ਨੌਜਵਾਨ ਮੁੰਡੇ ਕੁੜੀਆਂ ਵੀ ਵੱਧ ਚੜ੍ਹ ਕੇ ਸ਼ਾਮਲ ਹੋਏ
ਲੁਧਿਆਣਾ: 28 ਨਵੰਬਰ 2021: (ਕਾਮਰੇਡ ਸਕਰੀਨ ਟੀਮ)::
ਲੁਧਿਆਣਾ ਦੀ 28 ਵਾਲੀ ਕਾਰਪੋਰੇਟ ਭਜਾਓ ਰੈਲੀ ਵਿੱਚ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਮੈਂਬਰ ਅਤੇ ਅਹੁਦੇਦਾਰ ਵੀ ਵੱਧ ਚੜ੍ਹ ਕੇ ਪਹੁੰਚੇ। ਇਹ ਸਾਰੇ ਕੁੱਛੜ ਚੁੱਕੇ ਹੋਏ ਛੋਟੇ ਛੋਟੇ ਬੱਚਿਆਂ ਸਮੇਤ ਸਰਦੀਆਂ ਦੇ ਕਹਿਰ ਦਾ ਸਾਹਮਣਾ ਕਰਦੇ ਹੋਏ ਦੂਰੋਂ ਦੂਰੋਂ ਇਸ ਰੈਲੀ ਵਿੱਚ ਪੁੱਜੇ ਹੋਏ ਸਨ। ਇਹਨਾਂ ਵਿੱਚ ਕਰਮਵੀਰ ਬੱਧਨੀ ਆਪਣੇ ਪਰਿਵਾਰ ਅਤੇ ਸਾਥਣਾਂ ਸਮੇਤ ਆਈ ਹੋਈ ਸੀ। ਕੁੱਛੜ ਆਪਣੀ ਛੋਟੀ ਜੀ ਧੀ ਚੁੱਕੀ ਹੋਈ ਸੀ।
ਮੋਗਾ ਵਾਲੇ ਪਾਸਿਓਂ ਫੈਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ ਦੇ ਨਾਲ ਨਵਕਿਰਨ ਕੌਰ ਮੋਗਾ, ਗਗਨਦੀਪ ਕੌਰ, ਸਿਮਰਜੀਤ ਕੌਰ, ਲਵਪ੍ਰੀਤ ਕੌਰ, ਜਸਪ੍ਰੀਤ ਬੱਧਨੀ ਅਤੇ ਹੋਰ ਵੀ ਸ਼ਾਮਲ ਸਨ ਪਰ ਸਰੋਤਿਆਂ ਵਿੱਚ ਜਾ ਚੁੱਕੇ ਸਨ। ਬੱਧਨੀ ਨੇ ਦੱਸਿਆ ਕਿ ਇੱਕ ਛੋਟੀ ਜਿਹੀ ਖੜੋਤ ਤੋਂ ਬਾਅਦ ਹੁਣ ਮੁੰਡੇ ਕੁੜੀਆਂ ਇੱਕ ਵਾਰ ਫੇਰ AISF ਅਤੇ AIYF ਵੱਲ ਖਿੱਚੇ ਚਲੇ ਆ ਰਹੇ ਹਨ। ਇਹਨਾਂ ਨੂੰ ਇੱਕ ਵਾਰ ਫੇਰ ਕਾਰਲ ਮਾਰਕਸ ਨੇ ਆਵਾਜ਼ ਦਿੱਤੀ ਹੈ। ਲੈਨਿਨ ਨੇ ਆਵਾਜ਼ ਦਿੱਤੀ ਹੈ। ਇਹਨਾਂ ਨੂੰ ਸ਼ਹੀਦ ਕਿਸਾਨਾਂ ਦੇ ਲਹੂ ਨੇ ਆਵਾਜ਼ ਦਿੱਤੀ ਹੈ ਅਸੀਂ ਤਾਂ ਸਿਰਫ ਮਾਧਿਅਮ ਬਣੇ ਹਨ। ਅਸੀਂ ਸਿਰਫ ਮੰਚ ਪ੍ਰਦਾਨ ਕੀਤਾ ਹੈ। ਇਹਨਾਂ ਦੇ ਅੰਦਰ ਜੋ ਰੌਸ਼ਨੀ ਜਾਗੀ ਹੈ ਉਹ ਮਾਰਕਸਵਾਦ ਦੀ ਹੈ। ਇਹਨਾਂ ਦੇ ਅੰਦਰ ਜਿਹੜੀ ਅੱਗ ਬਲ ਰਹੀ ਹੈ ਉਹ ਲੋਕਾਂ ਨਾਲ ਪ੍ਰੇਮ ਦੀ ਹੈ। ਲੁੱਟਖਸੁੱਟ ਕਰਨ ਵਾਲਿਆਂ ਦੇ ਖਿਲਾਫ ਵਿਧੇ ਹੋਏ ਸੰਘਰਸ਼ਾਂ ਦੀ ਹੈ। ਸਾਡੀ ਜਿੱਤ ਇਹਨਾਂ ਨੇ ਹੀ ਯਕੀਨੀ ਬਣਾਉਣੀ ਹੈ। ਕਿਸਾਨ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਲਹੂ ਅੰਜਾਈ ਨਹੀਂ ਜਾਏਗਾ। ਇਸ ਦੁਨੀਆ ਨੂੰ ਅਸੀਂ ਕਾਰਪੋਰੇਟਾਂ ਤੋਂ ਮੁਕਤ ਕਰਵਾ ਕੇ ਹੀ ਸਾਹ ਲਵਾਂਗੇ। ਖੇਤੀ ਕਾਨੂੰਨਾਂ ਦੀ ਵਾਪਿਸੀ ਦਾ ਐਲਾਨ ਤਾਂ ਇੱਕ ਪੜਾਅ ਹੈ -ਜੰਗ ਅਜੇ ਜਾਰੀ ਰਹੇਗੀ।
ਇਸੇ ਤਰ੍ਹਾਂ ਫਾਜ਼ਿਲਕਾ ਤੋਂ ਖਰਾਤ ਨਾਮ ਦਾ ਨੌਜਵਾਨ ਆਪਣੀ ਪਤਨੀ ਅਤੇ ਛੋਟੇ ਜਿਹੇ ਬੱਚੇ ਸਮੇਤ ਪਹੁੰਚਿਆ ਹੋਇਆ ਸੀ। ਇਹ ਨੌਜਵਾਨ ਗਿਆਰਾਂ ਸਾਲ ਤੱਕ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਵਿੱਚ ਪੂਰੀ ਤਰ੍ਹਾਂ ਸਰਗਰਮ ਰਿਹਾ। ਪੜ੍ਹਾਈ ਮੁੱਕਣ ਤੋਂ ਬਾਅਦ ਇਹ ਨੌਜਵਾਨ ਕਿਸੇ ਹੋਰ ਫੀਲਡ ਵਿੱਚ ਆ ਗਿਆ। ਇਹ ਦੱਸਦਾ ਹੈ ਉਹ ਸੰਘਰਸ਼ਾਂ ਵਾਲਾ ਸਮਾਂ ਅੱਜ ਵੀ ਯਾਦ ਆਉਂਦਾ ਹੈ ਅਤੇ ਸਾਨੂੰ ਨਵੀਂ ਸ਼ਕਤੀ ਦੇ ਜਾਂਦਾ ਹੈ।
No comments:
Post a Comment