ਚੰਡੀਗੜ੍ਹ ਦੇ ਮੁੱਦੇ 'ਤੇ ਪੰਜਾਬ ਸੀ ਪੀ ਆਈ ਦਾ ਅਹਿਮ ਸਟੈਂਡ
ਪੰਜਾਬ ਦੇ ਪੁਰਾਣੇ ਨਕਸ਼ੇ ਦੀ ਫੋਟੋ ਧੰਨਵਾਦ ਸਹਿਤ |
ਚੰਡੀਗੜ੍ਹ ਦੇ ਮਾਮਲੇ ਨੰ ਲੈ ਕੇ ਜਿੱਥੇ ਪੰਜਾਬ ਸੀਪੀਆਈ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿੱਚ ਨਿੱਤਰੀ ਹੈ ਅਤੇ ਹਰਿਆਣਾ ਨੂੰ ਕਿਹਾ ਹੈ ਕਿ ਉਹ ਆਪਣੀ ਵਿਧਾਨ ਸਭਾ ਹਰਿਆਣਾ ਵਿੱਚ ਹੀ ਬਣਾਵੇ। ਚੰਡੀਗੜ੍ਹ ਵਿਚ ਹਰਿਆਣਾ ਸਰਕਾਰ ਵਲੋਂ ਵੱਖਰੀ ਵਿਧਾਨ ਸਭਾ ਦੀ ਉਸਾਰੀ ਵਾਸਤੇ ਉਠਾਏ ਗਏ ਮਸਲੇ ਦੀ ਸੀਪੀਆਈ ਵਲੋਂ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ। ਪੰਜਾਬ ਵਿੱਚ ਵਾਪਰੀਆਂ ਘਟਨਾਵਾਂ 'ਤੇ ਮੁੱਢ ਤੋਂ ਹੀ ਪਾਰਖੂ ਨਜ਼ਰ ਰੱਖਣ ਵਾਲੇ ਕਾਮਰੇਡ ਬੰਤ ਸਿੰਘ ਬਰਾੜ ਹੁਣ ਵੀ ਖੁੱਲ੍ਹ ਕੇ ਪੰਜਾਬ ਦੇ ਹੱਕ ਵਿਚ ਸਾਹਮਣੇ ਆਏ ਹਨ।
ਅੱਜ ਇਥੇ ਪੰਜਾਬ ਸੀਪੀਆਈ ਦੇ ਸਕੱਤਰ ਸਾਥੀ ਬੰਤ ਸਿੰਘ ਬਰਾੜ ਨੇ ਕਿਹਾ ਹੈ ਕਿ ਪੰਜਾਬ ਸੀਪੀਆਈ ਅਤੇ ਸਾਰੀਆਂ ਖੱਬੀਆਂ ਸ਼ਕਤੀਆਂ ਦਾ ਸ਼ੁਰੂ ਤੋਂ ਹੀ ਸਟੈਂਡ ਰਿਹਾ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਦੀ ਵੰਡ ਵੇਲੇ ਹੀ ਪੰਜਾਬ ਨੂੰ ਦਿਤਾ ਜਾਣਾ ਚਾਹੀਦਾ ਸੀ ਤੇ ਹੁਣ ਵੀ ਚੰਡੀਗੜ੍ਹ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ। ਉਹਨਾਂ ਕਿਹਾ ਕਿ ਬੜੀ ਅਜੀਬ ਅਤੇ ਹਾਸੋਹੀਣੀ ਗੱਲ ਹੈ ਕਿ ਹਰਿਆਣਾ ਸਰਕਾਰ ਨੇ ਕਿਹਾ ਹੈ ਕਿ ਉਹ ਦਸ ਏਕੜ ਜ਼ਮੀਨ ਪੰਚਕੂਲਾ ਦੇ ਚੰਡੀਗੜ੍ਹ ਨਾਲ ਲਗਦੇ ਬਾਰਡਰ ਤੋਂ ਚੰਡੀਗੜ੍ਹ ਯੂਟੀ ਨੂੰ ਦੇ ਕੇ ਰੇਲਵੇ ਸਟੇਸ਼ਨ ਨੇੜੇ ਮੱਧ ਮਾਰਗ ਦੀਆਂ ਲਾਈਟਾਂ ਤੇ ਚੰਡੀਗੜ੍ਹ ਵਿਖੇ ਵਿਧਾਨ ਸਭਾ ਸਥਾਪਤ ਕਰਨ ਦੀ ਕੇਂਦਰ ਤੋਂ ਇਜਾਜ਼ਤ ਮੰਗਦੇ ਹਨ। ਸਾਥੀ ਬਰਾੜ ਨੇ ਕਿਹਾ ਕਿ ਹਰਿਆਣਾ ਸਰਕਾਰ ਖੁਦ ਪੰਚਕੂਲਾ ਦੀ ਧਰਤੀ ’ਤੇ ਜਾ ਕੇ ਹੀ ਆਪਣੀ ਵਿਧਾਨ ਸਭਾ ਕਾਇਮ ਕਰ ਸਕਦੀ ਹੈ।
