Wednesday, August 27, 2025

ਦੇਸ਼ ਦੇ ਧਰਮ ਨਿਰਪੱਖ ਤੇ ਜਮਹੂਰੀ ਢਾਂਚੇ ਨੂੰ ਤਹਿਸ ਨਹਿਸ ਕਰ ਰਹੀ ਹੈ ਮੋਦੀ ਸਰਕਾਰ

Received from MSB on Wednesday 27th  August 2025 at 18:52 Regarding CPI Jatha March 

ਕਾਮਰੇਡ ਅਮਰਜੀਤ ਕੌਰ ਵੱਲੋਂ ਮੋਦੀ ਸਰਕਾਰ ਦੀ ਤਿੱਖੀ ਆਲੋਚਨਾ 

ਸੀਪੀਆਈ ਦੇ ਲੋਕ ਚੇਤਨਾ ਜੱਥਾ ਮਾਰਚ ਨੂੰ ਮਲੌਦ ਵਿਖੇ ਵੀ ਮਿਲਿਆ ਭਰਵਾਂ ਹੁੰਗਾਰਾ 


ਲੁਧਿਆਣਾ
: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਲੰਮਾ ਅਰਸਾ ਬੀਤ ਗਿਆ ਹੈ ਲੋਕਾਂ ਨੂੰ ਅਸਲੀ ਆਜ਼ਾਦੀ ਵਾਲੀ ਖੁਸ਼ਹਾਲੀ ਦੀ ਉਡੀਕ ਕਰਦਿਆਂ। ਨਾ ਇਹ ਖੁਸ਼ਹਾਲੀ ਆ ਰਹੀ ਹੈ ਅਤੇ ਨਾ ਹੀ ਹੀ ਚੰਗੇ ਦਿਨ ਆ ਰਹੇ ਹਨ। ਜੋ ਮਾੜਾ ਮੋਟਾ ਆਮ ਲੋਕ ਹੱਡ ਭੰਨਵੀਂ ਮਿਹਨਤ ਨਾਲ ਕਮਾਉਂਦੇ ਹਨ ਉਸ ਨਾਲ ਵੀ ਦੋ ਢੰਗ ਦੀ ਪੂਰੀ ਨਹੀਂ ਪੈਂਦੀ। ਇੱਕ ਇੱਕ ਪੈਸੇ ਜੋੜ ਕੇ ਕੀਤੀ ਕਮਾਈ ਕਦੇ ਟੋਲ ਟੈਕਸ ਰਹਿਣ ਵੱਡੇ ਘਰਨ ਦੀਆਂ ਜੇਬਾਂ ਵਿੱਚ ਚਲੀ ਜਾਂਦੀ ਹੈ ਕਦੇ ਮੋਬਾਈਲ ਫੋਨ ਵਾਲੇ 24 ਜਾਂ 28 ਦਿਨਾਂ ਦਾ ਮਹੀਨਾ ਬਣਾ ਕੇ ਉਸਦੀ ਜੇਬ ਕੱਟ ਲੈਂਦੇ ਹਨ। ਵਿਕਾਸ ਦੇ ਅਣਗਿਣਤ ਦਾਅਵਿਆਂ ਦੇ ਬਾਵਜੂਦ ਅਤੇ ਮੱਧ ਵਰਗੀ ਘਰਾਂ ਵਿੱਚ ਕੰਗਾਲੀ ਵਰਗਾ ਹਨੇਰਾ ਛਾਇਆ ਪਿਆ ਹੈ। 

ਨੌਜਵਾਨ ਵਰਗ ਖੁਦਕੁਸ਼ੀਆਂ ਕਰ ਰਿਹਾ ਹੈ ਜਾਂ ਆਪਣਾ ਘਰਘਾਟ ਵੇਚ ਕੇ ਵਿਦੇਸ਼ਾਂ ਨੂੰ ਮੂੰਹ ਕਰ ਰਿਹਾ ਹੈ। ਪੰਜਾਬ ਦੇ ਪਿੰਡਾਂ ਵਿੱਚ ਦੋ ਦੋ ਕਰੋੜ ਤੋਂ ਵੱਧ ਦੀਆਂ ਕੋਠੀਆਂ ਸੁੰਨਸਾਨ ਵਿਰਾਨ ਪਈਆਂ ਹਨ। ਪ੍ਰਾਈਵੇਟ ਬੈਂਕਾਂ ਵਾਲੇ ਮਜਬੂਰੀਆਂ ਮਾਰੇ ਲੋਕਾਂ ਨੂੰ ਥੋਹੜੇ ਥੋਹੜੇ ਕਰਜ਼ੇ ਦੇ ਕੇ ਮੋਟਾ ਸੂਦ ਵੀ ਵਸੂਲ ਰਹੇ ਹਨ ਅਤੇ ਜੁਰਮਾਨੀਆਂ ਦੇ ਨਾਮ ਤੇ ਹੋਰ ਰਕਮਾਂ ਤੇ ਵੀ। ਕੋਈ ਸਰਕਾਰ ਇਹਨਾਂ ਲੁੱਟੇ ਜਾ ਰਹੇ ਲੋਕਾਂ ਦੀ ਸਾਰ ਨਹੀਂ ਲੈ ਰਹੀ। 

