Monday 29th May 2023 at 6:15 PM
ਹੁਣ 31 ਮਈ ਨੂੰ ਲੁਧਿਆਣਾ ਵਿੱਚ ਹੋਣਾ ਹੈ ਰੋਸ ਵਖਾਵਾ
28 ਮਈ ਵਾਲੇ ਦੇਸ਼ ਦੇ ਨਵੇਂ ਸੰਸਦ ਭਵਨ ਦੀਆਂ ਉਦਘਾਟਨੀ ਤਸਵੀਰਾਂ ਹਿੰਦੂ ਰਾਸ਼ਟਰ ਦੀ ਕਾਇਮੀ ਦੇ ਐਲਾਨ ਵਾਂਗ ਸਾਹਮਣੇ ਆਈਆਂ ਹਨ। ਸਰਕਾਰ ਦੀਆਂ ਚਾਲਾਂ ਅਤੇ ਨੀਤੀਆਂ ਨੂੰ ਦੇਖਦਿਆਂ ਅਜਿਹੇ ਅੰਦੇਸ਼ ਕਾਫੀ ਸਮੇਂ ਤੋਂ ਮਹਿਸੂਸ ਹੋ ਰਹੇ ਸਨ। ਨਵੇਂ ਸੰਸਦ ਭਵਨ ਦੇ ਇਸ ਉਦਘਾਟਨ ਮੌਕੇ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਵਾਲੇ ਤਮਗੇ ਜਿੱਤਣ ਵਾਲੀਆਂ ਕੁੜੀਆਂ ਅਤੇ ਹੋਰ ਮਹਿਲਾ ਆਗੂਆਂ ਦੀ ਬੇਰਹਿਮੀ ਭਰੇ ਅੰਦਾਜ਼ ਨਾਲ ਕੀਤੀ ਗਈ ਗ੍ਰਿਫਤਾਰੀ ਫਾਸ਼ੀਵਾਦੀ ਰਵਈਏ ਦੀ ਵੀ ਇੱਕ ਹੋਰ ਮਿਸਾਲ ਬਣ ਕੇ ਸਹਿਮੇ ਆਈ ਹੈ। ਇਸ ਤੋਂ ਵੱਡੀ ਗੱਲ ਇਹ ਹੈ ਕਿ ਦੇਸ਼ ਦੇ ਲੋਕ ਇਹਨਾਂ ਹਰਕਤਾਂ ਨਾਲ ਭੈਅਭੀਤ ਨਹੀਂ ਹੋਏ ਬਲਕਿ ਵਧੇਰੇ ਰੋਹ ਨਾਲ ਇਸਦੇ ਵਿਰੋਧ ਵਿਚ ਖੁੱਲ੍ਹ ਕੇ ਸਾਹਮਣੇ ਆਏ ਹਨ।
ਭਲਵਾਨੀ ਦੇ ਖੇਤਰ ਵਿੱਚ ਨਾਮ ਕਮਾਉਣ ਵਾਲੀਆਂ ਇਹਨਾਂ ਕੁੜੀਆਂ ਨਾਲ ਇਸ ਪੁਲਸੀਆ ਰਵਈਏ ਨੂੰ ਲੈ ਕੇ ਰੋਸ ਦਿਨ ਪ੍ਰਤੀਦਿਨ ਤਿੱਖਾ ਹੁੰਦਾ ਜਾ ਰਿਹਾ ਹੈ। ਨਵੇਂ ਸੰਸਦ ਭਵਨ ਦੇ ਸ਼ੋਰ ਸ਼ਰਾਬੇ ਵਿੱਚ ਹਿੰਦੂ ਰਾਸ਼ਟਰ ਦੇ ਐਲਾਨ ਵਾਲੀ ਭਾਵਨਾ ਜ਼ਿਆਦਾ ਸਾਹਮਣੇ ਆ ਰਹੀ ਹੈ। ਇਸ ਨਵੇਂ ਸੰਸਦ ਭਾਵਾਂ ਦੇ ਉਦਘਾਟਨ ਦੀਆਂ ਜਿਹੜੀਆਂ ਤਸਵੀਰਾਂ ਮੀਡੀਆ ਵਿੱਚ ਸਾਹਮਣੇ ਆਈਆਂ ਹਨ ਉਹਨਾਂ ਤੋਂ ਜ਼ਾਹਿਰ ਹੈ ਕਿ ਦੇਸ਼ ਨੂੰ ਇੱਕ ਵਿਸ਼ੇਸ਼ ਪਾਰਟੀ ਅਤੇ ਉਸਦੇ ਸੰਗੀ ਸਾਥੀ ਕਿਹੜੇ ਪਾਸੇ ਲਿਜਾ ਰਹੇ ਹਨ। ਇੱਕ ਪਾਸੇ ਤਾਂ ਲੋਕਤੰਤਰ ਦਾ ਭੋਗ ਪਾਉਣ ਵਾਲੀਆਂ ਇਹਨਾਂ ਖਤਰਨਾਕ ਸਾਜ਼ਿਸ਼ਾਂ ਦੇ ਖਿਲਾਫ ਲੋਕ ਰੋਹ ਉਬਾਲੇ ਖਾ ਰਿਹਾ ਹੈ ਇਸਦੇ ਨਾਲ ਹੀ ਭਲਵਾਨੀ ਦੇ ਖੇਤਰ ਵਿਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲਿਆਂ ਲੜਕੀਆਂ ਨਾਲ ਸਰਕਾਰ ਦਾ ਰਵਈਆ ਖੁੱਲ੍ਹ ਕੇ ਫਾਸ਼ੀਵਾਦ ਵਾਲੀ ਸੋਚ ਨੂੰ ਇੱਕ ਵਾਰ ਫੇਰ ਸਾਹਮਣੇ ਲੈ ਆਇਆ ਹੈ।
ਜਮਹੂਰੀ ਜਨਤਕ ਸੰਗਠਨ ਇਸ ਸਾਰੇ ਘਟਨਾਕ੍ਰਮ ਨੂੰ ਨਾ ਸਿਰਫ ਬਾਰੀਕੀ ਨਾਲ ਦੇਖ ਰਹੇ ਹਨ ਬਲਕਿ ਇਸਦਾ ਮੂੰਹਤੋੜ ਜੁਆਬ ਦੇਣ ਦੀਆਂ ਤਿਆਰੀਆਂ ਵਿੱਚ ਵੀ ਹਨ। ਦੇਸ਼ ਭਰ ਵਿੱਚ ਵੱਖ ਵੱਖ ਥਾਂਵਾਂ ਅਤੇ ਤਰੀਕਿਆਂ ਨਾਲ ਰੋਸ ਵਖਾਵੇ ਕੀਤੀ ਜਾ ਰਹੇ ਹਨ। ਲੁਧਿਆਣਾ ਵਿੱਚ ਅੱਜ ਵੀ ਬਹੁਤ ਸਾਰੇ ਸੰਗਠਨਾਂ ਨੇ ਰੋਸ ਵਖਾਵੇ ਕੀਤੇ ਹਨ ਅਤੇ ਅਜੇ ਇਹ ਸਿਲਸਿਲਾ ਹੋਰ ਜਾਰੀ ਰਹਿਣਾ ਹੈ। ਇਹਨਾਂ ਦੀਆਂ ਤਿਆਰੀਆਂ ਲਈ ਇੱਕ ਵਿਸ਼ੇਸ਼ ਮੀਟਿੰਗ ਮਾਤਾ ਅਮਰ ਕੌਰ ਹਾਲ ਵਿੱਚ 29 ਮਈ ਦੀ ਸ਼ਾਮ ਨੂੰ ਰੱਖੀ ਗਈ। ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਦੀ ਕਾਰਵਾਈ ਉਘੇ ਜਨਤਕ ਆਗੂ ਜਸਵੰਤ ਜੀਰਖ ਨੇ ਚਲਾਈ।
ਇਸ ਮੌਕੇ ਬਹੁਤ ਸਾਰੀਆਂ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧੀ ਸ਼ਾਮਿਲ ਹੋਏ। ਇਸ ਮੌਕੇ 31 ਮਈ ਦੀ ਸ਼ਾਮ ਨੂੰ ਇੱਕ ਹੋਰ ਰੋਸ ਪ੍ਰਗਟਾਵਾ ਇਸੇ ਮੁੱਦੇ ਨੂੰ ਲੈ ਕੇ ਕੀਤਾ ਜਾਣਾ ਹੈ। ਨਿਰੰਤਰ ਹੋ ਰਹੇ ਇਹਨਾਂ ਐਕਸ਼ਨਾਂ ਦਾ ਸਿਲਸਿਲਾ ਦੱਸਦਾ ਹੈ ਕਿ ਫਾਸ਼ੀਵਾਦੀ ਹਮਲਿਆਂ ਵਿੱਚ ਆਈ ਤੇਜ਼ੀ ਦੇ ਜੁਆਬ ਵਿਚ ਸ਼ਾਂਤਮਈ ਲੋਕ ਰੋਹ ਵੀ ਤਿੱਖਾ ਹੋ ਰਿਹਾ ਹੈ।
