18th July 2022 at 3:57 PM
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਮਾਨ ਦੇ ਬਿਆਨ ਦੀ ਕਰੜੀ ਨਿਖੇਧੀ
ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਦਸਣ ਮਗਰੋਂ ਅਹੁਦੇ ਦੀ ਸੰਹੁ ਚੁੱਕਦਿਆਂ ਸਿਮਰਨਜੀਤ ਸਿੰਘ ਮਾਨ
ਲੁਧਿਆਣਾ: 18 ਜੁਲਾਈ 2022: (ਐਮ ਐਸ ਭਾਟੀਆ//ਕਾਮਰੇਡ ਸਕਰੀਨ)::
ਭਾਰਤੀ ਕਮਿਊਨਿਸਟ ਪਾਰਟੀ ਨੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਦੇ ਬਿਆਨ ਕਿ ਸ਼ਹੀਦ ਭਗਤ ਸਿੰਘ ਅਤਵਾਦੀ ਸੀ, ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਮਾਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਗਤ ਸਿੰਘ ਨੇ ਆਪਣੀਆਂ ਲਿਖਤਾਂ ਦੇ ਵਿੱਚ ਅਤੇ ਭਾਸ਼ਨਾਂ ਦੇ ਵਿੱਚ ਦਹਿਸ਼ਤਗਰਦੀ ਵਾਲੇ ਤਰੀਕੇ ਦਾ ਵਿਰੋਧ ਕੀਤਾ ਸੀ ਅਤੇ ਅਸੈਂਬਲੀ ਦੇ ਬੰਬ ਸੁੱਟਣ ਨੂੰ ਵੀ ਕੇਵਲ ਲੋਕਾਂ ਨੂੰ ਜਗਾਉਣ ਦੇ ਲਈ ਵਰਤਣ ਦੀ ਗੱਲ ਕਹੀ ਸੀ ਨਾ ਕਿ ਕਿਸੇ ਨੂੰ ਮਾਰਨ ਦੀ।
ਸਿਮਰਨਜੀਤ ਸਿੰਘ ਮਾਨ ਨੂੰ ਦੱਸਣਾ ਚਾਹੀਦਾ ਹੈ ਕਿ, ਕੀ ਗ਼ਦਰੀ ਬਾਬੇ, ਬੱਬਰ ਅਕਾਲੀ, ਊਧਮ ਸਿੰਘ ਵਰਗੇ ਕਿੰਨੇ ਹੀ ਹੋਰ ਇਨਕਲਾਬੀ ਤੇ ਆਜ਼ਾਦੀ ਘੁਲਾਟੀਏ ਵੀ ਅਤਵਾਦੀ ਸਨ? ਸ਼ਹੀਦ ਭਗਤ ਸਿੰਘ ਨੇ ਤਾਂ ਹਮੇਸ਼ਾ ਮਿਹਨਤ-ਕਸ਼ ਲੋਕਾਂ ਤੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਦੀ ਗੱਲ ਕੀਤੀ ਸੀ ਅਤੇ ਇੱਕ ਵਿਗਿਆਨਕ ਸਮਾਜਵਾਦ ਲਿਆਉਣ ਦੀ ਗੱਲ ਕੀਤੀ ਸੀ। ਉਹਨਾਂ ਨੇ ਸਾਫ ਕਿਹਾ ਸੀ ਕਿ ਕਿਸੇ ਵਿਅਕਤੀ ਨੂੰ ਮਾਰਨਾ ਗਲਤ ਹੈ ਉਹ ਕਿਸੇ ਗੱਲ ਦਾ ਹੱਲ ਨਹੀਂ ਬਲਕਿ ਉਹਨਾਂ ਨੇ ਜਨਤਕ ਲਹਿਰ ਉਸਾਰਨ ਤੇ ਜ਼ੋਰ ਦਿੱਤਾ। ਅੱਜ ਦੇ ਨਾਜ਼ੁਕ ਸਮੇਂ ਵੀ ਆਪਣੇ ਨਾਨੇ ਅਰੂੜ ਸਿੰਘ ਦੇ ਹੱਕ ਵਿੱਚ ਬੋਲਣਾ ਤੇ ਉਨ੍ਹਾਂ ਦੇ ਕਾਰੇ ਦੀ ਪ੍ਰੋੜਤਾ ਕਰਨੀ ਸਿਮਰਨਜੀਤ ਸਿੰਘ ਮਾਨ ਦੀ ਅਸਲੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਇਤਿਹਾਸ ਗਵਾਹ ਹੈ ਕਿ ਜਲ੍ਹਿਆਂਵਾਲਾ ਬਾਗ ਦੇ ਸਾਕੇ ਵਿੱਚ ਕਿੰਨੇ ਲੋਕਾਂ ਦੀਆ ਜਾਨਾਂ ਗਈਆਂ ਤੇ ਕਿਸ ਢੰਗ ਦੇ ਨਾਲ ਜ਼ੁਲਮ ਢਇਆ ਗਿਆ। ਸਿਮਰਨਜੀਤ ਸਿੰਘ ਮਾਨ ਦੇ ਨਾਨੇ ਅਰੂੜ ਸਿੰਘ ਨੇ ਜਲੀਁਆਂਵਾਲੇ ਬਾਗ ਵਿਚ ਖੂਨੀ ਸਾਕਾ ਵਰਤਾਉਣ ਤੋ ਬਾਅਦ ਜਨਰਲ ਡਾਇਰ ਨੂੰ ਬੁਲਾ ਕੇ ਸਿਰੋਪਾ ਦਿੱਤਾ ਸੀ। ਪਾਰਟੀ ਆਗੂਆਂ ਨੇ ਕਿਹਾ ਕਿ ਅੱਜ ਦੇਸ਼ ਵਿਚ ਸਿੱਧਮ-ਸਿੱਧਾ ਲੜਾਈ ਚੱਲ ਰਹੀ ਹੈ, ਇੱਕ ਪਾਸੇ ਦੇਸ਼ ਭਗਤ ਲੋਕ ਹਨ ਜਿਹਨਾਂ ਨੇ ਅਜ਼ਾਦੀ ਦੇ ਸੰਘਰਸ਼ ਦੀ ਹਮਾਇਤ ਕੀਤੀ ਹੈ ਦੂਜੇ ਪਾਸੇ ਉਹ ਲੋਕ ਹਨ ਜੋ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ਅੰਗਰੇਜ਼ਾਂ ਨਾਲ ਰਲੇ ਹੋਏ ਸਨ।
ਪੰਜਾਬ ਨੇ ਆਜ਼ਾਦੀ ਦੇ ਸੰਗਰਾਮ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ ਹੈ।ਇਹੋ ਕਾਰਨ ਹੈ ਕਿ ਪੰਜਾਬ ਵਿਚ ਅਤਵਾਦ ਦਾ ਦੋਰ ਬਹੁਤ ਲੰਮਾ ਸਮਾਂ ਨਹੀਂ ਚਲ ਸਕਿਆ ਅਤੇ ਸਮਾਜਿਕ ਸਦਭਾਵਨਾ ਨੇ ਅੱਤਵਾਦੀਆਂ ਅਤੇ ਵੱਖਵਾਦੀਆਂ ਦੇ ਮਨਸੂਬਿਆਂ ਨੂੰ ਢਹਿ ਢੇਰੀ ਕਰ ਦਿੱਤਾ।
ਬਿਆਨ ਜਾਰੀ ਕਰਦਿਆਂ ਕਾਮਰੇਡ ਡੀ.ਪੀ.ਮੌੜ- ਸਕੱਤਰ ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਡਾ.ਅਰੁਣ ਮਿੱਤਰਾ, ਕਾਮਰੇਡ ਚਮਕੌਰ ਸਿੰਘ, ਕਾਮਰੇਡ ਰਮੇਸ਼ ਰਤਨ ਅਤੇ ਕਾਮਰੇਡ ਵਿਜੇ ਕੁਮਾਰ।
No comments:
Post a Comment