ਅਜਿਹੀ ਨਿਰਾਸ਼ਾਜਨਕ ਹਾਲਤ ਵਿੱਚ ਗੈਂਗਸਟਰਵਾਦ ਵੀ ਸਿਰ ਚੁੱਕ ਰਿਹਾ ਹੈ ਅਤੇ ਇਸ ਨੂੰ ਦਬਾਉਣ ਦੇ ਨਾਮ ਹੇਠ ਪੁਲਿਸ ਦੀ ਦਬਿਸ਼ ਲਗਾਤਾਰ ਵਧਾਈ ਜਾ ਰਹੀ ਹੈ ਉਦੋਂ ਲੋਕਾਂ ਦੀ ਨਿਰਾਸ਼ਾ ਲਗਾਤਾਰ ਵੱਧ ਰਹੀ ਹੈ। ਜਦੋਂ ਉਦਾਸ ਲੋਕਾਂ ਨੂੰ ਕੁਝ ਨਹੀਂ ਸੂਝ ਰਿਹਾ ਕਿ ਕਿੱਧਰ ਜਾਈਏ ਉਦੋਂ ਲਾਲ ਝੰਡੇ ਵਾਲੇ ਮੈਦਾਨ ਵਿੱਚ ਫਿਰ ਨਿੱਤਰੇ ਹਨ ਕਿ ਆਓ ਚੱਲੀਏ ਇਨਕਲਾਬ ਬਿਨਾ ਕੋਈ ਚਾਰ ਨਹੀਂ। ਇਹ ਨਾਅਰੇ ਫਿਰ ਬੁਲੰਦ ਹੋ ਰਹੇ ਕਿ ਰਾਜ ਭਾਗ ਦਾ ਅਵਵਾ ਊਤ-ਇੰਨਕਲਾਬ ਨੇ ਕਰਨਾ ਸੂਤ। ਲਾਰਿਆਂ ਲੱਪਿਆਂ ਦੇ ਮਜ਼ਾਕਾਂ ਤੋਂ ਹਾਰੇ ਹੁੱਟੇ ਅਤੇ ਥੱਕੇ ਹੋਏ ਲੋਕਾਂ ਨੂੰ ਇਹੀ ਕਾਫਲਾ ਉਮੀਦ ਜਗਾ ਰਿਹਾ ਹੈ ਕਿ ਹਰ ਘਰ ਖੁਸ਼ਹਾਲੀ ਦੀ ਰੌਸ਼ਨੀ ਪਹੁੰਚਾਉਣ ਵਾਲਾ ਸੂਹਾ ਸਵੇਰ ਆਪਾਂ ਸਭਨਾਂ ਨੇ ਆਪ ਹੀ ਲਿਆਉਣਾ ਹੈ। ਪੂੰਜੀਪਤੀਆਂ ਦੀ ਚਾਕਰੀ ਕਰਨ ਵਾਲੀ ਸਿਆਸਤ ਨੇ ਆਪਣਾ ਕਦੇ ਭਲਾ ਨਹੀਂ ਕਰਨਾ। ਇਸੇ ਲਈ ਮਿਲ ਰਿਹਾ ਹੈ ਲਾਲ ਝੰਡੇ ਵਾਲੇ ਕਾਫ਼ਿਲੇ ਨੂੰ ਫਿਰ ਭਰਵਾਂ ਹੁੰਗਾਰਾ। 

ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਹੁਸੈਨੀਵਾਲਾ ਤੋਂ ਤੁਰਿਆ ਲੋਕ ਚੇਤਨਾ ਜੱਥਾ ਮਾਰਚ ਸ਼ਹੀਦ ਭਗਤ ਸਿੰਘ ਵਾਲੇ ਸੁਪਨਿਆਂ ਨੂੰ ਨਾਲ ਲੈਕੇ ਤੁਰਿਆ ਹੈ। ਇਹ ਕਮਿਊਨਿਸਟ ਹੀ ਹਨ ਜਿਹਨਾਂ ਨੇ ਕਈ ਕਈ ਵਾਰ ਅਣਗਿਣਤ ਕੁਰਬਾਨੀਆਂ ਦੇ ਕੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਅਤੇ ਉਸਦੇ ਸਾਥੀਆਂ ਯਾਦ ਅਸਲੀ ਵਾਰਿਸ ਸਾਬਿਤ ਕੀਤਾ ਹੈ। 

ਇਸ ਲਈ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿਖੇ ਹੋਣਾ ਵਾਲਾ ਪਾਰਟੀ ਦਾ 25ਵਾਂ ਕੌਮੀ ਮਹਾਂਸੰਮੇਲਨ ਉਹਨਾਂ ਲੋਕਾਂ ਲਈ ਤੀਰਥ ਅਸਥਾਨ ਦੇ ਮੇਲੇ ਵਾਂਗ ਸਾਹਮਣੇ ਆਉਣ ਵਾਲਾ ਹੈ ਜਿਸਨੇ ਲੋਕਾਂ ਨੂੰ ਅੱਛੇ ਦਿਨਾਂ ਦੇ ਲਾਰਿਆਂ ਦੀ ਅਸਲੀਅਤ ਵੀ ਦੱਸਣੀ ਹੈ ਅਤੇ ਉਹ ਜਾਦੂ ਮੰਤਰ ਵੀ ਦੱਸਣਾ ਹੈ ਜਿਸਨੇ ਸੱਚੀਂ ਮੁੱਚੀਂ ਅੱਛੇ ਦਿਨ ਆਉਣ ਵਾਲੇ ਉਹ ਅਸਲੀ ਰਸਤੇ ਵੀ ਦੱਸਣੇ ਹਨ ਜਿਹਨਾਂ ਨੇ ਮੰਜ਼ਲਾਂ 'ਤੇ ਲੈ ਕੇ ਜਾਣਾ ਹੈ।   

ਭਾਰਤੀ ਕਮਿਊਨਿਸਟ ਪਾਰਟੀ ਦਾ ਇਹ 25ਵਾਂ ਮਹਾਂਸੰਮੇਲਨ, 21 ਤੋਂ 25 ਸਤੰਬਰ ਚੰਡੀਗੜ੍ਹ ਵਿਖੇ ਹੋਣ ਜਾ ਰਿਹਾ ਹੈ,ਜੋ ਪਾਰਟੀ ਦੇ ਸੌਵੇਂ ਸਾਲ ਦੌਰਾਨ ਹੋ ਰਿਹਾ ਹੈ। ਉਸ ਦੇ ਤਹਿਤ ਦੇਸ਼ ਦੁਨੀਆ ਨੂੰ ਦਰਪੇਸ਼ ਮਸਲਿਆਂ ਅਤੇ ਉਨ੍ਹਾਂ ਦੇ ਹੱਲ ਬਾਰੇ ਲੋਕ ਚੇਤਨਾ ਪੈਦਾ ਕਰਨ ਦੇ ਲਈ ਪੰਜਾਬ ਵਿੱਚ ਵੱਖ-ਵੱਖ ਜੱਥੇ ਤੋਰੇ ਗਏ ਹਨ। 

ਇੱਕ ਜੱਥਾ ਹੁਸੈਨੀਵਾਲਾ, ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦਗਾਰ ਤੋਂ ਆਰੰਭ ਹੋ ਕੇ ਪਿੰਡ ਪਿੰਡ ਗਿਆ ਅਤੇ ਅੱਜ ਉਸਦੀ ਸਮਾਪਤੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ  ਦੇ ਜੱਦੀ ਪਿੰਡ ਸਰਾਭਾ ਵਿਖੇ ਹੋਈ। ਉਹੀ ਨੌਜਵਾਨ ਸਰਾਭਾ ਜਿਹੜਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ। ਉਹੀ ਸਰਾਭਾ ਜਿਸਨੂੰ ਸ਼ਹੀਦ ਭਗਤ ਸਿੰਘ ਆਪਣਾ ਗੁਰੂ ਮੰਨਦਾ ਸੀ। 

ਅੱਜ ਸਵੇਰੇ ਸਭ ਤੋਂ ਪਹਿਲਾਂ ਦੋਰਾਹਾ ਵਿਖੇ ਮੇਨ ਬਾਜ਼ਾਰ ਵਿੱਚ ਜੱਥਾ ਮਾਰਚ ਕੀਤਾ ਗਿਆ, ਰੈਲੀ ਕੀਤੀ ਗਈ ਤੇ ਉਪਰੰਤ ਮਲੌਦ ਵਿਖੇ ਪਾਰਟੀ ਦੇ ਬਲਾਕ ਸਕੱਤਰ ਕਾਮਰੇਡ ਭਗਵਾਨ ਸਿੰਘ ਸੋਮਲਖੇੜੀ ਦੀ ਅਗਵਾਈ ਹੇਠ ਇੱਕ ਵਿਸ਼ਾਲ ਜਨਤਕ ਸਮਾਗਮ ਕੀਤਾ ਗਿਆ ਜਿਸ ਨੂੰ ਪ੍ਰਮੁੱਖ ਤੌਰ ਤੇ ਸੀ ਪੀ ਆਈ ਦੇ ਕੌਮੀ ਸਕਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਨੇ ਸੰਬੋਧਨ ਕੀਤਾ। ਉਹਨਾਂ ਦੱਸਿਆ ਕਿ ਅੱਜ ਦੇਸ਼ ਦੇ ਮਿਹਨਤਕਸ਼ ਅਵਾਮ ਦੇ ਸਾਹਮਣੇ ਬਹੁਤ ਵੱਡੀਆਂ ਵੱਡੀਆਂ ਚੁਣੌਤੀਆਂ ਖੜੀਆਂ ਹਨ ਜਿਨਾਂ ਵਿੱਚੋਂ ਕੁਝ ਸਿਹਤ, ਸਿੱਖਿਆ ਰੁਜ਼ਗਾਰ ਅਤੇ ਮਹਿੰਗਾਈ ਦੀਆਂ ਸਮੱਸਿਆਵਾਂ ਹਨ। 

