Showing posts with label CPI 100th Anniversary Celebration. Show all posts
Showing posts with label CPI 100th Anniversary Celebration. Show all posts

Sunday, December 28, 2025

ਸੀ ਪੀ ਆਈ ਦਾ 100 ਸਾਲਾ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ

WhatsApp on Saturday 27th December 2025 at 15:07 Regarding 100th Anniversary Celebration

ਰਵਾਇਤੀ ਜੋਸ਼ ਦੇ ਨਾਲ ਆਧੁਨਿਕ ਇਨਕਲਾਬੀ ਜੋਸ਼ੋ ਖਰੋਸ਼ ਵੀ ਸੀ  


ਸੀਪੀਆਈ ਦਾ ਇਤਿਹਾਸ ਸੰਘਰਸ਼ਾਂ ਅਤੇ ਕੁਰਬਾਨੀਆਂ ਭਰਿਆ ਹੈ:ਢਾਬਾਂ,ਛਾਂਗਾ ਰਾਏ 

ਗੁਰੂਹਰਸਹਾਏ:27 ਦਸੰਬਰ 2025: (ਪੱਤਰਕਾਰ//ਆਗੂ ਛਾਂਗਾ ਰਾਏ//ਮੀਡੀਆ ਲਿੰਕ32//ਕਾਮਰੇਡ ਸਕਰੀਨ ਡੈਸਕ)::   ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਸੀ ਪੀ ਆਈ ਬਲਾਕ ਗੁਰੂਹਰਸਹਾਏ ਵੱਲੋਂ ਇਕ ਵਿਸ਼ੇਸ਼ ਸਮਾਗਮ ਗੋਲੂ ਕਾ ਮੌੜ ਵਿਖ਼ੇ ਕੀਤਾ ਗਿਆ। ਇਸ ਸਮਾਗਮ ਵਿੱਚ ਵੱਖ ਵੱਖ ਪਿੰਡਾਂ ਤੋਂ ਪਾਰਟੀ ਵਰਕਰਾਂ ਅਤੇ ਆਮ ਲੋਕਾਂ ਨੇ ਹਿੱਸਾ ਲਿਆ। 

ਇਸ ਸਮਾਗਮ ਦੀ ਅਗਵਾਈ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕੀਤੀ। ਇਸ ਸਮਾਗਮ ਵਿੱਚ ਪਾਰਟੀ ਦੇ ਮਾਣ ਮੱਤੇ ਇਤਿਹਾਸ ਅਤੇ ਪ੍ਰਾਪਤੀਆਂ ਤੇ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਲਈ ਕਾਮਰੇਡ ਪਰਮਜੀਤ ਸਿੰਘ ਢਾਬਾਂ ਸਹਾਇਕ ਸਕੱਤਰ ਉਸਾਰੀ ਕਿਰਤੀ ਲੇਬਰ ਯੂਨੀਅਨ ਪੰਜਾਬ (ਏਟਕ ) ਹਾਜ਼ਰ ਹੋਏ। ਸਮਾਗਮ ਦੀ ਸ਼ੁਰੂਆਤ ਸੀ ਪੀ ਆਈ ਦੇ 100 ਸਾਲਾ ਸਥਾਪਨਾ ਦਿਵਸ ਵਾਲਾ ਵਿਸ਼ੇਸ਼ ਤੌਰ ਤੇ ਤਿਆਰ ਕੀਤਾ ਕੇਕ ਕੱਟ ਕੇ ਕੀਤੀ ਗਈ। 

ਸ਼ਤਾਬਦੀ ਸਮਾਗਮ ਦਾ ਉਦਘਾਟਨ ਕਾਮਰੇਡ ਢੋਲਾ ਮਾਹੀ ਨੇ ਕੀਤਾ। ਇਸ ਮੌਕੇ ਬੋਲਦਿਆਂ ਮੁੱਖ ਬੁਲਾਰੇ ਕਾਮਰੇਡ ਪਰਮਜੀਤ ਸਿੰਘ ਢਾਬਾਂ ਨੇ ਕਿਹਾ ਕਿ 26 ਦਸੰਬਰ 1925 ਨੂੰ ਹੋਂਦ ਵਿੱਚ ਆਈ ਭਾਰਤੀ ਕਮਿਊਨਿਸਟ ਪਾਰਟੀ ਦਾ 100 ਸਾਲਾਂ ਦਾ ਇਤਿਹਾਸ ਸ਼ੰਘਰਸ਼ਾਂ, ਕੁਰਬਾਨੀਆਂ ਅਤੇ ਜਿੱਤਾਂ ਦਾ ਇਤਿਹਾਸ ਹੈ। ਸੀ ਪੀ ਆਈ ਦੀ ਹੋਂਦ ਹੀ ਸਮਾਜ ਦੇ ਕਿਰਤੀ ਵਰਗ ਦੀ ਅਗਵਾਈ ਕਰਨ,  ਸਰਮਾਏਦਾਰੀ ਦਾ ਅੰਤ ਕਰਕੇ ਕਿਰਤੀਆਂ ਦਾ ਰਾਜ ਸਥਾਪਿਤ ਕਰਨ ਲਈ ਹੋਈ ਸੀ। 

ਸੀ ਪੀ ਆਈ ਨੇ ਅਪਣੇ ਜਨਮ ਵੇਲੇ ਆਜ਼ਾਦੀ ਪ੍ਰਾਪਤੀ ਲਈ ਲੜੀ ਜਾ ਰਹੀ ਜੰਗੇ ਆਜ਼ਾਦੀ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਈ। ਉਹਨਾਂ ਅੱਗੇ ਕਿਹਾ ਕਿ ਆਜ਼ਾਦੀ ਦੀ ਸ਼ਮਾ ਤੇ ਸੜ ਜਾਣ ਵਾਲੇ ਸੈਂਕੜ੍ਹੇ ਪ੍ਰਵਾਨੇ ਸੀ ਪੀ ਆਈ ਦੇ ਕਾਰਕੁਨ ਅਤੇ ਆਗੂ ਸਨ।  ਆਜ਼ਾਦੀ ਤੋਂ ਬਾਅਦ ਦੇਸ਼ ਵਿੱਚ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਸੀ ਪੀ ਆਈ ਦੀ ਮੁੱਢਲੀ ਲੀਡਰਸ਼ਿਪ ਨੇ ਜ਼ੋਰਦਾਰ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਉਹਨਾਂ ਮਾਣ ਮਹਿਸੂਸ ਕਰਦਿਆਂ ਕਿਹਾ ਅੱਜ ਵੀ ਸੀ ਪੀ ਆਈ ਦੇਸ਼ ਦੀ ਕਿਰਤੀ ਜਮਾਤ ਦੀ ਅਗਵਾਈ ਕਰ ਰਹੀ ਹੈ। ਦੇਸ਼ ਵਿੱਚ ਭਾਵੇਂ ਦਲ ਬਦਲੀਆਂ ਦੇ ਦੌਰ ਚਲਦੇ ਰਹਿੰਦੇ ਹਨ ਪਰ ਇਸ ਗੱਲ ਦਾ ਹਮੇਸ਼ਾਂ ਮਾਣ ਮਹਿਸੂਸ ਹੁੰਦਾ ਹੈ ਸੀ ਪੀ ਆਈ ਕਿਸੇ ਇਕ ਵੀ ਆਗੂ ਜਾਂ ਕਾਰਕੁਨ ਤੇ ਅਜਿਹਾ ਕੋਲ ਇਲਜ਼ਾਮ ਨਹੀਂ ਲੱਗਿਆ। 