ਸਾਥੀ ਬਰਾੜ ਨੇ ਭਾਜਪਾ ਤੇ ਦੋਸ਼ ਲਾਇਆ ਕਿ ਉਹ ਅਜਿਹੇ ਭੜਕਾਊ ਬਿਆਨ ਦੇ ਕੇ ਪੰਜਾਬ ਦੇ ਪਹਿਲਾਂ ਹੀ ਏਜੰਸੀਆਂ ਅਤੇ ਫਿਰਕੂ ਸ਼ਕਤੀਆਂ ਵਲੋਂ ਵਿਗਾੜੇ ਜਾ ਰਹੇ ਮਹੌਲ ਨੂੰ ਤਬਾਹਕੁਨ ਸਥਿਤੀਆਂ ਵਿਚ ਬਦਲਣ ਦੀ ਕੋਸ਼ਿਸ਼ ਕਰ ਰਹੀ ਹੈ। ਸਾਥੀ ਬਰਾੜ ਨੇ ਚਿੰਤਾ ਪ੍ਰਗਟ ਕਰਦਿਆਂ ਆਖਿਆ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹਨਾਂ ਪੰਜਾਬ ਵਿਰੋਧੀ ਮੁੱਦਿਆਂ ਤੇ ਨਰਮ ਰੁਖ ਅਖਤਿਆਰ ਕਰ ਰਹੀ ਹੈ। ਉਹਨਾਂ ਅਪੀਲ ਕੀਤੀ ਕਿ ਸਮੁਚੇ ਪੰਜਾਬੀਆਂ ਨੂੰ ਇਕਮੁਠ ਹੋ ਕੇ ਅਜਿਹੇ ਪੰਜਾਬ^ਵਿਰੋਧੀ ਕਦਮਾਂ ਦਾ ਜ਼ੋਰਦਾਰ ਵਿਰੋਧ ਕਰਨਾ ਚਾਹੀਦਾ ਹੈ।
ਇਸੇ ਦੌਰਾਨ ਪੀਐਸਯੂ ਅਤੇ ਨਕਸਲੀ ਲਹਿਰ ਨਾਲ ਜੁੜੇ ਰਹੇ ਮਾਲਵਿੰਦਰ ਸਿੰਘ ਮਾਲੀ ਜੋ ਇਸ ਵੇਲੇ ਪ੍ਰਮੁੱਖ ਸੁਤੰਤਰ ਚਿੰਤਕ ਵੱਜੋਂ ਵਿਚਰ ਰਹੇ ਹਨ ਅਤੇ ਸੂਝਵਾਨ ਪੰਜਾਬ ਹਿਤੈਸ਼ੀ ਵੱਜੋਂ ਉਭਰ ਕੇ ਸਾਹਮਣੇ ਆਏ ਹਨ; ਨੇ ਉਹਨਾਂ ਪਿੰਡਾਂ ਦੇ ਨਾਂਵਾਂ ਦੀ ਸੂਚੀ ਵੀ ਜਾਰੀ ਕੀਤੀ ਹੈ; ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ। ਪੰਜਾਬ ਦੇ ਉਹਨਾਂ ਪੰਜਾਬੀ ਬੋਲਦੇ 28 ਪਿੰਡਾਂ ਦੇ ਨਾਮ ਜਿਹਨਾਂ ਨੂੰ ਉਜਾੜ ਕੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਸੀ ਇਸ ਪ੍ਰਕਾਰ ਹਨ:
1 ਬਜਵਾੜੀ ( 23 ਸੈਕਟਰ )
3 ਦਲਹੇੜੀ ( 19 ਸੈਕਟਰ )
4 ਗੁਰਦਾਸਪੁਰਾ ( 28 - ਇਡੰਸਟਰੀਅਲ ਏਰੀਆ )
5 ਹਮੀਰਗੜ ( ਕੰਚਨਪੁਰ ) ( 7-26 ਸੈਕਟਰ )
6 ਕਾਲੀਬੜ ( 4-5-8-9 ਸੈਕਟਰ )
7 ਕੈਲੜ ( 15-16-24 ਸੈਕਟਰ )
8 ਕਾਂਜੀ ਮਾਜਰਾ ( 14 ਸੈਕਟਰ - ਪੰਜਾਬ ਯੂਨੀਵਰਸੀਟੀ ) .
