Posted on 26th February 2026 at 4:02 PM Regarding RMPI Rally Chandigarh
ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ: ਪਾਸਲਾ
Posted on 26th February 2026 at 4:02 PM Regarding RMPI Rally Chandigarh
ਕੇਂਦਰ ਦੀਆਂ ਪੰਜਾਬ ਵਿਰੋਧੀ ਸਾਜਿਸ਼ਾਂ ਦਾ ਇਕਜੁੱਟ ਹੋ ਕੇ ਬੁਥਾੜ ਭੰਨਣ ਸਮੂਹ ਪੰਜਾਬੀ: ਪਾਸਲਾ
MPS on Wednesday 24th February 2025 Regarding Proposed Rally By RMPI Chandigarh at on 26th Feb 2025
ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਕਰਨਗੇ ਵੱਡੇ ਖੁਲਾਸੇ
ਚੰਡੀਗੜ੍ਹ: 25 ਫਰਵਰੀ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ )::
ਇਸ ਬਾਬਤ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਹੈ ਕਿ ਰੈਲੀ ਦੌਰਾਨ ਕੇਂਦਰੀ ਹੁਕਮਰਾਨਾਂ ਵਲੋਂ ਕੀਤੇ ਜਾ ਰਹੇ ਸੂਬਾਈ ਅਧਿਕਾਰਾਂ ਤੇ ਸ਼ਹਿਰੀ ਆਜ਼ਾਦੀਆਂ ਦੇ ਘਾਣ ਵਿਰੁੱਧ ਵੀ ਜ਼ੋਰਦਾਰ ਆਵਾਜ਼ ਬੁਲੰਦ ਕੀਤੀ ਜਾਵੇਗੀ। ਇਸ ਮੌਕੇ ਹੋਰ ਬੁਲਾਰੇ: ਪਰਗਟ ਸਿੰਘ ਜਾਮਾਰਾਏ, ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ ਮੁਹਾਲੀ, ਦਰਸ਼ਨ ਨਾਹਰ, ਧਰਮਿੰਦਰ ਸਿੰਘ ਮੁਕੇਰੀਆਂ ਹੋਰ ਆਗੂ ਵੀ ਹੋਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਅਮਨ-ਕਾਨੂੰਨ ਦੇ ਮੁਹਾਜ 'ਤੇ ਅਸਲੋਂ ਨਾਕਾਮ ਸਿੱਧ ਹੋਈ ਹੈ ਤੇ ਸੂਬੇ ਦੇ ਲੋਕ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਜਾਮਾਰਾਏ ਨੇ ਅੱਗੋਂ ਦੱਸਿਆ ਹੈ ਕਿ ਰੈਲੀ ਦੀ ਕਾਮਯਾਬੀ ਲਈ ਸਾਰੇ ਜਿਲ੍ਹਿਆਂ 'ਚ ਜਬਰਦਸਤ ਤਿਆਰੀਆਂ ਕੀਤੀਆਂ ਗਈਆਂ ਹਨ।
ਉਨ੍ਹਾਂ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਧਰਮਾਂ-ਜਾਤਾਂ, ਬੋਲੀ ਆਦਿ ਦੇ ਵਖਰੇਵਿਆਂ ਨੂੰ ਦਰਕਿਨਾਰ ਕਰਦਿਆਂ ਪੰਜਾਬ-ਪੰਜਾਬੀਅਤ ਦਾ ਪਰਚਮ ਬੁਲੰਦ ਰੱਖਣ ਲਈ ਉਕਤ ਰੈਲੀ 'ਚ ਪਰਿਵਾਰਾਂ ਸਮੇਤ ਹੁੰਮ-ਹੁੰਮਾ ਕੇ ਪੁੱਜਣ।
From MSB on 22nd February 2026 at 17:23 Regarding Dharna in front of BJP office
ਬੀਜੇਪੀ ਦਫਤਰ ਦੇ ਸਾਹਮਣੇ ਦਿੱਤਾ ਵਿਸ਼ਾਲ ਅਤੇ ਰੋਹ ਭਰਿਆ ਧਰਨਾ
ਸਮੇਂ ਦੇ ਨਾਲ ਨਾਲ ਵੱਧ ਰਹੀਆਂ ਮੁਸ਼ਕਲਾਂ ਦੇ ਸਿੱਟੇ ਵੱਜੋਂ ਲੋਕਾਂ ਦਾ ਰੋਸ ਅਤੇ ਰੋਹ ਕੇਂਦਰ ਅਤੇ ਸੂਬਾ ਸਰਕਾਰ ਦੋਹਾਂ ਦੇ ਖਿਲਾਫ ਹੀ ਲਗਾਤਾਰ ਤਿੱਖਾ ਹੁੰਦਾ ਜਾ ਰਿਹਾ ਹੈ। ਕੇਂਦਰ ਸਰਕਾਰ ਵੱਲੋਂ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਲੋਕ ਵਿਰੋਧੀ ਕਾਨੂੰਨ ਲਿਆਂਦੇ ਜਾਂ ਤੇ ਬਹੁਤ ਬੇਚੈਨੀ ਹੈ। ਇਹਨਾਂ ਵਿੱਚ ਚਾਰ ਲੇਬਰ ਕੋਡ ਵਿਸ਼ੇਸ਼ ਤੌਰ ਤੇ ਸ਼ਾਮਲ ਹਨ। ਮਨਰੇਗਾ ਨੂੰ ਖਤਮ ਕਰਕੇ ਨਵਾਂ ਕਾਨੂੰਨ ਲਿਆਉਣਾ ਵੀ ਕਿਰਤੀ ਵਰਗ ਨੂੰ ਬਹੁਤ ਮਾੜਾ ਲੱਗਿਆ ਹੈ। ਬਿਜਲੀ ਸੋਧ ਬਿਲ, ਬੀਜ ਬਿਲ ਅਤੇ ਭਾਰਤ ਅਮਰੀਕਾ ਵਪਾਰ ਸਮਝੌਤੇ ਦੇ ਖਿਲਾਫ਼ ਵੀ ਲੋਕਾਂ ਵਿੱਚ ਰੋਸ ਅਤੇ ਰੋਹ ਹੈ। ਇਹਨਾਂ ਬੇਚੈਨੀਆਂ ਕਰਕੇ ਅੱਜ ਬੀਜੇਪੀ ਦਫਤਰ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਇਸੇ ਤਰ੍ਹਾਂ ਅੱਜ ਪੂਰੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਉਸ ਦੇ ਮੰਤਰੀਆਂ ਦੇ ਖਿਲਾਫ ਵੀ ਧਰਨੇ ਦਿੱਤੇ ਗਏ। ਅੱਜ ਦਾ ਇਹ ਧਰਨਾ ਐਸਕੇਐਮ, ਟ੍ਰੇਡ ਯੂਨੀਅਨਾਂ ਅਤੇ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ। ਧਰਨਾ ਵਿਸ਼ਾਲ ਵੀ ਸੀ ਅਤੇ ਰੋਹ ਭਰਿਆ ਵੀ ਸੀ।
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਾਰਪੋਰੇਟ ਪੱਖੀ ਹੈ ਅਤੇ ਪੂਰੀ ਤਰ੍ਹਾਂ ਲੋਕ ਵਿਰੋਧੀ ਹੈ। ਜਿੰਨੇ ਵੀ ਕਾਨੂੰਨ ਲਿਆਂਦੇ ਜਾ ਰਹੇ ਹਨ ਉਹ ਵੱਡੇ ਵੱਡੇ ਧਨਾਢਾਂ ਨੂੰ ਖੁਸ਼ ਕਰਨ ਲਈ ਲਿਆਂਦੇ ਜਾ ਰਹੇ ਹਨ ਅਤੇ ਮਿਹਨਤਕਸ਼ਾਂ ਦਾ ਖੂਨ ਨਿਚੋੜਿਆ ਜਾ ਰਿਹਾ ਹੈ।
ਧਰਨੇ ਮੌਕੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਭਾਰਤ ਅਮਰੀਕਾ ਸਮਝੌਤੇ ਨੇ ਤਾਂ ਦੇਸ਼ ਦੀ ਆਤਮਾ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਨਾਲ ਲੋਕ ਬਹੁਤ ਦੁਖੀ ਹੋਏ ਹਨ।
ਅੱਜ ਵਾਲੇ ਇਸ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਡਾਕਟਰ ਰਜਿੰਦਰ ਪਾਲ ਸਿੰਘ ਔਲਖ, ਰਘਬੀਰ ਸਿੰਘ ਬੈਨੀਪਾਲ, ਜਮੀਰ ਹੁਸੈਨ, ਅਵਤਾਰ ਸਿੰਘ, ਲਖਵਿੰਦਰ ਸਿੰਘ, ਅਜੀਤ ਸਿੰਘ ਧਾਂਦਰਾ, ਡੀਪੀ ਮੌੜ, ਨਰੇਸ਼ ਗੌੜ, ਸੁਖਵਿੰਦਰ ਸਿੰਘ ਲੋਟੇ, ਕੇਵਲ ਸਿੰਘ ਬਨਵੈਤ, ਅਵਤਾਰ ਸਿੰਘ ਮੇਹਲੋ , ਸਰਬਜੀਤ ਸਿੰਘ ਸਰਹਾਲੀ, ਗੁਰਪ੍ਰੀਤ ਸਿੰਘ ਵੜੈਚ, ਜਗਦੀਸ਼ ਚੰਦ, ਹਰਜਿੰਦਰ ਸਿੰਘ, ਰਵਿੰਦਰ ਕੌਰ, ਜਸਵੰਤ ਜੀਰਖ,ਮਨਿੰਦਰ ਸਿੰਘ ਭਾਟੀਆ, ਜਗਦੀਪ ਸਿੰਘ, ਹਰਜਿੰਦਰ ਕੌਰ, ਗੁਰਪ੍ਰੀਤ ਸਿੰਘ ਮਹਿਦੂਦਾ ਅਤੇ ਚਰਨ ਸਿੰਘ ਨੂਰਪੁਰਾ ਸ਼ਾਮਿਲ ਸਨ। ਪ੍ਰਧਾਨਗੀ ਮੰਡਲ ਵਿੱਚ ਅਮਰਨਾਥ ਕੂਮ ਕਲਾਂ, ਪਰਮਜੀਤ ਸਿੰਘ,ਵਿਜੇ ਕੁਮਾਰ, ਦੇਵਰਾਜ ਲਖਵਿੰਦਰ ਸਿੰਘ, ਜਸਵੀਰ ਝੱਜ, ਜਸਪ੍ਰੀਤ ਸਿੰਘ, ਰਣਵੀਰ ਸਿੰਘ ਰੁੜਕਾ ਅਤੇ ਗੁਰਜੀਤ ਸਿੰਘ ਜਗਪਾਲ ਸ਼ਾਮਿਲ ਸਨ।
ਸਟੇਜ ਦੀ ਕਾਰਵਾਈ ਹਰਨੇਕ ਸਿੰਘ ਗੁੱਜਰਵਾਲ ਅਤੇ ਨੌਜਵਾਨ ਕਿਸਾਨ ਆਗੂ ਮਨੂ ਬੁਆਣੀ ਨੇ ਬਾਖੂਬੀ ਨਿਭਾਈ।
ਜਿਨਾਂ ਜਥੇਬੰਦੀਆਂ ਨੇ ਹਿੱਸਾ ਲਿਆ ਉਹਨਾਂ ਵਿੱਚ ਏਟਕ, ਇੰਟਕ , ਸੀਟੂ, ਸੀਟੀਯੂ ਪੰਜਾਬ, ਕਾਰਖਾਨਾ ਮਜ਼ਦੂਰ ਯੂਨੀਅਨ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ , ਜਮਹੂਰੀ ਕਿਸਾਨ ਸਭਾ, ਕੁੱਲ ਹਿੰਦ ਕਿਸਾਨ ਸਭਾ 1936, ਟੈਕਨੀਕਲ ਸਰਵਿਸ ਯੂਨੀਅਨ, ਪਾਵਰਕਾਮ ਠੇਕਾ ਮੁਲਾਜ਼ਮ ਯੂਨੀਅਨ, ਪੈਨਸ਼ਨਰਜ਼ ਯੂਨੀਅਨ, ਬੀਕੇਯੂ ਲੱਖੋਵਾਲ, ਬੀਕੇਯੂ ਉਗਰਾਹਾਂ, ਵੇਰਕਾ ਆਊਟ ਸੋਰਸ ਮੁਲਾਜ਼ਮ ਯੂਨੀਅਨ, ਬੀਕੇਯੂ ਡਕੌਂਦਾ (ਧੰਨੇਰ) ਸ਼ਾਮਲ ਸਨ।
