ਫਾਸ਼ੀਵਾਦ ਦੀ ਧੌਣ 'ਤੇ ਗੋਡਾ ਰੱਖਾਂਗੇ
ਸੀਪੀਆਈ ਦੀ 24ਵੀਂ ਕਾਂਗਰਸ ਵਿਜੇਵਾੜਾ ਵਿੱਚ 14 ਅਕਤੂਬਰ ਤੋਂ ਜਾਰੀ ਹੈ। ਇਸ ਮੌਕੇ ਜਿੱਥੇ ਬਜ਼ੁਰਗ ਵੀ ਵੱਧ ਚੜ੍ਹ ਕੇ ਪੁੱਜੇ ਹਨ ਉੱਥੇ ਲਾਲ ਪੋਸ਼ਾਕਾਂ ਵਾਲੇ ਬੱਚੇ ਵੀ ਵੱਡੀ ਗਿਣਤੀ ਵਿੱਚ ਸਮੂਹ ਡੈਲੀਗੇਟਾਂ ਨੂੰ ਜੀ ਆਇਆਂ ਆਖਣ ਲਈ ਪੁੱਜੇ ਹੋਏ ਸਨ। ਵੱਡੇ ਵੱਡੇ ਲੀਡਰਾਂ ਦੇ ਨਾਲ ਨਾਲ ਆਮ ਸਾਧਾਰਨ ਕਾਰਕੁੰਨ ਵੀ ਪੂਰੇ ਜੋਸ਼ ਵਿਚ ਨਜ਼ਰ ਆਏ। ਇਹਨਾਂ ਵਿੱਚ ਹੀ ਪੰਜਾਬ ਦੇ ਮੋਗਾ ਤੋਂ ਨਰਿੰਦਰ ਕੌਰ ਸੋਹਲ ਵੀ ਉੱਥੇ ਪੁੱਜੀ ਹੋਈ ਹੈ।
ਉਹੀ ਨਰਿੰਦਰ ਸੋਹਲ ਜਿਸਨੇ ਨਵਾਂ ਜ਼ਮਾਨਾ ਵਿੱਚ ਡੈਸਕ 'ਤੇ ਰਹਿੰਦਿਆਂ ਕਲਮ ਦੇ ਗੁਰ ਵੀ ਸਿੱਖੇ ਅਤੇ ਬੇਬਾਕ ਪੱਤਰਕਾਰੀ ਦੀ ਹਿੰਮਤ ਵੀ ਪੈਦਾ ਕੀਤਾ। ਉਹੀ ਨਰਿੰਦਰ ਸੋਹਲ ਜਿਸਨੇ ਅੱਤਵਾਦੀਆਂ ਦੀਆਂ ਗੋਲੀਆਂ ਨੂੰ ਝੱਲਿਆ ਹੈ। ਉਹਨਾਂ ਦੀਆਂ ਧਮਕੀਆਂ ਦਾ ਸਾਹਮਣਾ ਕੀਤਾ ਹੈ। ਆਪਣੇ ਪਰਿਵਾਰ ਦੇ ਜੀਆਂ ਦੀ ਕੁਰਬਾਨੀ ਦਿੱਤੀ ਹੈ। ਇਸ ਲਈ ਲਾਲ ਝੰਡੇ ਦੀ ਚਮਕ ਅਤੇ ਜਾਹੋ ਜਲਾਲ ਵਿੱਚ ਉਸਦਾ ਅਤੇ ਉਸਦੇ ਪਰਿਵਾਰ ਦਾ ਖੂਨ ਵੀ ਸ਼ਾਮਲ ਹੈ।
ਉਸ ਲਈ ਵਿਜੇਵਾੜਾ ਵਿੱਚ ਸੀਪੀਆਈ ਦੀ 24ਵੀਂ ਕਾਂਗਰਸ ਦੇ ਫੈਸਲੇ ਬਹੁਤ ਡੂੰਘਾ ਅਰਥ ਰੱਖਦੇ ਹਨ। ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਅਤੇ ਜਿੱਤਾਂ ਉਸ ਲਈ ਬਹੁਤ ਜ਼ਿਆਦਾ ਮਾਅਨੇ ਰੱਖਦੀਆਂ ਹਨ। ਉਹ ਦੱਸਦੀ ਹੈ ਕਿ ਇਥੇ ਮਾਹੌਲ ਪੂਰੀ ਤਰ੍ਹਾਂ ਲਾਲੋ ਲਾਲ ਹੈ। ਦੇਸ਼ ਦੀ ਅਨੇਕਤਾ ਇਥੇ ਪੂਰੀ ਏਕਤਾ ਵਿੱਚ ਨਜ਼ਰ ਆ ਰਹੀ ਹੈ।
ਏ ਆਈ ਐਸ ਐਫ ਤਾਂ ਪੂਰੇ ਜੋਸ਼ੋ ਖਰੋਸ਼ ਨਾਲ ਸਭ ਤੋਂ ਅੱਗੇ ਹੈ। ਆਉਣ ਵਾਲੀਆਂ ਗੰਭੀਰ ਚੁਣੌਤੀਆਂ ਦੇ ਸਾਹਮਣੇ ਲਈ ਅਸੀਂ ਸਾਰੇ ਹੀ ਪੂਰੀ ਤਰ੍ਹਾਂ ਤਿਆਰ ਹਾਂ। ਇਹ ਜੋਸ਼ੀਲਾ ਨਾਚ ਗਾਣਾ ਸੰਕੇਤ ਹੈ ਕਿ ਅਸੀਂ ਹਰ ਹਾਲ ਵਿੱਚ ਸੰਘਰਸ਼ ਜਾਰੀ ਰੱਖਣਾ ਹੈ। ਅਸੀਂ ਜਿੱਤਣ ਤੱਕ ਚੱਲਦੇ ਰਹਿਣਾ ਹੈ। ਅਸੀਂ ਨਾ ਹਾਰੇ ਨਾ ਹਾਰਾਂਗੇ। ਅਸੀਂ ਵਕਤ ਮੁੱਠੀ ਵਿੱਚ ਕਰਨਾ ਹੈ। ਅਸੀਂ ਹਰ ਪਲ ਅੱਗੇ ਵਧਣਾ ਹੈ।
