Received from MSB on Wednesday 27th August 2025 at 18:52 Regarding CPI Jatha March
ਕਾਮਰੇਡ ਅਮਰਜੀਤ ਕੌਰ ਵੱਲੋਂ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ
ਸੀਪੀਆਈ ਦੇ ਲੋਕ ਚੇਤਨਾ ਜੱਥਾ ਮਾਰਚ ਨੂੰ ਮਲੌਦ ਵਿਖੇ ਵੀ ਮਿਲਿਆ ਭਰਵਾਂ ਹੁੰਗਾਰਾ
ਲੁਧਿਆਣਾ: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::
ਲੰਮਾ ਅਰਸਾ ਬੀਤ ਗਿਆ ਹੈ ਲੋਕਾਂ ਨੂੰ ਅਸਲੀ ਆਜ਼ਾਦੀ ਵਾਲੀ ਖੁਸ਼ਹਾਲੀ ਦੀ ਉਡੀਕ ਕਰਦਿਆਂ। ਨਾ ਇਹ ਖੁਸ਼ਹਾਲੀ ਆ ਰਹੀ ਹੈ ਅਤੇ ਨਾ ਹੀ ਹੀ ਚੰਗੇ ਦਿਨ ਆ ਰਹੇ ਹਨ। ਜੋ ਮਾੜਾ ਮੋਟਾ ਆਮ ਲੋਕ ਹੱਡ ਭੰਨਵੀਂ ਮਿਹਨਤ ਨਾਲ ਕਮਾਉਂਦੇ ਹਨ ਉਸ ਨਾਲ ਵੀ ਦੋ ਢੰਗ ਦੀ ਪੂਰੀ ਨਹੀਂ ਪੈਂਦੀ। ਇੱਕ ਇੱਕ ਪੈਸੇ ਜੋੜ ਕੇ ਕੀਤੀ ਕਮਾਈ ਕਦੇ ਟੋਲ ਟੈਕਸ ਰਹਿਣ ਵੱਡੇ ਘਰਨ ਦੀਆਂ ਜੇਬਾਂ ਵਿੱਚ ਚਲੀ ਜਾਂਦੀ ਹੈ ਕਦੇ ਮੋਬਾਈਲ ਫੋਨ ਵਾਲੇ 24 ਜਾਂ 28 ਦਿਨਾਂ ਦਾ ਮਹੀਨਾ ਬਣਾ ਕੇ ਉਸਦੀ ਜੇਬ ਕੱਟ ਲੈਂਦੇ ਹਨ। ਵਿਕਾਸ ਦੇ ਅਣਗਿਣਤ ਦਾਅਵਿਆਂ ਦੇ ਬਾਵਜੂਦ ਅਤੇ ਮੱਧ ਵਰਗੀ ਘਰਾਂ ਵਿੱਚ ਕੰਗਾਲੀ ਵਰਗਾ ਹਨੇਰਾ ਛਾਇਆ ਪਿਆ ਹੈ।
ਨੌਜਵਾਨ ਵਰਗ ਖੁਦਕੁਸ਼ੀਆਂ ਕਰ ਰਿਹਾ ਹੈ ਜਾਂ ਆਪਣਾ ਘਰਘਾਟ ਵੇਚ ਕੇ ਵਿਦੇਸ਼ਾਂ ਨੂੰ ਮੂੰਹ ਕਰ ਰਿਹਾ ਹੈ। ਪੰਜਾਬ ਦੇ ਪਿੰਡਾਂ ਵਿੱਚ ਦੋ ਦੋ ਕਰੋੜ ਤੋਂ ਵੱਧ ਦੀਆਂ ਕੋਠੀਆਂ ਸੁੰਨਸਾਨ ਵਿਰਾਨ ਪਈਆਂ ਹਨ। ਪ੍ਰਾਈਵੇਟ ਬੈਂਕਾਂ ਵਾਲੇ ਮਜਬੂਰੀਆਂ ਮਾਰੇ ਲੋਕਾਂ ਨੂੰ ਥੋਹੜੇ ਥੋਹੜੇ ਕਰਜ਼ੇ ਦੇ ਕੇ ਮੋਟਾ ਸੂਦ ਵੀ ਵਸੂਲ ਰਹੇ ਹਨ ਅਤੇ ਜੁਰਮਾਨੀਆਂ ਦੇ ਨਾਮ ਤੇ ਹੋਰ ਰਕਮਾਂ ਤੇ ਵੀ। ਕੋਈ ਸਰਕਾਰ ਇਹਨਾਂ ਲੁੱਟੇ ਜਾ ਰਹੇ ਲੋਕਾਂ ਦੀ ਸਾਰ ਨਹੀਂ ਲੈ ਰਹੀ।