ਮੁਲਾਜ਼ਮ ਆਗੂ ਐਮ ਐਸ ਭਾਟੀਆ ਨੇ ਦੱਸਿਆ ਕਿ ਕਿ ਅੱਜ ਦੇ ਇਸ ਧਰਨੇ ਵਿੱਚ ਸਮੂਹ ਵਰਗ ਵੱਧ ਚੜ੍ਹ ਕੇ ਸ਼ਾਮਲ ਹੋਏ।
Sent on Wednesday 11th February 2026 at 8:27 AM Regarding Constitution of CPI in Comrade Screen
ਪਾਰਟੀ ਦੇ ਸਰਗਰਮ ਆਗੂ ਅਤੇ ਪੱਤਰਕਾਰ ਐਮ ਐਸ ਭਾਟੀਆ ਦੀ ਵਿਸ਼ੇਸ਼ ਲਿਖਤ
ਭਾਰਤੀ ਕਮਿਊਨਿਸਟ ਪਾਰਟੀ ਦੀ ਆਂਧਰਾ ਪ੍ਰਦੇਸ਼ ਦੇ ਨਗਰ ਵਿਜੇਵਾੜਾ ਵਿੱਚ 2022 ਵਿੱਚ ਹੋਈ 24ਵੀਂ ਪਾਰਟੀ ਕਾਂਗਰਸ ਨੇ ਜਥੇਬੰਦੀ ਦੀ ਮਜ਼ਬੂਤੀ ਲਈ ਇਤਿਹਾਸਕ ਫੈਸਲੇ ਲਏ। ਇਹਨਾਂ ਫੈਸਲਿਆਂ ਨੇ ਪਾਰਟੀ ਦੀ ਜਥੇਬੰਦੀ ਨੂੰ ਮਜਬੂਤ ਕਰਨ, ਨਵੀਂ ਪੀੜੀ ਨੂੰ ਅੱਗੇ ਲਿਆਉਣ ਤੇ ਸਰਗਰਮ ਜਿੰਮੇਵਾਰੀਆਂ ਦੇਣ ਲਈ ਰਾਹ ਬਣਾਉਣ ਤੇ ਨਾਲ ਪੁਰਾਣੇ ਅਨੁਭਵੀ ਸਾਥੀਆਂ ਨੂੰ ਮਾਰਗ ਦਰਸ਼ਕ ਤੌਰ ਤੇ ਸਨਮਾਨ ਦੇਣ ਦੇ ਫੈਸਲੇ ਕੀਤੇ ਗਏ।
ਮਹਾਨ ਇਨਕਲਾਬੀ ਕਾਮਰੇਡ ਵਲਾਦੀਮੀਰ ਇਲੀਚ ਲੈਨਿਨ ਦੇ ਮੁਤਾਬਕ “ਸੰਗਠਨ ਸੰਘਰਸ਼ ਦਾ ਹਥਿਆਰ ਹੈ ਅਤੇ ਜਿਵੇਂ-ਜਿਵੇਂ ਸੰਘਰਸ਼ ਦੇ ਰੂਪ ਬਦਲਦੇ ਹਨ, ਉਸਨੂੰ ਵੀ ਆਪਣਾ ਰੂਪ ਬਦਲਣਾ ਚਾਹੀਦਾ ਹੈ।”
ਲੈਨਿਨ ਨੂੰ ਗਲਤੀਆਂ ਨਾਲੋਂ ਜ਼ਿਆਦਾ ਠਹਿਰਾਅ (ਜਮਾਉ) ਦਾ ਡਰ ਸੀ।
“ਇੱਕ ਕ੍ਰਾਂਤੀਕਾਰੀ ਸੰਗਠਨ ਦੀ ਤਾਕਤ ਇਸ ਗੱਲ ਵਿੱਚ ਹੈ ਕਿ ਉਹ ਆਪਣੇ ਆਪ ਨੂੰ ਨਵਾਂ ਕਰ ਸਕੇ ਅਤੇ ਜਨਤਾ ਵਿੱਚੋਂ ਨਵੀਆਂ ਤਾਕਤਾਂ ਨੂੰ ਆਪਣੇ ਨਾਲ ਜੋੜ ਸਕੇ।”
ਚੀਨੀ ਕਮਿਊਨਿਸਟ ਪਾਰਟੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਲਿਉ ਸ਼ਾਓਚੀ— ਨੇ ਪਾਰਟੀ ਨੂੰ ਇੱਕ ਜੀਵੰਤ, ਲਗਾਤਾਰ ਖੁਦ ਨੂੰ ਨਵਾਂ ਕਰਨ ਵਾਲੀ ਕ੍ਰਾਂਤੀਕਾਰੀ ਸੰਸਥਾ ਵਜੋਂ ਦੇਖਿਆ। ਉਸਦੀ ਪ੍ਰਸਿੱਧ ਰਚਨਾ ਚੰਗਾ ਕਮਿਊਨਿਸਟ ਕਿਵੇਂ ਬਣੀਏ “How to Be a Good Communist” (1939) ਖਾਸ ਤੌਰ ‘ਤੇ ਪਾਰਟੀ ਦੀ ਗਤੀਸ਼ੀਲਤਾ, ਅਨੁਸ਼ਾਸਨ ਅਤੇ ਲੋਕਾਂ ਨਾਲ ਜੁੜਾਅ ‘ਤੇ ਕੇਂਦਰਿਤ ਹੈ। ਨਵੇਂ ਕੈਡਰ, ਨਵੇਂ ਤਜਰਬਿਆਂ ਦੇ ਸੰਦਰਭ ਵਿੱਚ ਲਿਉ ਨੇ ਸਿਰਫ਼ ਪੁਰਾਣੇ ਨੇਤਾਵਾਂ ‘ਤੇ ਨਿਰਭਰ ਰਹਿਣ ਦੀ ਥਾਂ ਨਵੀਂ ਪੀੜ੍ਹੀ ਤਿਆਰ ਕਰਨ ‘ਤੇ ਜ਼ੋਰ ਦਿੱਤਾ — ਤਾਂ ਜੋ ਪਾਰਟੀ ਸਮਾਜਿਕ ਬਦਲਾਅ ਨਾਲ ਕਦਮ ਮਿਲਾ ਸਕੇ।
ਭਾਰਤੀ ਰਾਜਨੀਤੀ ਦੇ ਮੌਜੂਦਾ ਦ੍ਰਿਸ਼ ਵਿੱਚ, ਜਿੱਥੇ ਅਨੇਕਾਂ ਪਾਰਟੀਆਂ ਵਿਅਕਤੀਆਂ ਦੇ ਨਾਂ ’ਤੇ ਚਲ ਰਹੀਆਂ ਹਨ ਅਤੇ ਅਹੁਦੇ ਜਿੰਦਗੀ ਭਰ ਦੀ ਜਾਇਦਾਦ ਬਣ ਚੁੱਕੇ ਹਨ, ਉੱਥੇ ਇਹ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਲੋਕਤੰਤਰ ਸਿਰਫ਼ ਚੋਣਾਂ ਤੱਕ ਹੀ ਸੀਮਤ ਰਹਿ ਗਿਆ ਹੈ?
ਇਹ ਕਾਫੀ ਹੱਦ ਤੱਕ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਲੈਨਿਨ ਵੱਲੋਂ ਦਰਸਾਏ ਗਏ ਸਿਧਾਂਤਾਂ ਤੇ ਚਲਣ ਲਈ ਲਗਾਤਾਰ ਯਤਨਸ਼ੀਲ ਰਹੀ ਹੈ।
ਇਸ ਲਈ ਜਥੇਬੰਦੀ ਨੂੰ ਸੁਚਾਰੂ ਢੰਗ ਨਾਲ ਚਲਾਉਣ ਦੇ ਲਈ ਸੀਪੀਆਈ ਦੇ 25ਵੇਂ ਕੌਮੀ ਮਹਾਂ ਸੰਮੇਲਨ ਤੋਂ ਪਹਿਲਾਂ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਵਿੱਚ ਕਿਹਾ ਗਿਆ ਸੀ ਕਿ ਦਰਸਾਏ ਰਾਜਨੀਤਕ ਅਤੇ ਸੰਗਠਨਕ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ, ਬ੍ਰਾਂਚ, ਲੋਕਲ, ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ਦੀਆਂ ਕਾਨਫਰੰਸਾਂ ਦੇ ਆਯੋਜਨ ਦੀ ਤਿਆਰੀ ਪ੍ਰਕਿਰਿਆ—ਜੋ ਆਖ਼ਿਰਕਾਰ ਮਹਾਂ ਸੰਮੇਲਨ ਦੇ ਸਫਲ ਆਯੋਜਨ ’ਚ ਸੰਪੂਰਨ ਹੋਵੇਗੀ—ਪਾਰਟੀ ਸੰਵਿਧਾਨ ਦੇ ਅਨੁਕੂਲ ਹੋਣੀ ਲਾਜ਼ਮੀ ਹੈ। ਕਿਉਂਕਿ ਸੰਵਿਧਾਨ ਕਿਸੇ ਵੀ ਸੰਗਠਨ ਦਾ ਮੂਲ ਆਧਾਰ ਹੁੰਦਾ ਹੈ।
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦੇ ਵਿਧਾਨ ਦੇ ਆਰਟੀਕਲ XXXII ਅਨੁਸਾਰ, 75 ਸਾਲ ਦੀ ਉਮਰ ਸੀਮਾ ਆਮ ਤੌਰ ’ਤੇ ਸੂਬਾ ਕੌਂਸਲਾਂ, ਸੂਬਾ ਸਕੱਤਰਾਂ, ਕੌਮੀ ਕੌਂਸਲ, ਕੌਮੀ ਐਗਜ਼ੈਕਟਿਵ ਅਤੇ ਕੌਮੀ ਸਕੱਤਰਾਂ ’ਤੇ ਲਾਗੂ ਹੋਵੇਗੀ। ਹਾਲਾਂਕਿ, ਪਾਰਟੀ ਅੰਦਰ ਮੌਜੂਦਾ ਹਕੀਕਤੀ ਹਾਲਾਤਾਂ ਦੇ ਆਧਾਰ ’ਤੇ ਇਸ ਨਿਯਮ ’ਤੇ ਦੁਬਾਰਾ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਵਿਸ਼ੇਸ਼ ਜਾਂ ਅਸਾਧਾਰਣ ਸਥਿਤੀਆਂ ਵਿੱਚ, ਜਿੱਥੇ ਲੋੜ ਹੋਵੇ, ਛੋਟ ਵੀ ਦਿੱਤੀ ਜਾ ਸਕਦੀ ਹੈ।
![]() |
| ਲੇਖਕ ਐਮ ਐਸ ਭਾਟੀਆ |
“ਕੋਈ ਵੀ ਸਾਥੀ ਜਿਸ ਨੇ ਪਾਰਟੀ ਅਤੇ ਮਿਹਨਤੀ ਲੋਕਾਂ ਦੀ ਸੇਵਾ ਵਿੱਚ ਲੰਮਾ ਸਮਾਂ ਲਗਾਇਆ ਹੋਵੇ, ਜੋ ਕਿਸੇ ਵੀ ਪਾਰਟੀ ਕੌਂਸਲ ਦਾ ਮੈਂਬਰ ਰਹਿ ਚੁੱਕਿਆ ਹੋਵੇ ਅਤੇ ਜਿਸਦਾ ਕੌਂਸਲ ਦੀਆਂ ਵਿਚਾਰ-ਵਟਾਂਦਰਿਆਂ ਵਿੱਚ ਯੋਗਦਾਨ ਲਾਭਦਾਇਕ ਅਤੇ ਫਾਇਦਾਮੰਦ ਮੰਨਿਆ ਜਾਂਦਾ ਹੋਵੇ, ਪਰ ਜੋ ਹੁਣ ਵੱਧ ਉਮਰ ਜਾਂ ਬਿਮਾਰੀ ਦੇ ਕਾਰਨਾਂ ਕਰਕੇ ਰੋਜ਼ਾਨਾ ਦਾ ਕੰਮ ਕਰਨ ਦੇ ਯੋਗ ਨਾ ਰਹਿ ਗਿਆ ਹੋਵੇ, ਉਸਨੂੰ ਸੰਬੰਧਤ ਪਾਰਟੀ ਕੌਂਸਲ ਦੀਆਂ ਮੀਟਿੰਗਾਂ ਲਈ ਸਥਾਈ ਇਨਵਾਈਟੀ ਬਣਾਇਆ ਜਾ ਸਕਦਾ ਹੈ, ਤਾਂ ਜੋ ਪਾਰਟੀ ਨੂੰ ਉਸਦੇ ਅਨੁਭਵ ਅਤੇ ਸਲਾਹ ਦਾ ਲਾਭ ਮਿਲਦਾ ਰਹੇ।”