ਦੇਸ਼ ਦਾ ਜੋ ਧਰਮ ਨਿਰਪੱਖ ਤੇ ਜਮਹੂਰੀ ਢਾਂਚਾ ਹੈ ਉਸਨੂੰ ਤਹਿਸ ਨਹਿਸ ਕਰਨ ਦੀ ਮੋਦੀ ਸਰਕਾਰ ਵੱਲੋਂ ਪੂਰੀਆਂ ਕੁਚਾਲਾਂ ਚਲੀਆਂ ਜਾ ਰਹੀਆਂ ਹਨ। ‌ ਘੱਟ ਗਿਣਤੀਆਂ ਤੇ ਕੋਈ ਨਾ ਕੋਈ ਫਰਜ਼ੀ ਕਾਰਨ ਬਣਾ ਕੇ ਹਮਲੇ ਕੀਤੇ ਜਾ ਰਹੇ ਹਨ, ਔਰਤਾਂ ਦੇ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ, ਦਲਿਤਾਂ ਦੇ ਉੱਪਰ ਵੀ ਅਖੌਤੀ ਉੱਚ ਜਾਤੀਆਂ ਵੱਲੋਂ ਹਮਲੇ ਵਧ ਗਏ ਹਨ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।  ਸਾਰੀਆਂ ਸੰਵਿਧਾਨਿਕ ਸੰਸਥਾਵਾਂ, ਇੱਥੋਂ ਤੱਕ ਕਿ ਨਿਆਂ ਪਾਲਿਕਾ ਅਤੇ ਚੋਣ ਕਮਿਸ਼ਨ ਵੀ ਇਸ ਸਰਕਾਰੀ ਦਬਾਅ ਤੋਂ ਬਾਹਰ ਨਹੀਂ ਰਹੇ। 

ਇਸ ਲਈ ਕਮਿਊਨਿਸਟ ਪਾਰਟੀ ਦੇ ਸਾਹਮਣੇ ਸੰਵਿਧਾਨ ਦੀ ਰਾਖੀ ਅਤੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਬਹੁਤ ਵੱਡਾ ਕੰਮ ਸਾਹਮਣੇ ਖੜਾ ਹੈ। ਆਉਣ ਵਾਲੇ ਮਹਾ ਸੰਮੇਲਨ ਵਿੱਚ ਇਹਨਾਂ ਬਾਰੇ ਚਰਚਾ ਵੀ ਹੋਏਗੀ ਤੇ ਇਹਨਾਂ ਦੇ ਹੱਲ ਕਰਨ ਦੇ ਲਈ ਦਿਸ਼ਾ ਵੀ ਨਿਰਧਾਰਿਤ ਕੀਤੀ ਜਾਏਗੀ। ਮਲੌਦ ਤੋਂ ਉਪਰੰਤ ਇਹ ਜਥਾ ਪਿੰਡ ਸਰਾਭਾ ਪੁੱਜਾ ਜਿੱਥੇ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਨੂੰ ਹਾਰ ਪਾ ਕੇ ਉਹਨਾਂ ਦੇ ਵੱਲੋਂ ਦਿਖਾਏ ਗਏ ਕਦਮਾਂ ਤੇ ਚੱਲਣ ਦਾ ਪ੍ਰਣ ਲਿਆ ਗਿਆ। 

