Tuesday14th March 2023 at 03:39 PM
ਮੁਲਾਜ਼ਮ ਵਫਦ ਮਿਲਿਆ ਕਮਿਸ਼ਨਰ ਮੈਡਮ ਨੂੰ ਅਤੇ ਦੱਸੀ ਸਾਰੀ ਦਾਸਤਾਨ
ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ ਅਤੇ ਜਨਤਾ ਨਾਲ ਹੁੰਦੇ ਵਾਅਦੇ ਵੀ ਲਟਕਦੇ ਰਹਿੰਦੇ ਹਨ। ਮਸਲੇ ਉਵੇਂ ਦੇ ਉਵੇਂ ਬਣੇ ਰਹਿੰਦੇ ਹਨ। ਇਹਨਾਂ ਵਿੱਚ ਜ਼ਿਆਦਾਤਰ ਮਸਲੇ ਕੱਚੀਆਂ ਨੌਕਰੀਆਂ ਪੱਕੀਆਂ ਕਰਨ ਅਤੇ ਰਹਿੰਦੀਆਂ ਤਨਖਾਹਾਂ ਦੀ ਅਦਾਇਗੀ ਨਾਲ ਜੁੜੇ ਹੁੰਦੇ ਹਨ। ਮੁਲਾਜ਼ਮਾਂ ਨੂੰ ਪੱਕੀਆਂ ਕਰਨ ਦੇ ਲਾਰੇ ਲਗਾਤਾਰ ਹੁੰਦੇ ਰਹਿੰਦੇ ਹਨ ਅਤੇ ਇਹਨਾਂ ਲਾਰਿਆਂ ਦੇ ਨਾਲ ਹੀ ਕਰਮਚਾਰੀਆਂ ਦੀ ਉਮਰ ਵੀ ਵਧਦੀ ਰਹਿੰਦੀ ਹੈ। ਜਦੋਂ ਉਮਰ ਵਧਦੀ ਹੋਈ ਨਿਯਮਾਂ ਦੀ ਹੱਦ ਟੱਪਣ ਲੱਗਦੀ ਹੈਂ ਤਾਂ ਹੋਰ ਨਵੀਆਂ ਉਲਝਣਾਂ ਪੈਦਾ ਹੋਣ ਲੱਗਦੀਆਂ ਹਨ। ਇਸ ਤਰ੍ਹਾਂ ਦੋ ਡੰਗ ਦੀ ਰੋਟੀ ਦੇ ਫਿਕਰਾਂ ਵਿੱਚ ਉਲਝੇ ਹੋਏ ਕਿਰਤੀ ਮਜ਼ਦੂਰ ਇੱਕ ਦਿਨ ਛੋਟੀਆਂ ਉਮਰਾਂ ਵਿਚ ਹੀ ਇਸ ਦੁਨੀਆ ਤੋਂ ਤੁਰ ਜਾਂਦੇ ਹਨ।
ਇਹਨਾਂ ਹਾਲਤਾਂ ਵਿਚ ਸੁਧਾਰ ਲਿਆਉਣ ਲਈ ਜਿਹੜੇ ਸੰਗਠਨ ਸਰਗਰਮ ਹਨ ਉਹਨਾਂ ਵਿਚ ਮਿਊਂਸਪਲ ਕਰਮਚਾਰੀ ਸੰਯੁਕਤ ਕਮੇਟੀ ਵੀ ਇੱਕ ਹੈ। ਇਸਦੇ ਸਰਗਮ ਆਗੂਆਂ ਵਿੱਚ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ, ਭਗੀਰਥ ਪਾਲੀਵਾਲ, ਕਾਮਰੇਡ ਮਹੀਪਾਲ ਅਤੇ ਦੀਪਕ ਹੰਸ ਵੀ ਸ਼ਾਮਲ ਹਨ। ਇਹਨਾਂ ਆਗੂਆਂ 'ਤੇ ਅਧਾਰਿਤ ਇੱਕ ਵਫਦ ਨੇ ਨਗਰ ਨਿਗਮ ਕਮਿਸ਼ਨਰ ਮੈਡਮ ਸ਼ੇਨ ਅੱਗਰਵਾਲ ਆਈ ਏ ਐਸ ਨਾਲ ਇੱਕ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿ ਕਈ ਮੁਲਾਜ਼ਮਾਂ ਨੂੰ ਪੱਕਿਆਂ ਹੋਣ ਦੇ ਬਾਵਜੂਦ ਅਜੇ ਤੱਕ ਕਈ ਕਈ ਮਹੀਨਿਆਂ ਦੀਆਂ ਤਨਖਾਹਾਂ ਨਹੀਂ ਮਿਲੀਆਂ।
ਮਿਉਂਸਿਪਲ ਕਰਮਚਾਰੀ ਸਯੁਕਤ ਕਮੇਟੀ ਵੱਲੋਂ ਅੱਜ ਕਮਿਸ਼ਨਰ ਮੈਡਮ ਨਾਲ ਕੀਤੀ ਗਈ ਮੁਲਾਕਾਤ ਦੌਰਾਨ ਦੱਸਿਆ ਗਿਆ ਕਿ ਤਨਖਾਹਾਂ ਨਾ ਮਿਲਣ ਦਾ ਮਾਮਲਾ ਲਗਾਤਾਰ ਗੰਭੀਰ ਹੁੰਦਾ ਜਾ ਰਿਹਾ ਹੈ। ਇਸ ਮੁਲਾਕਾਤ ਵਿੱਚ ਵੀ ਚਾਰ ਪੰਜ ਮਹੀਨਿਆਂ ਤੋਂ ਪੱਕੇ ਕੀਤੇ ਗਏ ਕਰਮਚਾਰੀਆਂ ਨੂੰ ਅਜੇ ਤੱਕ ਤਨਖਾਹ ਨਾ ਮਿਲਣ ਦੇ ਸਬੰਧ ਵਿਚ ਗੱਲ ਮੁੱਖ ਨੁਕਤੇ ਵੱਜੋਂ ਕੀਤੀ ਗਈ। ਅੱਜ ਦੀ ਇਸ ਮੁਲਾਕਾਤ ਮੌਕੇ ਸ਼ਾਮਲ ਪ੍ਰਧਾਨ ਕਾਮਰੇਡ ਵਿਜੇ ਕੁਮਾਰ, ਕਾਮਰੇਡ ਗੁਰਜੀਤ ਜਗਪਾਲ ਸਿੰਘ, ਬਲਜੀਤ ਸਿੰਘ ਸੁਪਰਵਾਈਜ਼ਰ, ਕਾਮਰੇਡ ਪ੍ਰੀਤਮ ਅਤੇ ਕਾਮਰੇਡ ਰਾਜੇਸ਼ ਕੁਮਾਰ ਵੀ ਮੌਜੂਦ ਰਹੇ।
No comments:
Post a Comment