ਇਸ ਮੌਕੇ ਸੰਬੋਧਨ ਕਰਦਿਆਂ ਬਲਾਕ ਸਕੱਤਰ ਕਾਮਰੇਡ ਚਰਨਜੀਤ ਸਿੰਘ ਛਾਂਗਾ ਰਾਏ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਜਦੋਂ ਏ. ਆਈ. ਨੇ ਉਤਪਾਦਨ ਦੇ ਰਵਾਇਤੀ ਸਾਧਨਾਂ ਵਿੱਚ ਇਨਕਲਾਬ ਲਿਆ ਕਿ ਕਿਰਤੀਆਂ ਲਈ ਮੁਸ਼ਕਲ ਪੈਦਾ ਕਰ ਦਿੱਤੀ ਹੈ ਤਾਂ ਅੱਜ ਸੀ ਪੀ ਆਈ ਦੀ ਵਿਗਿਆਨਕ ਵਿਚਾਰ ਧਾਰਾ ਹੀ ਏ.ਆਈ. ਨੂੰ ਕਿਰਤੀਆਂ ਦੇ ਹਾਣ ਦਾ ਬਣਾਉਣ ਲਈ ਰਾਹ ਕੱਢ ਸਕਦੀ ਹੈ। ਉਹਨਾਂ ਇਹ ਵੀ ਕਿਹਾ ਅੱਜ ਸੀ ਪੀ ਆਈ ਹੀ ਇਕੋ ਇਕ ਪਾਰਟੀ ਹੈ ਜੋ ਕਿਰਤੀ ਵਰਗ ਦੇ ਦੁੱਖਾਂ ਦਾ ਅੰਤ ਕਰ ਸਕਦੀ ਹੈ। ਉਕਤ ਆਗੂਆਂ ਨੇ ਦੇਸ਼ ਦੇ ਹਰ ਇਕ ਵਰਗ ਨੂੰ ਸੀ ਪੀ ਆਈ ਦੀ ਅਗਵਾਈ ਵਿੱਚ ਅਪਣੇ ਸੰਘਰਸ਼ਾਂ ਨੂੰ ਲੜਨ ਲਈ ਸੱਦਾ ਦਿੱਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਜੀਤ ਚੌਹਾਣਾ ਨੇ ਸੰਬੋਧਨ ਕੀਤਾ ਅਤੇ ਕਾਮਰੇਡ ਰਾਜ ਕੁਮਾਰ ਬਹਾਦਰ ਕੇ ਨੇ ਸਮਾਗਮ ਦੇ ਅੰਤ ਵਿੱਚ ਧੰਨਵਾਦੀ ਸ਼ਬਦ ਕਹੇ ਅਤੇ ਇਸ ਸਮਾਗਮ ਵਿੱਚ ਦਰਸ਼ਨ ਝੰਡੂ ਵਾਲਾ, ਕਾਮਰੇਡ ਹਰਭਜਨ ਬਾਜੇ ਕੇ, ਸੁਰਿੰਦਰ ਬਹਾਦਰ ਕੇ, ਚਿਮਨ ਗੋਬਿੰਦਗੜ੍ਹ, ਵਰ੍ਹਿਆਮ ਸਿੰਘ, ਪਰਮਜੀਤ ਕੌਰ ਛਾਂਗਾ ਰਾਏ, ਵੀਨਾ ਰਾਣੀ ਛਾਂਗਾ ਰਾਏ, ਸੋਹਣ ਲਾਲ ਬਾਜੇ ਕੇ, ਬਲਵਿੰਦਰ ਸਰੂਪੇ ਵਾਲਾ ਆਦਿ ਵੀ ਹਾਜ਼ਰ ਸਨ।