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਸਿਰਫ਼ ਇੱਕ ਸੰਗਠਨਾਤਮਕ ਦਸਤਾਵੇਜ਼ ਨਹੀਂ, ਸਗੋਂ ਉਹ ਮਜ਼ਦੂਰ ਵਰਗ, ਕਿਸਾਨਾਂ ਅਤੇ ਦਬੇ-ਕੁਚਲੇ ਵਰਗਾਂ ਦੇ ਹਿੱਤਾਂ ਲਈ ਚੱਲ ਰਹੀ ਲੜਾਈ ਦਾ ਮਾਰਗਦਰਸ਼ਕ ਹੈ।
ਸੀਨੀਅਰ ਸਾਥੀਆਂ ਨੂੰ ਰਿਟਾਇਰ ਕਰਨ ਦਾ ਪ੍ਰਬੰਧ ਕਿਸੇ ਵਿਅਕਤੀ ਖ਼ਿਲਾਫ਼ ਨਹੀਂ, ਸਗੋਂ ਸਿਧਾਂਤਾਂ ਦੇ ਹੱਕ ਵਿੱਚ ਹੈ। ਸੀਪੀਆਈ ਮੰਨਦੀ ਹੈ ਕਿ ਲੀਡਰਸ਼ਿਪ ਸਦਾ ਨਵੀਂ ਸੋਚ, ਤਾਜ਼ੀ ਤਾਕਤ ਅਤੇ ਜਮੀਨੀ ਸੰਘਰਸ਼ ਨਾਲ ਜੁੜੀ ਹੋਣੀ ਚਾਹੀਦੀ ਹੈ। ਉਮਰ ਦੀ ਹੱਦ ਲਗਾਉਣ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਪਾਰਟੀ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਹੁੰਦੀ ਰਹੇ।
ਅੱਜ ਦੇ ਭਾਰਤੀ ਰਾਜਨੀਤਕ ਦ੍ਰਿਸ਼ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੀਆਂ ਪਾਰਟੀਆਂ ਕੁਝ ਵਿਅਕਤੀਆਂ ਜਾਂ ਪਰਿਵਾਰਾਂ ਦੇ ਗਿਰਦ ਘੁੰਮਦੀਆਂ ਹਨ। ਉੱਥੇ ਨਾਂ ਤਾਂ ਅਹੁਦਿਆਂ ਦੀ ਹੱਦ ਹੈ ਅਤੇ ਨਾਂ ਹੀ ਉਮਰ ਦੀ। ਨਤੀਜੇ ਵਜੋਂ ਪਾਰਟੀਆਂ ਵਿੱਚ ਖੜੋਤ ਆ ਜਾਂਦੀ ਹੈ ਅਤੇ ਜਨਤਾ ਨਾਲ ਸੰਬੰਧ ਟੁੱਟ ਜਾਂਦਾ ਹੈ। ਇਸ ਦੇ ਉਲਟ, ਸੀਪੀਆਈ ਦੀ ਇਹ ਪ੍ਰੰਪਰਾ ਵਿਅਕਤੀ ਪੂਜਾ ਦੇ ਵਿਰੁੱਧ ਅਤੇ ਸੰਯੁਕਤ ਨੇਤ੍ਰਤਵ ਦੇ ਹੱਕ ਵਿੱਚ ਖੜੀ ਹੈ।
ਅੱਜ ਜਦੋਂ ਲੋਕਤੰਤਰ ਨੂੰ ਕੇਂਦਰੀਕਰਨ, ਅਹੰਕਾਰ ਅਤੇ ਕਾਰਪੋਰੇਟ ਪ੍ਰਭਾਵਾਂ ਤੋਂ ਖਤਰਾ ਹੈ, ਸੀਪੀਆਈ ਦੀ ਇਹ ਸੰਵਿਧਾਨਕ ਪ੍ਰਬੰਧਨਾ ਦਿਖਾਉਂਦੀ ਹੈ ਕਿ ਅਸਲ ਲੋਕਤੰਤਰ ਪਾਰਟੀਆਂ ਦੇ ਅੰਦਰੋਂ ਸ਼ੁਰੂ ਹੁੰਦਾ ਹੈ। ਜਿਹੜੀ ਪਾਰਟੀ ਆਪਣੇ ਅੰਦਰ ਲੋਕਤੰਤਰ ਦੀ ਪਾਲਣਾ ਕਰਦੀ ਹੈ, ਉਹੀ ਦੇਸ਼ ਵਿੱਚ ਲੋਕਤੰਤਰ ਦੀ ਰੱਖਿਆ ਕਰ ਸਕਦੀ ਹੈ।
ਕਮਿਊਨਿਸਟ ਪਾਰਟੀ ਆਫ ਇੰਡੀਆ (ਸੀਪੀਆਈ) ਦਾ ਸੰਵਿਧਾਨ ਭਾਰਤੀ ਰਾਜਨੀਤੀ ਵਿੱਚ ਇੱਕ ਅਜਿਹਾ ਦਸਤਾਵੇਜ਼ ਹੈ ਜੋ ਸੱਤਾ ਦੀ ਲਾਲਸਾ ਨਹੀਂ, ਸਗੋਂ ਸੰਘਰਸ਼, ਸਿਧਾਂਤ ਅਤੇ ਲੋਕਤੰਤਰ ਨੂੰ ਕੇਂਦਰ ਵਿੱਚ ਰੱਖਦਾ ਹੈ। ਅੱਜ ਦੇ ਸਮੇਂ ਵਿੱਚ, ਜਦੋਂ ਭਾਰਤੀ ਰਾਜਨੀਤੀ ’ਤੇ ਵਿਅਕਤੀ ਪੂਜਾ, ਅਹੰਕਾਰ ਅਤੇ ਸੱਤਾ ਨਾਲ ਚੰਬੜੇ ਰਹਿਣ ਦੀ ਬੀਮਾਰੀ ਹਾਵੀ ਹੈ, ਇਹ ਧਾਰਾ ਆਪਣੇ ਆਪ ਵਿੱਚ ਇੱਕ ਰਾਜਨੀਤਕ ਚੁਣੌਤੀ ਹੈ। ਇਹ ਨਿਯਮ ਸਪੱਸ਼ਟ ਕਰਦਾ ਹੈ ਕਿ ਸੀਪੀਆਈ ਲਈ ਕੋਈ ਵੀ ਵਿਅਕਤੀ ਪਾਰਟੀ ਤੋਂ ਵੱਡਾ ਨਹੀਂ—ਚਾਹੇ ਉਹ ਕਿੰਨਾ ਵੀ ਪ੍ਰਸਿੱਧ, ਅਨੁਭਵੀ ਜਾਂ ਇਤਿਹਾਸਕ ਕਿਉਂ ਨਾ ਹੋਵੇ।
