Thursday, June 16, 2022

ਲਿਬਰੇਸ਼ਨ ਵਾਲਿਆਂ ਨੇ ਅਗਨੀਪੱਥ ਨੂੰ ਦੱਸਿਆ ਜਵਾਨਾਂ ਨਾਲ ਭੱਦਾ ਮਜ਼ਾਕ

16th June 2022 at 04:58 PM
 ਨਾਲ ਹੀ ਸੈਨਿਕਾਂ ਦੇ ਦਰਦ ਨੂੰ ਦਿਤੀ ਜ਼ੋਰਦਾਰ ਬੁਲੰਦ ਆਵਾਜ਼ 

ਸਰਕਾਰੀ ਵਾਅਦੇ ਬਹੁਤ ਹੀ ਲੁਭਾਵਣੇ ਹਨ ਇਸਦੇ ਬਾਵਜੂਦ ਵਿਰੋਧ ਦਿਨੋਂ ਦਿਨ ਤਿੱਖਾ ਕਿਓਂ ਹੋ ਰਿਹੈ?

ਲੁਧਿਆਣਾ
//ਮਾਨਸਾ: 16 ਜੂਨ 2022: (ਐਮ ਐਸ ਭਾਟੀਆ//ਪ੍ਰਦੀਪ ਸ਼ਰਮਾ)::
ਲਿਬਰੇਸ਼ਨ ਆਗੂ
ਕਾਮਰੇਡ ਸੁਖਦਰਸ਼ਨ ਨੱਤ
 
ਅਗਨੀ ਪੱਥ//ਅਗਨੀਵੀਰ ਨਾਮਕ ਯੋਜਨਾ ਦੇ ਐਲਾਨ ਨਾਲ ਹੀ ਸਾਜ਼ਿਸ਼ਾਂ ਦੀਆਂ ਸੰਭਾਵਨਾਵਾਂ ਦੀ ਚਰਚਾ ਤੇਜ਼ ਹਪੋ ਗਈ। ਇਸਦਾ ਵਿਰੋਧ ਵੀ ਤੇਜ਼ੀ ਨਾਲ ਹੋਇਆ ਹੈ। ਇਸ ਨੂੰ ਸੰਨ 2024 ਵਿਚ ਆਉਣ ਵਾਲਿਆਂ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਦਮਨ ਕਰਨ ਵਾਲਿਆਂ ਦੀ ਫਾਰ ਵਿਚ ਸ਼ਾਇਦ ਇਹ ਜੁਆਨ ਫੌਜੀਆਂ ਵਰਗੇ ਨਜ਼ਰ ਆਉਣਗੇ ਜਾਂ ਨੀਮ ਫੌਜੀ ਫੋਰਸਾਂ ਵਰਗੇ ਦਿਸਣਗੇ ਪਰ ਅਸਲ ਵਿੱਚ ਇਹਨਾਂ ਦੀ ਸ਼ਨਾਖਤ ਹੋ ਹੀ ਨਹੀਂ ਸਕਣੀ। ਹੋ ਵੀ ਗਈ ਤਾਂ ਇਹ ਭਾੜੇ ਵਾਲੇ ਫੌਜੀ ਜੁਆਨ ਨਿਕਲਣਗੇ। ਇਸ ਤਰ੍ਹਾਂ ਫੌਜ ਦੀ ਜਿਹੜੀ ਸਾਖ ਏਨੇ ਵਰ੍ਹਿਆਂ ਵਿਚ ਬਣੀ ਹੋਈ ਹੈ ਉਹ ਮਿੱਟੀ ਵਿਚ ਮਿਲ ਜਾਵੇਗੀ। ਇਸਦੇ ਵਿਰੋਧ ਵਿਚ ਭੜਕੀ ਅੱਗ ਦਿੱਲੀ ਵਾਲੇ ਕਿਸਾਨ ਅੰਦੋਲਨ ਨੂੰ ਪਿਛੇ ਛੱਡਦੀ ਨਜ਼ਰ ਆ ਰਹੀ ਹੈ। ਜੇ ਇਹ ਸਕੀਮ ਵਾਪਿਸ ਨਹੀਂ ਲਈ ਜਾਂਦੀ ਤਾਂ ਹਾਲਾਤ ਖਰਾਂ ਹੋਣ ਦੀ ਸੰਭਾਵਨਾ ਐਨ ਸਾਹਮਣੇ ਖੜੀ ਹੈ। ਇਹਨਾਂ ਸਾਰੇ ਖਦਸ਼ਿਆਂ ਦਾ ਗੰਭੀਰ ਨੋਟਿਸ ਲਿਆ ਹੈ ਸੀਪੀਆਈ ਐਮ ਐਲ ਲਿਬਰੇਸ਼ਨ ਨੇ। 

