Wed, May 23, 2018 at 3:53 PM
ਹਰ ਫਰੰਟ 'ਤੇ ਕੀਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ-ਲੈਫਟ
ਲੁਧਿਆਣਾ: 23 ਮਈ 2018: (ਕਾਮਰੇਡ ਸਕਰੀਨ ਬਿਊਰੋ)::
ਕਰਨਾਟਕ ਦੀਆਂ ਘਟਨਾਵਾਂ ਨੇ ਆਰ ਐਸ ਐਸ ਤੇ ਭਾਜਪਾ ਦੀ ਪੋਲ ਪੂਰੀ ਤਰਾਂ ਖੋਲ ਕੇ ਰੱਖ ਦਿੱਤੀ ਹੈ। ਉਹਨਾਂ ਦੇ ਉੱਚੇ ਚਰਿੱਤਰ ਵਾਲੇ ਹੋਣ ਦੇ ਝੂਠੇ ਦਾਅਵੇ ਹੁਣ ਲੋਕਾਂ ਦੇ ਸ੍ਹਾਮਣੇ ਆ ਗਏ ਹਨ। ਮੋਦੀ ਵਲੋਂ ਝੂਠ ਤੇ ਝੂਠ ਬੋਲ ਕੇ ਪਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਅਤੇ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ। ਕੇਵਲ 36 ਪ੍ਰਤੀਸਤ ਵੋਟਾਂ ਲੈਕੇ ਤੇ 104 ਸੀਟਾਂ ਜਿੱਤ ਕੇ ਘੱਟ ਗਿਣਤੀ ਦੀ ਸਰਕਾਰ ਬਣਾਉਣ ਦੇ ਲਈ ਹੋਛੇ ਹੱਥਕੰਡੇ ਅਪਣਾਏ ਗਏ। ਜਿਵੇ ਮੋਦੀ ਦੇ ਇਸਾਰੇ ਤੇ ਐਮ ਐਲ ਏਆਂ ਦੇ ਖਰੀਦੋਫਰੋਖਤ ਕਰਨ ਦੇ ਯਤਨ ਕੀਤੇ ਗਏ ਇਹ ਦੇਸ ਦੇ ਇਤਹਾਸ ਦੇ ਵਿੱਚ ਕਾਲੇ ਅੱਖਰਾਂ ਵਿੱਚ ਲਿਖਿਆ ਜਾਵੇਗਾ। ਇਸਨੂੰ ਦੇਸ ਵਾਸੀ ਕਦੀ ਮਾਫ ਨਹੀਂ ਕਰਨਗੇ। ਅੱਜ ਇੱਥੇ ਖੇਤ ਮਜਦੂਰਾਂ, ਉਦਯੋਗਕ ਮਜਦੂਰਾਂ, ਛੋਟੇ ਵਪਾਰੀਆਂ, ਵਿਦਿਆਰਥੀਆਂ, ਇਸਤ੍ਰੀਆਂ, ਨੌਜਵਾਨਾ, ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ ਅਤੇ ਅਨੇਕਾਂ ਜਨਤਕ ਜੱਥੇਬੰਦੀਆਂ ਨੇ ਸਾਂਝੇ ਤੌਰ ਤੇ ਇੱਕ ਵਿਸਾਲ ਰੈਲੀ ਕਰਕੇ ਮੋਦੀ ਸਰਕਾਰ ਦੇ 4 ਸਾਲ ਪੂਰੇ ਹੋਣ ਤੇ ਸਰਕਾਰ ਦੇ ਕੰਮਾਂ ਦਾ ਲੇਖਾ ਜੋਖਾ ਕੀਤਾ। ਰੈਲੀ ਉਪਰੰਤ ਜਲੂਸ ਕੱਢ ਕੇ ਮਿਨੀ ਸਕਤਰੇਤ ਜਾ ਕੇ ਫਿਰ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਕੁਲ ਹਿੰਦ ਕਿਸਾਨ ਸਭਾ, ਕੁਲ ਹਿੰਦ ਖੇਤ ਮਜਦੂਰ ਯੂਨੀਅਨ, ਸੀਟੂ, ਏਟਕ, ਭਾਰਤੀ ਖੇਤ ਮਜਦੂਰ ਯੂਨੀਅਨ, ਪੰਜਾਬ ਕਿਸਾਨ ਸਭਾ, ਇਸਤ੍ਰੀਆਂ ਵਿਦਿਆਰਥੀਆਂ ਨੌਜਵਾਨਾਂ ਦੀਆਂ ਜੱਥੇਬੰਦੀਆਂ ਨੇ ਭਾਗ ਲਿਆ। ਇਸ ਰੈਲੀ ਨੂੰ ਭਾਰਤੀ ਕਮਿਉਨਿਸਟ ਪਾਰਟੀ ਸੀ ਪੀ ਆਈ ਅਤੇ ਸੀ ਪੀ ਐਮ ਦਾ ਸਮਰਥਨ ਪਰਾਪਤ ਸੀ। ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ 4 ਸਾਲਾਂ ਵਿੱਚ ਮੋਦੀ ਸਰਕਾਰ ਹਰ ਫ੍ਰੰਟ ਤੇ ਪੂਰੀ ਤਰਾਂ ਨਾਕਾਮ ਰਹੀ ਹੈ। ਇਸ ਦੌਰਾਨ ਮਹਿੰਗਾਈ ਸਿਖਰ ਛੂ ਗਈ ਹੈ। ਪੈਟ੍ਰੋਲ 64 ਰੁਪਏ ਤੋਂ 83 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਕਿਸਾਨਾਂ ਦੀ ਜਮੀਨ ਹੜੱਪੂ ਬਿਲ ਲਿਆਂਦਾ ਗਿਆ ਹੈ। ਮਜਦੂਰਾਂ ਦੇ ਹੱਕ ਖੋਏ ਜਾ ਰਹੇ ਹਨ ਅਤੇ ਮਜਦੂਰ ਵਿਰੋਧੀ ਵੇਜ ਕੋਡ ਬਿੱਲ ਲਿਆਂਦਾ ਜਾ ਰਿਹਾ ਹੈ। ਕਾਰਪੋਰੇਟਾਂ ਨੂੰ ਖੁਲ੍ਹੀ ਛੂਟ ਦੇ ਕੇ ਛੋਟੇ ਵਪਾਰੀਆਂ ਤੇ ਸੱਟ ਮਾਰੀ ਜਾ ਰਹੀ ਹੈ। ਕਾਰਪੋਰੇਟਾਂ ਦੇ ਨਾ ਮੋੜੇ ਗਏ ਕਰਜੇ ਮਾਫ ਕੀਤੇ ਜਾ ਰਹੇ ਹਨ। ਐਫ ਆਰ ਡੀ ਆਈ ਬਿੱਲ ਲਿਆ ਕੇ ਆਮ ਲੋਕਾਂ ਦੇ ਬੈਕਾਂ ਵਿੱਚ ਜਮਾਂ ਪੈਸਿਆਂ ਤੇ ਸਰਕਾਰ ਦਾ ਕਬਜਾ ਕਰਨ ਦੇ ਕਾਨੂੰਨ ਬਣਾਏ ਜਾ ਰਹੇ ਹਨ। ਸਿਹਤ ਤੇ ਸਿੱਖਿਆ ਦੇ ਬਜਟ ਤੇ ਕੱਟ ਮਾਰੀ ਜਾ ਰਹੀ ਹੈ। ਪਿਛਲੀਆਂ ਚੋਣਾ ਦੌਰਾਨ ਮੋਦੀ ਵਲੋਂ ਕਹੀ 2 ਕਰੋੜ ਰੁਜਗਾਰ ਦੇਣ ਦੀ ਗੱਲ ਤਾਂ ਕਿਧਰੇ ਨਜਰ ਨਹੀਂ ਆਉਦੀ; ਇਸਦੇ ਉਲਟ ਲੇਬਰ ਮਹਿਕਮੇ ਦੇ ਆਂਕੜਿਆਂ ਮੁਤਾਬਕ ਰੁਜਗਾਰਾਂ ਵਿੱਚ ਬਹੁਤ ਕਮੀ ਆ ਗਈ ਹੈ ਪਰ ਪਰਧਾਨ ਮੰਤਰੀ ਬੇਸਰਮੀ ਦੇ ਨਾਲ ਸਭ ਨੂੰ ਪਕੌੜੇ ਤਲਣ ਦੀ ਸਲਾਹ ਦੇ ਰਹੇ ਹਨ ।
ਪਿਛਲੀ ਸਰਕਾਰ ਤੇ ਘੋਟਾਲਿਆਂ ਦੇ ਦੋਸ਼ ਲਾ ਕੇ ਇਹ ਸੱਤਾ ਵਿੱਚ ਆਏ ਸਨ, ਪਰ ਇਹਨਾਂ ਦੇ ਰਾਜ ਵਿੱਚ ਤਾਂ ਵੱਡੇ ਵੱਡੇ ਘੋਟਾਲੇ ਹੋ ਰਹੇ ਹਨ। ਵਿਆਪਮ ਵਰਗੇ ਘੋਟਾਲੇ ਹੋਏ ਜਿਸ ਦੌਰਾਨ ਲਗਭਗ 60 ਲੋਕਾਂ ਦੇ ਕਤਲ ਕੀਤੇ ਗਏ; ਪਰਧਾਨ ਮੰਤਰੀ ਦੇ ਨਜਦੀਕੀ ਨੀਰਵ ਮੋਦੀ ਵਲੋਂ ਪੰਜਾਬ ਨੇਸਨਲ ਬੈਂਕ ਦਾ ਘੋਟਾਲਾ; ਆਈ ਪੀ ਐਲ ਦੇ ਲਲਿਤ ਮੋਦੀ ਦਾ ਘੋਟਾਲਾ; ਵਿਜੈ ਮਾਲਿਆ ਨੂੰ ਭਜਾਉਣ ਦਾ ਘੋਟਾਲਾ ਕੁਝ ਮਿਸਾਲਾਂ ਹਨ। ਪਿਛਲੀਆਂ ਚੋਣਾਂ ਦੌਰਾਨ ਕਹੀ 15 -15 ਲੱਖ ਰੁਪਏ ਹਰ ਪਰਿਵਾਰ ਦੀ ਜੇਬ ਵਿੱਚ ਪਾਉਣ ਦੀ ਗੱਲ ਨੂੰ ਬੜੀ ਬੇਸਰਮੀ ਨਾਲ ਇੱਕ ਜੁਮਲਾ ਕਹਿ ਕੇ ਖਤਮ ਕਰ ਦਿੱਤਾ ਗਿਆ। ਨੋਟਬੰਦੀ ਦੇ ਨਾਲ ਅੱਤਵਾਦ ਖਤਮ ਹੋਣ ਦੀ ਗੱਲ ਨਿਰਾ ਝੂਠ ਨਿਕਲੀ ਬਲਕਿ ਲੋਕਾਂ ਦੇ ਰੁਜ਼ਗਾਰ ਤੇ ਕੰਮਾਂ ਕਾਰਾਂ ਤੇ ਬਹੁਤ ਮਾੜਾ ਅਸਰ ਪਿਆ। ਕਸ਼ਮੀਰ ਦੀ ਹਾਲਤ ਸਰਕਾਰ ਦੀਆਂ ਨੀਤੀਆਂ ਕਰਕੇ ਸੰਨ 1990 ਤੋਂ ਵੀ ਬਦਤਰ ਹੋ ਗਏ ਹਨ। ਹੁਣ ਲੋਕਾਂ ਵਿੱਚੋਂ ਕੱਟੇ ਜਾਣ ਦੇ ਡਰ ਤੋਂ ਗਊ ਰੱਖਿਆ, ਲਵ ਜਿਹਾਦ, ਜਬਰਨ ਧਰਮਿਕ ਪਰੀਵਰਤਨ ਕਰਨ ਤੇ ਨਾਮ ਦੇ ਹਮਲੇ ਅਤੇ ਕਤਲ ਵੀ ਹੋ ਰਹੇ ਹਨ। ਗੈਰਸੰਵਿਧਾਨਕ ਢੰਗ ਦੇ ਨਾਲ ਗੰੁਡਿਆਂ ਦੇ ਟੋਲਿਆਂ ਵਲੋਂ ਅਣਮਨੁੱਖੀ ਕਾਰੇ ਕਰਵਾਏ ਜਾ ਰਹੇ ਹਨ। ਦਲਿਤਾਂ ਤੇ ਅਤੇ ਘਟਗਿਣਤੀਆਂ ਤੇ ਹਮਲੇ ਵਧ ਰਹੇ ਹਨ। ਵਖਰਾ ਵਿਚਾਰ ਰੱਖਣ ਵਾਲਿਆਂ ਨੂੰ ਦੇਸ਼ ਧਰੋਹੀ ਗਰਦਾਨਿਆ ਜਾ ਰਿਹਾ ਹੈ ਤੇ ਭੰਡਿਆ ਜਾ ਰਿਹਾ ਹੈ। ਪਰਧਾਨ ਮੰਤਰੀ ਤੇ ਹੋਰ ਆਗੂਆਂ ਵਲੋਂ ਲਗਾਤਾਰ ਝੂਠ ਬੋਲ ਕੇ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ ਕੀਤਾ ਜਾ ਰਿਹਾ ਹੈ। ਦੇਸ਼ ਨੂੰ ਬਚਾਉਣ ਦੇ ਲਈ ਅੱਜ ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਦੇ ਵਿਸ਼ਾਲ ਏਕੇ ਦੀ ਲੋੜ ਹੈ। ਆਰ ਐਸ ਐਸ ਤੇ ਜਨਸੰਘ - ਜੋ ਕਿ ਭਾਜਪਾ ਦਾ ਪੁਰਾਣਾ ਨਾਮ ਹੈ - ਨੇ ਨਾ ਕੇਵਲ ਇਸ ਸੰਗਰਾਮ ਵਿੱਚ ਕੋਈ ਯੋਗਦਾਨ ਹੀ ਨਹੀਂ ਪਾਇਆ ਬਲਕਿ ਬਰਤਾਨਵੀ ਸਾਮਰਾਜ ਦੀ ਮੁਖਬਰੀ ਕੀਤੀ।
ਰੈਲੀ ਨੂੰ ਚਲਾਉਣ ਲਈ ਇੱਕ ਪਰਧਾਨਗੀ ਮੰਡਲ ਦਾ ਗਠਨ ਕੀਤਾ ਗਿਆ ਜਿਸ ਵਿੱਚ ਸ਼ਾਮਲ ਸਨ ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਮੁਖਤਿਆਰ ਸਿੰਘ, ਕਾਮਰੇਡ ਭਜਨ ਸਿੰਘ, ਕਾਮਰੇਡ ਗੁਰਨਾਮ ਸਿੱਧੂ, ਕਾਮਰੇਡ ਜਤਿੰਦਰ ਪਾਲ, ਕਾਮਰੇਡ ਗੁਲਜ਼ਾਰ ਗੋਰੀਆ।
