ਜੇ ਦੇਸ਼ ਵਿੱਚ ਰਹਿਣਾ ਹੈ ਤਾਂ 'ਬਾਕੀ' ਸੋਚਾਂ ਛੱਡ ਦਿਓ
ਲੁਧਿਆਣਾ//ਚੰਡੀਗੜ//ਫੇਸਬੁੱਕ: 7 ਮਾਰਚ 2018: (ਕਾਮਰੇਡ ਸਕਰੀਨ ਬਿਊਰੋ)::
ਲੈਨਿਨ ਦੇ ਬੁੱਤ ਨੂੰ ਤੋੜਿਆ ਜਾਣਾ ਅਚਾਨਕ ਨਹੀਂ ਹੋਇਆ। ਅਜਿਹੀਆਂ ਹਰਕਤਾਂ ਦੇ ਅੰਦੇਸ਼ੇ ਬਹੁਤ ਪਹਿਲਾਂ ਤੋਂ ਨਜ਼ਰ ਆ ਰਹੇ ਸਨ। ਬਾਬਾ ਗੁਰਮੁਖ ਸਿੰਘ ਲਲਤੋਂ ਦੇ ਬੁੱਤ ਦੀ ਭੰਨਤੋੜ ਨਾਲ ਇਹੀ ਟੋਹ ਕੇ ਦੇਖਿਆ ਗਿਆ ਸੀ ਕਿ ਵਿਰੋਧ ਕਿੰਨਾ ਕੁ ਹੁੰਦਾ ਹੈ। ਗਦਰ ਬਾਬੇ ਦੇ ਬੁੱਤ ਨਾਲ ਕੀਤੀ ਗਈ ਇਸ ਸ਼ਰਮਨਾਕ ਅਤੇ ਘਟੀਆ ਹਰਕਤ ਦੇ ਖਿਲਾਫ ਪੰਜਾਬ ਦੇ ਗੁੱਸੇ ਨੇ ਰਸਮੀ ਨਾਅਰੇਬਾਜ਼ੀ ਤੋਂ ਇਲਾਵਾ ਕੁਝ ਨਹੀਂ ਕੀਤਾ। ਇਥੋਂ ਦੀ ਜਵਾਨੀ ਦਾ ਖੂਨ ਨਹੀਂ ਖੋਲਿਆ। ਮੀਟਿੰਗਾਂ ਵਿੱਚ ਬਹਿਸ, ਭਾਸ਼ਣ ਅਤੇ ਮਤੇ ਪਾਸ ਕਰਨ ਕਰਨ ਤੋਂ ਇਲਾਵਾ ਕੁਝ ਨਹੀਂ ਹੋਇਆ। ਮੀਟਿੰਗਾਂ ਤੋਂ ਬਾਹਰ ਆ ਕੇ ਫਿਰ ਸਭ ਕੁਝ ਭੁੱਲ ਜਾਂਦਾ ਰਿਹਾ। ਬੇਇਨਸਾਫੀਆਂ ਦੇ ਖਿਲਾਫ ਸੜਕਾਂ 'ਤੇ ਨਿਕਲਣ ਵਾਲੇ ਕਾਮਰੇਡ ਏਅਰ ਕੰਡੀਸ਼ੰਡ ਹਾਲਾਂ ਦੇ ਆਦਿ ਬਣ ਗਏ ਅਤੇ ਸੰਘਰਸ਼ਾਂ ਵਾਲਾ ਰਹਹਿ ਭੁੱਲ ਗਿਆ। ਇਹ ਕੁਝ ਹੋਣਾ ਹੀ ਸੀ। ਲੋਕ ਸ਼ਕਤੀ 'ਤੇ ਟੇਕ ਰੱਖਣ ਦੀ ਬਜਾਏ ਸਿਆਸੀ ਗਿਣਤੀਆਂ ਮਿਣਤੀਆਂ ਅਤੇ ਗੁੱਟਬੰਦੀਆਂ ਵਿੱਚ ਉਲਝਣ ਵਾਲਿਆਂ ਨਾਲ ਅਜਿਹਾ ਕੁਝ ਕਿਸੇ ਵੀ ਵੇਲੇ ਹੋ ਸਕਦਾ ਸੀ। ਲੈਨਿਨ ਦਾ ਬੁੱਤ ਤੋੜਨ ਵਾਲਿਆਂ ਇਹ ਫਾਸ਼ੀ ਹਨੇਰੀ ਹੁਣ ਕਾਰਲ ਮਾਰਕਸ ਅਤੇ ਲੈਨਿਨ ਦੇ ਪੈਰੋਕਾਰਾਂ ਤੀਕ ਵੀ ਪਹੁੰਚ ਸਕਦੀ ਹੈ।
