Received from Gurnam Kanwar CPI Punjab on Monday 18th August 2025 at 5:29 PM
ਆਖ਼ਿਰੀ ਸਾਹਾਂ ਤੀਕ ਪ੍ਰਗਤੀਸ਼ੀਲ ਵਿਚਾਰਾਂ ਨੂੰ ਸਮਰਪਿਤ ਰਹੇ ਸ੍ਰੀ ਰਾਮ ਅਰਸ਼
ਭਰ ਜਵਾਨੀ ਵਿੱਚ ਵੀ ਜਦੋਂ ਉਹ ਜਲੰਧਰ ਵਿੱਚ ਲੋਕ ਸੰਪਰਕ ਵਿਭਾਗ ਨਾਲ ਬੜੇ ਸੀਨੀਅਰ ਅਧਿਕਾਰੀ ਵੱਜੋਂ ਜੁੜੇ ਹੋਏ ਸਨ ਉਦੋਂ ਵੀ ਉਹਨਾਂ ਦੀ ਨੇੜਤਾ ਅਤੇ ਪਿਆਰ ਨਵਾਂ ਜ਼ਮਾਨਾ ਨਾਲ ਬਹੁਤ ਜ਼ਿਆਦਾ ਸੀ। ਆਪਣੀ ਡਿਊਟੀ ਲਈ ਵੀ ਉਹ ਏਨੇ ਸਰਗਰਮ ਅਤੇ ਪ੍ਰਤੀਬੱਧ ਸਨ ਕਿ ਮੁੱਖ ਮੰਤਰੀ ਨਿਜੀ ਤੌਰ ਤੇ ਉਹਨਾਂ ਦੇ ਪ੍ਰਸੰਸਕ ਵੀ ਰਹਿੰਦੇ ਸਨ। ਪਿਛਲੇ ਕੁੱਝ ਮਹੀਨਿਆਂ ਤੋਂ ਉਹ ਬੀਮਾਰ ਚਲੇ ਆ ਰਹੇ ਸਨ, ਤੇ ਆਖਰੀ ਸਮੇਂ ਆਈਸੀਯੂ ਵਿਚ ਸਨ। ਉਹਨਾਂ ਦੇ ਦੋ ਲੜਕਿਆਂ, ਧੀ, ਨੂੰਹਾਂ ਅਤੇ ਪਰਿਵਾਰ ਨੇ ਜਿਥੇ ਦੇਖਭਾਲ ਕੀਤੀ ਉਥੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਕਾਰਜਕਾਰਣੀ ਮੈਂਬਰ ਸ਼ਾਇਰ ਭੱਟੀ, ਜੋ ਅੱਜਕਲ੍ਹ ਵਿੰਦਰ ਮਾਝੀ ਹਨ, ਨੇ ਲਗਾਤਾਰ ਸੇਵਾ ਸੰਭਾਲ ਕੀਤੀ।
ਉਹਨਾਂ ਦੇ ਸਸਕਾਰ ਮੌਕੇ ਪੰਜਾਬੀ ਲੇਖਕ ਸਭਾ ਵਲੋਂ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੂਪਿੰਦਰ ਮਲਿਕ, ਗੁਰਨਾਮ ਕੰਵਰ, ਬਲਕਾਰ ਸਿੱਧੂ ਤੇ ਪਾਲ ਅਜਨਬੀ ਨੇ ਲੋਈ ਪਾਈ। ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਡਾ. ਸੁਖਦੇਵ ਸਿਰਸਾ, ਡਾ. ਲਾਭ ਸਿੰਘ ਖੀਵਾ ਅਤੇ ਗੁਰਨਾਮ ਕੰਵਰ ਨੇ ਉਹਨਾਂ ਦੀ ਦੇਹ ਉਤੇ ਲੋਈ ਅਰਪਿਤ ਕੀਤੀ।
ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜਿਸਦੀ ਉਹ ਹੈਡਕੁਆਟਰ ਬਰਾਂਚ ਦੇ ਮੈਂਬਰ ਸਨ, ਵਲੋਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਸਾਥੀ ਦੇਵੀ ਦਿਆਲ ਸ਼ਰਮਾ, ਪ੍ਰੀਤਮ ਹੁੰਦਲ, ਮਹਿੰਦਰਪਾਲ ਸਿੰਘ ਅਤੇ ਦਿਲਦਾਰ ਨੇ ਲਾਲ ਝੰਡਾ ਪਾਇਆ।
No comments:
Post a Comment