ਅੱਜ ਦੀ ਮੀਟਿੰਗ ਵਿੱਚ ਬਾਪੂ ਬਲਕੌਰ ਸਿੰਘ ਗਿੱਲ, ਡਾਕਟਰ ਬਲਵਿੰਦਰ ਔਲਖ, ਆਤਮਾ ਸਿੰਘ, ਸੁਰਿੰਦਰ ਸਿੰਘ ਢਿੱਲੋਂ, ਅਰੁਣ ਕੁਮਾਰ ਅਤੇ ਬਹੁਤ ਸਾਰੇ ਹੋਰ ਸਾਥੀ ਵੀ ਸ਼ਾਮਿਲ ਹੋਏ। ਡਾਕਟਰ ਬਲਵਿੰਦਰ ਔਲਖ ਨੇ ਮੌਜੂਦਾ ਦੌਰ ਅਤੇ ਜਰਮਨੀ ਵਾਲੇ ਇੱਕ ਸਾਡੀ ਪੁਰਾਣੇ ਘਟਨਾਕ੍ਰਮਾਂ ਦੀ ਤੁਲਨਾ ਕਰਦਿਆਂ ਸਾਬਿਤ ਕੀਤਾ ਕਿ ਅਸਲ ਵਿਚ ਅਸੀਂ ਮੌਜੂਦਾ ਚੁਣੌਤੀਆਂ ਦੇ ਸਾਹਮਣੇ ਲਈ ਪੂਰੀ ਤਰ੍ਹਾਂ ਅਜੇ ਵੀ ਲੋਕ ਰੋਹ ਤਿਆਰ ਨਹੀਂ ਕਰ ਸਕੇ। ਇਸ ਲਾਇ ਸਾਨੂੰ ਹੋਰ ਜ਼ਿਆਦਾ ਸਰਗਰਮ ਹੋਣ ਦੀ ਲੋੜ ਹੈ। ਵਕਤੀ ਤੌਰ ਤੇ ਆਉਂਦੀਆਂ ਜਿੱਤਾਂ ਹਾਰਾਂ ਦੀ ਪੜਚੋਲ ਨਾਲ ਹੀ ਅੰਦੋਲਨ ਤੇਜ਼ੀ ਪਕੜੇਗਾ।
ਪ੍ਰੋਫੈਸਰ ਏ ਕੇ ਮਲੇਰੀ ਹੁਰਾਂ ਨੇ ਵੀ ਵਿਸਥਾਰ ਨਾਲ ਲੋਕ ਰੋਹ ਵਿਚ ਆ ਰਹੀ ਤੇਜ਼ੀ ਦੇ ਵੇਰਵੇ ਸਮਝਾਏ ਅਤੇ ਨਾਲ ਹੀ ਅੱਜ ਦੇ ਦੌਰ ਦੀਆਂ ਚੁਣੌਤੀਆਂ ਦੀ ਵੀ ਗੱਲ ਕੀਤੀ। ਕਈ ਸੰਗਠਨਾਂ ਦੇ ਪ੍ਰਤੀਨਿਧਾਂ ਨੇ ਆਪੋ ਆਪਣੇ ਸੁਝਾਅ ਦੇ ਕੇ ਇਸ ਅੰਦੋਲਨ ਨੂੰ ਤੇਜ਼ ਅਤੇ ਸਫਲ ਕਰਨ ਦੀਆਂ ਤਜਵੀਜ਼ਾਂ ਦਿੱਤੀਆਂ।
ਸਮਾਜਿਕ ਚੇਤਨਾ ਅਤੇ ਜਨ ਸਰੋਕਾਰਾਂ ਨਾਲ ਜੁੜੇ ਹੋਏ ਬਲਾਗ ਮੀਡੀਆ ਨੂੰ ਜਾਰੀ ਰੱਖਣ ਵਿੱਚ ਸਹਿਯੋਗੀ ਬਣੋ। ਜੋ ਵੀ ਰਕਮ ਤੁਸੀਂ ਹਰ ਰੋਜ਼, ਹਰ ਹਫਤੇ, ਹਰ ਮਹੀਨੇ ਜਾਂ ਕਦੇ ਕਦਾਈਂ ਇਸ ਸ਼ੁਭ ਕੰਮ ਲਈ ਕੱਢ ਸਕਦੇ ਹੋ ਉਹ ਜ਼ਰੂਰ ਕੱਢੋ। ਹੇਠਲੇ ਬਟਨ 'ਤੇ ਕਲਿੱਕ ਕਰ ਕੇ ਤੁਸੀਂ ਸਹਿਜੇ ਹੀ ਅਜਿਹਾ ਕਰ ਸਕਦੇ ਹੋ।
No comments:
Post a Comment