ਫੇਸਬੁੱਕ 'ਤੇ ਪਾਲੀ ਭੁਪਿੰਦਰ ਹੁਰਾਂ ਨੇ ਇੱਕ ਪੋਸਟ ਪਾਈ ਹੈ। ਗੱਲ ਇੱਕ ਬੁੱਤ ਦੀ ਨਹੀਂ ਹੈ, ਸੋਚ ਦੀ ਹੈ। ਲੈਨਿਨ ਦਾ ਬੁੱਤ ਕਿਸੇ ਧਰਮ ਜਾਂ ਦੇਸ਼ ਦਾ ਚਿੰਨ੍ਹ ਨਹੀਂ ਸੀ, ਇੱਕ ਸੋਚ ਦਾ ਚਿੰਨ੍ਹ ਸੀ। ਸੋਚਾਂ ਤੋਂ ਨਾ ਮੂੰਹ ਮੋੜਿਆ ਜਾਂਦਾ ਹੈ, ਨਾ ਡਰਿਆ ਜਾਂਦਾ ਹੈ। ਨਾ ਉਨ੍ਹਾਂ ਨੂੰ ਤੋੜਿਆ ਜਾਂ ਦਬਾਇਆ ਜਾਂਦਾ ਹੈ. ਸਗੋਂ ਸੋਚਾਂ ਨਾਲ ਸੋਚਾਂ ਦਾ ਸੰਵਾਦ ਰਚਾਇਆ ਜਾਂਦਾ ਹੈ। ਯੂਨਾਨੀ ਦਰਸ਼ਨ ਇਵੇਂ ਹੀ ਅੱਜ ਦੁਨੀਆਂ ਉੱਤੇ ਰਾਜ ਨਹੀਂ ਕਰ ਰਿਹਾ। ਉਨ੍ਹਾਂ ਨੇ ਸੰਵਾਦ ਦੀ ਮਹਾਨ ਪਰੰਪਰਾ ਦੀ ਨੀਂਹ ਰੱਖੀ। ਵੇਦ ਅਤੇ ਪੁਰਾਣ ਵੀ ਸ਼ਾਸਤਰਰਾਰਥ ਜਿਹੀ ਕਮਾਲ ਦੀ ਪਰੰਪਰਾ ਦੀ ਉਪਜ ਹਨ. ਬਾਬਾ ਨਾਨਕ ਨਾਲ ਜੁੜੀਆਂ ਗੋਸ਼ਟਾਂ ਇਨ੍ਹਾਂ ਅਰਥਾਂ ਵਿੱਚ ਹੀ ਮਹਾਨ ਹਨ।
ਇਸ ਬੁੱਤ ਨੂੰ ਤੋੜ ਕੇ ਦੇਸ਼ਵਾਸੀਆਂ ਨੂੰ ਇੱਕ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਕਿ ਜੇ ਦੇਸ਼ ਵਿੱਚ ਰਹਿਣਾ ਹੈ ਤਾਂ 'ਬਾਕੀ' ਸੋਚਾਂ ਛੱਡ ਦਿਓ. ਹੁਣ ਇਹ ਦੇਸ਼ਵਾਸੀਆਂ ਨੇ ਸੋਚਣਾ ਹੈ ਕਿ ਉਨ੍ਹਾਂ ਨੇ ਕੀ ਕਰਨਾ ਹੈ. 'ਲੈਨਿਨ-ਭਗਤਾਂ' ਲਈ ਵੀ ਇਹ ਘਟਨਾ ਇੱਕ ਸੁਨੇਹਾ ਹੈ. ਜੇ ਉਹਨਾਂ ਨੂੰ 'ਬਾਕੀ' ਦੀਆਂ ਸੋਚਾਂ ਅਰਥਹੀਨ ਜਾਪਦੀਆਂ ਹਨ, ਤਾਂ ਵੀ ਉਹ ਉਨ੍ਹਾਂ ਦੀ ਕਦਰ ਕਰਨੀ ਸਿੱਖਣ। ਕਿਉਂਕਿ ਦੂਜਿਆਂ ਲਈ ਉਹ ਅਰਥ ਰੱਖਦੀਆਂ ਹਨ। ਉਹ ਧਰਮਾਂ ਅਤੇ ਦੂਜੇ ਫਲਸਫਿਆਂ ਦਾ ਵਿਸ਼ਲੇਸ਼ਣ ਕਰਦਿਆਂ ਆਪਣੀ ਭਾਸ਼ਾ ਨੂੰ ਹੀ ਤਮੀਜ ਦੇ ਦਾਇਰੇ ਵਿੱਚ ਰੱਖ ਸਕੇ ਹੁੰਦੇ ਤਾਂ ਅੱਜ ਸ਼ਾਇਦ ਇਹ ਨੌਬਤ ਨਾ ਆਉਂਦੀ।
ਇਹ ਬੁੱਤ ਕੁਝ ਲੋਕਾਂ ਦੀ ਸੋਚ ਸੀ। ਉਹ ਲੋਕ ਦੇਸ਼ ਦੇ ਨਾਗਰਿਕ ਹਨ। ਇਸਨੂੰ ਤੋੜ ਕੇ ਉਹਨਾਂ ਨੂੰ ਡਰਾਇਆ ਗਿਆ ਹੈ। ਲੋਕਤੰਤਰ ਦਾ ਅਪਮਾਨ ਕੀਤਾ ਗਿਆ ਹੈ। ਇਸਦੀ ਜਿੰਨੀ ਨਿੰਦਾ ਕੀਤੀ ਜਾਵੇ, ਘੱਟ ਹੈ।