ਇਸ ਜਥਾ ਮਾਰਚ ਵਿੱਚ ਬੋਲਣ ਵਾਲੇ ਸਾਥੀਆਂ ਵਿੱਚੋਂ ਕਾਮਰੇਡ ਡੀ ਪੀ ਮੌੜ, ਐਮ ਐਸ ਭਾਟੀਆ, ਚਮਕੌਰ ਸਿੰਘ, ਨਰੇਸ਼ ਗੌੜ, ਡਾਕਟਰ ਅਰੁਣ ਮਿਤਰਾ, ਡਾਕਟਰ ਰਜਿੰਦਰ ਪਾਲ, ਕਾਮਰੇਡ ਰਮੇਸ਼ ਰਤਨ, ਵਿਜੇ ਕੁਮਾਰ, ਗੁਲਜ਼ਾਰ ਪੰਧੇਰ, ਗੁਰਮੇਲ ਮੇਹਲੀ, ਜਗਦੀਸ਼ ਬੌਬੀ, ਨਿਰੰਜਨ ਸਿੰਘ, ਹਰਮਿੰਦਰ ਸੇਠ ਆਦਿ ਨੇ ਭਰਪੂਰ ਹਿੱਸੇਦਾਰੀ ਪਾਈ।

Tuesday, August 26, 2025

'ਲੋਕ ਚੇਤਨਾ ਜੱਥਾ ਮਾਰਚ' ਦਾ ਲੁਧਿਆਣਾ ਵਿਖੇ ਭਰਵਾਂ ਸਵਾਗਤ

 ਹੁਸੈਨੀ ਵਾਲਾ ਤੋਂ ਚੱਲੇ ਪਾਰਟੀ ਦੇ ਇਸ ਜੱਥੇ ਨੇ ਪੁੱਜਣਾ ਹੈ ਸਰਾਭਾ ਪਿੰਡ 

ਪਾਰਟੀ ਦੀ ਕੌਮੀ ਸਕੱਤਰੇਤ ਮੈਂਬਰ ਕਾਮਰੇਡ ਅਮਰਜੀਤ ਕੌਰ ਕਰਨਗੇ ਮਲੌਦ ਤੇ ਸਰਾਭਾ ਰੈਲੀਆਂ ਨੂੰ ਸੰਬੋਧਨ

ਕੁਝ ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 

ਲੁਧਿਆਣਾ: 26 ਅਗਸਤ 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਕੌਮੀ ਮਹਾਂਸੰਮੇਲਨ 21 ਤੋਂ 25 ਸਤੰਬਰ 2025 ਨੂੰ ਚੰਡੀਗੜ੍ਹ ਵਿਖੇ ਹੋ ਰਿਹਾ ਹੈ। ਇਸ ਸੰਮੇਲਨ ਵਿੱਚ ਦੇਸ਼ ਅਤੇ ਦੁਨੀਆਂ ਨੂੰ ਦਰਪੇਸ਼ ਮਸਲਿਆਂ ਤੇ ਵਿਚਾਰਾਂ ਕਰਕੇ ਉਹਨਾਂ ਦੇ ਹੱਲ ਲੱਭਣ ਅਤੇ ਆਉਣ ਵਾਲੇ ਸਮੇਂ ਲਈ ਸੰਘਰਸ਼ ਦੀਆਂ ਨੀਤੀਆਂ ਤੈਅ ਕਰਨ ਤੇ ਵਿਚਾਰਾਂ ਹੋਣਗੀਆਂ। ਕੁਝ ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 

ਇਸ ਸੰਮੇਲਨ ਦਾ ਮਹੱਤਵ ਇਸ ਲਈ ਹੈ,ਕਿ ਅੱਜ ਦੇਸ਼ ਦੀ ਰਾਜਨੀਤਿਕ ਤੇ ਆਰਥਿਕ ਸਥਿਤੀ ਬਹੁਤ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਹੀ ਹੈ। ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਲੋਕਾਂ ਦੇ ਹੱਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਮਹਿੰਗਾਈ ਲਗਾਤਾਰ ਵਧ ਰਹੀ ਹੈ  ਅਤੇ ਸਿਹਤ ਤੇ ਸਿੱਖਿਆ ਦੀਆਂ ਸਹੂਲਤਾਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੀਆਂ ਹਨ। ਕਾਰਪੋਰੇਟ ਪੱਖੀ ਅਤੇ ਇੱਕ ਵਿਸ਼ੇਸ਼ ਧਰਮ ਦੇ ਹਿਤਾਂ ਨੂੰ ਸਨਮੁਖ ਰੱਖ ਕੇ ਸਿੱਖਿਆ ਦੀ ਜੋ ਨੀਤੀ ਘੜੀ ਜਾ ਰਹੀ ਹੈ ਅਤੇ ਮਨਘੜਤ ਇਤਿਹਾਸ ਬੱਚਿਆਂ ਨੂੰ ਪੜਾਇਆ ਜਾ ਰਿਹਾ ਹੈ, ਉਸਦੇ ਆਉਣ ਵਾਲੇ ਸਮੇਂ ਵਿੱਚ ਬਹੁਤ ਮਾੜੇ ਪ੍ਰਭਾਵ ਪੈਣਗੇ। 

