Tue, May 22, 2018 at 2:57 PM
ਅੱਤਵਾਦ ਸਮੇਂ ਜੂਝਣ ਵਾਲੇ ਤਾਰਾ ਸਿੰਘ ਖਹਿਰਾ ਨੂੰ ਬਣਾਇਆ ਸਕੱਤਰ
ਚੰਡੀਗੜ: 22 ਮਈ 2018: (ਕਾਮਰੇਡ ਸਕਰੀਨ ਬਿਊਰੋ)::
ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਵਲੋਂ ਸੱਦੀ ਗਈ ਕੰਟਰੋਲ ਕਮਿਸ਼ਨ ਦੀ ਮੀਟਿੰਗ ਅੱਜ ਇਥੇ ਪਾਰਟੀ ਦਫਤਰ ਚੰਡੀਗੜ ਵਿਖੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸਾਥੀ ਬਰਾੜ ਨੇ ਕੇਰਲਾ ਵਿਖੇ ਹੋਈ 23ਵੀਂ ਪਾਰਟੀ ਕਾਂਗਰਸ ਬਾਰੇ ਸੰਖੇਪ ਰਿਪੋਰਟਿੰਗ ਕੀਤੀ ਅਤੇ ਅੱਜ ਦੀ ਅਜੋਕੀ ਗੰਭੀਰ ਰਾਜਨੀਤਕ ਅਵੱਸਥਾ ਬਾਰੇ ਦੱਸਿਆ। ਸਾਥੀ ਬਰਾੜ ਨੇ ਕੰਟਰੋਲ ਕਮਿਸ਼ਨ ਦੀ ਮਹੱਤਤਾ ਬਾਰੇ ਦੱਸਦਿਆਂ ਆਖਿਆ ਕਿ ਇਹ ਅਦਾਰਾ ਪਾਰਟੀ ਦੇ ਬਹੁਤ ਹੀ ਮਹੱਤਵਪੂਰਣ ਅਦਾਰਿਆਂ ਵਿਚੋਂ ਇਕ ਹੈ। ਜਿਸਨੇ ਸੂਬੇ ਵਿਚ ਉਠੇ ਜਥੇਬੰਦਕ ਵਿਵਾਦਾਂ ਨੂੰ ਸੁਲਝਾਉਣ ਲਈ ਮਹੱਤਵਪੂਰਣ ਫੈਸਲੇ ਕਰਨੇ ਹੁੰਦੇ ਹਨ।
ਮੀਟਿੰਗ ਵਿਚ ਸਰਵਸੰਮਤੀ ਨਾਲ ਰਮੇਸ਼ ਰਤਨ ਨੂੰ ਕੰਟਰੋਲ ਕਮਿਸ਼ਨ ਦੇ (ਚੇਅਰਮੈਨ) ਅਤੇ ਤਾਰਾ ਸਿੰਘ ਖਹਿਰਾ ਨੂੰ (ਸਕੱਤਰ) ਚੁਣਿਆ ਗਿਆ। ਸਾਥੀ ਰਮੇਸ਼ ਰਤਨ ਲੁਧਿਆਣਾ ਵਿਚ ਵਿਦਿਆਰਥੀ ਲਹਿਰ ਨਾਲ ਜੁੜੇ ਰਹੇ ਅਤੇ ਉਦੋਂ ਤੋਂ ਹੀ ਹੋਲਟਾਈਮਰ ਦੇ ਤੌਰ ਤੇ ਪਾਰਟੀ ਆਗੂ ਵਜੋਂ ਕੰਮ ਕਰਦੇ ਆ ਰਹੇ ਹਨ। ਇਸੇ ਪਰਕਾਰ ਸਾਥੀ ਤਾਰਾ ਸਿੰਘ ਖਹਿਰਾ ਵੀ ਬਿਜਲੀ ਮੁਲਾਜ਼ਮਾਂ ਦੇ ਬੜੀ ਦੇਰ ਤੱਕ ਸੂਬਾਈ ਆਗੂ ਵਜੋਂ ਅਣਥੱਕ ਲੀਡਰ ਰਹੇ ਹਨ ਅਤੇ ਏਟਕ ਆਗੂ ਰਹੇ, ਲੰਮਾ ਚਿਰ ਤਰਨਤਾਰਨ ਜ਼ਿਲੇ ਦੇ ਸਕੱਤਰ ਅਤੇ ਸੂਬਾ ਐਗਜ਼ੈਕਟਿਵ ਮੈਂਬਰ ਰਹੇ ਹਨ। ਸਾਥੀ ਰਮੇਸ਼ ਰਤਨ ਅਤੇ ਤਾਰਾ ਸਿੰਘ ਖਹਿਰਾ ਦੋਨੋਂ ਹੀ ਅੱਤਵਾਦੀ ਲਹਿਰ ਸਮੇਂ ਅਡੋਲ ਅਤੇ ਮਜ਼ਬੂਤੀ ਨਾਲ ਕਮਿਊਨਿਸਟ ਪਾਰਟੀ ਵਲੋ ਅੱਤਵਾਦ ਵਿਰੁਧ ਲੜੇ ਸੰਘਰਸ਼ਾਂ ਵਿਚ ਆਪਣਾ ਯੋਗਦਾਨ ਪਾਉਂਦੇ ਰਹੇ ਹਨ। ਅੰਤ ਵਿਚ ਕੰਟਰੋਲ ਕਮਿਸ਼ਨ ਦੇ ਸਾਰੇ ਮੈਂਬਰਾਂ ਨੇ ਪ੍ਰਣ ਕੀਤਾ ਕਿ ਉਹ ਨਿਰਪਖ ਰਹਿ ਕੇ ਪਾਰਟੀ ਦੇ ਸੰਵਿਧਾਨ ਦੀ ਰੋਸ਼ਨੀ ਵਿਚ ਪਾਰਟੀ ਦੀਆਂ ਕਦਰਾਂ-ਕੀਮਤਾਂ ਕਾਇਮ ਰੱਖਣ ਵਿਚ ਆਪਣਾ ਯੋਗਦਾਨ ਪਾਉਣਗੇ। ਚੇਅਰਮੈਨ ਅਤੇ ਸਕੱਤਰ ਤੋਂ ਇਲਾਵਾ ਕੰਟਰੋਲ ਕਮਿਸ਼ਨ ਦੇ ਬਾਕੀ ਮੈਂਬਰ ਇਸ ਪ੍ਰਕਾਰ ਹਨ-ਸਾਥੀ ਸੁਰਜੀਤ ਸਿੰਘ ਸੋਹੀ (ਬਠਿੰਡਾ), ਬੀਬੀ ਨਰਿੰਦਰ ਪਾਲੀ (ਅੰਮ੍ਰਿਤਸਰ ਸ਼ਹਿਰੀ), ਸਾਥੀ ਜਗਤਾਰ ਸਿੰਘ (ਅੰਮ੍ਰਿਤਸਰ ਦਿਹਾਤੀ), ਭਰਪੂਰ ਸਿੰਘ ਬੁਲਾਪੁਰ (ਸੰਗਰੂਰ), ਚਰਨ ਦਾਸ (ਅੰਮ੍ਰਿਤਸਰ ਸ਼ਹਿਰੀ)।
No comments:
Post a Comment