ਸੀਪੀਆਈ ਦੀ ਇਹ ਪ੍ਰੰਪਰਾ ਉਸ ਵਿਚਾਰਧਾਰਾ ਤੋਂ ਜਨਮ ਲੈਂਦੀ ਹੈ ਜੋ ਮੰਨਦੀ ਹੈ ਕਿ ਲੀਡਰਸ਼ਿਪ ਜਾਇਦਾਦ ਨਹੀਂ ਹੁੰਦੀ, ਨਾ ਹੀ ਉਹ ਜੀਵਨ ਭਰ ਦਾ ਹੱਕ ਹੁੰਦਾ ਹੈ। ਜਿਹੜੀਆਂ ਪਾਰਟੀਆਂ ਅਹੁਦਿਆਂ ਨੂੰ ਜਕੜ ਕੇ ਬੈਠ ਜਾਂਦੀਆਂ ਹਨ, ਉੱਥੇ ਵਿਚਾਰ ਮਰ ਜਾਂਦੇ ਹਨ ਅਤੇ ਸੰਗਠਨ ਸੁੱਕ ਜਾਂਦੇ ਹਨ। ਸੀਪੀਆਈ ਇਸ ਖਤਰੇ ਨੂੰ ਸਮਝਦੀ ਹੈ, ਇਸੇ ਲਈ ਉਸ ਨੇ ਆਪਣੇ ਸੰਵਿਧਾਨ ਵਿੱਚ ਪੀੜ੍ਹੀ ਦਰ ਪੀੜ੍ਹੀ ਲੋਕਤੰਤਰਿਕ ਤਬਦੀਲੀ ਨੂੰ ਲਾਜ਼ਮੀ ਬਣਾਇਆ ਹੈ।
ਇਹੋ ਫਰਕ ਹੈ ਦੂਜੀਆਂ ਪਾਰਟੀਆਂ ਨਾਲੋਂ ਜੋ ਕਿ ਕਮਿਊਨਿਸਟ ਪਾਰਟੀ ਨੂੰ ਮਹਾਨ ਬਣਾਉਂਦਾ ਹੈ ਤੇ ਸਾਨੂੰ ਲੋਕ ਹੱਕਾਂ ਦੇ ਲਈ ਲੜਨ ਦੇ ਲਈ ਪ੍ਰੇਰਨਾ ਦਿੰਦਾ ਹੈ।
+91 9988491002
Admins CPI Distt Ludhiana on 2nd February 2026 at 20:30 Regarding Strike Preparation
ਇੱਕਜੁੱਟ ਹੋ ਕੇ ਕਿਰਤੀ ਜਮਾਤ ਨੇ ਦਿਖਾਉਣੀ ਹੈ ਆਪਣੀ ਤਾਕਤ
ਲੁਧਿਆਣਾ: 2 ਫਰਵਰੀ 2026: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::ਖੱਬੀਆਂ ਧਿਰਾਂ ਲਈ 12 ਫਰਵਰੀ ਦੀ ਹੜਤਾਲ ਕਰੋ ਜਾਂ ਮਰੋ ਵਰਗੇ ਵੱਕਾਰ 'ਤੇ ਹੈ। ਇਸਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਹੜਤਾਲ ਦੀ ਸਫਲਤਾ ਲਈ ਖੱਬੀਆਂ ਧਿਰਾਂ ਦੇ ਨਾਲ ਨਾਲ ਸੈਕੂਲਰ ਧਿਰਾਂ ਵੀ ਪੂਰੇ ਜੋਸ਼ੋਖਰੋਸ਼ ਨਾਲ ਸਰਗਰਮ ਹਨ। ਇਹ ਹੜਤਾਲ ਸੱਤਾ ਅਤੇ ਸੱਤਾ ਦੇ ਹਮਦਰਦਾਂ ਨੂੰ ਵੀ ਹਿਲਾ ਕੇ ਰੱਖ ਦੇਵੇਗੀ। ਸੀਪੀਆਈ ਨਾਲ ਸਬੰਧਤ ਸੋਸ਼ਲ ਮੀਡੀਆ ਵੀ ਇਸ ਮਕਸਦ ਲਈ ਪੂਰਾ ਤਾਂ ਲੈ ਰਿਹਾ ਹੈ। ਕਿਰਤੀ ਜਮਾਤਾਂ ਇਸ ਵਾਰ ਬੜੇ ਤਿੱਖੇ ਸੁਆਲਾਂ ਨਾਲ ਮੈਦਾਨ ਵਿੱਚ ਉਤਰੀਆਂ ਹਨ। ਉਹ ਸੁਆਲ ਸੱਤਾ ਜ਼ਰੀਏ ਪੂੰਜੀਵਾਦੀ ਘਰਾਣਿਆਂ ਨੂੰ ਕੀਤੇ ਗਏ ਹਨ। ਇਹਨਾਂ ਨੇ ਇਸ ਵਾਰ ਸਿਧ ਪੁੱਛਿਆ ਹੈ
ਕਿਊਂ ਆਪਣੇ ਖੂਨ ਪਸੀਨੇ ਪਰ ਹੱਕ ਹੋ ਸਰਮਾਏਦਾਰੀ ਕਾ?
ਮਜ਼ਦੂਰ ਕੀ ਮਿਹਨਤ ਪਰ ਹਮ ਅਬ ਮਜ਼ਦੂਰ ਕਾ ਕਬਜ਼ਾ ਮਾਂਗੇਂਗੇ!