ਪਾਲੀ ਭੁਪਿੰਦਰ ਹੁਰਾਂ ਦੀ ਇਸ ਪੋਸਟ 'ਤੇ ਆਈਆਂ ਟਿਪਣੀਆਂ ਵੀ ਮਹੱਤਵਪੂਰਨ ਹਨ। ਦੇਖੋ ਜ਼ਰਾ ਇੱਕ ਝਲਕ:
ਬਲਤੇਜ ਪਨੂੰ ਪਹਿਲਾਂ ਉਹ ਸੋਸ਼ਲਿਸਟਾਂ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ
ਫੇਰ ਉਹ ਟਰੇਡ ਯੂਨੀਅਨ ਵਾਲਿਆਂ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਟਰੇਡ ਯੂਨੀਅਨ ਵਿੱਚੋਂ ਨਹੀਂ ਸੀ
ਤੇ ਫੇਰ ਉਹ ਜਿਊਇਸ਼ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਜਿਊਸ਼ ਨਹੀਂ ਸੀ
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!!
First they came for the Socialists, and I did not speak out—
Because I was not a Socialist.
Then they came for the Trade Unionists, and I did not speak out—
Because I was not a Trade Unionist.
Then they came for the Jews, and I did not speak out—
Because I was not a Jew.
Then they came for me—and there was no one left to speak for me.
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਸੋਸ਼ਲਿਸਟ ਨਹੀਂ ਸੀ
ਫੇਰ ਉਹ ਟਰੇਡ ਯੂਨੀਅਨ ਵਾਲਿਆਂ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਟਰੇਡ ਯੂਨੀਅਨ ਵਿੱਚੋਂ ਨਹੀਂ ਸੀ
ਤੇ ਫੇਰ ਉਹ ਜਿਊਇਸ਼ ਨੂੰ ਮਾਰਨ ਆਏ
-ਮੈਂ ਨਹੀਂ ਬੋਲਿਆ ਕਿਉਂਕਿ ਮੈਂ ਜਿਊਸ਼ ਨਹੀਂ ਸੀ
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!!