ਸੀਪੀ‌‌ਆਈ ‌(ਐਮ ਐਲ) ਲਿਬਰੇਸ਼ਨ‌ ਨੇ ਮੋਦੀ ਸਰਕਾਰ ਦੁਆਰਾ ਫ਼ੌਜੀ ਭਰਤੀ ਲਈ ‌ਲਿਆਦੀ ਗਈ ਅਗਨੀ ਪਥ ਸਕੀਮ ਨੂੰ ਰੱਦ ਕਰਕੇ ਰੈਗੂਲਰ ਫੌਜੀ ਭਰਤੀ ਸ਼ੁਰੂ ਕਰਨ ਦੀ ਮੰਗ ਕਰਦਿਆਂ ਇਸ ਚਾਰ ਸਾਲਾਂ ਠੇਕਾ ਭਰਤੀ ਸਕੀਮ ਨੂੰ ਦੇਸ਼ ਦੇ ‌ਨੌਜਵਾਨਾਂ  ਨਾਲ ਇਕ ਭੱਦਾ ਮਜ਼ਾਕ ਕਰਾਰ ਦਿੱਤਾ ਹੈ।

ਲਿਬਰੇਸ਼ਨ ਦੇ ਸੂਬਾਈ ਬੁਲਾਰੇ ਵਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਕੀਮ ਦਾ ਸੱਚ ਇਹ ਹੈ ਕਿ ਅਪਣੇ ਕਾਰਪੋਰੇਟਰ ਮਿੱਤਰਾਂ ਨੂੰ ਅਰਬਾਂ ਖਰਬਾਂ ਰੁਪਏ ਦੇ ਗੱਫੇ ਦੇਣ ਵਾਲੀ ਮੋਦੀ ਸਰਕਾਰ ਸਰਹੱਦਾਂ ਉਤੇ ਮੌਤ ਦਾ ਸਾਹਮਣਾ ਕਰਨ ਵਾਲੇ ਸੈਨਿਕਾਂ ਨੂੰ ਪੂਰੀ ਤਨਖਾਹ ਤੇ ਪੈਨਸ਼ਨ ਦੇਣ ਤੋਂ ਵੀ ਮੁਨਕਰ ਹੋ ਰਹੀ ਹੈ। 

ਅੱਠ ਸਾਲ ਪਹਿਲਾਂ ਸਤਾ‌ ਵਿੱਚ ਆਉਣ ਸਮੇਂ ਮੋਦੀ ਸਰਕਾਰ ਨੇ ਹਰ ਸਾਲ ਦੋ ਕਰੋੜ ਨੌਕਰੀਆਂ ਦੇਣ ਦਾ ਵਾਅਦਾ ਬਾਰ ਬਾਰ ਦੁਹਰਾਇਆ ਸੀ‌, ਜੋ ਕਿ ਉਸ ਦੇ ਬਹੁਤ ਸਾਰੇ ਹੋਰ ਵਾਲਿਆਂ ਵਾਂਗ ਸਿਰਫ ਇਕ ਜੁਮਲਾ ਅਤੇ ਧੋਖਾ ਹੀ ਸਾਬਤ ਹੋਇਆ। ਖਰਚਾ ਘਟਾਉਣ ਤੇ ਪੈਸਾ ਬਚਾਉਣ ਦੀ ਆੜ ਵਿਚ ਹਰ ਵਿਭਾਗ ਵਿਚ ਠੇਕਾ ਭਰਤੀ ਦੀ ਨੀਤੀ ਉਤੇ ਚਲਦੀ ਮੋਦੀ ਸਰਕਾਰ ਹੁਣ ਦੇਸ਼ ਦੀ ਸੁਰੱਖਿਆ ਵਰਗੇ ਅਹਿਮ ਕਾਰਜ ਨੂੰ ਵੀ ਠੇਕਾ ਕਰਮੀਆਂ ਦੇ ਸਪੁਰਦ ਕਰਨ ਤੱਕ ਨਿਘਰ ਗਈ ਹੈ। ਸਿਰਫ ਇਸ ਲਈ ਕਿ ਉਸ ਨੂੰ ਮੌਤ ਦੇ ਮੂੰਹ ਸਾਹਮਣੇ ਖੜੇ ਕੀਤੇ ਜਾਣ ਵਾਲੇ ਸੈਨਿਕਾਂ ਨੂੰ ਵੀ ਪੂਰੀਆਂ ਤਨਖਾਹਾਂ ਜਾਂ ਪੈਨਸ਼ਨਾਂ ਦੇਣ ਉਤੇ ਵੀ ਖਰਚ ਨਾ ਕਰਨਾ ਪਵੇ। 

