Tuesday, January 27, 2026

ਗੁਰਸ਼ਰਨ ਕਲਾ ਭਵਨ ਮੁਲਾਂਪੁਰ ਵਿਖੇ ਪੁਸਤਕ ਜੰਗਲ ਜਾਈਆਂ ਕਵਿਤਾਵਾਂ ਰਿਲੀਜ਼

On Tuesday 27th January 2026 at 10:37 WhatsApp Comrade Screen Punjabi 

ਇਸ ਮੌਕੇ ਲੋਕ ਦੂਰ ਦੁਰਾਡਿਓਂ ਹੁੰਮਹੁਮਾ ਕੇ ਪੁੱਜੇ 


ਲੁਧਿਆਣਾ
: 27 ਜਨਵਰੀ 2026: (ਪੀਪਲਜ਼ ਮੀਡੀਆ ਲਿੰਕ ਟੀਮ)::

ਲੋਕ ਸੰਘਰਸ਼ਾਂ ਦੇ ਬਿਖੜੇ ਰਾਹਾਂ 'ਤੇ ਤੁਰੇ ਕਾਫਲਿਆਂ ਲਈ ਗੁਰਸ਼ਰਨ ਕਲਾ ਭਵਨ ਮੁੱਲਾਂਪੁਰ ਕਿਸੇ ਤੀਰਥ ਸਥਾਨ ਵਾਂਗ ਹੈ। ਇਥੇ ਲੋਕ ਆਵਾਜ਼ ਦੀ ਅਲਖ ਅਕਸਰ ਜਗਾਈ ਜਾਂਦੀ ਹੈ। ਲੋਕ ਇਥੇ ਦੂਰ ਦੁਰਾਡਿਓਂ ਜ਼ਿਆਰਤ ਕਰਨ ਆਉਂਦੇ ਹਨ। ਐਤਕੀਂ ਦਾ ਸਮਾਗਮ ਵੀ ਬਹੁਤ ਯਾਦਗਾਰੀ ਰਿਹਾ। 

ਜਿਹਨਾਂ ਜੰਗਲਾਂ ਅਤੇ ਜ਼ਮੀਨਾਂ ਦਾ ਨਾਮੋਨਿਸ਼ਾਨ ਮਿਟਾਉਣ ਦੀਆਂ ਸਾਜ਼ਿਸ਼ਾਂ ਚੱਲ ਰਹੀਆਂ ਹਨ ਉਹਨਾਂ ਜੰਗਲਾਂ ਜ਼ਮੀਨਾਂ ਨੂੰ ਬਚਾਉਣ ਦੀ ਆਵਾਜ਼ ਇਥੇ ਆਏ ਦਿਨ ਬੁਲੰਦ ਕੀਤੀ ਜਾਂਦੀ ਹੈ। ਇਹਨਾਂ ਜੰਗਲਾਂ ਜ਼ਮੀਨਾਂ ਨੂੰ ਸਦੀਆਂ ਤੋਂ ਪਿਆਰ ਕਰਨ ਵਾਲੇ ਲੋਕ ਇਥੇ ਅਕਸਰ ਜੁੜਦੇ ਹਨ। 

ਇਹਨਾਂ ਦੀ ਲੁੱਟ ਦੇ ਖਿਲਾਫ ਜਨਮਾਂ ਜਨਮਾਂਤਰਾਂ ਤੋਂ ਇੱਕ ਲੋਕ ਯੁੱਧ ਜਾਰੀ ਹੈ। ਸੰਘਰਸ਼ਾਂ ਨੂੰ ਪ੍ਰਣਾਏ ਹੋਏ ਇਹ ਲੋਕ ਕਿਸੇ ਜਬਰ ਤੋਂ ਨਹੀਂ ਡਰੇ। ਇਹ ਕਿਸੇ ਸਿਤਮ ਅੱਗੇ ਨਹੀਂ ਝੁਕੇ। ਇਹ ਇਹੀ ਗਾਉਂਦੇ ਹਨ-ਦੇਖਨਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੈਂ ਹੈ!

