Thursday, October 29, 2020

ਮਾਮਲਾ ਹਾਥਰਸ ਵਿਚ ਬਲਾਤਕਾਰ ਦਾ--

 ਇਸਤਰੀ ਸਭਾਵਾਂ ਵੱਲੋਂ ਯੂ ਪੀ ਸਰਕਾਰ ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ 


ਲੁਧਿਆਣਾ
: 29 ਅਕਤੂਬਰ 2020: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ//ਪੰਜਾਬ ਸਕਰੀਨ)::

ਯੋਗੀ ਸਰਕਾਰ ਦੇ ਅਸਤੀਫੇ ਦੀ ਮੰਗ ਅਤੇ ਰਵੱਈਏ ਦੀ ਜੁਡੀਸ਼ਲ ਜਾਂਚ ਨੂੰ ਲੈ ਕੇ ਅੱਜ ਲੁਧਿਆਣਾ ਵਿਖੇ ਕੌਮੀ ਸੱਦੇ 'ਜੇਕਰ ਅਸੀਂ ਉੱਠੇ ਨਹੀਂ ਤਾਂ'  ਮੁਹਿੰਮ ਤਹਿਤ ਔਰਤ ਜਥੇਬੰਦੀਆਂ ਦੀ ਕੋਆਰਡੀਨੇਸਨ ਕਮੇਟੀ  ਵਲੋਂ  ਹਾਥਰਸ ਵਿਖੇ ਲੜਕੀ ਨਾਲ ਬਲਾਤਕਾਰ ਤੇ ਉਸ ਤੋਂ ਬਾਅਦ ਵੀ ਬੱਚੀਆਂ ਨਾਲ ਹੋਏ ਬਲਾਤਕਾਰ ਅਤੇ ਹੱਤਿਆਵਾਂ ਅਤੇ ਪੰਜਾਬ ਅਤੇ ਦੇਸ ਦੇ ਦੂਸਰੇ ਹਿੱਸਿਆਂ ਵਿਚ ਔਰਤਾਂ ਵਿਰੁੱਧ ਵਧ ਰਹੀ ਹਿੰਸਾ ਵਿਸੇਸਕਰ ਕਾਮੁਕ ਹਿੰਸਾ ਦੇ ਵਿਰੋਧ ਵਿੱਚ ਪੰਜਾਬੀ ਭਵਨ ਲੁਧਿਆਣਾ ਨੇੜੇ ਰੈਲੀ ਕੀਤੀ ਗਈ ।
ਇਸ ਮੌਕੇ ਤੇ ਹਾਥਰਸ ਦੀ ਘਟਨਾ ਬਾਰੇ ਬੋਲਦਿਆਂ ਤੇ ਬੁਲਾਰਿਆਂ ਨੇ ਕਿਹਾ ਕਿ ਯੋਗੀ ਸਰਕਾਰ ਬਿਲਕੁੱਲ ਅਸਫਲ ਹੋ ਗਈ ਹੈ ਅਤੇ ਉੱਤਰ ਪ੍ਰਦੇਸ਼ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਸਾਰੇ ਦੇਸ਼ ਨਾਲੋਂ ਮਾੜੀ ਹੈ । ਇਹ ਬੜੀ ਘਿਨੌਣੀ ਗੱਲ ਹੈ ਕਿ ਜਿਸ ਢੰਗ ਦੇ ਨਾਲ ਬੱਚੀ ਨਾਲ ਬਲਾਤਕਾਰ ਹੋਇਆ ਅਤੇ ਉਸ ਨੇ ਇਸ ਬਾਰੇ ਬਿਆਨ ਵੀ ਦਿੱਤਾ, ਹੁਣ ਪੁਲਿਸ ਕਹਿ ਰਹੀ ਹੈ  ਕਿ ਬਲਾਤਕਾਰ ਦੀ ਪੁਸ਼ਟੀ ਹੀ ਨਹੀਂ ਹੋਈ । ਇੰਨੀਆਂ ਜ਼ਿਆਦਾ ਗੰਭੀਰ ਸੱਟਾਂ ਤੇ ਮਾਨਸਿਕ ਤਣਾਅ ਵਾਲੇ ਰੋਗੀ ਨੂੰ ਇੱਕ ਛੋਟੇ ਜਿਹੇ ਹਸਪਤਾਲ ਵਿੱਚ ਰੱਖਣਾ ਤੇ ਜਦੋਂ ਉਹ ਮਰਨ ਕਿਨਾਰੇ ਆ ਜਾਏ ਉਦੋਂ ਦਿੱਲੀ ਦੇ ਸਫਦਰਜੰਗ ਹਸਪਤਾਲ ਵਿਚ ਭੇਜਣਾ ਆਪਣੇ ਆਪ ਵਿੱਚ ਇਹ ਦਰਸਾਉਂਦਾ ਹੈ ਕਿ ਸਰਕਾਰ ਦੋਸ਼ੀਆਂ ਨੂੰ ਬਚਾ ਰਹੀ ਹੈ ਤੇ ਉਲਟ ਪੀੜਤਾਂ ਤੇ ਹੀ ਦੋਸ਼ ਲਗਾ ਰਹੀ ਹੈ। ਜਿਲੇ ਦੇ ਡੀ ਐਮ ਦਾ ਵਿਹਾਰ ਤਾਂ ਦਰਿੰਦਿਆਂ ਵਾਲਾ ਹੈ। ਜਿਸ ਢੰਗ ਦੇ ਨਾਲ ਪੁਲਿਸ ਵੱਲੋਂ ਮਾਤਾ ਪਿਤਾ ਦੇ ਬਿਨਾਂ ਹੀ ਰਾਤ ਦੇ ਤਿੰਨ ਵਜੇ ਬੱਚੀ ਦੀ ਮ੍ਰਿਤਕ ਦੇਹ ਦਾ ਸੰਸਕਾਰ ਕੀਤਾ ਗਿਆ ਇਹ ਅਤਿ ਨਿੰਦਣਯੋਗ ਹੈ ਤੇ ਸਮਾਜੀ ਤੇ ਕਾਨੂੰਨੀ ਸਾਰੀਆਂ ਪਰੰਪਰਾਵਾਂ ਦੇ ਵਿਰੁੱਧ ਹੈ। ਇਹ ਕਿਸ ਦੇ ਇਸ਼ਾਰੇ ਤੇ ਕੀਤਾ ਗਿਆ ਇਸ ਗੱਲ ਦੀ ਖੋਜ ਹੋਣੀ ਚਾਹੀਦੀ ਹੈ । ਇਹ ਗੱਲ ਮੰਨਣਯੋਗ ਨਹੀਂ ਹੈ ਕਿ ਪੁਲਿਸ ਬਿਨਾਂ ਰਾਜਨੀਤਿਕ ਇਸ਼ਾਰੇ ਦੇ ਇਹ ਕੰਮ ਕਰ ਰਹੀ ਹੈ । ਇਹ ਹੋਰ ਵੀ ਹੈਰਾਨੀ ਦੀ ਗਲ ਹੈ ਕਿ ਇੱਨਾਂ ਕੁਝ ਹੋਣ ਤੇ ਵੀ ਦੇਸ਼ ਦੇ ਪਰਧਾਨ ਮੰਤਰੀ ਪੀੜਤ ਨਾਲ ਹਮਦਰਦੀ ਦਾ ਇਕ ਵੀ ਲਫ਼ਜ਼ ਨਹੀਂ ਬੋਲੇ। ਪੁਲਿਸ ਦੀ ਨਿਖੇਧੀ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇਸ ਕਿਸਮ ਦੇ ਮਾਮਲਿਆਂ ਵਿੱਚ ਵੀ ਰਾਜਨੀਤਿਕ ਦਬਾਅ ਵਿੱਚ ਕੰਮ ਕਰਨਾ ਅਤੇ ਪੂਰੀ ਤਰ੍ਹਾਂ ਗੈਰ ਪੇਸ਼ਾਵਰ ਢੰਗ ਨਾਲ ਪੇਸ਼ ਆਉਣਾ ਬੜੀ ਦੁੱਖਦਾਈ ਗੱਲ ਹੈ ਤੇ ਪੁਲਸੀਆਂ ਵੱਲੋਂ ਲਈਆਂ ਗਈਆਂ ਸੰਵਿਧਾਨ ਦੀ ਰਾਖੀ ਦੀਆਂ ਕਸਮਾਂ ਦੇ ਉਲਟ ਹੈ। ਇਹਸਾਫ਼ ਹੈ ਕਿ ਸਾਰੀਆਂ ਸੰਵਿਧਾਨਕ  ਪਰੰਪਰਾਵਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ । ਉਨ੍ਹਾਂ ਕਿਹਾ ਕਿ ਪੁਲਿਸ ਵਾਲਿਆਂ ਨੂੰ ਵੀ ਕੁਝ ਤਾਂ ਗੈਰਤ ਆਪਣੇ ਮਨ ਵਿੱਚ ਰੱਖਣੀ ਚਾਹੀਦੀ ਹੈ; ਉਹਨਾਂ ਦੇ ਘਰਾਂ ਵਿਚ ਵੀ ਧੀਆਂ ਹਨ ।  ਉਨ੍ਹਾਂ  ਮੰਗ ਕੀਤੀ ਕਿ ਉੱਤਰ ਪ੍ਰਦੇਸ਼ ਦੀ ਯੋਗੀ ਸਰਕਾਰ ਫੌਰਨ ਅਸਤੀਫਾ ਦੇਵੇ ਤੇ ਯੋਗੀ ਸਰਕਾਰ ਦੇ ਰਵੱਈਏ ਦੀ ਜਾਂਚ ਸਮੇਤ ਇਨ੍ਹਾਂ ਸਾਰੀਆਂ ਘਟਨਾਵਾਂ ਦੀ ਜੁਡੀਸ਼ਲ ਜਾਂਚ ਕੀਤੀ ਜਾਵੇ ਕਿਉਕਿ ਸੀ ਬੀ ਆਈ ਤਾਂ ਸਰਕਾਰ ਦੀ ਹੱਥਠੋਕਾ ਬਣ ਚੁੱਕੀ ਹੈ।  ਉਹਨਾਂ ਕਿਹਾ ਕਿ ਇਹ ਅਫ਼ਸੋਸ ਦੀ ਗਲ ਹੈ ਕਿ ਇਕ ਹਥਨੀ ਦੇ ਮਰਨ ਤੇ ਰੌਲਾ ਪਾਉਣ ਵਾਲੀ ਸਮ੍ਰਿਤੀ ਇਰਾਨੀ ਨੂੰ ਨੌਜਵਾਨ ਬੱਚੀ ਨਾਲ ਬਲਾਤਕਾਰ ਤੇ ਹੱਤਿਆ ਦੇ ਮਾਮਲੇ ਵਿਚ ਸੱਪ ਕਿਉਂ ਸੁੰਘ ਗਿਆ ਹੈ।