ਦੁਨੀਆ ਵਿੱਚ ਅਨੇਕਾਂ ਥਾਵਾਂ ਤੇ  ਚੱਲ ਰਹੀਆਂ ਜੰਗਾਂ ਕਰਕੇ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖਤਰਾ ਵੱਧ ਰਿਹਾ ਹੈ ਅਤੇ ਦੁਨੀਆਂ ਵਿੱਚ ਖ਼ੁਰਾਕ ਦੀ ਸਮੱਸਿਆ ਵੀ ਵਧ ਰਹੀ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਮਾਫੀਆਂ ਦਾ ਬੋਲਬਾਲਾ ਹੋ ਰਿਹਾ ਹੈ। ਇਸ ਸੰਦਰਭ ਵਿੱਚ ਪਾਰਟੀ ਦਾ ਜੱਥਾ ਹੁਸੈਨੀਵਾਲਾ ਤੋਂ 21 ਅਗਸਤ ਨੂੰ ਚਲਿਆ ਹੋਇਆ ਹੈ ਤੇ ਉਹ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ  ਦਾਖਲ ਹੋਇਆ ਹੈ। ਕੁਝ ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 

ਸਭ ਤੋਂ ਪਹਿਲਾਂ  ਜਗਰਾਉਂ ਵਿਖੇ ਬੱਸ ਅੱਡੇ ਤੇ ਇੱਕ ਰੈਲੀ ਕੀਤੀ ਗਈ।ਉਸ ਉਪਰੰਤ ਜੱਥਾ ਲੁਧਿਆਣਾ ਸ਼ਹਿਰ ਪਹੁੰਚਿਆ ਤੇ ਉਸ ਦਾ ਐਮਬੀਡੀ ਮਾਲ ਦੇ ਸਾਹਮਣੇ ਪੁੱਲ ਦੇ ਥੱਲੇ ਸੁਆਗਤ  ਕੀਤਾ ਗਿਆ। ਇਸ ਮੌਕੇ ਤੇ ਕੌਮੀ ਕੌਂਸਲ ਮੈਂਬਰ ਡਾਕਟਰ ਅਰੁਣ ਮਿੱਤਰਾ ਨੇ ਜੱਥੇ ਨੂੰ ਜੀ ਆਇਆ ਕਿਹਾ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਕੌਮੀ ਪ੍ਰਧਾਨ ਸੁਖਜਿੰਦਰ ਮਹੇਸ਼ਵਰੀ ਨੇ ਸੰਬੋਧਨ ਕਰਦੇ ਹੋਏ ਦੇਸ਼ ਦੇ ਹਾਲਾਤ ਬਾਰੇ ਵਿਸਥਾਰ ਨਾਲ ਜਾਨਣਾ ਪਾਇਆ। 

ਜੱਥੇ ਨੂੰ ਕਾਮਰੇਡ ਚਮਕੌਰ ਸਿੰਘ, ਵਿਜੇ ਕੁਮਾਰ, ਡਾ ਰਜਿੰਦਰ ਪਾਲ ਸਿੰਘ ਔਲਖ , ਜਗਦੀਸ਼ ਰਾਏ ਬੋਬੀ, ਦੀਪਕ ਕੁਮਾਰ,ਨਰੇਸ਼ ਗੌੜ ,ਐਮ ਐਸ ਭਾਟੀਆ, ਕੇਵਲ ਸਿੰਘ ਬਨਵੈਤ, ਕਾਮਰੇਡ ਭਰਪੂਰ ਸਿੰਘ ਆਦਿ ਨੇ ਸੰਬੋਧਨ ਕੀਤਾ ਉਪਰੰਤ ਘੁੰਮਾਰ ਮੰਡੀ ਵਿੱਚ ਦੀ ਹੁੰਦਾ ਹੋਇਆ ਇਹ ਜੱਥਾ ਜਗਰਾਉਂ ਪੁੱਲ ਤੇ ਪੁੱਜਿਆ ਜਿੱਥੇ  ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੇ ਬੁੱਤਾਂ ਨੂੰ ਹਾਰ ਪਾ ਕੇ ਸ਼ਰਧਾਂਜਲੀ ਭੇਂਟ ਕੀਤੀ ਗਈਅਗਲੇ ਦਿਨ 27 ਤਰੀਕ ਨੂੰ ਲਾਲ ਝੰਡਿਆਂ ਵਾਲਾ ਇਹ ਜੱਥਾ ਸਵੇਰੇ 9 ਵਜੇ ਲੁਧਿਆਣਾ ਤੋਂ  ਦੋਰਾਹਾ ਪਹੁੰਚੇਗਾ। 