ਕੁਲ ਮਿਲਾ ਕੇ ਇਹ ਸਮਾਗਮ ਵੀ ਯਾਦਗਾਰੀ ਹੋ ਨਿੱਬੜਿਆ। ਇਸ ਮੌਕੇ ਪੁਰਾਣੇ ਸੰਘਰਸ਼ਾਂ ਤੋਂ ਸਬਕ ਸਿੱਖਣ ਵਾਲੀਆਂ ਵਿਚਾਰਾਂ ਵੀ ਕੀਤੀਆਂ ਗਈਆਂ।  ਨਵੇਂ ਸੰਘਰਸ਼ਾਂ ਦੀ ਸਫਲਤਾ ਲਈ ਸੰਕਲਪ ਵੀ ਕੀਤੇ ਗਏ। ਪਾਰਟ ਦਾ ਅਧਾਰ ਵੀ ਹੋਰ ਮਜ਼ਬੂਤ ਕਰਨ ਬਾਰੇ ਅਹਿਦ ਲਏ ਗਏ। 

Saturday, December 27, 2025

ਸੰਘਰਸ਼ਾਂ ਦਾ ਰਾਹ ਹੀ ਮਾਨਵ ਕਲਿਆਣ ਦਾ ਰਾਹ-ਬਰਾੜ

 From Karam Vakeel on Friday 26th December 2025 at 18:56 Regarding CPI 100th Anniversary Celebration

ਪਾਰਟੀ ਦੀ 100ਵੀਂ ਵਰ੍ਹੇ ਗੰਢ ਮੌਕੇ ਚੰਡੀਗੜ੍ਹ ਵਿੱਚ ਵੀ ਵਿਸ਼ੇਸ਼ ਆਯੋਜਨ 


ਚੰਡੀਗੜ੍ਹ
: 25 ਦਸੰਬਰ 2025: (ਕਰਮ ਵਕੀਲ//ਕਾਮਰੇਡ ਸਕਰੀਡੈਸਕ )::

ਸੀਪੀਆਈ, ਚੰਡੀਗੜ੍ਹ ਅਤੇ ਮੁਹਾਲੀ ਦੀਆਂ ਜ਼ਿਲ੍ਹਾ ਕੌਂਸਲਾਂ ਵਲੋਂ ਅਜੇ ਭਵਨ, ਚੰਡੀਗੜ੍ਹ ਵਿਖੇ, ਪਾਰਟੀ ਦੀ 100ਵੀਂ ਵਰ੍ਹੇ ਗੰਢ ਮੌਕੇ ਸਮਾਰੋਹ ਕਰਵਾਇਆ ਗਿਆ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰ ਸਾਥੀ ਬੰਤ ਬਰਾੜ, ਰਾਜ ਕੁਮਾਰ ਜ਼ਿਲ੍ਹਾ ਸਕੱਤਰ, ਕਰਮ ਸਿੰਘ ਵਕੀਲ ਸਹਾਇਕ ਸਕੱਤਰ ਅਤੇ ਦੇਵੀ ਦਿਆਲ ਸ਼ਰਮਾ ਸਾਬਕਾ ਸਕੱਤਰ ਜ਼ਿਲ੍ਹਾ ਕੌਂਸਲ ਸੀਪੀਆਈ ਸ਼ਾਮਿਲ ਹੋਏ।

ਸਮਾਗਮ ਦੇ ਸ਼ੁਰੂ ਵਿਚ ਦੇਵੀ ਦਿਆਲ ਸ਼ਰਮਾ ਨੇ ਸਵਾਗਤੀ ਸ਼ਬਦ ਪੇਸ਼ ਕੀਤੇ ਅਤੇ ਪਾਰਟੀ ਦੀ 100ਵੀਂ ਵਰ੍ਹੇਗੰਢ ਦੀ ਸਾਰਥਿਕਤਾ ਅਤੇ ਮਹੱਤਤਾ ਬਾਰੇ ਵਿਚਾਰ ਪੇਸ਼ ਕੀਤੇ। ਸਤਿਆ ਵੀਰ ਸਿੰਘ, ਡਾ.ਅਰਵਿੰਦ  ਸਾਂਬਰ, ਕਰਮ ਸਿੰਘ ਵਕੀਲ ਅਤੇ ਸੁਰਜੀਤ ਕੌਰ ਕਾਲੜਾ ਨੇ ਵੀ ਵਿਚਾਰ ਪੇਸ਼ ਕੀਤੇ।