ਇਸ ਕਾਨਫਰੰਸ ਦੀ ਸ਼ੁਰੂਆਤ 14 ਅਕਤੂਬਰ ਨੂੰ ਜੋਸ਼ੀਲੇ ਅਤੇ ਲੰਮੇ ਮਾਰਚ ਤੇ ਰੈਲੀ ਨਾਲ ਕੀਤੀ ਗਈ। ਇਸ ਮੌਕੇ ਮਾਰਚ ਦੇ ਨਜ਼ਾਰੇ ਦੇਖਣ ਵਾਲੇ ਸਨ। ਇਸ ਮਾਰਚ ਦੌਰਾਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਰਾ ਵਿਜੇਵਾੜਾ ਲਾਲ ਰੰਗ ਵਿੱਚ ਰੰਗਿਆ ਗਿਆ ਹੋਵੇ। ਵੱਖ ਵੱਖ ਜ਼ਿਲਿਆਂ ਦੇ ਕਾਮਰੇਡ ਸਾਥੀ ਢੋਲ ਦੀ ਥਾਪ ਤੇ ਨੱਚਦਿਆਂ ਮਾਰਚ ਵਿੱਚ ਵੱਖਰਾ ਹੀ ਨਜ਼ਾਰਾ ਪੇਸ਼ ਕਰ ਰਹੇ ਸਨ। ਔਰਤਾਂ ਦੀ ਗਿਣਤੀ ਵੀ ਤਸੱਲੀਬਖ਼ਸ਼ ਸੀ। ਰੈਲੀ ਦੌਰਾਨ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਵੱਲੋਂ ਸੰਬੋਧਨ ਕਰਨ ਸਮੇਂ ਨਾਹਰਿਆਂ ਦੀ ਗੂੰਜ ਹਰ ਪਾਸੇ ਸੁਣਾਈ ਦੇ ਰਹੀ ਸੀ। ਬਹੁਤ ਹੀ ਸਫਲ ਮਾਰਚ ਤੇ ਰੈਲੀ ਲਈ ਆਂਧਰਾ ਪ੍ਰਦੇਸ਼ ਦੀ ਕਮਿਊਨਿਸਟ ਪਾਰਟੀ ਪ੍ਰਸੰਸਾ ਦੀ ਹੱਕਦਾਰ ਹੈ।
ਦੇਸ਼ ਦੇ ਕੋਨੇ ਕੋਨੇ ਵਿੱਚੋਂ ਆਏ ਡੈਲੀਗੇਟ ਅਤੇ ਆਬਜ਼ਰਵਰ ਹਰ ਰਸਤੇ ਹਰ ਥਾਂ ਤੇ ਇਹੀ ਸੰਦੇਸ਼ ਦੇਂਦੇ ਆਏ ਕਿ ਆਓ ਹੁਣ ਨਾ ਦੇਰ ਨਾ ਕਰੋ। ਦੇਸ਼ ਦੀ ਜਨਤਾ ਖਤਰੇ ਵਿੱਚ ਹੈ। ਪੂੰਜੀਵਾਦ ਦਾ ਖੂਨੀ ਪੰਜਾ ਤੋੜਨ ਵਿਚ ਨਾ ਦੇਰ ਨਾ ਕਰੋ। ਫਾਸ਼ੀਵਾਦ ਦਾ ਖੂਨੀ ਪੰਜਾ ਤੋੜਨ ਵਿਚ ਨਾ ਦੇਰ ਨਾ ਕਰੋ।
ਵਿਜੇਵਾੜਾ ਦੀ ਇਸ ਕਾਂਗਰਸ ਵਿਚ ਔਰਤਾਂ ਬਹੁਤ ਵੱਡੀਆਂ ਗਿਣਤੀ ਵਿਚ ਪੁੱਜੀਆਂ ਹੋਈਆਂ ਹਨ। ਜਿਵੇਂ ਅੱਖ ਰਹੀਆਂ ਹੋਣ। ਅਸੀਂ ਚੁੱਲ੍ਹੇ ਚੌਂਕੇ ਵਾਲੀਆਂ ਮੈਦਾਨ ਵਿਚ ਹਾਂ। ਅਸੀਂ ਝੰਡਾ ਅੱਜ ਚੁੱਕਿਆ ਹੈ ਰਲਮਿਲ ਕੇ। ਅਸੀਂ ਦੇਖਣਾ ਹੈ ਕੌਣ ਸਾਡੇ ਰਾਹ ਵਿੱਚ ਅੜੂ। ਅਸੀਂ ਚੰਡੀ ਬਣ ਟੱਕਰਨ ਹੈ ਲੋਕ ਦੁਸ਼ਮਣਾਂ ਨੂੰ।
ਕਾਮਰੇਡ ਸਕਰੀਨ ਹਿੰਦੀ ਵਾਲੀ ਰਿਪੋਰਟ ਵੀ ਜ਼ਰੂਰ ਦੇਖੋ ਸਿਰਫ ਇਥੇ ਕਲਿੱਕ ਕਰ ਕੇ
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment