Monday, October 13, 2025

ਜਾਨ ਗੁਆ ਬੈਠੇ ਏਡੀਜੀਪੀ ਦੀ ਪਤਨੀ ਨੂੰ ਮਿਲੇ ਸੀਪੀਆਈ ਲੀਡਰ

Received on Monday 13th October 2025 at 15:45 PM From Gurnam Kanwar 

ਦਲਿਤਾਂ ਨੂੰ ਇਨਸਾਫ ਦੁਆਉਣ ਲਈ ਸੰਘਰਸ਼ ਤਿੱਖਾ ਕਰਨ ਦਾ ਵੀ ਸੱਦਾ 


ਚੰਡੀਗੜ੍ਹ
: 13 ਅਕਤੂਬਰ, 2025: (ਮੀਡੀਆ ਲਿੰਕ ਰਵਿੰਦਰ//ਕਾਮਰੇਡ ਸਕਰੀਨ ਡੈਸਕ)::

ਸੀਪੀਆਈ ਖੁੱਲ੍ਹ ਕੇ ਦਲਿਤ ਪੀੜਤ ਵਾਈ. ਪੂਰਨ ਕੁਮਾਰ ਏਡੀਜੀਪੀ ਦੇ ਪਰਿਵਾਰ ਦੇ ਹੱਕ ਵਿੱਚ ਨਿੱਤਰੀ ਹੈ। ਪਾਰਟੀ ਦੇ ਲੀਡਰਾਂ ਨੇ ਜਾਨ ਗੁਆ ਚੁੱਕੇ ਏਡੀਜੀਪੀ ਵਾਈ ਪੂਰਨ ਸਿੰਘ ਦੀ ਧਰਮ ਪਤਨੀ ਸ਼੍ਰੀਮਤੀ ਅਮਨੀਤ ਕੌਰ ਨਾਲ ਮੁਲਾਕਾਤ ਵੀ ਕੀਤੀ ਅਤੇ ਯਕੀਨ ਦੁਆਇਆ ਕਿ ਅਸੀਂ ਇਨਸਾਫ ਮਿਲਣ ਤੱਕ ਇਸ ਸੰਘਰਸ਼ ਵਿੱਚ ਪਰਿਵਾਰ ਦੇ ਨਾਲ ਹਾਂ। ਪਾਰਟੀ ਨੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਥਾਂ ਪੁਰ ਥਾਂ ਲਾਮਬੰਦੀ ਕਰਨ ਦਾ ਸੱਦਾ ਵੀ ਦਿੱਤਾ। 

ਦਲਿਤ ਪੀੜਤ ਵਾਈਪੂਰਨ ਕੁਮਾਰ ਏਡੀਜੀਪੀ ਦੇ ਪਰਿਵਾਰ ਲਈ ਮਿਲਣ ਗਏ ਲੀਡਰਾਂ ਵਿੱਚ ਅੱਜ ਇਥੇ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਸਾਥੀ ਬੰਤ ਸਿੰਘ ਬਰਾੜ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਸਾਥੀ ਗੁਲਜ਼ਾਰ ਸਿੰਘ ਗੋਰੀਆ ਅਤੇ ਸੀਪੀਆਈ ਦੇ ਸੂਬਾ ਐਗਜ਼ੈਕਟਿਵ ਮੈਂਬਰ ਸਾਥੀ ਮਹਿੰਦਰਪਾਲ ਸਿੰਘ ਵੀ ਸ਼ਾਮਲ ਸਨ। 

ਪੀੜਤ ਵਾਈ ਪੂਰਨ ਕੁਮਾਰ ਏਡੀਜੀਪੀ ਹਰਿਆਣਾ ਸਰਕਾਰ ਦੀ ਧਰਮ ਪਤਨੀ ਸ੍ਰੀਮਤੀ ਅਮਨੀਤ ਪੀ. ਕੁਮਾਰ ਅਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਮਿਲੇ। ਇਨ੍ਹਾਂ ਕਿਹਾ ਕਿ ਇਕ ਦੁਖਦਾਈ ਘਟਨਾ ਕੋਈ ਅਮਲੀ ਘਟਨਾ ਨਹੀਂ। ਇਸ ਦਲਿਤ ਪਰਿਵਾਰ ਦਾ ਬਹੁਤ ਹੀ ਪੜ੍ਹਿਆ ਲਿਖਿਆ, ਬੇਹਤਰੀਨ ਸਪੂਤ ਅਤੇ ਸਾਡੇ ਸਮਾਜ ਦਾ ਬਹੁਤ ਹੀ ਹੋਣਹਾਰ ਹੀਰਾ ਇਕ ਜਾਤੀਵਾਦੀ ਮਾਨਸਿਕਤਾ ਕਾਰਨ ਆਪਣੀ ਜਾਨ ਗੁਆ ਬੈਠਾ। 

ਇਹ ਅੱਜ ਸਾਡੇ ਸਭਿਅਕ ਸਮਾਜ ਦੇ ਮੱਥੇ ਤੇ ਕਲੰਕ ਹੈ ਅਤੇ ਬਹੁਤ ਹੀ ਨਿੰਦਣਯੋਗ ਅਤੇ ਸ਼ਰਮਨਾਕ ਕਾਰਾ ਹੈ। ਇਸ ਪੁਲੀਸ ਅਫਸਰ ਨੂੰ ਲਗਾਤਾਰ ਆਪਣੀ ਡਿਊਟੀ ਦੌਰਾਨ ਸਮਾਜਿਕ ਵਿਤਕਰੇ ਦਾ ਸ਼ਿਕਾਰ ਹੋਣਾ ਪਿਆ। ਇਨ੍ਹਾਂ ਇਸ ਸੰਬੰਧੀ ਉਚ^ਅਫਸਰਾਂ ਨੂੰ ਜਾਣਕਾਰੀ ਵੀ ਦਿਤੀ ਅਤੇ ਇਸਦੀ ਇਕ ਨਾ ਸੁਣੀ। ਇਹ ਕੇਂਦਰ ਅਤੇ ਰਾਜ ਸਰਕਾਰ ਦੀ ਮਨੂਵਾਦੀ ਸੋਚ ਦਾ ਪ੍ਰਗਟਾਵਾ ਹੈ। ਇਸ ਪੁਲਸ ਅਫਸਰ ਨੇ ਆਪਣੇ ਆਖਰੀ ਪੱਤਰ ਵਿਚ ਜਿਨ੍ਹਾਂ ਉੱਚ ਅਧਿਕਾਰੀਆਂ ਦੇ ਨਾਂ ਲਿਖਤੀ ਤੌਰ ਤੇ  ਲਿਖੇ ਹਨ।

ਅੱਜ ਉਹਨਾਂ ਦੀ ਮੌਤ ਦੇ 7 ਦਿਨ ਬੀਤ ਜਾਣ ਦੇ ਬਾਅਦ ਵੀ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਉਹਨਾਂ ਸਬੰਧਤ ਅਧਿਕਾਰੀਆਂ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਲਈ ਤਿਆਰ ਨਹੀੱ ਅਤੇ ਇਹ ਦੇਰੀ ਹੋਰ ਵੀ ਨਿੰਦਣਯੋਗ ਹੈ। ਅਜਿਹੇ ਅੜੀਅਲ ਵਤੀਰੇ ਦੇ ਖਿਲਾਫ ਦਲਿਤਾਂ ਅਤੇ ਘਟਗਿਣਤੀਆਂ ਅਤੇ ਸਾਰੇ ਤਰੱਕੀਪਸੰਦ ਲੋਕਾਂ ਦੇ ਮਨਾਂ ਵਿਚ ਭਾਰੀ ਰੋਸ ਹੈ। 