ਰੈਲੀ ਨੂੰ ਏਟਕ ਦੇ ਸੂਬਾਈ ਮੀਤ ਪਰਧਾਨ ਕਾਮਰੇਡ ਡੀ ਪੀ ਮੌੜ, ਸੀਟੂ ਦੇ ਆਗੂ ਕਾਮਰੇਡ ਜਗਦੀਸ ਚੰਦ, ਕਿਸਾਨ ਆਗੂ ਕਾਮਰੇਡ ਸੁਰਿੰਦਰ ਜਲਾਲਦੀਵਾਲ, ਕਾਮਰੇਡ ਬਲਦੇਵ ਲਤਾਲਾ, ਡਾ: ਗੁਰਵਿੰਦਰ ਸਿੰਘ, ਕਾਮਰੇਡ ਦਲਜੀਤ ਕੁਮਾਰ ਗੋਰਾ, ਕਾਮਰੇਡ ਦੇਵ ਰਾਜ, ਕਾਮਰੇਡ ਰਮੇਸ਼ ਰਤਨ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਐਮ ਐਸ ਭਾਟੀਆ, ਕਾਮਰੇਡ ਕੁਲਵੰਤ ਸਿੰਘ, ਕਾਮਰੇਡ ਗੁਲਜ਼ਾਰ ਪੰਧੇਰ, ਕਾਮਰੇਡ ਅਵਤਾਰ ਛਿਬੜ, ਕਾਮਰੇਡ ਹਨੁਮਾਨ ਪਰਸਾਦ ਦੂਬੇ, ਕਾਮਰੇਡ ਸਮਰ ਬਹਾਦੁਰ, ਕਾਮਰੇਡ ਬਲਰਾਮ ਸਿੰਘ, ਕਾਮਰੇਡ ਕੇਵਲ ਸਿੰਘ ਬਨਵੈਤ, ਕਾਮਰੇਡ ਮੇਵਾ ਸਿੰਘ, ਕਾਮਰੇਡ ਭਗਵਾਨ ਸਿੰਘ, ਕਾਮਰੇਡ ਰਾਮ ਪਰਤਾਪ, ਕਾਮਰੇਡ ਵਿਜੈ ਕੁਮਾਰ, ਕਾਮਰੇਡ ਰਾਮ ਲਾਲ, ਕਾਮਰੇਡ ਬਲਬੀਰ ਸਿੰਘ, ਕਾਮਰੇਡ ਸਤਨਾਮ ਵੜੈਚ, ਕਾਮਰੇਡ ਭਰਪੂਰ ਸਿੰਘ, ਕਾਮਰੇਡਅਵਤਾਰ ਗਿੱਲ, ਕਾਮਰੇਡ ਜਗਦੀਸ਼ ਬੌਬੀ, ਕਾਮਰੇਡ ਦੀਪਕ ਕੁਮਾਰ, ਕਾਮਰੇਡ ਐਸ ਪੀ ਸਿੰਘ, ਕਾਮਰੇਡ ਬਲਦੇਵ ਕੋਹਲੀ, ਕਾਮਰੇਡ ਨਿਰੰਜਨ ਸਿੰਘ, ਕਾਮਰੇਡ ਜੀਤ ਕੁਮਾਰੀ, ਕਾਮਰੇਡ ਅਵਤਾਰ ਕੌਰ ਐਡਵੋਕੇਟ, ਕਾਮਰੇਡ ਰੂਪ ਬਸੰਤ, ਡਾ: ਬਲਜੀਤ ਸਾਹੀ, ਕਾਮਰੇਡ ਕੁਲਵੰਤ ਕੌਰ, ਕਾਮਰੇਡ ਸਰੋਜ ਰਾਨੀ, ਕਾਮਰੇਡ ਸੰਦੀਪ ਕੁਮਾਰੀ ਸ਼ਰਮਾ, ਕਾਮਰੇਡ ਨਵਲ ਛਿੱਬੜ ਐਡਵੋਕੇਟ। ਸੀ ਪੀ ਆਈ ਐਮ ਜ਼ਿਲਾ ਲੁਧਿਆਣਾ ਦੇ ਸਕੱਤਰ ਕਾਮਰੇਡ ਅਮਰਜੀਤ ਮੱਟੂ ਅਤੇ ਜ਼ਿਲਾ ਸਹਾਇਕ ਸਕੱਤਰ ਡਾ: ਅਰੁਣ ਮਿੱਤਰਾ ਨੇ ਪਾਰਟੀਆਂ ਵਲੋਂ ਇਸ ਰੈਲੀ ਨੂੰ ਸਮਰਥਨ ਦਿੱਤਾ।
No comments:
Post a Comment