰਾਂ ਦੇ ਚਿਹਰਿਆਂ ਦੇ ਅੰਦਾਜ਼ ਅਤੇ ਕਮਿਊਨਿਸਟ ਲੀਡਰਾਂ ਦੇ ਚਿਹਰਿਆਂ ਤੇ ਝਲਕਦੇ ਹਾਵਭਾਵ ਨੂੰ ਦੇਖ ਕੇ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਸੀ ਕਿ ਕਿਸ ਕਿਸ ਮੀਡੀਆ ਵੱਲੋਂ ਸੁਆਲ ਕਿੰਨਾ ਕੁ ਤਿੱਖਾ ਜਾਂ ਗੰਭੀਰ ਪੁੱਛਿਆ ਗਿਆ ਹੋਣਾ ਹੈ।
ਸੱਦੀ ਗਈ ਪ੍ਰੈਸ ਕਾਨਫਰੰਸ ਦਾ ਨਿਸਚਿਤ ਸਮਾਂ ਸ਼ੁਰੂ ਹੁੰਦਿਆਂ ਹੀ ਪੱਤਰਕਾਰ ਅਤੇ ਲੀਡਰ ਇਸ ਮਕਸਦ ਲਈ ਬਿਨਾ ਕਿਸੇ ਦੇਰੀ ਦੇ ਉਸ ਵੱਡੇ ਅਤੇ ਸਾਂਝੇ ਹਾਲ ਵਿੱਚੋਂ ਤੁਰੰਤ ਉੱਠੇ ਅਤੇ ਪੱਤਰਕਾਰ ਸੰਮੇਲਨ ਲਈ ਨਿਸਚਿਤ ਹਾਲ ਵਾਲੇ ਪਾਸੇ ਚੱਲ ਪਏ। ਸਬੰਧਤ ਹਾਲ ਵਿੱਚ ਪੁੱਜਣ ਮਗਰੋਂ ਦੋ ਚਾਰ ਮਿੰਟ ਕੈਮਰੇ ਸੈਟ ਕਰਦਿਆਂ ਲੱਗ ਗਏ ਅਤੇ ਏਨੇ ਵਿੱਚ ਪਾਣੀ ਦੇ ਗਲਾਸਾਂ ਦਾ ਰਾਊਂਡ ਵੀ ਮੁੱਕ ਗਿਆ।
ਸੀਨੀਅਰ ਪੱਤਰਕਾਰ ਅਤੇ ਮੌਜੂਦਾ ਦੌਰ ਦੇ ਬਹਿਸ ਮੁਬਾਹਸਿਆਂ ਦੀ ਜਾਨ ਹਮੀਰ ਸਿੰਘ Journalist Hamir Singh ਨੇ ਤਿੱਖੇ ਸੁਆਲਾਂ ਦੇ ਸਿਲਸਿਲੇ ਨੂੰ ਇਸ ਪੱਤਰਕਾਰ ਸੰਮੇਲਨ ਦੌਰਾਨ ਵੀ ਜਾਰੀ ਰੱਖਿਆ। ਆਪਣੇ ਸ਼ਾਂਤ ਅਤੇ ਠਰੰਮੇ ਵਾਲੇ ਅੰਦਾਜ਼ ਨੂੰ ਉਹਨਾਂ ਹਮੇਸ਼ਾਂ ਵਾਂਗ ਇਸ ਵਾਰ ਵੀ ਜਾਰੀ ਰੱਖਿਆ। ਉਹਨਾਂ ਦੇ ਸੁਆਲ ਸਿਰਫ ਮੀਡੀਆ ਅਤੇ ਸਮਾਜ ਲਈ ਕੁਝ ਨਵੀਂ ਜਾਣਕਾਰੀ ਲਭਣ ਵਾਲੇ ਹੀ ਨਹੀਂ ਸਨ ਬਲਕਿ ਪੱਤਰਕਾਰ ਸੰਮੇਲਨ ਬੁਲਾਉਣ ਵਾਲੀ ਕਮਿਊਨਿਸਟ ਪਾਰਟੀ ਨੂੰ ਇਹ ਚੇਤੇ ਕਰਾਉਣ ਵਾਲੇ ਵੀ ਸਨ ਕਿ AI ਅਤੇ ਕੰਪਿਊਟਰ ਯੁਗ Computer Age ਵਿੱਚ ਹੁਣ ਪਾਰਟੀ ਨੂੰ ਸਿਰਫ ਸਿਧਾਂਤਕ ਪੜ੍ਹਾਈ ਦੇ ਸਕੂਲ ਅਤੇ ਟਰੇਨਿੰਗ ਕੈਂਪ ਹੀ ਨਹੀਂ ਬਲਕਿ ਤਕਨੀਕੀ ਵਰਕਸ਼ਾਪਾਂ ਲਾਉਣੀਆਂ ਵੀ ਬਹੁਤ ਜ਼ਰੂਰੀ ਬਣ ਗਈਆਂ ਹਨ ਅਤੇ ਇਸ ਦਿਸ਼ਾ ਵਿੱਚ ਪਾਰਟੀ ਕਿਥੇ ਖੜੋਤੀ ਹੈ? ਕੰਮ ਅਤੇ ਬਿਖੜੇ ਪੈਂਡਿਆਂ ਵਾਲਾ ਸਫ਼ਰ ਅਜੇ ਸਾਹਮਣੇ ਹੈ ਜਿਹੜਾ ਸਿਆਸੀ ਅੰਦੋਲਨਾਂ ਵਾਲੀ ਜੰਗ ਦੇ ਨਾਲ ਨਾਲ ਪੂਰੀ ਬਰਾਬਰੀ ਤੇ ਰਹਿੰਦਿਆਂ ਸਮਾਨਾਂਤਰ ਰਹਿੰਦਿਆਂ ਹੀ ਲੜਨਾ ਪੈਣਾ ਹੈ। ਇਸ ਬਾਝੋਂ ਕੋਈ ਹੋਰ ਚਾਰਾ ਹੀ ਨਹੀਂ।