ਉਸ ਤੋਂ ਬਾਅਦ  ਪਿੰਡਾਂ ਵਿੱਚੋਂ ਹੁੰਦਾ ਹੋਇਆ ਮਲੌਦ ਪਹੁੰਚੇਗਾ ਜਿੱਥੇ ਵਿਸ਼ਾਲ ਰੈਲੀ ਕਰਨ ਉਪਰੰਤ 3 ਵਜੇ ਪਿੰਡ ਸਰਾਭਾ ਪਹੁੰਚ ਕੇ  ਜੱਥੇ ਦੀ ਸਮਾਪਤੀ ਹੋਏਗੀ। ਇਸ ਜੱਥੇ ਦੀ ਅਗਵਾਈ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਡੀ ਪੀ ਮੌੜ, ਸਹਾਇਕ ਸਕੱਤਰ ਕਾਮਰੇਡ ਚਮਕੌਰ ਸਿੰਘ ਤੇ ਸ਼ਹਿਰੀ ਸਕੱਤਰ ਕਾਮਰੇਡ ਐਮ ਐਸ ਭਾਟੀਆ ਕਰਨਗੇ। ਪਾਰਟੀ ਦੇ ਕੌਮੀ ਸਕੱਤਰੇਤ ਦੇ ਮੈਂਬਰ ਕਾਮਰੇਡ ਅਮਰਜੀਤ ਕੌਰ ਉਚੇਚੇ ਤੌਰ ਤੇ ਦਿੱਲੀ ਤੋਂ ਇਸ ਜੱਥੇ ਵਿੱਚ ਸ਼ਾਮਿਲ ਹੋਣਗੇ ਤੇ ਉਹ 27 ਤਰੀਕ ਨੂੰ ਮਲੌਦ ਤੇ ਸਰਾਭਾ ਵਿਖੇ ਰੈਲੀਆਂ ਨੂੰ ਸੰਬੋਧਿਤ ਕਰਨਗੇ। 

ਕੁਝ ਹੋਰ ਤਸਵੀਰਾਂ ਦੇਖਣ ਲਈ ਇਥੇ ਕਲਿੱਕ ਕਰੋ 

Monday, August 18, 2025

ਸਿਰੀ ਰਾਮ ਅਰਸ਼ ਨੂੰ CPI ਵੱਲੋਂ ਵੀ ਨਮ ਅੱਖਾਂ ਨਾਲ ਵਿਦਾਇਗੀ

Received from Gurnam Kanwar CPI Punjab on Monday 18th August 2025 at 5:29 PM

ਆਖ਼ਿਰੀ ਸਾਹਾਂ ਤੀਕ ਪ੍ਰਗਤੀਸ਼ੀਲ ਵਿਚਾਰਾਂ ਨੂੰ ਸਮਰਪਿਤ ਰਹੇ ਸ੍ਰੀ ਰਾਮ ਅਰਸ਼ 


ਚੰਡੀਗੜ੍ਹ: 18 ਅਗਸਤ 2025:(ਸੰਪਾਦਨ ਅਤੇ ਇਨਪੁਟ-ਕਾਰਤਿਕਾ ਕਲਿਆਣੀ ਸਿੰਘ//ਕਾਮਰੇਡ ਸਕਰੀਨ ਡੈਸਕ)::

ਨਾਮਵਰ ਗ਼ਜ਼ਲਗੋ, ਪੰਜਾਬੀ ਲੇਖਕ ਸਭਾ ਦੇ ਸਾਬਕ ਪ੍ਰਧਾਨ, ਪ੍ਰਗਤੀਸ਼ੀਲ ਲੇਖਕ ਸੰਘ ਦੇ ਸਰਪ੍ਰਸਤ, ਚੰਡੀਗੜ੍ਹ ਪੰਜਾਬੀ ਮੰਚ ਦੇ ਚੇਅਰਮੈਨ ਅਤੇ ਸੀਪੀਆਈ ਦੀ ਹੈਡਕੁਆਟਰ ਬਰਾਂਚ ਦੇ ਮੈਂਬਰ ਸ੍ਰੀ ਸਿਰੀਰਾਮ ਅਰਸ਼ ਨੂੰ ਅੱਜ ਉਹਨਾਂ ਦੇ ਸੈਂਕੜੇ ਮੁਹੱਬਤ ਕਰਨ ਵਾਲਿਆਂ ਨੇ ਨਮ ਅੱਖਾਂ ਨਾਲ ਅਗਨੀ ਦੇ ਸਪੁਰਦ ਕੀਤਾ। ਇਹ ਗੱਲ ਹਮੇਸ਼ਾਂ ਯਾਦ ਰੱਖੀ ਜਾਏਗੀ ਕਿ ਉਹ ਉਮਰ ਦੇ ਅੰਤਲੇ ਸਾਹਾਂ ਤੀਕ ਸੀਪੀਆਈ ਨੂੰ ਸਮਰਪਿਤ ਰਹੇ। ਉਹਨਾਂ ਦੀ ਸ਼ਾਇਰੀ ਵਿੱਚੋਂ ਵੀ ਪ੍ਰਗਤੀਸ਼ੀਲਤਾ ਅਤੇ ਖੱਬੇ ਪੱਖੀ ਵਿਚਾਰਾਂ ਦੀ ਬੜੀ ਸਪਸ਼ਟ ਝਲਕ ਮਿਲਦੀ ਸੀ। 