ਸਾਥੀ ਬੰਤ ਬਰਾੜ ਸੂਬਾ ਸਕੱਤਰ ਨੇ ਵਿਚਾਰ ਪੇਸ਼ ਕਰਦੇ ਹੋਏ ਪਿਛਲੇ ਸਮੇਂ ਉਤੇ ਝਾਤ ਪਵਾਉਂਦਿਆਂ ਰੂਸ ਦੀ ਕ੍ਰਾਂਤੀ, ਚੀਨ ਦੀ ਕ੍ਰਾਂਤੀ ਅਤੇ ਭਾਰਤ ਦੇ ਅਜ਼ਾਦੀ ਸੰਗਰਾਮ ਬਾਰੇ ਵਿਚਾਰ ਰੱਖੇ। ਉਨ੍ਹਾਂ ਨੇ ਕਿਹਾ ਕਿ ਪਾਰਟੀ ਦੇਸ਼ ਦੇ ਲੋਕਾਂ ਦੀ ਬਿਹਤਰੀ ਲਈ ਫਿਰੰਗੀਆਂ ਖ਼ਿਲਾਫ਼ ਲੜੀ। ਅਜ਼ਾਦੀ ਦੀ ਲੜਾਈ ਦੇਸ਼ ਦੇ ਹਰ ਇੱਕ ਤਬਕੇ, ਹਰ ਇਕ ਧਰਮ ਦੇ ਮੰਨਣ ਵਾਲੇ ਨਾਗਰਿਕਾਂ ਲਈ ਲੜੀ ਗਈ ਨਾ ਕਿ ਕਿਸੇ ਇਕ ਫਿਰਕੇ ਲਈ ਜਿਵੇਂ ਸੰਕੇਤਕ ਤੌਰ ਤੇ 2014 ਵਿਚ ਭਾਰਤੀ ਜਨਤਾ ਪਾਰਟੀ ਨੇ ਕਿਹਾ ਸੀ ਕਿ ਅਜ਼ਾਦੀ ਹੁਣ ਆਈ ਹੈ, ਭਾਵ ਹੁਣ ਅਸੀਂ ਹਿੰਦੂ ਰਾਸ਼ਟਰ ਬਣਾਵਾਂਗੇ। ਉਨ੍ਹਾਂ ਨੇ 1947 ਵਿੱਚ ਆਈ ਅਜ਼ਾਦੀ ਨੂੰ ਮੁੱਢੋਂ ਹੀ ਨਕਾਰ ਦਿੱਤਾ। ਦੇਸ਼ ਸਭ ਦਾ ਸਾਂਝਾ ਹੈ। ਅਸੀਂ ਦੇਸ਼ ਦੇ ਸਾਰੇ ਤਬਕਿਆਂ ਨੂੰ ਨਾਲ ਲੈ ਕੇ ਦੇਸ਼ ਦੀ ਖੁਸ਼ਹਾਲੀ ਲਈ ਲੜਨਾ ਹੈ। ਸਰਬਸਾਂਝੀਵਾਲਤਾ, ਧਰਮਨਿਰਪੱਖਤਾ ਅਤੇ ਆਪਸੀ ਸਾਂਝ ਉਭਾਰਨੀ ਹੈ। ਭਾਜਪਾ ਦੇਸ਼ ਵਿਚ ਮਨੂਵਾਦ ਲਿਆ ਰਹੀ ਹੈ। ਪਿਛਾਹਾਂ ਖਿੱਚੂ ਵਿਚਾਰਧਾਰਾ ਉਭਾਰਦੀ ਹੈ, ਪੂੰਜੀਵਾਦੀਆਂ ਨੂੰ ਸਹਿਯੋਗ ਦੇ ਕੇ ਦੇਸ਼ ਦੀ ਸਰਬਸਾਂਝੀ ਸੰਪਤੀ ਦੀ ਲੁੱਟ ਵਿਚ ਹਿੱਸੇਦਾਰ ਬਣਾ ਰਹੀ ਹੈ। 

