ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕਰਨ ਦਾ ਸੱਦਾ
ਜਲੰਧਰ: 3 ਅਕਤੂਬਰ 2021: (ਕਾਮਰੇਡ ਸਕਰੀਨ ਬਿਊਰੋ)::
ਯੂਪੀ ਦੇ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਕਤਲਾਮ ਨੂੰ ਨ ਲਾਇ ਕੇ ਹਰ ਪਾਸਿਓਂ ਭਾਜਪਾ ਦੀ ਨਿਖੇਧੀ ਹੋ ਰਹੀ ਹੈ। ਨਿਸਚੇ ਹੀ ਹਾਲਾਤ ਦਿਨ-ਬ-ਦਿਨ ਹੋਰ ਵਿਗੜਨ ਵੱਲ ਜਾ ਰਹੇ ਹਨ। ਆਰ ਐਮ ਪੀ ਆਈ ਨੇ ਵੀ ਕਿਸਾਨਾਂ ਨੂੰ ਸ਼ਹੀਦ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ ਹੈ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਯੂਪੀ ਦੇ ਲਖੀਮਪੁਰ ਖੀਰੀ ਵਿਖੇ ਭਾਜਪਾ ਆਗੂਆਂ ਵੱਲੋਂ ਘਾਤਕ ਹਮਲਾ ਕਰਕੇ ਸ਼ਹੀਦ ਕੀਤੇ ਗਏ 5 ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਾਤਲਾਂ ਦੀ ਫੌਰੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।
ਸਾਥੀ ਪਾਸਲਾ ਨੇ ਦੇਸ਼ ਭਰ ਦੀਆਂ ਪਾਰਟੀ ਕਮੇਟੀਆਂ ਅਤੇ ਜਨ ਸੰਗਠਨਾਂ ਨੂੰ ਸੱਦਾ ਦਿੱਤਾ ਹੈ ਕਿ ਭਲਕੇ 4 ਅਕਤੂਬਰ ਨੂੰ ਕਿਸਾਨਾਂ ਦੇ ਕਾਤਲਾਂ ਦੀ ਪਿੱਠ ਥਾਪੜਣ ਵਾਲੀਆਂ ਮੋਦੀ-ਯੋਗੀ ਸਰਕਾਰਾਂ ਖਿਲਾਫ਼ ਸਖਤ ਰੋਸ ਐਕਸ਼ਨ ਕੀਤੇ ਜਾਣ।
ਇਸ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੰਪਰਕ; ਸਾਥੀ ਮਹੀਪਾਲ (99153-12806)
No comments:
Post a Comment