ਰੋਸ ਮੁਜਾਹਿਰੇ ਵਿੱਚ ਆਈਆਂ ਬੀਬੀਆਂ ਨੇ ਯੋਗੀ ਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇ ਵਾਲੀਆਂ ਤਖਤੀਆਂ ਫੜੀਆਂ ਹੋਈਆਂ ਸਨ।

ਇਸ ਮੌਕੇ ਤੇਸੰਬੋਧਨ ਕਰਨ ਵਾਲਿਆਂ ਵਿਚ ਸਾਮਿਲ ਸਨ ਪੰਜਾਬ ਇਸਤਰੀ ਸਭਾ ਵਲੋਂ ਸ਼੍ਰਮਤੀ ਗੁਰਚਰਨ ਕੌਰ ਕੋਚਰ ਪ੍ਰਧਾਨ ਤੇ ਸਟੇਟ ਤੇ ਨੈਸਨਲ ਅਵਾਰਡੀ, ਸ਼੍ਰੀਮਤੀ ਜੀਤ ਕੁਮਾਰੀ ਜਿਲਾ ਜਨਰਲ ਸਕੱਤਰ ,ਐਡਵੋਕੇਟ ਅਵਤਾਰ ਕੌਰ ਬਰਾੜ ਜਿਲ੍ਹਾ ਮੀਤ ਪ੍ਰਧਾਨ , ਕੁਸਮ ਲਤਾ ਮੀਤ ਪ੍ਰਧਾਨ  ਤੇ ਬਰਜਿੰਦਰ ਕੌਰ ਜਥੇਬੰਦਕ ਸਕੱਤਰ, ਜਨਵਾਦੀ ਇਸਤਰੀ ਸਭਾ ਪੰਜਾਬ ਦੇ ਪ੍ਰਧਾਨ ਪ੍ਰੋਫੈਸਰ ਸੁਰਿੰਦਰ ਕੌਰ ਤੇ ਕੋਚ ਸੁਰਿੰਦਰ ਕੌਰ, ਆਸ਼ਾ ਵਰਕਰਾਂ ਦੀ ਸੂਬਾਈ ਆਗੂ ਸੁਖਦੀਪ ਕੌਰ, ਮੈਡੀਕਲ ਪ੍ਰੈਕਟਿਸ਼ਨਰ ਪੰਜਾਬ ਦੀ ਇਸਤਰੀ ਵਿੰਗ ਦੀ ਜਨਰਲ ਸਕੱਤਰ ਮਨਪ੍ਰੀਤ ਕੌਰ ਅਤੇ ਗਲੋਬਲ ਵੂਮੈਨ ਵੈਲਫੇਅਰ ਐਸੋਸੀਏਸਨ ਲੁਧਿਆਣਾ ਦੀ ਪ੍ਰਧਾਨ ਸ਼੍ਰੀਮਤੀ ਸਤਵੰਤ ਕੌਰ, ਭਾਈ ਘਨਈਆ ਸੋਸਾਇਟੀ ਦੀ ਪਰਧਾਨ ਸਵਿੰਦਰਜੀਤ ਕੌਰ,  ਸੁਖਵਿੰਦਰ ਕੌਰ ਸੈਲ ਹੈਲਪ ਗਰੁਪ।   

No comments:

Post a Comment