ਇਸ ਗੀਤ ਦੇ ਨਾਲ ਨਾਲ ਮਜ਼ਦੂਰਾਂ ਲਈ ਸੰਘਰਸ਼ ਕਰਨ ਵਾਲੀਆਂ ਖੱਬੀਆਂ ਧਿਰਾਂ ਦਾ ਇੱਕ ਬਹੁਤ ਹੀ ਹਰਮਨ ਪਿਆਰਾ ਨਾਅਰਾ ਵੀ ਬਹੁਤ ਪ੍ਰਸਿੱਧ ਹੋਇਆ ਸੀ-
ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ ਹੜਤਾਲ ਹਮਾਰਾ ਨਾਅਰਾ ਹੈ . ..! ਇਸਦਾ ਇਤਿਹਾਸ ਵੀ ਬੜਾ ਦਿਲਚਸਪ ਹੈ ਅਤੇ ਮੌਜੂਦਾ ਦੌਰ ਵਿੱਚ ਇਸਦਾ ਮਹੱਤਵ ਵੀ। ਇਸ ਨਾਅਰੇ ਨੇ ਬਹੁਤ ਵਾਰ ਤਿੱਖੇ ਟਕਰਾਵਾਂ ਦੇ ਬਾਵਜੂਦ ਇਤਿਹਾਸਿਕ ਜਿੱਤਾਂ ਪ੍ਰਾਪਤ ਕੀਤੀਆਂ ਹਨ।![]()
ਸੀਪੀਆਈ ਗਰੁੱਪ
ਹਰ ਜ਼ੋਰ ਜ਼ੁਲਮ ਕੀ ਟੱਕਰ ਮੈਂ ਹੜਤਾਲ ਹਮਾਰਾ ਨਾਅਰਾ ਹੈ . ..! ਇਸ ਨਾਅਰੇ ਨੇ ਬਹੁਤ ਵਾਰ ਜਿੱਤਾਂ ਦਾ ਇਤਿਹਾਸ ਰਚਿਆ ਹੈ। ਜਦ ਵੀ ਹਰ ਵਰਗੀ ਨਿਰਾਸ਼ਾ ਸਾਹਮਣੇ ਆਈ ਇਸ ਨਾਅਰੇ ਨਾਲਮਜ਼ਦੂਰਾਂ ਨੇ ਉਸਨੂੰ ਜਿੱਤ ਵਿੱਚ ਬਦਲਿਆ ਹੈ। ਇਹ ਨਾਅਰਾ ਉਸ ਸੰਘਰਸ਼ ਦੀ ਝਲਕ ਦਿਖਾਉਂਦਾ ਹੈ ਅਤੇ ਦੱਸਦਾ ਹੈ ਕਿ ਮਜ਼ਦੂਰਾਂ ਅਤੇ ਉਹਨਾਂ ਦੇ ਸੰਘਰਸ਼ਾਂ ਦਾ ਇਤਿਹਾਸ ਕੀ ਹੈ।
ਹੜਤਾਲ ਦੇ ਸੱਦੇ ਵਾਲੇ ਇਸ ਨਾਅਰੇ ਨੇ ਮਈ ਦਿਵਸ ਅਤੇ ਅੱਠ ਘੰਟਿਆਂ ਦੇ ਕੰਮ ਦੀ ਜਿੱਤ ਦਾ ਕਮਾਲ ਵੀ ਦਿਖਾਇਆ ਸੀ। ਹੁਣ ਫੇਰ ਸੰਘਰਸ਼ਾਂ ਦੇ ਰਾਹਾਂ ਤੇ ਉਤਰੇ ਹੋਏ ਮਜ਼ਦੂਰ ਵਰਗ ਨੇ ਇਸ ਨਾਅਰੇ ਨੂੰ ਹੀ ਬੁਲੰਦ ਕੀਤਾ ਹੈ। ਜਦੋਂ ਜਦੋਂ ਵੀ ਮਜ਼ਦੂਰਾਂ 'ਤੇ ਜਬਰ ਜ਼ੁਲਮ ਵਧੀਆ ਅਤੇ ਉਹਨਾਂ ਦੇ ਹੱਕਾਂ 'ਤੇ ਛਾਪਾ ਮਾਰਿਆ ਗਿਆ ਤਾਂ ਮਜ਼ਦੂਰਾਂ ਨੇ ਹੜਤਾਲ ਦੇ ਨਾਲ ਹੀ ਸ਼ਾਂਤਮਈ ਰਹਿ ਕੇ ਹਰ ਜ਼ੁਲਮੋਂ-ਸਿਤਮ ਦਾ ਜ਼ੋਰਦਾਰ ਜੁਆਬ ਦਿੱਤਾ।
ਸ਼ੋਸ਼ਣ ਦਾ ਸ਼ਿਕਾਰ ਹੋਏ ਮਜ਼ਦੂਰਾਂ ਦੇ ਘਰਾਂ ਵਿੱਚ ਜਦੋਂ ਰਾਸ਼ਨ ਵੀ ਮੁੱਕ ਜਾਂਦਾ ਅਤੇ ਜੇਬ ਵੀ ਬਿਲਕੁਲ ਖਾਲੀ ਹੋ ਜਾਂਦੀ ਉਦੋਂ ਕਈ ਵਾਰ ਇੰਝ ਲੱਗਦਾ ਕਿ ਬਸ ਹੁਣ ਮਜ਼ਦੂਰ ਟੁੱਟ ਚੁੱਕੇ ਅਤੇ ਅੰਦੋਲਨ ਦੀ ਹਾਰ ਨਿਸਚਿਤ ਹੈ। ਪਰ ਇਹ ਨਾਅਰਾ ਮਜ਼ਦੂਰਾਂ ਦੇ ਦਿਲੋ ਦਿਮਾਗ ਵਿੱਚ ਇੱਕ ਨਵਾਂ ਜੋਸ਼ ਭਰ ਦੇਂਦਾ। ਅੰਦੋਲਨਾਂ ਵਿੱਚ ਇੱਕ ਨਵੀਂ ਜਾਨ ਪਾ ਦੇਂਦਾ ਅਤੇ ਮਜ਼ਦੂਰਾਂ ਨੂੰ ਹਰ ਵਾਰ ਇੱਕ ਨਵੀਂ ਜਿੱਤ ਹਾਸਲ ਹੁੰਦੀ। ਹੜਤਾਲ ਅਤੇ ਇਸ ਨਾਅਰੇ ਦੇ ਜਾਦੂ ਨੂੰ ਕਈ ਵਾਰ ਫ਼ਿਲਮਾਂ ਵਿੱਚ ਵੀ ਦਿਖਾਇਆ ਗਿਆ ਅਤੇ ਰੰਗਮੰਚ 'ਤੇ ਵੀ। ਬਹੁਤ ਸਾਰੇ ਕਲਮਕਾਰ ਅਤੇ ਰੰਗਕਰਮੀ ਇਸ ਵਿਚਾਰਧਾਰਾਂ ਵਾਲੇ ਨਾਅਰਿਆਂ ਅਤੇ ਸਜਾਇਰੀ ਨੂੰ ਪ੍ਰਣਾਏ ਰਹੇ। ਚੜ੍ਹਦੀ ਜਵਾਨੀ ਵੇਲੇ ਤੋਂ ਲੈਕੇ ਹੁਣ ਤੱਕ ਲੋਕਪੱਖੀ ਸੋਧ ਵਾਲੇ ਕਲਾਕਾਰ ਸਰਗਰਮ ਹਨ।
ਸੰਨ 1983 ਵਿੱਚ ਇੱਕ ਫਿਲਮ ਆਈ ਸੀ "ਮਜ਼ਦੂਰ" ਜਿਸਦਾ ਇੱਕ ਪ੍ਰਸਿੱਧ ਗੀਤ ਬੜਾ ਹਰਮਨਪਿਆਰਾ ਹੋਇਆ ਸੀ। ਇਹ ਗੀਤ ਮੂਲ ਰੂਪ ਵਿੱਚ ਜਨਾਬ ਫ਼ੈਜ਼ ਅਹਿਮਦ ਫ਼ੈਜ਼ ਦੀ ਇੱਕ ਜੋਸ਼ੀਲੀ ਨਜ਼ਮ 'ਤੇ ਅਧਾਰਿਤ ਸੀ ਪਰ ਫਿਲਮ ਵਾਲੇ ਗੀਤ ਦੇ ਬੋਲ ਹਸਨ ਕਮਾਲ ਨੇ ਲਿਖੇ ਸਨ। ਗੀਤ ਦਾ ਮੁਖੜਾ ਸੀ.."ਹਮ ਮਿਹਨਤਕਸ਼ ਇਸ ਦੁਨੀਆ ਸੇ ਜਬ ਆਪਣਾ ਹਿੱਸਾ ਮਾਂਗੇਂਗੇ!"