ਅਗਨੀਪੱਥ ਅਤੇ ਅਗਨੀਵੀਰ ਦਾ ਲਗਾਤਾਰ ਤਿੱਖਾ ਹੋ ਰਿਹਾ ਵਿਰੋਧ ਕਿਥੇ ਜਾ ਕੇ ਰੁਕੇਗਾ?
ਇਸੇ ਲਈ ਕੇਂਦਰ ਸਰਕਾਰ ਵਲੋਂ ਤਿੰਨ ‌ਸਾਲ ਤੋਂ ਰੋਕੀ ਹੋਈ ਫ਼ੌਜੀ ਭਰਤੀ ਨੂੰ ਅਗਨੀਪਥ‌ ਸਕੀਮ ਦੇ ਰੂਪ ਵਿਚ ਸ਼ੁਰੂ ‌ਕਰਨ‌ ਦਾ ਜ਼ੋ ਐਲਾਨ ਕੀਤਾ ਹੈ, ਇਹ ਕਈ ਕਈ ਸਾਲਾਂ ਤੋਂ ਭਰਤੀ ਹੋਣ ਲਈ ਸਖ਼ਤ ਕਸਰਤ ਕਰ‌‌ ਰਹੇ ਦੇਸ਼ ਦੇ ਹਜ਼ਾਰਾਂ ਨੌਜਵਾਨਾਂ ਦੀਆਂ ਇਛਾਵਾਂ ਦਾ ਕਤਲ ਕਰਨ‌ ਦੇ ਤੁਲ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਤੁੱਛ ਜਿਹੀ ਤਨਖਾਹ ਉਤੇ ਸਿਰਫ ਚਾਰ ਸਾਲ ਲਈ ਫੌਜੀ ਭਰਤੀ ਦੀ ਮੋਦੀ ਸਰਕਾਰ ਦੀ ਇਹ ਠੇਕਾ ਸਕੀਮ ਸਮਾਜ ਅਤੇ ਦੇਸ਼ ਲਈ ਵੀ ਖਤਰਨਾਕ ਸਾਬਤ ਹੋਵੇਗੀ। 

ਪੂਰੀ ਤਰ੍ਹਾਂ ਹਥਿਆਰਾਂ ਦੀ ਟਰੇਨਿੰਗ ਹਾਸਲ ਕਰਨ ਤੋਂ‌ ਚਾਰ ਸਾਲ ਬਾਅਦ ਜਦੋਂ ਇੰਨਾਂ ਨੌਜਵਾਨਾਂ ਦਾ ਵੱਡਾ ਹਿੱਸਾ ਵਾਪਸ ਆ ਕੇ ਫਿਰ ਬੇਰੁਜ਼ਗਾਰ ਦੀ ਭੀੜ ਵਿੱਚ ਸ਼ਾਮਲ ਹੋਵੇਗਾ, ਤਾਂ ਸੰਭਵ ਹੈ ਕਿ ਬੇਰੁਜ਼ਗਾਰੀ ਦੇ ਝੰਬੇ ਇੰਨਾਂ ਨੌਜਵਾਨਾਂ ਵਿਚੋਂ ਕੁਝ ਕੋਈ ਗਲਤ ਰਸਤਾ ‌ਵੀ ਅਪਣਾ ਲੈਣ, ਤਦ ਇਹੀ ਸਰਕਾਰ ਅਜਿਹੇ ਨੌਜਵਾਨਾਂ ਦੀਆਂ ਜਾਨਾਂ ਲੈਣ ਲਈ ਕਰੋੜਾਂ ਅਰਬਾਂ ਰੁਪਏ ਫੂਕਣ ਤੋਂ ਵੀ ਗ਼ੁਰੇਜ਼ ਨਹੀਂ ਕਰੇਗੀ । 

ਸੀਪੀਆਈ (ਐਮ ਐਲ) ‌ਦਾ ਕਹਿਣਾ ਹੈ ਕਿ ਦੇਸ਼ ਅਤੇ ਸਮਾਜ ਦੀ ਬੇਹਤਰੀ ਤੇ ਸੁਰੱਖਿਆ ਲਈ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਅਗਨੀ ਪੱਥ ਸਕੀਮ ਨੂੰ ਰੱਦ ਕਰਕੇ ਫੌਜ ਲਈ ਪੱਕੀ ਭਰਤੀ ਸ਼ੁਰੂ ਕਰੇ। ਹੁਣ ਦੇਖਣਾ ਹੈ ਕਿ ਕਿਸਾਨ ਅੰਦੋਲਨ ਵਾਂਗ ਸਾਰੀਆਂ ਧਿਰਾਂ ਇੱਕ ਵਾਰ ਫੇਰ ਇਸ ਮੁੱਦੇ 'ਤੇ ਇੱਕ ਮੁੱਠ ਹੋਣ ਵਿਚ ਸਫਲ ਰਹਿੰਦੀਆਂ ਹਨ ਜਾਂ ਨਹੀਂ। 

No comments:

Post a Comment