ਇਥੇ ਜੁੜਨ ਵਾਲੇ ਲੋਕ ਸਿਰਫ  ਨਾਅਰੇ ਨਹੀਂ ਮਾਰਦੇ ਇਹ ਉਹਨਾਂ ਨਾਅਰਿਆਂ ਨੂੰ ਜਿਊਂਦੇ ਵੀ ਹਨ। ਇਹ ਉਹੀ ਕਵਿਤਾਵਾਂ ਗਾਉਂਦੇ ਹਨ ਜਿਹਨਾਂ ਨੂੰ ਜੀ ਕੇ ਆਪਣੇ ਖੂਨ ਨਾਲ ਲਿਖਦੇ ਵੀ ਹਨ। ਇਹਨਾਂ ਜੰਗਲ ਜਾਈਆਂ ਕਵਿਤਾਵਾਂ ਨੂੰ ਸੰਕਲਿਤ ਕਰ ਕੇ ਸੰਭਾਲਿਆ ਵੀ ਜਾਂਦਾ ਹੈ। ਇਹ ਕਿਤਾਬਾਂ ਅਤੇ ਇਹ ਕਵਿਤਾਵਾਂ ਇਹਨਾਂ ਸਮਾਗਮ ਰਹਿਣ ਆਉਣ ਵਾਲੇ ਸਮੇਂ ਦਾ ਇਤਿਹਾਸ ਵੀ ਲਿਖ ਰਹੀਆਂ ਹਨ। ਇਹ ਅੱਜ ਦੇ ਸਮਿਆਂ ਦੀ ਗਵਾਹੀ ਵੀ ਦੇ ਰਹੀਆਂ ਹਨ। 

ਗੁਰਸ਼ਰਨ ਕਲਾ ਭਵਨ ਮੁਲਾਂਪੁਰ ਵਿਖੇ ਪਲਸ ਮੰਚ ਦੇ ਸੂਬਾਈ ਸਮਾਗਮ ਮੌਕੇ ਪੁਸਤਕ ਜੰਗਲ ਜਾਈਆਂ ਕਵਿਤਾਵਾਂ (ਸੰਪਾਦਕ: ਅਮੋਲਕ ਸਿੰਘ ਅਤੇ ਯਸ਼ ਪਾਲ) ਨੂੰ ਲੋਕ ਅਰਪਣ ਕਰਨ ਮੌਕੇ ਪੰਜਾਬ ਦੀਆਂ ਨਾਮਵਰ ਸ਼ਖ਼ਸੀਅਤਾਂ ਪੁੱਜੀਆਂ। ਜਿਹੜੇ ਲੋਕ ਨਹੀਂ ਪੁੱਜ ਸਕੇ ਉਹਨਾਂ ਦੇ ਵੀ ਦਿਲ ਦਿਮਾਗ ਸਮਾਗਮ ਵਿੱਚ ਹੀ ਸਨ। ਇਹਨਾਂ ਕਵਿਤਾਵਾਂ ਨੂੰ ਰਿਲੀਜ਼ ਕਰਨ ਵੇਲੇ ਇਹਨਾਂ ਕਵਿਤਾਵਾਂ ਨਾਲ ਜੁੜੇ ਲੋਕ ਕਾਤਲਾਂ ਮਨਸੂਬਿਆਂ ਵਾਲਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖ ਰਹੇ ਸਨ-ਅਤੇ ਆਖ ਰਹੇ ਸਨ..

ਸਰਫਰੋਸ਼ੀ ਕਿ ਤਮੰਨਾ ਅਬ ਹਮਾਰੇ ਦਿਲ ਮੈਂ ਹੈ-

ਦੇਖਣਾ ਹੈ ਜ਼ੋਰ ਕਿਤਨਾ ਬਾਜ਼ੂ-ਏ-ਕਾਤਿਲ ਮੈਂ ਹੈ। 


No comments:

Post a Comment