"ਇੱਕ ਬਾਗ ਨਹੀਂ ਇੱਕ ਖੇਤ ਨਹੀਂ--ਹਮ ਸਾਰੀ ਦੁਨੀਆ ਮਾਂਗੇਂਗੇ..!
ਹੁਣ ਇੱਕ ਵਾਰ ਫੇਰ ਉਹੀ ਜੋਸ਼ੋ ਖਰੋਸ਼ ਦੇਸ਼ ਭਰ ਵਿੱਚ ਨਜ਼ਰ ਆ ਰਿਹਾ ਹੈ। ਮਜ਼ਦੂਰਾਂ ਦੇ ਹੱਕਾਂ ਅਤੇ ਹਜਿੱਤਾਂ ਦੀ ਰਾਖੀ ਲਈ ਆਰਪਾਰ ਦੀ ਜੰਗ ਦਾ ਬਿਗਲ ਵੱਜ ਚੁੱਕਿਆ ਹੈ। ਕਿਰਤ ਦੇ ਧਰਮ ਦੀ ਰਾਖੀ ਲਈ ਇਸ ਵਾਰ ਫੇਰ ਮਹਾਂਭਾਰਤ ਦੀ ਜੰਗ ਦਾ ਐਲਾਨ ਹੋ ਚੁੱਕਿਆ ਹੈ। ਯੂਨਾਈਟਡ ਫ਼ਰੰਟ ਆਫ਼ ਟ੍ਰੇਡ ਯੂਨੀਅਨਜ (ਜਿਸ ਵਿੱਚ ਏਟਕ- ਇੰਟਕ_ ਸੀਟੂ- ਐਫਟੂ - ਸੀਟੀਯੂ ਪੰਜਾਬ ਸ਼ਾਮਿਲ ਹਨ) ਦੀ ਮੀਟਿੰਗ ਕਾਮਰੇਡ ਗੁਰਜੀਤ ਸਿੰਘ ਜਗਪਾਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ
ਹੇਠ ਲਿਖੇ ਫੈਸਲੇ ਲਏ ਗਏ:
12 ਫਰਵਰੀ ਨੂੰ ਹੜਤਾਲ ਦੀ ਰੈਲੀ ਇਸ ਵਾਰ ਬੇਮਿਸਾਲ ਹੋਵੇਗੀ। ਬੱਸ ਸਟੈਂਡ ਲੁਧਿਆਣਾ ਤੇ ਸਵੇਰੇ 11 ਵਜੇ ਹੀ ਇਹ ਰੈਲੀ ਸ਼ੁਰੂ ਹੋ ਜਾਵੇਗੀ। ਮਜ਼ਦੂਰਾਂ ਦੇ ਕਾਫ਼ਿਲੇ ਇਸ ਵਾਰ ਵੀ ਵੱਧ ਚੜ੍ਹ ਕੇ ਆਉਣਗੇ।
ਹੜਤਾਲ ਦੀ ਰੈਲੀ ਤੋਂ ਪਹਿਲਾਂ ਚਾਰ ਥਾਵਾਂ ਤੇ ਰੈਲੀ ਦੇ ਸਬੰਧ ਵਿੱਚ ਪ੍ਰਚਾਰ ਕੀਤਾ ਜਾਵੇਗਾ ਜੋ ਇਸ ਤਰ੍ਹਾਂ ਹੈ:
5 ਫਰਵਰੀ ਵੀਰਵਾਰ ਚੀਮਾ ਚੌਂਕ ਵਿਖੇ ਸ਼ਾਮੀ 4 ਵਜੇ,
6 ਫਰਵਰੀ ਸ਼ੁਕਰਵਾਰ ਸਵੇਰੇ 10 ਵਜੇ ਨਗਰ ਨਿਗਮ ਜੋਨ ਸੀ,
7 ਫਰਵਰੀ ਸ਼ਨੀਵਾਰ ਸ਼ਾਮ 4 ਵਜੇ ਵਰਧਮਾਨ ਦੇ ਕੋਲ
8 ਫਰਵਰੀ ਐਤਵਾਰ ਸ਼ਾਮ 4 ਵਜੇ ਸ਼ੇਰਪੁਰ ਚੌਂਕ
ਆਉਂਦੇ ਦਿਨਾਂ ਵਿੱਚ ਇਸ ਹੜਤਾਲ ਦਿਉਣ ਤਿਆਰੀਆਂ ਤੁਹਾਨੂੰ ਇਨਕਲਾਬ ਦੀ ਦਸਤਕ ਦਾ ਅਹਿਸਾਸ ਵੀ ਕਰਾਉਣਗੀਆਂ। ਮਜ਼ਦੂਰ ਜਮਾਤ ਦੇ ਸੰਘਰਸ਼ਾਂ ਅਤੇ ਮਈ ਦਿਵਸ ਦੀਆਂ ਕੁਰਬਾਨੀਆਂ ਦੀ ਚਮਕ ਨੂੰ ਧੁੰਦਲਾ ਕਰਨ ਦੀਆਂ ਸਾਜ਼ਿਸ਼ਾਂ ਵਾਲੇ ਹਰ ਕਦਮ ਨੂੰ ਰੋਕਣ ਲਈ ਤੱਤਪਰ ਹੈ ਮਜ਼ਦੂਰ ਜਮਾਤ।