ਅਜਿਹੀ ਨਿਰਾਸ਼ਾਜਨਕ ਹਾਲਤ ਵਿੱਚ ਗੈਂਗਸਟਰਵਾਦ ਵੀ ਸਿਰ ਚੁੱਕ ਰਿਹਾ ਹੈ ਅਤੇ ਇਸ ਨੂੰ ਦਬਾਉਣ ਦੇ ਨਾਮ ਹੇਠ ਪੁਲਿਸ ਦੀ ਦਬਿਸ਼ ਲਗਾਤਾਰ ਵਧਾਈ ਜਾ ਰਹੀ ਹੈ ਉਦੋਂ ਲੋਕਾਂ ਦੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ। ਜਦੋਂ ਉਦਾਸ ਲੋਕਾਂ ਨੂੰ ਕੁਝ ਨਹੀਂ ਸੂਝ ਰਿਹਾ ਕਿ ਕਿੱਧਰ ਜਾਈਏ ਉਦੋਂ ਲਾਲ ਝੰਡੇ ਵਾਲੇ ਮੈਦਾਨ ਵਿੱਚ ਫਿਰ ਨਿੱਤਰੇ ਹਨ ਕਿ ਆਓ ਚੱਲੀਏ ਇਨਕਲਾਬ ਬਿਨਾ ਕੋਈ ਚਾਰ ਨਹੀਂ। ਇਹ ਨਾਅਰੇ ਫਿਰ ਬੁਲੰਦ ਹੋ ਰਹੇ ਕਿ ਰਾਜ ਭਾਗ ਦਾ ਅਵਵਾ ਊਤ-ਇੰਨਕਲਾਬ ਨੇ ਕਰਨਾ ਸੂਤ। ਲਾਰਿਆਂ ਲੱਪਿਆਂ ਦੇ ਮਜ਼ਾਕਾਂ ਤੋਂ ਹਾਰੇ ਹੁੱਟੇ ਅਤੇ ਥੱਕੇ ਹੋਏ ਲੋਕਾਂ ਨੂੰ ਇਹੀ ਕਾਫਲਾ ਉਮੀਦ ਜਗਾ ਰਿਹਾ ਹੈ ਕਿ ਹਰ ਘਰ ਖੁਸ਼ਹਾਲੀ ਦੀ ਰੌਸ਼ਨੀ ਪਹੁੰਚਾਉਣ ਵਾਲਾ ਸੂਹਾ ਸਵੇਰ ਆਪਾਂ ਸਭਨਾਂ ਨੇ ਆਪ ਹੀ ਲਿਆਉਣਾ ਹੈ। ਪੂੰਜੀਪਤੀਆਂ ਦੀ ਚਾਕਰੀ ਕਰਨ ਵਾਲੀ ਸਿਆਸਤ ਨੇ ਆਪਣਾ ਕਦੇ ਭਲਾ ਨਹੀਂ ਕਰਨਾ। ਇਸੇ ਲਈ ਮਿਲ ਰਿਹਾ ਹੈ ਲਾਲ ਝੰਡੇ ਵਾਲੇ ਕਾਫ਼ਿਲੇ ਨੂੰ ਫਿਰ ਭਰਵਾਂ ਹੁੰਗਾਰਾ।
ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਹੁਸੈਨੀਵਾਲਾ ਤੋਂ ਤੁਰਿਆ ਲੋਕ ਚੇਤਨਾ ਜੱਥਾ ਮਾਰਚ ਸ਼ਹੀਦ ਭਗਤ ਸਿੰਘ ਵਾਲੇ ਸੁਪਨਿਆਂ ਨੂੰ ਨਾਲ ਲੈਕੇ ਤੁਰਿਆ ਹੈ। ਇਹ ਕਮਿਊਨਿਸਟ ਹੀ ਹਨ ਜਿਹਨਾਂ ਨੇ ਕਈ ਕਈ ਵਾਰ ਅਣਗਿਣਤ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਯਾਦ ਅਸਲੀ ਵਾਰਿਸ ਸਾਬਿਤ ਕੀਤਾ ਹੈ।
ਇਸ ਲਈ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣਾ ਵਾਲਾ ਪਾਰਟੀ ਦਾ 25ਵਾਂ ਕੌਮੀ ਮਹਾਂਸੰਮੇਲਨ ਉਹਨਾਂ ਲੋਕਾਂ ਲਈ ਤੀਰਥ ਅਸਥਾਨ ਦੇ ਮੇਲੇ ਵਾਂਗ ਸਾਹਮਣੇ ਆਉਣ ਵਾਲਾ ਹੈ ਜਿਸਨੇ ਲੋਕਾਂ ਨੂੰ ਅੱਛੇ ਦਿਨਾਂ ਦੇ ਲਾਰਿਆਂ ਦੀ ਅਸਲੀਅਤ ਵੀ ਦੱਸਣੀ ਹੈ ਅਤੇ ਉਹ ਜਾਦੂ ਮੰਤਰ ਵੀ ਦੱਸਣਾ ਹੈ ਜਿਸਨੇ ਸੱਚੀਂ ਮੁੱਚੀਂ ਅੱਛੇ ਦਿਨ ਆਉਣ ਵਾਲੇ ਉਹ ਅਸਲੀ ਰਸਤੇ ਵੀ ਦੱਸਣੇ ਹਨ ਜਿਹਨਾਂ ਨੇ ਮੰਜ਼ਲਾਂ 'ਤੇ ਲੈ ਕੇ ਜਾਣਾ ਹੈ।
