From H S Dalla on Friday 20th June 2025 at 03:46 AM Regarding Manch Meeting
21 ਜੂਨ ਨੂੰ ਸ਼ਾਮ 5:00 ਵਜੇ ਨਗਰ ਕੌਂਸਲ ਪਾਰਕ ਖਰੜ ਵਿਖੇ ਹੋਵੇਗੀ ਮੀਟਿੰਗ
ਖਰੜ: 20 ਜੂਨ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::
ਇਹ ਜਾਣਕਾਰੀ ਦੇਂਦਿਆਂ ਮੰਚ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਦੁਮਨਾ ਨੇ ਕਿਹਾ ਕਿ ਸਾਥੀਓ! ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗ਼ਦਰੀ ਬਾਬੇ ਵਿਚਾਰਧਾਰਕ ਮੰਚ (ਪੰਜਾਬ) ਖਰੜ ਦੀ ਇਕੱਤਰਤਾ ਮਿਤੀ 21 ਜੂਨ 2025 ਨੂੰ ਸ਼ਾਮ 5:00 ਵਜੇ ਨਗਰ ਕੌਂਸਲ ਪਾਰਕ (ਨੇੜੇ ਸਿਵਲ ਹਸਪਤਾਲ) ਖਰੜ ਵਿਖੇ ਰੱਖੀ ਗਈ ਹੈ। ਸਾਰੇ ਸਾਥੀ ਸਮੇਂ ਸਿਰ ਪਹੁੰਚਣ ਦੀ ਖੇਚਲ ਕਰਨ।
ਇਸ ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਦੇਂਦਿਆਂ ਦੱਸਿਆ ਗਿਆ ਕਿ ਇਸ ਮੌਕੇ ਜਿੱਥੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵੱਲੋਂ 28 ਜੂਨ ਨੂੰ ਕੀਤੀ ਜਾ ਰਹੀ ਕਨਵੈਨਸ਼ਨ ਬਾਰੇ ਵੀ ਵਿਚਾਰਾਂ ਹੋਣਗੀਆਂ। ਇਸ ਇਲਾਕੇ ਵਿੱਚੋਂ ਕਿੰਨੇ ਲੋਕ ਸ਼ਾਮਲ ਹੋ ਸਕਣਗੇ ਇਸ ਦਾ ਵੀ ਜਾਇਜ਼ਾ ਲਾਇਆ ਜਾਏਗਾ।
ਇਸ ਤੋਂ ਇਲਾਵਾ ਸਬੰਧਤ ਮੁੱਦਿਆਂ ਅਤੇ ਵਿਚਾਰਾਂ ਬਾਰੇ ਵੀ ਸਭ ਹਾਜ਼ਰ ਸਾਥੀਆਂ ਦੀਆਂ ਸਲਾਹਾਂ ਅੱਗੇ ਦੇ ਪ੍ਰੋਗਰਾਮ ਤੈਅ ਕੀਤੇ ਜਾਣਗੇ।
No comments:
Post a Comment