ਪਹਿਲਾਂ ਖੇਤੀ ਕਨੂੰਨ, ਕਿਰਤ ਕੋਡ ਅਤੇ ਹੁਣ ਮਨਰੇਗਾ ਕਾਨੂੰਨ 2005 ਨੂੰ ਸਬੰਧਤ ਅਦਾਰਿਆਂ ਅਤੇ ਤਬਕਿਆਂ ਨਾਲ ਰਾਏ ਮਸ਼ਵਰਾ ਕਰਕੇ ਬਿਨਾ ਹੀ, ਰੱਦ ਕਰਕੇ ਭਾਜਪਾ ਸਰਕਾਰ ਦੇਸ਼ ਦੀ ਸੰਘਰਸ਼ਸ਼ੀਲ ਲੋਕਾਈ ਨੂੰ ਗ਼ੁਰਬਤ ਵਲੋਂ ਧੱਕ ਰਹੀ ਹੈ। ਦੇਸ਼ ਵਿਚ ਅਰਾਜਿਕਤਾ, ਬਦਅਮਨੀ, ਔਰਤਾਂ ਬੱਚਿਆਂ ਅਤੇ ਘੱਟਗਿਣਤੀਆਂ ਉਤੇ ਅਤਿਆਚਾਰ ਕਈ ਗੁਣਾ ਵਧ ਰਹੇ ਹਨ। ਦੇਸ਼ ਦੀ ਬਿਹਤਰੀ ਲਈ ਸਮੇਂ ਦੀ ਲੋੜ ਹੈ ਕਿ ਲੋਕ ਦੋਖੀ ਤਾਕਤਾਂ ਪਛਾਣੀਏ। ਸੰਘਰਸ਼ ਦੇ ਰਾਹ ਪੈ ਕੇ ਕੰਮ ਕਰੀਏ। ਮੌਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰਐਸਐਸ ਦੇ ਵੰਡ ਪਾਊ ਮਨਸੂਬਿਆਂ ਅਤੇ ਲੋਕ ਮਾਰੂ ਨੀਤੀਆਂ ਨੂੰ ਮੁੱਢੋਂ ਹੀ ਨਕਾਰੀਏ। ਨਵੇਂ ਸਾਲ ਦੇ ਨਵੇਂ ਸੂਰਜ ਵਿਚ ਲਾਲੀ ਆਮ ਦੇਸ਼ ਵਾਸੀਆਂ ਨੂੰ ਨਾਲ ਲੈ ਕੇ ਸੰਘਰਸ਼ਾਂ ਨਾਲ ਭਰੀਏ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿਚ ਸੰਘਰਸ਼ਾਂ ਦਾ ਰਾਹ ਹੀ ਮਾਨਵ ਕਲਿਆਣ ਦਾ ਰਾਹ ਹੈ।

ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਵੇਂ ਸਾਲ ਦੇ ਮੌਕੇ ਸਾਥੀਆਂ ਨੂੰ ਸ਼ੁਭਕਾਮਨਾਵਾਂ ਪੇਸ਼ ਕੀਤੀਆ। ਇਸ ਦੌਰਾਨ ਹਾਲ ਇਨਕਲਾਬੀ ਨਾਅਰਿਆਂ ਨਾਅਰਿਆਂ ਸੀਪੀਆਈ ਜ਼ਿੰਦਾਬਾਦ, ਇਨਕਲਾਬ ਜ਼ਿੰਦਾਬਾਦ, ਸਰਬਸਾਂਝੀਵਾਲਤਾ ਜ਼ਿੰਦਾਬਾਦ ਨਾਲ ਗੂੰਜ ਉਠਿਆ।