ਭਰ ਜਵਾਨੀ ਵਿੱਚ ਵੀ ਜਦੋਂ ਉਹ ਜਲੰਧਰ ਵਿੱਚ ਲੋਕ ਸੰਪਰਕ ਵਿਭਾਗ ਨਾਲ ਬੜੇ ਸੀਨੀਅਰ ਅਧਿਕਾਰੀ ਵੱਜੋਂ ਜੁੜੇ ਹੋਏ ਸਨ ਉਦੋਂ ਵੀ ਉਹਨਾਂ ਦੀ ਨੇੜਤਾ ਅਤੇ ਪਿਆਰ ਨਵਾਂ ਜ਼ਮਾਨਾ ਨਾਲ ਬਹੁਤ ਜ਼ਿਆਦਾ ਸੀ। ਆਪਣੀ ਡਿਊਟੀ ਲਈ ਵੀ ਉਹ ਏਨੇ ਸਰਗਰਮ ਅਤੇ ਪ੍ਰਤੀਬੱਧ ਸਨ ਕਿ ਮੁੱਖ ਮੰਤਰੀ ਨਿਜੀ ਤੌਰ ਤੇ ਉਹਨਾਂ ਦੇ ਪ੍ਰਸੰਸਕ ਵੀ ਰਹਿੰਦੇ ਸਨ। ਪਿਛਲੇ ਕੁੱਝ ਮਹੀਨਿਆਂ ਤੋਂ ਉਹ ਬੀਮਾਰ ਚਲੇ ਆ ਰਹੇ ਸਨ, ਤੇ ਆਖਰੀ ਸਮੇਂ ਆਈਸੀਯੂ ਵਿਚ ਸਨ। ਉਹਨਾਂ ਦੇ ਦੋ ਲੜਕਿਆਂ, ਧੀ, ਨੂੰਹਾਂ  ਅਤੇ ਪਰਿਵਾਰ ਨੇ ਜਿਥੇ ਦੇਖਭਾਲ ਕੀਤੀ ਉਥੇ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਦੇ ਕਾਰਜਕਾਰਣੀ ਮੈਂਬਰ ਸ਼ਾਇਰ ਭੱਟੀ, ਜੋ ਅੱਜਕਲ੍ਹ ਵਿੰਦਰ ਮਾਝੀ ਹਨ, ਨੇ ਲਗਾਤਾਰ ਸੇਵਾ ਸੰਭਾਲ ਕੀਤੀ।

ਉਹਨਾਂ ਦੇ ਸਸਕਾਰ ਮੌਕੇ ਪੰਜਾਬੀ ਲੇਖਕ ਸਭਾ ਵਲੋਂ ਪ੍ਰਧਾਨ ਦੀਪਕ ਸ਼ਰਮਾ ਚਨਾਰਥਲ, ਜਨਰਲ ਸਕੱਤਰ ਭੂਪਿੰਦਰ ਮਲਿਕ, ਗੁਰਨਾਮ ਕੰਵਰ, ਬਲਕਾਰ ਸਿੱਧੂ ਤੇ ਪਾਲ ਅਜਨਬੀ ਨੇ ਲੋਈ ਪਾਈ। ਪ੍ਰਗਤੀਸ਼ੀਲ ਲੇਖਕ ਸੰਘ ਵਲੋਂ ਡਾ. ਸੁਖਦੇਵ ਸਿਰਸਾ, ਡਾ. ਲਾਭ ਸਿੰਘ ਖੀਵਾ ਅਤੇ ਗੁਰਨਾਮ ਕੰਵਰ ਨੇ ਉਹਨਾਂ ਦੀ ਦੇਹ ਉਤੇ ਲੋਈ ਅਰਪਿਤ ਕੀਤੀ। 

ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਜਿਸਦੀ ਉਹ ਹੈਡਕੁਆਟਰ ਬਰਾਂਚ ਦੇ ਮੈਂਬਰ ਸਨ, ਵਲੋਂ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਸਾਥੀ ਦੇਵੀ ਦਿਆਲ ਸ਼ਰਮਾ, ਪ੍ਰੀਤਮ ਹੁੰਦਲ, ਮਹਿੰਦਰਪਾਲ ਸਿੰਘ ਅਤੇ ਦਿਲਦਾਰ ਨੇ ਲਾਲ ਝੰਡਾ ਪਾਇਆ।