1st October 2022 at 01:36 PM
PSU-ਲਲਕਾਰ ਪੰਜਾਂ ਵਿੱਚੋਂ ਚਾਰ ਮੋਟਰਾਂ ਖਰਾਬ ਹੋਣ ਦਾ ਖੁਲਾਸਾ
ਪਟਿਆਲਾ: 1 ਅਕਤੂਬਰ 2022: (ਕਾਮਰੇਡ ਸਕਰੀਨ ਬਿਊਰੋ)::
ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਦੇ ਪਾਣੀਆਂ ਦੀ ਵੰਡ ਦਾ ਮਾਮਲਾ ਸਿਆਸੀ ਹੋ ਸਕਦਾ ਹੈ ਪਰ ਮੋਟਰਾਂ ਦੀ ਖਰਾਬੀ ਤਾਂ ਸ਼ੁੱਧ ਲਾਪਰਵਾਹੀ ਦਾ ਮਾਮਲਾ ਹੈ। ਇਸ ਖਰਾਬੀ ਕਾਰਨ ਹੁਣ ਯੂਨੀਵਰਸਿਟੀ ਵਿੱਚ ਵੀ ਪਾਣੀ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਹੋਣ ਲੱਗ ਪਈ ਹੈ। ਪਾਣੀ ਦੀ ਇਹ ਕਮੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਨਾਲ ਨਾਲ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਵੀ ਨਜ਼ਰ ਆਉਣ ਲੱਗ ਹੈ। ਜ਼ਿੰਦਗੀ ਲਈ ਬੇਹੱਦ ਲੁੜੀਂਦੇ ਪਾਣੀ ਦੀ ਇਸ ਗੈਰ ਸਿਆਸੀ ਮੰਗ ਲਈ ਵੀ ਖੱਬੇ ਪੱਖੀ ਵਿਚਾਰਾਂ ਵਾਲੀ ਜੱਥੇਬੰਦੀ ਪੰਜਾਬ ਸਟੂਡੈਂਟਸ ਯੂਨੀਅਨ ਅੱਗੇ ਆਈ ਹੈ। ਬਾਕੀ ਚੁੱਪ ਕਿਓਂ ਹਨ?
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪਾਣੀ ਲਈ 5 ਮੋਟਰਾਂ ਹਨ ਜਿਹਨਾਂ ਚੋਂ 2 ਕੁਝ ਦਿਨ ਪਹਿਲਾਂ ਖਰਾਬ ਹੋ ਗਈਆਂ ਸਨ, ਉਹਨਾਂ ਦੀ ਸਮੇਂ ਸਿਰ ਮੁਰੰਮਤ ਨਾ ਕਰਵਾਉਣ ਕਰਕੇ ਅੱਜ 2 ਮੋਟਰਾਂ ਖਰਾਬ ਹੋ ਗਈਆਂ। 5 ਵਿੱਚੋਂ 4 ਮੋਟਰਾਂ ਖਰਾਬ ਹੋਣ ਕਰਕੇ ਹੋਸਟਲਾਂ ਸਮੇਤ ਪੂਰੀ ਯੂਨੀਵਰਸਿਟੀ ਵਿੱਚ ਪਾਣੀ ਬੰਦ ਹੋ ਗਿਆ। ਜਥੇਬੰਦੀ ਵੱਲੋਂ ਸਬੰਧਿਤ ਮੁਲਾਜ਼ਮਾਂ ਨਾਲ਼ ਗੱਲ ਕੀਤੀ ਗਈ ਕਿ *ਪੁਰਾਣੀਆਂ ਮੋਟਰਾਂ ਠੀਕ ਕਰਵਾਉਣ ਤੇ ਨਵੀਆਂ ਖਰੀਦਣ ਦਾ ਕੰਮ ਫਾਈਲਾਂ ਵਿੱਚ ਲਟਕ ਰਿਹਾ ਹੈ ਤੇ ਮੰਗਲਵਾਰ
