Mon, Jan 6, 2014 at 4:30 PM
CPI+CPM ਵੱਲੋਂ ਇੱਕ ਹੋਰ ਸਾਂਝਾ ਲੋਕ ਐਕਸ਼ਨ ਜਨਤਾ ਵਿੱਚ ਉਤਸ਼ਾਹ
ਲੁਧਿਆਣਾ 6 ਜਨਵਰੀ 2014: (ਰਵੀ ਨੰਦਾ//ਕਾਮਰੇਡ ਸਕਰੀਨ):
ਅੱਜ ਭਾਰਤੀ ਕਮਿਉਨਿਸਟ ਪਾਰਟੀ ਅਤੇ ਸੀ ਪੀ ਐਮ ਵਲੋਂ ਰਿਸ਼ੀ ਨਗਰ ਵਾਈ ਬਲਾਕ ਵਿਖੇ ਪ੍ਰਾਪਰਟੀ ਟੈਕਸ ਅਤੇ ਵਧਦੀ ਮਹਿੰਗਾਈ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਅਤੇ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਸਰਕਾਰਾਂ ਉੱਚ ਧਨੀ ਵਰਗ ਦੇ ਨਾਲ ਰਲ ਕੇ ਆਮ ਲੋਕਾਂ ਨੂੰ ਲੁੱਟ ਰਹੀਆਂ ਹਨ। ਇਸ ਮੁਜ਼ਾਹਰੇ ਦੀ ਅਗਵਾਈ ਕਾ ਗੁਰਨਾਮ ਸਿੱਧੂ ਅਤੇ ਕਾ ਮਨਜੀਤ ਸਿੰਘ ਬੂਟਾ ਨੇ ਕੀਤੀ ਜਿਹਨਾਂ ਕਿਹਾ ਕਿ ਗਰੀਬ ਲੋਕਾਂ ਤੇ ਤਾਂ ਪ੍ਰਾਪਰਟੀ ਟੇਕਸ ਲਾਇਆ ਜਾ ਰਿਹਾ ਹੈ ਜਦੋਂ ਕਿ ਮੁਹਾਲੀ ਵਿੱਚ ਸੰਮੇਲਨ ਕਰ ਕੇ ਅੰਬਾਨੀਆਂ ਤੇ ਹੋਰ ਧਨੀ ਕਾਰਪੋਰੇਟ ਦੇ ਨਾਲ ਮਿਲੀ ਭੁਗਤ ਕਰ ਕੇ ਵਿਕਾਸ ਦਾ ਬਹਾਨਾ ਕਰ ਕੇ ਉਹਨਾਂ ਨੂੰ ਪ੍ਰਾਪਰਟੀ ਟੈਕਸ ਤੇ ਛੋਟ ਦੇ ਰਹੀ ਹੈ। ਉਹਨਾਂ ਨੇ ਇਹ ਟੈਕਸ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ।
ਇਸ ਉਪਰੰਤ ਸੰਤ ਵਿਹਾਰ ਦੇ ਮਸਲੇ ਬਾਬਤ ਹੈਬੋਵਾਲ ਥਾਣੇ ਦਾ ਘੇਰਾਓ ਕੀਤਾ। ਇਹ ਸੰਤ ਵਿਹਾਰ ਦੇ ਵਾਸੀ ਸਿੱਧਰਥ ਧਵਨ ਦੇ ਘਰ ਆ ਕੇ ਚਾਰ ਮਹੀਨੇ ਪਹਿਲਾਂ ਕੁੱਟਮਾਰ ਕਰਨ ਵਾਲੇ ਦੋਸ਼ੀਆਂ ਜਿਹਨਾਂ ਤੇ ਕਿ ਧਾਰਾ 452, 323, 506 ਤੇ 427 ਲੱਗ ਚੁੱਕੀਆਂ ਹਨ ਪਰ ਪੁਲਿਸ ਕੋਈ ਕਾਰਵਾਹੀ ਨਹੀਂ ਕਰ ਰਹੀ ਹੈ ਜਦੋਂ ਕਿ ਇੱਕ ਇਨਕੁਆਇਰੀ ਡੀ ਐਸ ਪੀ ਸਦਰ ਗਿੱਲ ਦੁਆਰਾ