9 ਖੇੜੀ ( 20-30-32 ਚੌਂਕ )
10 ਮਹਿਲਾ ਮਾਜਰਾ ( 2-3 ਸੈਕਟਰ )
11 ਨਗਲਾ ( 27 ਸੈਕਟਰ )
12 ਰਾਮ ਨਗਰ ( ਭੰਗੀ ਮਾਜਰਾ ) ( 6- 7 ਸੈਕਟਰ )
13 ਰੁੜਕੀ ( 17-18-21-22 ਸੈਕਟਰ )
14 ਸੈਣੀ ਮਾਜਰਾ ( 25 ਸੈਕਟਰ )
15 ਸਹਿਜਾਦਪੁਰ ( 11-12 ਸੈਕਟਰ ) ( 31–47 ਸੈਕਟਰ )
16 ਬਜਵਾੜਾ ( 35-36 ਸੈਕਟਰ )
17 ਬਜਵਾੜੀ ਬਖਤਾ ( 37 ਸੈਕਟਰ / ਬੇ - ਚਿਰਾਗ ਪਿੰਡ )
18 ਫਤਿਹਗੜ ( ਮਾਦੜਾਂ ) ( 33-34 ਸੈਕਟਰ )
19 ਗੱਗੜ ਮਾਜਰਾ ( ਏਅਰਪੋਟ ਏਰੀਆ )
20 ਕੰਥਾਲਾ ( 31 ਸੈਕਟਰ , ਟ੍ਰਿਬਿਊਨ ਚੌਂਕ )
21 ਜੈਪੁਰ
22 ਸਲਾਹਪੁਰ
23 ਦਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ )
24 ਚੂਹੜਪੁਰ
25 ਕਰਮਾਣ ( 29 ਸੈਕਟਰ , ਇਡੰਸਟਰੀਅਲ ਏਰੀਆ )
26 ਝੁਮਰੂ ( 49-50 ਸੈਕਟਰ )
27 ਨਿਜਾਮਪੁਰ ( 48 ਸੈਕਟਰ )
28 ਸਾਹਪੁਰ ( 38 ਸੈਕਟਰ )
ਮਨੀ ਮਾਜਰਾ – 13 ਸੈਕਟਰ
ਧਨਾਸ - 14 ਸੈਕਟਰ
ਮਲੋਆ , ਡੱਡੂ ਮਾਜਰਾ - 39 ਸੈਕਟਰ
ਬਡਹੇੜੀ , ਬੁਟੇਰਲਾ - 41 ਸੈਕਟਰ
ਅਟਾਵਾ - 42 ਸੈਕਟਰ
ਬੁੜੈਲ - 45 ਸੈਕਟਰ
ਕਜਹੇੜੀ – 52 ਸੈਕਟਰ ਮਦਨਪੁਰ - 54 ਸੈਕਟਰ
ਪਲਸੋਰਾ - 55 ਸੈਕਟਰ
No comments:
Post a Comment