First they came for the Socialists, and I did not speak out—
Because I was not a Socialist.
Then they came for the Trade Unionists, and I did not speak out—
Because I was not a Trade Unionist.
Then they came for the Jews, and I did not speak out—
Because I was not a Jew.
Then they came for me—and there was no one left to speak for me.
ਲਾਲਜੀ ਗਰੇਵਾਲ ਪਹਿਲਾਂ ਸਿੱਖਾਂ ਨੂੰ ਮਾਰਿਆ
-ਮੈਂ ਚੁੱਪ ਰਿਹਾ
ਫੇਰ ਮੁਸਲਮਾਨ ਮਾਰੇ
-ਮੈਂ ਚੁੱਪ ਰਿਹਾ
ਫੇਰ ਇਸਾਈ ਮਿਸ਼ਨਰੀ ਸਾੜੇ
-ਮੈਂ ਚੁੱਪ ਰਿਹਾ
ਫੇਰ ਦਲਿਤਾਂ ਦੇ ਘਰ ਸਾੜੇ
-ਮੈਂ ਚੁੱਪ ਰਿਹਾ
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!
-ਮੈਂ ਚੁੱਪ ਰਿਹਾ
ਫੇਰ ਮੁਸਲਮਾਨ ਮਾਰੇ
-ਮੈਂ ਚੁੱਪ ਰਿਹਾ
ਫੇਰ ਇਸਾਈ ਮਿਸ਼ਨਰੀ ਸਾੜੇ
-ਮੈਂ ਚੁੱਪ ਰਿਹਾ
ਫੇਰ ਦਲਿਤਾਂ ਦੇ ਘਰ ਸਾੜੇ
-ਮੈਂ ਚੁੱਪ ਰਿਹਾ
ਹੁਣ ਉਹ ਮੈਨੂੰ ਮਾਰਨ ਆਏ ਤੇ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਬਚਿਆ ਸੀ!!!!
Rajbir Singh Brar ਮੈਨੂੰ ਦੁੱਖ ਹੈ ਇਸ ਨਫ਼ਰਤਾਂ ਭਰੀ ਰਾਜਨੀਤੀ ਲਈ ਤੇ ਅਫ਼ਸੋਸ ਵੀ ਪਰ ਪਾਸ਼ ਨੇ ਕਿਹਾ ਸੀ ਕਿ ਅਕਾਲ ਤੱਖਤ ਇਕ ਇਮਾਰਤ ਸੀ ਦੁਬਾਰਾ ਬਣਾਈ ਜਾ ਸਕਦੀ ਐ ਸੋ ਇਸ ਨੂੰ ਬੁਹਤੀ ਗੰਭੀਰਤਾ ਨਾਲ ਨਹੀ ਲੈਣਾ ਚਾਹੀਦਾ ਤਾ ਇਹ ਤਾ ਇਕ ਨਿੱਕੀ ਜਿਹੀ ਮੂਰਤੀ ਈ ਆ ਫੇਰ ਕੀ ਹੋਇਆ। ਕਾਸ਼ ਤੁਹਾਨੂੰ ਓਸ ਵਕਤ ਸਾਡੇ ਦੁੱਖ ਦਾ ਅਹਿਸਾਸ ਹੁੱਦਾ ਜੋ ਅੱਜ ਅਸੀਂ ਕਰ ਰਹੇ ਆ ਤੁਹਾਡੇ ਲਈ !!!!
Amarjit Kasak ਕਿਸੇ ਵਕਤ ਮੰਦਰਾਂ ਦਾ ਟੁੱਟਣਾ ਫਿਰ ਮਸਜਿਦਾਂ ਦਾ ਤੇ ਹੁਣ ੲਿਹ...ਕਿਸ ਜਮਹੂਰੀਅਤ ਦਾ ਪ੍ਰਤੀਕ ਹੈ?
