Wednesday, June 15, 2022

ਸੀਪੀਆਈ ਨੇ ਮੋਦੀ ਸਰਕਾਰ ਦੇ ਖਿਲਾਫ ਲਿਆ ਸਖਤ ਰੁਖ

15th June 2022 at 05:22 PM

ਈਡੀ ਅਤੇ ਹੋਰ ਏਜੰਸੀਆਂ ਦੀ ਦੁਰਵਰਤੋਂ ਕਰਨ ਦੀ ਵੀ ਸਖਤ ਨਿਖੇਧੀ 


ਲੁਧਿਆਣਾ: 15 ਜੂਨ 2022:  (ਕਾਮਰੇਡ ਸਕਰੀਨ ਬਿਊਰੋ)::

ਕਾਮਰੇਡ ਐਮ ਐਸ ਭਾਟੀਆ ਦੇ ਸ਼ਹਿਰੀ ਸਕੱਤਰ ਦਾ ਅਹੁਦਾ ਸੰਭਾਲਣ ਮਗਰੋਂ ਪਾਰਟੀ ਦੀਆਂ ਸਰਗਰਮੀਆਂ ਵਿਚ ਹੋਰ ਤੇਜ਼ੀ ਆਉਣ ਲੱਗ ਪਈ ਹੈ। ਆਏ ਦਿਨ ਮੀਟਿੰਗਾਂ ਅਤੇ ਪਾਰਟੀ ਦੇ ਉਹ ਸਾਰੇ ਪ੍ਰੋਗਰਾਮ ਹੁਣ ਕਰਨ ਵਾਲੇ ਕੰਮਾਂ ਦੀ ਲਿਸਟ ਵਿਚ ਰਹਿੰਦੇ ਹਨ ਜਿਹੜੇ ਸ਼ਾਇਦ ਕਿਸੇ ਨ ਕਿਸੇ ਮਜਬੂਰੀ ਵੱਸ ਭੁੱਲ ਵਿੱਸਰ ਗਏ ਸਨ। ਹੁਣ ਬੰਬਈ ਗਈ ਸੂਚੀ ਮੁਤਾਬਿਕ ਸਾਰੇ ਕੰਮਾਂ ਨੂੰ ਛੋਹਿਆ ਜਾ ਰਿਹਾ ਹੈ। ਅੱਜ ਦੀ ਮੀਤਹਿੰਗ ਵਿਚ ਵਿਚ ਵੀ ਅਹਿਮ ਨਿਰਣੇ ਲਏ ਗਏ।   

ਸੀ ਪੀ ਆਈ ਜਿਲ੍ਹਾ ਲੁਧਿਆਣਾ ਦੀ ਐਗਜ਼ੈਕਟਿਵ ਕਮੇਟੀ  ਦੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਕਾਮਰੇਡ ਐੱਮ ਐੱਸ ਭਾਟੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਕਾਮਰੇਡ ਡੀ ਪੀ ਮੌੜ ਜ਼ਿਲ੍ਹਾ ਸਕੱਤਰ ਲੁਧਿਆਣਾ ਨੇ ਕਿਹਾ ਕਿ  ਪਾਰਟੀ ਦੀ ਜਿਲ੍ਹਾ ਲੁਧਿਆਣਾ ਦੀ ਕਾਨਫਰੰਸ 6 ਅਗਸਤ ਨੂੰ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਸਵੇਰੇ 10 ਵਜੇ ਹੋਵੇਗੀ ਅਤੇ ਜਿਲਾ ਲੁਧਿਆਣਾ ਦੇ ਅੰਦਰ ਆਉੰਦੇ ਬਲਾਕਾਂ ਦੀਆਂ ਕਾਨਫ਼ਰੰਸਾਂ ਜੁਲਾਈ ਦੇ ਵਿਚ ਨੇਪਰੇ ਚਾੜ੍ਹ ਦਿੱਤੀਆਂ ਜਾਣਗੀਆਂ। 

ਦੇਸ਼ ਦੀ ਰਾਜਨੀਤੀ ਅਤੇ ਪੰਜਾਬ ਦੀ ਰਾਜਨੀਤੀ ਬਾਰੇ ਮੈਬਰਾਂ ਨੇ ਵਿਚਾਰ ਚਰਚਾ ਕੀਤੀ।ਦੇਸ਼ ਵਿਚ ਮੋਦੀ ਦੇ ਉਕਸਾਨ ਤੇ ਹੋ ਰਹੀਆਂ  ਫਾਸ਼ੀਵਾਦੀ ਘਟਨਾਵਾਂ  ਅਤੇ ਯੂ ਪੀ ਵਿਚ  ਯੋਗੀ ਦੀ ਬਲਡੋਜ਼ਰ ਦੀ ਰਾਜਨੀਤੀ ਜਿਸ ਨਾਲ ਵਿਰੋਧੀ ਪਾਰਟੀਆਂ ਅਤੇ ਘੱਟਗਿਣਤੀਆਂ ਤੇ ਦਹਿਸ਼ਤ  ਪਾਈ ਜਾ ਰਹੀ ਹੈ ਦਾ ਸਖਤ ਨੋਟਿਸ ਲਿਆ ਗਿਆ ਅਤੇ ਦੇਸ਼ ਪੱਧਰ ਤੇ ਇੱਕ ਵਿਸ਼ਾਲ ਫਰੰਟ ਬਣਾ ਕੇ  ਮੋਦੀ ਦੇ ਫ਼ਾਸ਼ੀਵਾਦੀ ਰੱਥ ਨੂੰ ਰੋਕਣ ਦੀ ਲੋੜ ਤੇ ਜ਼ੋਰ ਦਿੱਤਾ । ਮੋਦੀ ਵੱਲੋਂ ਸੰਵਿਧਾਨਕ ਸੰਸਥਾਵਾਂ ਨੂੰ ਖ਼ਤਮ ਕਰਨ ਅਤੇ ਈ ਡੀ ਅਤੇ ਹੋਰ ਏਜੰਸੀਆਂ  ਨੂੰ  ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ  ਫਸਾਉਣ ਲਈ ਸਖ਼ਤ ਨਿਖੇਧੀ ਕੀਤੀ ਗਈ। ਇਸ ਮੌਕੇ ਚਮਕੌਰ ਸਿੰਘ, ਸੁਰਿੰਦਰ ਜਲਾਲਦੀਵਾਲ, ਭਗਵਾਨ ਸਿੰਘ ਸੋਮਲਖੇਡ਼ੀ, ਚਰਨ ਸਰਾਭਾ, ਕੇਵਲ ਬਨਵੈਤ, ਗੁਰਮੇਲ ਮੈਲਡੇ, ਜਗਦੀਸ਼ ਰਾਏ ਬੌਬੀ, ਪ੍ਰਿੰ.ਜਗਜੀਤ ਸਿੰਘ, ਡਾ. ਗੁਲਜ਼ਾਰ ਪੰਧੇਰ, ਕੁਲਵੰਤ ਪੰਧੇਰ ਖੇੜੀ, ਜੀਤ ਕੁਮਾਰੀ , ਕੁਲਵੰਤ ਕੌਰ ਅਤੇ ਗੁਰਮੀਤ ਸਿੰਘ ਆਦਿ ਸ਼ਾਮਲ ਸਨ।

No comments:

Post a Comment