ਜਲਦੀ ਰਿਕਵਰੀ ਲਈ ਲੋਕ ਕਰ ਰਹੇ ਸ਼ੁਭਕਾਮਨਾਵਾਂ
ਲੁਧਿਆਣਾ: 15 ਜੁਲਾਈ 2022: (ਕਾਮਰੇਡ ਸਕਰੀਨ ਟੀਮ)::
ਬੈਂਕ ਦੀ ਨੌਕਰੀ ਤੋਂ ਜਦੋਂ ਲੋਕ ਰਿਟਾਇਰ ਹੁੰਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਬੇਹੱਦ ਆਰਾਮਦਾਇਕ ਹੋ ਜਾਂਦੀ ਹੈ। ਕਦੇ ਕਦਾਈਂ ਕਿਸੇ ਹਿਲ ਸਟੇਸ਼ਨ ਦਾ ਚੱਕਰ ਤੇ ਕਦੇ ਕਿਸੇ ਹੋਰ ਅਜਿਹੀ ਹੀ ਰਮਣੀਕ ਥਾਂ ਦਾ ਗੇੜਾ। ਪਰ ਮਨਿੰਦਰ ਸਿੰਘ ਭਾਟੀਆ ਨੇ ਰਸਤਾ ਚੁਣਿਆ ਭੱਜ ਨੱਠ ਵਾਲਾ। ਸਵੇਰੇ ਉੱਠ ਕੇ ਟਰੇਡ ਯੂਨੀਅਨ ਦੀਆਂ ਮੀਟਿੰਗ ਦਾ ਪ੍ਰਬੰਧ ਕਰਨਾ ਕਰਾਉਣਾ। ਫਿਰ ਕਦੇ ਦੋਰਾਹਾ-ਪਾਇਲ ਅਤੇ ਕਦੇ ਸਿੱਧਵਾਂ ਬੇਟ ਦਾ ਚੱਕਰ ਲਾਉਣਾ। ਇਸ ਤਰ੍ਹਾਂ ਤੜਕਸਾਰ ਸ਼ੁਰੂ ਹੋ ਜਾਂਦੀ ਰਹੀ ਸਖਤ ਭੱਜਨੱਠ। ਨਾ ਕਦੇ ਮੀਂਹ ਦੇਖਿਆ, ਨਾ ਹਨੇਰੀ, ਨਾ ਹੀ ਕਦੇ ਗਰਮੀ ਦੇਖੀ ਨਾ ਹੀ ਸਰਦੀ। ਕਦੇ ਨਾਸ਼ਤਾ ਕਰ ਲਿਆ ਤਾਂ ਕਰ ਲਿਆ.ਰਹਿ ਗਿਆ ਤਾਂ ਰਹਿ ਗਿਆ। ਬਿਨਾ ਬ੍ਰੇਕ ਲਏ ਲਗਤਾਰ ਮਿਹਨਤ ਵਾਲੇ ਇਸੇ ਲਾਈਫ ਸਟਾਈਲ ਨੇ ਕਾਮਰੇਡ ਭਾਟੀਆ ਨੂੰ ਇੱਕ ਵਾਰ ਫੇਰ ਮੰਜੇ ਤੇ ਸੁੱਟ ਲਿਆ। ਆਖਿਰ ਹੀਰੋ ਡੀਐਮਸੀ ਹਸਪਤਾਲ ਜਾਣਾ ਪਿਆ ਅਤੇ ਉਥੇ ਉਹਨਾਂ ਤੁਰੰਤ ਭਾਟੀਆ ਜੀ ਨੂੰ ਦਾਖਲ ਕਰ ਲਿਆ।
ਕੱਲ੍ਹ ਵੀਰਵਾਰ ਨੂੰ ਸਾਥੀ ਭਾਟੀਆ ਜੀ ਦੀ ਬਾਈਪਾਸ ਸਰਜਰੀ ਹੋ ਗਈ। ਬੇਸ਼ਕ ਉਹ ਉਹ ਤੇਜ਼ੀ ਨਾਲ ਰਿਕਵਰ ਕਰ ਰਹੇ ਹਨ ਪਰ ਹੁਣ ਵੀ ਉਹ ਇਨਕਲਾਬ ਅਤੇ ਪਾਰਟੀ ਸਰਗਰਮੀਆਂ ਦੀ ਚਿੰਤਾ ਨਹੀਂ ਛੱਡ ਰਹੇ। ਡਾਕਟਰਾਂ ਨੇ ਉਹਨਾਂ ਨੂੰ ਭਾਵੇਂ ਵਾਰਡ ਵਿਚ ਸ਼ਿਫਟ ਕਰ ਦਿੱਤਾ ਹੈ ਪਰ ਕਿਸੇ ਨੂੰ ਵੀ ਅਜੇ ਮਿਲਣ ਦੀ ਮਨਾਹੀ ਵੀ ਕੀਤੀ ਹੋਈ ਹੈ। ਉਹਨਾਂ ਦੇ ਪਰਿਵਾਰਿਕ ਸੂਤਰਾਂ ਨੇ ਵੀ ਇਹੀ ਬੇਨਤੀ ਦੁਹਰਾਈ ਹੈ ਕਿ ਅਜੇ ਕੁਝ ਦਿਨ ਉਨਾਂ ਨੂੰ ਆਰਾਮ ਕਰਨ ਦਿੱਤਾ ਜਾਏ। ਨਾ ਕੋਈ ਟੈਲੀਫੋਨ ਕਰੇ ਅਤੇ ਨਾ ਹੀ ਖੁਦ ਵਾਰਡ ਵਿਚ ਜਾ ਕੇ ਮਿਲਣ ਦੀ ਗੱਲ ਕਰੇ। ਠੀਕ ਹੁੰਦਿਆਂ ਸਾਰ ਭਾਟੀਆ ਜੀ ਇਸ ਬਾਰੇ ਆਪਣਾ ਪ੍ਰੋਗਰਾਮ ਦੱਸਣਗੇ ਹੀ। ਫਿਲਹਾਲ ਤੁਸੀਂ ਜਿਥੇ ਵੀ ਹੋ ਉਹਨਾਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਜ਼ਰੂਰ ਕਰੋ।
ਜੇ ਕਿਸੇ ਨੂੰ ਕੋਈ ਔਕੜ ਆਉਂਦੀ ਹੈ ਤਾਂ ਉਹ ਪਾਰਟੀ ਦੇ ਦੂਜੇ ਕਾਮਰੇਡਾਂ ਨਾਲ ਸਾਂਝੀ ਕਰ ਸਕਦਾ ਹੈ। ਖਬਰਾਂ ਵੀ ਪਹਿਲਾਂ ਵਾਂਗ ਹੀ ਈਮੇਲ ਕੀਤੀਆਂ ਜਾ ਸਕਦੀਆਂ ਹਨ। ਉਹ ਪਹਿਲਾਂ ਵਾਂਗ ਹੀ ਛਪਦੀਆਂ ਰਹਿਣਗੀਆਂ।
No comments:
Post a Comment