Budh Singh Neelon ਮਾਰਟਿਨ ਨੀਮੋਲਰ ਦੀ ਕਵਿਤਾ ਦਾ ਭਾਰਤੀ ਰੂਪ
ਪਹਿਲਾਂ ੳੁਹ ਹਰਿਮੰਦਰ ਲਈ ਅਾਏ
ਮੈਂ ਕੁਝ ਨਾ ਬੋਲਿਅਾ
ਕਿਓਂਕਿ ਮੈਂ ਸਿੱਖ ਨਹੀਂ ਸੀ
ਫਿਰ ੳੁਹ ਬਾਬਰੀ ਮਸਜਿਦ ਤੋੜਨ ਅਾਏ
ਮੈਂ ਚੁੱਪ ਰਿਹਾ
ਕਿੳੁਂਕਿ ਮੈਂ ਮੁਸਲਮਾਨ ਨਹੀਂ ਸੀ
ਫਿਰ ੳੁਹ ਅਾਏ ਤੇ ਅੰਬੇਦਕਰ ਦੇ ਬੁੱਤ 'ਤੇ
ਕਾਲਖ ਮਲ ਕੇ ਅੌਹ ਗਏ
ਮੈਂ ਨਾ ਬੋਲਿਅਾ ਇੱਕ ਵੀ ਸ਼ਬਦ
ਕਿਓਂਕਿ.. ਮੈਂ ਨਹੀਂ ਸਾਂ ਬਾਬਾ ਸਾਹਿਬ ਕਹਿਣ ਵਾਲਿਆਂ ਚੋਂ
ਫਿਰ ਓਹ ਲੈਨਿਨ ਲਈ ਅਾਏ
ਮੈਂ ਦੇਖਦਾ ਰਿਹਾ
ਕਿਓਂਕਿ ਮੈਂ ਕਮਿੳੁਨਿਸਟ ਨਹੀਂ ਸਾਂ
ਅੰਤ ਵਿੱਚ ਆਏ ਉਹ ਮੇਰੇ ਲਈ
ਤੇ ਹੋਰ ਕੋਈ ਨਹੀਂ ਸੀ
ਜੋ ਮੇਰੇ ਲਈ ਬੋਲਦਾ
ਗੁਸਤਾਖ਼ ਜ਼ਿਹਨ
ਪਹਿਲਾਂ ੳੁਹ ਹਰਿਮੰਦਰ ਲਈ ਅਾਏ
ਮੈਂ ਕੁਝ ਨਾ ਬੋਲਿਅਾ
ਕਿਓਂਕਿ ਮੈਂ ਸਿੱਖ ਨਹੀਂ ਸੀ
ਫਿਰ ੳੁਹ ਬਾਬਰੀ ਮਸਜਿਦ ਤੋੜਨ ਅਾਏ
ਮੈਂ ਚੁੱਪ ਰਿਹਾ
ਕਿੳੁਂਕਿ ਮੈਂ ਮੁਸਲਮਾਨ ਨਹੀਂ ਸੀ
ਫਿਰ ੳੁਹ ਅਾਏ ਤੇ ਅੰਬੇਦਕਰ ਦੇ ਬੁੱਤ 'ਤੇ
ਕਾਲਖ ਮਲ ਕੇ ਅੌਹ ਗਏ
ਮੈਂ ਨਾ ਬੋਲਿਅਾ ਇੱਕ ਵੀ ਸ਼ਬਦ
ਕਿਓਂਕਿ.. ਮੈਂ ਨਹੀਂ ਸਾਂ ਬਾਬਾ ਸਾਹਿਬ ਕਹਿਣ ਵਾਲਿਆਂ ਚੋਂ
ਫਿਰ ਓਹ ਲੈਨਿਨ ਲਈ ਅਾਏ
ਮੈਂ ਦੇਖਦਾ ਰਿਹਾ
ਕਿਓਂਕਿ ਮੈਂ ਕਮਿੳੁਨਿਸਟ ਨਹੀਂ ਸਾਂ
ਅੰਤ ਵਿੱਚ ਆਏ ਉਹ ਮੇਰੇ ਲਈ
ਤੇ ਹੋਰ ਕੋਈ ਨਹੀਂ ਸੀ
ਜੋ ਮੇਰੇ ਲਈ ਬੋਲਦਾ
ਗੁਸਤਾਖ਼ ਜ਼ਿਹਨ
No comments:
Post a Comment