ਤੱਕ ਹੀ ਪਾਣੀ ਬਹਾਲ ਹੋਵੇਗਾ।
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਵਿਦਿਆਰਥੀਆਂ ਨੂੰ ਇਕੱਠੇ ਕਰਕੇ ਵਾਈਸ ਚਾਂਸਲਰ ਦੇ ਘਰ ਦੇ ਬਾਹਰ ਧਰਨਾ ਲਾਇਆ ਗਿਆ ਜਿਸ ਵਿੱਚ ਵਾਈਸ ਚਾਂਸਲਰ ਨੇ ਮੰਨਿਆ ਕਿ ਜ਼ਰੂਰੀ ਸੇਵਾਵਾਂ ਦੇ ਕੰਮ ਇਉਂ ਫਾਈਲਾਂ ਵਿੱਚ ਉਲਝਣੇ ਪ੍ਰਸ਼ਾਸ਼ਨਿਕ ਨਲਾਇਕੀ ਹੈ। *ਵਿਦਿਆਰਥੀਆਂ ਦੇ ਦਬਾਅ ਸਦਕਾ ਯੂਨੀਵਰਸਿਟੀ ਅੱਜ 2 ਮੋਟਰਾਂ ਨਵੀਆਂ ਖਰੀਦ ਕੇ ਇੱਕ ਰਾਤ ਤੱਕ ਦੇ ਦੂਜੀ ਸਵੇਰ ਤੱਕ ਚਲਾਉਣ ਤੇ ਬਾਕੀ 2 ਪਰਸੋਂ ਤੱਕ ਠੀਕ ਕਰਵਾ ਕੇ ਚਲਾਉਣ ਦਾ ਭਰੋਸਾ ਦਿੱਤਾ ਗਿਆ ਹੈ।* ਇਉਂ ਜਿਹੜਾ ਕੰਮ ਫਾਈਲਾਂ ਵਿੱਚ ਕਈ ਦਿਨ ਲਟਕਣਾ ਸੀ ਉਹ ਵਿਦਿਆਰਥੀਆਂ ਦੇ ਸੰਘਰਸ਼ ਨਾਲ਼ ਕੁਝ ਘੰਟਿਆਂ ਵਿੱਚ ਹੀ ਪੂਰਾ ਹੋ ਰਿਹਾ ਹੈ। ਜਥੇਬੰਦੀ ਵੱਲੋਂ ਇਸ ਐਲਾਨ ਨਾਲ਼ ਧਰਨੇ ਦੀ ਸਮਾਪਤੀ ਕੀਤੀ ਗਈ ਕਿ ਜੇ ਨਵੀਆਂ ਮੋਟਰਾਂ ਤੁਰੰਤ ਖਰੀਦ ਕੇ ਚਲਾਉਣ ਦਾ ਵਾਅਦਾ ਪੂਰਾ ਨਾ ਕੀਤਾ ਗਿਆ ਤਾਂ ਕੱਲ੍ਹ ਯੂਨੀਵਰਸਿਟੀ ਪ੍ਰਸ਼ਾਸ਼ਨ ਵਿਦਿਆਰਥੀਆਂ ਦਾ ਹੋਰ ਵੀ ਤਿੱਖਾ ਰੋਸ ਝੱਲਣ ਲਈ ਤਿਆਰ ਰਹੇ।
ਹੁਣ ਦੇਖਣਾ ਹੈ ਕਿ ਹੋਰ ਕਿਹੜੇ ਕਿਹੜੇ ਸੰਗਠਨ ਇਸ ਮੁਹਿੰਮ ਵਿੱਚ ਖੁੱਲ੍ਹ ਕੇ ਸਾਹਮਣੇ ਆਉਂਦੇ ਹਨ?
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਦੀ ਇਸ ਮੁਹਿੰਮ ਨਾਲ ਜੁੜਨ ਜਾਂ ਇਸ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਸੰਪਰਕ ਨੰਬਰ ਹਨ ਇਸ ਪ੍ਰਕਾਰ ਹਨ: 73074-75463 ਅਤੇ 98887-89421
No comments:
Post a Comment