ਭਾਰਤੀ ਕਮਿਊਨਿਸਟ ਪਾਰਟੀ ਦਾ ਇਹ 25ਵਾਂ ਮਹਾਂਸੰਮੇਲਨ, 21 ਤੋਂ 25 ਸਤੰਬਰ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ,ਜੋ ਪਾਰਟੀ ਦੇ ਸੌਵੇਂ ਸਾਲ ਦੌਰਾਨ ਹੋ ਰਿਹਾ ਹੈ। ਉਸ ਦੇ ਤਹਿਤ ਦੇਸ਼ ਦੁਨੀਆ ਨੂੰ ਦਰਪੇਸ਼ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਲੋਕ ਚੇਤਨਾ ਪੈਦਾ ਕਰਨ ਦੇ ਲਈ ਪੰਜਾਬ ਵਿੱਚ ਵੱਖ-ਵੱਖ ਜੱਥੇ ਤੋਰੇ ਗਏ ਹਨ।
ਇੱਕ ਜੱਥਾ ਹੁਸੈਨੀਵਾਲਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦਗਾਰ ਤੋਂ ਆਰੰਭ ਹੋ ਕੇ ਪਿੰਡ ਪਿੰਡ ਗਿਆ ਅਤੇ ਅੱਜ ਉਸਦੀ ਸਮਾਪਤੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਸਰਾਭਾ ਵਿਖੇ ਹੋਈ। ਉਹੀ ਨੌਜਵਾਨ ਸਰਾਭਾ ਜਿਹੜਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ। ਉਹੀ ਸਰਾਭਾ ਜਿਸਨੂੰ ਸ਼ਹੀਦ ਭਗਤ ਸਿੰਘ ਆਪਣਾ ਗੁਰੂ ਮੰਨਦਾ ਸੀ।
ਅੱਜ ਸਵੇਰੇ ਸਭ ਤੋਂ ਪਹਿਲਾਂ ਦੋਰਾਹਾ ਵਿਖੇ ਮੇਨ ਬਾਜ਼ਾਰ ਵਿੱਚ ਜੱਥਾ ਮਾਰਚ ਕੀਤਾ ਗਿਆ, ਰੈਲੀ ਕੀਤੀ ਗਈ ਤੇ ਉਪਰੰਤ ਮਲੌਦ ਵਿਖੇ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਜਨਤਕ ਸਮਾਗਮ ਕੀਤਾ ਗਿਆ ਜਿਸ ਨੂੰ ਪ੍ਰਮੁੱਖ ਤੌਰ ਤੇ ਸੀ ਪੀ ਆਈ ਦੇ ਕੌਮੀ ਸਕਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਅੱਜ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਚੁਣੌਤੀਆਂ ਖੜੀਆਂ ਹਨ ਜਿਨਾਂ ਵਿੱਚੋਂ ਕੁਝ ਸਿਹਤ, ਸਿੱਖਿਆ ਰੁਜ਼ਗਾਰ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ ਹਨ।
ਦੇਸ਼ ਦਾ ਜੋ ਧਰਮ ਨਿਰਪੱਖ ਤੇ ਜਮਹੂਰੀ ਢਾਂਚਾ ਹੈ ਉਸਨੂੰ ਤਹਿਸ ਨਹਿਸ ਕਰਨ ਦੀ ਮੋਦੀ ਸਰਕਾਰ ਵੱਲੋਂ ਪੂਰੀਆਂ ਕੁਚਾਲਾਂ ਚਲੀਆਂ ਜਾ ਰਹੀਆਂ ਹਨ। ਘੱਟ ਗਿਣਤੀਆਂ ਤੇ ਕੋਈ ਨਾ ਕੋਈ ਫਰਜ਼ੀ ਕਾਰਨ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਔਰਤਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਦਲਿਤਾਂ ਦੇ ਉੱਪਰ ਵੀ ਅਖੌਤੀ ਉੱਚ ਜਾਤੀਆਂ ਵੱਲੋਂ ਹਮਲੇ ਵਧ ਗਏ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਾਰੀਆਂ ਸੰਵਿਧਾਨਿਕ ਸੰਸਥਾਵਾਂ, ਇੱਥੋਂ ਤੱਕ ਕਿ ਨਿਆਂ ਪਾਲਿਕਾ ਅਤੇ ਚੋਣ ਕਮਿਸ਼ਨ ਵੀ ਇਸ ਸਰਕਾਰੀ ਦਬਾਅ ਤੋਂ ਬਾਹਰ ਨਹੀਂ ਰਹੇ।
ਇਸ ਲਈ ਕਮਿਊਨਿਸਟ ਪਾਰਟੀ ਦੇ ਸਾਹਮਣੇ ਸੰਵਿਧਾਨ ਦੀ ਰਾਖੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਹੁਤ ਵੱਡਾ ਕੰਮ ਸਾਹਮਣੇ ਖੜਾ ਹੈ। ਆਉਣ ਵਾਲੇ ਮਹਾ ਸੰਮੇਲਨ ਵਿੱਚ ਇਹਨਾਂ ਬਾਰੇ ਚਰਚਾ ਵੀ ਹੋਏਗੀ ਤੇ ਇਹਨਾਂ ਦੇ ਹੱਲ ਕਰਨ ਦੇ ਲਈ ਦਿਸ਼ਾ ਵੀ ਨਿਰਧਾਰਿਤ ਕੀਤੀ ਜਾਏਗੀ। ਮਲੌਦ ਤੋਂ ਉਪਰੰਤ ਇਹ ਜਥਾ ਪਿੰਡ ਸਰਾਭਾ ਪੁੱਜਾ ਜਿੱਥੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਨੂੰ ਹਾਰ ਪਾ ਕੇ ਉਹਨਾਂ ਦੇ ਵੱਲੋਂ ਦਿਖਾਏ ਗਏ ਕਦਮਾਂ ਤੇ ਚੱਲਣ ਦਾ ਪ੍ਰਣ ਲਿਆ ਗਿਆ।
ਇਸ ਜਥਾ ਮਾਰਚ ਵਿੱਚ ਬੋਲਣ ਵਾਲੇ ਸਾਥੀਆਂ ਵਿੱਚੋਂ ਕਾਮਰੇਡ ਡੀ ਪੀ ਮੌੜ, ਐਮ ਐਸ ਭਾਟੀਆ, ਚਮਕੌਰ ਸਿੰਘ, ਨਰੇਸ਼ ਗੌੜ, ਡਾਕਟਰ ਅਰੁਣ ਮਿਤਰਾ, ਡਾਕਟਰ ਰਜਿੰਦਰ ਪਾਲ, ਕਾਮਰੇਡ ਰਮੇਸ਼ ਰਤਨ, ਵਿਜੇ ਕੁਮਾਰ, ਗੁਲਜ਼ਾਰ ਪੰਧੇਰ, ਗੁਰਮੇਲ ਮੇਹਲੀ, ਜਗਦੀਸ਼ ਬੌਬੀ, ਨਿਰੰਜਨ ਸਿੰਘ, ਹਰਮਿੰਦਰ ਸੇਠ ਆਦਿ ਨੇ ਭਰਪੂਰ ਹਿੱਸੇਦਾਰੀ ਪਾਈ।
No comments:
Post a Comment