ਇਨ੍ਹਾਂ ਆਗੂਆਂ ਨੇ ਮੰਗ ਕੀਤੀ ਕਿ ਸੰਬੰਧਤ ਅਧਿਕਾਰੀਆਂ ਦੇ ਖਿਲਾਫ ਤੁਰੰਤ ਕਾਰਵਾਈ ਕਰਕੇ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਤਾ ਜਾਵੇ। ਭਾਰਤੀ ਕਮਿਊਨਿਸਟ ਪਾਰਟੀ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਉਹਨਾਂ ਦੇ ਨਾਲ ਹੈ ਇਹ ਲੜਾਈ ਭਾਵੇਂ ਪੰਜਾਬ ਵਿਚ ਜਾਂ ਸਾਰੇ ਦੇਸ ਵਿਚ ਲੜਨੀ ਪਏ। ਇਹ ਲੜਾਈ ਹਰ ਹਾਲ ਵਿੱਚ ਲੜੀ ਜਾਏਗੀ। 

ਸੀਪੀਆਈ ਦੇ ਇਨ੍ਹਾਂ ਆਗੂਆਂ ਨੇ ਸਾਰੇ ਸਾਥੀਆਂ ਨੂੰ ਸੱਦਾ ਦਿਤਾ ਕਿ ਉਹ ਇਸ ਸੰਬੰਧੀ ਚਲ ਰਹੇ ਅੰਦੋਲਨ ਦਾ ਵਧ ਚੜ੍ਹ ਕੇ ਸਾਥ ਦੇਣ। ਸਾਂਝੇ ਤੌਰ ਤੇ ਵੀ ਅਤੇ ਆਜ਼ਾਦਾਨਾ ਤੌਰ ਵੀ ਇਨਸਾਫ ਲਈ ਆਵਾਜ਼ ਬੁਲੰਦ ਕਰਨ। ਇਹ ਇਸ ਲਈ ਵੀ ਜ਼ਰੂਰੀ ਹੈ ਕਿ ਜਦੋਂ ਦੀ ਬੀਜੇਪੀ ਆਰਐਸਐਸ ਦੀ ਸਰਕਾਰ ਆਈ ਹੈ ਦੇਸ਼ ਵਿਚ ਦਲਿਤਾਂ ਅਤੇ ਘੱਟਗਿਣਤੀਆਂ ਦੇ ਖਿਲਾਫ ਜ਼ੁਲਮਾਂ ਵਿਚ ਭਾਰੀ ਵਾਧਾ ਹੋਇਆ ਹੈ। 

ਦਲਿਤਾਂ ਅਤੇ ਘੱਟਗਿਤੀਆਂ ਖਿਲਾਫ ਨਫਰਤ ਦਾ ਮਹੌਲ ਬੜੀ ਤੇਜ਼ੀ ਨਾਲ ਬਣਾਇਆ ਜਾ ਰਿਹਾ ਹੈ। ਇਥੋਂ ਤੱਕ ਕਿ ਦੇਸ਼ ਦੇ ਮਾਨਯੋਗ ਜੀਫ ਜਸਟਿਸ ਦੇ ਉਪਰ ਵੀ ਦਲਿਤ ਹੋਣ ਦੇ ਨਾਤੇ ਜੁੱਤੀ ਸੁਟੀ ਗਈ ਹੈ। ਇਸੇ ਤਰ੍ਹਾਂ ਜਲਾਲਾਬਾਦ ਵਿਖੇ ਦਲਿਤ ਹੈਡ ਟੀਚਰ ਸ੍ਰੀ ਮਹਿੰਦਰ ਸਿੰਘ ਦੀ ਕੁਟਮਾਰ ਵੀ ਨਿੰਦਣਯੋਗ ਹੈ।  ਇਹ ਸਾਡੇ ਲਈ ਗੰਭੀਰ ਚੁਣੌਤੀ ਹੈ। ਇਸਦਾ ਮੁਕਾਬਲਾ ਵਿਸ਼ਾਲ ਏਕਾ ਬਣਾ ਕੇ ਹੀ ਕੀਤਾ ਜਾ ਸਕਦਾ ਹੈ।

No comments:

Post a Comment