11 ਨਵੰਬਰ 2013 ਨੂੰ ਪੀੜਿਤ ਦੇ ਹੱਕ ਵਿੱਚ ਪੂਰੀ ਕਰ ਲਈ ਗਈ ਸੀ ਅਤੇ ਇਸ ਵਿੱਚ ਦੂਜੀ ਧਿਰ ਪੂਰੀ ਤਰਾਂ ਦੋਸ਼ੀ ਪਾਈ ਗਈ ਤੇ ਸਾਰੇ ਦੇ ਸਾਰੇ ਦੋਸ਼ ਸਾਬਤ ਹੋਏ ਜੋ ਕਿ ਇਨਕੁਆਇਰੀ ਬਿਲਕੁਲ ਨਿਰਪੱਖ ਸੀ। ਇਸਦੇ ਬਾਵਜੂਦ ਪੁਲਿਸ ਨੇ ਸਿਆਸੀ ਦਬਾਵ ਥੱਲੇ ਆ ਕੇ ਦੋਸ਼ੀਆਂ ਨੂੰ ਗਿਰਫ਼ਤਾਰ ਨਹੀਂ ਕੀਤਾ। ਮੁੱਦਈ ਧਿਰ ਹਰ ਰੋਜ਼ ਪਰੇਸ਼ਾਨ ਹੋ ਕੇ ਥਾਣੇ ਦਾ ਚੱਕਰ ਲਾਂਦੀ ਰਹੀ ਪਰ ਪੁਲਿਸ ਲਾਰੇ ਲਾਂਦੀ ਰਹੀ। ਇਸ ਲਈ ਸੀ ਪੀ ਆਈ ਤੇ ਸੀ ਪੀ ਐਮ ਦੇ ਲੀਡਰਾਂ ਨੇ ਲਗਾਤਾਰ ਸਬੰਧਤ ਅਫ਼ਸਰਾਂ ਨਾਲ ਰਾਬਤਾ ਬਣਾ ਕੇ ਰਖਿੱਆ ਤੇ ਇੱਕ ਡੇਪੂਟੇਸ਼ਲ ਜਿਸ ਵਿੱਚ ਸੀ ਪੀ ਐਮ ਦੇ ਸੂਬਾ ਕਮੇਟੀ ਮੈਂਬਰ ਕਾ ਸੁਖਮਿੰਦਰ ਸੇਖੋਂ ਤੇ ਸੀ ਪੀ ਆਈ ਦੇ ਜ਼ਿਲਾ ਐਗਜ਼ੈਕਟਿਵ ਮੈਂਬਰ ਕਾ ਗੁਰਨਾਮ ਸਿੱਧੂ ਸਨ ਐਸ ਪੀ 3 ਜੋਗਿੰਦਰ ਸਿੰਘ ਨੂੰ ਵੀ ਮਿਲਿਆ ਸੀ ਪਰ ਫ਼ੇਰ ਵੀ ਕੋਈ ਕਾਰਵਾਈ ਨਹੀਂ ਹੋਈ। ਇਸ ਲਈ ਅੱਜ ਥਾਣੇ ਦਾ ਘੇਰਾਓ ਕੀਤਾ ਗਿਆ। ਧਰਨੇ ਉਪਰੰਤ ਐਸ ਐਚ ਓ ਅਮਰਜੀਤ ਸਿੰਘ ਨੇ ਵੀਰਵਾਰ ਤੱਕ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦਾ ਭਰੋਸਾ ਦਿਵਾਇਆ। ਹੁਣ ਦੇਖਣਾ ਹੈ ਕਿ ਇਸ ਵਾਅਦੇ ਤੇ ਅਮਲ ਹੁੰਦਾ ਹੈ ਜਾਂ ਫੇਰ ਇਹ ਵੇਲਾ ਤਪਾਉਣ ਵਾਲਾ ਲਾਰਾ ਲੱਪਾ ਸਾਬਿਤ ਹੁੰਦਾ ਹੈ। ਜੇ ਇਸ ਮਾਮਲੇ ਬਾਰੇ ਤੁਹਾਡੇ ਕੋਲ ਕੋਈ ਵਿਸ਼ੇਸ਼ ਜਾਣਕਾਰੀ ਹੋਵੇ ਤਾਂ ਤੁਰੰਤ ਭੇਜੋ। ਜੇ ਤੁਸੀਂ ਚਾਹੋਗੇ ਤਾਂ ਤੁਹਾਡਾ ਨਾਮ ਗੁਪਤ ਰੱਖਿਆ ਜਾਵੇਗਾ।
No comments:
Post a Comment