ਫਿਰ ਵੀ ਇਸ ਪੱਤਰਕਾਰ ਸੰਮੇਲਨ ਨਾਲ ਇਹ ਗੱਲ ਨਿਖਰ ਕੇ ਸਾਹਮਣੇ ਆਈ ਕਿ ਦੇਸ਼ ਦੀ ਮੌਜੂਦਾ ਸਿਆਸਤ ਅਤੇ ਆਉਣ ਵਾਲੀ ਸਿਆਸਤ ਵਿੱਚ ਖੱਬੀਆਂ ਧਿਰਾਂ ਨੇ ਬਹੁਤ ਵੱਡੀ ਭੂਮਿਕਾ ਅਦਾ ਕਰਨੀ ਹੈ। ਇਸ ਭੂਮਿਕਾ ਨੂੰ ਲੋਕਾਂ ਸਾਹਮਣੇ ਲਿਆਉਣਾ ਹੈ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣ ਵਾਲੀ ਪਾਰਟੀ ਦੀ 25 ਵੀ ਕੌਮੀ ਕਨਵੈਨਸ਼ਨ ਨੇ। ਇਸ ਮਹਾਂਸੰਮੇਲਨ ਸੰਬੰਧੀ ਸੀਪੀਆਈ ਦੇ ਕੌਮੀ ਆਗੂਆਂ ਨੇ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿੱਚ ਕਈ ਅਹਿਮ ਨੁਕਤਿਆਂ ਬਾਰੇ ਗੱਲ ਕੀਤੀ। ਅਸਲ ਵਿੱਚ ਸੀਪੀਆਈ ਦੀ 25ਵੀਂ ਕੌਮੀ ਕਨਵੈਨਸ਼ਨ ਤੋਂ ਦੇਸ਼ ਅਤੇ ਪੰਜਾਬ ਦੋਹਾਂ ਨੂੰ ਬਹੁਤ ਉਮੀਦਾਂ ਹਨ
ਇਸ ਪੱਤਰਕਾਰ ਸੰਮੇਲਨ ਦੀ ਵੀਡੀਓ ਦੇ ਕੁਝ ਇਸ ਲਿੰਕ ਨੂੰ ਕਲਿੱਕ ਕਰਕੇ ਵੀ ਦੇਖੇ ਜਾ ਸਕਦੇ ਹਨ।
https://youtu.be/ZPI16TO1DbM?si=azhntmLGZbYa_SNx
ਇਸਦੇ ਕੁਝ ਚੋਣਵੇਂ ਅੰਸ਼ ਨਵਾਂ ਜ਼ਮਾਨਾ ਟੀਵੀ ਵਿੱਚ ਵੀ ਦੇਖੇ ਜਾ ਸਕਦੇ ਹਨ...
ਪਰਮਜੀਤ ਕੌਰ ਦੀ ਸੁਰੀਲੀ ਆਵਾਜ਼ ਵਿੱਚ ਸ਼ਾਇਰ ਸੁਰਜੀਤ ਜੱਜ ਦੀ ਉਹ ਰਚਨਾ ਜਿਹੜੀ ਮੌਜੂਦਾ ਦੌਰ ਦਾ ਸੱਚ ਬੜੀ ਬੇਬਾਕੀ ਨਾਲ ਬੋਲਦੀ ਹੈ . ....!
https://youtu.be/R35l4s43SuU?si=h-hz-hJemkT-a0zl
ਇਸ ਮੌਕੇ ਕੌਮੀ ਅਤੇ ਖੇਤਰੀ ਮੀਡੀਆ ਹੁੰਮਹੁਮਾ ਕੇ ਪਹੁੰਚਿਆ ਹੋਇਆ ਸੀ...! ਇਸ ਮੀਡੀਆ ਨੇ ਕੀ ਸੁਣਿਆ, ਕੀ ਦੇਖਿਆ ਅਤੇ ਕੀ ਸਮਝਿਆ ਇਹ ਤੁਸੀਂ ਕੁਝ ਘੰਟਿਆਂ ਬਾਅਦ ਦੇਖ ਵੀ ਲੈਣਾ ਹੈ ਅਤੇ ਪੜ੍ਹ ਵੀ ਲੈਣਾ ਹੈ। ਮੀਡੀਆ ਇਸ Media Coverage ਨੂੰ ਛਾਪਣ ਅਤੇ ਪ੍ਰਸਾਰਣ ਲਈ ਪੂਰੀ ਤਰ੍ਹਾਂ ਸਰਗਰਮ ਨਜ਼ਰ ਆਇਆ।

No comments:
Post a Comment